ਸੰਯੁਕਤ ਪੰਜਾਬੀ ਸਭਿਆਚਾਰ

ਸੰਯੁਕਤ ਤੋਂ ਭਾਵ ਹੈ - ਰਲਿਆ ਮਿਲਿਆ। ਜਦੋਂ ਕੋਈ ਇੱਕ ਸਭਿਆਚਾਰ ਜਾਂ ਸਮਾਜ ਕਿਸੇ ਦੂਸਰੇ ਸਭਿਆਚਾਰ ਅਤੇ ਫ਼ਿਰ ਅੱਗੇ ਕਿਸੇ ਤੀਸਰੇ ਸਭਿਆਚਾਰ 'ਚੋਂ ਉਪਜ ਕਿ ਕੋਈ ਨਵੇਂ ਸਭਿਆਚਾਰ ਦਾ ਰੂਪ ਧਾਰਨ ਕਰਕੇ ਕੋਈ ਨਵੇਂ ਸਭਿਆਚਾਰ ਦੇ ਰੂਪ ਵਿੱਚ ਆਉਂਦਾ ਹੈ ਤਾਂ ਸੰਯੁਕਤ ਸਭਿਆਚਾਰ ਅਖਵਾਉਂਦਾ ਹੈ। ਪੰਜਾਬੀ ਸਭਿਆਚਾਰ ਵੀ ਇਹਨਾਂ ਪ੍ਰਭਾਵਾਂ ਦੇ ਹੇਠ ਆ ਕਿ ਉਪਜਿਆ ਹੋਇਆ ਸਭਿਆਚਾਰ ਹੈ। ਇਤਿਹਾਸਕ ਖੋਜ਼ਾਂ ਦੇ ਪ੍ਰਮਾਣਿਕ ਤੱਥਾਂ ਤੋਂ ਮਿਲ਼ਦੇ ਪੈਮਾਨਿਆਂ ਦੇ ਆਧਾਰ ਤੇ ਪਤਾ ਲੱਗਦਾ ਹੈ ਕਿ ਇੱਥੇ ਪਹਿਲਾਂ ਹੜੱਪਾ ਤੇ ਮਹਿੰਦਜੋਦੜੋ ਦੇ ਲੋਕ ਰਹਿੰਦੇ ਸਨ। ਇਸ ਤੋਂ ਬਾਅਦ ਆਰੀਅਨ, ਮੁਸਲਮਾਨ ਅਤੇ ਫ਼ਿਰ ਬਰਤਾਨਵੀ ਸਮਾਜ ਹੋਂਦ ਵਿੱਚ ਆਇਆ। ਇਹਨਾਂ ਸਭਿਆਚਾਰ ਦੇ ਪ੍ਰਭਾਵ ਹੇਠ ਆ ਕਿ ਹੀ ਸੰਯੁਕਤ ਪੰਜਾਬੀ ਸਭਿਆਚਾਰ ਦਾ ਜਨਮ ਹੋਇਆ। ਕੋਈ ਵੀ ਸਭਿਆਚਾਰ ਕਿਸੇ ਸਮਾਜ ਦੇ ਯਥਾਰਥਕ,ਸਮਾਜਕ ਅਤੇ ਮਾਨਸਿਕ ਰਿਵਾਜਾਂ ਦਾ ਪ੍ਰਬੰਧ ਹੁੰਦੀ ਹੈ।ਇਹ ਰਿਵਾਜ ਕੋਈ ਵੀ ਸਮਾਜ ਆਪ ਸਿਰਜ ਦਾ ਅਤੇ ਕੁਝ ਰਿਵਾਜ ਮਨੁੱਖ ਆਪਣੇ ਅੰਦਰਲੇ ਅਤੇ ਬਾਹਰਲੇ ਕੁਦਰਤੀ ਵਾਤਾਵਰਨ ਨਾਲ਼ ਲੋੜਾਂ ਤੋਂ ਪ੍ਰੇਰਿਤ ਹੋ ਕਿ ਸਿਰਜਦਾ ਹੈ। ਮਨੁੱਖ ਜਿਸ ਸਭਿਆਚਾਰ ਵਿੱਚ ਜੰਮਦਾ ਪਲਦਾ ਹੈ, ਉਸ ਅਨੁਸਾਰ ਹੀ ਆਪਣੇ ਆਪ ਨੂੰ ਢਾਲ ਲੈਂਦਾ ਹੈ ਆਪੇ ਦੀ ਇਸ ਢਾਲ ਕਾਰਨ ਹੀ ਉਹ ਸਭਿਆਚਾਰ ਪ੍ਰਕਿਰਤੀ ਦਾ ਜੀਵ ਬਣਦਾ ਹੈ। ਸਾਰੇ ਮਨੁੱਖਾਂ ਦੀ ਕੁਦਰਤੀ ਅੰਦਰਲੀ ਬਣਤਰ ਤਾਂ ਇੱਕੋਂ ਜਿਹੀ ਹੁੰਦੀ ਹੈ,ਪਰ ਭਿੰਨ-ਭਿੰਨ ਸਮੂਹਾਂ ਦਾ ਬਾਹਰਲਾ ਭੂਗੋਲਿਕ ਵਾਤਾਵਰਣ ਵੱਖ਼ਰਾ-ਵੱਖ਼ਰਾ ਹੁੰਦਾ ਹੈ। ਸਭਿਆਚਾਰਕ ਸਰਵੇਖਣ ਦੁਆਰਾ ਇਕੱਤਰ ਕੀਤੇ ਗਏ ਤੱਥਾਂ ਵਿੱਚ ਵੀ ਮਿਲਦਾ ਹੈ ਕਿ ਭਿੰਨ-ਭਿੰਨ ਮਨੁੱਖੀ ਸਮਾਜ ਆਪਣੇ ਭੂਗੋਲਿਕ ਹਾਲਾਤ ਅਨੁਸਾਰ ਇੱਕੋਂ ਸਮੇਂਂ ਭਿੰਨ-ਭਿੰਨ ਸਭਿਆਚਾਰਕ ਅੰਗ ਸਿਰਜੇ ਜਾਂਦੇ ਹਨ।