ਆਇਰਨ ਮੈਨ 3

ਆਇਰਨ ਮੈਨ 3 (ਸਕਰੀਨ ਉੱਪਰ ਬਤੌਰ ਆਇਰਨ ਮੈਨ ਥ੍ਰੀ) 2013 ਦੀ ਇੱਕ ਸੁਪਰਹੀਰੋ ਫ਼ਿਲਮ ਹੈ ਜੋ ਮਾਰਵਲ ਕਾਮਿਕਸ ਦੇ ਕਿਰਦਾਰ ਆਇਰਨ ਮੈਨ ਨੂੰ ਪੇਸ਼ ਕਰਦੀ ਹੈ। ਇਸ ਦਾ ਪ੍ਰੋਡਿਊਸਰ ਮਾਰਵਲ ਸਟੂਡੀਓਜ਼ ਹਨ ਅਤੇ ਵਾਲਟ ਡਿਜ਼ਨੀ ਸਟੂਡੀਓਜ਼ ਮੋਸ਼ਨ ਪਿਕਚਰਸ ਨੇ ਇਸਨੂੰ ਵੰਡਿਆ ਹੈ।1 ਇਹ 2008 ਦੀ ਆਇਰਨ ਮੈਨ ਅਤੇ 2010 ਦੀ ਆਇਰਨ ਮੈਨ 2 ਦਾ ਅਗਲਾ ਭਾਗ ਹੈ ਅਤੇ ਮਾਰਵਲ ਸਿਨੇਮੈਟਿਕ ਯੂਨੀਵਰਸ ਦੀ ਸੱਤਵੀਂ ਪੇਸ਼ਕਸ਼ ਹੈ। ਸ਼ੇਨ ਬਲੈਕ ਇਸ ਦਾ ਹਦਾਇਤਕਾਰ ਹੈ ਜਿਸਨੇ ਇਸ ਦਾ ਸਕਰੀਨਪਲੇ ਡ੍ਰਿਊ ਪੀਅਰਸ ਨਾਲ਼ ਮਿਲ ਕੇ ਲਿਖਿਆ। ਫ਼ਿਲਮ ਦੇ ਮੁੱਖ ਸਿਤਾਰੇ ਰੌਬਰਟ ਡਾਓਨੀ ਜੂਨੀਅਰ, ਗਵਿਨੈਥ ਪੈਲਟ੍ਰੋ, ਡੌਨ Cheadle, ਗਾਏ ਪੀਅਰਸ, ਰਿਬੈਕਾ ਹਾਲ, Stephanie Szostak, ਜੇਮਜ਼ ਬੈਜ ਡੇਲ, Jon Favreau, ਅਤੇ ਬੈਨ ਕਿੰਗਸਲੀ ਹਨ। ਇਸ ਫ਼ਿਲਮ ਵਿੱਚ ਟੋਨੀ ਸਟਾਰਕ ਮੈਂਡਰਿਨ ਦੁਆਰਾ ਚਲਾਏ ਜਾਂਦੇ ਇੱਕ ਅੱਤਵਾਦੀ ਗਿਰੋਹ ਦੀ ਛਾਣ-ਬੀਨ ਕਰਦੇ ਵਕਤ posttraumatic stress disorder ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦਾ ਹੈ ਜੋ ਉਸਨੂੰ ਦ ਅਵੈਂਜਰਸ ਵਿਚਲੇ ਹਾਲਾਤਾਂ ਨੇ ਦਿੱਤਾ ਸੀ।

