ਅਬਦੁਲ ਗ਼ਫ਼ਾਰ ਖ਼ਾਨ

ਖ਼ਾਨ ਅਬਦੁਲ ਗੱਫਾਰ ਖ਼ਾਨ (ਪਸ਼ਤੋ: خان عبدالغفار خان‎; 1890 – 20 ਜਨਵਰੀ 1988) ਫ਼ਖਰ-ਏ-ਅਫ਼ਗਾਨ (Urdu: فخر افغان), ਅਤੇ ਬਾਚਾ ਖ਼ਾਨ (ਪਸ਼ਤੋ: باچا خان‎, ਯਾਨੀ ਸਰਦਾਰਾਂ ਦਾ ਬਾਦਸ਼ਾਹ), ਪੱਚਾ ਖ਼ਾਨ ਜਾਂ ਬਾਦਸ਼ਾਹ ਖ਼ਾਨ ਪਸ਼ਤੂਨ ਭਾਈਚਾਰੇ ਨਾਲ ਸੰਬੰਧਿਤ ਬਰਤਾਨਵੀ ਭਾਰਤ ਦਾ ਇੱਕ ਰਾਜਨੀਤਕ ਅਤੇ ਅਧਿਆਤਮਕ ਲੀਡਰ ਸੀ। ਉਹ ਮਹਾਤਮਾ ਗਾਂਧੀ ਦਾ ਇੱਕ ਗੂੜ੍ਹਾ ਦੋਸਤ ਸੀ ਅਤੇ ਉਸਨੂੰ ਸਰਹੱਦੀ ਗਾਂਧੀ ਵੀ ਕਿਹਾ ਜਾਂਦਾ ਹੈ। ਉਹ ਭਾਰਤੀ ਉਪ ਮਹਾਦੀਪ ਵਿੱਚ ਬਰਤਾਨਵੀ ਸ਼ਾਸਨ ਦੇ ਵਿਰੁੱਧ ਜਦੋਜਹਿਦ ਵਿੱਚ ਅਹਿੰਸਾ ਦੇ ਪ੍ਰਯੋਗ ਲਈ ਪੱਕੇ ਪੁਰਅਮਨ ਸੰਘਰਸ਼ ਦੇ ਸਮਰਥਕ ਵਜੋਂ ਜਾਣਿਆ ਜਾਂਦਾ ਹੈ। ਉਹ ਪੱਕਾ ਨੇਮੀ ਮੁਸਲਮਾਨ ਸੀ। 1910 ਵਿੱਚ ਬੱਚਾ ਖ਼ਾਨ ਨੇ ਆਪਣੇ ਜੱਦੀ ਨਗਰ ਉਤਮਾਨਜ਼ਾਈ ਵਿੱਚ ਮਦਰੱਸਾ ਖੋਲ੍ਹ ਲਿਆ, ਅਤੇ 1911 ਵਿੱਚ ਤੁਰੰਗਜ਼ਾਈ ਦੇ ਹਾਜੀ ਸਾਹਿਬ ਦੀ ਆਜ਼ਾਦੀ ਤਹਿਰੀਕ ਵਿੱਚ ਸ਼ਾਮਲ ਹੋ ਗਿਆ। ਲੇਕਿਨ 1915 ਵਿੱਚ ਬਰਤਾਨਵੀ ਹਕੂਮਤ ਨੇ ਉਸਦੇ ਮਦਰੱਸੇ ਤੇ ਪਾਬੰਦੀ ਲਾ ਦਿੱਤੀ। ਇੱਕ ਸਮੇਂ ਉਸ ਦਾ ਸੁਪਨਾ ਸੰਯੁਕਤ, ਸੁਤੰਤਰ ਅਤੇ ਧਰਮਨਿਰਪੱਖ ਭਾਰਤ ਸੀ। ਇਸਦੇ ਲਈ ਉਸਨੇ 1920 ਵਿੱਚ ਖੁਦਾਈ ਖਿਦਮਤਗਾਰ ਨਾਮ ਦੇ ਸੰਗਠਨ ਦੀ ਸਥਾਪਨਾ ਕੀਤੀ। ਇਹ ਸੰਗਠਨ ਲਾਲ ਕੁੜਤੀ ਜਾਂ ਬਾਦਸ਼ਾਹ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਫ਼ਖਰ-ਏ-ਅਫ਼ਗਾਨ

