ਮਾਨਸਾ ਜ਼ਿਲ੍ਹਾ, ਭਾਰਤ: ਪੰਜਾਬ, ਭਾਰਤ ਦਾ ਜ਼ਿਲ੍ਹਾ

ਮਾਨਸਾ ਜ਼ਿਲ੍ਹਾ ਪੰਜਾਬ, ਭਾਰਤ ਦਾ ਇੱਕ ਜ਼ਿਲ੍ਹਾ ਹੈ। ਮਾਨਸਾ ਜ਼ਿਲ੍ਹਾ ਬਠਿੰਡਾ, ਸੰਗਰੂਰ, ਰਤੀਆ, ਸਿਰਸਾ (ਹਰਿਆਣਾ) ਦੇ ਵਿਚਕਾਰ ਸਥਿਤ ਹੈ। 1992 ਵਿੱਚ ਬਠਿੰਡਾ ਜ਼ਿਲ੍ਹਾ ਨਾਲੋਂ ਅਲੱਗ ਹੋ ਕੇ ਜ਼ਿਲ੍ਹਾ ਬਣਨ ਉਪਰੰਤ ਹੁਣ ਇਸ ਵਿੱਚ ਬੁਢਲਾਡਾ ਤੇ ਸਰਦੂਲਗੜ੍ਹ ਉੱਪ-ਬਲਾਕ ਹੋਂਦ ਵਿੱਚ ਆਏ। ਜ਼ਿਲ੍ਹੇ ਦੇ ਮੁੱਖ ਸ਼ਹਿਰ ਮਾਨਸਾ, ਬੁਢਲਾਡਾ, ਭੀਖੀ, ਬਰੇਟਾ, ਸਰਦੂਲਗੜ੍ਹ, ਬੋਹਾ ਅਤੇ ਝੁਨੀਰ ਹਨ ਅਤੇ ਜ਼ਿਲ੍ਹੇ ਦੇ ਕੁੱਲ 242 ਪਿੰਡ ਹਨ। 1992 ਵਿੱਚ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਹਕੂਮਤ ਨੇ ਮਾਨਸਾ ਨੂੰ ਬਠਿੰਡੇ ਨਾਲੋਂ ਅਲੱਗ ਕਰ ਕੇ ਜ਼ਿਲ੍ਹਾ ਬਣਾਇਆ ਸੀ।

ਮਾਨਸਾ ਜ਼ਿਲ੍ਹਾ
ਮਾਨਸਾ ਜ਼ਿਲ੍ਹੇ ਦਾ ਪੰਜਾਬ ਵਿੱਚ ਸਥਾਨ
ਮਾਨਸਾ ਜ਼ਿਲ੍ਹੇ ਦਾ ਪੰਜਾਬ ਵਿੱਚ ਸਥਾਨ
ਮਾਨਸਾ ਜ਼ਿਲ੍ਹਾ
ਗੁਣਕ: 29°59′N 75°23′E / 29.983°N 75.383°E / 29.983; 75.383
ਦੇਸ਼ਮਾਨਸਾ ਜ਼ਿਲ੍ਹਾ, ਭਾਰਤ: ਇਤਿਹਾਸ, ਬਣਤਰ, ਸੰਘਰਸ਼ਾਂ ਦਾ ਜੀਵਨ ਭਾਰਤ
ਰਾਜਪੰਜਾਬ
ਮੁੱਖ ਦਫ਼ਤਰਮਾਨਸਾ
ਖੇਤਰ
 • ਕੁੱਲ2,174 km2 (839 sq mi)
ਆਬਾਦੀ
 (2011)
 • ਕੁੱਲ7,69,751
 • ਘਣਤਾ350/km2 (900/sq mi)
ਭਾਸ਼ਾਵਾਂ
 • ਸਰਕਾਰੀਪੰਜਾਬੀ, ਹਿੰਦੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ISO 3166 ਕੋਡIN-PB
ਲਿੰਗ ਅਨੁਪਾਤ1000/880 /
ਸਾਖਰਤਾ63%
ਵੈੱਬਸਾਈਟmansa.nic.in
ਮਾਨਸਾ ਜ਼ਿਲ੍ਹਾ, ਭਾਰਤ: ਇਤਿਹਾਸ, ਬਣਤਰ, ਸੰਘਰਸ਼ਾਂ ਦਾ ਜੀਵਨ
ਮਾਨਸਾ ਬੱਸ ਸਟੈਂਡ ਦੀ ਪੁਰਾਣੀ ਤਸਵੀਰ।

