ਅਫ਼ਗ਼ਾਨਿਸਤਾਨ ਵਿੱਚ ਸਿੱਖ ਧਰਮ

ਅਫ਼ਗਾਨਿਸਤਾਨ ਵਿੱਚ ਸਿੱਖ ਧਰਮ ਛੋਟੀ ਆਬਾਦੀ ਤੱਕ ਸੀਮਿਤ ਹੈ, ਮੁੱਖ ਤੌਰ ਤੇ ਪ੍ਰਮੁੱਖ ਸ਼ਹਿਰਾਂ,  ਜਲਾਲਾਬਾਦ, ਕਾਬੁਲ ਅਤੇ ਕੰਧਾਰ  ਵੱਧ ਅਫਗਾਨ ਸਿੱਖ  ਹਨ।  ਇਹ ਸਿੱਖ ਅਫ਼ਗ਼ਾਨ ਨਾਗਰਿਕ ਹਨ ਜੋ ਪਸ਼ਤੋ, ਅਤੇ ਦਾਰੀ, ਹਿੰਦੀ ਜਾਂ ਪੰਜਾਬੀ ਬੋਲਦੇ ਹਨ। ਉਨ੍ਹਾਂ ਦੀ ਕੁੱਲ ਅਬਾਦੀ ਲਗਭਗ 1200 ਪਰਿਵਾਰ ਜਾਂ 8000 ਮੈਂਬਰ ਹਨ।

ਅਫ਼ਗ਼ਾਨਿਸਤਾਨ ਵਿੱਚ ਸਿੱਖ ਧਰਮ
ਇੱਕ ਸਿੱਖ  ਦੁਕਾਨ  ਮਾਲਕ  ਕਾਬੁਲ, ਅਫਗਾਨਿਸਤਾਨ.

ਮੌਜੂਦਗੀ

ਕਾਬੁਲ

1990 ਵਿਆਂ ਦੇ ਅਫਗਾਨ ਸਿਵਲ ਜੰਗ ਦੌਰਾਨ, ਕਾਬੁਲ ਦੇ ਅੱਠ ਗੁਰਦੁਆਰਿਆਂ ਵਿੱਚੋਂ ਸੱਤ ਤਬਾਹ ਹੋ ਗਏ ਸਨ। ਕਾਬੁਲ ਦੇ ਕਰਤ ਪਰਵਾਨ ਭਾਗ ਵਿੱਚ ਸਥਿਤ ਗੁਰਦੁਆਰਾ ਕਰਤ ਪਰਵਾਨ ਹੀ ਬਾਕੀ ਹੈ।

ਜਲਾਲਾਬਾਦ

2001 ਦੇ ਰੂਪ ਵਿੱਚ, ਜਲਾਲਾਬਾਦ ਵਿੱਚ 100 ਸਿੱਖ ਪਰਿਵਾਰ, ਕੁੱਲ 700 ਲੋਕ ਸਨ, ਜੋ ਦੋ ਵੱਡੇ ਗੁਰਦੁਆਰਿਆਂ ਵਿੱਚ ਜਾਂਦੇ ਸਨ। ਦੰਤਕਥਾ ਦੱਸਦੀ ਹੈ ਕਿ ਸਭ ਤੋਂ ਪੁਰਾਣੇ ਗੁਰਦੁਆਰੇ ਗੁਰੂ ਨਾਨਕ ਦੇਵ ਜੀ ਦੀ ਫੇਰੀ ਨੂੰ ਯਾਦ ਕਰਨ ਲਈ ਬਣਾਏ ਗਏ ਸਨ।