ਖ਼ਾਨ ਅਬਦੁਲ ਗਫਾਰ ਖ਼ਾਨ

ਬਾਚਾ ਖ਼ਾਨ
ਪਸ਼ਤੋ: خان عبدالغفار خان
ਅਬਦੁਲ ਗ਼ਫ਼ਾਰ ਖ਼ਾਨ
ਬੱਚਾ ਖ਼ਾਨ 1940 ਵਿਆਂ ਵਿੱਚ
ਜਨਮ1890
ਹਸ਼ਤਨਗਰ, ਬਰਤਾਨਵੀ ਭਾਰਤ, (ਹੁਣ ਪਾਕਿਸਤਾਨ)
ਮੌਤ(1988-01-20)20 ਜਨਵਰੀ 1988 (ਉਮਰ 97–98)
ਪੇਸ਼ਾਵਰ, ਖੈਬਰ ਪਖਤੂਨਵਾਲਾ, ਪਾਕਿਸਤਾਨ
ਕਬਰਜਲਾਲਾਬਾਦ, ਨੰਗਾਰਹਰ, ਅਫਗਾਨਿਸਤਾਨ
ਸੰਗਠਨਖੁਦਾਈ ਖਿਦਮਤਗਾਰ, ਭਾਰਤੀ ਰਾਸ਼ਟਰੀ ਕਾਂਗਰਸ, ਪਾਕਿਸਤਾਨ ਸੋਸਲਿਸਟ ਪਾਰਟੀ, ਨੈਸ਼ਨਲ ਅਵਾਮੀ ਲੀਗ
ਲਹਿਰਖੁਦਾਈ ਖਿਦਮਤਗਾਰ, ਭਾਰਤ ਦੀ ਆਜ਼ਾਦੀ ਤਹਿਰੀਕ
ਜੀਵਨ ਸਾਥੀ
Meharqanda Kinankhel
(ਵਿ. 1912⁠–⁠1918)

Nambata Kinankhel
(ਵਿ. 1920⁠–⁠1926)
ਬੱਚੇਅਬਦੁਲ ਗਨੀ ਖ਼ਾਨ
ਅਬਦੁਲ ਵਲੀ ਖ਼ਾਨ
ਸਰਦਾਰੋ
ਮੇਹਰ ਤਾਜਾ
ਅਬਦੁਲ ਅਲੀ ਖ਼ਾਨ
ਮਾਤਾ-ਪਿਤਾਬਹਰਾਮ ਖ਼ਾਨ
ਪੁਰਸਕਾਰਐਮਨੈਸਟੀ ਇੰਟਰਨੈਸ਼ਨਲ ਸਾਲ ਦਾ ਜਮੀਰ ਦਾ ਕੈਦੀ, ਕੌਮਾਂਤਰੀ ਸੂਝਬੂਝ ਲਈ ਜਵਾਹਰਲਾਲ ਨਹਿਰੂ ਇਨਾਮ, ਭਾਰਤ ਰਤਨ

ਜੀਵਨੀ

ਖ਼ਾਨ ਅਬਦੁਲ ਗੱਫਾਰ ਖ਼ਾਨ ਦਾ ਜਨਮ ਪੇਸ਼ਾਵਰ, ਪਾਕਿਸਤਾਨ ਵਿੱਚ ਹੋਇਆ ਸੀ। ਉਸ ਦੇ ਪੜਦਾਦਾ ਅਬਦੁੱਲਾ ਖ਼ਾਨ ਸਤਵਾਦੀ ਹੋਣ ਦੇ ਨਾਲ ਹੀ ਨਾਲ ਲੜਾਕੂ ਸੁਭਾਅ ਦੇ ਸਨ। ਪਠਾਨੀ ਕਬੀਲਿਆਂ ਲਈ ਅਤੇ ਭਾਰਤੀ ਆਜ਼ਾਦੀ ਲਈ ਉਹਨਾਂ ਨੇ ਵੱਡੀਆਂ ਵੱਡੀਆਂ ਲੜਾਈਆਂ ਲੜੀਆਂ ਸਨ। ਆਜ਼ਾਦੀ ਦੀ ਲੜਾਈ ਲਈ ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ। ਉਹ ਜਿਵੇਂ ਬਲਵਾਨ ਸਨ ਉਂਜ ਹੀ ਸਮਝਦਾਰ ਅਤੇ ਚਤੁਰ ਵੀ। ਇਸ ਪ੍ਰਕਾਰ ਬਾਦਸ਼ਾਹ ਖਾਂ ਦੇ ਦਾਦੇ ਸੈਫੁੱਲਾ ਖ਼ਾਨ ਵੀ ਲੜਾਕੂ ਸੁਭਾਅ ਦੇ ਸਨ। ਉਹਨਾਂ ਨੇ ਵੀ ਸਾਰਾ ਜੀਵਨ ਅੰਗਰੇਜ਼ੀ ਹਕੂਮਤ ਦੇ ਖਿਲਾਫ ਲੜਾਈ ਲੜੀ। ਜਿੱਥੇ ਵੀ ਪਠਾਨਾਂ ਉੱਤੇ ਅੰਗਰੇਜ਼ ਹਮਲਾ ਕਰਦੇ ਰਹੇ, ਉੱਥੇ ਸੈਫੁੱਲਾ ਖ਼ਾਨ ਮਦਦ ਵਿੱਚ ਜਾਂਦੇ ਰਹੇ।