ਇਤਿਹਾਸ

ਇਤਿਹਾਸਿਕ ਤੌਰ ’ਤੇ ਜੇ ਨਜ਼ਰ ਮਾਰੀਏ ਤਾਂ ਮਾਨਸਾ ਸ਼ਹਿਰ 1888 ਦੇ ਕਰੀਬ ਹੋਂਦ ਵਿੱਚ ਆਇਆ ਸੀ। ਬਜ਼ੁਰਗਾਂ ਦੇ ਕਥਨ ਅਨੁਸਾਰ ਖਿਆਲਾ ਪਿੰਡ ਦੇ ਨਜ਼ਦੀਕ ਇੱਕ ਫਕੀਰ (ਮਾਣਾਂ) ਇੱਕ ਝੂੰਬੀ ਵਿੱਚ ਰਿਹਾ ਕਰਦਾ ਸੀ। ਖਿਆਲਾ ਪਿੰਡ ਦੇ ਵਾਸੀ ਉਸ ਦੀ ਸੇਵਾ ਕਰਦੇ ਸਨ। ਕੁਝ ਸਮੇਂ ਬਾਅਦ ਤਿੰਨ-ਚਾਰ ਘਰ ਮਾਨਸ਼ਾਹੀਆਂ ਦੇ ਵੀ ਇਥੇ ਆ ਵਸੇ ਅਤੇ ਇਸ ਦਾ ਨਾਂ ਉਸ ਫ਼ਕੀਰ ਦੇ ਨਾਂ ’ਤੇ ਮਾਨਸਾ ਪੈ ਗਿਆ, ਜਿਸ ਨੂੰ ਅੱਜ ਵੀ ਲੋਕ ਛੋਟੀ ਮਾਨਸਾ ਆਖਦੇ ਹਨ। ਸਮਾਂ ਬੀਤਣ ਉਤੇ 1902 ਵਿੱਚ ਇੱਥੇ ਰੇਲਵੇ ਲਾਈਨ ਵਿਛਾਈ ਗਈ ਅਤੇ ਸਟੇਸ਼ਨ ਬਣਨ ਨਾਲ ਲੋਕਾਂ ਦਾ ਰੁਝਾਨ ਰੇਲਵੇ ਲਾਈਨ ਦੇ ਨਾਲ-ਨਾਲ ਵਸੋਂ ਵਿੱਚ ਵਾਧਾ ਹੁੰਦਾ ਗਿਆ ਅਤੇ ਮਾਨਸਾ ਸ਼ਹਿਰ ਹੋਂਦ ਵਿੱਚ ਆਇਆ। ਸਨਅਤੀ ਤੌਰ ’ਤੇ ਸਮੁੱਚਾ ਮਾਨਸਾ ਜ਼ਿਲ੍ਹਾ ਵਿੱਚ ਕੋਈ ਛੋਟੀ ਜਾਂ ਵੱਡੇ ਪੱਧਰ ਦੀ ਸਰਕਾਰੀ ਸਨਅਤ ਇਸ ਜ਼ਿਲ੍ਹੇ ਵਿੱਚ ਨਹੀਂ ਹੈ।

