ਅੰਗਰੇਜ਼ੀ ਭਾਸ਼ਾ ਦਾ ਇਤਿਹਾਸ

ਅੰਗਰੇਜ਼ੀ ਇੱਕ ਪੱਛਮੀ ਜਰਮੈਨਿਕ ਭਾਸ਼ਾ ਹੈ ਜੋ ਐਂਗਲੋ-ਫ਼ਰੀਸੀਅਨ ਉਪਭਾਸ਼ਾਵਾਂ ਤੋਂ ਵਿਕਸਿਤ ਹੋਈ। ਇਹ ਬਰਤਾਨੀਆ ਵਿੱਚ ਜਰਮੈਨਿਕ ਹਮਲਾਵਰਾਂ ਰਾਹੀਂ ਆਈ ਜੋ ਅੱਜ ਦੇ ਮੁਤਾਬਿਕ ਉੱਤਰੀ-ਪੱਛਮੀ ਜਰਮਨੀ ਅਤੇ ਨੀਦਰਲੈਂਡ ਤੋਂ ਆਏ ਸੀ। ਇਸ ਦੀ ਸ਼ਬਦਾਵਲੀ ਉਸ ਸਮੇਂ ਦੀਆਂ ਬਾਕੀ ਯੂਰਪੀ ਭਾਸ਼ਾਵਾਂ ਨਾਲੋਂ ਵੱਖਰੀ ਹੈ। ਆਧੁਨਿਕ ਅੰਗਰੇਜ਼ੀ ਦੀ ਸ਼ਬਦਾਵਲੀ ਦਾ ਵੱਡਾ ਹਿੱਸਾ ਐਂਗਲੋ-ਨੋਰਮਨ ਭਾਸ਼ਾਵਾਂ ਤੋਂ ਆਇਆ ਹੈ। ਅੰਗਰੇਜ਼ੀ ਅਕਸਰ ਹੋਰਨਾਂ ਭਾਸ਼ਾਵਾਂ ਤੋਂ ਲਿੱਤੇ ਗਏ ਲਫ਼ਜ਼ਾਂ ਦਾ ਪ੍ਰਯੋਗ ਕਰਦੀ ਹੈ।

ਵਿਚਲੀ ਅੰਗੇਰਜੀ ਪੁਰਾਣੀ ਅੰਗਰੇਜ਼ੀ ਨਾਲੋਂ ਵਿਚਲੇ ਸਮੇਂ ਦੌਰਾਨ ਹੋਏ ਦੋ ਹਮਲਿਆਂ ਕਰ ਕੇ ਵੱਖ ਹੋਈ। ਪਹਿਲਾ ਹਮਲਾ ਉੱਤਰੀ ਜਰਮੈਨਿਕ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਦੁਆਰਾ ਹੋਇਆ। 8ਵੀਂ ਅਤੇ 9ਵੀਂ ਸਦੀ ਦੌਰਾਨ ਇਹਨਾਂ ਨੇ ਬਰਤਾਨੀਆ ਦੇ ਵੱਖ-ਵੱਖ ਹਿੱਸਿਆਂ ਉੱਤੇ ਕਬਜ਼ਾ ਕੀਤਾ ਅਤੇ ਉਹਨਾਂ ਨੂੰ ਬਸਤੀਆਂ ਬਣਾਇਆ। ਦੂਜਾ ਹਮਲਾ 11ਵੀਂ ਸਦੀ ਵਿੱਚ ਨੋਰਮਨਜ਼ ਦੁਆਰਾ ਕੀਤਾ ਗਿਆ ਜੋ ਪੁਰਾਣੀ ਨੋਰਮਨ ਭਾਸ਼ਾ ਬੋਲਦੇ ਸਨ। ਇਸ ਸਮੇਂ ਚਰਚ, ਨਿਆਂ ਪ੍ਰਣਾਲੀ ਅਤੇ ਸਰਕਾਰ ਦੇ ਪ੍ਰਭਾਵ ਅਧੀਨ ਅੰਗਰੇਜ਼ੀ ਦੀ ਸ਼ਬਦਾਵਲੀ ਵਿੱਚ ਵਾਧਾ ਹੋਇਆ। ਜਰਮਨ, ਡੱਚ, ਲਾਤੀਨੀ ਅਤੇ ਪੁਰਾਣੀ ਯੂਨਾਨੀ ਵਰਗੀਆਂ ਯੂਰਪੀ ਭਾਸ਼ਾਵਾਂ ਨੇ ਮੁੜ-ਸੁਰਜੀਤੀ ਦੌਰਾਨ ਅੰਗਰੇਜ਼ੀ ਨੂੰ ਪ੍ਰਭਾਵਿਤ ਕੀਤਾ।