ਆਜ਼ਾਦੀ ਦੀ ਲੜਾਈ ਦਾ ਇਹੀ ਸਬਕ ਅਬਦੁਲ ਗੱਫਾਰ ਖ਼ਾਨ ਨੇ ਆਪਣੇ ਦਾਦਾ ਕੋਲੋਂ ਸਿੱਖਿਆ ਸੀ। ਉਹਨਾਂ ਦੇ ਪਿਤਾ ਬੈਰਾਮ ਖ਼ਾਨ ਦਾ ਸੁਭਾਅ ਕੁੱਝ ਭਿੰਨ ਸੀ। ਉਹ ਸ਼ਾਂਤ ਸੁਭਾਅ ਦੇ ਸਨ ਅਤੇ ਭਗਤੀ ਵਿੱਚ ਲੀਨ ਰਿਹਾ ਕਰਦੇ ਸਨ। ਉਹਨਾਂ ਨੇ ਆਪਣੇ ਮੁੰਡੇ ਅਬਦੁਲ ਗੱਫਾਰ ਖ਼ਾਨ ਨੂੰ ਸਿੱਖਿਅਤ ਬਣਾਉਣ ਲਈ ਮਿਸ਼ਨ ਸਕੂਲ ਵਿੱਚ ਭਰਤੀ ਕਰਾਇਆ ਹਾਲਾਂਕਿ ਪਠਾਨਾਂ ਨੇ ਉਹਨਾਂ ਦਾ ਬਹੁਤ ਵਿਰੋਧ ਕੀਤਾ। ਮਿਸ਼ਨਰੀ ਸਕੂਲ ਦੇ ਬਾਅਦ ਉਹ ਅਲੀਗੜ ਚਲੇ ਗਏ ਪਰ ਉੱਥੇ ਰਹਿਣ ਦੀ ਕਠਿਨਾਈ ਦੇ ਕਾਰਨ ਪਿੰਡ ਵਿੱਚ ਹੀ ਰਹਿਣਾ ਪਸੰਦ ਕੀਤਾ। ਗਰਮੀ ਦੀ ਛੁੱਟੀਆਂ ਵਿੱਚ ਖਾਲੀ ਰਹਿਣ ਉੱਤੇ ਸਮਾਜਸੇਵਾ ਦਾ ਕਾਰਜ ਕਰਨਾ ਉਸ ਦਾ ਮੁੱਖ ਕੰਮ ਸੀ। ਸਿੱਖਿਆ ਖ਼ਤਮ ਹੋਣ ਦੇ ਬਾਅਦ ਉਸਨੇ ਦੇਸ਼ ਸੇਵਾ ਨੂੰ ਪੇਸ਼ੇ ਵਜੋਂ ਆਪਣਾ ਲਿਆ।

ਅਬਦੁਲ ਗ਼ਫ਼ਾਰ ਖ਼ਾਨ 
ਖ਼ਾਨ ਅਬਦੁਲ ਗ਼ਫ਼ਾਰ ਖ਼ਾਨ, ਨਹਿਰੂ ਅਤੇ ਪਟੇਲ 1946

ਹਵਾਲੇ

Tags:

ਖੁਦਾਈ ਖਿਦਮਤਗਾਰਪਸ਼ਤੂਨ ਲੋਕਪਸ਼ਤੋ ਭਾਸ਼ਾਬਰਤਾਨਵੀ ਭਾਰਤਮਹਾਤਮਾ ਗਾਂਧੀ

🔥 Trending searches on Wiki ਪੰਜਾਬੀ:

ਨਿਊ ਮੈਕਸੀਕੋਬੱਬੂ ਮਾਨਵੈਲਨਟਾਈਨ ਪੇਨਰੋਜ਼ਅਲੋਪ ਹੋ ਰਿਹਾ ਪੰਜਾਬੀ ਵਿਰਸਾਖ਼ਪਤਵਾਦਸਿੱਖਬੜੂ ਸਾਹਿਬਭਾਰਤ ਦੀ ਸੰਵਿਧਾਨ ਸਭਾਦਿਲਅੰਕੀ ਵਿਸ਼ਲੇਸ਼ਣ26 ਮਾਰਚਕੋਟਲਾ ਨਿਹੰਗ ਖਾਨਕਮਿਊਨਿਜ਼ਮਗੁਰਦੁਆਰਾ ਬਾਬਾ ਬਕਾਲਾ ਸਾਹਿਬਘੱਟੋ-ਘੱਟ ਉਜਰਤਭੂਗੋਲਪੰਜਾਬੀ ਕੱਪੜੇਝੰਡਾ ਅਮਲੀਅਨੁਭਾ ਸੌਰੀਆ ਸਾਰੰਗੀਕੁਆਰੀ ਮਰੀਅਮਚੰਡੀਗੜ੍ਹਟਕਸਾਲੀ ਮਕੈਨਕੀਪੰਜਾਬੀ ਲੋਕ ਖੇਡਾਂਹੈਦਰਾਬਾਦ ਜ਼ਿਲ੍ਹਾ, ਸਿੰਧਐਨਾ ਮੱਲੇਹੈਰਤਾ ਬਰਲਿਨ20 ਜੁਲਾਈਸੁਰਜੀਤ ਪਾਤਰਤਖ਼ਤ ਸ੍ਰੀ ਹਜ਼ੂਰ ਸਾਹਿਬਈਸਟਰਯੂਟਿਊਬਪ੍ਰਦੂਸ਼ਣਰਾਜਨੀਤੀ ਵਿਗਿਆਨਪੰਜਾਬ ਦੇ ਤਿਓਹਾਰਬੇਬੇ ਨਾਨਕੀਪੀਲੂਕੰਡੋਮਪੈਨਕ੍ਰੇਟਾਈਟਸਕੰਬੋਜਅਕਾਲੀ ਫੂਲਾ ਸਿੰਘਪੰਜਾਬੀ ਵਿਕੀਪੀਡੀਆਕੀਰਤਪੁਰ ਸਾਹਿਬਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਚੌਪਈ ਸਾਹਿਬਕੀਰਤਨ ਸੋਹਿਲਾਰੋਂਡਾ ਰੌਸੀ੧੯੧੬ਪਰਮਾ ਫੁੱਟਬਾਲ ਕਲੱਬਛਪਾਰ ਦਾ ਮੇਲਾਸਾਕਾ ਸਰਹਿੰਦਧਨੀ ਰਾਮ ਚਾਤ੍ਰਿਕਸ਼ਿਵਰਾਮ ਰਾਜਗੁਰੂਆਨੰਦਪੁਰ ਸਾਹਿਬ ਦਾ ਮਤਾਗੁਰਦੁਆਰਾਹੋਲੀਵਰਲਡ ਵਾਈਡ ਵੈੱਬਅਰਦਾਸਪੰਜਾਬੀ ਟੋਟਮ ਪ੍ਰਬੰਧਦਲੀਪ ਕੌਰ ਟਿਵਾਣਾਹਾੜੀ ਦੀ ਫ਼ਸਲਪੰਜਾਬ ਵਿਧਾਨ ਸਭਾ ਚੋਣਾਂ 1997ਦਮਦਮੀ ਟਕਸਾਲਬੀਜਸਮੁਦਰਗੁਪਤਕਰਤਾਰ ਸਿੰਘ ਦੁੱਗਲਹਰੀ ਖਾਦਓਸ਼ੋਬ੍ਰਾਜ਼ੀਲਲਾਲ ਹਵੇਲੀਸਿੱਖ ਧਰਮਪੰਜਾਬੀ ਭਾਸ਼ਾਸਾਹਿਤ🡆 More