ਬਲਵੰਤ ਗਾਰਗੀ: ਭਾਰਤੀ ਰੰਗਕਰਮੀ ਅਤੇ ਨਾਟਕ ਨਿਰਦੇਸ਼ਕ

ਬਲਵੰਤ ਗਾਰਗੀ (4 ਦਸੰਬਰ 1916 - 22 ਅਪ੍ਰੈਲ 2003) ਪੰਜਾਬੀ ਦਾ ਨਾਟਕਕਾਰ, ਰੇਖਾਚਿੱਤਰ ਲੇਖਕ, ਕਹਾਣੀਕਾਰ, ਨਾਵਲਕਾਰ ਅਤੇ ਨਾਟਕ ਦਾ ਖੋਜੀ ਸੀ।

ਬਲਵੰਤ ਗਾਰਗੀ
ਬਲਵੰਤ ਗਾਰਗੀ: ਜੀਵਨ, ਨਾਟਕ, ਰਚਨਾਵਾਂ
ਬਲਵੰਤ ਗਾਰਗੀ: ਜੀਵਨ, ਨਾਟਕ, ਰਚਨਾਵਾਂ
ਜਨਮ ਸਥਾਨ ਬਲਵੰਤ ਗਾਰਗੀ, ਨਹਿਰੀ ਕੋਠੀ, ਸਹਿਣਾ
ਬਲਵੰਤ ਗਾਰਗੀ: ਜੀਵਨ, ਨਾਟਕ, ਰਚਨਾਵਾਂ
ਜਨਮ ਸਥਾਨ : ਬਲਵੰਤ ਗਾਰਗੀ, ਨਹਿਰੀ ਕੋਠੀ, ਸ਼ਹਿਣਾ (ਬਠਿੰਡਾ)


ਜੀਵਨ

ਬਲਵੰਤ ਗਾਰਗੀ ਦਾ ਜਨਮ ਕਸਬਾ ਸ਼ਹਿਣਾ (ਜਿਲ੍ਹਾ ਬਠਿੰਡਾ) ਦੀ ਨਹਿਰੀ ਕੋਠੀ ਵਿਖੇ ਹੋਇਆ। ਉਸ ਦੇ ਪਿਤਾ ਦਾ ਨਾਂ ਬਾਬੂ ਸ਼ਿਵ ਚੰਦ ਸੀ। ਉਸ ਨੇ ਐਫ. ਸੀ.ਕਾਲਜ ਲਾਹੌਰ ਤੋਂ ਰਾਜਨੀਤੀ ਵਿਗਿਆਨ ਅਤੇ ਅੰਗਰੇਜ਼ੀ ਸਾਹਿਤ ਦੀ ਐਮ.ਏ. ਤੱਕ ਦੀ ਸਿੱਖਿਆ ਹਾਸਲ ਕੀਤੀ। ਉਸ ਨੇ ਆਪਣਾ ਜੀਵਨ ਇੱਕ ਸੁਤੰਤਰ ਲੇਖਕ, ਨਾਟਕਕਾਰ, ਨਿਰਦੇਸ਼ਕ ਅਤੇ ਪੱਤਰਕਾਰ ਵਜੋਂ ਸ਼ੁਰੂ ਕੀਤਾ। ਮੁੱਢਲੇ ਦੌਰ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਕੋਲ ਪ੍ਰੀਤ ਨਗਰ ਰਹਿੰਦਿਆਂ ਉਸ ਦੀ ਨਾਟਕੀ ਪ੍ਰਤਿਭਾ ਪ੍ਰਫੁਲਿਤ ਹੋਣੀ ਸ਼ੁਰੂ ਹੋਈ। ਉਸ ਨੇ ਰੇਡੀਓ ਤੇ ਮੰਚ ਰੰਗਮੰਚ ਲਈ ਨਾਟਕ ਲਿਖੇ। ਬਾਅਦ ਵਿੱਚ ਅਮਰੀਕਾ ਜਾ ਕੇ ਸੀਐਟਲ ਵਿੱਚ ਥੀਏਟਰ ਦਾ ਅਧਿਆਪਕ ਰਿਹਾ। ਉਥੇ ਹੀ 11 ਜੂਨ 1966 ਵਿੱਚ ਅਮਰੀਕਨ ਕੁੜੀ ਜੀਨੀ ਨਾਲ ਵਿਆਹ ਕਰਵਾ ਲਿਆ । ਭਾਰਤ ਦੇ ਇਲਾਵਾ ਉਹਦੇ ਨਾਟਕ ਮਾਸਕੋ, ਜਰਮਨੀ, ਪੋਲੈਂਡ, ਲੰਡਨ ਤੇ ਅਮਰੀਕਾ ਵਿੱਚ ਖੇਡੇ ਗਏ।

