ਕਿਲ੍ਹਾ ਜਮਰੌਦ

ਕਿਲ੍ਹਾ ਜਮਰੌਦ ਬਾਬ-ਏ-ਖ਼ੈਬਰ ਦੇ ਨਾਲ ਅਤੇ ਖ਼ੈਬਰ ਦੱਰੇ ਦੇ ਅੱਗੇ ਪਾਕਿਸਤਾਨ ਦੇ ਸੰਘੀ ਸ਼ਾਸਿਤ ਕਬਾਇਲੀ ਇਲਾਕੇ ਵਿੱਚ ਸਥਿਤ ਹੈ।

ਕਿਲ੍ਹਾ ਜਮਰੌਦ
ਕਿਲ੍ਹਾ ਜਮਰੌਦ

ਇਤਿਹਾਸ

ਅਕਤੂਬਰ 1836 ਵਿੱਚ ਸਿੱਖਾਂ ਨੇ ਜਮਰੌਦ ਨੂੰ ਜਿੱਤਿਆ। ਸਿੱਖ ਜਰਨੈਲ ਹਰੀ ਸਿੰਘ ਨਲੂਆ ਨੇ ਇਹ ਕਿਲ੍ਹਾ ਬਣਾਉਣ ਦੀ ਯੋਜਨਾ ਬਣਾਈ। ਪਹਿਲਾਂ ਇਸ ਯੋਜਨਾ ਦਾ ਵਿਰੋਧ ਹੋਇਆ। ਪਰ ਹਰੀ ਸਿੰਘ ਨੇ 16 ਦਸੰਬਰ 1836 ਵਿੱਚ ਇਸ ਦੀ ਨੀਹ ਰੱਖੀ ਅਤੇ ਇਹ 54 ਦਿਨਾਂ ਵਿੱਚ ਬਣ ਕਿ ਤਿਆਰ ਹੋ ਗਿਆ। ਜਮਰੌਦ ਨੂੰ ਇਸ ਦੀਆਂ ਦਸ ਫੁੱਟ ਚੌੜੀਆਂ ਕੰਧਾਂ ਲਈ ਜਾਣਿਆ ਜਾਂਦਾ ਹੈ। ਇਸ ਕਿਲ੍ਹੇ ਦਾ ਪਹਿਲਾਂ ਨਾਂ ਫਤਿਹਗੜ੍ਹ ਰੱਖਿਆ ਗਿਆ ਸੀ, ਜਿਹੜਾ ਕਬਾਇਲੀ ਲੋਕਾਂ ਤੇ ਸਿੱਖਾਂ ਦੀ ਜਿੱਤ ਦਾ ਪ੍ਰਤੀਕ ਸੀ।

1937 ਦੇ ਸ਼ੁਰੂ ਵਿੱਚ ਮਹਾਰਾਜਾ ਰਣਜੀਤ ਸਿੰਘ (1790-1839) ਦੇ ਪੋਤੇ ਕੁੰਵਰ ਨੌਨਿਹਾਲ ਸਿੰਘ ਦਾ ਵਿਆਹ ਹੋਇਆ। ਹਰੀ ਸਿੰਘ ਨਲੂਏ ਨੇ ਇਸ ਜਸ਼ਨ ਨੂੰ ਮਨਾਉਣ ਲਈ ਆਪਣੀਆ ਫੋਜਾਂ ਲਾਹੌਰ ਭੇਜੀਆਂ। ਇਸੇ ਸਮੇਂ ਮਿਸਟਰ ਫਾਸਟ, ਇੱਕ ਅੰਗਰੇਜ਼, ਜੋ ਕਿ ਬ੍ਰਿਟਿਸ਼ ਸਰਕਾਰ ਲਈ ਕੰਮ ਕਰਦਾ ਸੀ, ਕਾਬੁਲ ਜਾਣ ਵੇਲੇ ਜਮਰੌਦ ਕੋਲ ਦੀ ਲੰਘਿਆ। ਰਸਤੇ ਵਿੱਚ ਉਸ ਨੂੰ ਮੋਹੰਮਦ ਅਕਬਰ ਖਾਨ ਮਿਲਿਆ, ਜੋ ਕਿ ਦੋਸਤ ਮੋਹੰਮਦ ਖਾਨ ਦਾ ਪੁੱਤਰ ਸੀ। ਜਦੋਂ ਉਸ ਨੂੰ ਪਤਾ ਲੱਗਿਆ ਕਿ ਜਮਰੌਦ ਦਾ ਕਿਲਾ ਸੁਰਖਿਅਤ ਨਹੀਂ ਹੈ, ਤਾਂ ਉਸ ਨੇ ਹਮਲਾ ਕਰਨ ਦੀ ਸੋਚੀ। ਅਫਗਾਨਾਂ ਤੇ ਸਿੱਖਾਂ ਵਿੱਚ 30 ਅਪ੍ਰੈਲ 1837 ਨੂੰ ਲੜਾਈ ਲੜੀ ਗਈ। ਸਰਦਾਰ ਹਰੀ ਸਿੰਘ ਨਲੂਏ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਮਦਦ ਲਈ ਅਪੀਲ ਕੀਤੀ। ਡੋਗਰਿਆ ਦੇ ਪ੍ਰਮੁੱਖਾਂ ਨੇ ਇਸ ਅਪੀਲ ਪੱਤਰ ਨੂੰ ਮਹਾਰਾਜਾ ਰਣਜੀਤ ਸਿੰਘ ਤੱਕ ਨਾ ਪੁਜਣ ਦਿੱਤਾ। ਲਾਹੌਰ ਤੋਂ ਮਦਦ ਸਮੇਂ ਸਿਰ ਨਾ ਪੁਜਣ ਕਰ ਕਿ ਸਰਦਾਰ ਹਰੀ ਸਿੰਘ ਨਲੂਆ ਸ਼ਹੀਦੀ ਪ੍ਰਾਪਤ ਕਰ ਗਏ।