ਕੰਧਾਰ

ਕੰਧਾਰ ਦੀ ਇੱਕ ਛੋਟੀ ਸਿੱਖ ਸੰਗਤ ਹੈ, 2002 ਵਿੱਚ ਸਿਰਫ 15 ਪਰਿਵਾਰ ਇਥੇ ਰਹਿੰਦੇ ਸਨ।

ਇਤਿਹਾਸ

ਮੁਢਲਾ ਇਤਿਹਾਸ

ਕੁਝ ਮੁਢਲੇ ਖੱਤਰੀ ਸਿੱਖਾਂ ਨੇ ਵਪਾਰਕ ਉਦੇਸ਼ਾਂ ਲਈ ਅਫ਼ਗਾਨਿਸਤਾਨ ਵਿੱਚ ਬਸਤੀਆਂ ਸਥਾਪਿਤ ਕੀਤੀਆਂ ਅਤੇ ਉਨ੍ਹਾਂ ਦੀ ਸੰਭਾਲ ਕੀਤੀ। ਬਾਅਦ ਵਿਚ, ਅਫ਼ਗਾਨ ਆਧਾਰਿਤ ਦੁਰਾਨੀ ਸਲਤਨਤ  ਅਤੇ ਸਿੱਖ ਮਿਸਲਾਂ ਅਤੇ ਰਾਜ ਵਿਚਾਲੇ ਟਕਰਾਓ ਤਣਾਅ ਦਾ ਕਾਰਨ ਬਣ ਗਿਆ।19 ਵੀਂ ਸਦੀ ਵਿੱਚ ਅਫਗਾਨਿਸਤਾਨ ਵਿੱਚ ਕਈ ਅਪਰੇਸ਼ਨਾਂ ਵਿੱਚ ਬ੍ਰਿਟਿਸ਼ ਰਾਜ ਦੀ ਫ਼ੌਜ ਵਿੱਚ ਵੀ ਸਿਖਾਂ ਨੇ ਸੇਵਾ ਕੀਤੀ ਸੀ।

ਘਰੇਲੂ ਜੰਗ

1980 ਦੇ ਦਹਾਕੇ ਵਿੱਚ ਅਫ਼ਗਾਨਿਸਤਾਨ ਵਿੱਚ ਸੋਵੀਅਤ ਜੰਗ ਦੇ ਦੌਰਾਨ, ਬਹੁਤ ਸਾਰੇ ਅਫਗਾਨ ਸਿੱਖ ਭਾਰਤ ਭੱਜ ਗਏ ਜਿੱਥੇ ਸਿੱਖ ਭਾਈਚਾਰੇ ਦੀ ਚੰਗੀ ਜਮਾਵਟ ਹੈ; 1992 ਵਿੱਚ ਨਜੀਬੁੱਲਾ ਸਰਕਾਰ ਦੇ ਡਿੱਗਣ ਤੋਂ ਬਾਅਦ ਦੂਜੀ ਵਾਰ ਇਹ  ਗੱਲ ਹੋਈ। ਪੂਰੇ ਦੇਸ਼ ਵਿੱਚ ਕਾਬੁਲ ਦੇ ਗੁਰਦੁਆਰਾ ਕਰਤ ਪਰਵਾਨ ਨੂੰ ਛੱਡ ਕੇ ਬਾਕੀ ਸਭ ਸਿੱਖ ਗੁਰਦੁਆਰੇ 1990 ਦੀ ਅਫ਼ਗਾਨ ਘਰੇਲੂ ਜੰਗ ਵਿੱਚ ਤਬਾਹ ਹੋ ਗਏ ਸਨ।

ਤਾਲਿਬਾਨ ਦੇ ਅਧੀਨ, ਸਿੱਖ ਮੁਕਾਬਲਤਨ ਬਰਦਾਸ਼ਤ ਧਾਰਮਿਕ ਘੱਟ ਗਿਣਤੀ ਸੀ ਅਤੇ ਉਨ੍ਹਾਂ ਨੂੰ ਆਪਣੇ ਧਰਮ ਦੀ ਪਾਲਣਾ ਕਰਨ ਦੀ ਇਜਾਜ਼ਤ ਸੀ।  ਹਾਲਾਂਕਿ, ਤਾਲਿਬਾਨ ਨੇ ਮ੍ਰਿਤਕਾਂ ਦੇ ਸਸਕਾਰ ਦੀ ਮਨਾਹੀ ਕੀਤੀ ਸੀ ਅਤੇ ਸ਼ਮਸ਼ਾਨ  ਤੋੜ ਦਿੱਤੇ ਸੀ। ਇਸ ਤੋਂ ਇਲਾਵਾ, ਸਿੱਖਾਂ ਨੂੰ ਖੁਦ ਦੀ ਪਛਾਣ ਦੱਸਣ ਲਈ ਪੀਲੀ ਪੱਟੀ ਜਾਂ ਚੁੰਨੀਆਂ ਲੈਣ ਦੀ ਤਾਈਦ ਸੀ।

