ਸੁਭੱਦਰਾ ਜੋਸ਼ੀ

ਸੁਭੱਦਰਾ ਜੋਸ਼ੀ (ਪਹਿਲਾਂ  ਦੱਤ) (23 ਮਾਰਚ 1919 – 30 ਅਕਤੂਬਰ 2003) ਭਾਰਤੀ ਨੈਸ਼ਨਲ ਕਾਂਗਰਸ ਦੀ ਇੱਕ ਪ੍ਰਸਿੱਧ ਭਾਰਤੀ ਸੁਤੰਤਰਤਾ ਕਾਰਕੁਨ, ਸਿਆਸਤਦਾਨ ਅਤੇ ਸੰਸਦ ਮੈਂਬਰ ਸੀ। ਉਸਨੇ 1942 ਦੇ ਭਾਰਤ ਛੱਡੋ ਅੰਦੋਲਨ ਵਿੱਚ ਹਿੱਸਾ ਲਿਆ ਅਤੇ ਬਾਅਦ ਵਿੱਚ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ (ਡੀਪੀਸੀਸੀ) ਦੀ ਪ੍ਰਧਾਨ ਬਣੀ।ਉਹ ਸਿਆਲਕੋਟ (ਹੁਣ ਪਾਕਿਸਤਾਨ) ਦੇ ਇੱਕ ਪ੍ਰਸਿੱਧ ਪਰਵਾਰ ਨਾਲ ਸਬੰਧਤ ਸੀ। ਉਸ ਦਾ ਪਿਤਾ ਵੀ.

ਐਨ ਦੱਤਾ ਸੀ, ਜੈਪੁਰ ਰਾਜ ਦਾ ਇੱਕ ਪੁਲਿਸ ਅਧਿਕਾਰੀ ਅਤੇ ਇੱਕ ਚਚੇਰਾ ਭਰਾ ਕ੍ਰਿਸ਼ਨਨ ਗੋਪਾਲ ਦੱਤਾ ਪੰਜਾਬ ਵਿੱਚ ਸਰਗਰਮ ਕਾਂਗਰਸੀ ਸੀ। 

ਮੁਢਲਾ ਜੀਵਨ ਅਤੇ ਸਿੱਖਿਆ

ਉਸਨੇ ਮਹਾਰਾਜਾ ਗਰਲਜ਼ ਸਕੂਲ, ਜੈਪੁਰ, ਲੇਡੀ ਮੈਕਲੇਗਨ ਹਾਈ ਸਕੂਲ, ਲਾਹੌਰ ਤੋਂ ਅਤੇ ਜਲੰਧਰ ਵਿਖੇ ਕੰਨਿਆ ਮਹਾਂਵਿਦਿਆਲੇ ਤੋਂ ਆਪਣੀ ਪੜ੍ਹਾਈ ਕੀਤੀ। ਉਸਨੇ ਫਾਰਮੈਨ ਕ੍ਰਿਸਚੀਅਨ ਕਾਲਜ, ਲਾਹੌਰ ਤੋਂ ਰਾਜਨੀਤਕ ਵਿਗਿਆਨ ਵਿੱਚ ਮਾਸਟਰ ਦੀ ਡਿਗਰੀ ਹਾਸਲ ਕੀਤੀ। ਆਪਣੇ ਕਾਲਜ ਦੇ ਦਿਨਾਂ ਦੌਰਾਨ ਉਹ ਰਾਜਨੀਤਿਕ ਗਤੀਵਿਧੀਆਂ ਵਿੱਚ ਸ਼ਾਮਲ ਹੋ ਗਈ।

