ਫ਼ਿਲਮ ਅੱਧ ਚਾਨਣੀ ਰਾਤ

ਅੱਧ ਚਾਨਣੀ ਰਾਤ ਗੁਰਵਿੰਦਰ ਸਿੰਘ ਦੀ ਤੀਜੀ ਪੰਜਾਬੀ ਫ਼ਿਲਮ ਹੈ ਅਤੇ ਗਿਆਨਪੀਠ ਜੇਤੂ ਗੁਰਦਿਆਲ ਸਿੰਘ ਦੇ ਲਿਖੇ ਇਸੇ ਨਾਂ ਦੇ ਨਾਵਲ ਤੇ ਅਧਾਰਿਤ ਹੈ।

ਅੱਧ ਚਾਨਣੀ ਰਾਤ
ਨਿਰਦੇਸ਼ਕਗੁਰਵਿੰਦਰ ਸਿੰਘ
ਲੇਖਕਗੁਰਦਿਆਲ ਸਿੰਘ
ਗੁਰਵਿੰਦਰ ਸਿੰਘ, ਜਸਦੀਪ ਸਿੰਘ
ਸਿਨੇਮਾਕਾਰਸੱਤਿਆ ਰਾਏ ਨਾਗਪਾਲ
ਸੰਪਾਦਕਅਵਨੀਸ਼ ਛਾਬੜਾ
ਸੰਗੀਤਕਾਰਮਾਰਕ ਮਾਰਡਰ
ਰਿਲੀਜ਼ ਮਿਤੀ
2022
ਦੇਸ਼ਭਾਰਤ
ਭਾਸ਼ਾਪੰਜਾਬੀ

ਇਸ ਫ਼ਿਲਮ ਵਿੱਚ ਪੰਜਾਬ ਦੇ ਪਿੰਡਾਂ ਦੀ ਕਹਾਣੀ ਨੂੰ ਗ਼ੈਰ-ਰਵਾਇਤੀ ਕਲਾਤਮਿਕ ਜੁਗਤਾਂ ਨਾਲ਼ ਚਿਤਰਿਆ ਗਿਆ ਹੈ। ਮੁੱਖ ਪਾਤਰ ਮੋਦਨ ਦੀ ਭੂਮਿਕਾ ਜਤਿੰਦਰ ਮੌਹਰ ਨੇ ਅਤੇ ਨਾਇਕਾ ਸੁੱਖੀ ਦਾ ਕਿਰਦਾਰ ਮੌਲੀ ਸਿੰਘ ਨੇ ਨਿਭਾਇਆ ਹੈ। ਸੈਮੂਅਲ ਜੌਹਨ ਨੇ ਰੁਲਦੂ, ਰਾਜ ਸਿੰਘ ਜਿੰਝਰ ਨੇ ਗੇਜਾ ਅਤੇ ਧਰਮਿੰਦਰ ਕੌਰ ਨੇ ਮੋਦਨ ਦੀ ਮਾਂ ਦੇ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਸਿਨਮੈਟੋਗ੍ਰਾਫੀ ਰਾਸ਼ਟਰੀ ਫ਼ਿਲਮ ਐਵਾਰਡੀ ਸਤਿਆ ਰਾਏ ਨਾਗਪਾਲ ਨੇ ਕੀਤੀ ਹੈ। ਸੰਗੀਤ ਪੈਰਿਸ ਵਾਸੀ ਮਾਰਕ ਮਾਰਡਰ ਦਾ ਅਤੇ ਐਡੀਟਿੰਗ ਅਵਨੀਸ਼ ਛਾਬੜਾ ਨੇ ਕੀਤੀ ਹੈ। ਪਹਿਨਾਵਾ ਨਵਜੀਤ ਕੌਰ ਨੇ ਚੁਣਿਆ ਅਤੇ ਸੰਵਾਦ ਲੇਖਕ ਜਸਦੀਪ ਸਿੰਘ ਹੈ।