ਪਦਾਰਥਕ, ਪੈਦਾਵਾਰ ਸਮਾਜਿਕ ਰਿਸ਼ਤੇ ਅਤੇ ਉਨ੍ਹਾਂ ਦਾ ਸੰਸਾਰਕ ਪ੍ਰਗਟਾਉ ਤਾਂ ਹਰੇਕ ਮਨੁੱਖੀ ਸਮਾਜ ਦਾ ਸਾਂਝਾ ਲੱਛਣ ਹੈ। ਜਿਸ ਦੇ ਸਿੱਟੇ ਵਜੋਂ ਭਿੰਨਤਾਂ ਦਰਸਾਉਂਦਾ ਹੈ।ਇਸ ਤਰ੍ਹਾਂ ਨਾਲ਼ ਇੱਕ ਸਭਿਆਚਾਰ ਤਬਦੀਲੀ ਕਾਰਨ ਸਭਿਆਚਾਰ ਵਿੱਚੋਂ ਉਪ-ਸਭਿਆਚਾਰ ਜਨਮ ਲੈਂਦਾ ਹੈ। ਜਦੋਂ ਕੋਈ ਉਪ-ਸਭਿਆਚਾਰ ਅੱਗੇ ਉਪ-ਸਭਿਆਚਾਰ ਵਿੱਚ ਵੰਡਿਆ ਜਾਵੇਗਾ ਤਾਂ ਸੁਭਾਵਿਕ ਹੀ ਕਿ ਦੂਸਰੇ ਸਭਿਆਚਾਰ ਨਾਲ਼ ਆਪਸੀ ਮਤਭੇਦ ਸਾਹਮਣੇ ਆਉਣਗੇ, ਇਹਨਾਂ ਸਭਿਆਚਾਰ ਦਾ ਟਿਕਾਉ ਤਦ ਤੱਕ ਇਹਨਾਂ ਸਭਿਆਚਾਰ ਦੇ ਵਿਚਲੇ ਮਤਭੇਦਾਂ ਨੂੰ ਖ਼ਤਮ ਨਾ ਕੀਤਾ ਜਾ ਸਕੇ। ਇਹਨਾਂ ਵਿਚਲੇ ਮਤਭੇਦਾਂ ਨੂੰ ਖ਼ਤਮ ਕਰਨ ਵਾਲਾ ਸੰਯੁਕਤ ਸਭਿਆਚਾਰ ਹੀ ਅਜਿਹਾ ਤਰੀਕਾ ਹੈ ਜੋ ਸਭਿਆਚਾਰ ਦੇ ਦੂਸਰੇ ਵਰਗ ਨਾਲ਼ ਭਿੰਨ-ਭਿੰਨ ਸਭਿਆਚਾਰ ਆਪਸ ਵਿੱਚ ਜੁੜਵੇਂ ਰੂਪ ਵਿੱਚ ਰਹਿਣ ਲੱਗ ਜਾਂਦੇ ਹਨ। ਜੇਕਰ ਅਸੀਂ ਮੁੱਢਲੇ ਰੂਪ ਵਿੱਚ ਦੇਖੀਏ ਤਾਂ ਇਹ ਸਭਿਆਚਾਰ ਵੱਖਰੇ -ਵੱਖਰੇ ਦਿਖਾਈ ਦਿੰਦੇ ਹਨ,ਪਰ ਸੰਯੁਕਤ ਸਭਿਆਚਾਰ ਨਾਲ਼ ਆਪਸ ਵਿੱਚ ਘੁਲ ਮਿਲ ਜਾਂਦੇ ਹਨ।ਨਵੀਨ ਸਭਿਆਚਾਰ ਨਵੀਆਂ ਪ੍ਰਸਥਿਤੀਆਂ ਅਨੁਕੂਲ ਹੋ ਜਾਂਦੀ ਅਤੇ ਉਨ੍ਹਾਂ ਅਨੁਸਾਰ ਢਲ ਜਾਂਦੀ ਹੈ ਅਤੇ ਸਮਾਜਿਕ ਸੰਬੰਧਾਂ ਵਿੱਚ ਸ਼ਾਮਿਲ ਹੋ ਜਾਂਦੀ ਹੈ। ਜੇਕਰ ਅਸੀਂ ਹੁਣ ਪੰਜਾਬੀ ਸਭਿਆਚਾਰ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਭਾਰਤ ਦਾ ਉਹ ਹਿੱਸਾ ਹੈ ਜਿੱਥੇ ਮੁੱਢ ਤੋਂ ਹੀ ਬਾਹਰਲੇ ਸਭਿਆਚਾਰਕ ਸਮੂਹ ਵਸਦੇ ਰਹੇ ਹਨ। ਪੰਜਾਬ ਵਿੱਚ ਹਰੇਕ ਸਮੂਹ ਤੇ ਸਭਿਆਚਾਰ ਦੇ ਲੋਕ ਆਪਣੇ ਕਿ ਵੱਸਣ ਨਾਲ਼ ਪੰਜਾਬ ਦੇ ਲੋਕਾਂ ਦਾ ਰਹਿਣ ਸਹਿਣ ਹਰੇਕ ਭਾਂਤ ਦੇ ਵਾਤਾਵਰਣ ਦੇ ਵਿੱਚ ਵਸ ਜਾਣ ਦੇ ਯੋਗ ਹੋਇਆ। ਪੰਜਾਬੀ ਸਭਿਆਚਾਰ ਵਿੱਚ ਹਰੇਕ ਸਮੂਹ ਦਾ ਆਪਣਾ ਵੱਖਰਾ ਸਥਾਨ ਹੈ ਤੇ ਹਰੇਕ ਸਮੂਹ ਨੇ ਆਪਣੀ ਭੂਮਿਕਾ ਅਦਾ ਕੀਤੀ ਜਿਸ ਕਾਰਨ ਇੱਥੇ ਹਰ ਸਮੇਂ ਨਵੀਨੀਂਕਰਨ ਹੁੰਦਾ ਰਿਹਾ। ਸੰਯੁਕਤ ਪੰਜਾਬੀ ਸਭਿਆਚਾਰ ਦੇ ਮੁੱਖ ਤੌਰ 'ਤੇ ਤਿੰਨ ਪੜਾਅ ਹੈ।

