ਕੁਸਲਾ: ਮਾਨਸਾ ਜ਼ਿਲ੍ਹੇ ਦਾ ਪਿੰਡ

ਕੁਸਲਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਵੱਡਾ ਪਿੰਡ ਹੈ। 2011 ਦੀ ਜਨਗਣਨਾ ਮੁਤਾਬਕ ਕੁਸਲਾ ਦੀ ਅਬਾਦੀ 3353 ਸੀ। ਇਸ ਦਾ ਖੇਤਰਫ਼ਲ 13.63 ਕ.

ਮੀ. ਵਰਗ ਹੈ। ਇਹ ਪਿੰਡ ਸਰਦੂਲਗੜ੍ਹ ਬਠਿੰਡਾ ਰੋਡ ਉੱਪਰ ਸਥਿਤ ਹੈ। ਇਸ ਪਿੰਡ ਦੀ ਆਬਾਦੀ ਕਰੀਬ ਪੰਜ ਹਜ਼ਾਰ ਹੈ। ਪਿੰਡ ਦੀ ਜਮੀਨ ਦਾ ਰਕਬਾ ਕਰੀਬ 3 ਹਜ਼ਾਰ ਕਿੱਲਾ ਹੈ। ਪਿੰਡ ਦਾ ਸਾਰਾ ਪ੍ਬੰਧ ਗ੍ਰਾਮ ਪੰਚਾਇਤ ਕੋਲ ਹੈ ਜਿਸ ਵਿੱਚ ਇੱਕ ਸਰਪੰਚ ਸਮੇਤ ਸੱਤ ਮੈਂਬਰ ਹਨ।

ਕੁਸਲਾ
ਸਮਾਂ ਖੇਤਰਯੂਟੀਸੀ+5:30
ਵਾਹਨ ਰਜਿਸਟ੍ਰੇਸ਼ਨPB51

ਭੁਗੋਲਿਕ ਸਥਿਤੀ

ਕੁਸਲਾ ਸਰਦੂਲਗੜ ਤੋਂ 16 ਕਿਲੋਮੀਟਰ ਅਤੇ ਤਲਵੰਡੀ ਸਾਬੋ ਤੋਂ 32 ਕਿਲੋਮੀਟਰ ਦੂਰ ਤਲਵੰਡੀ-ਸਰਦੂਲਗੜ ਰੋਡ ਉਪਰ ਸਥਿਤ ਹੈ। ਇਹ ਪਿੰਡ ਭਾਖੜਾ ਮੇਨ ਬ੍ਰਾਂਚ ਦੇ ਕੰਢੇ ਉੱਪਰ ਵਸਿਆ ਹੋਇਆ ਹੈ ਤੇ ਭਾਖੜਾ ਦੀ ਸਹਾਇਕ ਨਹਿਰ ਪਿੰਡ ਦੇ ਦੂਜੇ ਪਾਸੇ ਤੋਂ ਲੰਘਦੀ ਹੈ। ਇਸ ਤਰ੍ਹਾਂ ਪਿੰਡ ਦੋ ਨਹਿਰਾਂ ਵਿਚਾਲੇ ਵਸਿਆ ਹੋਇਆ ਹੈ ਅਤੇ ਪਿੰਡ ਵਿੱਚ ਭਾਖੜਾ ਹੈੱਡ (ਡੈਮ) ਬਣਿਆ ਹੈ ਜਿਥੇ ਨਹਿਰੀ ਵਿਸ਼ਰਾਮ ਘਰ ਦੇਖਣ ਯੋਗ ਸਥਾਨ ਹੈ। ਇੱਥੇ ਬਣੇ ਪਾਰਕਾਂ ਤੇ ਚੈੱਕ ਡੈਮ ਦਾ ਨਜ਼ਾਰਾ ਦੇਖਣ ਯੋਗ ਹੈ। ਪਿੰਡ ਤੇ ਲੰਮਾ ਸਮਾਂ ਸੇਮ ਦੀ ਮਾਰ ਰਹੀ ਹੈ ਪਰ ਪਿਛਲੇ ਕੁੱਝ ਸਾਲਾਂ ਤੋਂ ਸੇਮ ਪਿੰਡ ਦੇ ਮਾਮੂਲੀ ਰਕਬੇ ਤੱਕ ਹੀ ਸੀਮਤ ਹੈ। ਜ਼ਿਆਦਾ ਸਮੇਂ ਤੱਕ ਸੇਮ ਰਹੀ ਹੋਣ ਕਰਕੇ ਹੁਣ ਪਿੰਡ ਵਿੱਚ ਜ਼ਮੀਨੀ ਪਾਣੀ ਦਾ ਪੱਧਰ ਬਹੁਤ ਉੱਚਾ ਹੈ।

