ਪੰਜਾਬੀ ਕਹਾਣੀ

ਆਧੁਨਿਕ ਪੰਜਾਬੀ ਕਹਾਣੀ ਪੰਜਾਬੀ ਸਾਹਿਤ ਦੀ ਇੱਕ ਰੂਪਗਤ ਵਿਧਾ ਹੈ। ਇਹ ਪੰਜਾਬੀ ਗਲਪ ਵਿੱਚ ਨਾਵਲ ਤੋਂ ਬਾਅਦ ਦੂਜੇ ਸਥਾਨ ਤੇ ਹੈ। ਆਧੁਨਿਕ ਕਹਾਣੀ ਵਿੱਚ ਆਮ ਮਨੁੱਖ ਦੇ ਮਾਨਵੀ ਸੰਦਰਭ ਨੂੰ ਚਿਤਰਿਆ ਗਿਆ ਹੈ। ਆਧੁਨਿਕ ਕਹਾਣੀ ਦੀ ਪੇਸ਼ਕਾਰੀ ਵਿੱਚ ਸੰਕੇਤਕ ਅਤੇ ਪ੍ਰਤੀਕਾਤਮਕ ਵਿਧੀ ਆਪਣਾਉਂਦੀ ਹੈ। ਸੰਕੇਤਾਂ ਅਤੇ ਪ੍ਰਤੀਕਾਂ ਦੀ ਵਰਤੋਂ ਆਧੁਨਿਕ ਪੰਜਾਬੀ ਕਹਾਣੀ ਸੁਚੇਤ ਪਾਠਕ ਦੀ ਮੰਗ ਕਰਦੀ ਹੈ।

ਪਹਿਲਾ ਪੜਾਅ 1913-1935 ਆਦਰਸ਼ਵਾਦੀ, ਯਥਾਰਥਵਾਦੀ ਪੰਜਾਬੀ ਕਹਾਣੀ

ਕਹਾਣੀਕਾਰ ਤੇ ਰਚਨਾਵਾਂ

ਭਾਈ ਮੋਹਨ ਸਿੰਘ ਵੈਦ,-ਸਿਆਣੀ ਮਾਤਾ (1918)

ਅਭੈ ਸਿੰਘ,-ਚੰਬੇ ਦੀਆਂ ਕਲੀਆਂ (1925)

ਚਰਨ ਸਿੰਘ ਸ਼ਹੀਦ,- ਹੱਸਦੇ ਹੰਝੂ (1933)

ਅਮਰ ਸਿੰਘ,-ਖੋਤੇ ਦੀ ਹੱਡ ਬੀਤੀ (1933)

ਨਾਨਕ ਸਿੰਘ,-ਹੰਝੂਆਂ ਦੇ ਹਾਰ (1937)

ਦੂਜਾ ਪੜਾਅ 1936-1965 ਪ੍ਰਗਤੀਵਾਦੀ,ਯਥਾਰਥਵਾਦੀ ਪੰਜਾਬੀ ਕਹਾਣੀ

ਚੋਥੇ ਦਹਾਕੇ ਦੇ ਅੰਤਲੇ ਸਾਲਾਂ ਵਿੱਚ ਪੰਜਾਬੀ ਕਹਾਣੀ ਰਚਨਾ ਦ੍ਰਿਸਟੀ ਵਿੱਚ ਅਜਿਹਾ ਗੁਨਾਤਮਕ ਪਰਿਵਰਤਨ ਹੁੰਦਾ ਹੈ ਕਿ ਜਿਸ ਨਾਲ ਮੱਧਕਾਲੀ ਅਧਿਆਤਮਕਵਾਦੀ ਆਦਰਸ਼ਵਾਦੀ ਅਤੇ ਰੁਮਾਂਸਵਾਦੀ, ਸੁਧਾਰਵਾਦੀ ਦੀ ਰਹਿੰਦ-ਖੁਹਦ ਤੋਂ ਪੂਰੀ ਤਰਾਂ ਮੁਕਤ ਹੋ ਕੇ ਵਿਚਰਣ ਲਗਦੀ ਹੈ। ਨਾਟਕਕਾਰ ਬਲਵੰਤ ਗਾਰਗੀ ਨੇ ਆਪਣੇ ਵਿਲੱਖਣ ਰੰਗ ਢੰਗ ਵਿੱਚ ਕਹਾਣੀਆਂ ਲਿਖੀਆਂ ਜੋ ਉਸ ਨੂੰ ਉਰਦੂ ਅਫ਼ਸਾਨਾਨਿਗਾਰਾਂ ਬਲਵੰਤ ਸਿੰਘ, ਕ੍ਰਿਸ਼ਨ ਚੰਦਰ ਨੇੜੇ ਲਿਜਾਂਦੀਆਂ ਹਨ, ਪਰ ਉਸ ਦੀ ਨਾਟਕਕਾਰ ਵਜੋਂ ਪ੍ਰਸਿੱਧੀ ਹੋ ਜਾਣ ਕਾਰਨ ਕਿਸੇ ਪੰਜਾਬੀ ਵਿਦਵਾਨ ਨੇ ਏਧਰ ਧਿਆਨ ਦੇਣ ਦੀ ਲੋੜ ਨਹੀਂ ਸਮਝੀ।