ਆਇਰਨ ਮੈਨ 3
ਨਿਰਦੇਸ਼ਕਸ਼ੇਨ ਬਲੈਕ
ਸਕਰੀਨਪਲੇਅ
  • ਡ੍ਰਿਊ ਪੀਅਰਸ
  • ਸ਼ੇਨ ਬਲੈਕ
ਨਿਰਮਾਤਾਕੇਵਿਨ ਫ਼ੇਈਗ
ਸਿਤਾਰੇ
ਸਿਨੇਮਾਕਾਰਜੌਨ ਟੌਲ
ਸੰਪਾਦਕ
  • ਜੈਫ਼ਰੀ ਫ਼ੋਰਡ
  • ਪੀਟਰ ਐੱਸ. ਐਲੀਅਟ
ਸੰਗੀਤਕਾਰਬ੍ਰਾਇਨ ਟਾਇਲਰ
ਪ੍ਰੋਡਕਸ਼ਨ
ਕੰਪਨੀਆਂ
ਡਿਸਟ੍ਰੀਬਿਊਟਰਵਾਲਟ ਡਿਜ਼ਨੀ ਸਟੂਡੀਓ
ਮੋਸ਼ਨ ਪਿਕਚਰਸ1
ਰਿਲੀਜ਼ ਮਿਤੀਆਂ
  • 14 ਅਪ੍ਰੈਲ 2013 (2013-04-14) (ਲੇ ਗ੍ਰੈਂਡ ਰੈਕਸ)
  • 1 ਮਈ 2013 (2013-05-01) (ਚੀਨ)
  • 3 ਮਈ 2013 (2013-05-03) (ਅਮਰੀਕਾ)
ਮਿਆਦ
130 ਮਿੰਟ
ਦੇਸ਼ਆਇਰਨ ਮੈਨ 3 ਸੰਯੁਕਤ ਰਾਜ
ਭਾਸ਼ਾਅੰਗਰੇਜ਼ੀ
ਬਜ਼ਟ$200 ਮਿਲੀਅਨ
ਬਾਕਸ ਆਫ਼ਿਸ$1.2 ਬਿਲੀਅਨ

ਮਈ 2010 ਵਿੱਚ ਆਇਰਨ ਮੈਨ 2 ਦੀ ਰਿਲੀਜ਼ ਤੋਂ ਬਾਅਦ Favreau ਨੇ ਫ਼ਿਲਮ ਦਾ ਹਦਾਇਤਕਾਰ ਨਾ ਬਣਨ ਦਾ ਫ਼ੈਸਲਾ ਕੀਤਾ ਅਤੇ ਫ਼ਰਵਰੀ 2011 ਵਿੱਚ ਸ਼ੇਨ ਬਲੈਕ ਨੂੰ ਫ਼ਿਲਮ ਲਿਖਣ ਅਤੇ ਹਦਾਇਤਕਾਰੀ ਲਈ ਰੱਖਿਆ ਗਿਆ। ਬਲੈਕ ਅਤੇ ਪੀਅਰਸ ਨੇ ਸਕ੍ਰਿਪਟ ਨੂੰ ਹੋਰ ਜ਼ਿਆਦਾ ਕਿਰਦਾਰ-ਕੇਂਦਰਤ ਅਤੇ ਸਨਸਨੀਖ਼ੇਜ਼ ਬਣਾਇਆ। ਇਸ ਦੀ ਸੂਟਿੰਗ 23 ਮਈ ਤੋਂ 17 ਦਿਸੰਬਰ 2012 ਦੇ ਵਿਚਕਾਰ ਮੁੱਖ ਤੌਰ 'ਤੇ ਵਿਲਮਿੰਗਟਨ, ਉੱਤਰੀ ਕੈਰੋਲੀਨਾ ਵਿੱਚ EUE/ਸਕਰੀਨ ਜੈੱਮਸ ਸਟੂਡੀਓਜ਼ ਵਿੱਚ ਹੋਈ। ਇਸ ਦੀ ਵਾਧੂ ਸ਼ੂਟਿੰਗ ਉੱਤਰੀ ਕੈਰੋਲੀਨਾ ਦੇ ਦੁਆਲ਼ੇ ਅਤੇ ਫ਼ਲੋਰਿਡਾ, ਚੀਨ ਅਤੇ ਲਾਸ ਏਂਜਲਸ ਵਿੱਚ ਹੋਈ। ਇਸ ਦੇ ਵਿਜ਼ੂਅਲ ਇਫ਼ੈਕਟ 17 ਕੰਪਨੀਆਂ ਨੇ ਬਣਾਏ ਜਿੰਨ੍ਹਾਂ ਵਿੱਚ ਸਕੈਨਲਾਈਨ VFX, ਡਿਜੀਟਲ ਡੋਮੇਨ, ਅਤੇ ਵੈਟਾ ਡਿਜੀਟਲ ਦੇ ਨਾਂ ਸ਼ਾਮਲ ਹਨ। ਫ਼ਿਲਮ 3D ਵਿੱਚ ਵੀ ਤਬਦੀਲ ਕੀਤੀ ਗਈ।

