ਇਆਨ ਮਕਕੈਲਨ

ਸਰ ਇਆਨ ਮਰੇ ਮਕਕੈਲਨ, (ਜਨਮ 25 ਮਈ 1939) ਇੱਕ ਅੰਗਰੇਜ਼ੀ ਫ਼ਿਲਮੀ ਅਦਾਕਾਰ ਹੈ। ਉਸਨੂੰ ਛੇ ਵਾਰ ਲੌਰੈਂਸ ਓਲੀਵੀਅਰ ਅਵਾਰਡ, ਇੱਕ ਟੋਨੀ ਅਵਾਰਡ, ਇੱਕ ਗੋਲਡਨ ਗਲੋਬ ਅਵਾਰਡ, ਇੱਕ ਬੀ.ਆਈ.ਐਫ਼.

ਅਵਾਰਡ, ਦੋ ਸੈਟਰਨ ਅਵਾਰਡ, ਚਾਰ ਡਰਾਮਾ ਡੈਸਕ ਅਵਾਰਡ ਅਤੇ ਦੋ ਕ੍ਰਿਟਿਕਸ ਚੌਇਸ ਮੂਵੀ ਅਵਾਰਡ ਮਿਲ ਚੁੱਕੇ ਹਨ। ਇਸ ਤੋਂ ਉਹ ਦੋ ਵਾਰ ਅਕਾਦਮੀ ਅਵਾਰਡਾਂ ਵਿੱਚ, ਚਾਰ ਵਾਰ ਬਾਫ਼ਟਾ ਵਿੱਚ ਅਤੇ ਪੰਜ ਵਾਰ ਐਮੀ ਅਵਾਰਡਾਂ ਲਈ ਨਾਮਜ਼ਦ ਹੋ ਚੁੱਕਾ ਹੈ।

ਸਰ

ਇਆਨ ਮਕਕੈਲਨ
ਇਆਨ ਮਕਕੈਲਨ
ਮਕਕੈਲਨ ਸੰਨ 2013 ਵਿੱਚ ਸੈਨ ਡੀਏਗੋ ਕੌਮਿਕ-ਕੌਨ ਇੰਟਰਨੈਸ਼ਨਲ
ਜਨਮ
ਇਆਨ ਮਰੇ ਮਕਕੈਲਨ

(1939-05-25) 25 ਮਈ 1939 (ਉਮਰ 84)
ਬਰਨਲੀ, ਲੰਕਾਸ਼ਾਇਰ, ਇੰਗਲੈਂਡ
ਅਲਮਾ ਮਾਤਰਸੇਂਟ ਕੈਥਰੀਨਜ਼ ਕਾਲਜ, ਕੈਂਮਬਰਿੱਜ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ1959 ਤੋਂ ਹੁਣ ਤੱਕ
ਸਾਥੀਬ੍ਰਾਇਨ ਟੇਲਰ (1964–1972)
ਸੀਨ ਮਾਥੀਆਸ (1978–1988)
ਵੈੱਬਸਾਈਟਅਧਿਕਾਰਿਤ ਵੈੱਬਸਾਈਟ