ਪਲਾਟ

ਜ਼ਮੀਨ ਦੇ ਝਗੜੇ ਕਾਰਨ ਆਪਣੇ ਪਿਉ ਦੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਕੀਤੇ ਕਤਲ ਦੀ ਕੈਦ ਕੱਟ ਕੇ ਮੋਦਨ ਪਿੰਡ ਮੁੜਦਾ ਹੈ। ਉਸ ਦੀ ਗ਼ੈਰਹਾਜ਼ਰੀ ਵਿੱਚ ਉਹਦੇ ਭਰਾ, ਉਨ੍ਹਾਂ ਦੇ ਦੁਸ਼ਮਣਾਂ ਨਾਲ ਮਿਲ਼ ਕੇ ‘ਤਰੱਕੀ’ ਕਰ ਗਏ ਹਨ। ਇਹ ਸਾਂਝ ਮੋਦਨ ਨੂੰ ਚੰਗੀ ਨਹੀਂ ਲੱਗਦੀ ਅਤੇ ਭਰਾਵਾਂ ਨਾਲੋਂ ਅੱਡ ਹੋ ਕੇ ਉਹ ਪੁਰਾਣੇ ਵਿਹਲੇ ਪਏ ਪੁਸ਼ਤੈਨੀ ਘਰ ਦੀ ਮੁਰੰਮਤ ਕਰਾ ਕੇ ਆਬਾਦ ਕਰ ਲੈਂਦਾ ਹੈ। ਆਪਣੀ ਮਾਂ ਨੂੰ ਆਪਣੇ ਨਾਲ਼ ਰੱਖ ਲੈਂਦਾ ਹੈ ਅਤੇ ਆਪਣੇ ਜਿਗਰੀ ਯਾਰ ਰੁਲਦੂ ਦੀ ਮਦਦ ਨਾਲ ਵਿਆਹ ਕਰਾ ਕੇ ਸੁੱਖੀ ਨਾਲ਼ ਘਰ ਵਸਾ ਲੈਂਦਾ ਹੈ। ਸੁੱਖੀ ਦਾ ਇਹ ਦੂਜਾ ਵਿਆਹ ਹੈ ਅਤੇ ਪਿਛਲੇ ਵਿਆਹ ਤੋਂ ਇੱਕ ਬੱਚਾ ਵੀ ਉਹਦੇ ਨਾਲ਼ ਹੈ। ਮੋਦਨ ਅਤੀਤ ਤੇ ਮਿੱਟੀ ਪਾ ਕੇ ਨਵੇਂ ਸਿਰਿਉਂ ਜ਼ਿੰਦਗੀ ਸ਼ੁਰੂ ਕਰਨ ਲਈ ਜੱਦੋਜਹਿਦ ਕਰਦਾ ਹੈ। ਪਰ ਉਸ ਦਾ ਛੋਟਾ ਭਰਾ ਮੋਦਨ ਦੇ ਸੁਭਾ ਦਾ ਫ਼ਾਇਦਾ ਉਠਾਦਿਆਂ ਉਸ ਨੂੰ ਦੁਸ਼ਮਣਾਂ ਦੇ ਖਿਲਾਫ਼ ਭਰਨ ਲੱਗਦਾ ਹੈ। ਇੱਕ ਦਿਨ ਅੱਧੀ ਰਾਤ ਨੂੰ ਸ਼ਰਾਬ ਦੀ ਲੋਰ ਵਿੱਚ ਉਹ ਵਿਰੋਧੀਆਂ ਦੇ ਘਰ ਦੇ ਅੱਗੇ ਜਾ ਕੇ ਲਲਕਾਰਾ ਮਾਰਨ ਲੱਗਦਾ ਹੈ। ਨਤੀਜੇ ਵਜੋਂ ਹੋਈ ਲੜਾਈ ਵਿੱਚ ਉਸ ਨੂੰ ਘਾਤਕ ਸੱਟ ਵੱਜ ਜਾਂਦੀ ਹੈ।

ਹਵਾਲੇ

Tags:

ਗੁਰਦਿਆਲ ਸਿੰਘਗੁਰਵਿੰਦਰ ਸਿੰਘ

🔥 Trending searches on Wiki ਪੰਜਾਬੀ:

ਪਹਿਲੀ ਸੰਸਾਰ ਜੰਗਨਿਮਰਤ ਖਹਿਰਾਕਿਲ੍ਹਾ ਰਾਏਪੁਰ ਦੀਆਂ ਖੇਡਾਂਯੂਕ੍ਰੇਨ ਉੱਤੇ ਰੂਸੀ ਹਮਲਾਖੇਤੀਬਾੜੀ੧੭ ਮਈਇੰਟਰਨੈਸ਼ਨਲ ਸਟੈਂਡਰਡ ਸੀਰੀਅਲ ਨੰਬਰਹਾਈਡਰੋਜਨਕੁੜੀਸਾਕਾ ਗੁਰਦੁਆਰਾ ਪਾਉਂਟਾ ਸਾਹਿਬਬਰਮੀ ਭਾਸ਼ਾਲੋਕ ਸਭਾ ਹਲਕਿਆਂ ਦੀ ਸੂਚੀਭਾਰਤਸੂਰਜ ਮੰਡਲਸ਼ੇਰ ਸ਼ਾਹ ਸੂਰੀਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਕ੍ਰਿਕਟ ਸ਼ਬਦਾਵਲੀਗੁਰੂਤਾਕਰਸ਼ਣ ਦਾ ਸਰਵ-ਵਿਅਾਪੀ ਨਿਯਮਬੁੱਲ੍ਹੇ ਸ਼ਾਹਸ਼ਿਵਦਸਤਾਰਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀਅੰਮ੍ਰਿਤ ਸੰਚਾਰ2015ਲੋਕਅਰੀਫ਼ ਦੀ ਜੰਨਤਪੰਜਾਬਲਾਲ ਚੰਦ ਯਮਲਾ ਜੱਟਪਿੰਜਰ (ਨਾਵਲ)ਇੰਡੀਅਨ ਪ੍ਰੀਮੀਅਰ ਲੀਗਸੋਵੀਅਤ ਸੰਘਹਨੇਰ ਪਦਾਰਥਪੰਜਾਬ ਦੀਆਂ ਪੇਂਡੂ ਖੇਡਾਂਮੌਰੀਤਾਨੀਆਪੰਜਾਬ (ਭਾਰਤ) ਦੀ ਜਨਸੰਖਿਆਅਲੰਕਾਰ (ਸਾਹਿਤ)ਚੀਨਚੌਪਈ ਸਾਹਿਬਆਦਿਯੋਗੀ ਸ਼ਿਵ ਦੀ ਮੂਰਤੀਵਿਰਾਟ ਕੋਹਲੀਭੋਜਨ ਨਾਲੀਜ਼ਿਮੀਦਾਰ14 ਅਗਸਤਅੰਤਰਰਾਸ਼ਟਰੀ ਮਹਿਲਾ ਦਿਵਸਮੱਧਕਾਲੀਨ ਪੰਜਾਬੀ ਸਾਹਿਤਏਸ਼ੀਆਦੱਖਣੀ ਏਸ਼ੀਆ ਆਜ਼ਾਦ ਵਪਾਰ ਖੇਤਰਕੰਪਿਊਟਰਅਜਨੋਹਾਭਗਤ ਸਿੰਘਵਿਆਹ ਦੀਆਂ ਰਸਮਾਂਮੋਰੱਕੋਆ ਕਿਊ ਦੀ ਸੱਚੀ ਕਹਾਣੀਖ਼ਾਲਿਸਤਾਨ ਲਹਿਰਸ਼ਿਵਾ ਜੀਜਾਮਨੀਭਾਰਤ–ਚੀਨ ਸੰਬੰਧਕਵਿਤਾਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ29 ਸਤੰਬਰਅਨਮੋਲ ਬਲੋਚਪੰਜਾਬ ਦੀ ਕਬੱਡੀਗੁਰੂ ਗੋਬਿੰਦ ਸਿੰਘਸਾਊਦੀ ਅਰਬਅਫ਼ੀਮਮਾਤਾ ਸੁੰਦਰੀਸਰਵਿਸ ਵਾਲੀ ਬਹੂਛੋਟਾ ਘੱਲੂਘਾਰਾਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਕੋਟਲਾ ਨਿਹੰਗ ਖਾਨਅਜਮੇਰ ਸਿੰਘ ਔਲਖ🡆 More