ਕਹਾਣੀਕਾਰ ਤੇ ਰਚਨਾਵਾਂ

ਸੰਤ ਸਿੰਘ ਸੇਖੋਂ,- ਸਮਾਚਾਰ (1943)' ਕਾਮੇ ਤੇ ਯੋਧੇ, ਸਮਾਚਾਰ, ਬਾਰਾਂਦਰੀ, ਅੱਧੀ ਵਾਟ, ਤੀਜਾ ਪਹਿਰ, ਸਿਆਣਪਾਂ,

ਦੇਵਿੰਦਰ ਸਤਿਆਰਥੀ,- ਕੁੰਗ ਪੇਸ਼ (1941)

ਬਲਵੰਤ ਗਾਰਗੀ,-ਕਾਲਾ ਅੰਧ (1945)

ਜਸਵੰਤ ਕਵਲ,-ਸੰਧੁਰ(1944)

ਤੀਜਾ ਪੜਾਅ -1966-1990 ਵਸਤੂ ਮੁਖੀ,ਯਥਾਰਥਵਾਦੀ ਪੰਜਾਬੀ ਕਹਾਣੀ

ਇਹ ਉਹ ਸਮਾਂ ਹੈ ਜਦੋਂ ਆਜ਼ਾਦੀ ਪ੍ਰਾਪਤੀ ਨਾਲ ਭਾਰਤੀਆਂ ਦੀਆਂ ਸਮੱਸਿਆਵਾਂ ਦਾ ਦਸਤਕਾਰੀ ਢੰਗ ਨਾਲ ਹੱਲ ਹੋਣ ਦਾ ਵਹਿਮ ਦੂਰ ਹੁੰਦਾ ਹੈ। ਇਸ ਦੇ ਪ੍ਰਤੀਕਰਮ ਵਜੋਂ ਰੋਹ ਅਤੇ ਵਿਧਰੋਹ ਦੋਵਾਂ ਰੂਪਾਂ ਰਾਹੀਂ ਅਸੰਤੁਸ਼ਟਤਾ ਪ੍ਰਗਟ ਹੋਣ ਲਗਦੀ ਹੈ। ਜਿਸ ਕਰ ਕੇ ਨਕਸਲਵਾੜੀ ਲਹਿਰ ਅਤੇ ਅੰਤ ਸਿਖ ਖਾੜਕੂਵਾਦ ਦੇ ਰੂਪਾਂ ਵਿੱਚ ਸਾਮ੍ਹਣੇ ਆਉਂਦਾ ਹੈ।

ਕਹਾਣੀਕਾਰ ਤੇ ਰਚਨਾਵਾਂ

ਰਾਮ ਸਰੂਪ ਅਣਖੀ,-ਸੁੱਤਾ ਨਾਗ (1966)

ਅਜੀਤ ਕੌਰ,-ਗੁਲਵਾਨੋ (1963)

ਵਰਿਆਮ ਸਿੰਘ ਸੰਧੂ,-ਲੋਹੇ ਦੇ ਹੱਥ (1971)

ਮਨਮੋਹਨ ਬਾਵਾ,-ਇਕ ਰਾਤ (1961)