ਹਵਾਲੇ

Tags:

ਖ਼ੈਬਰ ਦੱਰਾਪਾਕਿਸਤਾਨਬਾਬ-ਏ-ਖ਼ੈਬਰ

🔥 Trending searches on Wiki ਪੰਜਾਬੀ:

ਪੰਜਾਬੀ ਆਲੋਚਨਾਨਾਮਪੱਤਰਕਾਰੀਸੂਰਜਗੁੱਲੀ ਡੰਡਾਧਰਤੀਮੇਰਾ ਦਾਗ਼ਿਸਤਾਨਰਾਗ ਸੋਰਠਿਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਪੰਜਾਬ ਦਾ ਇਤਿਹਾਸਫੁੱਟਬਾਲਭਾਰਤ ਦੀ ਰਾਜਨੀਤੀਅਲੰਕਾਰ ਸੰਪਰਦਾਇਸਿੱਖਿਆਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਕੌਰਵਇੰਟਰਸਟੈਲਰ (ਫ਼ਿਲਮ)ਭਾਰਤ ਵਿੱਚ ਬੁਨਿਆਦੀ ਅਧਿਕਾਰਗੰਨਾਵਿਰਾਸਤ-ਏ-ਖ਼ਾਲਸਾਗੁਰਦੁਆਰਿਆਂ ਦੀ ਸੂਚੀਹਿਮਾਚਲ ਪ੍ਰਦੇਸ਼ਗੁਰੂ ਹਰਿਕ੍ਰਿਸ਼ਨਪ੍ਰਗਤੀਵਾਦਨਿੱਜਵਾਚਕ ਪੜਨਾਂਵਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਗੁਣਬ੍ਰਹਮਾਯਾਹੂ! ਮੇਲਇਨਕਲਾਬਪੁਆਧਗ਼ੁਲਾਮ ਫ਼ਰੀਦਸਿਹਤਤਾਜ ਮਹਿਲਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਬਾਬਾ ਫ਼ਰੀਦਗੋਇੰਦਵਾਲ ਸਾਹਿਬਜਪੁਜੀ ਸਾਹਿਬਵਾਰਤਕਪੰਜਾਬੀ ਨਾਵਲ ਦਾ ਇਤਿਹਾਸਲੋਕ-ਨਾਚ ਅਤੇ ਬੋਲੀਆਂਅਨੀਮੀਆਪੰਜਾਬੀ ਅਖ਼ਬਾਰਪੰਜਾਬ ਸਰਕਾਰ ਦੇ ਵਿਭਾਗਾਂ ਦੀ ਸੂਚੀਪੰਜਾਬੀ ਵਿਆਕਰਨਸਮਾਣਾਪੂਰਨ ਭਗਤਪੰਜਾਬੀ ਨਾਟਕ ਦਾ ਇਤਿਹਾਸ, ਡਾ. ਸਬਿੰਦਰਜੀਤ ਸਿੰਘ ਸਾਗਰਗੁਰੂ ਨਾਨਕਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਨੇਪਾਲਪਦਮਾਸਨਡਰੱਗਹਰਨੀਆਵਾਕਪੰਜਾਬੀ ਲੋਕ ਖੇਡਾਂਭੂਮੀਸਦਾਮ ਹੁਸੈਨਪੂਰਨ ਸਿੰਘਵਾਰਿਸ ਸ਼ਾਹਪਾਣੀਪਤ ਦੀ ਤੀਜੀ ਲੜਾਈਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਗੁਰਦੁਆਰਾ ਬਾਓਲੀ ਸਾਹਿਬਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਕੁਲਦੀਪ ਮਾਣਕਸੋਨਮ ਬਾਜਵਾਪਹਿਲੀ ਐਂਗਲੋ-ਸਿੱਖ ਜੰਗ🡆 More