ਨਾਟਕ

ਬਲਵੰਤ ਗਾਰਗੀ ਨੇ ਲੋਹਾ ਕੁੱਟ, ਕੇਸਰੋ, ਕਣਕ ਦੀ ਬੱਲੀ, ਸੋਹਣੀ ਮਹੀਵਾਲ, ਸੁਲਤਾਨ ਰਜ਼ੀਆ, ਸੌਂਕਣ, ਮਿਰਜ਼ਾ ਸਾਹਿਬਾ ਅਤੇ ਧੂਣੀ ਦੀ ਅੱਗ ਅਤੇ ਛੋਟੀਆਂ ਕਹਾਣੀਆਂ ਮਿਰਚਾਂ ਵਾਲਾ ਸਾਧ, ਪੱਤਣ ਦੀ ਬੇੜੀ ਅਤੇ ਕੁਆਰੀ ਦੀਸੀ ਸਮੇਤ ਕਈ ਨਾਟਕ ਲਿਖੇ। ਉਸਦੇ ਨਾਟਕਾਂ ਦਾ 12 ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਸੀ, ਅਤੇ ਮਾਸਕੋ, ਲੰਡਨ, ਨਵੀਂ ਦਿੱਲੀ ਅਤੇ ਸੰਯੁਕਤ ਰਾਜ ਅਮਰੀਕਾ ਸਮੇਤ ਦੁਨੀਆ ਭਰ ਵਿੱਚ ਖੇਡੇ ਗਏ। 1944 ਵਿੱਚ ਗਾਰਗੀ ਦਾ ਪਹਿਲਾ ਨਾਟਕ ਲੋਹਾ ਕੁੱਟ ਪੰਜਾਬ ਦੇ ਪੇਂਡੂ ਖੇਤਰਾਂ ਦੀ ਸਪਸ਼ਟ ਤਸਵੀਰ ਲਈ ਵਿਵਾਦਗ੍ਰਸਤ ਹੋ ਗਿਆ। ਉਸ ਸਮੇਂ, ਉਸਨੇ ਗਰੀਬੀ, ਅਨਪੜ੍ਹਤਾ, ਅਗਿਆਨਤਾ, ਅਤੇ ਅੰਧਵਿਸ਼ਵਾਸ 'ਤੇ ਧਿਆਨ ਕੇਂਦ੍ਰਤ ਕੀਤਾ, ਜੋ ਕਿ ਪੇਂਡੂ ਜੀਵਨ ਨੂੰ ਦਰਸਾਉਂਦਾ ਹੈ, ਜੋ 1949 ਵਿੱਚ ਸੈਲ ਪੱਥਰ, 1950 ਵਿੱਚ ਨਵਾਂ ਮੋੜ ਅਤੇ ਘੁੱਗੀ ਨਾਲ਼ ਜਾਰੀ ਰਿਹਾ। ਲੋਹਾ ਕੁੱਟ ਦੇ 1950 ਦੇ ਸੰਸਕਰਨ ਵਿੱਚ, ਉਸਨੇ ਜੇ.ਐਮ. ਸਿੰਗ ਅਤੇ ਗਾਰਸੀਆ ਲੋਰਕਾ ਤੋਂ ਕਾਵਿਕ ਅਤੇ ਨਾਟਕੀ ਤੱਤ ਦੀ ਪ੍ਰੇਰਨਾ ਲਈ। ਬਾਅਦ ਵਿੱਚ 1968 ਵਿੱਚ ਕਣਕ ਦੀ ਬੱਲੀ ਅਤੇ 1977 ਵਿੱਚ ਧੂਣੀ ਦੀ ਅੱਗ ਵਰਗੀਆਂ ਰਚਨਾਵਾਂ ਵਿੱਚ, ਉਸਦੀਆਂ ਸ਼ਾਹਕਾਰ ਰਚਨਾਵਾਂ ਬਣ ਗਈਆਂ। ਮੂਲ ਸਥਾਨ ਦੀ ਸਾਰੀ ਵਿਸ਼ੇਸ਼ਤਾ ਲਈ, ਉਸਨੇ ਲੋਰਕਾ ਦੇ ਬਲੱਡ ਵੈੱਡਿੰਗ ਵੱਲ ਓਨਾ ਹੀ ਧਿਆਨ ਦਿੱਤਾ ਜਿੰਨਾ ਨੇ ਯਰਮਾ ਵੱਲ। 1976 ਵਿੱਚ ਮਿਰਜ਼ਾ-ਸਾਹਿਬਾ ਵਿੱਚ, ਰੀਤੀ-ਰਿਵਾਜਾਂ ਅਤੇ ਸੰਮੇਲਨਾਂ ਵਿੱਚ ਕੌੜੀ ਨਿੰਦਾ ਕੀਤੀ ਗਈ। ਹੌਲੀ-ਹੌਲੀ, ਗਾਰਗੀ ਦਾ ਸੈਕਸ, ਹਿੰਸਾ ਅਤੇ ਮੌਤ ਦਾ ਸ਼ੌਕ ਲਗਭਗ ਇੱਕ ਜਨੂੰਨ ਬਣ ਗਿਆ। ਆਂਤੋਨਾਂ ਆਖ਼ਤੋ ਦਾ ਬੇਰਹਿਮੀ ਦਾ ਰੰਗਮੰਚ ਉਸ ਦੀ ਸਪੱਸ਼ਟ ਲੋੜ ਵਿੱਚ ਅੱਗੇ ਵਧਿਆ।

