ਆਇਰਨ ਮੈਨ 2

ਆਇਰਨ ਮੈਨ 2 2010 ਮਾਰਵਲ ਕਾਮਿਕਸ ਦੇ ਪਾਤਰ ਆਇਰਨ ਮੈਨ 'ਤੇ ਅਧਾਰਤ ਇੱਕ ਅਮਰੀਕੀ ਸੁਪਰਹੀਰੋ ਫ਼ਿਲਮ ਹੈ ਜੋ ਮਾਰਵਲ ਸਟੂਡੀਓ ਦੁਆਰਾ ਬਣਾਈ ਗਈ ਹੈ। ਇਹ 2008 ਦੇ ਆਇਰਨ ਮੈਨ ਦਾ ਸੀਕਵਲ ਹੈ, ਅਤੇ ਮਾਰਵਲ ਸਿਨੇਮੈਟਿਕ ਯੂਨੀਵਰਸ (ਐਮਸੀਯੂ) ਦੀ ਤੀਜੀ ਫ਼ਿਲਮ ਹੈ। ਜੌਨ ਫਾਵਰੌ ਦੁਆਰਾ ਨਿਰਦੇਸ਼ਿਤ ਅਤੇ ਜਸਟਿਨ ਥਰੋਕਸ ਦੁਆਰਾ ਲਿਖੀ ਫ਼ਿਲਮ ਵਿੱਚ ਰਾਬਰਟ ਡਾਉਨੀ ਜੂਨੀਅਰ, ਗਵਿੱਨੇਥ ਪੈਲਟਰੋ, ਡੌਨ ਚੈਡਲ, ਸਕਾਰਲੈਟ ਜੋਹਾਨਸਨ, ਸੈਮ ਰੌਕਵੈਲ, ਮਿਕੀ ਰਾਉਰਕੇ, ਅਤੇ ਸਮੂਏਲ ਐੱਲ ਜੈਕਸਨ ਮੁੱਖ ਭੂਮਿਕਾਵਾਂ ਵਿੱਚ ਹਨ। ਆਇਰਨ ਮੈਨ ਦੀ ਘਟਨਾ ਦੇ ਛੇ ਮਹੀਨਿਆਂ ਬਾਅਦ, ਟੋਨੀ ਸਟਾਰਕ, ਸੰਯੁਕਤ ਰਾਜ ਸਰਕਾਰ ਦੁਆਰਾ ਆਇਰਨ ਮੈਨ ਟੈਕਨਾਲੋਜੀ ਨੂੰ ਸੌਂਪਣ ਲਈ ਕਿਤੇ ਪ੍ਰਸਤਾਵ ਦਾ ਵਿਰੋਧ ਕਰ ਰਿਹਾ ਹੈ, ਜਦਕਿ ਉਹ ਆਪਣੀ ਛਾਤੀ ਵਿੱਚ ਲੱਗੇ ਆਰਕ ਰਿਐਕਟਰ ਕਾਰਨ ਉਸਦੀ ਵਿਗੜਦੀ ਸਿਹਤ ਨਾਲ ਵੀ ਲੜ ਰਿਹਾ ਹੈ। ਇਸ ਦੌਰਾਨ, ਰੂਸ ਦੇ ਵਿਗਿਆਨੀ ਇਵਾਨ ਵੈਂਕੋ ਨੇ ਸਟਾਰਕ ਦੇ ਪਰਿਵਾਰ ਤੋਂ ਬਦਲਾ ਲੈਣ ਲਈ ਆਪਣੇ ਖੁਦ ਦੇ ਹਥਿਆਰ ਬਣਾਏ ਹਨ ਇਕੋ ਉਸੇ ਨਾਲ ਦੀ ਤਕਨੀਕ ਵਿਕਸਤ ਕੀਤੀ ਹੈ। ਇਸ ਪ੍ਰਕਿਰਿਆ ਵਿੱਚ ਸਟਾਰਕ ਦਾ ਕਾਰੋਬਾਰੀ ਵਿਰੋਧੀ, ਜਸਟਿਨ ਹੈਮਰ ਵੀ ਆਪਣੀਆਂ ਫੌਜਾਂ ਨਾਲ ਸ਼ਾਮਲ ਹੈ।

