ਸੋਹਣ ਸਿੰਘ ਭਕਨਾ: ਭਾਰਤੀ ਕ੍ਰਾਂਤੀਕਾਰੀ

ਬਾਬਾ ਸੋਹਣ ਸਿੰਘ ਭਕਨਾ (4 ਜਨਵਰੀ 1870– 20 ਦਸੰਬਰ 1968) ਭਾਰਤ ਦੇ ਅਜ਼ਾਦੀ ਸੰਗਰਾਮ ਦਾ ਕ੍ਰਾਂਤੀਕਾਰੀ ਆਗੂ ਸੀ। ਉਹ ਗ਼ਦਰ ਪਾਰਟੀ ਦਾ ਸੰਸਥਾਪਕ ਪ੍ਰਧਾਨ ਅਤੇ ਸੰਨ 1915 ਦੇ ਗਦਰ ਅੰਦੋਲਨ ਦਾ ਪ੍ਰਮੁੱਖ ਸੂਤਰਧਾਰ ਸੀ। 1909 ਵਿੱਚ ਉਹ ਸੰਯੁਕਤ ਰਾਜ ਅਮਰੀਕਾ ਵਿੱਚ ਰੋਜ਼ਗਾਰ ਦੀ ਤਲਾਸ਼ ਲਈ ਗਿਆ। 1913 ਵਿੱਚ, ਉਹ ਅਮਰੀਕਾ ਅਤੇ ਕਨੇਡਾ ਵਿੱਚ ਰਹਿੰਦੇ ਭਾਰਤੀਆਂ ਦੀ ਮਦਦ ਦੇ ਨਾਲ ਹਿੰਦ ਐਸੋਸੀਏਸ਼ਨ (ਜਿਸਦਾ ਨਾਮ ਬਾਅਦ ਵਿੱਚ ਪ੍ਰਸ਼ਾਂਤ ਤਟ ਦੀ ਹਿੰਦ ਐਸੋਸੀਏਸ਼ਨ (ਹਿੰਦੀ ਐਸੋਸੀਏਸ਼ਨ ਆਫ ਦਿ ਪੈਸੇਫਿਕ ਕੋਸਟ) ਦੀ ਸਥਾਪਨਾ ਕੀਤੀ। ਉਹ ਇਸ ਐਸੋਸੀਏਸ਼ਨ ਦਾ ਪਹਿਲਾ ਪ੍ਰਧਾਨ ਅਤੇ ਲਾਲਾ ਹਰਦਿਆਲ, ਇਸਦਾ ਸਕੱਤਰ ਬਣਿਆ।

ਸੋਹਣ ਸਿੰਘ ਭਕਨਾ

ਲਾਹੌਰ ਸਾਜਿਸ਼ ਕੇਸ ਵਿੱਚ ਬਾਬਾ ਭਕਨਾ ਨੂੰ ਉਮਰ ਕੈਦ ਹੋਈ ਅਤੇ ਸੋਲ੍ਹਾਂ ਸਾਲ ਤੱਕ ਜੇਲ੍ਹ ਵਿੱਚ ਰਹਿਣ ਤੋ ਬਾਅਦ 1930 ਵਿੱਚ ਰਿਹਾ ਹੋਇਆ। ਬਾਅਦ ਵਿੱਚ ਉਹ ਭਾਰਤੀ ਮਜਦੂਰ ਤਹਿਰੀਕ ਨਾਲ ਜੁੜਿਆ ਅਤੇ ਕੁੱਲ ਹਿੰਦ ਕਿਸਾਨ ਸਭਾ ਅਤੇ ਭਾਰਤੀ ਕਮਿਊਨਿਸਟ ਲਹਿਰ ਨੂੰ ਆਪਣਾ ਬਹੁਤਾ ਸਮਾਂ ਦਿੱਤਾ।