1979 ਵਿੱਚ ਸੌਂਕਣ ਵਿੱਚ, ਮੌਤ ਦੇ ਹਿੰਦੂ ਦੇਵਤੇ ਯਮ-ਯਾਮੀ ਅਤੇ ਉਸਦੀ ਜੁੜਵਾਂ ਭੈਣ ਦੀ ਉਦਾਹਰਨ, ਜਿਨਸੀ ਮਿਲਾਪ ਦੀ ਵਡਿਆਈ ਕਰਨ ਦਾ ਇੱਕ ਮੌਕਾ ਬਣ ਜਾਂਦਾ ਹੈ। ਸਮਾਜਿਕ-ਰਾਜਨੀਤਕ ਭਾਸ਼ਣਾਂ ਨੂੰ ਪੂਰੀ ਤਰ੍ਹਾਂ ਨਾਲ ਵੰਡਦੇ ਹੋਏ, ਉਸਨੇ 1990 ਵਿੱਚ ਅਭਿਸਰਕਾ ਵਿੱਚ ਬਦਲਾ ਲੈਣ ਦੇ ਨਾਲ ਆਪਣੇ ਨਵੇਂ ਵਿਸ਼ੇ ਵੱਲ ਮੁੜਿਆ। ਣਹੋਣੀ ਲਈ ਗਾਰਗੀ ਦੀ ਲਗਨ ਸਰਬ-ਸ਼ਕਤੀਮਾਨ ਹੋ ਗਈ।

