ਇਨਾਕੈਂਤੀ ਸਮਾਕਤੂਨੋਵਸਕੀ

ਇਨਾਕੈਂਤੀ ਮਿਖਾਇਲੋਵਿਚ ਸਮਾਕਤੂਨੋਵਸਕੀ (ਰੂਸੀ: Иннокентий Михайлович Смоктуновский; ਜਨਮ Smoktunovich, 28 ਮਾਰਚ 1925  – 3 ਅਗਸਤ 1994) ਸੋਵੀਅਤ ਅਦਾਕਾਰ ਸੋਵੀਅਤ ਅਦਾਕਾਰਾਂ ਦਾ ਰਾਜਾ ਮੰਨਿਆ ਜਾਂਦਾ ਸੀ। ਉਸ ਨੇ 1974 ਵਿੱਚ ਯੂਐਸਐਸਆਰ ਦਾ ਲੋਕ ਕਲਾਕਾਰ ਅਤੇ 1990 ਵਿੱਚ ਸਮਾਜਵਾਦੀ ਲੇਬਰ ਦੇ ਹੀਰੋ ਦਾ ਨਾਂ ਦਿੱਤਾ ਗਿਆ ਸੀ। 

ਇਨਾਕੈਂਤੀ ਸਮਾਕਤੂਨੋਵਸਕੀ
ਇਨਾਕੈਂਤੀ ਸਮਾਕਤੂਨੋਵਸਕੀ
ਸਮਾਕਤੂਨੋਵਸਕੀ 1943 ਵਿੱਚ
ਜਨਮ
ਇਨਾਕੈਂਤੀ ਮਿਖਾਇਲੋਵਿਚ ਸਮਾਕਤੂਨੋਵਸਕੀ

(1925-03-28)28 ਮਾਰਚ 1925
ਤਾਤੀਆਨੋਵਕਾ, ਤੋਮਸਕ ਗਵਰਨਰੇਟ, ਆਰਐਸਐਫਐਸਆਰ, ਯੂਐਸਐਸਆਰ
ਮੌਤ3 ਅਗਸਤ 1994(1994-08-03) (ਉਮਰ 69)
ਮਾਸਕੋ, ਰੂਸ
ਕਬਰਨੋਵੋਡੋਚਿ ਕਬਰਸਤਾਨ, ਮਾਸਕੋ
ਪੇਸ਼ਾਐਕਟਰ
ਸਰਗਰਮੀ ਦੇ ਸਾਲ1956–1994

ਮੁਢਲੀ ਜ਼ਿੰਦਗੀ

ਇਨਾਕੈਂਤੀ ਸਮਾਕਤੂਨੋਵਸਕੀ 
1930 ਵਿੱਚ ਭਰਾ ਵਲਾਦੀਮੀਰ ਅਤੇ ਆਂਟ ਨਾਲ ਸਮਾਕਤੂਨੋਵਸਕੀ (ਖੱਬੇ)

