ਏਹੁ ਹਮਾਰਾ ਜੀਵਣਾ: ਦਲੀਪ ਕੌਰ ਟਿਵਾਣਾ ਦਾ ਨਾਵਲ

ਏਹੁ ਹਮਾਰਾ ਜੀਵਣਾ (ਅੰਗਰੇਜ਼ੀ ਅਨੁਵਾਦ: This our life or And Such is Her Fate) ਦਲੀਪ ਕੌਰ ਟਿਵਾਣਾ ਦੁਆਰਾ ਲਿਖਿਆ ਇੱਕ ਪੰਜਾਬੀ ਨਾਵਲ ਹੈ। ਇਹ ਨਾਵਲ 1968 ਵਿੱਚ ਪ੍ਰਕਾਸ਼ਿਤ ਹੋਇਆ ਸੀ ਅਤੇ ਇਹ ਲੇਖਕ ਦਾ ਦੂਜਾ ਨਾਵਲ ਸੀ। ਇਸ ਨਾਵਲ ਲਈ ਟਿਵਾਣਾ ਨੂੰ 1971 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।

ਏਹੁ ਹਮਾਰਾ ਜੀਵਣਾ
ਏਹੁ ਹਮਾਰਾ ਜੀਵਣਾ: ਦਲੀਪ ਕੌਰ ਟਿਵਾਣਾ ਦਾ ਨਾਵਲ
ਲੇਖਕਦਲੀਪ ਕੌਰ ਟਿਵਾਣਾ
ਭਾਸ਼ਾਪੰਜਾਬੀ
ਵਿਧਾਨਾਵਲ
ਪ੍ਰਕਾਸ਼ਨ1969

