ਦਲੀਪ ਕੌਰ ਟਿਵਾਣਾ: ਭਾਰਤੀ ਲੇਖਿਕਾ

ਦਲੀਪ ਕੌਰ ਟਿਵਾਣਾ (4 ਮਈ 1935 - 31 ਜਨਵਰੀ 2020) ਇੱਕ ਪੰਜਾਬੀ ਨਾਵਲਕਾਰ ਤੇ ਨਿੱਕੀ ਕਹਾਣੀ ਦੀ ਲੇਖਿਕਾ ਸੀ। ਉਸ ਨੇ ਜ਼ਿਆਦਾਤਰ ਮਜ਼ਲੂਮ ਔਰਤਾਂ ਦੀ ਮਾਨਸਿਕਤਾ ਅਤੇ ਉਹਨਾਂ ਦੇ ਸਮਾਜ ਵਿੱਚ ਨੀਵੇਂ ਦਰਜੇ ਦੀ ਹਾਲਤ ਬਾਰੇ ਲਿਖਿਆ ਹੈ। ਉਸ ਦੇ ਨਾਵਲਾਂ ਦੀਆਂ ਕੁਝ ਔਰਤਾਂ ਪੜ੍ਹੀਆਂ-ਲਿਖੀਆਂ ਜਾਂ ਆਰਥਿਕ ਤੌਰ 'ਤੇ ਮਜ਼ਬੂਤ ਹੋਣ ਦੇ ਬਾਵਜੂਦ ਵੀ ਮਨੁੱਖਤਾ ਵਿੱਚ ਬਰਾਬਰੀ ਦਾ ਇਜ਼ਹਾਰ ਨਹੀਂ ਕਰ ਸਕੀਆਂ, ਨਾ ਹੀ ਉਹ ਇੱਕ ਡਰ ਥੱਲੇ ਰਹਿ ਕੇ ਪਰਿਵਾਰ ਤੇ ਸਮਾਜ ਵਿੱਚ ਬਰਾਬਰੀ ਦਾ ਦਾਅਵਾ ਕਰਦੀਆਂ ਹਨ।

ਦਲੀਪ ਕੌਰ ਟਿਵਾਣਾ
ਦਲੀਪ ਕੌਰ ਟਿਵਾਣਾ, ਅਕਤੂਬਰ 2013
ਦਲੀਪ ਕੌਰ ਟਿਵਾਣਾ, ਅਕਤੂਬਰ 2013
ਜਨਮ4 ਮਈ 1935
ਪਿੰਡ ਰੱਬੋਂ ਉਚੀ (ਲੁਧਿਆਣਾ)
ਮੌਤ31 ਜਨਵਰੀ 2020(2020-01-31) (ਉਮਰ 84)
ਕਿੱਤਾਨਾਵਲਕਾਰ, ਕਹਾਣੀਕਾਰ
ਰਾਸ਼ਟਰੀਅਤਾਭਾਰਤੀ
ਸ਼ੈਲੀਨਾਵਲ, ਕਹਾਣੀ
ਵਿਸ਼ਾਨਾਰੀ ਮਾਨਸਕਿਤਾ
ਪ੍ਰਮੁੱਖ ਕੰਮਏਹੁ ਹਮਾਰਾ ਜੀਵਣਾ,ਵਾਟ ਹਮਾਰੀ, ਲੌਘ ਗਏ ਦਰਿਆ, ਕਥਾ ਕਹੋ ਉਰਵਸ਼ੀ.

ਟਿਵਾਣਾ ਨੂੰ 1971 ਵਿੱਚ ਆਪਣੇ ਨਾਵਲ ਏਹੁ ਹਮਾਰਾ ਜੀਵਣਾ ਲਈ ਸਾਹਿਤ ਅਕਾਦਮੀ ਇਨਾਮ ਮਿਲਿਆ।

ਜੀਵਨ

ਉਸ ਦਾ ਜਨਮ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੱਬੋਂ ਵਿੱਚ 1935 ਵਿੱਚ ਹੋਇਆ। ਪੰਜਾਬ ਯੂਨੀਵਰਸਿਟੀ ਤੋਂ ਉਸ ਨੇ ਐਮ.ਏ ਪੰਜਾਬੀ ਕੀਤੀ ਅਤੇ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪੀ.ਐਚ.ਡੀ. ਕਰਨ ਵਾਲੀ ਉਹ ਪਹਿਲੀ ਔਰਤ ਸੀ[ਹਵਾਲਾ ਲੋੜੀਂਦਾ]