ਆਇਰਨ ਮੈਨ 2
ਪੋਸਟਰ
ਨਿਰਦੇਸ਼ਕਜੋਨ ਫਾਵਰੌ
ਸਕਰੀਨਪਲੇਅਜਸਟਿਨ ਥੇਰੋਕਸ
ਨਿਰਮਾਤਾਕੇਵਿਨ ਫੀਜੇ
ਸਿਤਾਰੇ
ਸਿਨੇਮਾਕਾਰਮੈਥਿਊ ਲਿਬਟਿਕ
ਸੰਪਾਦਕ
  • ਡੈਨ ਲੈਬੈਂਟਲ
  • ਰਿਚਰਡ ਪੀਅਰਸਨ
ਸੰਗੀਤਕਾਰਜਾਨ ਡੈਬਨੀ
ਪ੍ਰੋਡਕਸ਼ਨ
ਕੰਪਨੀਆਂ
ਡਿਸਟ੍ਰੀਬਿਊਟਰਪੈਰਾਮਾਉਂਟ ਤਸਵੀਰ}}
ਰਿਲੀਜ਼ ਮਿਤੀਆਂ
  • ਅਪ੍ਰੈਲ 26, 2010 (2010-04-26) (ਅਲ ਕੈਪੀਟਨ ਥੀਏਟਰ)
  • ਮਈ 7, 2010 (2010-05-07) (ਸੰਯੁਕਤ ਰਾਜ)
ਮਿਆਦ
125 ਮਿੰਟ
ਦੇਸ਼ਸੰਯੁਕਤ ਰਾਜ ਅਮਰੀਕਾ
ਭਾਸ਼ਾਅੰਗਰੇਜ਼ੀ
ਬਜ਼ਟ$170–200 million
ਬਾਕਸ ਆਫ਼ਿਸ$623.9 ਮਿਲੀਅਨ

ਮਈ 2008 ਵਿੱਚ ਆਇਰਨ ਮੈਨ ਦੀ ਸਫਲਤਾਪੂਰਵਕ ਰਿਲੀਜ਼ ਹੋਣ ਤੋਂ ਬਾਅਦ, ਮਾਰਵਲ ਸਟੂਡੀਓਜ਼ ਨੇ ਘੋਸ਼ਣਾ ਕੀਤੀ ਅਤੇ ਤੁਰੰਤ ਇੱਕ ਸੀਕਵਲ ਤਿਆਰ ਕਰਨ 'ਤੇ ਕੰਮ ਕਰਨ ਦੀ ਤਿਆਰੀ ਕੀਤੀ। ਉਸੇ ਸਾਲ ਜੁਲਾਈ ਵਿੱਚ ਥੇਰੋਕਸ ਨੂੰ ਸਕ੍ਰਿਪਟ ਕਿਹਾ ਗਿਆ ਅਤੇ ਅਤੇ ਫੇਵਰੂ ਨੂੰ ਨਿਰਦੇਸ਼ ਦਾ ਕੰਮ ਦਿੱਤਾ ਗਿਆ। ਡਾਉਨੀ, ਪਲਟ੍ਰੋ ਅਤੇ ਜੈਕਸਨ ਨੂੰ ਆਇਰਨ ਮੈਨ ਤੋਂ ਆਪਣੀਆਂ ਭੂਮਿਕਾਵਾਂ ਦੁਹਰਾਉਣ ਲਈ ਤੈਅ ਕੀਤਾ ਗਿਆ ਸੀ, ਜਦੋਂ ਕਿ ਚੈਅਡਲ ਨੂੰ ਜੇਰੇਮ ਰੋਡਜ਼ ਦੀ ਭੂਮਿਕਾ ਵਿੱਚ ਟੇਰੇਂਸ ਹਾਵਰਡ ਦੀ ਥਾਂ ਲੈਣ ਲਈ ਲਿਆਂਦਾ ਗਿਆ ਸੀ। ਸਾਲ 2009 ਦੇ ਸ਼ੁਰੂਆਤੀ ਮਹੀਨਿਆਂ ਵਿਚ, ਰਾਉਰਕ, ਰਾਕਵੈਲ ਅਤੇ ਜੋਹਾਨਸਨ ਨੇ ਸਪੋਰਟਿੰਗ ਰੋਲ ਲਈ ਹਾਮੀ ਭਰ ਦਿੱਤੀ ਸੀ ਅਤੇ ਉਸੇ ਸਾਲ ਅਪ੍ਰੈਲ ਤੋਂ ਜੁਲਾਈ ਤੱਕ ਫ਼ਿਲਮਾਂਕਣ ਹੋਇਆ। ਆਪਣੇ ਪਹਿਲੇ ਭਾਗ ਵਾਂਗ, ਫ਼ਿਲਮ ਦੀ ਸ਼ੂਟਿੰਗ ਜ਼ਿਆਦਾਤਰ ਕੈਲੀਫੋਰਨੀਆ ਵਿੱਚ ਕੀਤੀ ਗਈ ਸੀ।