ਵਿਸ਼ਾ ਵਸਤੂ ਲਈ ਗਾਰਗੀ ਸਮਾਜਿਕ ਮਾਹੌਲ, ਮਿਥਿਹਾਸ, ਇਤਿਹਾਸ ਅਤੇ ਲੋਕਧਾਰਾ ਉੱਤੇ ਸੁਤੰਤਰ ਰੂਪ ਵਿੱਚ ਚਲਿਆ ਗਿਆ। ਰੂਪ ਅਤੇ ਤਕਨੀਕ ਲਈ ਉਹ ਲੋਰਕਾ ਦੇ ਕਾਵਿ ਨਾਟਕ, ਬ੍ਰੈਖਟ ਦੇ ਮਹਾਂਕਾਵਿ ਥੀਏਟਰ, ਜਾਂ ਆਖ਼ਤੋ ਦੇ ਬੇਰਹਿਮੀ ਦੇ ਥੀਏਟਰ ਦੇ ਰੂਪ ਵਿੱਚ ਸੰਸਕ੍ਰਿਤ ਕਲਾਸਿਕਸ ਉੱਤੇ ਨਿਰਭਰ ਕਰਦਾ ਸੀ। ਆਪਣੇ ਦਰਜਨਾਂ ਪੂਰਨ-ਲੰਬਾਈ ਵਾਲੇ ਨਾਟਕਾਂ ਅਤੇ ਇੱਕ-ਐਕਟ ਨਾਟਕ ਦੇ ਪੰਜ ਸੰਗ੍ਰਹਿ ਦੀ ਰਚਨਾ ਅਤੇ ਪ੍ਰਦਰਸ਼ਨ ਵਿੱਚ, ਉਸਨੇ ਯਥਾਰਥਵਾਦੀ ਤੋਂ ਮਿਥਿਹਾਸਕ ਵਿਧਾ ਤੱਕ ਦਾ ਸਫ਼ਰ ਕੀਤਾ।

ਇਸ ਨਾਟਕੀ ਕੋਸ਼ ਤੋਂ ਇਲਾਵਾ, ਗਾਰਗੀ ਦੀਆਂ ਛੋਟੀਆਂ ਕਹਾਣੀਆਂ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਹੋਣੀਆਂ ਸ਼ੁਰੂ ਹੋ ਗਈਆਂ। ਨਿਊਯਾਰਕ ਸਿਟੀ ਵਿੱਚ ਪ੍ਰਕਾਸ਼ਿਤ ਇੱਕ ਕਿਤਾਬ, ਫੋਕ ਥੀਏਟਰ ਆਫ਼ ਇੰਡੀਆ, ਅਤੇ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਦੋ ਅਰਧ-ਆਤਮਜੀਵਨੀ ਨਾਵਲ, ਦਿ ਨੇਕਡ ਟ੍ਰਾਈਐਂਗਲ (ਨੰਗੀ ਧੂਪ) ਅਤੇ ਦਿ ਪਰਪਲ ਮੂਨਲਾਈਟ (ਕਾਸ਼ਨੀ ਵੇਹੜਾ) ਨੇ ਉਸਨੂੰ ਵਿਸ਼ਵ-ਵਿਆਪੀ ਪ੍ਰਸਿੱਧੀ ਦਵਾਈ।

ਬਲਵੰਤ ਗਾਰਗੀ ਪੰਜਾਬੀ ਵਿਚ ਨਾਟਕ ਲਿਖਣ ਦੇ ਮੋਢੀਆਂ ਵਿਚੋਂ ਸੀ ਅਤੇ ਦੂਰਦਰਸ਼ਨ 'ਤੇ ਉਸਦੇ ਨਾਟਕ 'ਸਾਂਝਾ ਚੁੱਲ੍ਹਾ' ਦੇ ਨਿਰਮਾਣ ਅਤੇ ਪ੍ਰਸਾਰਣ ਨੂੰ ਦੇਸ਼ ਭਰ ਵਿਚ ਪ੍ਰਸ਼ੰਸਾ ਮਿਲੀ।