ਆਪਣੇ ਨਾਵਲ ‘ਏਹੁ ਹਮਾਰਾ ਜੀਵਣਾ’(ਅੰਗਰੇਜ਼ੀ:This our Life 1969) ਲਈ ਉਸ 1971 ਵਿੱਚ ਸਾਹਿਤ ਅਕਾਦਮੀ ਇਨਾਮ ਹਾਸਲ ਕੀਤਾ। ਟਿਵਾਣਾ ਨੇ ਪਹਿਲਾ ਨਾਵਲ 'ਅਗਨੀ ਪ੍ਰੀਖਿਆ'(ਅੰਗਰੇਜ਼ੀ:The Ordeal of Life) ਲਿਖਿਆ,ਜਿਸ ਤੋਂ ਬਾਦ ਉਸ ਨੇ ਨਾਵਲਾਂ ਦੀ ਇੱਕ ਲੜੀ ਹੀ; ‘ਵਾਟ ਹਮਾਰੀ’(ਅੰਗਰੇਜ਼ੀ:Our path 1970), ‘ਤੀਲੀ ਦਾ ਨਿਸ਼ਾਨ’(ਅੰਗਰੇਜ਼ੀ:Mark of Nose Pin,1971), ‘ਸੂਰਜ ਤੇ ਸਮੁੰਦਰ’(ਅੰਗਰੇਜ਼ੀ:Sun and Ocean,1972), ‘ਦੂਸਰੀ ਸੀਤਾ’(ਅੰਗਰੇਜ਼ੀ:Second Sita,1975), ‘ਸਰਕੰਡੇ ਦਾ ਦੇਸ਼’, ‘ਧੁੱਪ ਛਾਂ ਤੇ ਰੁੱਖ’, ‘ਲੰਮੀ ਉਡਾਰੀ’ ਤੇ ਤਤਕਾਲੀਨ ਨਾਵਲ ‘ਪੀਲੇ ਪੱਤਿਆਂ ਦੀ ਦਾਸਤਾਨ’ ਲਿਖ ਦਿਤੀ। ਨਾਵਲਾਂ ਤੋਂ ਇਲਾਵਾ, ਸ੍ਵੈ ਜੀਵਨੀ ‘ਨੰਗੇ ਪੈਰਾਂ ਦਾ ਸਫ਼ਰ’ ਦੇ ਸਿਰਲੇਖ ਹੇਠ ਲਿਖੀ ਹੈ। ਟਿਵਾਣਾ ਨੇ ਛੇ ਕਹਾਣੀ ਸੰਗ੍ਰਿਹ ਸਾਧਨਾ, ‘ਯਾਤਰਾ’, ‘ਕਿਸ ਦੀ ਧੀ’, ‘ਇਕ ਕੁੜੀ’, ‘ਤੇਰਾ ਮੇਰਾ ਕਮਰਾ’ ਅਤੇ ‘ਮਾਲਣ’ ਵੀ ਛਪਵਾਏ ਹਨ।

ਉਸ ਦੇ ਕਹਾਣੀ ਸੰਗ੍ਰਿਹਾਂ ਦੇ ਅੰਗਰੇਜ਼ੀ, ਹਿੰਦੀ ਤੇ ਉਰਦੂ ਵਿੱਚ ਤਰਜਮੇ ਹੋ ਚੁਕੇ ਹਨ ਤੇ ਰਚਨਾਵਾਂ ਕਈ ਪਤ੍ਰਕਾਵਾਂ ਵਿੱਚ ਪ੍ਰਕਾਸ਼ਿਤ ਕੀਤੀਆਂ ਜਾ ਚੁਕੀਆਂ ਹਨ। ਟਿਵਾਣਾ ਦੇ ਨਾਵਲਾਂ ਤੇ ਕਹਾਣੀਆਂ ਦੇ ਪਾਤਰ ਮਜ਼ਲੂਮ ਤੇ ਦੱਬੇ ਹੋਏ ਪੇਂਡੂ ਲੋਕ ਹਨ ਜਿਹਨਾਂ ਦੀਆਂ ਹਸਰਤਾਂ ਕੁੱਚਲੀਆਂ ਜਾਂਦੀਆਂ ਰਹੀਆਂ ਹਨ। ਨਾਰੀ ਮਾਨਸਕਿਤਾ ਦੀ ਗੁੰਝਲਦਾਰ ਅੰਦਰੂਨੀ ਦੁਵਿਧਾ ਉਸ ਦਾ ਮੁੱਖ ਵਿਸ਼ਾ ਹੈ। ਗਲਪ ਸਾਹਿਤ ਵਿੱਚ ਮਹਾਨ ਪ੍ਰਾਪਤੀਆਂ ਤੋਂ ਇਲਾਵਾ ਉਸ ਨੇ ਦੋ ਪੁਸਤਕਾਂ ਸਾਹਿਤਕ ਅਲੋਚਨਾਂ ਤੇ ਵੀ ਲਿਖੀਆਂ ਹਨ।[ਹਵਾਲਾ ਲੋੜੀਂਦਾ]