ਬਣਤਰ

ਨਵਾਂ ਬਣਿਆ ਮਾਨਸਾ ਜ਼ਿਲ੍ਹਾ ਪੁਰਾਣੇ ਸਮੇਂ 249 ਪਿੰਡਾਂ, ਛੇ ਥਾਣਿਆਂ ਅਤੇ 2 ਸਬ-ਤਹਿਸੀਲਾਂ ਨਾਲ ਸਬੰਧਤ ਮਾਨਸਾ ਸਬ-ਡਿਵੀਜ਼ਨ ਹੁੰਦਾ ਸੀ। ਆਜ਼ਾਦੀ ਤੋਂ ਪਹਿਲਾਂ ਇਹ ਸਬ-ਡਿਵੀਜ਼ਨ ਵਧੇਰੇ ਕਰ ਕੇ ਰਿਆਸਤ ਪਟਿਆਲਾ ਦੇ ਜ਼ਿਲ੍ਹਾ ਬਰਨਾਲਾ ਦਾ ਹਿੱਸਾ ਸੀ। ਪੁਰਾਣੇ ਸਾਂਝੇ ਪੰਜਾਬ ਦੇ ਜ਼ਿਲ੍ਹਾ ਹਿਸਾਰ ਦੀ ਤਹਿਸੀਲ ਫ਼ਤਿਹਾਬਾਦ, ਸਬ-ਤਹਿਸੀਲ ਢੁੰਗਾਨਾ ਦੇ ਬਾਹਰੇ ਨਾਲ ਜਾਣੇ ਜਾਂਦੇ ਬੁਢਲਾਡਾ ਥਾਣੇ ਦੇ 12 ਪਿੰਡ ਵੀ ਸ਼ਾਮਲ ਹਨ। ਇਨ੍ਹਾਂ ਦੋ ਸਬ-ਤਹਿਸੀਲਾਂ ਤੋਂ ਇਲਾਵਾ ਭੀਖੀ ਅਤੇ ਬਰੇਟਾ ਵੀ ਤਹਿਸੀਲਾਂ ਹੋਇਆ ਕਰਦੀਆਂ ਸਨ। ਭੀਖੀ ਕਿਸੇ ਸਮੇਂ ਚਹਿਲਾਂ ਦੇ ਰਾਜੇ ਦੀ ਰਾਜਧਾਨੀ ਵੀ ਸੀ। ਇੱਥੇ 40 ਤੋਂ ਵੱਧ ਪਿੰਡ ਚਹਿਲਾਂ ਦੇ ਹੋਣ ਕਰ ਕੇ ਅਜੇ ਵੀ ਇਸ ਨੂੰ ਚਹਿਲਾਂ ਦਾ ਝਲੇਗ ਕਿਹਾ ਜਾਂਦਾ ਹੈ। ਇਨ੍ਹਾਂ ਦਾ ਵਡੇਰਾ ਬਾਬਾ ਜੋਗੀ ਪੀਰ ਕਿਸੇ ਸਮੇਂ ਕੋਇਆ ਬਹਾਵਲਪੁਰ ਦੇ ਰਸਤੇ ਆਏ ਇਰਾਨੀ ਧਾੜਵੀਆਂ ਨਾਲ ਲੜਦਿਆਂ ਇੱਥੇ ਹੀ ਸ਼ਹੀਦ ਹੋ ਗਿਆ ਸੀ। ਉਸ ਦੀ ਯਾਦਗਾਰ ਰੱਲਾ ਵਿੱਚ ਬਣੀ ਹੋਈ ਹੈ। ਗੋਤਾਂ ਵਿੱਚ ਦੂਜਾ ਨੰਬਰ ਮਾਨਾਂ, ਤੀਜਾ ਸਿੱਧੂਆਂ, ਚੌਥਾ ਗਿੱਲਾਂ, ਫਿਰ ਦਲਿਓ, ਚੌਹਾਨ, ਧਾਲੀਵਾਲ, ਢਿੱਲੋਂ ਆਦਿ ਦਾ ਆਉਂਦਾ ਹੈ। ਪਰ ਘੱਗਰ ਉਤੇ ਵਾਸਾ ਸ਼ੁਰੂ ਤੋਂ ਹੀ ਦੰਦੀਵਾਲਾਂ ਦਾ ਆਉਂਦਾ ਹੈ। ਇਸ ਤੋਂ ਇਲਾਵਾ ਘੱਗਰ ਤੋਂ ਪਾਰ ਦਾ ਇਲਾਕਾ-ਹਿੰਦੂ ਬਾਗੜੀਆਂ ਦਾ ਵੀ ਹੈ। ਪੁਰਾਣੇ ਸਮੇਂ ਵਿੱਚ ਇਥੇ ਸਿੰਚਾਈ ਕੇਵਲ ਕੋਟਲਾ ਅਤੇ ਘੱਗਰ ਸਾਖ ਦੀਆਂ ਨਹਿਰਾਂ ਅਤੇ ਰਜਵਾਹਿਆਂ ਤੋਂ ਹੁੰਦੀ ਸੀ।

