ਚੰਗੇਜ਼ ਆਇਤਮਾਤੋਵ

ਚੰਗੇਜ਼ ਆਇਤਮਾਤੋਵ (ਕਿਰਗੀਜ਼: Чыңгыз Айтматов  ; ਰੂਸੀ: Чингиз Торекулович Айтматов ; 12 ਦਸੰਬਰ 1928 - 10 ਜੂਨ 2008) ਇੱਕ ਸੋਵੀਅਤ ਅਤੇ ਕਿਰਗੀਜ਼ ਲੇਖਕ ਸੀ ਜਿਸਨੇ ਰੂਸੀ ਅਤੇ ਕਿਰਗੀਜ਼ ਦੋਨੋਂ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ।

ਚੰਗੇਜ਼ ਆਇਤਮਾਤੋਵ

ਜੀਵਨ

ਉਹ ਇੱਕ ਕਿਰਗੀਜ਼ ਪਿਤਾ ਅਤੇ ਤਾਤਾਰ ਮਾਂ ਤੋਂ ਪੈਦਾ ਹੋਇਆ ਸੀ।ਉਸ ਦੇ ਮਾਤਾ ਪਿਤਾ ਦੋਨੋਂ ਸ਼ੇਕਰ ਵਿੱਚ ਸਿਵਲ ਅਧਿਕਾਰੀ ਸਨ। ਉਸ ਦੇ ਪਿਤਾ ਤੇ 1937 ਦੌਰਾਨ ਮਾਸਕੋ ਵਿੱਚ ਬੁਰਜੂਆ ਰਾਸ਼ਟਰਵਾਦ ਦਾ ਮੁਕਦਮਾ ਦਾਇਰ ਹੋਇਆ ਤੇ 1938 ਵਿੱਚ ਗ੍ਰਿਫਤਾਰ ਕਰਨ ਤੋਂ ਬਾਅਦ ਉਸਨੂੰ ਜਲਾਵਤਨ ਕਰ ਦਿੱਤਾ ਗਿਆ। ਆਇਤਮਾਤੋਵ ਉਹਨਾਂ ਸਮਿਆਂ ਵਿੱਚ ਜੀਵੇ ਜਦੋਂ ਰੂਸੀ ਰਾਜ ਦੇ ਸਭ ਤੋਂ ਦੁਰੇਡੇ ਪ੍ਰਦੇਸ਼ ਕਿਰਗੀਜ਼ਸਤਾਨ ਨੂੰ ਸੋਵੀਅਤ ਸੰਘ ਦਾ ਇੱਕ ਗਣਤੰਤਰ ਬਣਾਇਆ ਜਾ ਰਿਹਾ ਸੀ। ਭਵਿੱਖ ਦੇ ਇਸ ਲੇਖਕ ਨੇ ਸ਼ੇਕਰ ਦੇ ਇੱਕ ਸੋਵੀਅਤ ਸਕੂਲ ਵਿੱਚ ਪੜ੍ਹਾਈ ਕੀਤੀ। ਉਹਨਾਂ ਨੇ ਛੋਟੀ ਉਮਰ ਤੋਂ ਹੀ ਕੰਮ ਕੀਤਾ। ਚੌਦਾਂ ਸਾਲ ਦੀ ਉਮਰ ਵਿੱਚ ਉਹ ਪਿੰਡ ਦੀ ਸੋਵੀਅਤ ਦੇ ਸਹਾਇਕ ਸਕੱਤਰ ਦਾ ਕੰਮ ਕਰਦੇ ਸੀ। ਉਹਨਾਂ ਡੰਗਰ ਚਕਿਤਸਾ ਦੀ ਪੜ੍ਹਾਈ ਵੀ ਕੀਤੀ ਤੇ ਫਿਰ ਸਾਹਿਤ ਅਧਿਐਨ ਲਈ 'ਮੈਕਸਿਮ ਗੋਰਕੀ ਸਾਹਿਤ ਸੰਸਥਾ' ਵਿੱਚ (1956 ਤੋਂ 1958) ਦਾਖਲ ਹੋ ਗਏ। ਛੋਟੇ ਨਾਵਲ ਦੇ ਰੂਪ ਵਿੱਚ ਉਹਨਾਂ ਦੀ ਲਿਖੀ ਨਾਯਾਬ ਪ੍ਰੇਮ ਕਹਾਣੀ ਜਮੀਲਾ 1958 ਵਿੱਚ ਪ੍ਰਕਾਸ਼ਿਤ ਹੋਈ। ਇਸ ਤੋਂ ਪਹਿਲਾਂ ਉਹਨਾਂ ਦੀਆਂ ਲਿਖਤਾਂ ਵੱਲ ਸਾਹਿਤਕ ਹਲਕਿਆਂ ਦਾ ਕੋਈ ਖਾਸ ਧਿਆਨ ਨਹੀਂ ਸੀ ਗਿਆ। ਜਮੀਲਾ ਨੇ ਯਕਦਮ ਉਹਨਾਂ ਨੂੰ ਸੰਸਾਰ ਪ੍ਰਸਿਧ ਲੇਖਕ ਬਣਾ ਦਿੱਤਾ। ਗੁਰਦੇ ਨਾਕਾਮ ਹੋਣ ਕਾਰਨ 16 ਮਈ 2008 ਨੂੰ ਉਹਨਾਂ ਨੂੰ ਜਰਮਨੀ ਦੇ ਇੱਕ ਹਸਪਤਾਲ ਵਿੱਚ ਭਰਤੀ ਕੀਤਾ ਗਿਆ। ਉਥੇ ਹੀ 10 ਜੂਨ 2008 ਨੂੰ ਨਮੂਨੀਏ ਨਾਲ ਉਹਨਾਂ ਦੀ ਮੌਤ ਹੋ ਗਈ।