ਕਥਾ

ਭਾਨੋ, ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਇੱਕ ਗਰੀਬ ਕਿਸਾਨ ਪਰਿਵਾਰ ਨਾਲ ਸਬੰਧਤ ਇੱਕ ਗਰੀਬ ਔਰਤ, ਨਾਵਲ ਦੀ ਪ੍ਰਮੁੱਖ ਨਾਇਕਾ ਹੈ। ਉਸਦੇ ਪਿੰਡ ਵਿੱਚ ਔਰਤਾਂ ਨੂੰ ਅਕਸਰ ਵਸਤੂ ਮੰਨਿਆ ਜਾਂਦਾ ਹੈ ਅਤੇ ਥੋੜੇ ਪੈਸੇ ਵਿੱਚ ਵੇਚ ਦਿੱਤਾ ਜਾਂਦਾ ਹੈ। ਭਾਨੋ ਦਾ ਵੀਰ ਆਪਣੇ ਦੋਸਤਾਂ ਨਾਲ ਰਲ ਕੇ ਤੱਤੀ ਸ਼ਰਾਬ ਪੀ ਲੈਂਦਾ ਹੈ ਅਤੇ ਬੀਮਾਰ ਹੋ ਜਾਂਦਾ ਹੈ। ਉਸਦੇ ਇਲਾਜ ਉੱਤੇ ਘਰ ਦੀ ਸਾਰੀ ਪੂੰਜੀ ਲੱਗ ਜਾਂਦੀ ਹੈ ਅਤੇ ਓਹ ਝੋਟੀ ਵੇਚ ਦਿੰਦੇ ਹਨ ਪਰੰਤੂ ਫੇਰ ਵੀ ਓਹ ਬਹੁਤ ਗਰੀਬੀ ਵਿੱਚ ਧੱਕੇ ਜਾਦੇ ਹੋਣ ਕਰਕੇ ਭਾਨੋ ਦਾ ਪਿਤਾ ਆਪਣੀ ਲੜਕੀ ਨੂੰ ਵੇਚਣ ਲਈ ਤਿਆਰ ਹੁੰਦਾ ਹੈ ਅਤੇ ਮੋਰਾਂਵਾਲੀ ਪਿੰਡ ਦੇ ਵਸਨੀਕ ਸਰਬਣ ਨਾਲ ਉਸਦਾ ਵਿਆਹ ਕਰਾ ਦਿੰਦਾ ਹੈ। ਉਸਦੇ ਵਿਆਹ ਤੋਂ ਬਾਅਦ ਉਸਨੂੰ ਪ੍ਰੇਸ਼ਾਨੀਆਂ ਅਤੇ ਤਸੀਹੇ ਝੱਲਣੇ ਪੈਂਦੇ ਹਨ। ਸਰਬਣ ਦੇ ਚਾਰ ਅਣਵਿਆਹੇ ਭਰਾ ਉਸ ਦਾ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰ, ਸਰਬਣ ਨੂੰ ਜਲਦੀ ਹੀ ਆਪਣੇ ਭਰਾਵਾਂ ਦੇ ਇਰਾਦਿਆਂ ਦਾ ਪਤਾ ਚੱਲ ਜਾਂਦਾ ਹੈ। ਉਹ ਭਾਨੋ ਨਾਲ ਵੱਖਰੇ ਮਕਾਨ ਵਿੱਚ ਰਹਿਣ ਲੱਗਦਾ ਹੈ। ਭਰਾ ਉਸਦੀ ਖੁਸ਼ਹਾਲ ਸ਼ਾਦੀਸ਼ੁਦਾ ਜ਼ਿੰਦਗੀ ਨਾਲ ਬਹੁਤ ਈਰਖਾ ਕਰਦੇ ਹਨ ਅਤੇ ਇੱਕ ਦਿਨ ਖੇਤਾਂ ਵਿੱਚ ਉਹ ਸਰਬਣ ਦੇ ਗਲ ਪੈ ਜਾਂਦੇ ਹਨ। ਸਰਬਣ ਦਾ ਇੱਕ ਭਰਾ ਉਸਦੇ ਗੁਪਤ ਅੰਗਾਂ ਤੇ ਸੱਟ ਮਾਰ ਦਿੰਦਾ ਹੈ ਅਤੇ ਸਰਬਣ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਸਰਬਣ ਦੇ ਦੋਸਤ ਵੀ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ। ਸਰਬਣ ਦੀ ਮੌਤ ਤੋਂ ਬਾਅਦ ਭਾਨੋ ਦੀ ਜ਼ਿੰਦਗੀ ਹੋਰ ਦੁਖੀ ਹੋ ਜਾਂਦੀ ਹੈ ਅਤੇ ਉਸਦਾ ਪਿਤਾ ਉਸਨੂੰ ਫਿਰ ਸਰਬਣ ਦੇ ਭਰਾਵਾਂ ਨੂੰ ਵੇਚਣ ਦੀ ਕੋਸ਼ਿਸ਼ ਕਰਦਾ ਹੈ। ਉਹ ਬਾਪ ਦੇ ਇਨ੍ਹਾਂ ਇਰਾਦਿਆਂ ਤੋਂ ਘਬਰਾ ਜਾਂਦੀ ਹੈ ਅਤੇ ਹਰਦਵਾਰ ਚਲੀ ਜਾਂਦੀ ਹੈ ਅਤੇ ਉਥੇ ਗੰਗਾ ਵਿੱਚ ਡੁੱਬ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਦੀ ਹੈ। ਪਰ ਨਰਾਇਣ ਨਾਮ ਦਾ ਇੱਕ ਅਮਲੀ ਉਸ ਨੂੰ ਬਚਾ ਲੈਂਦਾ ਹੈ ਅਤੇ ਬਿਨਾਂ ਰਸਮੀ ਵਿਆਹ ਦੇ ਉਸ ਨੂੰ ਆਪਣੀ ਪਤਨੀ ਮੰਨ ਲੈਂਦਾ ਹੈ।