ਰਚਨਾਵਾਂ

ਨਾਟਕ

  • ਤਾਰਾ ਟੁੱਟਿਆ (1942)
  • ਲੋਹਾ ਕੁੱਟ (1944)
  • ਸੈਲ ਪੱਥਰ (1949)
  • ਬਿਸਵੇਦਾਰ (1948)
  • ਕੇਸਰੋ (1952)
  • ਨਵਾਂ ਮੁੱਢ (1949)
  • ਘੁੱਗੀ (1950)
  • ਸੋਹਣੀ ਮਹੀਂਵਾਲ (1956)
  • ਕਣਕ ਦੀ ਬੱਲੀ (1954)
  • ਧੂਣੀ ਦੀ ਅੱਗ (1968)
  • ਗਗਨ ਮੈ ਥਾਲੁ (1969)
  • ਸੁਲਤਾਨ ਰਜ਼ੀਆ (1970)
  • ਬਲਦੇ ਟਿੱਬੇ (1996)
  • ਦੁੱਧ ਦੀਆਂ ਧਾਰਾਂ (1967)
  • ਪੱਤਣ ਦੀ ਬੇਦੀ (1975)
  • ਕੁਆਰੀ ਟੀਸੀ (1945)
  • ਸੌਂਕਣ (1979)
  • ਚਾਕੂ (1982)
  • ਪੈਂਟੜੇਬਾਜ਼ (1982)
  • ਮਿਰਜ਼ਾ ਸਾਹਿਬਾਂ (1984)
  • ਅਭਿਸਾਰਕਾ
  • ਬਲਦੇ ਟਿੱਬੇ (1996)

ਇਕਾਂਗੀ ਸੰਗ੍ਰਿਹ

  • ਕੁਆਰੀ ਟੀਸੀ (1945)
  • ਦੋ ਪਾਸੇ
  • ਪੱਤਣ ਦੀ ਬੇੜੀ (1975)
  • ਦਸਵੰਧ(1949)
  • ਦੁਧ ਦੀਆਂ ਧਾਰਾਂ(1967)
  • ਚਾਕੂ(1982)
  • ਪੈਂਤੜੇਬਾਜ਼( 1982)

ਕਹਾਣੀ ਸੰਗ੍ਰਹਿ

  • ਮਿਰਚਾਂ ਵਾਲਾ ਸਾਧ
  • ਡੁੱਲ੍ਹੇ ਬੇਰ
  • ਕਾਲਾ ਅੰਬ

ਵਾਰਤਕ

  • ਨਿੰਮ ਦੇ ਪੱਤੇ
  • ਸੁਰਮੇ ਵਾਲੀ ਅੱਖ
  • ਕੌਡੀਆਂ ਵਾਲਾ ਸੱਪ
  • ਹੁਸੀਨ ਚਿਹਰੇ
  • ਕਾਸ਼ਨੀ ਵਿਹੜਾ
  • ਸ਼ਰਬਤ ਦੀਆਂ ਘੁੱਟਾਂ