ਸਮਾਕਤੂਨੋਵਸਕੀ ਦਾ ਜਨਮ ਬੇਲਾਰੂਸੀ ਨਸਲ ਦੇ ਇੱਕ ਕਿਸਾਨ ਪਰਵਾਰ ਦੇ ਇੱਕ ਸਾਇਬੇਰੀਅਨ ਪਿੰਡ ਵਿੱਚ ਹੋਇਆ ਸੀ। ਇਹ ਇੱਕ ਵਾਰ ਅਫਵਾਹ ਸੀ ਕਿ ਉਹ ਇੱਕ ਪੋਲਿਸ਼ ਪਰਿਵਾਰ, ਇੱਥੋਂ ਤੱਕ ਕਿ ਅਮੀਰਸ਼ਾਹੀ ਵਿੱਚੋਂ ਸੀ, ਪਰ ਉਸ ਨੇ ਆਪਣੇ ਪਰਿਵਾਰ ਦੱਸ ਕੇ ਇਹ ਸਿੱਧਾਂਤ ਠੱਪ ਕਰ ਦਿੱਤਾ ਕਿ ਬੇਲਾਰੂਸੀ ਪਰਵਾਰ ਦਾ ਸੀ।ਉਸਨੇ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਲਾਲ ਸੈਨਾ ਵਿੱਚ ਸੇਵਾ ਕੀਤੀ। 1946 ਵਿਚ, ਉਹ ਕ੍ਰਾਸਨੋਯਾਰਸਕ ਵਿੱਚ ਇੱਕ ਥੀਏਟਰ ਵਿੱਚ ਸ਼ਾਮਲ ਹੋ ਗਿਆ, ਬਾਅਦ ਵਿੱਚ ਮਾਸਕੋ ਚਲੇ ਗਿਆ। 1957 ਵਿਚ, ਉਸ ਨੂੰ ਜੀਓਰਗੀ ਤੋਵਸਤੋਨੋਗੋਵ ਨੇ ਲੈਨਿਨਗ੍ਰਾਡ ਦੇ ਬੋਲਸ਼ੋਈ ਡਰਾਮਾ ਥੀਏਟਰ ਵਿੱਚ ਸ਼ਾਮਲ ਹੋਣ ਲਈ ਬੁਲਾਇਆ, ਜਿੱਥੇ ਉਸਨੇ ਜਨਤਾ ਨੂੰ ਦਾਸਤੋਵਸਕੀ ਦੇ ਬੁਧੂ ਵਿੱਚ ਪ੍ਰਿੰਸ ਮਿਸਕਿਨ ਦੀ ਨਾਟਕੀ ਵਿਆਖਿਆ ਦੇ ਨਾਲ ਹੈਰਾਨ ਕਰ ਦਿੱਤਾ। ਉਸ ਦੀਆਂ ਸਭ ਤੋਂ ਵਧੀਆ ਭੂਮਿਕਾਵਾਂ ਵਿੱਚ ਇੱਕ ਅਲੇਕਸੀ ਕੋਨਸਤਾਂਤਨੋਵਿਚ ਤਾਲਸਤਾਏ ਦੀ ਜ਼ਾਰ ਫਿਓਦਰ ਇਵਾਨੋਵਿਚ (ਮਾਲੀ ਥੀਏਟਰ, 1973) ਵਿੱਚ ਉਸਦੀ ਟਾਈਟਲ ਭੂਮਿਕਾ ਸੀ। 

ਫ਼ਿਲਮੀ ਕੈਰੀਅਰ

ਇਨਾਕੈਂਤੀ ਸਮਾਕਤੂਨੋਵਸਕੀ 
1966 ਸੋਵੀਅਤ ਸਟੈਂਪ ਤੇ ਅਨਾਤਸੀਆ ਵਰਤਿੰਸਕਾਇਆ ਦੇ ਨਾਲ ਹੈਮੇਲੇਟ ਦੇ ਤੌਰ ਤੇ ਸਮਾਕਤੂਨੋਵਸਕੀ

