ਡਾ. ਸੁਰਜੀਤ ਸਿੰਘ: ਪੰਜਾਬੀ ਵਿਦਵਾਨ

ਡਾ ਸੁਰਜੀਤ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵਿੱਚ ਪ੍ਰੋਫ਼ੈਸਰ ਹਨ। 11 ਜੁਲਾਈ 1967 ਨੂੰ ਜਨਮੇ ਸੁਰਜੀਤ ਸਿੰਘ ਨੇ ਆਪਣੀ ਮੁੱਢਲੀ ਅਤੇ ਕਾਲਜ ਤੱਕ ਦੀ ਵਿੱਦਿਆ ਖੰਨਾ ਸ਼ਹਿਰ ਦੇ ਵੱਖ ਵੱਖ ਸਕੂਲਾਂ ਅਤੇ ਕਾਲਜਾਂ ਤੋਂ ਹਾਸਿਲ ਕੀਤੀ। 1988 ਵਿੱਚ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਐਮ.ਏ.

ਆਨਰਜ਼ ਪੰਜਾਬੀ ਦੀ ਪਰੀਖਿਆ ਯੂਨੀਵਰਸਿਟੀ ਵਿਚੋਂ ਪ੍ਰਥਮ ਸਥਾਨ ਨਾਲ ਪਾਸ ਕੀਤੀ। 1988 ਅਗਸਤ ਵਿੱਚ ਉਸ ਨੇ ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਤੋਂ ਆਪਣਾ ਅਧਿਆਪਨ ਕਾਰਜ ਸ਼ੁਰੂ ਕੀਤਾ। ਇਹ ਸਾਲ 2014 ਤੋਂ 2016 ਤਕ ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਰਹੇ ਅਤੇ ਅੱਜ ਕੱਲ੍ਹ ਜਨਰਲ ਸਕੱਤਰ ਹਨ। ਇਹ ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ ਦੇ ਤ੍ਰੇਮਾਸਿਕ ਰੈਫ਼ਰੀਡ ਜਰਨਲ 'ਆਲੋਚਨਾ' ਦੇ ਮੁੱਖ ਸੰਪਾਦਕ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ। ਇਹ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਅਲੀਗੜ੍ਹ ਅਤੇ ਪੰਜਾਬ ਯੂਨੀਵਰਸਿਟੀ ਰਿਜ਼ਨਲ ਸੈਂਟਰ ਮੁਕਤਸਰ ਵਿੱਚ ਵੀ ਅਧਿਆਪਨ ਦਾ ਕਾਰਜ ਕਰ ਚੁੱਕੇ ਹਨ।

ਡਾ. ਸੁਰਜੀਤ ਸਿੰਘ
ਡਾ. ਸੁਰਜੀਤ ਸਿੰਘ: ਪੰਜਾਬੀ ਵਿਦਵਾਨ
ਸੁਰਜੀਤ ਸਿੰਘ
ਜਨਮਜੁਲਾਈ 11, 1967
ਚੰਡੀਗੜ੍ਹ
ਕਿੱਤਾਸੀਨੀਅਰ ਪ੍ਰੋਫ਼ੈਸਰ ਅਤੇ ਮੁਖੀ, ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ। ਜਨਰਲ ਸਕੱਤਰ, ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ
ਰਾਸ਼ਟਰੀਅਤਾਭਾਰਤੀ
ਸ਼ੈਲੀਆਲੋਚਕ, ਸਾਹਿਤਕਾਰ,
ਵਿਸ਼ਾ1. ਆਲੋਚਨਾ, 2. ਆਧੁਨਿਕ ਸਾਹਿਤ (ਨਾਵਲ ਤੇ ਕਵਿਤਾ) 3. ਲੋਕਧਾਰਾ ਅਤੇ ਸੱਭਿਆਚਾਰ
ਪ੍ਰਮੁੱਖ ਕੰਮਪੰਜਾਬੀ ਨਾਵਲ: ਦ੍ਰਿਸ਼ ਅਤੇ ਦ੍ਰਿਸ਼ਟੀ (2012), ਅਧਿਐਨ ਪਾਸਾਰ (2015)