14 ਅਪਰੈਲ 2013 ਨੂੰ ਪੈਰਿਸ ਵਿੱਚ ਇਸ ਦਾ ਪ੍ਰੀਮੀਅਰ ਹੋਇਆ ਅਤੇ 3 ਮਈ ਨੂੰ ਅਮਰੀਕਾ ਵਿੱਚ ਜਾਰੀ ਹੋਈ। ਫ਼ਿਲਮ ਅਲੋਕਨਾ ਅਤੇ ਵਪਾਰਕ ਦੋਹਾਂ ਪੱਖੋਂ ਕਾਮਯਾਬ ਹੋਈ ਅਤੇ ਦੁਨੀਆ-ਭਰ ਵਿੱਚ $1.2 ਬਿਲੀਅਨ ਅਮਰੀਕੀ ਡਾਲਰ ਦੀ ਕਮਾਈ ਸਦਕਾ 2013 ਦੀ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲ਼ੀ ਫ਼ਿਲਮ ਸੀ। $1 ਬਿਲੀਅਨ ਪਾਰ ਕਰਨ ਵਾਲ਼ੀ ਇਹ ਸੋਲ਼ਵੀਂ ਫ਼ਿਲਮ ਸੀ ਅਤੇ ਇਸ ਵੇਲ਼ੇ ਸਾਰੀਆਂ ਵੱਧ ਕਮਾਈ ਕਰਨ ਵਾਲ਼ੀਆਂ ਫ਼ਿਲਮਾਂ ਦੀ ਲਿਸਟ ਵਿੱਚ ਛੇਵੀਂ ਥਾਂ ਤੇ ਹੈ। 3 ਸਿਤੰਬਰ 2013 ਨੂੰ ਇਹ ਡਿਜੀਟਲ ਡਾਊਨਲੋਡ ਲਈ ਮੁਹੱਈਆ ਕਰਵਾਈ ਗਈ ਅਤੇ 24 ਸਿਤੰਬਰ 2013 ਨੂੰ ਬਲੂ-ਰੇ ਡਿਸਕ ਅਤੇ ਡੀਵੀਡੀ ’ਤੇ ਜਾਰੀ ਹੋਈ।

ਹਵਾਲੇ

Tags:

ਆਇਰਨ ਮੈਨਆਇਰਨ ਮੈਨ (2008 ਫ਼ਿਲਮ)ਆਇਰਨ ਮੈਨ 2ਦ ਅਵੈਂਜਰਸ (2012 ਫ਼ਿਲਮ)ਮਾਰਵਲ ਸਟੂਡੀਓਜ਼ਮਾਰਵਲ ਸਿਨੇਮੈਟਿਕ ਯੂਨੀਵਰਸਰੌਬਰਟ ਡਾਓਨੀ ਜੂਨੀਅਰ

🔥 Trending searches on Wiki ਪੰਜਾਬੀ:

ਬੁੱਲ੍ਹੇ ਸ਼ਾਹਪੰਜਾਬ ਦਾ ਇਤਿਹਾਸਪੂਰਨ ਭਗਤਵਿਸ਼ਵਕੋਸ਼ਬਾਬਾ ਫ਼ਰੀਦਰਹਿਰਾਸਪੰਜਾਬਰੋਗਯੂਨਾਨਮਨੁੱਖਕੰਬੋਜਚੀਨ ਦਾ ਝੰਡਾਵਰਲਡ ਵਾਈਡ ਵੈੱਬਬਾਈਬਲਰਸ (ਕਾਵਿ ਸ਼ਾਸਤਰ)ਗੁਰਚੇਤ ਚਿੱਤਰਕਾਰਕਾਲ਼ੀ ਮਾਤਾਧਾਰਾ 370ਚੌਪਈ ਸਾਹਿਬਆਦਿ ਕਾਲੀਨ ਪੰਜਾਬੀ ਸਾਹਿਤਸੁਲਤਾਨ ਬਾਹੂਕਾਪੀਰਾਈਟਭੀਮਰਾਓ ਅੰਬੇਡਕਰਦਿਵਾਲੀਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਆਸਟਰੇਲੀਆਲੁਧਿਆਣਾਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਪਾਣੀਪਤ ਦੀ ਤੀਜੀ ਲੜਾਈਵਿਕੀਮੀਡੀਆ ਤਹਿਰੀਕਪ੍ਰੀਨਿਤੀ ਚੋਪੜਾ2024 ਭਾਰਤ ਦੀਆਂ ਆਮ ਚੋਣਾਂਗੁਰੂ ਹਰਿਕ੍ਰਿਸ਼ਨਮਾਤਾ ਸੁਲੱਖਣੀਮਨੀਕਰਣ ਸਾਹਿਬਸਾਹਿਤਹਿਮਾਲਿਆਕੁਲਵੰਤ ਸਿੰਘ ਵਿਰਕਗਲੇਸ਼ੀਅਰ ਨੈਸ਼ਨਲ ਪਾਰਕ (ਅਮਰੀਕਾ)ਮਾਰਟਿਨ ਲੂਥਰ ਕਿੰਗ ਜੂਨੀਅਰਸਵਰਬੀਜਸਤਿ ਸ੍ਰੀ ਅਕਾਲਗੁਰਬਖ਼ਸ਼ ਸਿੰਘ ਪ੍ਰੀਤਲੜੀਅਗਰਬੱਤੀਮਨੁੱਖੀ ਅੱਖਚੰਡੀਗੜ੍ਹਭਾਈ ਤਾਰੂ ਸਿੰਘ2023 ਕ੍ਰਿਕਟ ਵਿਸ਼ਵ ਕੱਪਪੰਜਾਬੀ ਰੀਤੀ ਰਿਵਾਜਪੰਜਾਬੀ ਸਾਹਿਤਪੰਜਾਬੀ ਕੈਲੰਡਰਨਿੱਕੀ ਕਹਾਣੀਦਰਿਆਆਮਦਨ ਕਰਲਾਲਾ ਲਾਜਪਤ ਰਾਏਲੋਹੜੀਹਿੰਦਸਾਸ਼ਰਾਬਭਗਤ ਧੰਨਾਜੁੱਤੀਪੰਜਾਬੀ ਸਾਹਿਤ ਆਲੋਚਨਾਅਸਤਿਤ੍ਵਵਾਦਆਜ਼ਾਦੀਕਾਰਕ1 (ਸੰਖਿਆ)ਸੂਫ਼ੀ ਕਾਵਿ ਦਾ ਇਤਿਹਾਸਪੰਜਾਬੀ ਕੱਪੜੇਰਾਮਗੜ੍ਹੀਆ ਮਿਸਲਮੀਂਹਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਔਰਤਸੁਜਾਨ ਸਿੰਘਸੰਗਰੂਰ (ਲੋਕ ਸਭਾ ਚੋਣ-ਹਲਕਾ)🡆 More