ਫਿਲਮ ਵਿੱਚ ਉਸਦਾ ਕਰੀਅਰ ਮਿਖਾਇਲ ਰੌਮ ਦੀ ਫਿਲਮ ਇਕ ਸਾਲ ਵਿੱਚ ਨੌਂ ਦਿਨ (1962) ਨਾਲ ਸ਼ੁਰੂ ਹੋਇਆ ਸੀ। 1964 ਵਿੱਚ ਉਸਨੇ ਸ਼ੇਕਸਪੀਅਰ ਦੇ ਨਾਟਕ ਦੇ ਗ੍ਰੀਗੋਰੀ ਕੋਜ਼ੀਨਸੇਵ ਦੇ ਮਸ਼ਹੂਰ ਸਕ੍ਰੀਨ ਸੰਸਕਰਣ ਵਿੱਚ ਹੈਮਲਟ ਦੀ ਭੂਮਿਕਾ ਨਿਭਾਈ, ਜਿਸ ਲਈ ਉਸ ਦੀ ਲੌਰੇਨ ਓਲੀਵਾਈਅਰ ਤੋਂ ਪ੍ਰਸ਼ੰਸਾ ਮਿਲੀ ਅਤੇ ਲੈਨਿਨ ਪੁਰਸਕਾਰ ਮਿਲਿਆ। ਬਹੁਤ ਸਾਰੇ ਅੰਗਰੇਜ਼ੀ ਅਲੋਚਕਾਂ ਨੇ ਤਾਂ ਸਮਾਕਤੂਨੋਵਸਕੀ ਦੇ ਹੈਮਲਟ ਨੂੰ ਓਲੀਵਾਈਅਰ ਵਾਲੇ ਤੋਂ ਉੱਪਰਲਾ ਦਰਜਾ ਵੀ ਦਿਤਾ, ਉਹ ਵੀ ਉਦੋਂ ਜਦੋਂ ਓਲੀਵੀਰ ਨੂੰ ਅਜੇ ਵੀ ਫੰਨੇ ਮੰਨਿਆ ਜਾਂਦਾ ਸੀ। ਸਮਾਕਤੂਨੋਵਸਕੀ ਨੇ ਇੱਕ ਅਖੰਡ ਬਹਾਦਰ ਚਿੱਤਰ ਤਿਆਰ ਕੀਤਾ, ਜਿਸ ਵਿੱਚ ਉਹ ਸਭ ਕੁਝ ਇਕਸਾਰ ਘੁਲਮਿਲ ਗਿਆ ਸੀ ਜੋ ਪਹਿਲਾਂ ਬੇਮੇਲ ਜਾਪਦਾ ਸੀ: ਸੁਭਾਵਕ ਸਰਲਤਾ ਅਤੇ ਕਮਾਲ ਅਮੀਰਸ਼ਾਹੀਅਤ, ਦਿਆਲਤਾ ਅਤੇ ਚੋਭਵਾਂ ਵਿਅੰਗ ਵਿਹਾਰ, ਇੱਕ ਵਿਅੰਗਮਈ ਮਾਨਸਿਕਤਾ ਅਤੇ ਸਵੈ-ਬਲੀਦਾਨ। 

ਸਮੋਕਤੂਨੋਵਸਕੀ ਐਲਡਰ ਰਿਆਜ਼ਾਨੋਵ ਦੇ ਜਾਸੂਸੀ ਵਿਅੰਗ ਵਿੱਚ ਕਾਰ ਤੋਂ ਖਬਰਦਾਰ (1966) ਵਿੱਚ ਯੂਰੀ ਡੈਟੋਚਕਿਨ ਵਜੋਂ ਜਾਣਿਆ ਜਾਂਦਾ ਹੈ, ਜਿਸ ਨੇ ਅਭਿਨੇਤਾ ਦੇ ਬਕਾਏ ਕੌਮਿਕ ਤੋਹਫ਼ਿਆਂ ਦਾ ਖੁਲਾਸਾ ਕੀਤਾ ਹੈ। ਬਾਅਦ ਵਿੱਚ, ਉਸਨੇ ਚੈਕੋਵਸਕੀ (1969) ਵਿੱਚ ਪਿਓਤਰ ਇਲੀਚ ਚੈਕੋਵਸਕੀ, ਐਂਦਰੇਈ ਕਾਂਚਾਲੋਵਸਕੀ ਦੇ ਚੈਖਵ ਦੇ ਨਾਟਕ ਦੇ ਸਕਰੀਨ ਸੰਸਕਰਣ (1970) ਵਿੱਚ ਅੰਕਲ ਵਾਨਿਆ, ਐਂਦਰੇਈ ਤਾਰਕੋਵਸਕੀ ਦੇ ਦਰਪਣ (1975) ਵਿੱਚ ਨੈਰੇਟਰ, ਅਨਾਤੋਲੀ ਏਫਰੋਸ ਦੀ ਵੀਰਵਾਰ ਨੂੰ ਅਤੇ ਕਦੇ ਵੀ ਫੇਰ ਨਹੀਂ ਵਿੱਚ ਬੁਢੇ ਦਾ (1977), ਅਤੇ ਪੁਸ਼ਕਿਨ ਦੇ ਨਾਟਕਾਂ ਤੇ ਅਧਾਰਤ ਮਿਖਾਇਲ ਸ਼ਵਿਵਟਜ਼ ਦੀ ਨਿੱਕੇ ਦੁਖਾਂਤ (1979) ਵਿੱਚ ਭੂਮਿਕਾਵਾਂ ਨਿਭਾਈਆਂ। 