ਸਿਹਤ ਅਤੇ ਸਿੱਖਿਆ

ਵਿਦਿਆਰਥੀਆਂ ਦੀ ਪੜ੍ਹਾਈ ਦੇ ਪੱਖੋਂ ਵੀ ਪਿੰਡ ਕਾਫੀ ਅੱਗੇ ਹੈ। ਇੱਥੇ ਇੱਕ ਸਰਕਾਰੀ ਸਕੈਡੰਰੀ ਸਕੂਲ ਹੈ...ਇਸ ਸਕੂਲ ਦਾ ਨਾਂ ਕਾਰਗਿਲ ਜੰਗ ਦੇ ਸ਼ਹੀਦ ਨਿਰਮਲ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਹੈ, ਇੱਕ ਸਰਕਾਰੀ ਪ੍ਰਾਇਮਰੀ ਸਕੂਲ ਵੀ ਹੈ। ਪਿੰਡ ਵਿੱਚ ਇੱਕ ਨਿੱਜੀ ਸਕੂਲ ਅਤੇ ਅਤੇ ਅਕਾਲ ਅਕੈਡਮੀ ਵੀ ਹੈ। ਤਲਵੰਡੀ ਸਾਬੋ ਤੇ ਬਠਿੰਡਾ ਸ਼ਹਿਰਾਂ ਨਾਲ ਸਿੱਧਾ ਸੜਕੀ ਸੰਪਰਕ ਹੋਣ ਕਰਕੇ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਉਚੇਰੀ ਸਿੱਖਿਆ ਹਾਸਲ ਕੀਤੀ ਹੋਈ ਹੈ ਤੇ ਨੇੜੇ ਦੇ ਪਿੰਡਾਂ ਦੇ ਮੁਕਾਬਲਤਨ ਜ਼ਿਆਦਾ ਗਿਣਤੀ ਚ ਪਿੰਡ ਵਾਸੀ ਵੱਖ ਵੱਖ ਸਰਕਾਰੀ ਨੌਕਰੀਆਂ 'ਤੇ ਲੱਗੇ ਹੋਏ ਹਨ।

ਲੋਕਾਂ ਦੀ ਸਿਹਤ ਲ'ਈ ਇੱਕ ਸਬਸਿਡਰੀ ਹੈਲਥ ਸੈਟਰ ਹੈ। ਪਸ਼ੂ ਧਨ ਦੀ ਸੰਭਾਲ ਲਈ ਇੱਕ ਪਸ਼ੂ ਹਸਪਤਾਲ ਹੈ ਅਤੇ ਕਿਸਾਨਾਂ ਦੀਆਂ ਜਿਣਸਾਂ ਲਈ ਇੱਕ ਅਨਾਜ ਮੰਡੀ ਹੈ। ਇੱਕ ਵੱਡਾ ਗੁਰਦੁਆਰਾ ਹੈ ਤੇ ਹੋਰ ਮੰਦਿਰ ਡੇਰੇ ਵਗੈਰਾ ਵੀ ਹਨ।

ਇਤਿਹਾਸ

ਪਿੰਡ ਦਾ ਇਤਿਹਾਸ ਕਈ ਸਦੀਆਂ ਪੁਰਾਣਾ ਹੈ, ਪਿੰਡ ਦਾ ਮੁੱਢ ਦਾਦੂ ਪਿੰਡ ਚੋਂ ਵੱਝਿਆ ਹੈ ਜਿਥੇ ਸੱਤ ਭਰਾ ਸਨ ਜਿੰਨਾਂ ਚੋਂ ਇੱਕ ਦਾ ਨਾਮ ਕੁਸਲਾ ਸੀ ਅਤੇ ਉਸ ਕੁਸਲਾ ਨਾਮ ਦੇ ਇੱਕ ਬਜੁਰਗ ਨੇ ਪਿੰਡ ਬੰਨ੍ਹਿਆ ਸੀ, ਸਾਰਾ ਪਿੰਡ ਸਿੱਧੂ ਗੋਤ ਨਾਲ ਸਬੰਧਿਤ ਹੈ ਪਰ ਕੁਝ ਘਰ ਗਿੱਲ ਗੋਤ ਦੇ ਵੀ ਹਨ ਜਿੰਨਾਂ ਬਾਰੇ ਕਿਹਾ ਜਾਂਦਾ ਹੈ ਕੁਸਲਾ ਦੇ ਕਿਸੇ ਘਰ ਦੀ ਕੁੜੀ ਗਿੱਲਾਂ ਦੇ ਵਿਆਹੀ ਸੀ ਪਰ ਕੁੜੀ ਦੇ ਸਹੁਰੇ ਪਰਿਵਾਰ ਕੋਲ ਜਮੀਨ ਘੱਟ ਹੋਣ ਕਰਕੇ ਗਿੱਲ ਨੂੰ ਘਰ ਜਵਾਈ ਬਣਾ ਕੇ ਕੁੱਝ ਜਮੀਨ ਦੇ ਦਿੱਤੀ ਗਈ ਜਿਸ ਤੋਂ ਉਹਨਾਂ ਦੀ ਪੀੜੀ ਤੁਰ ਪਈ।