ਆਇਰਨ ਮੈਨ 2 ਦਾ ਪ੍ਰੀਮੀਅਰ 26 ਅਪ੍ਰੈਲ, 2010 ਨੂੰ ਐਲ ਕੈਪੀਟਨ ਥੀਏਟਰ ਵਿੱਚ ਹੋਇਆ ਸੀ, ਅਤੇ ਫ਼ਿਲਮ 7 ਮਈ, 2010 ਨੂੰ ਸੰਯੁਕਤ ਰਾਜ ਵਿੱਚ ਰਿਲੀਜ਼ ਕਰ ਦਿੱਤੀ ਗਈ ਸੀ। ਫ਼ਿਲਮ ਨੇ ਆਮ ਤੌਰ 'ਤੇ ਸਕਾਰਾਤਮਕ ਸਮੀਖਿਆਵਾਂ ਪ੍ਰਾਪਤ ਕੀਤੀਆਂ,ਰਾਬਰਟ ਦੀ ਕਾਰਗੁਜ਼ਾਰੀ ਦੇ ਨਾਲ ਨਾਲ ਐਕਸ਼ਨ ਸੀਨਜ਼ ਦੀ ਪ੍ਰਸ਼ੰਸਾ ਵੀ ਹੋਈ। ਹਾਲਾਂਕਿ, ਫ਼ਿਲਮ ਨੂੰ ਇਸਦੇ ਖਲਨਾਇਕ ਅਤੇ ਹੌਲੀ ਰਫਤਾਰ ਲਈ ਅਲੋਚਨਾ ਮਿਲੀ, ਬਹੁਤ ਸਾਰੇ ਆਲੋਚਕ ਫ਼ਿਲਮ ਨੂੰ ਆਪਣੇ ਪੁਰਾਣੇ ਭਾਗ ਡੀ ਮੁਕਾਬਲੇ ਹਲਕੀ ਮੰਨਦੇ ਹਨ। ਇਹ ਫ਼ਿਲਮ ਵਪਾਰਕ ਤੌਰ 'ਤੇ ਸਫਲ ਰਹੀ, ਜਿਸ ਨੇ ਵਿਸ਼ਵਵਿਆਪੀ ਬਾਕਸ ਆਫਿਸ' ਤੇ 623.9 ਮਿਲੀਅਨ ਡਾਲਰ ਦੀ ਕਮਾਈ ਕੀਤੀ, ਇਹ 2010 ਦੀ ਸੱਤਵੀਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਅਤੇ ਬੈਸਟ ਵਿਜ਼ੂਅਲ ਇਫੈਕਟਸ ਲਈ ਅਕੈਡਮੀ ਅਵਾਰਡ ਨਾਮਜ਼ਦਗੀ ਪ੍ਰਾਪਤ ਕੀਤੀ।ਆਇਰਨ ਮੈਨ ਸੀਰੀਜ਼ ਦੀ ਤੀਜੀ ਅਤੇ ਆਖਰੀ ਕਿਸ਼ਤ, ਆਇਰਨ ਮੈਨ 3, 3 ਮਈ, 2013 ਨੂੰ ਰਿਲੀਜ਼ ਕੀਤੀ ਗਈ ਸੀ।

ਅਦਾਕਾਰ ਅਤੇ ਕਿਰਦਾਰ

• ਰੌਬਰਟ ਡਾਉਨੀ ਜੂਨੀਅਰ - ਟੋਨੀ ਸਟਾਰਕ / ਆਇਰਨ ਮੈਨ

• ਗਵਿਨਿਥ ਪੈਲਟਰੋ - ਵਰਜਿਨਿਆ "ਪੈਪਰ" ਪੌਟਸ

• ਡੌਨ ਚੀਡਲ - ਜੇਮਜ਼ "ਰ੍ਹੋਡੀ" ਰ੍ਹੋਡਸ / ਵੌਰ ਮਸ਼ੀਨ

• ਸਕਾਲੈੱਟ ਜੋਹੈਨਸਨ - ਨਟੈਸ਼ਾ ਰੋਮੈਨੌਫ

• ਸੈਮ ਰੌਕਵੈੱਲ - ਜਸਟਿਨ ਹੈਮਰ

• ਮਿੱਕੀ ਰੌਰਕੇ - ਇਵਾਨ ਵੈਂਕੋ / ਵ੍ਹਿਪਲੈਸ਼

• ਸੈਮਿਊਲ ਐੱਲ. ਜੈਕਸਨ - ਨਿੱਕ ਫਿਊਰੀ

ਹਵਾਲੇ

ਬਾਹਰੀ ਲਿੰਕ

Tags:

ਆਇਰਨ ਮੈਨ (2008 ਫ਼ਿਲਮ)ਆਈਰਨ ਮੈਨਮਾਰਵਲ ਕੌਮਿਕਸਮਾਰਵਲ ਸਟੂਡੀਓਜ਼ਮਾਰਵਲ ਸਿਨੇਮੈਟਿਕ ਯੂਨੀਵਰਸਰੌਬਰਟ ਡਾਓਨੀ ਜੂਨੀਅਰਸਕਾਰਲੈਟ ਜੋਹਾਨਸਨ