ਡਾ. ਸੁਰਜੀਤ ਸਿੰਘ ਦਾ ਮੁੱਖ ਅਧਿਐਨ ਖੇਤਰ ਪੰਜਾਬੀ ਨਾਵਲ ਹੈ। ਉਹਨਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ "ਪੰਜਾਬੀ ਵਿੱਚ ਸੰਕਟ ਨਾਲ ਸੰਬੰਧਿਤ ਨਾਵਲ: ਰੂਪ ਅਤੇ ਪ੍ਰਕਾਰਜ" ਵਿਸ਼ੇ ਉੱਤੇ ਪੀਐਚ.ਡੀ ਦੀ ਡਿਗਰੀ ਪ੍ਰਾਪਤ ਕੀਤੀ ਸੀ। ਇਸ ਤੋਂ ਇਲਾਵਾ ਇਨ੍ਹਾਂ ਦੀ ਦਿਲਚਸਪੀ ਇਤਿਹਾਸਕਾਰੀ, ਪੰਜਾਬੀ ਸਾਹਿਤ ਦੀ ਇਤਿਹਾਸਕਾਰੀ, ਪੰਜਾਬੀ ਲੋਕਧਾਰਾ ਅਤੇ ਪੰਜਾਬੀ ਸੱਭਿਆਚਾਰ ਵਿੱਚ ਹੈ। ਉਹਨਾਂ ਦੇ ਯਤਨਾਂ ਨਾਲ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਪ੍ਰਸਿੱਧ ਮਾਰਕਸਵਾਦੀ ਚਿੰਤਕ ਮਰਹੂਮ ਡਾ. ਰਵਿੰਦਰ ਸਿੰਘ ਰਵੀ ਦੀ ਯਾਦ ਵਿੱਚ ਇੱਕ ਯਾਦਗਾਰੀ ਭਾਸ਼ਣ ਲੜੀ ਸ਼ੁਰੂ ਕੀਤੀ ਗਈ ਹੈ।

ਪ੍ਰਕਾਸ਼ਿਤ ਪੁਸਤਕਾਂ

  • ਪੰਜਾਬੀ ਸਾਹਿਤ: ਸਮਕਾਲੀ ਦ੍ਰਿਸ਼ (ਸਹਿ-ਸੰਪਾਦਕ), ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ, 2004
  • ਸ੍ਰੀ ਗੁਰੂ ਗ੍ਰੰਥ ਸਾਹਿਬ: ਵਿਭਿੰਨ ਪੱਖ ਤੇ ਪਾਸਾਰ (ਸਹਿ-ਸੰਪਾਦਕ) ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ, 2005
  • ਲੋਕਧਾਰਾ ਦੀ ਭੂਮਿਕਾ (ਸਹਿ-ਸੰਪਾਦਕ), ਪੰਜਾਬੀ ਯੂਨੀਵਰਸਿਟੀ, ਪਟਿਆਲਾ, 2009
  • ਪੰਜਾਬੀ ਡਾਇਸਪੋਰਾ: ਅਧਿਐਨ ਅਤੇ ਅਧਿਆਪਨ (ਸਹਿ-ਸੰਪਾਦਕ), ਪੰਜਾਬੀ ਯੂਨੀਵਰਸਿਟੀ, ਪਟਿਆਲਾ, 2011
  • ਪੰਜਾਬੀ ਡਾਇਸਪੋਰਾ: ਸਾਹਿਤ ਅਤੇ ਸੱਭਿਆਚਾਰ (ਸਹਿ-ਸੰਪਾਦਕ), ਪੰਜਾਬੀ ਯੂਨੀਵਰਸਿਟੀ, ਪਟਿਆਲਾ, 2012
  • ਪੰਜਾਬੀ ਨਾਵਲ: ਦ੍ਰਿਸ਼ ਤੇ ਦ੍ਰਿਸ਼ਟੀ, ਚੇਤਨਾ ਪ੍ਰਕਾਸ਼ਨ, ਲੁਧਿਆਣਾ, 2012
  • ਮੁੱਢਲਾ ਪੰਜਾਬੀ ਗਿਆਨ (ਸਹਿ-ਸੰਪਾਦਕ), ਪੰਜਾਬੀ ਯੂਨੀਵਰਸਿਟੀ, ਪਟਿਆਲਾ,2014
  • ਅਧਿਐਨ ਪਾਸਾਰ, ਚੇਤਨਾ ਪ੍ਰਕਾਸ਼ਨ, ਲੁਧਿਆਣਾ, 2015
  • ਗਲਪ-ਸਿਧਾਂਤ (ਸਹਿ ਸੰਪਾਦਕ), ਪੰਜਾਬੀ ਯੂਨੀਵਰਸਿਟੀ, ਪਟਿਆਲਾ, 2017
  • ਲੋਕਧਾਰਾ ਸ਼ਾਸਤਰੀ ਸੁਖਦੇਵ ਮਾਦਪੁਰੀ (ਸੰਪਾਦਕ), ਗਰੇਸ਼ੀਅਸ ਬੁਕਸ, ਪਟਿਆਲਾ, 2018

ਬਾਹਰੀ ਲਿੰਕ

ਹਵਾਲੇ

Tags:

ਅਲੀਗੜ੍ਹਅਲੀਗੜ੍ਹ ਮੁਸਲਿਮ ਯੂਨੀਵਰਸਿਟੀਪਟਿਆਲਾਪੰਜਾਬ ਯੂਨੀਵਰਸਿਟੀ ਰਿਜ਼ਨਲ ਸੈਂਟਰ ਮੁਕਤਸਰਪੰਜਾਬੀ ਯੂਨੀਵਰਸਿਟੀ