ਪਰੋਟੋ-ਅੰਗਰੇਜ਼ੀ

ਅੰਗਰੇਜ਼ੀ ਭਾਸ਼ਾ ਜਰਮੈਨਿਕ ਲੋਕਾਂ ਦੀਆਂ ਭਾਸ਼ਾਵਾਂ ਤੋਂ ਵਿਕਸਿਤ ਹੋਈ। ਐਂਗਲਜ਼, ਸੈਕਸਨ, ਫ਼ਰੀਸੀ, ਜੂਟਜ਼ ਆਦਿ ਅਜਿਹੇ ਲੋਕ ਹਨ ਜੋ ਲਾਤੀਨੀ ਭਾਸ਼ਾ ਬੋਲਣ ਵਾਲੇ ਰੋਮਨ ਸਾਮਰਾਜ ਦੇ ਨਾਲ ਦੇ ਇਲਾਕੇ ਵਿੱਚ ਕਈ ਸਦੀਆਂ ਤੋਂ ਰਹਿੰਦੇ ਆ ਰਹੇ ਸਨ। ਪਰਵਾਸ ਕਾਲ ਦੇ ਦੌਰਾਨ ਇਹ ਲੋਕ ਪੱਛਮੀ ਯੂਰਪ ਵਿੱਚ ਫੈਲਣ ਲੱਗੇ। ਉਸ ਸਮੇਂ ਵਿੱਚ wine(ਵਾਈਨ), cup(ਕੱਪ), ਅਤੇ bishop(ਬਿਸ਼ਪ) ਵਰਗੇ ਲਾਤੀਨੀ ਸ਼ਬਦ ਬਰਤਾਨੀਆ ਵਿੱਚ ਆਉਣ ਤੋਂ ਪਹਿਲਾਂ ਹੀ ਇਹਨਾਂ ਜਰਮੈਨਿਕ ਲੋਕਾਂ ਦੀ ਭਾਸ਼ਾ ਦਾ ਹਿੱਸਾ ਬਣੇ।

ਪੁਰਾਣੀ ਅੰਗਰੇਜ਼ੀ

ਐਂਗਲੋ-ਸੈਕਸਨ ਲੋਕਾਂ ਦੇ ਆਉਣ ਨਾਲ ਬਰਤਾਨੀਆ ਦੇ ਜ਼ਿਆਦਾਤਰ ਇਲਾਕਾ, ਜੋ ਬਾਅਦ ਵਿੱਚ ਇੰਗਲੈਂਡ ਬਣਿਆ, ਵਿੱਚ ਲਾਤੀਨੀ ਅਤੇ ਮੂਲ ਬਰਾਈਥੋਨਿਕ ਭਾਸ਼ਾਵਾਂ ਦੀ ਜਗ੍ਹਾ ਜਰਮੈਨਿਕ ਭਾਸ਼ਾ ਨੇ ਲਿੱਤੀ। ਮੂਲ ਸੈਲਟਿਕ ਭਾਸ਼ਾਵਾਂ ਸਕਾਟਲੈਂਡ, ਵੇਲਜ਼ ਅਤੇ ਕੋਰਨਵਾਲ ਦੇ ਇਲਾਕੇ ਵਿੱਚ ਚਲਦੀਆਂ ਰਹੀਆਂ। ਹਾਲੇ ਵਿੱਚ ਕੁਝ ਥਾਵਾਂ ਦੇ ਨਾਂ ਸੈਲਟਿਕ ਅਤੇ ਜਰਮੈਨਿਕ ਭਾਸ਼ਾ ਦੇ ਮਿਸ਼ਰਨ ਵਿੱਚ ਹਨ ਜੋ ਮੁੱਢਲੇ ਪੱਧਰ ਉੱਤੇ ਦੋਵਾਂ ਭਾਸ਼ਾਵਾਂ ਦੇ ਮਿਸ਼ਰਨ ਵੱਲ ਸੰਕੇਤ ਕਰਦੇ ਹਨ।

ਹਵਾਲੇ

ਬਾਹਰੀ ਸਰੋਤ

Tags:

ਅੰਗਰੇਜ਼ੀ ਭਾਸ਼ਾ ਦਾ ਇਤਿਹਾਸ ਪਰੋਟੋ-ਅੰਗਰੇਜ਼ੀਅੰਗਰੇਜ਼ੀ ਭਾਸ਼ਾ ਦਾ ਇਤਿਹਾਸ ਪੁਰਾਣੀ ਅੰਗਰੇਜ਼ੀਅੰਗਰੇਜ਼ੀ ਭਾਸ਼ਾ ਦਾ ਇਤਿਹਾਸ ਹਵਾਲੇਅੰਗਰੇਜ਼ੀ ਭਾਸ਼ਾ ਦਾ ਇਤਿਹਾਸ ਬਾਹਰੀ ਸਰੋਤਅੰਗਰੇਜ਼ੀ ਭਾਸ਼ਾ ਦਾ ਇਤਿਹਾਸਅੰਗਰੇਜ਼ੀ ਭਾਸ਼ਾਬਰਤਾਨੀਆ