ਮਕਕੈਲਨ ਦਾ ਕੈਰੀਅਰ ਬਹੁਤ ਪੁਰਾਣੇ ਥੀਏਟਰ ਤੋਂ ਸ਼ੁਰੂ ਹੋ ਕੇ ਅੱਜਕੱਲ੍ਹ ਦੀਆਂ ਮਸ਼ਹੂਰ ਕਲਪਨਾਵਾਂ ਅਤੇ ਵਿਗਿਆਨਿਕ ਕਲਪਨਾਵਾਂ ਤੇ ਅਧਾਰਿਤ ਫ਼ਿਲਮਾਂ ਤੱਕ ਲੰਮਾ ਹੈ। ਬੀਬੀਸੀ ਨੇ ਅਨੁਸਾਰ ਫ਼ਿਲਮਾਂ ਵਿੱਚ ਉਸਦੀ ਅਦਾਕਾਰੀ ਦੇ ਤੌਰ 'ਤੇ ਉਸਨੂੰ ਅੰਗਰੇਜ਼ੀ ਸਟੇਜ ਅਤੇ ਫ਼ਿਲਮ ਅਦਾਕਾਰਾਂ ਵਿੱਚ ਇੱਕ ਬਹੁਤ ਹੀ ਸਨਮਾਨਯੋਗ ਥਾਂ ਹਾਸਿਲ ਹੈ। ਇੰਗਲੈਂਡ ਵਿੱਚ ਹਰੇਕ ਮੁੱਖ ਫ਼ਿਲਮੀ ਅਵਾਰਡ ਜਿੱਤਣ ਵਾਲਾ ਮਕਕੈਲਨ ਬ੍ਰਿਟਿਸ਼ ਕਲਚਰ ਦਾ ਇੱਕ ਨਮੂਨਾ ਬਣ ਗਿਆ ਹੈ। ਉਸਨੇ ਪੇਸ਼ੇਵਰ ਤੌਰ 'ਤੇ ਆਪਣਾ ਕੈਰੀਅਰ 1961 ਵਿੱਚ ਬੈਲਗਰੇਡ ਥੀਏਟਰ ਤੋਂ ਸ਼ੁਰੂ ਕੀਤਾ। 1965 ਵਿੱਚ ਮਕਕੈਲਨ ਆਪਣੀ ਸਭ ਤੋਂ ਪਹਿਲੀ ਵੈਸਟ ਐਂਡ ਭੂਮਿਕਾ ਵਿੱਚ ਨਜ਼ਰ ਆਇਆ। 1969 ਵਿੱਚ ਉਸਨੂੰ ਪ੍ਰੌਸਪੈਕਟ ਥੀਏਟਰ ਕੰਪਨੀ ਵਿੱਚ ਸ਼ਾਮਿਲ ਹੋਣ ਦਾ ਸੱਦਾ ਆਇਆ ਜਿਸ ਵਿੱਚ ਉਸਨੂੰ ਸ਼ੇਕਸਪੀਅਰ ਦੇ ਨਾਟਕ ਰਿਚਰਡ ਦੋ ਅਤੇ ਮਾਰਲੋਵ ਦੇ ਨਾਟਕ ਐਡਵਰਡ ਦੋ ਵਿੱਚ ਮੁੱਖ ਪਾਤਰਾਂ ਦੀਆਂ ਭੂਮਿਕਾਵਾਂ ਨਿਭਾਉਣੀਆਂ ਸਨ। ਇਹ ਰੋਲ ਕਰਨ ਨਾਲ ਉਸਨੇ ਖ਼ੁਦ ਨੂੰ ਦੇਸ਼ ਦੇ ਸਭ ਤੋਂ ਵਧੀਆ ਕਲਾਸੀਕਲ ਰੋਲ ਕਰਨ ਵਾਲੇ ਅਦਾਕਾਰਾਂ ਵਿੱਚ ਸਥਾਪਿਤ ਕਰ ਲਿਆ ਸੀ। ਉਸਦੇ ਕੁਝ ਰੋਲਾਂ ਲਈ ਉਸਨੂੰ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ ਜਿਸ ਵਿੱਚ ਰਿਚਰਡ ਤਿੰਨ (1995) ਵਿੱਚ ਉਸਦਾ ਰਾਜੇ ਦਾ ਰੋਲ, ਗੌਡਸ ਅਤੇ ਮੌਂਸਟਰਜ਼ (1998) ਵਿੱਚ ਜੇਮਜ਼ ਵੇਲ ਦਾ ਰੋਲ, ਐਕਸ-ਮੈਨ ਫ਼ਿਲਮਾਂ ਵਿੱਚ ਮੈਗਨੀਟੋ ਦਾ ਰੋਲ ਅਤੇ ਦ ਲੌਰਡ ਔਫ਼ ਦ ਰਿੰਗਜ਼ ਅਤੇ ਦ ਹੌਬਿਟ ਫ਼ਿਲਮ ਲੜੀਆਂ ਵਿੱਚ ਗੈਂਡਾਲਫ਼ ਦਾ ਰੋਲ ਸ਼ਾਮਿਲ ਹੈ।

