ਕੁੰਭ ਮੇਲਾ

ਮਹਾਂਕੁੰਭ ਦੀ ਸ਼ੁਰੂਆਤ 14 ਜਨਵਰੀ ਨੂੰ ਮਕਰ ਸਕਰਾਂਤੀ ਮੌਕੇ ਪ੍ਰਯਾਗਰਾਜ ਵਿਖੇ ਗੰਗਾ, ਜਮੁਨਾ ਤੇ ਅਦ੍ਰਿਸ਼ ਸਰਸਵਤੀ ਦੇ ਸੰਗਮ ’ਤੇ ਪੂਰੀ ਸ਼ਾਨੋ-ਸ਼ੌਕਤ ਨਾਲ ਹੁੰਦੀ ਹੈ। ਇਹ ਮੇਲਾ 11 ਮਾਰਚ ਸੋਮਵਾਰੀ ਮੱਸਿਆ ਤਕ ਚੱਲਦਾ ਹੈ। ਇਸ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਸ਼ਰਧਾਲੂ ਇਸ਼ਨਾਨ ਕਰਦੇ ਹਨ। ਮਾਘੀ ਵਾਲੇ ਦਿਨ ਬਹੁਤ ਸਾਰੇ ਸਰਧਾਲੂ ਤ੍ਰਿਵੈਣੀ ਦੇ ਤਟ ’ਤੇ ਡੁਬਕੀ ਲਗਾਉਂਦੇ ਹਨ। ਸਭ ਤੋਂ ਪਹਿਲਾਂ ਸਾਧੂ ਸੰਤ ਤੇ ਨਾਂਗੇ ਸਾਧੂ ਸ਼ਾਹੀ ਇਸ਼ਨਾਨ ਕਰਦੇ ਹਨ ਜੋ ਰਵਾਇਤੀ ਢੰਗ ਨਾਲ ਹੁੰਦਾ ਹੈ। ਸਾਧੂ ਸੰਨਿਆਸੀਆਂ ਦੇ 13 ਅਖਾੜੇ ਹਨ ਜੋ ਆਪਣੀ-ਆਪਣੀ ਮਰਿਆਦਾ ’ਤੇ ਵਾਰੀ ਸਿਰ, ਸੁਗੰਧਤ ਫੁੱਲਾਂ ਨਾਲ ਸਜੇ ਹਾਥੀ, ਘੋੜੇ, ਪਾਲਕੀਆਂ ਤੇ ਰਥਾਂ ਵਿੱਚ ਸਵਾਰ ਹੋ ਬੈਂਡ-ਵਾਜੇ ਤੇ ਢੋਲ-ਢਮੱਕਿਆਂ ਨਾਲ ਜੈਕਾਰੇ ਛੱਡਦੇ ਜਦੋਂ ਇਸ਼ਨਾਨ ਲਈ ਆਉਂਦੇ ਹਨ। ਜਦੋਂ ਬ੍ਰਹਿਸਪਤੀ ਬਿਰਖ ਰਾਸ਼ੀ ਅਤੇ ਸੂਰਜ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਪ੍ਰਯਾਗਰਾਜ ਵਿਖੇ ਕੁੰਭ ਮੇਲਾ ਲੱਗਦਾ ਹੈ। ਪ੍ਰਯਾਗ ਤੀਰਥਾਂ ਦਾ ਰਾਜਾ ਮੰਨਿਆ ਜਾਂਦਾ ਹੈ। ਇਸ ਲਈ ਇਹ ਮੇਲਾ ਸਾਰੇ ਕੁੰਭ ਮੇਲਿਆਂ ਤੋਂ ਵਿਸ਼ਾਲ ਹੁੰਦਾ ਹੈ।

