ਫ਼ਤਹਿਗੜ੍ਹ ਸਾਹਿਬ

ਫ਼ਤਹਿਗੜ੍ਹ ਸਾਹਿਬ, ਪੰਜਾਬ, ਭਾਰਤ ਦੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦਾ ਸਦਰ ਮੁਕਾਮ (ਹੈੱਡਕੁਆਟਰ) ਹੈ।

ਫ਼ਤਹਿਗੜ੍ਹ ਸਾਹਿਬ
ਸਮਾਂ ਖੇਤਰਯੂਟੀਸੀ+5:30

ਇਤਿਹਾਸ

ਫ਼ਤਹਿਗੜ੍ਹ ਸਾਹਿਬ 
ਹਰ ਸਾਲ ਦਸੰਬਰ ਵਿੱਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਯਾਦ ਵਿੱਚ ਲੱਗਦੇ ਜੋੜ ਮੇਲੇ ਵਿੱਚ ਇੱਕ ਨਿਹੰਗ ਸਿੰਘ।

ਇਹ ਸ਼ਹਿਰ ਸਿੱਖੀ ਦਾ ਇੱਕ ਮਹੱਤਵਪੂਰਨ ਇਤਿਹਾਸਕ ਸਥਾਨ ਹੈ ਜੋ ਪਟਿਆਲਾ ਦੇ ਉੱਤਰ ਵੱਲ ਪੈਂਦਾ ਹੈ। ਇਹ ਉਹ ਜਗ੍ਹਾ ਹੈ ਜਿੱਥੇ ਸਿੱਖਾਂ ਦੇ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਦੇ ਦੋ ਛੋਟੇ ਸਾਹਿਬਜ਼ਾਦਿਆਂ, ਸਾਹਿਬਜ਼ਾਦਾ ਫ਼ਤਹਿ ਸਿੰਘ ਅਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਨੂੰ 27 ਦਸੰਬਰ (13 ਪੋਹ), 1704 ਈਸਵੀ ਵਿੱਚ ਸਰਹੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਵੱਲੋਂ ਜ਼ਿੰਦਾ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ ਸੀ। ਇਸ ਸਥਾਨ ਉੱਤੇ ਹੁਣ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਸੁਸ਼ੋਬਤ ਹੈ ਜੋ ਕਿ ਸਰਹੰਦ ਸ਼ਹਿਰ ਤੋਂ 2 ਕਿਲੋਮੀਟਰ ਉੱਤਰ ਵੱਲ ਹੈ।

'ਫ਼ਤਹਿਗੜ੍ਹ' ਤੋਂ ਭਾਵ 'ਫ਼ਤਹਿ ਜਾਂ ਜਿੱਤ ਦਾ ਨਗਰ' ਹੈ ਕਿਉਂਕਿ 1710 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਸਿੱਖਾਂ ਨੇ ਇਸ ਸ਼ਹਿਰ ਉੱਤੇ ਹਮਲਾ ਕੀਤਾ ਸੀ ਅਤੇ ਬਲਬਨ ਦੇ ਕਿਲ੍ਹੇ ਨੂੰ ਤਬਾਹ ਕਰ ਕੇ ਸਰਹੰਦ ਉੱਤੇ ਜਿੱਤ ਪ੍ਰਾਪਤ ਕੀਤੀ ਸੀ।

ਗੁਰਦੁਆਰਾ ਜੋਤੀ ਸਰੂਪ ਫ਼ਤਹਿਗੜ੍ਹ ਸਾਹਿਬ ਤੋਂ ਲਗਭਗ ਇੱਕ ਕਿ.ਮੀ. ਦੂਰ ਸਰਹੰਦ-ਚੰਡੀਗੜ੍ਹ ਰੋਡ ਉੱਤੇ ਸੁਸ਼ੋਬਤ ਹੈ। ਇਹ ਉਹ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਮਾਤਾ ਗੁਜਰੀ ਅਤੇ ਦੋਵਾਂ ਸਾਹਿਬਜ਼ਾਦਿਆਂ ਦਾ ਅੰਤਮ-ਸਸਕਾਰ ਕੀਤਾ ਗਿਆ। ਵਜ਼ੀਰ ਖ਼ਾਨ ਨੇ ਉਦੋਂ ਤੱਕ ਦਾਹ-ਸਸਕਾਰ ਕਰਨ ਲਈ ਇਜ਼ਾਜ਼ਤ ਦੇਣੋਂ ਮਨ੍ਹਾ ਕਰ ਦਿੱਤਾ ਜਦ ਤੱਕ ਸੋਨੇ ਦੀਆਂ ਮੋਹਰਾਂ ਵਿਛਾ ਕੇ ਜ਼ਮੀਨ ਨਾ ਖ਼ਰੀਦ ਜਾਵੇ। ਫੇਰ ਟੋਡਰ ਮੱਲ, ਜੋ ਗੁਰੂ-ਘਰ ਦਾ ਸ਼ਰਧਾਲੂ ਸੀ, ਨੇ ਮੋਹਰਾਂ ਵਿਛਾ ਕੇ ਇਹ ਜ਼ਮੀਨ ਦਾ ਟੁਕੜਾ ਖ਼ਰੀਦਿਆ ਅਤੇ ਸਿੱਖ ਇਤਿਹਾਸ ਵਿੱਚ ਅਮਰ ਹੋ ਗਿਆ ਅਤੇ ਦੀਵਾਨ ਦੀ ਪਦਵੀ ਹਾਸਲ ਕੀਤੀ।

ਇਸ ਨਗਰ ਦੇ ਦੁਆਲੇ ਚਾਰ ਯਾਦਗਾਰੀ ਗੇਟ ਹਨ ਜੋ ਸਰਹੰਦ ਦੇ ਸਿੱਖ ਇਤਿਹਾਸ ਨਾਲ ਜੁੜੀਆਂ ਚਾਰ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਸਬੰਧਤ ਹਨ। ਇਹ ਹਨ: ਦੀਵਾਨ ਟੋਡਰ ਮੱਲ, ਨਵਾਬ ਸ਼ੇਰ ਮੁਹੰਮਦ ਖ਼ਾਨ, ਬਾਬਾ ਬੰਦਾ ਸਿੰਘ ਬਹਾਦਰ ਅਤੇ ਬਾਬਾ ਮੋਤੀ ਰਾਮ ਮਹਿਰਾ। ਇਹ ਇਨਸਾਨ ਵੱਖੋ-ਵੱਖ ਜਾਤਾਂ/ਧਰਮਾਂ ਨਾਲ਼ ਸਬੰਧਤ ਸਨ ਜੋ ਉਸ ਸਮੇਂ ਦੇ ਲੋਕਾਂ ਵਿਚਲਾ ਭਾਈਚਾਰਾ ਅਤੇ ਇਕਸਾਰਤਾ ਨੂੰ ਦਰਸਾਉਂਦਾ ਹੈ।

ਫ਼ਤਹਿਗੜ੍ਹ ਸਾਹਿਬ 
ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦਾ ਸਰੋਵਰ

ਸਰਹੰਦ ਪ੍ਰਸਿੱਧ ਮੁਜੱਦਦ ਅਲਿਫ਼ ਸਾਨੀ - ਸ਼ੇਖ਼ ਅਹਿਮਦ ਫ਼ਰੂਕੀ ਸਰਹੰਦੀ, ਇੱਕ ਸੂਫ਼ੀ ਸੰਤ ਅਤੇ ਨਕਸ਼ਬੰਦੀ- ਸੂਫ਼ੀਵਾਦ ਅਤੇ ਛਬਵਾਦ ਦੇ ਵਿਦਿਆਲੇ ਦਾ ਮੁਰੰਮਤਕਾਰ, ਕਰ ਕੇ ਵੀ ਮਸ਼ਹੂਰ ਹੈ। ਉਸ ਦਾ ਅਤੇ ਉਸ ਦੇ ਮੁੰਡੇ ਹਜ਼ਰਤ ਮਸੂਮ ਸਾਹਿਬ ਦੇ ਮਕਬਰੇ ਵੀ ਗੁਰਦੁਆਰੇ ਤੋਂ 200 ਮੀਟਰ ਦੀ ਦੂਰਿ ਉੱਤੇ ਸਥਿਤ ਹਨ।

ਹਵਾਲੇ

ਬਾਹਰੀ ਕੜੀਆਂ

Tags:

ਪੰਜਾਬ, ਭਾਰਤਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ

🔥 Trending searches on Wiki ਪੰਜਾਬੀ:

ਸੰਤ ਸਿੰਘ ਸੇਖੋਂਸੰਯੁਕਤ ਰਾਜ ਦਾ ਰਾਸ਼ਟਰਪਤੀਭਗਵੰਤ ਮਾਨਜੀਵਨੀਸੀ. ਕੇ. ਨਾਇਡੂਚਮਕੌਰ ਦੀ ਲੜਾਈਯੂਕਰੇਨਸੰਯੁਕਤ ਰਾਸ਼ਟਰਗੱਤਕਾਸੋਮਾਲੀ ਖ਼ਾਨਾਜੰਗੀਸਰਪੰਚਐਕਸ (ਅੰਗਰੇਜ਼ੀ ਅੱਖਰ)ਜਾਮਨੀਐਮਨੈਸਟੀ ਇੰਟਰਨੈਸ਼ਨਲਮਈਬਾਲ ਸਾਹਿਤਨਾਨਕ ਸਿੰਘਬਲਰਾਜ ਸਾਹਨੀਦੇਵਿੰਦਰ ਸਤਿਆਰਥੀ2016 ਪਠਾਨਕੋਟ ਹਮਲਾਗ਼ਦਰ ਲਹਿਰਚੀਫ਼ ਖ਼ਾਲਸਾ ਦੀਵਾਨਸੁਪਰਨੋਵਾਮੋਹਿੰਦਰ ਅਮਰਨਾਥਗੁਰਦਾਫੀਫਾ ਵਿਸ਼ਵ ਕੱਪ 2006ਲੁਧਿਆਣਾ (ਲੋਕ ਸਭਾ ਚੋਣ-ਹਲਕਾ)ਦਰਸ਼ਨ ਬੁੱਟਰਪੰਜਾਬੀ ਆਲੋਚਨਾ9 ਅਗਸਤਹਾਸ਼ਮ ਸ਼ਾਹਯੂਨੀਕੋਡਹਲਕਾਅ ਵਾਲੇ ਕੁੱਤੇ ਨੂੰ ਅਧਰੰਗ ਦਾ1940 ਦਾ ਦਹਾਕਾਪੀਰ ਬੁੱਧੂ ਸ਼ਾਹਜੂਲੀ ਐਂਡਰਿਊਜ਼ਅਫ਼ੀਮਫ਼ਲਾਂ ਦੀ ਸੂਚੀਮਿਲਖਾ ਸਿੰਘਸਿੱਖਲੈਰੀ ਬਰਡਗਵਰੀਲੋ ਪ੍ਰਿੰਸਿਪਬਾਬਾ ਦੀਪ ਸਿੰਘਵਿਕੀਡਾਟਾਪੇ (ਸਿਰਿਲਿਕ)ਆਲੀਵਾਲਹੋਲਾ ਮਹੱਲਾਫੁੱਟਬਾਲਇਲੈਕਟੋਰਲ ਬਾਂਡਅਸ਼ਟਮੁਡੀ ਝੀਲਰੂਆਆਗਰਾ ਲੋਕ ਸਭਾ ਹਲਕਾਫ੍ਰਾਂਸਿਸ ਸਕਾਟ ਕੀ ਬ੍ਰਿਜ (ਬਾਲਟੀਮੋਰ)ਤਖ਼ਤ ਸ੍ਰੀ ਕੇਸਗੜ੍ਹ ਸਾਹਿਬਪਾਕਿਸਤਾਨਫਸਲ ਪੈਦਾਵਾਰ (ਖੇਤੀ ਉਤਪਾਦਨ)ਪਰਜੀਵੀਪੁਣਾਬੁੱਲ੍ਹੇ ਸ਼ਾਹਜਾਇੰਟ ਕੌਜ਼ਵੇਅਯਾਨਾਕੇਰੇਅਮਰੀਕਾ (ਮਹਾਂ-ਮਹਾਂਦੀਪ)ਲਿਪੀਇਨਸਾਈਕਲੋਪੀਡੀਆ ਬ੍ਰਿਟੈਨਿਕਾਅੰਕਿਤਾ ਮਕਵਾਨਾਪੰਜਾਬੀ ਜੰਗਨਾਮਾਗੁਰਮੁਖੀ ਲਿਪੀਸੋਮਨਾਥ ਲਾਹਿਰੀਪੰਜਾਬ ਦੀਆਂ ਪੇਂਡੂ ਖੇਡਾਂਤੰਗ ਰਾਜਵੰਸ਼ਟਕਸਾਲੀ ਭਾਸ਼ਾਕਣਕਸ਼ਾਹ ਹੁਸੈਨਕਾਵਿ ਸ਼ਾਸਤਰ🡆 More