ਆਰੀਆ ਲੋਕਾਂ ਦੇ ਆਉਣ ਨਾਲ਼

ਪੰਜਾਬ ਵਿੱਚ ਆਰੀਆ ਦੇ ਪ੍ਰਵੇਸ਼ ਨਾਲ਼ ਸੰਯੁਕਤ ਪੰਜਾਬੀ ਸਭਿਆਚਾਰ ਦਾ ਪਹਿਲਾਂ ਪੜਾਅ ਸ਼ੁਰੂ ਹੁੰਦਾ ਹੈ। ਪੰਜਾਬ ਦੇ ਪ੍ਰਾਚੀਨ ਇਤਿਹਾਸ ਵਿੱਚ ਹੋਈਆਂ ਖੋਜ਼ਾਂ ਤੋਂ ਪਤਾ ਲੱਗਦਾ ਹੈ ਕਿ ਇਸ ਤੋਂ ਪਹਿਲਾਂ ਵੀ ਹੜੱਪਾ ਅਤੇ ਮਹਿੰਦਜੋਦੜੋ ਦੀ ਤੇ ਜਾਂ ਫ਼ਿਰ ਸਿੰਧ ਘਾਟੀ ਸਭਿਅਤਾ ਨਾਂ ਨਾਲ਼ ਜਾਣਿਆ ਜਾਂਦਾ ਸੀ। ਇਹਨਾਂ ਲੋਕਾਂ ਦਾ ਮੁੱਖ ਕਿੱਤਾ ਕਾਸ਼ਤਕਾਰੀ ਸੀ।ਇਸ ਸਭਿਅਤਾ ਵਿੱਚ ਕਿਸੇ ਵੀ ਧਾਰਮਿਕ ਵਰਗ ਦੀ ਵੀ ਅਣਹੋਂਦ ਸੀ। ਪੰਜਾਬ ਵਿੱਚ ਆਰੀਆ ਲੋਕਾਂ ਦੇ ਆਉਣ ਨਾਲ਼ ਪੰਜਾਬ ਵਿੱਚ ਨਵੀਂ ਸਭਿਆਚਾਰ ਪ੍ਰਣਾਲੀ ਹੋਂਦ ਵਿੱਚ ਆਈ। ਆਰੀਆ ਤੋਂ ਪਹਿਲਾਂ ਇੱਥੇ ਰਾਜਨੀਤਕ ਸੱਤਾ ਪ੍ਰਣਾਲੀ ਕਾਇਮ ਨਹੀਂ ਸੀ ਅਤੇ ਨਾ ਹੀ ਕੋਈ ਜਾਤਕ ਦਰਜਾਬੰਦੀ ਸੀ। ਆਰੀਅਨ ਲੋਕਾਂ ਨੂੰ ਇੱਥੇ ਰਾਜਨੀਤਕ ਸੱਤਾ ਪ੍ਰਣਾਲੀ ਕਾਇਮ ਕੀਤੀ ਤੇ ਸਮਾਜ ਵਿੱਚ ਜਾਤਿਕ ਆਧਾਰ ਉੱਤੇ ਸਮਾਜ ਨੂੰ ਅੱਗੇ ਭਿੰਨ-ਭਿੰਨ ਜਾਤਾਂ ਵਿੱਚ ਵੰਡਿਆ ਗਿਆ। ਆਰੀਆ ਦੇ ਆਪਣੇ ਸੰਗਠਨ ਬਣਦੇ ਰਹੇ,ਜਾਤ-ਪਾਤੀ ਢਾਂਚਾ ਉਨ੍ਹਾਂ ਨੂੰ ਵੀ ਵੱਖ-ਵੱਖ ਜਾਤੀਆਂ ਦੇ ਤੌਰ'ਤੇ ਸੰਗਠਿਤ ਕਰਦਾ ਗਿਆ। ਆਰੀਆ ਕਬੀਲੇ ਵਿੱਚ ਸਭ ਤੋਂ ਨੀਵਾਂ ਭਾਗ ਜਿੰਨ੍ਹਾਂ ਨੂੰ ਸ਼ੂਦਰ ਜਾਂ ਅਛੂਤ ਕਿਹਾ ਜਾਣ ਲੱਗਾ। ਆਰੀਆ ਸਭਿਆਚਾਰ ਦੇ ਅੰਤਰਗਤ ਹਰੇਕ ਜਾਤੀ ਨੂੰ ਆਪਣੇ ਆਪਣੇ ਸਭਿਆਚਾਰ ਅਨੁਸਾਰ ਰਿਵਾਜਾਂ ਦੀ ਪਾਲਣਾ ਕਰਨਾ ਉੱਥੋਂ ਤੱਕ ਖੁੱਲ੍ਹ ਸੀ ਜਿੱਥੋਂ ਤਕ ਉਹ ਇਸ ਪ੍ਰਣਾਲੀ ਦੇ ਨਿਯਮਾਂ ਦਾ ਉਲੰਘਣ ਨਹੀਂ ਕਰਦੇ ਸਨ।ਇਸ ਤਰ੍ਹਾਂ ਜਿਸ ਨੂੰ ਆਰੀਆ ਸਭਿਆਚਾਰ ਵਿੱਚ ਹਿੰਦੂ ਜਾਂ ਬ੍ਰਾਹਮਣੀ ਸਭਿਆਚਾਰ ਦੇ ਨਾਮ ਨਾਲ਼ ਯਾਦ ਕੀਤਾ ਜਾਂਦਾ ਹੈ, ਸੰਯੁਕਤ ਸਭਿਆਚਾਰ ਹੈ ਜਿਸ ਦਾ ਆਧਾਰ ਜਾਤਪਾਤੀ ਪ੍ਰਣਾਲੀ ਹੈ।