ਰਚਨਾਵਾਂ

ਨਾਵਲ

  • ਅਗਨੀ-ਪ੍ਰੀਖਿਆ1967
  • ਏਹੁ ਹਮਾਰਾ ਜੀਵਣਾ1968
  • ਵਾਟ ਹਮਾਰੀ1970
  • ਤੀਲੀ ਦਾ ਨਿਸ਼ਾਨ1970
  • ਸੂਰਜ ਤੇ ਸਮੁੰਦਰ1971
  • ਦੂਸਰੀ ਸੀਤਾ1975
  • ਵਿਦ-ਇਨ ਵਿਦ-ਆਊਟ1975
  • ਸਰਕੰਡਿਆਂ ਦੇ ਦੇਸ਼1976
  • ਧੁੱਪ ਛਾਂ ਤੇ ਰੁੱਖ1976
  • ਸਭੁ ਦੇਸੁ ਪਰਾਇਆ1976
  • ਹੇ ਰਾਮ1977
  • ਲੰਮੀ ਉਡਾਰੀ1978
  • ਪੀਲੇ ਪੱਤਿਆਂ ਦੀ ਦਾਸਤਾਨ1980
  • ਹਸਤਾਖਰ1982
  • ਪੈੜ-ਚਾਲ1984
  • ਰਿਣ ਪਿਤਰਾਂ ਦਾ1985
  • ਐਰ-ਵੈਰ ਮਿਲਦਿਆਂ1986
  • ਲੰਘ ਗਏ ਦਰਿਆ1990
  • ਜਿਮੀ ਪੁਛੈ ਅਸਮਾਨ1991
  • ਕਥਾ ਕੁਕਨੁਸ ਦੀ1993
  • ਦੁਨੀ ਸੁਹਾਵਾ ਬਾਗੁ1995
  • ਕਥਾ ਕਹੋ ਉਰਵਸ਼ੀ1999
  • ਭਉਜਲ2001
  • ਮੋਹ ਮਾਇਆ2003
  • ਉਹ ਤਾਂ ਪਰੀ ਸੀ 2002
  • ਜਨਮੁ ਜੂਐ ਹਾਰਿਆ2005
  • ਖੜ੍ਹਾ ਪੁਕਾਰੇ ਪਾਤਣੀ2006
  • ਪੌਣਾਂ ਦੀ ਜਿੰਦ ਮੇਰੀ2006
  • ਖਿਤਿਜ ਤੋਂ ਪਾਰ2007
  • ਤੀਨ ਲੋਕ ਸੇ ਨਿਆਰੀ2008
  • ਤੁਮਰੀ ਕਥਾ ਕਹੀ ਨਾ ਜਾਏ2008
  • ਵਿਛੜੇ ਸਭੋ ਵਾਰੀ ਵਾਰੀ2011
  • ਤਖ਼ਤ ਹਜ਼ਾਰਾ ਦੂਰ ਕੁੜੇ2011
  • ਜੇ ਕਿਧਰੇ ਰੱਬ ਟੱਕਰਜੇ
  • ਲੰਘ ਗਏ ਦਰਿਆ