ਮਕਕੈਲਨ ਨੂੰ 1979 ਦੇ ਜਨਮਦਿਨ ਸਨਮਾਨਾਂ ਵਿੱਚ ਔਰਡਰ ਔਫ਼ ਬ੍ਰਿਟਿਸ਼ ਐਂਪਾਇਰ ਦਾ ਅਹੁਦਾ ਵੀ ਦਿੱਤਾ ਗਿਆ ਸੀ ਅਤੇ 1991 ਵਿੱਚ ਬ੍ਰਿਟਿਸ਼ ਸਰਕਾਰ ਵੱਲੋਂ 1991 ਵਿੱਚ ਨਾਈਟ ਬੈਚਲਰ ਦੀ ਉਪਾਧੀ ਵੀ ਦਿੱਤੀ ਗਈ ਸੀ। ਉਸਨੇ ਆਪਣੀਆਂ ਸੈਕਸ ਪ੍ਰਤੀ ਭਾਵਨਾਵਾਂ ਨੂੰ ਵੀ 1988 ਤੋਂ ਜੱਗ ਜ਼ਾਹਿਰ ਕੀਤਾ ਜਿਸ ਵਿੱਚ ਉਸਨੇ ਆਪਣੇ-ਆਪ ਨੂੰ ਗੇ ਕਿਹਾ ਸੀ ਅਤੇ ਉਹ ਦੁਨੀਆ ਭਰ ਵਿੱਚ ਐਲਜੀਬੀਟੀ ਦੀਆਂ ਸਮਾਜਿਕ ਗਤੀਵਿਧੀਆਂ ਵਿੱਚ ਵੀ ਹਿੱਸਾ ਲੈਂਦਾ ਹੈ।

ਮੁੱਢਲਾ ਜੀਵਨ

ਮਕਕੈਲਨ ਦਾ ਜਨਮ 25 ਮਈ 1939 ਨੂੰ ਬਰਨਲੀ, ਲੰਕਾਸ਼ਾਇਰ, ਇੰਗਲੈਂਡ ਵਿੱਚ ਹੋਇਆ ਸੀ। ਉਸਦੇ ਪਿਤਾ ਦਾ ਨਾਮ ਡੈਨਿਸ ਮਰੇ ਹੈ ਜਿਹੜਾ ਇੱਕ ਸਿਵਿਲ ਇੰਜੀਨੀਅਰ ਸੀ ਅਤੇ ਉਸਦੀ ਮਾਂ ਦਾ ਨਾਮ ਮਾਰਜਰੀ ਲੂਈਸ ਹੈ। ਇਸ ਤੋਂ ਇਲਾਵਾ ਉਸਦੀ ਇੱਕ ਵੱਡੀ ਭੈਣ ਵੀ ਹੈ ਜਿਹੜੀ ਕਿ ਉਸ ਤੋਂ ਪੰਜ ਸਾਲ ਵੱਡੀ ਹੈ। ਦੂਜਾ ਵਿਸ਼ਵ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਸਤੰਬਰ 1939 ਵਿੱਚ ਉਸਦਾ ਪਰਿਵਾਰ ਵਿਗਾਨ ਜਾ ਕੇ ਰਹਿਣ ਲੱਗਾ। ਉਹ ਉੱਥੇ 12 ਸਾਲ ਦੀ ਉਮਰ ਤੱਕ ਰਿਹਾ ਅਤੇ ਉਸ ਪਿੱਛੋਂ ਉਹ 1951 ਵਿੱਚ ਬੌਲਟਨ ਆ ਕੇ ਰਹਿਣ ਲੱਗੇ। ਛੋਟੀ ਉਮਰ ਵਿੱਚ ਜੰਗ ਦੇ ਹਾਲਾਤਾਂ ਵਿੱਚ ਰਹਿਣ ਕਰਕੇ ਉਸਦੇ ਮਨ ਉੱਪਰ ਬਹੁਤ ਡੂੰਘਾ ਪ੍ਰਭਾਵ ਪਿਆ ਸੀ ਅਤੇ ਉਸਨੇ ਕਿਹਾ ਸੀ ਕਿ "ਜਦੋਂ ਸ਼ਾਂਤੀ ਹੋ ਗਈ ਤਾਂ ਮੈਨੂੰ ਉਸ ਸਮੇਂ ਅਹਿਸਾਸ ਹੋਇਆ ਕਿ ਜੰਗ ਕੋਈ ਆਮ ਗੱਲ ਨਹੀਂ ਸੀ।"