ਮੁਸਲਮਾਨਾਂ ਦੇ ਆਉਣ ਨਾਲ਼

ਸੰਯੁਕਤ ਪੰਜਾਬੀ ਸਭਿਆਚਾਰ ਦਾ ਦੂਸਰਾ ਦੌਰ ਮੁਸਲਮਾਨਾਂ ਦੇ ਆਉਣ ਨਾਲ਼ ਸ਼ੁਰੂ ਹੋਇਆ। ਇਹ ਸਭਿਆਚਾਰ ਆਰੀਆ ਸਭਿਆਚਾਰ ਨਾਲ਼ੋ ਬਹੁਤ ਵੱਖਰਾ ਸੀ। ਇਸ ਸਭਿਆਚਾਰ ਵਿੱਚ ਵਿਰੋਧੀ ਕੱਟੜ ਪੰਥੀ ਸੀ। ਦੂਸਰਾ ਇਸਲਾਮ ਧਰਮ ਵਿੱਚ ਮੂਰਤੀ ਪੂਜਾ,ਜਾਤ ਪਾਤ, ਵੇਦਾਂ ਦੀ ਪਵਿੱਤਰਤਾਂ ਆਦਿ ਇਸਲਾਮੀ ਸਭਿਆਚਾਰ ਵਿੱਚ ਸ਼ਾਮਿਲ ਨਹੀਂ ਸੀ। ਆਰੀਆ ਸਮਾਜ ਦੀਆਂ ਵੀ ਜੜ੍ਹਾਂ ਦੂਸਰੇ ਪਾਸੇ ਬਹੁਤ ਡੂੰਘੀਆਂ ਹੋ ਚੁੱਕੀਆਂ ਸਨ। ਆਰੀਆ ਲੋਕ ਆਪਣੀ ਸਿਆਸੀ ਤਾਕ਼ਤ ਨੂੰ ਖ਼ਤਮ ਹੋਣਾ ਤਾਂ ਬਰਦਾਸ਼ਤ ਕਰ ਸਕਦੇ ਸਨ ਪਰ ਦੂਸਰੇ ਪਾਸੇ ਆਪਣੇ ਹਿੰਦੂਤਵ, ਮੰਦਰਾਂ ਅਤੇ ਵੇਦਾਂ ਦੀ ਬੇਅਬਦੀ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਸਨ। ਜਿਸ ਦੇ ਫਲਸਰੂਪ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਆਪਸੀ ਤਕਰਾਰ ਦੀਆਂ ਉਦਾਹਰਨਾਂ ਵੀ ਮਿਲਦੀਆਂ ਹਨ। ਆਰੀਆ ਸਮਾਜ ਵਿੱਚ ਕੁੱਝ ਲੋਕ ਅਜਿਹੇ ਵੀ ਸਨ ਜੋ ਇਸਲਾਮੀਆਂ ਵੱਲੋਂ ਕੀਤੇ ਇਸ ਦੁਰਵਿਹਾਰ ਨਾਲ਼ ਸਹਿਮਤ ਨਹੀਂ ਸਨ ਦੂਸਰੇ ਪਾਸੇ ਆਰੀਆ ਸਮਾਜ ਵਿੱਚ ਦੂਸਰਾ ਵਰਗ ਵੀ ਸ਼ਾਮਿਲ ਸੀ ਜੋ ਆਪਣੇ ਪੂਰਵੀ ਹਿੱਤਾਂ ਨੂੰ ਬਚਾਉਣ ਦੀ ਬਜਾਏ ਗ਼ੁਲਾਮੀ ਸਹਿ ਜਾਣਾ ਵੀ ਕਬੂਲ ਕਰ ਰਹੇ ਸਨ। ਇਹਨਾਂ ਦੋਹਾਂ ਸਭਿਆਚਾਰ ਵਿੱਚ ਆਪਸੀ ਟਕਰਾਉ ਲਾਜ਼ਮੀ ਸੀ ਜਿਸ ਦਾ ਗਵਾਹ ਪੰਜਾਬ ਦਾ ਮੱਧਕਾਲੀਨ ਇਤਿਹਾਸ ਹੈ ਜਿਹੜਾ ਆਧੁਨਿਕ ਕਾਲ ਵਿੱਚ ਰਾਸ਼ਟਰੀ ਏਕਤਾ ਦੀ ਵੱਡੀ ਰੁਕਾਵਟ ਬਣਿਆ। ਭਾਰਤੀ ਅਤੇ ਇਸਲਾਮੀ ਸਾਮੰਤਵਾਦ ਵਿਚਕਾਰ ਇੱਕ ਤਰ੍ਹਾਂ ਦਾ ਸਮਝੌਤਾ ਹੀ ਸੀ ਜਿਸ ਦਾ ਅਸਰ ਬਹੁਤ ਵਿਆਪਕ ਅਤੇ ਲੰਮੇ ਸਮੇਂ ਲਈ ਨਹੀਂ ਹੋ ਸਕਦਾ ਸੀ। ਸੰਯੁਕਤ ਪੰਜਾਬੀ ਸਭਿਆਚਾਰ ਦੀ ਸਿਰਜਣਾ ਵਿੱਚ ਇਨ੍ਹਾਂ ਯਤਨਾਂ ਦਾ ਹਿੱਸਾ ਨਾ ਮਾਤਰ ਸੀ। ਇਸ ਸਮੇਂ ਪੰਜਾਬ ਅੰਦਰ ਦੋ ਅਜਿਹੀਆਂ ਲਹਿਰਾਂ ਉੱਠੀਆਂ ਜਿਨ੍ਹਾਂ ਨੇ ਪੰਜਾਬ ਦੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਇੱਕ ਸਭਿਆਚਾਰ ਭਾਈਚਾਰੇ ਵਿੱਚ ਪਰੋਣ ਦਾ ਯਤਨ ਕੀਤਾ ਅਤੇ ਬਹੁਤ ਹੱਦ ਤੱਕ ਕਾਮਯਾਬ ਵੀ ਹੋਇਆ। ਇਹਨਾਂ ਲਹਿਰਾਂ ਦੇ ਪ੍ਰਭਾਵ ਨੇ ਬਹੁਤ ਸਾਰੇ ਕਾਮੇ, ਮਜ਼ਦੂਰਾਂ, ਵਪਾਰੀਆਂ ਨੂੰ ਪੰਜਾਬੀ ਬਣਾਉਣ ਦਾ ਉਪਰਾਲਾ ਕੀਤਾ। ਇਹਨਾਂ ਲਹਿਰਾਂ ਦੇ ਕਰਕੇ ਪੰਜਾਬ ਵਿੱਚ ਸੂਫ਼ੀ ਲਹਿਰ ਦਾ ਉਦਭਵ ਹੋਇਆ। ਜਿਸ ਨੇ ਪ੍ਰਮਾਤਮਾ ਦੇ ਸੰਕਲਪ ਨੂੰ ਪੇਸ਼ ਕੀਤਾ,ਭਾਵ'ਰੱਬ ਇੱਕ ਹੈ' ਸੂਫ਼ੀ ਲਹਿਰ 'ਸ਼ਰ੍ਹਾਂ' ਸੰਪ੍ਰਦਾਇ ਮੁੱਖ ਤੌਰ 'ਤੇ ਇਹਨਾਂ ਪ੍ਰਭਾਵਾਂ ਹੇਠ ਉਪਜੀ ਹੋਈ ਲਹਿਰ ਸੀ। ਜਿਸ ਵਹਿਮ ਭਰਮ,ਜੀਵਨ ਨਾਸ਼ਮਾਨਤਾ,ਪਾਠ ਪੂਜਾ,ਜਾਤ ਪਾਤ ਦੀਆਂ ਵੰਡੀਆਂ ਨੂੰ ਨਕਾਰਿਆ ‌‌‌‌ਇਸ ਧਾਰਮਿਕ ਸੰਪ੍ਰਦਾਇ ਲਹਿਰ ਨਾਲ਼ ਹਿੰਦੂਆਂ-ਮੁਸਲਮਾਨਾਂ ਵਿੱਚ ਧਾਰਮਿਕ ਸੰਪ੍ਰਦਾਇਕ ਵੈਰ ਵਿਰੋਧ ਬਹੁਤ ਘਟ ਗਿਆ ਅਤੇ ਪੀਰਾਂ ਫ਼ਕੀਰਾਂ ਤੇ ਸਾਧਾਂ ਸੰਤਾਂ ਵਿੱਚ ਮਿੱਸੀ ਵਾਲੇ ਧਰਮ ਦੇ ਅਨੁਯਾਈ ਹੋ ਨਿੱਬੜੇ। ਪੰਜਾਬ ਦੀ ਸਾਂਝੀ ਭਾਸ਼ਾ ਪੰਜਾਬੀ ਅਤੇ ਪੰਜਾਬੀ ਸਾਹਿਤ ਦੇ ਵਿਕਾਸ ਵਿੱਚ ਵੀ ਸੂਫ਼ੀਆਂ ਨੇ ਵਰਨਣਯੋਗ ਹਿੱਸਾ ਪਾਇਆ। ਇਸ ਕਾਲ ਦੌਰਾਨ ਹੀ ਦੂਸਰੀ ਲਹਿਰ ਸਿੱਖ ਧਰਮ ਦੇ ਰੂਪ ਵਿੱਚ ਉੱਠੀ।