ਚੌਥਾ ਪੜਾਅ -1991 ਤੋਂ ਨਿਰੰਤਰ, ਉਤਰ ਯਥਾਰਥਵਾਦੀ ਪੰਜਾਬੀ ਕਹਾਣੀ

ਨੋਵੇਂ ਦਹਾਕੇ ਦੇ ਉੱਤਰ ਅੱਧ ਤੋਂ ਪਿਛੋ ਪੰਜਾਬੀ ਕਹਾਣੀਕਾਰਾਂ ਦਾ ਇੱਕ ਨਵਾਂ ਦੌਰ ਬੜੀ ਤੇਜੀ ਨਾਲ ਉਭਰ ਕੇ ਸਾਮ੍ਹਣੇ ਆਇਆ ਹੈ। 1992 ਤੋਂ 1996 ਦੌਰਾਨ ਚਾਰ ਕੁ ਸਾਲਾਂ ਵਿੱਚ ਹੀ ਇਹਨਾਂ ਦੀਆਂ ਕਹਾਣੀਆਂ ਮੋਲਿਕ ਸੰਗ੍ਰਹਿ ਵੀ ਚਰਚਾ ਦਾ ਕੇਂਦਰ ਬਣਨ ਲੱਗੇ, ਪ੍ਰਸਿੱਧ ਵਿਦਵਾਨ ਗੁਰਬਚਨ ਸਿੰਘ ਨੇ ਕੁਝ ਕਹਾਣੀਕਾਰਾ ਦੀਆਂ ਕਹਾਣੀਆਂ ਬਾਰੇ ਕਿਹਾ,"ਇਹ ਕਹਾਣੀਆਂ ਪ੍ਰਵਚਨ ਦਾ ਦਰਜਾ ਰਖਦੀਆਂ ਹਨ, ਜਿਸ ਦਾ ਮਤਲਬ ਹੈ ਕਿ ਇਹਨਾਂ ਦੇ ਭਾਸ਼ਿਕ ਸ਼ੈਲੀ ਅਰਥਾਂ ਦੀਆਂ ਪ੍ਰਤੀ ਧੁਨੀਆਂ ਪੈਦਾ ਕਰਦੀ ਹੈ, ਜੋ ਲੁਪਤ/ਅਦਿਖ ਹੈ, ਭਾਸ਼ਾ ਦੀ ਸੀਮਾਂ ਤੋਂ ਪਾਰ ਜਾਂਦੀ ਹੈ। ਇਸ ਨੂੰ ਸਿਰਜਣ ਪਿਛੇ ਸੁਚੇਤ ਯਤਨ ਹੈ। ਕਥਾ ਅੰਸ਼ ਮੁੱਦਾ ਨਹੀਂ, ਸਗੋ ਬਿਰਤਾਂਤ ਉਸਾਰੀ ਦੀ ਜੁਗਤ ਹੈ। ਇਹ ਕਹਾਣੀਕਾਰ ਘਟਨਾ/ਸਥਿਤੀ ਦੇ ਅਚੇਤ ਤੱਕ ਪੁਜਦੇ ਹਨ। ਅਚੇਤ ਦੀਆਂ ਅਵਾਜਾਂ ਤਕ ਪਾਠਕਾਂ ਨੂੰ ਪਹੁੰਚਾਉਣ ਲਈ ਭਾਸ਼ਕ ਸ਼ੈਲੀ ਨਾਲ ਜੱਦੋ-ਜਹਿਦ ਕਰਦੇ ਹਨ। ਰਵਾਇਤੀ ਬਿਰਤਾਂਤ ਤੋਂ ਪਾਰ ਜਾਂਦੇ ਹਨ। ਚੌਥੀ ਪੀੜੀ ਦੇ ਸਹੀ ਨੁਮਾਇਦੇ ਬਣਦੇ ਹਨ"।

ਕਹਾਣੀਕਾਰ ਤੇ ਰਚਨਾਵਾਂ

ਜਸਵੀਰ ਸਿੰਘ ਭੁਲਰ,-ਨਵੀਂ ਰੁੱਤ ਦੇ ਜੁਗਨੂੰ (1992)

ਪ੍ਰੇਮ ਪ੍ਰਕਾਸ

ਅਜਮੇਰ ਸਿਧੂ,-ਨਰਕ ਕੁੰਡਾ (1997)

ਜਤਿੰਦਰ ਸਿੰਘ ਹਾਂਸ,-ਪਾਵੇ ਨਾਲ ਬੰਨਿਆ ਹੋਇਆ ਕਾਲ (2005)

ਹਵਾਲੇ

Tags:

ਪੰਜਾਬੀ ਕਹਾਣੀ ਪਹਿਲਾ ਪੜਾਅ 1913-1935 ਆਦਰਸ਼ਵਾਦੀ, ਯਥਾਰਥਵਾਦੀ ਪੰਜਾਬੀ ਕਹਾਣੀ ਦੂਜਾ ਪੜਾਅ 1936-1965 ਪ੍ਰਗਤੀਵਾਦੀ,ਯਥਾਰਥਵਾਦੀ ਪੰਜਾਬੀ ਕਹਾਣੀ ਤੀਜਾ ਪੜਾਅ -1966-1990 ਵਸਤੂ ਮੁਖੀ,ਯਥਾਰਥਵਾਦੀ ਪੰਜਾਬੀ ਕਹਾਣੀ ਚੌਥਾ ਪੜਾਅ -1991 ਤੋਂ ਨਿਰੰਤਰ, ਉਤਰ ਯਥਾਰਥਵਾਦੀ ਪੰਜਾਬੀ ਕਹਾਣੀ ਹਵਾਲੇਪੰਜਾਬੀ ਕਹਾਣੀ