ਕਰਜ਼ਈ ਪ੍ਰਸ਼ਾਸਨ

ਅਫ਼ਗ਼ਾਨਿਸਤਾਨ ਵਿੱਚ ਸਿੱਖ ਧਰਮ 
ਗੁਰਦੁਆਰਾ ਕਰਤ ਪਰਵਾਨ ਦਾ ਅੰਦਰੂਨੀ ਭਾਗ। 

ਪਰੰਪਰਾ ਅਨੁਸਾਰ ਸਿੱਖ ਆਪਣੇ ਮੁਰਦੇ ਦਾ ਦਾਹ ਸਸਕਾਰ ਕਰਦੇ ਹਨ, ਅਤੇ ਇਸ ਕੰਮ ਨੂੰ ਇਸਲਾਮ ਵਿੱਚ ਬੇਅਦਬੀ ਮੰਨਿਆ ਜਾਂਦਾ ਹੈ। ਸਸਕਾਰ ਸਿੱਖ ਅਫਗਾਨਾਂ ਵਿੱਚ ਇੱਕ ਵੱਡਾ ਮੁੱਦਾ ਬਣ ਗਿਆ ਹੈ, ਕਿਉਂਕਿ ਰਵਾਇਤੀ ਸ਼ਮਸ਼ਾਨ ਘਾਟਾਂ ਨੂੰ ਮੁਸਲਮਾਨਾਂ ਨੇ ਖਾਸ ਤੌਰ 'ਤੇ ਕਾਬਲ ਦੇ ਕਾਲੇਚਾ ਖੇਤਰ ਵਿੱਚ ਮੱਲ ਲਿਆ ਹੈ, ਜਿਸ ਨੂੰ  ਸਿੱਖ ਅਤੇ ਹਿੰਦੂ ਇੱਕ ਸਦੀ ਤੋਂ ਜ਼ਿਆਦਾ ਸਮੇਂ ਤੋਂ ਵਰਤਦੇ ਸੀ। 2003 ਵਿੱਚ ਸਿੱਖਾਂ ਨੇ ਸ਼ਮਸ਼ਾਨ ਘਾਟ ਦੀ ਘਾਟ ਬਾਰੇ ਅਫਗਾਨ ਸਰਕਾਰ ਨੂੰ ਸ਼ਿਕਾਇਤ ਕੀਤੀ ਜਿਸ ਨੇ ਉਨ੍ਹਾਂ ਨੂੰ ਇੱਕ ਔਰਤ ਦੇ ਸਰੀਰ ਨੂੰ ਅੰਤਿਮ ਸਸਕਾਰ ਕਰਨ ਲਈ ਪਾਕਿਸਤਾਨ ਭੇਜਣ ਲਈ ਮਜ਼ਬੂਰ ਕੀਤਾ ਸੀ। ਇਸ ਤੋਂ ਬਾਅਦ ਧਾਰਮਿਕ ਮਾਮਲਿਆਂ ਦੇ ਮੰਤਰੀ ਨੇ ਮੁੱਦੇ ਦੀ ਜਾਂਚ ਕੀਤੀ। ਭਾਵੇਂ ਕਿ 2006 ਵਿੱਚ ਸ਼ਮਸ਼ਾਨ ਭੂਮੀਆਂ ਸਿੱਖ ਨਿਯੰਤਰਣ ਵਿੱਚ ਵਾਪਸ ਆਉਣ ਦੀ ਰਿਪੋਰਟ ਮਿਲੀ ਸੀ, ਹਾਲਾਂਕਿ 2007 ਵਿੱਚ ਸਥਾਨਕ ਮੁਸਲਮਾਨਾਂ ਨੇ ਇੱਕ ਕਮਿਊਨਿਟੀ ਲੀਡਰ ਦਾ  ਦਾਹ-ਸੰਸਕਾਰ ਕਰਨ ਦੌਰਾਨ ਸਿੱਖਾਂ ਦੀ ਕਥਿਤ ਤੌਰ ਤੇ ਕੁੱਟਮਾਰ ਕੀਤੀ, ਅਤੇ ਅੰਤਿਮ-ਸੰਸਕਾਰ ਕੇਵਲ ਪੁਲਿਸ ਸੁਰੱਖਿਆ ਤਹਿਤ ਸਿਰੇ ਚੜ੍ਹਿਆ ਗਿਆ। 2010 ਤੱਕ, ਕਾਬੁਲ ਵਿੱਚ ਸਸਕਾਰ ਕਰਨ ਦੀ ਅਜੇ ਵੀ ਸਥਾਨਕ ਲੋਕਾਂ ਦੁਆਰਾ ਨਾਮਨਜ਼ੂਰ ਹੋਣ ਦੀ ਖਬਰ ਸੀ।