ਨਿੱਜੀ ਜੀਵਨ

ਮਕਕੈਲਨ ਦੀ ਉਸਦੇ ਪਹਿਲੇ ਸਾਥੀ, ਬ੍ਰਾਇਨ ਟੇਲਰ ਨਾਲ 1964 ਵਿੱਚ ਸਬੰਧਾਂ ਦੀ ਸ਼ੁਰੂਆਤ ਹੋਈ, ਜਿਹੜਾ ਬੌਲਟਨ ਵਿੱਚ ਇਤਿਹਾਸ ਦੀ ਅਧਿਆਪਕ ਸੀ। ਉਹਨਾਂ ਦਾ ਇਹ ਸਬੰਧ ਅੱਠ ਸਾਲਾਂ ਤੱਕ ਚੱਲਿਆ ਜਿਹੜਾ ਕਿ 1972 ਵਿੱਚ ਸਮਾਪਤ ਹੋਇਆ। ਉਹ ਲੰਡਨ ਵਿੱਚ ਰਹਿੰਦੇ ਸਨ ਜਿੱਥੇ ਕਿ ਮਕਕੈਲਨ ਨੇ ਆਪਣੇ ਅਦਾਕਾਰੀ ਦਾ ਕੰਮ ਜਾਰੀ ਰੱਖਿਆ। ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਨੈਰੋ ਸਟ੍ਰੀਟ, ਲਾਈਮਹਾਊਸ ਵਿੱਚ ਰਹਿੰਦਾ ਰਿਹਾ ਹੈ। 1978 ਵਿੱਚ ਉਹ ਆਪਣੇ ਦੂਜੇ ਸਾਥੀ ਸੀਨ ਮਾਥੀਆਸ ਨੂੰ ਐਡਿਸਬਰਗ ਫ਼ੈਸਟੀਵਲ ਵਿੱਚ ਮਿਲਿਆ। ਉਹਨਾਂ ਦੇ ਸਬੰਧ 1988 ਤੱਕ ਜਾਰੀ ਰਹੇ।

ਮਕਕੈਲਨ ਇੱਕ ਨਾਸਤਿਕ ਹੈ। 1980 ਦੇ ਅਖੀਰ ਤੋਂ ਉਹ ਮੱਛੀ ਤੋਂ ਬਿਨ੍ਹਾਂ ਹੋਰ ਕੋਈ ਮਾਸ ਨਹੀਂ ਖਾਂਦਾ। 2001 ਵਿੱਚ ਇਆਨ ਮਕਕੈਲਨ ਨੂੰ ਫ਼ਰਾਂਸ ਦਾ ਆਰਟਿਸਟ ਸਿਟੀਜ਼ਨ ਔਫ਼ ਦਾ ਵਰਲਡ ਦਾ ਇਨਾਮ ਵੀ ਦਿੱਤਾ ਗਿਆ। ਸੰਨ 2006 ਵਿੱਚ ਉਸਦਾ ਪ੍ਰੌਸਟੇਟ ਕੈਂਸਰ ਦਾ ਇਲਾਜ ਸ਼ੁਰੂ ਹੋਇਆ ਅਤੇ ਹੁਣ ਵੀ ਉਹ ਇਸਦਾ ਲਗਾਤਾਰ ਇਲਾਜ ਕਰਵਾ ਰਿਹਾ ਹੈ।

ਬਾਹਰਲੇ ਲਿੰਕ

ਹਵਾਲੇ

Tags:

ਇਆਨ ਮਕਕੈਲਨ ਮੁੱਢਲਾ ਜੀਵਨਇਆਨ ਮਕਕੈਲਨ ਨਿੱਜੀ ਜੀਵਨਇਆਨ ਮਕਕੈਲਨ ਬਾਹਰਲੇ ਲਿੰਕਇਆਨ ਮਕਕੈਲਨ ਹਵਾਲੇਇਆਨ ਮਕਕੈਲਨਅਕਾਦਮੀ ਇਨਾਮਪ੍ਰਾਈਮਟਾਈਮ ਐਮੀ ਅਵਾਰਡ