🔥 Trending searches on Wiki ਪੰਜਾਬੀ:

ਪੰਜਾਬੀ ਵਿਆਕਰਨਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਕੌਮਪ੍ਰਸਤੀਅਲੋਪ ਹੋ ਰਿਹਾ ਪੰਜਾਬੀ ਵਿਰਸਾਪੰਜਾਬੀ ਤਿਓਹਾਰਲੀਫ ਐਰਿਕਸਨਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਤਖ਼ਤ ਸ੍ਰੀ ਦਮਦਮਾ ਸਾਹਿਬਸਦਾਮ ਹੁਸੈਨਆਦਮਗੁਰੂ ਤੇਗ ਬਹਾਦਰਸਾਰਕ੧੯੧੬ਸੋਹਣੀ ਮਹੀਂਵਾਲਪੰਜਾਬੀ ਅਖਾਣਭਗਤ ਨਾਮਦੇਵਕੌਰਸੇਰਾਧਨੀ ਰਾਮ ਚਾਤ੍ਰਿਕ੧੯੨੧ਉਸਮਾਨੀ ਸਾਮਰਾਜਨਰਿੰਦਰ ਮੋਦੀਭਾਰਤ ਦਾ ਪ੍ਰਧਾਨ ਮੰਤਰੀਹਰਿੰਦਰ ਸਿੰਘ ਰੂਪਜਾਤਮਿੱਟੀਏ. ਪੀ. ਜੇ. ਅਬਦੁਲ ਕਲਾਮਜੰਗਨਾਮਾ ਸ਼ਾਹ ਮੁਹੰਮਦਮੀਰਾਂਡਾ (ਉਪਗ੍ਰਹਿ)ਨਵੀਂ ਦਿੱਲੀਗਠੀਆਗੁਰੂ ਨਾਨਕ ਜੀ ਗੁਰਪੁਰਬਬੁੱਧ ਧਰਮਬੁੱਲ੍ਹਾ ਕੀ ਜਾਣਾਂਜਰਨੈਲ ਸਿੰਘ ਭਿੰਡਰਾਂਵਾਲੇਸੰਗਰੂਰ (ਲੋਕ ਸਭਾ ਚੋਣ-ਹਲਕਾ)14 ਅਗਸਤਚਮਕੌਰ ਦੀ ਲੜਾਈਗੁਰੂ ਗਰੰਥ ਸਾਹਿਬ ਦੇ ਲੇਖਕਸਾਨੀਆ ਮਲਹੋਤਰਾਲੋਹੜੀਮਜ਼੍ਹਬੀ ਸਿੱਖਬਾਸਕਟਬਾਲਨਛੱਤਰ ਗਿੱਲਟਵਾਈਲਾਈਟ (ਨਾਵਲ)ਮਿਆ ਖ਼ਲੀਫ਼ਾਮਲਾਵੀਰਿਸ਼ਤਾ-ਨਾਤਾ ਪ੍ਰਬੰਧਸੋਨੀ ਲਵਾਉ ਤਾਂਸੀਧਰਮਸ਼ਾਹ ਮੁਹੰਮਦਅਰਜਨ ਢਿੱਲੋਂਧੁਨੀ ਵਿਗਿਆਨਕੰਬੋਜਨਜਮ ਹੁਸੈਨ ਸੱਯਦਕਰਨਾਟਕ ਪ੍ਰੀਮੀਅਰ ਲੀਗਸਫੀਪੁਰ, ਆਦਮਪੁਰਹਿੰਦੀ ਭਾਸ਼ਾਟੂਰਨਾਮੈਂਟਕਰਤਾਰ ਸਿੰਘ ਦੁੱਗਲਭਗਤ ਪੂਰਨ ਸਿੰਘਅੰਗਰੇਜ਼ੀ ਬੋਲੀਸਵਰ ਅਤੇ ਲਗਾਂ ਮਾਤਰਾਵਾਂਵਰਲਡ ਵਾਈਡ ਵੈੱਬਮੀਰਾ ਬਾਈਵਾਰਲੋਕ ਧਰਮ੧੯੧੮ਨਾਰੀਵਾਦਸਿੰਘ ਸਭਾ ਲਹਿਰਮਹਿਮੂਦ ਗਜ਼ਨਵੀਫ਼ਰਾਂਸ ਦੇ ਖੇਤਰਸੁਸ਼ੀਲ ਕੁਮਾਰ ਰਿੰਕੂਬਾਲ ਵਿਆਹ🡆 More