ਮਨੁੱਖੀ ਨੱਕ

ਨੱਕ ਸਰੀਰ ਦਾ ਸਭ ਤੋਂ ਵਧੇਰੇ ਮਹੱਤਵਪੂਰਨ ਅੰਗ ਹੈ। ਮੂੰਹ ਦੇ ਉੱਪਰ, ਅੱਖਾਂ ਦੇ ਥੱਲੇ ਅਤੇ ਚਿਹਰੇ ਦੇ ਵਿਚਕਾਰ ਅਤੇ ਉਭਰਿਆ ਹੁੰਦਾ ਹੈ। ਪ੍ਰਾਣੀ ਜਗਤ ਵਿੱਚ ਸਰੀਰ ਦੇ ਆਕਾਰ ਅਤੇ ਸਾਹ ਦੀ ਘੱਟ-ਵੱਧ ਲੋੜ ਮੁਤਾਬਕ, ਨੱਕ ਛੋਟਾ-ਵੱਡਾ ਹੁੰਦਾ ਹੈ। ਪੁਰਸ਼ਾਂ ਦਾ ਨੱਕ ਵੱਡਾ ਅਤੇ ਇਸਤਰੀਆਂ ਦਾ ਛੋਟਾ ਹੁੰਦਾ ਹੈ। ਇੱਕ ਮਨੁੱਖੀ ਨੱਕ ਵਿੱਚ ਤਕਰੀਬਨ ਪੰਜਾਹ ਲੱਖ ਸੈੱਲ ਹੁੰਦੇ ਹਨ। ਪਸ਼ੂਆਂ ਵਿੱਚ ਇਹ ਗਿਣਤੀ ਚਾਰ ਗੁਣਾ ਹੁੰਦੀ ਹੈ। ਮਨੁੱਖੀ ਨੱਕ ਦਸ ਕੁ ਸਾਲ ਦੀ ਉਮਰ ਤਕ ਵਿਕਸਤ ਹੋ ਜਾਂਦਾ ਹੈ ਅਤੇ ਅਠਾਰ੍ਹਾਂ ਕੁ ਸਾਲ ਦੀ ਉਮਰ ਮਗਰੋਂ ਇਸ ਦਾ ਵਧਣਾ ਰੁਕ ਜਾਂਦਾ ਹੈ।

ਮਨੁੱਖੀ ਨੱਕ
ਮਨੁੱਖੀ ਨੱਕ

ਕੰਮ

ਨੱਕ ਸਾਹ ਲੈਣ ਦਾ ਹੀ ਯੰਤਰ ਨਹੀਂ, ਇਹ ਸੁਆਦ ਪਰਖਣ, ਖਾਣ-ਪੀਣ ਲਈ ਚੀਜ਼ਾਂ ਪ੍ਰਵਾਨ ਅਤੇ ਰੱਦ ਕਰਨ ਦਾ ਸੰਦ ਵੀ ਹੈ। ਨੱਕ ਦਾ ਹੋਰ ਕਾਰਜ ਇਸ ਦੀ ਸੁੰਘਣ-ਯੋਗਤਾ ਹੈ। ਸਾਹ ਲੈਣ ਵਿੱਚ ਖ਼ੁਸ਼ਕ ਅਤੇ ਗਰਮ ਹਵਾ ਨੂੰ ਨਮੀ ਅਤੇ ਸਰਦੀ ਵਿੱਚ ਠੰਢੀ ਹਵਾ ਨੂੰ ਨਿੱਘੀ ਬਣਾ ਕੇ ਫੇਫੜਿਆਂ ਤੱਕ ਨੱਕ ਹੀ ਪਹੁੰਚਾਉਂਦਾ ਹੈ। ਨੱਕ ਅੰਦਰਲੇ ਪਾਸੇ ਤੋਂ ਤੇਲ ਅਤੇ ਗਰੀਸ ਰਾਹੀਂ ਇਹ ਚਿਹਰੇ ਨੂੰ ਖ਼ੁਸ਼ਕ ਹੋਣ ਤੋਂ ਰੋਕਦਾ ਹੈ। ਨੱਕ ਵਿਚਲੇ ਵਾਲ ਬਾਹਰਲੀਆਂ ਚੀਜ਼ਾਂ ਅਤੇ ਮਿੱਟੀ-ਘੱਟੇ ਨੂੰ ਫੇਫੜਿਆਂ ਵਿੱਚ ਜਾਣ ਤੋਂ ਰੋਕਦੇ ਹਨ। ਦੁੱਖ-ਦਰਦ ਵਿੱਚ ਮਨੁੱਖ ਅੱਖਾਂ ਨਾਲ ਹੀ ਨਹੀਂ, ਨੱਕ ਰਾਹੀਂ ਵੀ ਰੋਂਦਾ ਹੈ। ਨੱਕ, ਗਲਾ, ਕੰਨ ਆਪਸ ਵਿੱਚ ਜੁੜੇ ਹੋਏ ਹਨ।

ਕਿਸਮਾ

ਨੱਕ ਦੀਆਂ ਚੌਦ੍ਹਾਂ ਕਿਸਮਾਂ ਮੰਨੀਆ ਜਾਂਦੀਆ ਹਨ ਜਿਵੇਂ ਗੋਲ, ਮੋਟਾ, ਉਭਰਿਆ, ਪਿਚਕਿਆ, ਲੰਮਾ, ਤਿੱਖਾ, ਇਕਹਿਰਾ ਅਤੇ ਤਰਾਸ਼ਿਆ ਹੋਇਆ, ਫਿੱਡਾ ਆਦਿ।

ਮਿਥਿਹਾਸ-ਇਤਿਹਾਸ

  • ਰਾਮਾਇਣ, ਲਛਮਣ ਵੱਲੋਂ ਸਰੂਪਨਖਾ ਦੇ ਨੱਕ ਕੱਟਣਾ।
  • ਕਲੀਓਪੈਟਰਾ ਦੇ ਨੱਕ ਨੇ ਵਿਸ਼ਾਲ ਯੁੱਧ ਨੂੰ ਜਨਮ ਦੇ ਕੇ ਯੂਰਪ ਦਾ ਨਕਸ਼ਾ ਬਦਲ ਦਿੱਤਾ ਸੀ।
  • ਰੋਮਨ ਸੱਭਿਅਤਾ ਵਿੱਚ ਲੰਮੇ ਨੱਕ ਵਾਲਿਆਂ ਦਾ ਬੜਾ ਸਤਿਕਾਰ ਸੀ।
  • ਇਸਤਰੀਆਂ ਦੇ ਨੱਕ ਵਿੱਚ ਲੌਂਗ, ਨੱਥ, ਕੋਕਾ, ਮਛਲੀ, ਤੀਲੀ, ਮੇਖ-ਮੁਰਕੀ ਆਦਿ ਗਹਿਣੇ ਪਾਏ ਜਾਂਦੇ ਹਨ।
  • ‘ਨੱਕ’ ਦੇ ਨਿੱਛ ਮਾਰਨਾ ਬਦਸ਼ਗਨੀ ਮੰਨਿਆ ਜਾਂਦਾ ਹੈ।

ਮੁਹਾਵਰੇ

ਨੱਕ ‘ਚ ਨਕੇਲ ਪਾਉਣਾ, ਨੱਕ ‘ਤੇ ਮੱਖੀ ਨਾ ਬੈਠਣ ਦੇਣਾ, ਨੱਕ ਨਾਲ ਲਕੀਰਾਂ ਕੱਢਣੀਆਂ, ਨਾਸੀਂ ਧੂੰਆਂ ਦੇਣਾ, ਨੱਕ ਰੱਖਣਾ, ਨੱਕ ਵੱਢਣਾ, ਨੱਕ ਵੱਟਣਾ, ਨੱਕ ਥੱਲੇ ਨਾ ਆਉਣਾ, ਨੱਕ ਚਾੜ੍ਹਨਾ, ਨੱਕ ‘ਤੇ ਗੁੱਸਾ ਰਹਿਣਾ ਆਦਿ।

ਹਵਾਲੇ

Tags:

ਮਨੁੱਖੀ ਨੱਕ ਕੰਮਮਨੁੱਖੀ ਨੱਕ ਕਿਸਮਾਮਨੁੱਖੀ ਨੱਕ ਮਿਥਿਹਾਸ-ਇਤਿਹਾਸਮਨੁੱਖੀ ਨੱਕ ਮੁਹਾਵਰੇਮਨੁੱਖੀ ਨੱਕ ਹਵਾਲੇਮਨੁੱਖੀ ਨੱਕ