ਕਹਾਣੀਆਂ

  • ਕਿਸੇ ਦੀ ਧੀ
  • ਸਾਧਨਾ
  • ਯਾਤਰਾ
  • ਇੱਕ ਕੁੜੀ
  • ਤੇਰਾ ਕਮਰਾ ਮੇਰਾ ਕਮਰਾ
  • ਮੇਰੀਆਂ ਸਾਰੀਆਂ ਗੱਲਾਂ ਕਹੀਆਂ
  • ਕਿਸੇ ਦਾ ਮੁੰਡਾ
  • ਸਾਧਨਾ
  • ਯਾਤਰਾ ਨਾ ਕਰੋ ਕੋਰੋਨਾ ਹੀਗ
  • ਤੇਰਾ ਕਾਮਰਾ ਮੇਰਾ ਕਾਮਰਾ
  • ਪੰਜਾਨ ਵਿਚਾਰ ਪ੍ਰਮੇਸ਼ਰ
  • ਫੁੱਲਨ ਦੀਨ ਕਹਨੀਆਂ
  • ਪੰਛੀਆਂ ਦੀਨ ਕਹੀਆਂ
  • ਬਾਬਣੀਆਂ ਕਹਾਣੀਆਂ
  • ਪੁੱਤ ਸਪੁੱਤ ਕਰੇਣ
  • ਪੈਦਾਨ
  • ਕਾਲੇ ਲਿੱਖ ਨ ਲੇਖ
  • ਅਥੇ ਪਰਹਾਰ
  • ਰਬ ਤੇ ਰੁਤਨ
  • ਵੇਦਨਾ (1958)
  • ਯਾਤਰਾ
  • ਤੇਰਾ ਕਾਮਰਾ ਮੇਰਾ ਕਾਮਰਾ
  • ਪੀਰਾ (1965)
  • ਮਾਲਣ
  • ਮੇਰੀਆਂ ਸਾਰੀਆਂ ਕਹਾਣੀਆਂ (1995)
  • ਬੱਸ ਕੰਡਕਟਰ

ਸੰਪਾਦਿਤ ਕਹਾਣੀ ਸੰਗ੍ਰਹਿ

  • ਬਾਬਾਣੀਆਂ ਕਹਾਣੀਆਂ
  • ਪੁਤ ਸਪੁਤ ਕਰੇਨਿ
  • ਪੈੜਾਂ
  • ਕਾਲੇ ਲਿਖੁ ਨਾ ਲੇਖੁ
  • ਅੱਠੇ ਪਹਿਰ
  • ਡਾ. ਮੋਹਨ ਸਿੰਘ ਦੀਵਾਨਾ

ਸਵੈ-ਜੀਵਨੀ

  • ਨੰਗੇ ਪੈਰਾਂ ਦਾ ਸਫਰ
  • ਪੁਛਤੇ ਹੋ ਤੋ ਸੁਨੋ
  • ਸਿਖਰ ਦੁਪਹਿਰੇ
  • ਆਪਣੀ ਛਾਵੇਂ
  • ਤੁਰਦਿਆਂ ਤੁਰਦਿਆਂ

ਬੱਚਿਆਂ ਲਈ

  • ਪੰਜਾਂ ਵਿੱਚ ਪ੍ਰਮੇਸ਼ਰ
  • ਫੁੱਲਾਂ ਦੀ ਕਹਾਣੀਆਂ
  • ਪੰਛੀਆਂ ਦੀ ਕਹਾਣੀਆਂ

ਜੀਵਨੀ

  • ਜਿਊਣ ਜੋਗੇ

ਸਨਮਾਨ

ਡਾ. ਦਲੀਪ ਕੌਰ ਟਿਵਾਣਾ ਨੂੰ ਸਾਹਿਤ ਅਕਾਦਮੀ ਦਿੱਲੀ ਅਤੇ ਸਰਸਵਤੀ ਸਨਮਾਨ ਨਾਲ ਨਿਵਾਜਿਆ ਗਿਆ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਡੀ ਲਿੱਟ ਦੀ ਡਿਗਰੀ, ਪੰਜਾਬ ਸਰਕਾਰ ਵਲੋਂ ਪੰਜਾਬੀ ਸਾਹਿਤ ਰਤਨ ਅਤੇ ਭਾਰਤ ਸਰਕਾਰ ਵਲੋਂ ਪਦਮਸ਼੍ਰੀ ਦੀਆਂ ਉਪਾਧੀਆਂ ਉਹਨਾਂ ਨੂੰ ਮਿਲੀਆਂ ਹਨ।

ਹਵਾਲੇ

ਬਾਹਰੀ ਲਿੰਕ

Tags:

ਦਲੀਪ ਕੌਰ ਟਿਵਾਣਾ ਜੀਵਨਦਲੀਪ ਕੌਰ ਟਿਵਾਣਾ ਰਚਨਾਵਾਂਦਲੀਪ ਕੌਰ ਟਿਵਾਣਾ ਸਨਮਾਨਦਲੀਪ ਕੌਰ ਟਿਵਾਣਾ ਹਵਾਲੇਦਲੀਪ ਕੌਰ ਟਿਵਾਣਾ ਬਾਹਰੀ ਲਿੰਕਦਲੀਪ ਕੌਰ ਟਿਵਾਣਾਨਾਵਲਕਾਰਵਿਕੀਪੀਡੀਆ:Citation needed