ਇਹ ਲਹਿਰ ਸੂਫ਼ੀਆਂ ਨਾਲ਼ ਮਿਲ਼ਦੀ ਹੋਈ ਵੀ ਆਪਣੇ ਉਦੇਸ਼ ਤੇ ਕਾਰਜਵਿਧੀ ਵਿੱਚ ਵਧੇਰੇ ਵਿਆਪਕ ਅਤੇ ਪ੍ਰਗਤੀਸ਼ੀਲ ਸੀ। ਹਿੰਦੂ-ਮੁਸਲਿਮ ਵਿਰੋਧ ਦੀ ਸਮੱਸਿਆ ਪ੍ਰਤੀ ਸੂਫ਼ੀਆਂ ਦੀ ਪਹੁੰਚ ਨਿੱਜਵਾਦੀ ਸੀ। ਉਨ੍ਹਾਂ ਅੱਗੇ ਸਮਾਜਿਕ ਤਬਦੀਲੀ ਦਾ ਉਦੇਸ਼ ਨਹੀਂ ਸੀ ਅਤੇ ਨਾ ਹੀ ਉਹਨਾਂ ਦੀ ਲੜਾਈ ਸਾਮੰਤਵਾਦੀ ਵਿਵਸਥਾ ਦੇ ਆਰਥਿਕ ਰਾਜਨੀਤਕ ਮਸਾਜ਼ ਉੱਤੇ ਸੀ। ਪਰ ਸਿੱਖ ਲਹਿਰ ਹਿੰਦੂ ਅਤੇ ਮੁਸਲਮਾਨਾਂ ਦੋਹਾਂ ਦੀ ਸਾਮੰਤਵਾਦੀ ਸੰਸਕ੍ਰਿਤੀ ਦੀ ਕੱਟੜ ਵਿਰੋਧੀ ਸੀ ਅਤੇ ਇਹ ਸਭਿਆਚਾਰ ਦੇ ਖਿਲਾਫ਼ ਕਿਸਾਨਾਂ, ਕਾਰੀਗਰਾਂ ਅਤੇ ਵਪਾਰੀਆਂ ਦੇ ਹਿਤ ਦਾ ਪੈਂਤੜਾ ਉਸਾਰਨ ਦਾ ਉਦੇਸ਼ ਲੈਣ ਕਿ ਚੱਲੀਂ ਸੀ। ਇਸ ਲਹਿਰ ਨੇ ਲੰਗਰ,ਸੰਗਤ,ਪੰਗਤ,ਕੀਰਤਨ,ਗੁਰਮਤ, ਹੁਕਮਨਾਮਾ,ਰਹਿਤ ਮਰਿਆਦਾ, ਆਖੰਡ ਪਾਠ ਆਦਿ ਕੁਝ ਅਜਿਹੇ ਰਿਵਾਜ ਚਾਲੂ ਕੀਤੇ ਜਿਹੜੇ ਮੌਲਵੀਆਂ ਅਤੇ ਬ੍ਰਾਹਮਣਾਂ ਦੀ ਪਰਸਪਰ-ਵਿਰੋਧੀ ਨੂੰ ਵੀ ਕੱਟਦੇ ਸਨ ਅਤੇ ਆਮ ਲੋਕਾਂ ਵਿਰੁੱਧ ਦੋਹਾਂ ਦੀ ਸਾਂਝੇ ਮੁਹਾਜ਼ ਦਾ ਵੀ ਵਿਰੋਧ ਕਰਦੇ ਸਨ। ਇਸ ਪ੍ਰਕਾਰ ਸਿੱਖ ਲਹਿਰ ਨੇ ਪੰਜਾਬ ਵਿੱਚ ਜਿਸ ਭਾਂਤ ਸੰਯੁਕਤ ਸਭਿਆਚਾਰ ਦਾ ਨਿਰਮਾਣ ਕੀਤਾ,ਉਹ ਜਾਤਾਂ, ਗੋਤਾਂ ਨਸਲਾਂ ਅਤੇ ਧਰਮ ਦੇ ਆਧਾਰ ਤੇ ਪੲੇ ਵਖਰੇਵਿਆਂ ਦਾ ਵਿਰੋਧੀ ਸੀ।ਉਹ ਸਿੱਖ ਗੁਰੂ ਸਹਿਬਾਨ ਸਮਾਜ ਨੂੰ ਹਾਕਮ ਅਤੇ ਮਹਿਕੂਮ ਸ਼੍ਰੇਣੀਆਂ ਵਿੱਚ ਵੰਡਦੇ ਸਨ, ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਨਹੀਂ।