1990 ਵਿੱਚ, ਸਮਾਕਤੂਨੋਵਸਕੀ ਨੇ ਬੇਸਟ ਐਕਟਰ ਸ਼੍ਰੇਣੀ ਵਿੱਚ ਨਾਈਕਾ ਅਵਾਰਡ ਜਿੱਤਿਆ। 69 ਸਾਲ ਦੀ ਉਮਰ ਵਿੱਚ ਇੱਕ ਹਸਪਤਾਲ ਵਿੱਚ ਬੁੱਧਵਾਰ ਦੇ ਦਿਨ 3 ਅਗਸਤ 1994 ਨੂੰ ਉਸਦੀ ਮੌਤ ਹੋ ਗਈ ਸੀ। ਛੋਟੇ ਗ੍ਰਹਿ 4926 ਸਮਾਕਤੂਨੋਵਸਕੀ ਦਾ ਨਾਂ ਉਸ ਦੇ ਨਾਂ ਤੇ ਰੱਖਿਆ ਗਿਆ ਸੀ।

ਚੋਣਵੀਂ ਫ਼ਿਲਮੋਗਰਾਫੀ 

  • 1956 ਸਿਪਾਹੀ ਫ਼ਾਰਬਰ ਦੇ ਤੌਰ ਤੇ
  • 1957 ਤੂਫ਼ਾਨ ਮੋਰੋਂਤਸੇਵ ਦੇ ਤੌਰ ਤੇ
  • 1959 ਅਣਪਾਈ ਚਿੱਠੀ (ਫਿਲਮ) ਕੋਨਸਤਾਂਤਿਨ ਸਬੀਨੀਨ ਵਜੋਂ 
  • 1961 ਇਕ ਸਾਲ ਵਿੱਚ ਨੌਂ ਦਿਨ (1962) ਇਲੀਆ ਕੁਲੀਕੋਵਦੇ ਤੌਰ ਤੇ
  • 1964 ਹੈਮਲਟ ਹੈਮਲਟ ਦੇ ਤੌਰ ਤੇ
  • 1966 ਕਾਰ ਤੋਂ ਖਬਰਦਾਰ (1966) ਵਿੱਚ ਯੂਰੀ ਡੈਟੋਚਕਿਨ ਦੇ ਤੌਰ ਤੇ
  • 1969 ਚੈਕੋਵਸਕੀ ਪਿਓਤਰ ਇਲੀਚ ਚੈਕੋਵਸਕੀ ਵਜੋਂ 
  • 1970 ਅਪਰਾਧ ਅਤੇ ਸਜ਼ਾ ਪੋਰਫਾਈਰੀ ਪੀਟਰੋਵੈਚ
  • 1970 ਅੰਕਲ ਵਾਨਿਆ ਵਿੱਚ 'ਇਵਾਨ ਵੋਨੀਟਸਕੀ, ਅੰਕਲ ਵਾਨਿਆ
  • 1972 ਟੇਮਿੰਗ ਆਫ ਦ ਫਾਇਰ ਵਿੱਚ ਕੋਨਸਟੈਂਨਟਿਨ ਸੀਓਲਕੋਵਸਕੀ ਦੇ ਰੂਪ ਵਿੱਚ
  • 1975 ਉਹ ਆਪਣੇ ਦੇਸ਼ ਲਈ ਲੜੇ ਵਿੱਚ ਡਾਕਟਰ ਦੇ ਰੂਪ ਵਿੱਚ