ਸੰਘਰਸ਼ਾਂ ਦਾ ਜੀਵਨ

ਮਾਨਸਾ ਜ਼ਿਲ੍ਹੇ ਦੇ ਵਸਨੀਕਾਂ ਨੇ ਲੰਬਾ ਸਮਾਂ ਲੋਕ-ਪੱਖੀ ਸੰਘਰਸ਼ਾਂ ਵਿੱਚ ਬਿਤਾਇਆ ਹੈ। ਪਹਿਲਾਂ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਕੱਢਣ ਲਈ ਲਗਾਤਾਰ ਲੜਨਾ ਪਿਆ ਤੇ ਫਿਰ ਮੁਜ਼ਾਰਿਆਂ ਨੂੰ ਆਪਣੇ ਹੱਕ ਲੈਣ ਲਈ ਰਜਵਾੜਾਸ਼ਾਹੀ ਖ਼ਿਲਾਫ਼ ਜੂਝਣਾ ਪਿਆ। ਨਕਸਲੀ ਲਹਿਰ ਦੌਰਾਨ ਵੀ ਲੋਕਾਂ ਦਾ ਵਿਕਾਸ ਵੱਲ ਧਿਆਨ ਨਹੀਂ ਗਿਆ। ਮਾਨਸਾ ਜ਼ਿਲ੍ਹੇ ਨੂੰ ਲੋਕ ਲਹਿਰਾਂ ਦੇ ਗੜ੍ਹ ਵਜੋਂ ਜਾਣਿਆ ਜਾਂਦਾ ਹੈ। ਇਥੋਂ ਦੀਆਂ ਲੋਕ ਲਹਿਰਾਂ ਤੋਂ ਪ੍ਰਭਾਵਤ ਹੋ ਕੇ ਲੇਖਕਾਂ ਤੇ ਬੁੱਧੀਜੀਵੀਆਂ ਨੇ ਬਹੁਤ ਕੁਝ ਲਿਖਿਆ ਹੈ। ਪ੍ਰਸਿੱਧ ਨਾਟਕਕਾਰ ਹਰਚਰਨ ਸਿੰਘ ਦਾ ਲਿਖਿਆ ਨਾਟਕ ‘ਰੱਤਾ ਸਾਲੂ’ ਵੀ ਮਾਨਸਾ ਇਲਾਕੇ ਵਿੱਚ ਚੱਲੀ ਮੁਜ਼ਾਰਾ ਲਹਿਰ ਤੋਂ ਪ੍ਰਭਾਵਤ ਹੋ ਕੇ ਲਿਖਿਆ ਗਿਆ ਹੈ। ਇਸ ਸ਼ਹਿਰ ਨੇ ਪੰਜਾਬ ਵਿੱਚ ਸਭ ਤੋਂ ਵੱਧ ਲਿਖਾਰੀ, ਨਾਟਕਕਾਰ, ਪੱਤਰਕਾਰ, ਕਲਾਕਾਰ, ਕਵੀ ਅਤੇ ਬੁੱਧੀਜੀਵੀ ਪੈਦਾ ਕੀਤੇ ਹਨ।