🔥 Trending searches on Wiki ਪੰਜਾਬੀ:

ਵਰਿਆਮ ਸਿੰਘ ਸੰਧੂਮਨੁੱਖੀ ਦੰਦਪੰਜਾਬ ਦੀ ਕਬੱਡੀਸ਼ਬਦਕੋਸ਼ਨਵਤੇਜ ਭਾਰਤੀਗੰਨਾਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਲਾਇਬ੍ਰੇਰੀਸਿੱਖ ਧਰਮ ਵਿੱਚ ਮਨਾਹੀਆਂਤਾਰਾਦਿਨੇਸ਼ ਸ਼ਰਮਾਵਹਿਮ ਭਰਮਸਰੀਰਕ ਕਸਰਤਲੰਮੀ ਛਾਲਵਿਕੀਪੀਡੀਆਪਾਸ਼ਨਾਗਰਿਕਤਾਗੁਰਦੁਆਰਾਧਰਤੀਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਪੰਜਾਬੀ ਸਾਹਿਤਲੇਖਕਪਟਿਆਲਾਅਕਾਸ਼ਗੁਰਦਾਸ ਮਾਨਉਪਵਾਕਭਾਰਤੀ ਪੁਲਿਸ ਸੇਵਾਵਾਂਭਾਰਤ ਵਿੱਚ ਬੁਨਿਆਦੀ ਅਧਿਕਾਰਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਬੀ ਸ਼ਿਆਮ ਸੁੰਦਰਭੀਮਰਾਓ ਅੰਬੇਡਕਰਗਿਆਨੀ ਗਿਆਨ ਸਿੰਘਇਕਾਂਗੀਬਾਬਾ ਬੁੱਢਾ ਜੀਪੰਜਾਬੀ ਵਿਆਕਰਨਭਾਰਤ ਦੀ ਰਾਜਨੀਤੀਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਪੰਜ ਤਖ਼ਤ ਸਾਹਿਬਾਨਇਤਿਹਾਸਪਲਾਸੀ ਦੀ ਲੜਾਈਪੰਜਾਬੀ ਟ੍ਰਿਬਿਊਨਕਿਸਾਨਕੀਰਤਪੁਰ ਸਾਹਿਬਪ੍ਰਗਤੀਵਾਦੀ ਯਥਾਰਥਵਾਦੀ ਪੰਜਾਬੀ ਨਾਵਲਈਸਟ ਇੰਡੀਆ ਕੰਪਨੀਵਿਰਾਸਤ-ਏ-ਖ਼ਾਲਸਾਜਰਮਨੀਪ੍ਰਿੰਸੀਪਲ ਤੇਜਾ ਸਿੰਘਜੂਆਮੱਧਕਾਲੀਨ ਪੰਜਾਬੀ ਸਾਹਿਤਗੁਰੂ ਰਾਮਦਾਸਲੋਕ-ਨਾਚ ਅਤੇ ਬੋਲੀਆਂਗੁਰੂ ਅਮਰਦਾਸਸੰਗਰੂਰਪੂਰਨ ਭਗਤਪਿਆਰਹੋਲੀਸ਼ਰੀਂਹਜੀਵਨੀਮਨੁੱਖਭਾਰਤ ਦਾ ਇਤਿਹਾਸਪੰਜਾਬ, ਭਾਰਤ ਦੇ ਜ਼ਿਲ੍ਹੇਅੰਗਰੇਜ਼ੀ ਬੋਲੀਪੰਜਾਬੀ ਜੀਵਨੀ ਦਾ ਇਤਿਹਾਸਵਿਆਹ ਦੀਆਂ ਰਸਮਾਂਹਰਨੀਆਪੰਛੀਕਬੀਰਵਿੱਤ ਮੰਤਰੀ (ਭਾਰਤ)ਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਜਾਦੂ-ਟੂਣਾਕਾਲੀਦਾਸਸੰਯੁਕਤ ਰਾਸ਼ਟਰਤਜੱਮੁਲ ਕਲੀਮਬੰਦਾ ਸਿੰਘ ਬਹਾਦਰਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪ🡆 More