ਨਾਵਲ

ਖੋਜ ਪੁਸਤਕਾਂ

  • ਲੋਕ ਨਾਟਕ
  • ਰੰਗਮੰਚ

ਦਿਲਚਸਪ ਕਿੱਸੇ

ਬਲਵੰਤ ਗਾਰਗੀ ਲਿਖਦਾ ਹੈ ਕਿ ਮਾਂ ਨੇ ਦੋਹਾਂ ਭਰਾਵਾਂ ਵਿਚੋਂ ਮੈਨੂੰ ਚੁਣ ਪਿੰਡ ਦੇ ਗੁਰੂਦੁਆਰੇ ਪੜ੍ਹਨ ਭੇਜ ਦਿੱਤਾ। ਅਸੀਂ ਦੋ ਦਿਨ ਖੇਡਦੇ ਰਹੇ। ਕੋਈ ਮਾਸਟਰ ਨਹੀਂ ਆਇਆ। ਇੱਕ ਦਿਨ ਰੌਲਾ ਪੈ ਗਿਆ, "ਬਾਬਾ ਜੀ ਆ ਗਏ।" ਨੀਲਾ ਬਾਣਾ ਪਾਈ ਘੋੜੇ ਤੇ ਚੜ੍ਹੇ ਬਾਬਾ ਜੀ ਨੇ ਮੈਨੂੰ ਪੁੱਛਿਆ, "ਇਥੇ ਖੇਡਣ ਆਇਆਂ?" ਆਖਿਆ, "ਨਹੀਂ ਜੀ! ਇਥੇ ਪੜ੍ਹਦਾ ਹਾਂ।" ਆਖਣ ਲੱਗੇ, "ਜੇ ਪੜ੍ਹਦਾ ਏਂ ਤਾਂ ਫੇਰ ਸਬਕ ਸੁਣਾ।" ਅੱਗੋਂ ਆਖਿਆ, "ਸਬਕ ਤਾਂ ਤੁਸੀਂ ਅਜੇ ਪੜ੍ਹਾਇਆ ਹੀ ਨਹੀਂ।" ਘੋੜੇ ਤੇ ਚੜ੍ਹੇ ਚੜ੍ਹਾਇਆਂ ਹੱਥ ਫੜੇ ਨੇਜੇ ਨਾਲ ਭੋਏਂ ਤੇ ਪਹਿਲੋਂ ਏਕਾ ਵਾਹਿਆ ਫੇਰ ਉਚੀ ਛਤਰੀ ਵਾਲਾ ਊੜਾ ਤੇ ਆਖਣ ਲੱਗੇ, "ਆਖ ਇੱਕ ਓਅੰਕਾਰ!" ਇਹ ਤੇਰਾ ਪਹਿਲਾ ਸਬਕ ਏ।

ਬਲਵੰਤ ਗਾਰਗੀ ਲਿਖਦਾ ਹੈ ਕਿ ਇਹ ਸਬਕ ਮੇਰੀ ਜਿੰਦਗੀ ਦਾ ਪਹਿਲਾ ਤੇ ਆਖਰੀ ਸਬਕ ਹੋ ਨਿੱਬੜਿਆ। ਬਾਕੀ ਦਾ ਸਾਰਾ ਕੁਝ ਮੈਂ ਇਹਨਾਂ ਦੋ ਸਬਕਾਂ ਦੇ ਵਿਚ ਰਹਿ ਕੇ ਹੀ ਕੀਤਾ।

ਚਿੱਠੀਆਂ ਪੱਤਰ

ਪਿਆਰੇ ਪ੍ਰੀਤਮ ਸਿੰਘ,

ਤੇਰੀ ਚਿੱਠੀ ਮਿਲੀ । ਤੂੰ ਮੈਨੂੰ ਸੰਤ ਸਿੰਘ ਸੇਖੋਂ ਦੇ 'ਅਭਿਨੰਦਨ ਗ੍ਰੰਥ' ਲਈ ਇਕ ਲੇਖ ਲਿਖਣ ਲਈ ਕਿਹਾ ਹੈ। ਮੈਨੂੰ ਇਸ ਤਰ੍ਹਾਂ ਦੇ ਅਭਿਨੰਦਨ ਗ੍ਰੰਥਾਂ ਤੋਂ ਸਖ਼ਤ ਨਫ਼ਰਤ ਹੈ। ਇਨ੍ਹਾਂ ਵਿਚ ਦੱਬ ਕੇ ਝੋਲੀ-ਚੁੱਕੀ, ਝੂਠ ਦੇ ਪਲੰਦੇ, ਤੇ ਤਾਰੀਫ਼ਾਂ ਦੇ ਪੁਲ ਬੰਨ੍ਹੇ ਹੁੰਦੇ ਹਨ।