🔥 Trending searches on Wiki ਪੰਜਾਬੀ:

ਸਮਾਜ ਸ਼ਾਸਤਰਪ੍ਰਦੂਸ਼ਣਮੁਹਾਰਨੀਦਿਵਾਲੀਪਾਕਿਸਤਾਨੀ ਪੰਜਾਬਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਡਰੱਗਦਿੱਲੀ ਦੇ ਜ਼ਿਲ੍ਹਿਆਂ ਦੀ ਸੂਚੀਰਿੰਕੂ ਸਿੰਘ (ਕ੍ਰਿਕਟ ਖਿਡਾਰੀ)ਸਵੈ-ਜੀਵਨੀਸੰਯੁਕਤ ਰਾਸ਼ਟਰਸ਼੍ਰੀਨਿਵਾਸ ਰਾਮਾਨੁਜਨ ਆਇੰਗਰਨਿਤਨੇਮਰਣਧੀਰ ਸਿੰਘ ਨਾਰੰਗਵਾਲਵਾਰਸੀ++ਗੁਰਬਾਣੀ ਦਾ ਰਾਗ ਪ੍ਰਬੰਧਸੇਰਡਾ. ਜਸਵਿੰਦਰ ਸਿੰਘਮੈਰੀ ਕੋਮਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਗੁਰਚੇਤ ਚਿੱਤਰਕਾਰਵਿਕੀਮੀਡੀਆ ਤਹਿਰੀਕਪਿੰਡਪੰਜਾਬ, ਪਾਕਿਸਤਾਨਹਸਪਤਾਲਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਵੈਨਸ ਡਰੱਮੰਡਗਾਂਮੁੱਖ ਸਫ਼ਾਰਮਨਦੀਪ ਸਿੰਘ (ਕ੍ਰਿਕਟਰ)ਭਾਰਤੀ ਉਪ ਮਹਾਂਦੀਪ ਵਿੱਚ ਔਰਤਾਂ ਦਾ ਇਤਿਹਾਸਸੇਵਾਡੇਂਗੂ ਬੁਖਾਰਅਡਵੈਂਚਰ ਟਾਈਮਰਾਜ ਸਭਾਸਆਦਤ ਹਸਨ ਮੰਟੋਪੰਜਾਬੀ ਨਾਵਲ ਦਾ ਇਤਿਹਾਸਪੰਜਾਬ, ਭਾਰਤ ਦੇ ਜ਼ਿਲ੍ਹੇਸੁਖਮਨੀ ਸਾਹਿਬਕੁਲਵੰਤ ਸਿੰਘ ਵਿਰਕਵਿਜੈਨਗਰ ਸਾਮਰਾਜਰਾਤਹਰਿਆਣਾਮਲੇਰੀਆਪੰਜਾਬੀ ਇਕਾਂਗੀ ਦਾ ਇਤਿਹਾਸਪਹਿਲੀ ਸੰਸਾਰ ਜੰਗਅੰਮ੍ਰਿਤਸਰ27 ਅਪ੍ਰੈਲਅੱਲ੍ਹਾ ਦੇ ਨਾਮਸੂਚਨਾ ਤਕਨਾਲੋਜੀਸਿੰਚਾਈਫੁੱਟਬਾਲਦਿੱਲੀਆਸਾ ਦੀ ਵਾਰਮੁਹੰਮਦ ਗ਼ੌਰੀਕਬੱਡੀਚਮਕੌਰ ਦੀ ਲੜਾਈਪੰਜਾਬ (ਭਾਰਤ) ਦੀ ਜਨਸੰਖਿਆਸੁਜਾਨ ਸਿੰਘਲਾਭ ਸਿੰਘਪੰਜਾਬੀ ਭਾਸ਼ਾਵਿਜੈਨਗਰਮਿਸਲਮੱਧਕਾਲੀਨ ਪੰਜਾਬੀ ਵਾਰਤਕਪੰਜਾਬੀ ਤਿਓਹਾਰਕਿਤਾਬਮਈ ਦਿਨਨਰਿੰਦਰ ਸਿੰਘ ਕਪੂਰਆਮਦਨ ਕਰਪੰਜਾਬੀ ਨਾਟਕਤਖ਼ਤ ਸ੍ਰੀ ਕੇਸਗੜ੍ਹ ਸਾਹਿਬਰਣਜੀਤ ਸਿੰਘਜਸਵੰਤ ਸਿੰਘ ਕੰਵਲਭਾਈ ਘਨੱਈਆਗ਼ਜ਼ਲਸਦਾਚਾਰ🡆 More