  • 1979 ਨਿੱਕੇ ਦੁਖਾਂਤ ਵਿੱਚ ਐਨਟੋਨੀਓ ਸਲੇਰੀਅਤੇ ਬੁਢਾ ਬੈਰੋਨ ਵਜੋਂ
  • 1979 ਮਾਸਕੋ ਹੰਝੂਆਂ ਵਿੱਚ ਵਿਸ਼ਵਾਸ ਨਹੀਂ ਕਰਦਾ ਵਿੱਚ ਕੈਮੀਓ ਦਿੱਖ
  • 1983 ਦੋ ਇੱਕ ਛੱਤਰੀ ਥੱਲੇ ਵਿੱਚ ਟਿਲ ਦੇ ਤੌਰ ਤੇ
  • 1984 ਮੁਰਦਾ ਰੂਹਾਂ ਵਿੱਚ ਪਲੁਸਤਿਨ
  • 1985 ਸ਼ੁਰੂ ਵਿੱਚ ਰੂਸ ਵਿੱਚ ਜਸਟੀਨੀਅਨ ਪਹਿਲਾ ਦੇ ਤੌਰ ਤੇ
  • 1985 ਸਟਰੇਂਜ ਕੇਸ ਆਫ਼ ਡਾ. ਜੈਕਿਲ ਐਂਡ ਮਿ. ਹਾਇਡ ਵਿੱਚ ਡਾ. ਹੈਨਰੀ ਜੈਕਿਲ
  • 1989 ਮਦਰ ਗਵਰਨਰ ਵਜੋਂ
  • 1993 ਸੋਨਾ ਵਿੱਚ ਡੌਨ ਡਿਏਗੋ ਵਜੋਂ
  • 1993 ਮੈਂ ਅਮਰੀਕਾ ਵਿੱਚ ਜਾਣਾ ਚਾਹੁੰਦਾ ਹਾਂ ਵਿੱਚ ਲੇਖਕ ਵਜੋਂ
  • 1994 ਐਂਚਾਂਟਿਡ ਵਿੱਚ ਟੇਸਟਰ ਦੇ ਰੂਪ ਵਿੱਚ
  • 1997 ਡੈਂਡੈਲੀਅਨ ਵਾਈਨ ਵਿੱਚ ਕਰਨਲ ਫ੍ਰੀਲੇ ਦੇ ਰੂਪ ਵਿੱਚ

ਹਵਾਲੇ

ਬਾਹਰੀ ਲਿੰਕ

Tags:

ਇਨਾਕੈਂਤੀ ਸਮਾਕਤੂਨੋਵਸਕੀ ਮੁਢਲੀ ਜ਼ਿੰਦਗੀਇਨਾਕੈਂਤੀ ਸਮਾਕਤੂਨੋਵਸਕੀ ਫ਼ਿਲਮੀ ਕੈਰੀਅਰਇਨਾਕੈਂਤੀ ਸਮਾਕਤੂਨੋਵਸਕੀ ਚੋਣਵੀਂ ਫ਼ਿਲਮੋਗਰਾਫੀ ਇਨਾਕੈਂਤੀ ਸਮਾਕਤੂਨੋਵਸਕੀ ਹਵਾਲੇਇਨਾਕੈਂਤੀ ਸਮਾਕਤੂਨੋਵਸਕੀ ਬਾਹਰੀ ਲਿੰਕਇਨਾਕੈਂਤੀ ਸਮਾਕਤੂਨੋਵਸਕੀਰੂਸੀ ਭਾਸ਼ਾਸੋਵੀਅਤ ਯੂਨੀਅਨ

🔥 Trending searches on Wiki ਪੰਜਾਬੀ:

ਰਡਾਰਕੋਹਿਨੂਰਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਗੁਰੂ ਤੇਗ ਬਹਾਦਰਭਾਰਤ-ਚੀਨ ਜੰਗਲੋਧੀ ਵੰਸ਼ਛੰਦਪਾਚਨਡਾ. ਹਰਚਰਨ ਸਿੰਘਪੰਜਾਬੀ ਲੋਕ ਸਾਹਿਤਲੋਕਧਾਰਾ ਅਤੇ ਮੀਡੀਆਬਰੈਡ ਪਿੱਟਨਾਂਵਆਮ ਆਦਮੀ ਪਾਰਟੀ (ਪੰਜਾਬ)ਫ਼ਰੀਦਕੋਟ (ਲੋਕ ਸਭਾ ਹਲਕਾ)ਪੇਂਡੂ ਸਮਾਜਕੋਲਡਪਲੇਚੜ੍ਹਦੀ ਕਲਾਲੋਕਗੀਤਦਲੀਪ ਕੌਰ ਟਿਵਾਣਾਦਿਲਜੀਤ ਦੋਸਾਂਝਮਾਂ ਬੋਲੀਰੋਮਾਂਸਵਾਦੀ ਪੰਜਾਬੀ ਕਵਿਤਾਐਸ. ਆਰ. ਰੰਗਾਨਾਥਨਪੰਜਾਬੀ ਕਹਾਣੀਅਨੁਵਾਦਭਗਤ ਸੈਣ ਜੀਭਾਰਤ ਵਿੱਚ ਵਰਣ ਵਿਵਸਥਾਪੰਜਾਬ ਦੇ ਲੋਕ ਸਾਜ਼ਚਿੱਟਾ ਲਹੂਵਹਿਮ ਭਰਮਚਿੜੀ-ਛਿੱਕਾਰਾਮ ਸਰੂਪ ਅਣਖੀਸਵਰਾਜਬੀਰ2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰਾਂ ਦੀ ਸੂਚੀਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਲੋਕ ਸਾਹਿਤਘੜਾਅਮਰ ਸਿੰਘ ਚਮਕੀਲਾਬਰਤਾਨਵੀ ਅੰਗਰੇਜ਼ੀਲੋਹੜੀਭਵਿੱਖਤ ਕਾਲਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਸ਼ੈਵ ਮੱਤਖੇਤੀਬਾੜੀਮਹਿਮੂਦ ਗਜ਼ਨਵੀਮੁੱਖ ਸਫ਼ਾਕਵਿਤਾਵਰਿਆਮ ਸਿੰਘ ਸੰਧੂਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਦਲਿਤ ਸਾਹਿਤਭਾਰਤੀ ਰੇਲਵੇਜਲ੍ਹਿਆਂਵਾਲਾ ਬਾਗ ਹੱਤਿਆਕਾਂਡਗੁਰਦਿਆਲ ਸਿੰਘਲੋਕ-ਕਹਾਣੀਲਾਤੀਨੀ ਭਾਸ਼ਾਸੁਰਿੰਦਰ ਕੌਰਉੱਤਰਆਧੁਨਿਕਤਾਵਾਦਅਧਿਆਪਕਸਾਮਾਜਕ ਵਰਗਦਲੀਪ ਸਿੰਘਈਸ਼ਵਰ ਚੰਦਰ ਨੰਦਾਗੁਰੂ ਅਮਰਦਾਸਜੰਗਨਾਮਾ ਸ਼ਾਹ ਮੁਹੰਮਦਗੋਲਡੀ ਬਰਾੜਇਟਲੀਕੈਨੇਡਾਖ਼ਾਲਸਾਭੰਗੜਾ (ਨਾਚ)1 ਜੂਨਜਗਤਾਰਢਾਹਾਂ ਇਨਾਮਧਾਰਮਿਕ ਪਰਿਵਰਤਨਪੰਜਾਬ ਦਾ ਲੋਕ ਸੰਗੀਤਗੁਰਦੁਆਰਾਬੀਰ ਰਸੀ ਕਾਵਿ ਦੀਆਂ ਵੰਨਗੀਆਂਸੰਯੁਕਤ ਰਾਜਮੁਹਾਰਤ ਨਾਲ ਸਿੱਖਣਾ🡆 More