🔥 Trending searches on Wiki ਪੰਜਾਬੀ:

ਪੱਤਰਕਾਰੀਪਾਕਿਸਤਾਨਭਾਰਤਪੰਜਾਬੀ ਵਾਰ ਕਾਵਿ ਦਾ ਇਤਿਹਾਸਫਸਲ ਪੈਦਾਵਾਰ (ਖੇਤੀ ਉਤਪਾਦਨ)ਚਮਕੌਰ ਦੀ ਲੜਾਈਅਕਬਰਅਫ਼ਰੀਕਾਬ੍ਰਾਤਿਸਲਾਵਾਦਿਵਾਲੀਡਵਾਈਟ ਡੇਵਿਡ ਆਈਜ਼ਨਹਾਵਰਸਿੱਖਿਆਭਾਈ ਗੁਰਦਾਸਇਖਾ ਪੋਖਰੀਸੂਰਜ ਮੰਡਲਹੀਰ ਵਾਰਿਸ ਸ਼ਾਹਖ਼ਬਰਾਂਸਵਰਸੰਭਲ ਲੋਕ ਸਭਾ ਹਲਕਾਦਿਲਗੇਟਵੇ ਆਫ ਇੰਡਿਆਐੱਫ਼. ਸੀ. ਡੈਨਮੋ ਮਾਸਕੋਜੈਨੀ ਹਾਨਫੁੱਟਬਾਲਮਹਾਤਮਾ ਗਾਂਧੀਭੁਚਾਲਕਾਵਿ ਸ਼ਾਸਤਰਕਰਤਾਰ ਸਿੰਘ ਦੁੱਗਲਵਿਅੰਜਨਕਣਕਟਕਸਾਲੀ ਭਾਸ਼ਾਪੰਜਾਬੀ ਜੰਗਨਾਮੇਉਸਮਾਨੀ ਸਾਮਰਾਜਭਾਰਤ ਦਾ ਰਾਸ਼ਟਰਪਤੀਪਿੱਪਲਜ਼ਸ਼ਬਦ-ਜੋੜਪਾਣੀ ਦੀ ਸੰਭਾਲਜਾਪਾਨਫ਼ਾਜ਼ਿਲਕਾਸਰ ਆਰਥਰ ਕਾਨਨ ਡੌਇਲਜ਼ਿਮੀਦਾਰਹਾਂਸੀਗੁਰੂ ਹਰਿਰਾਇਅੰਦੀਜਾਨ ਖੇਤਰਮਹਿਦੇਆਣਾ ਸਾਹਿਬਵਿਕੀਪੀਡੀਆਪੰਜਾਬੀ ਮੁਹਾਵਰੇ ਅਤੇ ਅਖਾਣਮਾਘੀਬਜ਼ੁਰਗਾਂ ਦੀ ਸੰਭਾਲਅੰਬੇਦਕਰ ਨਗਰ ਲੋਕ ਸਭਾ ਹਲਕਾਹਲਕਾਅ ਵਾਲੇ ਕੁੱਤੇ ਨੂੰ ਅਧਰੰਗ ਦਾਸ਼ਰੀਅਤਕਾਰਟੂਨਿਸਟਪ੍ਰੇਮ ਪ੍ਰਕਾਸ਼ਕਰਾਚੀਪੰਜਾਬ ਲੋਕ ਸਭਾ ਚੋਣਾਂ 2024ਫ਼ਰਿਸ਼ਤਾਭਾਰਤ–ਚੀਨ ਸੰਬੰਧਦਰਸ਼ਨਅੰਕਿਤਾ ਮਕਵਾਨਾਬਿਆਂਸੇ ਨੌਲੇਸਹਿੰਦੀ ਭਾਸ਼ਾਗੁਰਮਤਿ ਕਾਵਿ ਦਾ ਇਤਿਹਾਸਗੁਰੂ ਅਮਰਦਾਸਦੇਵਿੰਦਰ ਸਤਿਆਰਥੀਬੀ.ਬੀ.ਸੀ.ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਅਦਿਤੀ ਮਹਾਵਿਦਿਆਲਿਆਬਿਧੀ ਚੰਦਆਰਟਿਕਚੁਮਾਰਇਲੈਕਟੋਰਲ ਬਾਂਡਪ੍ਰਿੰਸੀਪਲ ਤੇਜਾ ਸਿੰਘ🡆 More