🔥 Trending searches on Wiki ਪੰਜਾਬੀ:

ਸਰਵਣ ਸਿੰਘਉਪਵਾਕਸਿੱਖਹਿਮਾਚਲ ਪ੍ਰਦੇਸ਼ਪੰਜਾਬੀ ਖੋਜ ਦਾ ਇਤਿਹਾਸਅਬਰਕਲੋਕਧਾਰਾਪੰਜਾਬੀ ਸਭਿਆਚਾਰ ਦੇ ਨਿਖੜਵੇਂ ਲੱਛਣਪ੍ਰੋਫ਼ੈਸਰ ਮੋਹਨ ਸਿੰਘਪੰਜਾਬ ਦੇ ਲੋਕ-ਨਾਚਰੇਖਾ ਚਿੱਤਰਤਿੰਨ ਰਾਜਸ਼ਾਹੀਆਂਫੁਲਕਾਰੀਵਹਿਮ ਭਰਮਰੇਡੀਓਪ੍ਰੀਖਿਆ (ਮੁਲਾਂਕਣ)1978ਮਾਨਚੈਸਟਰਚੀਨਜੈਨ ਧਰਮਗੁਰਮੁਖੀ ਲਿਪੀ ਦੀ ਸੰਰਚਨਾਊਧਮ ਸਿੰਘਜਾਪੁ ਸਾਹਿਬਖੋਲ ਵਿੱਚ ਰਹਿੰਦਾ ਆਦਮੀਬਲਦੇਵ ਸਿੰਘ ਸੜਕਨਾਮਾਮੰਡੀ ਡੱਬਵਾਲੀਦਿਵਾਲੀਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਸਾਖਰਤਾਪੱਤਰੀ ਘਾੜਤਇਟਲੀਪਾਲੀ ਭੁਪਿੰਦਰ ਸਿੰਘਸੂਫ਼ੀ ਸਿਲਸਿਲੇਗ਼ਜ਼ਲਸਵਰਪੰਜਾਬੀ ਮੁਹਾਵਰੇ ਅਤੇ ਅਖਾਣਚਾਣਕਿਆਰਾਘਵ ਚੱਡਾਬੋਲੇ ਸੋ ਨਿਹਾਲਅਜੀਤ ਕੌਰਈਸ਼ਨਿੰਦਾਵਿਧਾਨ ਸਭਾ2014ਉਪਭਾਸ਼ਾਗੁਰੂ ਹਰਿਗੋਬਿੰਦਪੰਜਾਬਭਾਰਤ ਦੀ ਵੰਡਵਿਸ਼ਵਕੋਸ਼ਹੌਰਸ ਰੇਸਿੰਗ (ਘੋੜਾ ਦੌੜ)ਅਕਾਲੀ ਫੂਲਾ ਸਿੰਘਭਾਰਤ ਦਾ ਸੰਸਦਚੈਟਜੀਪੀਟੀਬਾਬਾ ਫਰੀਦਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਵਾਤਾਵਰਨ ਵਿਗਿਆਨਪੰਜਾਬੀ ਸੱਭਿਆਚਾਰਵਿਸ਼ਵ ਰੰਗਮੰਚ ਦਿਵਸਪੰਜਾਬ ਵਿਧਾਨ ਸਭਾ ਚੋਣਾਂ 2022ਟਰੱਕਰਾਜਸਥਾਨਚਾਰ ਸਾਹਿਬਜ਼ਾਦੇ (ਫ਼ਿਲਮ)ਅਨੁਕਰਣ ਸਿਧਾਂਤਸ਼ੰਕਰ-ਅਹਿਸਾਨ-ਲੋੲੇਲੋਕ ਕਾਵਿਪੂਰਨ ਭਗਤਭਾਸ਼ਾਪਰਮਾਣੂ ਸ਼ਕਤੀਤੀਆਂਯੂਰੀ ਗਗਾਰਿਨਆਧੁਨਿਕ ਪੰਜਾਬੀ ਕਵਿਤਾਜਥੇਦਾਰਖੋ-ਖੋਰਾਜਨੀਤੀ ਵਿਗਿਆਨਗੁਰਦੇਵ ਸਿੰਘ ਕਾਉਂਕੇਮੈਕਸਿਮ ਗੋਰਕੀਭਗਵੰਤ ਮਾਨਨਾਥ ਜੋਗੀਆਂ ਦਾ ਸਾਹਿਤਆਈ.ਸੀ.ਪੀ. ਲਾਇਸੰਸ🡆 More