ਮੁੱਢਲੀ ਜ਼ਿੰਦਗੀ

ਸੋਹਣ ਸਿੰਘ ਦਾ ਜਨਮ ਮਾਤਾ ਰਾਮ ਕੌਰ ਦੇ ਪੇਕਾ ਪਿੰਡ, ਖੁਤਰਾਇ ਖੁਰਦ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਉਸ ਦੇ ਪਿਤਾ ਭਾਈ ਕਰਮ ਸਿੰਘ ਭਕਨਾ ਪਿੰਡ ਦੇ ਵਾਸੀ ਸਨ। ਉਸਦੀ ਉਮਰ ਅਜੇ ਇੱਕ ਸਾਲ ਦੀ ਵੀ ਨਹੀਂ ਸੀ ਕਿ ਪਿਤਾ ਦੀ ਮੌਤ ਹੋ ਗਈ। ਉਹ ਦਾਦਕਾ ਪਿੰਡ ਵਿੱਚ ਹੀ ਵੱਡਾ ਹੋਇਆ। ਉਸਨੇ ਪਿੰਡ ਦੇ ਗੁਰਦੁਆਰੇ ਤੋਂ ਪੰਜਾਬੀ ਪੜ੍ਹਨੀ ਸਿੱਖੀ। ਦਸ ਸਾਲ ਦੀ ਉਮਰ ਵਿੱਚ ਉਸਦਾ ਵਿਆਹ ਲਾਹੌਰ ਦੇ ਇੱਕ ਜਿੰਮੀਦਾਰ ਖੁਸ਼ਹਾਲ ਸਿੰਘ ਦੀ ਧੀ, ਬਿਸ਼ਨ ਕੌਰ ਨਾਲ ਹੋ ਗਿਆ। ਜਦੋਂ 1881 ਵਿੱਚ ਉਸ ਦੇੇ ਪਿੰਡ ਸਰਕਾਰੀ ਪ੍ਰਾਇਮਰੀ ਸਕੂਲ ਬਣਿਆ, 11 ਸਾਲ ਦੀ ਉਮਰੇ ਉਹ ਪ੍ਰਾਇਮਰੀ ਸਕੂਲ ਵਿੱਚ ਦਾਖਲ ਹੋੋੋੋਇਆ। 1886 ਤੱਕ ਉਸ ਨੇ ਉਰਦੂ ਤੇ ਫ਼ਾਰਸੀ ਵਿੱਚ ਚੰਗੀ ਮੁਹਾਰਤ ਹਾਸਲ ਕਰ ਲਈ ਸੀ। ਜਵਾਨੀ ਵਿੱਚ ਬੁਰੀ ਸੰਗਤ ਕਾਰਨ ਤੇ ਨਤੀਜੇ ਵਜੋਂ ਗਲਤ ਆਦਤਾਂ ਕਰਕੇ ਉਹ ਆਰਥਿਕ ਮੰਦਹਾਲੀ ਵਿੱਚ ਫੱਸ ਗਿਆ। ਉਸਦੇ ਆਪਣੇ ਸ਼ਬਦਾ ਵਿੱਚ “ਪ੍ਰਦੇਸ ਰਟਨ ਦਾ ਕਾਰਨ ਮੇਰੀ ਮਾਇਕ-ਕਮਜ਼ੋਰੀ ਸੀ ਤੇ ਇਹ ਮਾਲੀ ਕਮਜ਼ੋਰੀ ਮੇਰੇ ਹੀ ਬੁਰੇ ਭਲੇ ਕਰਮਾਂ ਦਾ ਸਿੱਟਾ ਸੀ ਕਿਉਂਜੋ ਇਹ ਕੰਗਾਲੀ ਮੈਨੂੰ ਕੋਈ ਬਾਪ-ਦਾਦੇ ਵੱਲੋਂ ਵਿਰਸੇ ਵਿੱਚ ਨਹੀਂ ਸੀ ਮਿਲੀ। ਜਦੋਂ ਮੇਰੇ ਪਿਤਾ ਜੀ ਕਾਲਵੱਸ ਹੋਏ ਤਾਂ ਉਸ ਵਕਤ ਮੈਂ ਆਪਣੀ ਮਾਤਾ ਜੀ ਦੇ ਕੁੱਛੜ ਵਿੱਚ ਸਿਰਫ਼ ਇੱਕ ਸਾਲ ਦਾ ਨਿੱਕੜਾ ਜਿਹਾ ਬਾਲ ਰਹਿ ਗਿਆ ਸਾਂ। ਮੇਰੇ ਬਾਪੂ ਜੀ ਦੇ ਦੋ ਵਿਆਹ ਸਨ। ਮੇਰੀਆਂ ਦੋਵੇਂ ਮਾਤਾਵਾਂ ਤੇ ਦਾਦਾ ਜੀ ਤੋਂ ਬਿਨਾਂ ਮੇਰਾ ਕੋਈ ਚਾਚਾ, ਤਾਇਆ ਜਾਂ ਦੂਜਾ ਭੈਣ-ਭਰਾ ਨਹੀਂ ਸੀ। ਸਾਰੀ ਜਾਇਦਾਦ ਦਾ ਇਕੱਲਾ ਵਾਰਸ ਸਾਂ। ਮੇਰੀ ਜ਼ਮੀਨ ਵੀ ਸਾਡੇ ਪਿੰਡ ਦੇ ਜ਼ਿਮੀਦਾਰਾਂ ਨਾਲੋਂ ਵਧੇਰੇ ਸੀ। ਭੁਇੰ-ਭਾਂਡੇ ਤੋਂ ਬਿਨਾਂ ਰੋਕੜ ਰੁਪਿਆ ਤੇ ਮੱਝੀਂ-ਗਾਈਂ ਵੀ ਚੋਖੀਆਂ ਸਨ....। ”

