ਰਘਬੀਰ ਸਿੰਘ ਸਿਰਜਣਾ (ਜਨਮ 10 ਦਸੰਬਰ 1939) ਇੱਕ ਪੰਜਾਬੀ ਮਾਰਕਸਵਾਦੀ ਆਲੋਚਕ, ਸੰਪਾਦਕ, ਲੇਖਕ ਅਤੇ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਤੋਂ ਸੇਵਾਮੁਕਤ ਅਧਿਆਪਕ ਹੈ ਅਤੇ 1965 ਤੋਂ ਇਹ ਪੰਜਾਬੀ ਵਿੱਚ ਤਿਮਾਹੀ ਸਾਹਿਤਕ ਰਸਾਲਾ ਸਿਰਜਣਾ ਕੱਢ ਰਿਹਾ ਹੈ। ਸਿਰਜਣਾ ਪੰਜਾਬੀ ਸਾਹਿਤ ਪ੍ਰੇਮੀਆਂ ਵਿੱਚ ਹਰਮਨ ਪਿਆਰਾ ਪਰਚਾ ਹੈ ਅਤੇ ਇਸ ਦੇ ਸੰਪਾਦਕ ਹੋਣ ਨਾਤੇ ਰਘਬੀਰ ਸਿੰਘ ਦੇ ਨਾਮ ਨਾਲ ਸਿਰਜਣਾ ਤਖੱਲਸ ਵਾਂਗ ਜੁੜ ਗਿਆ ਹੈ। ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ 2009 ਦਾ ਪੰਜਾਬੀ ਸਾਹਿਤਕ ਪੱਤਰਕਾਰੀ ਵਿੱਚ ਪਹਿਲਾ ਸ਼੍ਰੋਮਣੀ ਇਨਾਮ ਡਾਕਟਰ ਰਘਬੀਰ ਸਿੰਘ ਸਿਰਜਣਾ ਨੂੰ ਮਈ 2010 ਵਿੱਚ ਦਿੱਤਾ ਗਿਆ ਸੀ।
ਇਸਦਾ ਜਨਮ 1939 ਵਿੱਚ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਇੱਕ ਪਿੰਡ ਵਿੱਚ ਹੋਇਆ। ਉਸਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਅਧਿਆਪਕ ਵਜੋਂ 30 ਸਾਲ ਕੰਮ ਕੀਤਾ ਹੈ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਪੰਜਾਬੀ ਵਿਭਾਗ ਦਾ ਮੁਖੀ ਰਹਿ ਚੁੱਕਾ ਹੈ। ਉਸ ਵਲੋਂ ਸੰਪਾਦਿਤ ਸਿਰਜਣਾ ਨੇ ਪੰਜਾਬੀ ਸਾਹਿਤ ਵਿੱਚ ਨੌਜਵਾਨ ਲੇਖਕਾਂ ਨੂੰ ਅੱਗੇ ਲਿਆਉਣ ਅਤੇ ਨਵੀਆਂ ਪਿਰਤਾਂ ਪਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਉਹ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਜਨਰਲ ਸਕੱਤਰ ਵੀ ਰਹਿ ਚੁੱਕਾ ਹੈ।
This article uses material from the Wikipedia ਪੰਜਾਬੀ article ਡਾ. ਰਘਬੀਰ ਸਿੰਘ ਸਿਰਜਣਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.