ਕੁੰਭ ਮੇਲਾ
ਕੁੰਭ ਮੇਲਾ
ਨਾਸ਼ਿਕ Pilgrims gather for the Shahi Snan (royal bath) in Ramkund in Dakshin Ganga River, 1991.
ਅਧਿਕਾਰਤ ਨਾਮਕੁੰਭ ਮੇਲਾ, ਮਹਾ ਕੁੰਭ ਮੇਲਾ, ਕੁੰਭ ਮੇਲਮ
ਮਨਾਉਣ ਵਾਲੇਹਿੰਦੂ
ਕਿਸਮਧਾਰਮਿਕ
ਪਾਲਨਾਵਾਂਸ਼ਾਹੀ ਸਨਾਨਮ (ਪਾਪ ਧੋਣ ਲਈ ਇਸ਼ਨਾਨ)
ਸ਼ੁਰੂਆਤਬੈਸਾਖ ਪੂਰਨਿਮਾ
ਅੰਤਮਹਾ ਸ਼ਿਵਰਾਤਰੀ
ਮਿਤੀਮੁੱਖ ਤੀਰਥਯਾਤਰਾ: ਹਰ ਤਿੰਨ ਸਾਲ ਬਾਅਦ (2010/2013/2016/..); other: see chart

ਇਤਿਹਾਸ

ਸਮੁੰਦਰ ਮੰਥਨ ਵੇਲੇ ਜਿਹੜਾ ਅੰਮ੍ਰਿਤ ਕੁੰਭ (ਕਲਸ਼) ਨਿਕਲਿਆ ਸੀ ਉਸ ਨੂੰ ਲੈ ਕੇ ਦੇਵਤਿਆਂ ਤੇ ਦਾਨਵਾਂ ਵਿੱਚ ਯੁੱਧ ਛਿੜ ਪਿਆ ਜੋ 12 ਦਿਨ ਤੱਕ ਚੱਲਿਆ। ਜਦੋਂ ਵਿਸ਼ਨੂੰ ਜੀ ਮੋਹਿਨੀ ਦਾ ਰੂਪ ਧਾਰਨ ਕਰ ਕੇ ਇਸ ਕੁੰਭ ਨੂੰ ਲੈ ਕੇ ਦੌੜੇ ਤਾਂ ਚਾਰ ਥਾਵਾਂ ’ਤੇ ਅੰਮ੍ਰਿਤ ਦੀਆਂ ਬੂੰਦਾਂ ਡਿੱਗੀਆਂ। ਇਨ੍ਹਾਂ ਥਾਵਾਂ ਪ੍ਰਯਾਗ, ਹਰਿਦੁਆਰ, ਉਜੈਨ ਤੇ ਨਾਸਿਕ ਵਿਖੇ ਹਰ 12 ਸਾਲ ਬਾਅਦ ਮੇਲਾ ਲੱਗਦਾ ਹੈ। ਜਦੋਂ ਬਿ੍ਹਸਪਤ ਕੁੰਭ ਰਾਸ਼ੀ ਵਿੱਚ ਸੂਰਜ ਮੇਖ ਰਾਸ਼ੀ ਵਿੱਚ ਹੋਵੇ ਤਾਂ ਹਰਿਦੁਆਰ ਗੰਗਾ ਕਿਨਾਰੇ ਕੁੰਭ ਲੱਗਦਾ ਹੈ। ਮੱਸਿਆ ਨੂੰ ਬਿ੍ਹਸਪਤੀ ਮੇਖ ਰਾਸ਼ੀ ਵਿੱਚ ਤੇ ਚੰਦਰਮਾ ਤੇ ਸੂਰਜ ਮਕਰ ਰਾਸ਼ੀ ਵਿੱਚ ਹੋਣ ਤਾਂ ਪ੍ਰਯਾਗ ਵਿੱਚ ਕੁੰਭ ਲੱਗਦਾ ਹੈ। ਬਿ੍ਹਸਪਤੀ, ਚੰਦਰਮਾ ਤੇ ਸੂਰਜ ਮੱਸਿਆ ਨੂੰ ਕਰਕ ਰਾਸ਼ੀ ਵਿੱਚ ਹੋਣ ਤਾਂ ਨਾਸਕ ਗੋਦਾਵਰੀ ਦੇ ਕੰਢੇ ਕੁੰਭ ਲੱਗਦਾ ਹੈ। ਮੱਸਿਆ ਨੂੰ ਸੂਰਜ, ਚੰਦਰਮਾ ਤੇ ਬਿ੍ਹਸਪਤੀ ਕੁੰਭ ਰਾਸ਼ੀ ਵਿੱਚ ਆਉਣ ਤਾਂ ਉਜੈਨ ਦਾ ਕੁੰਭ ਹੁੰਦਾ ਹੈ। ਪ੍ਰਯਾਗਰਾਜ ਵਿਖੇ 13 ਅਖਾੜਿਆਂ ਦੇ ਸਾਧੂ ਸੰਤ ਆਪਣੇ-ਆਪਣੇ ਮਹਾਂ ਮੇਛਲੇਸ਼ਵਰਾਂ ਨਾਲ ਇੱਕ-ਦੂਜੇ ਤੋਂ ਵਧ-ਚੜ੍ਹ ਕੇ ਜਲੂਸ ਕੱਢਦੇ ਹਨ ਤੇ ਇਨ੍ਹਾਂ ਵਿੱਚ ਪੂਰਾ ਮੁਕਾਬਲਾ ਹੁੰਦਾ ਹੈ। ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਵਿੱਚ ਦਰਜ 20 ਵਰਗ ਕਿਲੋਮੀਟਰ ਰਕਬੇ ਵਿੱਚ ਫੈਲੇ ਇਸ ਵਿਸ਼ਾਲ ਮੇਲੇ ਨੂੰ 13 ਸੈਕਟਰਾਂ ਵਿੱਚ ਵੰਡਿਆ ਗਿਆ ਹੈ। ਇਸ਼ਨਾਨ ਤੋਂ ਬਾਅਦ ਕਈ ਸਿਰ ਮੰਡਾਉਂਦੇ ਹਨ ਤੇ ਗੰਗਾ ਕੰਢੇ ਪੂਜਾ-ਅਰਚਨਾ ਕਰਦੇ ਹਨ। ਫਿਰ ਲੋਕ ਵੱਖ-ਵੱਖ ਪੰਡਾਲਾਂ ਵਿੱਚ ਜਾ ਕੇ ਕੀਰਤਨ ਪ੍ਰਵਚਨ ਸੁਣਦੇ ਹਨ ਤੇ ਟੈਂਟਾਂ ਵਿੱਚ ਰਹਿੰਦੇ ਹਨ। ਕਈ ਸ਼ਰਧਾਲੂ ਇੱਕ ਮਹੀਨੇ ਤਕ ਕਲਪਵਾਸ ਕਰਦੇ ਹਨ। ਸਾਤਵਿਕ ਭੋਜਨ ਖਾਂਦੇ ਹਨ ਤੇ ਦਿਨ ਵਿੱਚ ਦੋ ਵਾਰ ਇਸ਼ਨਾਨ ਕਰਦੇ ਹਨ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਵੀ ਇਸ ਵਿੱਚ ਆਪਣਾ ਪੂਰਾ ਯੋਗਦਾਨ ਪਾਉਂਦੀਆਂ ਹਨ। ਭੋਜਨ ਮੁਹਈਆ ਕਰਵਾਉਣ ਲਈ ਵੱਡੇ-ਵੱਡੇ ਲੰਗਰ ਲਗਾਏ ਜਾਂਦੇ ਹਨ। 10 ਫਰਵਰੀ ਨੂੰ ਮੋਨੀ ਮੱਸਿਆ ਤੇ 15 ਫਰਵਰੀ ਨੂੰ ਬਸੰਤ ਮੌਕੇ ਦਾ ਮੁੱਖ ਸ਼ਾਹੀ ਇਸ਼ਨਾਨ ਹੋਣਗੇ ਜਿਹਨਾਂ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਸ਼ਰਧਾਲੂ ਇਸ਼ਨਾਨ ਕਰਦੇ ਹਨ।

ਫੋਟੋ ਗੈਲਰੀ

ਹਵਾਲੇ

Tags:

ਗੰਗਾਜਮੁਨਾਤ੍ਰਿਵੈਣੀਸਰਸਵਤੀ ਦੇਵੀਸੂਰਜ

🔥 Trending searches on Wiki ਪੰਜਾਬੀ:

ਭਾਰਤ ਦੀ ਵੰਡਅਰੀਫ਼ ਦੀ ਜੰਨਤ੧੯੧੮ਦਸਮ ਗ੍ਰੰਥਮਨੁੱਖੀ ਸਰੀਰਹਲਕਾਅ ਵਾਲੇ ਕੁੱਤੇ ਨੂੰ ਅਧਰੰਗ ਦਾ2024ਖੁੰਬਾਂ ਦੀ ਕਾਸ਼ਤਕ੍ਰਿਕਟਬਰਮੀ ਭਾਸ਼ਾਦਾਰ ਅਸ ਸਲਾਮਪਾਉਂਟਾ ਸਾਹਿਬਵਾਲਿਸ ਅਤੇ ਫ਼ੁਤੂਨਾਪੀਜ਼ਾਹਾਈਡਰੋਜਨਬਹਾਵਲਪੁਰਅਟਾਰੀ ਵਿਧਾਨ ਸਭਾ ਹਲਕਾਸਵਿਟਜ਼ਰਲੈਂਡਸਭਿਆਚਾਰਕ ਆਰਥਿਕਤਾਪੰਜਾਬ ਦੇ ਮੇਲੇ ਅਤੇ ਤਿਓੁਹਾਰਅਜਾਇਬਘਰਾਂ ਦੀ ਕੌਮਾਂਤਰੀ ਸਭਾਊਧਮ ਸਿੰਘਮਾਰਟਿਨ ਸਕੌਰਸੀਜ਼ੇਪੰਜ ਪਿਆਰੇਸਿੰਗਾਪੁਰਮੌਰੀਤਾਨੀਆਸਿਮਰਨਜੀਤ ਸਿੰਘ ਮਾਨ1980 ਦਾ ਦਹਾਕਾਜੌਰਜੈਟ ਹਾਇਅਰਵੈਸਟ ਬਰੌਮਿਚ ਐਲਬੀਅਨ ਫੁੱਟਬਾਲ ਕਲੱਬਇੰਟਰਨੈਸ਼ਨਲ ਸਟੈਂਡਰਡ ਸੀਰੀਅਲ ਨੰਬਰ1923ਜੰਗਵਲਾਦੀਮੀਰ ਵਾਈਸੋਤਸਕੀਪਰਜੀਵੀਪੁਣਾਯੂਕ੍ਰੇਨ ਉੱਤੇ ਰੂਸੀ ਹਮਲਾਭਾਰਤਲੋਕਰਾਜਸੰਯੁਕਤ ਰਾਜ ਦਾ ਰਾਸ਼ਟਰਪਤੀਜੀਵਨੀਫ਼ਾਜ਼ਿਲਕਾਰਾਮਕੁਮਾਰ ਰਾਮਾਨਾਥਨਜਾਮਨੀਵਿਆਕਰਨਿਕ ਸ਼੍ਰੇਣੀਸੰਭਲ ਲੋਕ ਸਭਾ ਹਲਕਾਕਲਾ2015 ਹਿੰਦੂ ਕੁਸ਼ ਭੂਚਾਲਗੁਰੂ ਰਾਮਦਾਸਜੋ ਬਾਈਡਨਐਸਟਨ ਵਿਲਾ ਫੁੱਟਬਾਲ ਕਲੱਬਗੁਰਮਤਿ ਕਾਵਿ ਦਾ ਇਤਿਹਾਸਜਾਪੁ ਸਾਹਿਬਅਕਬਰਗੜ੍ਹਵਾਲ ਹਿਮਾਲਿਆਲੋਕ-ਸਿਆਣਪਾਂ1905ਅੰਦੀਜਾਨ ਖੇਤਰਮੁਹਾਰਨੀਹਾਂਸੀਬਿਧੀ ਚੰਦਕਿੱਸਾ ਕਾਵਿਪੁਆਧਸਖ਼ਿਨਵਾਲੀਲੁਧਿਆਣਾਮਦਰ ਟਰੇਸਾਤਖ਼ਤ ਸ੍ਰੀ ਦਮਦਮਾ ਸਾਹਿਬਡਵਾਈਟ ਡੇਵਿਡ ਆਈਜ਼ਨਹਾਵਰਸ਼ਾਹ ਹੁਸੈਨਟਿਊਬਵੈੱਲ2015 ਨੇਪਾਲ ਭੁਚਾਲਅੰਮ੍ਰਿਤ ਸੰਚਾਰਯਹੂਦੀਖੀਰੀ ਲੋਕ ਸਭਾ ਹਲਕਾਬਜ਼ੁਰਗਾਂ ਦੀ ਸੰਭਾਲ🡆 More