🔥 Trending searches on Wiki ਪੰਜਾਬੀ:

ਭਾਈ ਧਰਮ ਸਿੰਘ ਜੀਮਿਲਾਨਅੰਜੀਰਸੱਤਿਆਗ੍ਰਹਿਪੂਰਨ ਭਗਤਪੰਜਾਬੀ ਜੰਗਨਾਮਾਪੰਜਾਬ ਦੇ ਮੇਲੇ ਅਤੇ ਤਿਓੁਹਾਰਵੈਸਾਖਤਾਂਬਾਪੰਜਾਬੀ ਨਾਵਲ ਦਾ ਇਤਿਹਾਸਇਕਾਂਗੀਭਰਿੰਡਸਵੈ-ਜੀਵਨੀਦੂਰ ਸੰਚਾਰਜਰਨੈਲ ਸਿੰਘ (ਫੁੱਟਬਾਲ ਖਿਡਾਰੀ)ਅੰਕ ਗਣਿਤਸ਼ਬਦ-ਜੋੜਆਲਮੀ ਤਪਸ਼ਪਿੰਡਸੁਰਜੀਤ ਪਾਤਰਅਕਾਲੀ ਫੂਲਾ ਸਿੰਘਇਟਲੀ26 ਅਪ੍ਰੈਲਚੰਦਰਮਾਵਿਸ਼ਵਕੋਸ਼ਵਿਰਸਾਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਨਿਬੰਧਧਰਤੀ ਦਿਵਸਸਿੱਖ ਲੁਬਾਣਾਸ਼ਨੀ (ਗ੍ਰਹਿ)ਲੋਕ ਸਾਹਿਤਕਾਟੋ (ਸਾਜ਼)ਪੰਜਾਬੀ ਭਾਸ਼ਾਵੋਟ ਦਾ ਹੱਕਪੂਰਨਮਾਸ਼ੀਬਠਿੰਡਾਪੰਜਾਬੀ ਵਾਰ ਕਾਵਿ ਦਾ ਇਤਿਹਾਸਜੈਤੋ ਦਾ ਮੋਰਚਾਮਹਾਂਭਾਰਤਵਿਅੰਜਨਪੰਜਾਬੀ ਕਹਾਣੀਸੰਤ ਸਿੰਘ ਸੇਖੋਂਮੀਰ ਮੰਨੂੰਭਾਸ਼ਾਬੰਦਾ ਸਿੰਘ ਬਹਾਦਰਨਾਂਵ ਵਾਕੰਸ਼ਇੰਗਲੈਂਡਨਾਰੀਅਲਸਦਾਮ ਹੁਸੈਨਅਲੰਕਾਰ ਸੰਪਰਦਾਇਸਕੂਲਬਾਬਾ ਗੁਰਦਿੱਤ ਸਿੰਘਵੈਨਸ ਡਰੱਮੰਡਵਿਸ਼ਵ ਵਾਤਾਵਰਣ ਦਿਵਸਪੰਜਾਬੀ ਕਿੱਸਾ ਕਾਵਿ (1850-1950)1917ਵੰਦੇ ਮਾਤਰਮ2009ਸਿੱਧੂ ਮੂਸੇ ਵਾਲਾਵੈੱਬਸਾਈਟਮਾਂਤਰਨ ਤਾਰਨ ਸਾਹਿਬਪੰਜਾਬ (ਭਾਰਤ) ਵਿੱਚ ਖੇਡਾਂ.acਪੰਜਾਬੀ ਸਵੈ ਜੀਵਨੀਗੂਰੂ ਨਾਨਕ ਦੀ ਪਹਿਲੀ ਉਦਾਸੀਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਰਾਜਾ ਸਾਹਿਬ ਸਿੰਘਏਡਜ਼ਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਹਵਾ ਪ੍ਰਦੂਸ਼ਣਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀਆਧੁਨਿਕ ਪੰਜਾਬੀ ਸਾਹਿਤ🡆 More