ਬਰਤਾਨਵੀ ਸਮਾਜ ਦਾ ਕਬਜ਼ਾ ਹੋ ਜਾਣ ਉਪਰੰਤ

ਸੰਯੁਕਤ ਪੰਜਾਬੀ ਸਭਿਆਚਾਰ ਵਿੱਚ ਤੀਸਰਾ ਦੌਰ ਬਰਤਾਨਵੀ ਸਾਮਰਾਜ ਦਾ ਕਬਜ਼ਾ ਹੋ ਜਾਣ ਉਪਰੰਤ ਸ਼ੁਰੂ ਹੋਇਆ। ਆਰੀਆ ਅਤੇ ਮੁਸਲਮਾਨਾਂ ਨੇ ਪੰਜਾਬ ਉੱਤੇ ਹਜ਼ਾਰਾਂ ਵਰ੍ਹੇ ਰਾਜ ਕੀਤਾਂ ਪਰ ਇਹ ਪੰਜਾਬ ਦੇ ਵਸਨੀਕ ਬਣ ਕੇ ਰਹਿ ਗਏ ਸਨ। ਜਿਸ ਕਰਕੇ ਉਹਨਾਂ ਦਾ ਹਿਤ ਦੇਸ਼ ਵਿਰੋਧੀ ਨਹੀਂ ਸੀ। ਪਰ ਬਰਤਾਨਵੀ ਹਾਕਮ ਸਹੀ ਅਰਥਾਂ ਵਿੱਚ ਸਮਰਾਜੀਏ ਸਨ। ਅੰਗਰੇਜ਼ਾਂ ਨੇ ਭਾਰਤ ਵਿੱਚ 'ਫੁੱਟ ਪਾਉ ਤੇ ਰਾਜ ਕਰੋ' ਦੀ ਨੀਤੀ ਅਪਣਾਈ। ਜਿਸ ਦੇ ਫਲਸਰੂਪ ਨਤੀਜੇ ਇਹ ਨਿਕਲਿਆ ਕਿ ਭਾਰਤ ਦੇ ਦੋ ਟੁਕੜੇ ਧਰਮ ਦੇ ਆਧਾਰ ਤੇ ਕੀਤੇ ਗਏ- ਹਿੰਦੁਸਤਾਨ ਤੇ ਪਾਕਿਸਤਾਨ। ਹਿੰਦੁਸਤਾਨ ਹਿੰਦੂ ਲੋਕਾਂ ਦਾ ਅਤੇ ਪਾਕਿਸਤਾਨ ਮੁਸਲਮਾਨ ਲੋਕਾਂ ਦਾ। ਪੰਜਾਬ ਵਿੱਚ ਉਪਜੀਆਂ ਲਹਿਰਾਂ ਗ਼ਦਰ ਪਾਰਟੀ,ਪਰਜਾ ਮੰਡਲ ਲਹਿਰ, ਕਾਂਗਰਸ ਲਹਿਰ, ਨੌਜਵਾਨ ਭਾਰਤ ਸਭਾ ਕਿਸਾਨ ਪਾਰਟੀਆਂ ਨੇ ਧਰਮ ਨਿਰਪੱਖ ਜਮਹੂਰੀ ਸਾਂਝੀ ਪੰਜਾਬੀ ਸੰਸਕ੍ਰਿਤੀ ਦੇ ਨਿਰਮਾਣ ਵਿੱਚ ਆਪਣੇ ਵਿਤ ਮੁਤਾਬਿਕ ਹਿੱਸਾ ਪਾਇਆ। ਪਰ ਦੇਸ਼ ਨੂੰ ਧਰਮ ਦੇ ਨਾਂ ਦੀ ਵੰਡ ਹੋਣ ਤੋਂ ਨਾ ਬਚਾ ਸਕੇ। ਅੰਗਰੇਜ਼ਾਂ ਦੀ 'ਫੁੱਟ ਪਾਉ ਤੇ ਰਾਜ ਕਰੋ' ਨੀਤੀ ਸੋਚ ਤੋਂ ਵੱਧ ਕੇ ਸਾਰਥਿਕ ਸਿੱਧ ਹੋਈ। ਸੰਯੁਕਤ ਪੰਜਾਬੀ ਸਭਿਆਚਾਰ ਦੇ ਸੰਕਲਪ ਨੂੰ ਮੁਖ਼ਾਤਿਬ ਇਹ ਤਿੰਨੇ ਦ੍ਰਿਸ਼ਟੀਕੋਣ ਪਰਸਪਰ ਵਿਰੋਧੀ ਹਨ। ਵੇਖਣ ਵਾਲੀ ਗੱਲ ਇਹ ਹੈ ਕਿ ਹਿੰਦੂ, ਸਿੱਖ, ਪੰਜਾਬੀ ਜਾਂ ਭਾਰਤੀ ਭਾਈਚਾਰੇ ਦਾ ਸੰਕਲਪ ਪੰਜਾਬੀ ਜਾਂ ਭਾਰਤੀ ਸਮਾਜ ਦੀ ਵਰਗ ਵੰਡ ਦੀ ਅਸ਼ਲੀਅਤ ਉੱਤੇ ਤਾਂ ਪਰਦਾ ਨਹੀਂ ਨਾ ਰਿਹਾ। ਂਂ