ਮੁੱਖ ਰਚਨਾਵਾਂ

(ਰੂਸੀ ਟਾਈਟਲ ਬਰੈਕਟਾਂ ਵਿੱਚ)

  • ਕਠਿਨ ਰਾਹ (1956)
  • ਰੂ-ਬ-ਰੂ ("Лицом к лицу", 1957)
  • ਜਮੀਲਾ ("Джамиля", 1958)
  • ਪਹਿਲਾ ਅਧਿਆਪਕ ("Первый учитель", 1962)
  • ਪਰਬਤ ਵਾਸੀ ("Повести гор и степей", 1963)
  • ਅਲਵਿਦਾ ਗੁਲਸਾਰੀ!("Прощай, Гульсары", 1966)
  • ਸਫੈਦ ਜਹਾਜ ("Белый пароход", 1970)
  • ਫੂਜੀ ਪਹਾੜ ਦੀ ਚੜ੍ਹਾਈ ("Восхождение на Фудзияму", 1973)
  • ਸਾਗਰ ਕੰਢੇ ਦੌੜ ਰਿਹਾ ਡਬੂ ਕੁੱਤਾ ("Пегий пес, бегущий краем моря", 1977)

ਹਵਾਲੇ

Tags:

ਕਿਰਗੀਜ਼ਰੂਸੀ

🔥 Trending searches on Wiki ਪੰਜਾਬੀ:

ਸਤਿਗੁਰੂਸ਼ਬਦ-ਜੋੜਗੁਰੂ ਨਾਨਕਮਾਤਾ ਸੁੰਦਰੀਦਿਨੇਸ਼ ਸ਼ਰਮਾਪਾਬਲੋ ਨੇਰੂਦਾਵਿਰਾਟ ਕੋਹਲੀਪੰਜਾਬੀ ਰੀਤੀ ਰਿਵਾਜਚੈਸਟਰ ਐਲਨ ਆਰਥਰਆਂਦਰੇ ਯੀਦਸਾਈਬਰ ਅਪਰਾਧਪੁਆਧੀ ਉਪਭਾਸ਼ਾਮਿਲਖਾ ਸਿੰਘਵਹਿਮ ਭਰਮਇੰਟਰਨੈੱਟਸਰ ਆਰਥਰ ਕਾਨਨ ਡੌਇਲਮਸੰਦਕੋਰੋਨਾਵਾਇਰਸਪੁਰਾਣਾ ਹਵਾਨਾਸਿੱਖ ਗੁਰੂਸ਼ਾਹ ਮੁਹੰਮਦਸਿੱਖ ਧਰਮਰਸੋਈ ਦੇ ਫ਼ਲਾਂ ਦੀ ਸੂਚੀਪੁਆਧਓਪਨਹਾਈਮਰ (ਫ਼ਿਲਮ)ਵਿਅੰਜਨਦਰਸ਼ਨਯੂਰਪੀ ਸੰਘਕਵਿ ਦੇ ਲੱਛਣ ਤੇ ਸਰੂਪਮੈਟ੍ਰਿਕਸ ਮਕੈਨਿਕਸਪਵਿੱਤਰ ਪਾਪੀ (ਨਾਵਲ)ਦਲੀਪ ਸਿੰਘਸੁਜਾਨ ਸਿੰਘ8 ਅਗਸਤਕਵਿਤਾਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਕਾਰਲ ਮਾਰਕਸਕਰਨੈਲ ਸਿੰਘ ਈਸੜੂਗੇਟਵੇ ਆਫ ਇੰਡਿਆਕੁਲਵੰਤ ਸਿੰਘ ਵਿਰਕਡੇਵਿਡ ਕੈਮਰਨਬੱਬੂ ਮਾਨਯੂਕਰੇਨਬੋਲੀ (ਗਿੱਧਾ)ਲੋਕ ਸਭਾਸੂਰਜਇਟਲੀਬੰਦਾ ਸਿੰਘ ਬਹਾਦਰਚੰਦਰਯਾਨ-3ਗੁਰੂ ਗ੍ਰੰਥ ਸਾਹਿਬਬਜ਼ੁਰਗਾਂ ਦੀ ਸੰਭਾਲਦਲੀਪ ਕੌਰ ਟਿਵਾਣਾਗੌਤਮ ਬੁੱਧਡੇਂਗੂ ਬੁਖਾਰਆਈ.ਐਸ.ਓ 4217ਅਲਕਾਤਰਾਜ਼ ਟਾਪੂਬਾਲਟੀਮੌਰ ਰੇਵਨਜ਼ਯੂਕ੍ਰੇਨ ਉੱਤੇ ਰੂਸੀ ਹਮਲਾਭਾਰਤ–ਪਾਕਿਸਤਾਨ ਸਰਹੱਦਛੰਦਜਿਓਰੈਫਬੁਨਿਆਦੀ ਢਾਂਚਾਛੜਾਰੋਵਨ ਐਟਕਿਨਸਨਫ਼ਰਿਸ਼ਤਾ10 ਅਗਸਤਸਕਾਟਲੈਂਡਆਈ ਹੈਵ ਏ ਡਰੀਮਨਵਤੇਜ ਭਾਰਤੀਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਭੀਮਰਾਓ ਅੰਬੇਡਕਰਸੰਯੁਕਤ ਰਾਜਜਰਨੈਲ ਸਿੰਘ ਭਿੰਡਰਾਂਵਾਲੇਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ🡆 More