🔥 Trending searches on Wiki ਪੰਜਾਬੀ:

ਅੰਮ੍ਰਿਤ ਵੇਲਾਭਾਈ ਮਨੀ ਸਿੰਘਮਲੇਸ਼ੀਆਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਵਾਹਿਗੁਰੂਚੂਹਾਢੱਡਫ਼ਰਾਂਸਪੰਜਾਬ ਵਿੱਚ ਕਬੱਡੀਜਨੇਊ ਰੋਗਪੰਜਾਬੀ ਕਹਾਣੀਵਿਦੇਸ਼ ਮੰਤਰੀ (ਭਾਰਤ)ਹੀਰਾ ਸਿੰਘ ਦਰਦਜ਼ਫ਼ਰਨਾਮਾ (ਪੱਤਰ)ਸਮਾਜ ਸ਼ਾਸਤਰਘੱਗਰਾਪਰਿਵਾਰਖਡੂਰ ਸਾਹਿਬਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਅੱਜ ਆਖਾਂ ਵਾਰਿਸ ਸ਼ਾਹ ਨੂੰਸਾਹਿਤ ਅਤੇ ਇਤਿਹਾਸਦੂਰ ਸੰਚਾਰਪੰਜਾਬੀ ਸੱਭਿਆਚਾਰਸਤਲੁਜ ਦਰਿਆਡਿਸਕਸ ਥਰੋਅਸਮਾਂ2020ਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਦਰਸ਼ਨ2020-2021 ਭਾਰਤੀ ਕਿਸਾਨ ਅੰਦੋਲਨਗ਼ਦਰ ਲਹਿਰਪੰਜ ਬਾਣੀਆਂਚੰਦਰ ਸ਼ੇਖਰ ਆਜ਼ਾਦਪੰਜਾਬੀ ਨਾਟਕਅੰਤਰਰਾਸ਼ਟਰੀਫੁੱਟਬਾਲਬੀਰ ਰਸੀ ਕਾਵਿ ਦੀਆਂ ਵੰਨਗੀਆਂਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਦੋਆਬਾਪੰਜਾਬੀ ਲੋਕ ਬੋਲੀਆਂਲਾਲ ਕਿਲ੍ਹਾਹੁਮਾਯੂੰਪਣ ਬਿਜਲੀਪੰਜਾਬੀ ਜੰਗਨਾਮਾਸਰਬੱਤ ਦਾ ਭਲਾਜਾਮਨੀਗ਼ਜ਼ਲਹੰਸ ਰਾਜ ਹੰਸਜੀਵਨੀਅਫ਼ਗ਼ਾਨਿਸਤਾਨ ਦੇ ਸੂਬੇਅਮਰ ਸਿੰਘ ਚਮਕੀਲਾਇੰਟਰਨੈੱਟਭਾਰਤ ਦੀ ਸੁਪਰੀਮ ਕੋਰਟਵੇਅਬੈਕ ਮਸ਼ੀਨਖੁਰਾਕ (ਪੋਸ਼ਣ)ਮੇਰਾ ਦਾਗ਼ਿਸਤਾਨਮੁਆਇਨਾਬੁਗਚੂਆਤਮਜੀਤਜਨਮ ਸੰਬੰਧੀ ਰੀਤੀ ਰਿਵਾਜਦਿੱਲੀ ਸਲਤਨਤਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਵਰਿਆਮ ਸਿੰਘ ਸੰਧੂਲੋਕ ਕਲਾਵਾਂਸੱਭਿਆਚਾਰਆਧੁਨਿਕ ਪੰਜਾਬੀ ਕਵਿਤਾਸੁਹਾਗਮਾਂ ਬੋਲੀਸਵਰ ਅਤੇ ਲਗਾਂ ਮਾਤਰਾਵਾਂਪੰਜਾਬੀ ਕਿੱਸਾ ਕਾਵਿ (1850-1950)ਪੰਜਾਬੀਸੰਤ ਰਾਮ ਉਦਾਸੀਆਰੀਆ ਸਮਾਜਘੜਾ (ਸਾਜ਼)ਪੰਜਾਬ ਦੀ ਰਾਜਨੀਤੀਭਾਰਤਉੱਤਰ-ਸੰਰਚਨਾਵਾਦ🡆 More