ਪਿੰਡ ਦੇ ਬਜੁਰਗ ਸਵ ਕੌਰ ਸਿੰਘ ਅਜ਼ਾਦ ਹਿੰਦ ਫੌਜ ਵਿੱਚ ਨੌਕਰੀ ਕਰਕੇ ਆਏ ਸਨ ਉਹਨਾਂ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨਾਲ ਬਰਮਾ ਯੁੱਧ 'ਚ ਭਾਗ ਲਿਆ ਸੀ।

ਇਸ ਤੋਂ ਇਲਾਵਾ 14 ਜੁਲਾਈ 1971 ਨੂੰ ਇਸ ਪਿੰਡ ਵਿੱਚ ਹੀ ਤਿੰਨ ਨਕਸਲੀਆਂ ਗੁਰਬੰਤਾ ਸਿੰਘ (23 ਸਾਲ ਪਿੰਡ ਰਾਏਪੁਰ) ਤੇਜਾ ਸਿੰਘ (30 ਸਾਲ ਪਿੰਡ ਬਬਨਪੁਰ) ਤੇ ਸਰਵਣ ਸਿੰਘ (24 ਸਾਲ ਪਿੰਡ ਬੋਹਾ) ਨੂੰ ਪੁਲਿਸ ਵੱਲੋਂ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਜਿਸ ਚ ਪਿੰਡ ਦੇ ਕੁਝ ਬੰਦਿਆਂ ਦਾ ਹੱਥ ਹੋਣ ਕਰਕੇ ਕੁਝ ਸਮਾਂ ਨਕਸਲੀ ਮੁਖਬਰਾਂ ਤੋਂ ਬਦਲਾ ਲੈਣ ਲਈ ਪਿੰਡ ਚ ਸਰਗਰਮ ਰਹੇ।

ਜੂਨ 1999 ਨੂੰ ਕਾਰਗਿਲ ਦੀ ਜੰਗ 'ਚ ਪਿੰਡ ਦੇ ਨੀ ਨੌਜਵਾਨ ਫੌਜੀ ਨਿਰਮਲ ਸਿੰਘ ਦੀ ਸ਼ਹੀਦੀ ਹੋਈ ਸੀ ਜਿਸ ਦਾ ਬੁੱਤ ਪਿੰਡ ਦੇ ਬੱਸ ਅੱਡੇ ਉਪਰ ਲੱਗਿਆ ਹੋਇਆ ਹੈ।

ਹੋਰ ਦੇਖੋ

ਹਵਾਲੇ

29°47′53″N 75°14′04″E / 29.797982°N 75.234493°E / 29.797982; 75.234493

Tags:

ਕੁਸਲਾ ਭੁਗੋਲਿਕ ਸਥਿਤੀਕੁਸਲਾ ਸਿਹਤ ਅਤੇ ਸਿੱਖਿਆਕੁਸਲਾ ਇਤਿਹਾਸਕੁਸਲਾ ਹੋਰ ਦੇਖੋਕੁਸਲਾ ਹਵਾਲੇਕੁਸਲਾਪੰਜਾਬ, ਭਾਰਤਮਾਨਸਾ ਜ਼ਿਲ੍ਹਾ, ਭਾਰਤਸਰਦੂਲਗੜ੍ਹ ਤਹਿਸੀਲ

🔥 Trending searches on Wiki ਪੰਜਾਬੀ:

ਦੂਰ ਸੰਚਾਰਪੰਜਾਬੀ ਲੋਕ ਖੇਡਾਂਜਗਜੀਤ ਸਿੰਘ ਅਰੋੜਾਤਰਨ ਤਾਰਨ ਸਾਹਿਬਧੁਨੀ ਵਿਉਂਤਭਾਰਤ ਦੀ ਸੰਵਿਧਾਨ ਸਭਾਅਜੀਤ ਕੌਰਬਚਿੱਤਰ ਨਾਟਕਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਕਿਤਾਬਾਂਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਬਰਤਾਨਵੀ ਰਾਜਸੁਰ (ਭਾਸ਼ਾ ਵਿਗਿਆਨ)ਪਰਿਵਾਰਰਾਜਨੀਤੀ ਵਿਗਿਆਨਜਨੇਊ ਰੋਗਸਹਾਇਕ ਮੈਮਰੀਦੁਸਹਿਰਾਰਾਜਾ ਸਲਵਾਨਪ੍ਰਿੰਸੀਪਲ ਤੇਜਾ ਸਿੰਘਅਲਬਰਟ ਆਈਨਸਟਾਈਨਸੁਖਪਾਲ ਸਿੰਘ ਖਹਿਰਾਤੂੰ ਮੱਘਦਾ ਰਹੀਂ ਵੇ ਸੂਰਜਾਪੰਜਾਬੀ ਤਿਓਹਾਰਝਨਾਂ ਨਦੀਰਾਜਾਈਸ਼ਵਰ ਚੰਦਰ ਨੰਦਾਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਪੰਜਾਬੀ ਕਿੱਸਾਕਾਰਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਮਹਿਮੂਦ ਗਜ਼ਨਵੀਸਵਰ ਅਤੇ ਲਗਾਂ ਮਾਤਰਾਵਾਂਇਜ਼ਰਾਇਲਅਨੁਵਾਦਨਾਟਕ (ਥੀਏਟਰ)ਪੰਜਾਬ ਦੇ ਮੇਲੇ ਅਤੇ ਤਿਓੁਹਾਰਛੂਤ-ਛਾਤਆਤਮਜੀਤਪੰਜਾਬੀ ਵਾਰ ਕਾਵਿ ਦਾ ਇਤਿਹਾਸਸੁਖਵਿੰਦਰ ਅੰਮ੍ਰਿਤਪਾਕਿਸਤਾਨਗੁਰਦੁਆਰਿਆਂ ਦੀ ਸੂਚੀਗੂਰੂ ਨਾਨਕ ਦੀ ਦੂਜੀ ਉਦਾਸੀਆਰਥਿਕ ਵਿਕਾਸਸਫ਼ਰਨਾਮਾਜੈਸਮੀਨ ਬਾਜਵਾਦਫ਼ਤਰਮਨਮੋਹਨ ਸਿੰਘਸਾਹਿਤ ਅਤੇ ਮਨੋਵਿਗਿਆਨਭੱਟਹਰਿਆਣਾਗੁਰੂ ਅਮਰਦਾਸਨਜ਼ਮਧਰਮਜਨਮਸਾਖੀ ਪਰੰਪਰਾਅੱਜ ਆਖਾਂ ਵਾਰਿਸ ਸ਼ਾਹ ਨੂੰਬਾਲ ਮਜ਼ਦੂਰੀਪੰਜਾਬ, ਭਾਰਤ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀਨਸਲਵਾਦਸ਼ਹੀਦੀ ਜੋੜ ਮੇਲਾਗੁਰ ਅਮਰਦਾਸਵਿਅੰਜਨਅਲਾਉੱਦੀਨ ਖ਼ਿਲਜੀਔਰੰਗਜ਼ੇਬਕੁਲਵੰਤ ਸਿੰਘ ਵਿਰਕਸੱਪ (ਸਾਜ਼)ਭਾਰਤੀ ਪੰਜਾਬੀ ਨਾਟਕਗਿੱਧਾਫ਼ਰਾਂਸਪੰਜਾਬੀ ਲੋਕ ਬੋਲੀਆਂਗੁਰਬਚਨ ਸਿੰਘ ਭੁੱਲਰਹਵਾ ਪ੍ਰਦੂਸ਼ਣਬੋਲੇ ਸੋ ਨਿਹਾਲਕ੍ਰਿਕਟ26 ਅਪ੍ਰੈਲਗੁਰੂ ਨਾਨਕਰਾਣੀ ਲਕਸ਼ਮੀਬਾਈ🡆 More