ਡਾਇਸਪੋਰਾ

1990 ਤੋਂ ਪਹਿਲਾਂ, ਅਫਗਾਨ ਸਿੱਖ ਆਬਾਦੀ 50,000 ਦੇ ਕਰੀਬ ਸੀ। 2013 ਵਿੱਚ, ਉਥੇ ਕਰੀਬ 800 ਪਰਿਵਾਰ ਸਨ ਜਿਨ੍ਹਾਂ ਵਿੱਚੋਂ 300 ਪਰਿਵਾਰ ਕਾਬੁਲ ਵਿੱਚ ਰਹਿੰਦੇ ਸਨ। ਅਫ਼ਗਾਨਿਸਤਾਨ ਦੇ ਸਿਖ ਲੀਡਰਾਂ ਦਾ ਦਾਅਵਾ ਹੈ ਕਿ ਸਿਖਾਂ ਦੀ ਕੁੱਲ ਗਿਣਤੀ 3,000 ਹੈ। ਬਹੁਤ ਸਾਰੇ ਸਿੱਖ ਪਰਿਵਾਰਾਂ ਨੇ ਭਾਰਤ, ਉੱਤਰੀ ਅਮਰੀਕਾ, ਯੂਰਪੀਅਨ ਯੂਨੀਅਨ, ਯੂਨਾਈਟਿਡ ਕਿੰਗਡਮ, ਪਾਕਿਸਤਾਨ ਸਮੇਤ ਹੋਰਨਾਂ  ਮੁਲਕਾਂ ਵਿੱਚ ਪਰਵਾਸ ਕਰਨਾ ਬਿਹਤਰ ਸਮਝਿਆ ਹੈ।

ਉਘੇ ਅਫ਼ਗਾਨ ਸਿੱਖ

  • ਅਵਤਾਰ ਸਿੰਘ,ਅਫਗਾਨਿਸਤਾਨ ਦੀ ਨੈਸ਼ਨਲ ਅਸੈਂਬਲੀ ਦਾ ਮੈਂਬਰ।
  • ਅਨਾਰਕਲੀ ਕੌਰ ਹੋਨਾਰਯਾਰ, ਅਫ਼ਗਾਨ ਆਜ਼ਾਦ ਮਨੁੱਖੀ ਅਧਿਕਾਰ ਕਮਿਸ਼ਨ ਦੀ ਮੈਂਬਰ ਅਤੇ 2009 ਰੇਡੀਓ ਫਰੀ ਯੂਰਪ ਅਫਗਾਨਿਸਤਾਨ ਦੀ "ਸਾਲ ਦਾ ਵਿਅਕਤੀ"

ਹਵਾਲੇ

Tags:

ਅਫ਼ਗ਼ਾਨਿਸਤਾਨ ਵਿੱਚ ਸਿੱਖ ਧਰਮ ਮੌਜੂਦਗੀਅਫ਼ਗ਼ਾਨਿਸਤਾਨ ਵਿੱਚ ਸਿੱਖ ਧਰਮ ਇਤਿਹਾਸਅਫ਼ਗ਼ਾਨਿਸਤਾਨ ਵਿੱਚ ਸਿੱਖ ਧਰਮ ਡਾਇਸਪੋਰਾਅਫ਼ਗ਼ਾਨਿਸਤਾਨ ਵਿੱਚ ਸਿੱਖ ਧਰਮ ਹਵਾਲੇਅਫ਼ਗ਼ਾਨਿਸਤਾਨ ਵਿੱਚ ਸਿੱਖ ਧਰਮਅਫਗਾਨਿਸਤਾਨਕਾਬੁਲਕੰਧਾਰਜਲਾਲਾਬਾਦ, ਫ਼ਾਜ਼ਿਲਕਾਦਰੀ ਫ਼ਾਰਸੀਪਸ਼ਤੋਪੰਜਾਬੀਸਿੱਖ ਧਰਮਹਿੰਦੀ

🔥 Trending searches on Wiki ਪੰਜਾਬੀ:

ਹਰਿਆਣਾਸ਼ਖ਼ਸੀਅਤਅੰਜੀਰਯਾਹੂ! ਮੇਲਜਨਮਸਾਖੀ ਅਤੇ ਸਾਖੀ ਪ੍ਰੰਪਰਾਤੂੰਬੀਹੋਲਾ ਮਹੱਲਾਪੰਜਾਬ ਵਿਧਾਨ ਸਭਾਕਬੂਤਰਗੁਰਬਖ਼ਸ਼ ਸਿੰਘ ਪ੍ਰੀਤਲੜੀਸਾਇਨਾ ਨੇਹਵਾਲriz16ਆਸਟਰੇਲੀਆਗੁਰ ਅਮਰਦਾਸਅਕਾਲੀ ਫੂਲਾ ਸਿੰਘਜਸਬੀਰ ਸਿੰਘ ਭੁੱਲਰਨਜ਼ਮਸ੍ਰੀ ਮੁਕਤਸਰ ਸਾਹਿਬਕੀਰਤਨ ਸੋਹਿਲਾਨਾਰੀਵਾਦਨਿਊਜ਼ੀਲੈਂਡਅਭਿਸ਼ੇਕ ਸ਼ਰਮਾ (ਕ੍ਰਿਕਟਰ, ਜਨਮ 2000)ਬਾਬਾ ਜੀਵਨ ਸਿੰਘਭਾਰਤ ਦੀ ਸੁਪਰੀਮ ਕੋਰਟਪੰਜਾਬ ਦੇ ਲੋਕ-ਨਾਚਗੂਰੂ ਨਾਨਕ ਦੀ ਦੂਜੀ ਉਦਾਸੀਜਰਮਨੀਰੱਖੜੀਧਨਵੰਤ ਕੌਰਰਾਜਨੀਤੀ ਵਿਗਿਆਨਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਆਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀਸੁਜਾਨ ਸਿੰਘਨਿਬੰਧਦਸਮ ਗ੍ਰੰਥਵਹਿਮ ਭਰਮਅੰਮ੍ਰਿਤ ਵੇਲਾਬਲਵੰਤ ਗਾਰਗੀਭਾਈ ਤਾਰੂ ਸਿੰਘਗ਼ਦਰ ਲਹਿਰ2010ਪੰਜਾਬ ਲੋਕ ਸਭਾ ਚੋਣਾਂ 2024ਭੰਗੜਾ (ਨਾਚ)ਨਿਰਮਲ ਰਿਸ਼ੀ (ਅਭਿਨੇਤਰੀ)ਅਭਿਨਵ ਬਿੰਦਰਾਛੰਦਡਾ. ਹਰਿਭਜਨ ਸਿੰਘਇਟਲੀਕਾਮਾਗਾਟਾਮਾਰੂ ਬਿਰਤਾਂਤਗਿਆਨੀ ਦਿੱਤ ਸਿੰਘਘਰਮਹਾਂਭਾਰਤਸੂਰਜ ਮੰਡਲਸੁਖਪਾਲ ਸਿੰਘ ਖਹਿਰਾਮਿਰਜ਼ਾ ਸਾਹਿਬਾਂਸ਼ਿਵ ਕੁਮਾਰ ਬਟਾਲਵੀਪੰਜਾਬੀ ਲੋਕ ਨਾਟਕਹਰਿਮੰਦਰ ਸਾਹਿਬਬੰਦਰਗਾਹਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਪੰਜਾਬੀ ਅਖ਼ਬਾਰਮਾਂਮੁੱਖ ਸਫ਼ਾਸੁਭਾਸ਼ ਚੰਦਰ ਬੋਸਵਿਰਸਾਗੁਰਦੁਆਰਾਜਰਗ ਦਾ ਮੇਲਾਗੇਮਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.)ਸ਼ਬਦ ਸ਼ਕਤੀਆਂਸ਼੍ਰੀ ਗੰਗਾਨਗਰਸਿੰਧੂ ਘਾਟੀ ਸੱਭਿਅਤਾਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਵਿਸਥਾਪਨ ਕਿਰਿਆਵਾਂਕਿਰਿਆ-ਵਿਸ਼ੇਸ਼ਣਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਭਾਈ ਲਾਲੋਆਨੰਦਪੁਰ ਸਾਹਿਬ🡆 More