ਮੈਨੂੰ ਸੇਖੋਂ ਬਹੁਤ ਚੰਗਾ ਲਗਦਾ ਹੈ। ਉਹ ਕਮਾਲ ਦਾ ਬੰਦਾ ਹੈ-ਖੁੱਲ੍ਹਾ ਦਿਲ, ਖੁੱਲ੍ਹੀ ਸੋਚ, ਖੁੱਲ੍ਹਾ ਹੱਥ। ਬਿਰਧ ਹੋ ਕੇ ਵੀ ਸੱਜਰੇ ਦਾ ਸੱਜਰਾ। ਇਸ ਬਾਬਾ ਬੋਹੜ ਦੀ ਛਾਂ ਹੇਠ ਸੈਂਕੜੇ ਆਲੋਚਕ, ਲੇਖਕ ਤੇ ਕਵੀ ਪਰਵਾਨ ਚੜ੍ਹੇ। ਸੇਖੋਂ ਨੇ ਆਪਣੀ ਧੂਣੀ 'ਚੋ ਬਹੁਤਾ ਕਰ ਕੇ ਤੀਵੀਆਂ ਨੂੰ ਹੀ ਸੁਆਹ ਦੀ ਚੂੰਢੀ ਬਖ਼ਸ਼ੀ ਭਾਵੇਂ ਬਹੁਤੀਆਂ ਬੀਬੀਆਂ ਵਿਚ ਕੋਈ ਕਲਾਤਮਕ ਚਿਣਗ ਘੱਟ ਹੀ ਜਾਗੀ।

ਮੈਂ ਸੇਖੋਂ ਬਾਰੇ ਦੋ ਰੇਖਾ ਚਿੱਤ੍ਰ ਲਿਖੇ ਸਨ ਬਹੁਤ ਪਹਿਲਾਂ ਤੇ ਇਹ ਮੇਰੀ ਪੁਸਤਕ 'ਸ਼ਰਬਤ ਦੀਆਂ ਘੁੱਟਾਂ ਦੇ ਸੰਗ੍ਰਹਿ ਵਿਚ ਹਨ ਜਿਸ ਨੂੰ ਨਵਯੁਗ ਨੇ ਛਾਪਿਆ। ਆਪਣੇ ਮਿੱਤ੍ਰਾਂ ਬਾਰੇ ਮੈਂ ਇਹ ਚਿੱਤ੍ਰ ਬਹੁਤ ਸੋਚ ਵਿਚਾਰ ਕੇ ਲਿਖੇ ਸਨ। ਤੀਹ ਸਾਲ ਪਹਿਲਾਂ ਤੇਰੇ ਉਤੇ ਵੀ ਇਕ ਲੇਖ ਲਿਖਿਆ ਸੀ ਜੋ ਹੁਣ ਤੀਕ ਸਾਰਥਕ ਹੈ।

ਗ੍ਰੰਥਾਂ ਬਾਰੇ ਫਿਰ ਆਖ ਦੇਵਾਂ ਕਿ ਮੈਂ ਇਕੋ ਗ੍ਰੰਥ ਅੱਗੇ ਸਿਰ ਨਿਵਾਉਂਦਾ ਹਾਂ ਤੇ ਉਹ ਹੈ "ਗੁਰੂ ਗ੍ਰੰਥ ਸਾਹਿਬ"।

ਬਾਕੀ ਸਭ ਝੂਠ!

ਤੇਰਾ ਮਿੱਤਰ

ਬਲਵੰਤ ਗਾਰਗੀ

ਸਨਮਾਨ

ਹਵਾਲੇ

Tags:

ਬਲਵੰਤ ਗਾਰਗੀ ਜੀਵਨਬਲਵੰਤ ਗਾਰਗੀ ਨਾਟਕਬਲਵੰਤ ਗਾਰਗੀ ਰਚਨਾਵਾਂਬਲਵੰਤ ਗਾਰਗੀ ਦਿਲਚਸਪ ਕਿੱਸੇਬਲਵੰਤ ਗਾਰਗੀ ਚਿੱਠੀਆਂ ਪੱਤਰਬਲਵੰਤ ਗਾਰਗੀ ਸਨਮਾਨਬਲਵੰਤ ਗਾਰਗੀ ਹਵਾਲੇਬਲਵੰਤ ਗਾਰਗੀ

🔥 Trending searches on Wiki ਪੰਜਾਬੀ:

ਚੜ੍ਹਦੀ ਕਲਾਪੰਜਾਬੀ ਨਾਟਕਪਰਸ਼ੂਰਾਮਸਭਿਆਚਾਰਕ ਆਰਥਿਕਤਾਸਮਾਜ ਸ਼ਾਸਤਰਪੰਜ ਪਿਆਰੇਅਜੀਤ ਕੌਰਆਈ.ਐਸ.ਓ 4217ਮਨੁੱਖੀ ਹੱਕਪੰਜਾਬੀ ਧੁਨੀਵਿਉਂਤਹੋਲਾ ਮਹੱਲਾਪੰਜਾਬੀ ਕੱਪੜੇਮਹਾਕਾਵਿਸਟੀਫਨ ਹਾਕਿੰਗਚਿੱਟਾ ਲਹੂਹਰਭਜਨ ਮਾਨਸੰਤ ਸਿੰਘ ਸੇਖੋਂਜ਼ੋਮਾਟੋਮਾਰਕਸਵਾਦੀ ਸਾਹਿਤ ਆਲੋਚਨਾਛਪਾਰ ਦਾ ਮੇਲਾਸੰਤ ਰਾਮ ਉਦਾਸੀਊਧਮ ਸਿੰਘਜਲ੍ਹਿਆਂਵਾਲਾ ਬਾਗਅੰਮ੍ਰਿਤ ਵੇਲਾਮਿਰਜ਼ਾ ਸਾਹਿਬਾਂਜਲੰਧਰਬੰਗਲੌਰਧਾਰਾ 370ਕਬੀਰਪੰਜਾਬੀਅਜ਼ਰਬਾਈਜਾਨਕੰਪਿਊਟਰਜ਼ਫ਼ਰਨਾਮਾ (ਪੱਤਰ)ਭਾਰਤ ਵਿੱਚ ਬਾਲ ਵਿਆਹਪੋਸਤਗਗਨ ਮੈ ਥਾਲੁਤਖ਼ਤ ਸ੍ਰੀ ਹਜ਼ੂਰ ਸਾਹਿਬਸਿਹਤਬੁੱਧ ਧਰਮਮੋਹਨ ਭੰਡਾਰੀਨਾਟਕ (ਥੀਏਟਰ)ਹਵਾ ਪ੍ਰਦੂਸ਼ਣਪਾਣੀਪਤ ਦੀ ਤੀਜੀ ਲੜਾਈਵਰ ਘਰਧਨੀ ਰਾਮ ਚਾਤ੍ਰਿਕਦਸਮ ਗ੍ਰੰਥਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਹਾਕੀਸਵਰ ਅਤੇ ਲਗਾਂ ਮਾਤਰਾਵਾਂਗੁਰਬਾਣੀ ਦਾ ਰਾਗ ਪ੍ਰਬੰਧਸਾਹਿਬਜ਼ਾਦਾ ਜ਼ੋਰਾਵਰ ਸਿੰਘਚੰਦਰਮਾਫੌਂਟਰਾਜਸਥਾਨਉੱਚਾਰ-ਖੰਡਸਵੈ-ਜੀਵਨੀਅਲੰਕਾਰ ਸੰਪਰਦਾਇਮਨੀਕਰਣ ਸਾਹਿਬਗੁਰਦਾਸ ਮਾਨਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਸੋਹਣ ਸਿੰਘ ਥੰਡਲਸਤਿੰਦਰ ਸਰਤਾਜ2003ਮੀਰੀ-ਪੀਰੀਗੌਤਮ ਬੁੱਧਮਜ਼੍ਹਬੀ ਸਿੱਖਅਕਾਲੀ ਫੂਲਾ ਸਿੰਘਪੰਜਾਬ ਦੇ ਮੇਲੇ ਅਤੇ ਤਿਓੁਹਾਰਸ਼ਾਹ ਮੁਹੰਮਦਕਾਲੀਦਾਸਵਿਆਹ ਦੀਆਂ ਰਸਮਾਂਗੁਰੂ ਗਰੰਥ ਸਾਹਿਬ ਦੇ ਲੇਖਕਵਿਆਹਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਭਗਤ ਸਿੰਘ🡆 More