ਸਿੱਖਿਆ ਖੇਤਰ

ਜ਼ਿਲ੍ਹੇ ਵਿੱਚ ਸਿੱਖਿਆ ਲਈ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਹੈ, ਜੋ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਧੀਨ ਆਉਂਦਾ ਹੈ। ਦੋ ਕਾਲਜ ਕੁੜੀਆਂ ਲਈ ਹਨ। ਇਸ ਤੋਂ ਇਲਾਵਾ ਕਾਫ਼ੀ ਗਿਣਤੀ ਵਿੱਚ ਸਕੂਲ ਹਨ। ਮਾਤਾ ਸੁੰਦਰੀ ਗਰਲਜ ਯੂਨੀਵਰਸਿਟੀ ਮਾਨਸਾ ਨਵੀਂ ਕਚਹਿਰੀ ਰੋਡ ਦੇ ਸਥਿਤ ਹੈ।

ਧਰਮ

ਮਾਨਸਾ ਜ਼ਿਲ੍ਹੇ ਵਿੱਚ ਧਰਮ
ਧਰਮ ਪ੍ਰਤੀਸ਼ਤ
ਸਿੱਖ ਧਰਮ
77.75%
ਹਿੰਦੂ ਧਰਮ
20.34%
ਇਸਲਾਮ
1.35%
ਹੋਰ
0.57%

ਹੋਰ ਦੇਖੋ

ਹਵਾਲੇ

Tags:

ਮਾਨਸਾ ਜ਼ਿਲ੍ਹਾ, ਭਾਰਤ ਇਤਿਹਾਸਮਾਨਸਾ ਜ਼ਿਲ੍ਹਾ, ਭਾਰਤ ਬਣਤਰਮਾਨਸਾ ਜ਼ਿਲ੍ਹਾ, ਭਾਰਤ ਸੰਘਰਸ਼ਾਂ ਦਾ ਜੀਵਨਮਾਨਸਾ ਜ਼ਿਲ੍ਹਾ, ਭਾਰਤ ਸਿੱਖਿਆ ਖੇਤਰਮਾਨਸਾ ਜ਼ਿਲ੍ਹਾ, ਭਾਰਤ ਧਰਮਮਾਨਸਾ ਜ਼ਿਲ੍ਹਾ, ਭਾਰਤ ਹੋਰ ਦੇਖੋਮਾਨਸਾ ਜ਼ਿਲ੍ਹਾ, ਭਾਰਤ ਹਵਾਲੇਮਾਨਸਾ ਜ਼ਿਲ੍ਹਾ, ਭਾਰਤਜ਼ਿਲ੍ਹਾਝੁਨੀਰਪੰਜਾਬ, ਭਾਰਤਬਠਿੰਡਾਬਠਿੰਡਾ ਜ਼ਿਲ੍ਹਾਬਰੇਟਾਬੁਢਲਾਡਾਬੇਅੰਤ ਸਿੰਘ (ਮੁੱਖ ਮੰਤਰੀ)ਬੋਹਾਭੀਖੀਮਾਨਸਾ, ਪੰਜਾਬਰਤੀਆਸਰਦੂਲਗੜ੍ਹਸਿਰਸਾ ਜ਼ਿਲ੍ਹਾਸੰਗਰੂਰ

🔥 Trending searches on Wiki ਪੰਜਾਬੀ:

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਪਾਸ਼ਹਾਥੀਫ਼ਜ਼ਲ ਸ਼ਾਹਖੀਰਾਰੇਤੀਭਾਰਤੀ ਰੁਪਈਆ2019 ਭਾਰਤ ਦੀਆਂ ਆਮ ਚੋਣਾਂਮਨੋਵਿਗਿਆਨਸਆਦਤ ਹਸਨ ਮੰਟੋਮੀਡੀਆਵਿਕੀ2020-2021 ਭਾਰਤੀ ਕਿਸਾਨ ਅੰਦੋਲਨਇੰਗਲੈਂਡਸਿੱਠਣੀਆਂਖੋ-ਖੋਅਮਰਿੰਦਰ ਸਿੰਘ ਰਾਜਾ ਵੜਿੰਗਚਰਖ਼ਾਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਬਾਸਕਟਬਾਲਗਵਰਨਰਵਿਜੈਨਗਰ ਸਾਮਰਾਜਭਾਰਤ ਦੀ ਵੰਡਕਲਾਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਰੈੱਡ ਕਰਾਸਧਰਮਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ)ਅਲਾਹੁਣੀਆਂਦ੍ਰੋਪਦੀ ਮੁਰਮੂਸਵਾਮੀ ਵਿਵੇਕਾਨੰਦਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾਤੂੰ ਮੱਘਦਾ ਰਹੀਂ ਵੇ ਸੂਰਜਾਨਪੋਲੀਅਨਅੰਮ੍ਰਿਤਾ ਪ੍ਰੀਤਮਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਲੋਕ ਮੇਲੇਪਾਣੀਆਧੁਨਿਕ ਪੰਜਾਬੀ ਵਾਰਤਕਅੱਲ੍ਹਾ ਦੇ ਨਾਮਦੀਪ ਸਿੱਧੂਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਕਣਕਪਨੀਰਲਾਇਬ੍ਰੇਰੀਅਨੁਵਾਦਪੰਜਾਬੀ ਆਲੋਚਨਾਪੰਜਾਬੀ ਕਿੱਸਾ ਕਾਵਿ (1850-1950)ਪਾਕਿਸਤਾਨਉਪਭਾਸ਼ਾਪਾਣੀ ਦੀ ਸੰਭਾਲਲਾਲਾ ਲਾਜਪਤ ਰਾਏਭੱਖੜਾਵੋਟ ਦਾ ਹੱਕਰੂਸੋ-ਯੂਕਰੇਨੀ ਯੁੱਧਤਜੱਮੁਲ ਕਲੀਮਨਿਰਮਲ ਰਿਸ਼ੀ (ਅਭਿਨੇਤਰੀ)ਇੰਡੋਨੇਸ਼ੀਆਹਲਫੀਆ ਬਿਆਨਪੰਜਾਬੀ ਨਾਟਕਹਵਾ ਪ੍ਰਦੂਸ਼ਣਦਲੀਪ ਕੌਰ ਟਿਵਾਣਾਤਖ਼ਤ ਸ੍ਰੀ ਦਮਦਮਾ ਸਾਹਿਬਸ਼੍ਰੀ ਖਡੂਰ ਸਾਹਿਬ ਵਿਧਾਨ ਸਭਾ ਹਲਕਾਕੁਲਦੀਪ ਮਾਣਕਵੈਸ਼ਨਵੀ ਚੈਤਨਿਆਪੰਜਾਬੀ ਇਕਾਂਗੀ ਦਾ ਇਤਿਹਾਸਡਿਸਕਸ ਥਰੋਅਸ਼ਾਹ ਮੁਹੰਮਦਡਰੱਗਪੰਜਾਬੀ ਸੂਬਾ ਅੰਦੋਲਨਪੰਜਾਬ ਸਟੇਟ ਪਾਵਰ ਕਾਰਪੋਰੇਸ਼ਨਸੁਜਾਨ ਸਿੰਘਦਿੱਲੀ ਸਲਤਨਤਪੰਜਾਬ ਦੇ ਲੋਕ-ਨਾਚਪੰਜਾਬੀ ਯੂਨੀਵਰਸਿਟੀ🡆 More