ਕੈਰੀਅਰ

ਆਜ਼ਾਦੀ ਦਾ ਸੰਘਰਸ਼ ਵਿੱਚ ਭੂਮਿਕਾ

ਜਦੋਂ ਉਹ ਲਾਹੌਰ ਵਿੱਚ ਪੜ੍ਹਾਈ ਕਰ ਰਹੀ ਸੀ ਤਾਂ ਗਾਂਧੀ ਜੀ ਦੇ ਆਦਰਸ਼ਾਂ ਤੋਂ ਪ੍ਰਭਾਵਿਤ ਉਹ ਗਾਂਧੀ ਜੀ ਦੇ ਵਰਧਾ ਦੇ ਆਸ਼ਰਮ ਗਈ ਸੀ। ਵਿਦਿਆਰਥੀ ਵਜੋਂ ਉਸਨੇ 1942 ਵਿੱਚ ਭਾਰਤ ਛੱਡੋ ਅੰਦੋਲਨ ਵਿੱਚ ਹਿੱਸਾ ਲਿਆ ਅਤੇ ਅਰੁਨਾ ਆਸਿਫ ਅਲੀ ਨਾਲ ਕੰਮ ਕੀਤਾ। ਇਸ ਸਮੇਂ ਦੌਰਾਨ, ਉਹ ਦਿੱਲੀ ਚਲੀ ਗਈ ਜਿੱਥੇ ਉਹ ਭੂਮੀਗਤ ਹੋ ਗਈ ਅਤੇ ਇੱਕ ਪੱਤਰ 'ਹਮਾਰਾ ਸੰਗਰਾਮ' ਦਾ ਸੰਪਾਦਨ ਕੀਤਾ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਲਾਹੌਰ ਦੀ ਮਹਿਲਾ ਕੇਂਦਰੀ ਜੇਲ੍ਹ ਭੁਗਤਣ ਤੋਂ ਬਾਅਦ ਉਸਨੇ ਉਦਯੋਗਿਕ ਕਾਮਿਆਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਵੰਡ ਦੇ ਮੱਦੇਨਜ਼ਰ ਪੈਦਾ ਹੋਏ ਫਿਰਕੂ ਦੰਗਿਆਂ ਦੇ ਦੌਰਾਨ ਉਨ੍ਹਾਂ ਨੇ ਇੱਕ ਸ਼ਾਂਤੀ ਵਾਲੰਟੀਅਰ ਸੰਸਥਾ 'ਸ਼ਾਂਤੀ ਦਲ' ਸਥਾਪਤ ਕੀਤਾ ਜੋ ਕਿ ਇਨ੍ਹਾਂ ਮੁਸ਼ਕਲ ਸਮਿਆਂ ਦੇ ਦੌਰਾਨ ਇੱਕ ਤਾਕਤਵਰ ਫ਼ਿਰਕਾਪ੍ਰਸਤੀ-ਵਿਰੋਧੀ ਤਾਕਤ ਬਣ ਗਈ। ਉਸਨੇ ਪਾਕਿਸਤਾਨ ਤੋਂ ਕੱਢੇ ਜਾਣ ਵਾਲਿਆਂ ਦੇ ਮੁੜ ਵਸੇਬੇ ਦਾ ਪ੍ਰਬੰਧ ਵੀ ਕੀਤਾ।

ਆਜ਼ਾਦ ਭਾਰਤ ਵਿੱਚ ਭੂਮਿਕਾ 

ਸੁਭੱਦਰਾ ਜੋਸ਼ੀ ਇੱਕ ਉਤਸ਼ਾਹੀ ਧਰਮ ਨਿਰਪੱਖਤਾਵਾਦੀ ਸੀ, ਜਿਸਨੇ ਭਾਰਤ ਵਿੱਚ ਫਿਰਕੂ ਸਦਭਾਵਨਾ ਦੇ ਕਾਜ ਲਈ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੱਤੀ। ਉਸ ਨੇ ਸਾਗਰ ਵਿੱਚ ਕਈ ਮਹੀਨੇ ਬਿਤਾਏ ਜਦੋਂ ਅਜ਼ਾਦੀ ਉਪਰੰਤ 1961 ਵਿੱਚ ਭਾਰਤ ਦੇ ਪਹਿਲੇ ਮੁੱਖ  ਦੰਗੇ ਹੋਏ ਸੀ। ਅਗਲੇ ਸਾਲ ਉਸਨੇ 'ਸੰਪਰਦਾਇਕਤਾ-ਵਿਰੋਧੀ ਕਮੇਟੀ' ਨੂੰ ਆਮ ਸੰਪਰਦਾਇਕਤਾ -ਵਿਰੋਧੀ ਰਾਜਨੀਤਕ ਮੰਚ ਵਜੋਂ ਸਥਾਪਿਤ ਕੀਤਾ ਅਤੇ 1968 ਵਿੱਚ ਇਸ ਕਾਜ ਦੇ ਲਈ ਸੈਕੂਲਰ ਡੈਮੋਕਰੇਸੀ   ਰਸਾਲਾ ਸ਼ੁਰੂ ਕੀਤਾ। 1971 ਵਿਚ, ਦੇਸ਼ ਵਿੱਚ ਧਰਮ ਨਿਰਪੱਖਤਾ ਅਤੇ ਫਿਰਕੂ ਸਦਭਾਵਨਾ ਦੇ ਕਾਜ ਨੂੰ ਅੱਗੇ ਵਧਣ ਲਈ ਕੌਮੀ ਏਕਤਾ ਟਰੱਸਟ ਦੀ ਸਥਾਪਨਾ ਕੀਤੀ ਗਈ ਸੀ।