ਸੋਹਣ ਸਿੰਘ 20ਵੀਂ ਸਦੀ ਦੇ ਪਹਿਲੇ ਦਹਾਕੇ ਦੌਰਾਨ ਆਜ਼ਾਦੀ ਸੰਗਰਾਮ ਵਿੱਚ ਸਰਗਰਮ ਹੋ ਗਿਆ। ਉਸ ਨੇ ਬਸਤੀਕਰਨ ਬਿੱਲ ਦੇ ਵਿਰੁੱਧ 1906-07 ਦੇ ਅੰਦੋਲਨ ਵਿੱਚ ਹਿੱਸਾ ਲਿਆ। ਦੋ ਸਾਲਾਂ ਪਿੱਛੋਂ ਫਰਵਰੀ 1909 ਨੂੰ ਉਹ ਅਮਰੀਕਾ ਲਈ ਰਵਾਨਾ ਹੋਇਆ ਅਤੇ ਦੋ ਮਹੀਨੇ ਦੇ ਸਫ਼ਰ ਦੇ ਬਾਅਦ 4 ਅਪ੍ਰੈਲ 1909 ਨੂੰ ਅਮਰੀਕਾ ਦੇ ਸ਼ਹਿਰ ਸੀਆਟਲ ਪਹੁੰਚ ਗਿਆ।

ਅਮਰੀਕਾ

ਸੋਹਨ ਸਿੰਘ ਭਕਨਾ ਨੇ 1909 ਵਿੱਚ 38 ਸਾਲਾਂ ਦੀ ਉਮਰ ਵਿੱਚ ਵਧੇਰੇ ਮਜ਼ਦੂਰੀ ਦੀ ਆਸ ਵਿੱਚ ਅਮਰੀਕਾ ਜਾਣ ਦਾ ਫ਼ੈਸਲਾ ਕੀਤਾ। 3 ਫਰਵਰੀ 1909 ਨੂੰ ਉਸ ਨੇ ਅਮਰੀਕਾ ਲਈ ਭਕਨਾ ਛੱਡ ਦਿੱਤਾ। ਛੇਤੀ ਹੀ ਸੋਹਣ ਸਿੰਘ ਨੂੰ ਸੀਆਟਲ ਨੇੜੇ ਲੱਗ ਰਹੇ ਇੱਕ ਲੱਕੜ ਦੇ ਆਰੇ ਵਿੱਚ ਕੰਮ ਮਿਲ ਗਿਆ।

ਲਿਖਤਾਂ

ਸੋਹਣ ਸਿੰਘ ਭਕਨਾ: ਮੁੱਢਲੀ ਜ਼ਿੰਦਗੀ, ਅਮਰੀਕਾ, ਲਿਖਤਾਂ 

  • ਮੇਰੀ ਰਾਮ ਕਹਾਣੀ
  • ਜੀਵਨ ਸੰਗਰਾਮ: ਆਤਮ ਕਥਾ

ਹਵਾਲੇ

Tags:

ਸੋਹਣ ਸਿੰਘ ਭਕਨਾ ਮੁੱਢਲੀ ਜ਼ਿੰਦਗੀਸੋਹਣ ਸਿੰਘ ਭਕਨਾ ਅਮਰੀਕਾਸੋਹਣ ਸਿੰਘ ਭਕਨਾ ਲਿਖਤਾਂਸੋਹਣ ਸਿੰਘ ਭਕਨਾ ਹਵਾਲੇਸੋਹਣ ਸਿੰਘ ਭਕਨਾਕਨੇਡਾਗਦਰ ਲਹਿਰਗ਼ਦਰ ਪਾਰਟੀਲਾਲਾ ਹਰਦਿਆਲਸੰਯੁਕਤ ਰਾਜ ਅਮਰੀਕਾ

🔥 Trending searches on Wiki ਪੰਜਾਬੀ:

ਸੰਯੁਕਤ ਰਾਸ਼ਟਰਪੰਜਾਬੀ ਕੱਪੜੇਰਾਧਾ ਸੁਆਮੀਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਸਿੰਧੂ ਘਾਟੀ ਸੱਭਿਅਤਾਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਖੋਜਚਿੱਟਾ ਲਹੂਜ਼ੋਮਾਟੋਲੋਕਧਾਰਾਵੀਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਲੂਣਾ (ਕਾਵਿ-ਨਾਟਕ)ਡਰੱਗਸਮਾਰਟਫ਼ੋਨਭਗਤੀ ਲਹਿਰਖ਼ਾਲਸਾਪੰਜਾਬ ਦਾ ਇਤਿਹਾਸਉਰਦੂਗੁਰਮੁਖੀ ਲਿਪੀਛੰਦਜਾਮਣਰਸ (ਕਾਵਿ ਸ਼ਾਸਤਰ)ਭੌਤਿਕ ਵਿਗਿਆਨਵਾਯੂਮੰਡਲਦਿੱਲੀਪੰਜਾਬੀ ਸਭਿਆਚਾਰ ਪਛਾਣ ਚਿੰਨ੍ਹਨਾਟਕ (ਥੀਏਟਰ)ਪੰਜਾਬੀ ਆਲੋਚਨਾਤਜੱਮੁਲ ਕਲੀਮਗੋਇੰਦਵਾਲ ਸਾਹਿਬਭੂਮੀਕਣਕਭਾਰਤ ਵਿੱਚ ਪੰਚਾਇਤੀ ਰਾਜਵਾਕਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਅਮਰਿੰਦਰ ਸਿੰਘ ਰਾਜਾ ਵੜਿੰਗਕੌਰ (ਨਾਮ)ਭਗਤ ਰਵਿਦਾਸਅੱਕਪੰਜਾਬੀ ਕਹਾਣੀਸੈਣੀਤੀਆਂਫਾਸ਼ੀਵਾਦਤੂੰ ਮੱਘਦਾ ਰਹੀਂ ਵੇ ਸੂਰਜਾਕਾਰਜਸਵੰਤ ਸਿੰਘ ਕੰਵਲਸਾਰਾਗੜ੍ਹੀ ਦੀ ਲੜਾਈਗੁਰੂ ਅਮਰਦਾਸਪੰਜਾਬੀ ਰੀਤੀ ਰਿਵਾਜਪੰਜਾਬੀ ਭੋਜਨ ਸੱਭਿਆਚਾਰਰਸਾਇਣਕ ਤੱਤਾਂ ਦੀ ਸੂਚੀਜਰਮਨੀਗਰਭ ਅਵਸਥਾਪਲਾਸੀ ਦੀ ਲੜਾਈਹਿਮਾਚਲ ਪ੍ਰਦੇਸ਼ਜਮਰੌਦ ਦੀ ਲੜਾਈਪ੍ਰਦੂਸ਼ਣਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਕ੍ਰਿਸ਼ਨਸੋਹਣ ਸਿੰਘ ਸੀਤਲਚੰਡੀ ਦੀ ਵਾਰਪਾਕਿਸਤਾਨਪਾਸ਼ਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਪੂਨਮ ਯਾਦਵਇਤਿਹਾਸਗੁਰਦਾਸਪੁਰ ਜ਼ਿਲ੍ਹਾਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਸੱਭਿਆਚਾਰ ਅਤੇ ਸਾਹਿਤਈਸਟ ਇੰਡੀਆ ਕੰਪਨੀਭਾਰਤੀ ਪੁਲਿਸ ਸੇਵਾਵਾਂ🡆 More