ਭਾਨੋ ਨਰਾਇਣ ਦੀ ਜ਼ਿੰਦਗੀ ਵਿੱਚ ਆਉਣ ਤੋਂ ਪਹਿਲਾਂ ਅਰਥਹੀਣ ਜ਼ਿੰਦਗੀ ਜੀਉਂਦਾ ਸੀ। ਉਸਦੀ ਪਹਿਲੀ ਪਤਨੀ, ਜਿਸ ਨੂੰ ਉਸਨੇ ਖਰੀਦਿਆ ਸੀ, ਵਿਆਹ ਤੋਂ ਤੁਰੰਤ ਬਾਅਦ ਭੱਜ ਗਈ ਸੀ। ਉਹ ਨਿਰਾਸ਼ ਜੀਵਨ ਜੀ ਰਿਹਾ ਸੀ। ਭਾਨੋ ਨੇ ਇਸ ਸ਼ਰਾਬੀ ਦੀ ਦੁਨੀਆ ਬਦਲ ਦਿੰਦੀ ਹੈ। ਉਸਦੇ ਘਰ ਨੂੰ ਇੱਕ ਸਿਹਤਮੰਦ ਘਰ ਵਿੱਚ ਬਦਲਣ ਲਈ ਯਤਨ ਕਰਦੀ ਹੈ, ਜਿੱਥੇ ਮਨੁੱਖ ਵਸ ਸਕਦੇ ਹੋਣ। ਉਸਨੇ ਉਸਨੂੰ ਇੱਕ ਇਨਸਾਨ ਬਣਾਉਂਦੀ ਹੈ। ਭਾਨੋ ਨੇ ਕਦੇ ਵੀ ਉਸਦੀ ਸਥਿਤੀ ਤੇ ਕਿੰਤੂ ਨਹੀਂ ਕਰਦੀ ਸਗੋਂ ਇਸ ਨੂੰ ਆਪਣੀ ਹੋਣੀ ਸਮਝ ਸਵੀਕਾਰ ਕਰ ਲੈਂਦੀ ਹੈ। ਨਰਾਇਣ ਦੇ ਘਰ ਜਾ ਕੇ ਭਾਨੋ ਨੂੰ ਜਵਾਕ ਨਹੀ ਹੁੰਦਾ। ਇਸ ਕਰਕੇ ਔਲਾਦ ਲੈਣ ਖਾਤਿਰ ਨਰਾਇਣ ਇੱਕ ਹ਼ੋਰ ਤੀਵੀਂ ਨੂੰ ਘਰ ਲੈ ਆਉਂਦਾ ਹੈ ਪਰੰਤੂ ਓਹਨਾ ਵਿਚਕਾਰ ਕਾਫੀ ਝਗੜੇ ਤੋ ਬਾਅਦ ਤੈਅ ਹੁੰਦਾ ਹੈ ਕੇ ਘਰ ਦੀ ਮਾਲਕਿਨ ਭਾਨੋ ਹੀ ਰਹੂਗੀ ਦੂਜੀ ਪਤਨੀ ਤਾ ਸਿਰਫ ਓਹ ਜਵਾਕ ਲੈਣ ਲਈ ਲਿਆ ਰਿਹਾ ਹੈ। ਉਸ ਦੂਜੀ ਤੀਵੀਂ ਤੋ ਨਰਾਇਣ ਇੱਕ ਪੁਤਰ ਪ੍ਰਾਪਤ ਕਰਦਾ ਹੈ, ਭਾਨੋ ਨਰਾਇਣ ਦੇ ਪੁਤਰ ਨੂੰ ਬਹੁਤ ਪਿਆਰ ਕਰਦੀ ਹੈ। ਇਕ ਦਿਨ ਚੁਗਲਖੋਰ ਗੁਆਂਢਣ ਨਰਾਇਣ ਦੀ ਦੂਜੀ ਪਤਨੀ ਦੇ ਕੰਨ ਭਰ ਕੇ ਓਹਨਾ ਦੋਵਾਂ ਨੂੰ ਭਾਨੋ ਨਾਲ ਲੜਾ ਦਿੰਦੀ ਹੈ। ਨਰਾਇਣ ਦੀ ਦੂਜੀ ਤੀਵੀਂ ਭਾਨੋ ਨੂੰ ਜਵਾਕ ਚੁੱਕਣ ਤੋ ਰੋਕਦੀ ਹੈ ਅਤੇ ਆਖਦੀ ਹੈ ਕਿ ਓਸਦੇ ਖੁਦ ਕੋਈ ਜਵਾਕ ਨਹੀਂ ਹੋਣ ਕਰਕੇ ਓਹ ਇਕ ਕੁਲਖਣੀ ਚੁੜੈਲ ਹੈ ਅਤੇ ਮੁੰਡੇ ਨੂੰ ਕੁਝ ਕਰ ਦੇਵੇਦੀ। ਨਰਾਇਣ ਦੂਜੀ ਪਤਨੀ ਦੇ ਮਗਰ ਲੱਗ ਕੇ ਭਾਨੋ ਨਾਲ ਲੜ ਪੈਂਦਾ ਹੈ ਅਤੇ ਉਸਨੂੰ ਘਰੋ ਬਾਹਰ ਕਢ ਦਿੰਦਾ ਹੈ। ਹੁਣ ਭਾਨੋ ਦੀ ਸਥਿਤੀ ਫੇਰ ਤੋਂ ਪਹਿਲਾਂ ਵਾਲੀ ਹੋ ਜਾਂਦੀ ਹੈ ਅਤੇ ਨਾਵਲ ਦਾ ਅੰਤ ਹੁੰਦਾ ਹੈ ਤੇ ਭਾਨੋ ਵੰਜਾਰਾਨਾਂ ਵਾਂਗ ਗਲੀ ਵਿੱਚ ਜਾ ਰਹੀ ਹੁੰਦੀ ਹੈ, ਉਸਦੇ ਵਾਲ ਖਿਲਰੇ ਹੁੰਦੇ ਹਨ।