ਇੱਕ ਪਾਰਲੀਮੈਂਟੇਰੀਅਨ ਦੇ ਤੌਰ ਤੇ 

ਉਹ 1952-1977 ਦੇ ਬਲਰਾਮਪੁਰ ਅਤੇ ਚਾਂਦਨੀ ਚੌਕ ਲੋਕਸਭਾ ਹਲਕੇ ਤੋਂ ਚਾਰ ਵਾਰ ਸੰਸਦ ਮੈਂਬਰ ਰਹੀ। ਉਸਨੇ ਸਪੈਸ਼ਲ ਮੈਰਿਜ ਐਕਟ ਪਾਸ ਕਰਾਉਣ, ਬੈਂਕਾਂ ਦੇ ਕੌਮੀਕਰਨ, ਪ੍ਰਿਵੀ ਪਰਸਾਂ ਨੂੰ ਖਤਮ ਕਰਾਉਣ ਅਤੇ ਅਲੀਗੜ੍ਹ ਯੂਨੀਵਰਸਿਟੀ ਸੋਧ ਐਕਟ ਪਾਸ ਕਰਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਹਾਲਾਂਕਿ ਉਸ ਦੀ ਮੁਖ ਸਫਲਤਾ ਕ੍ਰਿਮਿਨਲ ਪ੍ਰੋਸੀਜਰ ਕੋਡ ਦੇ ਸੰਸ਼ੋਧਨ ਲਈ ਉਸਦਾ ਸਫਲਤਾਪੂਰਵਕ ਸਰਗਰਮੀ ਸੀ ਜਿਸ ਨੇ ਸੰਪ੍ਰਦਾਇਕ ਤਣਾਅ ਜਾਂ ਦੁਸ਼ਮਣੀ ਵਧਾਉਣ ਵਾਲੇ ਕਿਸੇ ਵੀ ਸੰਗਠਿਤ ਪ੍ਰਚਾਰ ਨੂੰ ਇੱਕ ਸੰਗੀਨ ਅਪਰਾਧ ਕਰਾਰ ਦੇ ਦਿੱਤਾ। ਉਸ ਉੱਤੇ ਇੰਦਰਾ ਗਾਂਧੀ ਦੇ ਪਤੀ, ਫਿਰੋਜ਼ ਗਾਂਧੀ ਨਾਲ ਸਬੰਧ ਹੋਣ ਦਾ ਦੋਸ਼ ਲਾਇਆ ਜਾਂਦਾ ਹੈ।

ਰਾਜੀਵ ਗਾਂਧੀ ਫਾਊਂਡੇਸ਼ਨ ਦੁਆਰਾ ਉਸ ਨੂੰ ਰਾਜੀਵ ਗਾਂਧੀ ਸਦਭਾਵਨਾ ਅਵਾਰਡ ਦਿੱਤਾ ਗਿਆ ਸੀ।

ਮੌਤ ਅਤੇ ਵਿਰਾਸਤ

86 ਸਾਲ ਦੀ ਉਮਰ ਵਿੱਚ ਲੰਮੀ ਬਿਮਾਰੀ ਤੋਂ ਬਾਅਦ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ 30 ਅਕਤੂਬਰ 2003 ਨੂੰ ਸੁਭਦਰਾ ਜੋਸ਼ੀ ਦੀ ਮੌਤ ਹੋ ਗਈ ਸੀ। 23 ਮਾਰਚ, 2011 ਨੂੰ ਉਸ ਦੇ ਜਨਮ ਦਿਵਸ ਦੇ ਮੌਕੇ ਡਿਪਾਰਟਮੈਂਟ ਆਫ ਪੋਸਟ ਦੁਆਰਾ ਉਸ ਦੇ ਸਨਮਾਨ ਵਿੱਚ ਇੱਕ ਯਾਦਗਾਰੀ ਟਿਕਟ ਜਾਰੀ ਕੀਤਾ ਗਿਆ ਸੀ।

ਹਵਾਲੇ

Tags:

ਸੁਭੱਦਰਾ ਜੋਸ਼ੀ ਮੁਢਲਾ ਜੀਵਨ ਅਤੇ ਸਿੱਖਿਆਸੁਭੱਦਰਾ ਜੋਸ਼ੀ ਕੈਰੀਅਰਸੁਭੱਦਰਾ ਜੋਸ਼ੀ ਮੌਤ ਅਤੇ ਵਿਰਾਸਤਸੁਭੱਦਰਾ ਜੋਸ਼ੀ ਹਵਾਲੇਸੁਭੱਦਰਾ ਜੋਸ਼ੀਪਾਕਿਸਤਾਨਸਿਆਲਕੋਟ

🔥 Trending searches on Wiki ਪੰਜਾਬੀ:

ਅਲਗੋਜ਼ੇਘੱਗਰਾਰੋਗਭਾਰਤ ਦੀ ਸੁਪਰੀਮ ਕੋਰਟਭਾਸ਼ਾ ਵਿਭਾਗ ਪੰਜਾਬਖੇਤੀਬਾੜੀਪੰਜਾਬੀ ਲੋਕ ਸਾਜ਼ਮੁਆਇਨਾਉਪਭਾਸ਼ਾਰਾਵੀ1664ਗੁੱਲੀ ਡੰਡਾਲਾਲ ਚੰਦ ਯਮਲਾ ਜੱਟਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਹਾੜੀ ਦੀ ਫ਼ਸਲਲੂਣਾ (ਕਾਵਿ-ਨਾਟਕ)ਚੰਦਰ ਸ਼ੇਖਰ ਆਜ਼ਾਦਸੋਚਪੰਜਾਬੀ ਨਾਵਲ ਦਾ ਇਤਿਹਾਸਭੁਚਾਲਗੁਰੂ ਤੇਗ ਬਹਾਦਰਸਾਹਿਤ ਅਤੇ ਇਤਿਹਾਸਪੰਜਾਬ ਦੇ ਲੋਕ ਸਾਜ਼ਹੁਮਾਯੂੰਕੁਲਦੀਪ ਪਾਰਸਗੂਗਲਕਿਰਿਆ-ਵਿਸ਼ੇਸ਼ਣਪੈਰਿਸਕ੍ਰਿਕਟਭੌਤਿਕ ਵਿਗਿਆਨਵਿਦੇਸ਼ ਮੰਤਰੀ (ਭਾਰਤ)ਸਿੱਖ ਧਰਮਤੰਬੂਰਾਆਪਰੇਟਿੰਗ ਸਿਸਟਮਤਜੱਮੁਲ ਕਲੀਮਬੇਬੇ ਨਾਨਕੀਜਸਬੀਰ ਸਿੰਘ ਆਹਲੂਵਾਲੀਆਸੰਤ ਅਤਰ ਸਿੰਘਸਿੱਖਿਆਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਨਰਿੰਦਰ ਮੋਦੀਡਰੱਗਅਕਾਲ ਤਖ਼ਤਮਲੇਸ਼ੀਆਮੱਧਕਾਲੀਨ ਪੰਜਾਬੀ ਵਾਰਤਕਹੋਲਾ ਮਹੱਲਾਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਉਪਮਾ ਅਲੰਕਾਰਜੱਸਾ ਸਿੰਘ ਰਾਮਗੜ੍ਹੀਆਹਰਿਮੰਦਰ ਸਾਹਿਬਮਹਿੰਦਰ ਸਿੰਘ ਧੋਨੀਮੀਂਹਦਸ਼ਤ ਏ ਤਨਹਾਈਪ੍ਰਮਾਤਮਾਮੀਰ ਮੰਨੂੰਜ਼ਫ਼ਰਨਾਮਾ (ਪੱਤਰ)ਰਹਿਤਕਬੀਰਅਕਬਰਦਿਲਮਹਿਮੂਦ ਗਜ਼ਨਵੀਸਨੀ ਲਿਓਨਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਬੁੱਧ ਗ੍ਰਹਿਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਫ਼ਰੀਦਕੋਟ ਸ਼ਹਿਰਚਮਕੌਰ ਦੀ ਲੜਾਈਭੱਖੜਾਕੁੱਤਾਸਾਹਿਤ ਅਤੇ ਮਨੋਵਿਗਿਆਨਸਾਕਾ ਨੀਲਾ ਤਾਰਾਭਾਰਤ ਦੀ ਸੰਸਦਬਾਬਾ ਬੁੱਢਾ ਜੀਸਰਗੇ ਬ੍ਰਿਨਕੀਰਤਪੁਰ ਸਾਹਿਬਸਾਫ਼ਟਵੇਅਰਜੁਗਨੀਚੌਪਈ ਸਾਹਿਬ🡆 More