ਦਲੀਪ ਕੌਰ ਟਿਵਾਣਾ ਦਾ ਇਹ ਨਾਵਲ ਸਾਡੇ ਸਮਾਜ ਵਿੱਚ ਔਰਤ ਦੇ ਹਾਲਾਤਾਂ ਨੂੰ ਦਰਸਾਉਂਦਾ ਹੈ ਕਿ ਕਿਸ ਤਰਾਂ ਔਰਤ ਨੂੰ ਉਸਦੀ ਮਰਜੀ ਖਿਲਾਫ਼ ਵੇਚ ਦਿੱਤਾ ਜਾਂਦਾ ਹੈ ਅਤੇ ਜਿਸ ਕਰਕੇ ਉਸ ਔਰਤ ਦੀ ਸਾਰੀ ਜ਼ਿੰਦਗੀ ਨਰਕ ਬਣ ਜਾਂਦੀ ਹੈ।

ਹਵਾਲੇ

Tags:

ਅੰਗਰੇਜ਼ੀ ਭਾਸ਼ਾਦਲੀਪ ਕੌਰ ਟਿਵਾਣਾਪੰਜਾਬੀ ਭਾਸ਼ਾਸਾਹਿਤ ਅਕਾਦਮੀ ਪੁਰਸਕਾਰ

🔥 Trending searches on Wiki ਪੰਜਾਬੀ:

ਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਸੰਖਿਆਤਮਕ ਨਿਯੰਤਰਣਮਾਂ25 ਅਪ੍ਰੈਲਵਟਸਐਪਸੂਫ਼ੀ ਕਾਵਿ ਦਾ ਇਤਿਹਾਸਰਬਿੰਦਰਨਾਥ ਟੈਗੋਰਜਨਮਸਾਖੀ ਅਤੇ ਸਾਖੀ ਪ੍ਰੰਪਰਾਵਿਕੀਜਿੰਮੀ ਸ਼ੇਰਗਿੱਲਜੀਵਨਮੂਲ ਮੰਤਰਨਿੱਜੀ ਕੰਪਿਊਟਰਬਾਬਾ ਦੀਪ ਸਿੰਘਚੰਡੀ ਦੀ ਵਾਰਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਮਾਨਸਿਕ ਸਿਹਤਅਸਾਮਜਸਬੀਰ ਸਿੰਘ ਆਹਲੂਵਾਲੀਆਪੰਜਾਬ (ਭਾਰਤ) ਦੀ ਜਨਸੰਖਿਆਪੰਜਾਬੀ ਨਾਟਕ ਦਾ ਇਤਿਹਾਸ, ਡਾ. ਸਬਿੰਦਰਜੀਤ ਸਿੰਘ ਸਾਗਰਯੂਨੀਕੋਡਲੁਧਿਆਣਾਦਲ ਖ਼ਾਲਸਾਵਰਚੁਅਲ ਪ੍ਰਾਈਵੇਟ ਨੈਟਵਰਕਸੇਰਰਸ (ਕਾਵਿ ਸ਼ਾਸਤਰ)ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਪੋਸਤਅਮਰੀਕਾ ਦੀ ਨਵੀਨ ਆਲੋਚਨਾ ਪ੍ਣਾਲੀਸੰਤੋਖ ਸਿੰਘ ਧੀਰਮਨੀਕਰਣ ਸਾਹਿਬਭੌਤਿਕ ਵਿਗਿਆਨਸਿਹਤਵਿਸਾਖੀਨਿਰਮਲ ਰਿਸ਼ੀਸ਼ਾਹ ਹੁਸੈਨਭਾਰਤ ਦਾ ਪ੍ਰਧਾਨ ਮੰਤਰੀਪੰਜਾਬੀ ਸਾਹਿਤ ਦਾ ਇਤਿਹਾਸਬੱਬੂ ਮਾਨਈਸਟ ਇੰਡੀਆ ਕੰਪਨੀਸੰਯੁਕਤ ਰਾਜਕ੍ਰਿਕਟਅਲੰਕਾਰ (ਸਾਹਿਤ)ਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਸਾਕਾ ਨੀਲਾ ਤਾਰਾਸਤਿੰਦਰ ਸਰਤਾਜਵਿਕਸ਼ਨਰੀਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਗੁਰਦੁਆਰਾਫ਼ਾਰਸੀ ਭਾਸ਼ਾਪਲਾਸੀ ਦੀ ਲੜਾਈਬਾਜਰਾਪੰਜਾਬੀ ਮੁਹਾਵਰੇ ਅਤੇ ਅਖਾਣਧੁਨੀ ਵਿਗਿਆਨਮਿੱਕੀ ਮਾਉਸਜੁੱਤੀਮਹਾਨ ਕੋਸ਼ਸਮਾਰਟਫ਼ੋਨਫ਼ਰੀਦਕੋਟ ਸ਼ਹਿਰਅਮਰ ਸਿੰਘ ਚਮਕੀਲਾਲੋਕ ਕਾਵਿਦਿਵਾਲੀਪੰਜਾਬ ਲੋਕ ਸਭਾ ਚੋਣਾਂ 2024ਲਾਲ ਕਿਲ੍ਹਾਖ਼ਲੀਲ ਜਿਬਰਾਨਤੀਆਂਮਨੁੱਖੀ ਦੰਦਕਾਂਗੜਸ਼੍ਰੀ ਗੁਰੂ ਰਾਮਦਾਸ ਜੀ ਨਿਵਾਸਜਾਪੁ ਸਾਹਿਬਗੁਰੂ ਗਰੰਥ ਸਾਹਿਬ ਦੇ ਲੇਖਕਯੂਟਿਊਬਦਿਲ🡆 More