ਸਿੱਟਾ

ਜਿੱਥੋਂ ਤਕ ਸਭਿਆਚਾਰ ਵਿਸ਼ਿਆਂ ਦਾ ਸੰਬੰਧ ਹੈ, ਇਨ੍ਹਾਂ ਦਾ ਖ਼ੇਤਰ ਬਹੁਤ ਵਿਸ਼ਾਲ ਅਤੇ ਗੁੰਝਲਦਾਰ ਹੈ।ਇਸ ਦੇ ਅੰਤਰਗਤ ਮਨੁੱਖ ਦੀਆਂ ਅੰਦਰਲੀਆਂ ਅਤੇ ਬਾਹਰਲੀਆਂ ਕੁਝ ਸਿਰਜਣਾਵਾਂ ਸਿਰਜਣ ਵਿਧੀਆਂ, ਸਿਰਜਣਾਵਾਂ ਦੇ ਵਿਭਿੰਨ ਸਮੀਕਰਣ ਆਦਿ ਸਭ ਕੁਝ ਸ਼ਾਮਿਲ ਹੈ। ਉਪਰੋਕਤ ਸਾਰੀਆਂ ਧਾਰਨਾਵਾਂ ਤੋਂ ਸਪਸ਼ਟ ਹੁੰਦਾ ਹੈ ਕਿ ਪੰਜਾਬੀ ਸਭਿਆਚਾਰ ਕਿਵੇਂ ਹੋਂਦ ਵਿੱਚ ਆਇਆ ਤੇ ਕਿਹੜੇ ਕਿਹੜੇ ਸਭਿਆਚਾਰ ਨਾਲ਼ ਮਿਲ਼ ਕੇ ਸੰਯੁਕਤ ਪੰਜਾਬੀ ਸਭਿਆਚਾਰ ਹੋਂਦ ਵਿੱਚ ਆਇਆ। ਜਿਸ ਤਰ੍ਹਾਂ ਨਾਲ਼ ਕੋਈ ਸਭਿਆਚਾਰ ਦੂਸਰੇ ਸਭਿਆਚਾਰ ਵਿੱਚ ਤਬਦੀਲ ਹੁੰਦਾਂ ਗਿਆ ਤਿਵੇਂ ਤਿਵੇਂ ਨਵੀਨੀਂਕਰਨ ਹੁੰਦਾਂ ਗਿਆ ਅਤੇ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਭਿਆਚਾਰ ਹੋਂਦ ਵਿੱਚ ਆਉਂਦਾ ਗਿਆ। ਇਤਿਹਾਸਕ ਖੋਜ਼ਾਂ ਦੇ ਪ੍ਰਮਾਣਿਕ ਤੱਥਾਂ ਤੋਂ ਮਿਲ਼ਦੇ ਪੈਮਾਨਿਆਂ ਦੇ ਆਧਾਰ ਤੇ ਪਤਾ ਲੱਗਦਾ ਹੈ ਕਿ ਇੱਥੇ ਪਹਿਲਾਂ ਹੜੱਪਾ ਤੇ ਮਹਿੰਦਜੋਦੜੋ ਦੇ ਲੋਕ ਰਹਿੰਦੇ ਸਨ। ਇਸ ਤੋਂ ਬਾਅਦ ਆਰੀਅਨ, ਮੁਸਲਮਾਨ ਅਤੇ ਫ਼ਿਰ ਬਰਤਾਨਵੀ ਸਮਾਜ ਹੋਂਦ ਵਿੱਚ ਆਇਆ। ਇਹਨਾਂ ਸਭਿਆਚਾਰ ਦੇ ਪ੍ਰਭਾਵ ਹੇਠ ਆ ਕਿ ਹੀ ਸੰਯੁਕਤ ਪੰਜਾਬੀ ਸਭਿਆਚਾਰ ਦਾ ਜਨਮ ਹੋਇਆ।

ਹਵਾਲਾਂ

{1} ਸੰਸਕ੍ਰਿਤੀ ਅਤੇ ਪੰਜਾਬੀ ਸੰਸਕ੍ਰਿਤੀ-ਟੀ.ਆਰ.ਵਿਨੋਦ{1991}

Tags:

ਸੰਯੁਕਤ ਪੰਜਾਬੀ ਸਭਿਆਚਾਰ ਆਰੀਆ ਲੋਕਾਂ ਦੇ ਆਉਣ ਨਾਲ਼ਸੰਯੁਕਤ ਪੰਜਾਬੀ ਸਭਿਆਚਾਰ ਮੁਸਲਮਾਨਾਂ ਦੇ ਆਉਣ ਨਾਲ਼ਸੰਯੁਕਤ ਪੰਜਾਬੀ ਸਭਿਆਚਾਰ ਬਰਤਾਨਵੀ ਸਮਾਜ ਦਾ ਕਬਜ਼ਾ ਹੋ ਜਾਣ ਉਪਰੰਤਸੰਯੁਕਤ ਪੰਜਾਬੀ ਸਭਿਆਚਾਰਪੰਜਾਬੀ ਸਭਿਆਚਾਰਮੁਸਲਮਾਨਮੋਹਿਨਜੋਦੜੋਹੜੱਪਾ

🔥 Trending searches on Wiki ਪੰਜਾਬੀ:

ਡੋਰਿਸ ਲੈਸਿੰਗਨਾਟਕ (ਥੀਏਟਰ)ਮੈਰੀ ਕਿਊਰੀ2023 ਓਡੀਸ਼ਾ ਟਰੇਨ ਟੱਕਰਸ਼ਿੰਗਾਰ ਰਸਗੁਰਦਾ1 ਅਗਸਤਨਿਊਜ਼ੀਲੈਂਡਕੋਰੋਨਾਵਾਇਰਸਸੰਯੋਜਤ ਵਿਆਪਕ ਸਮਾਂਮੈਕਸੀਕੋ ਸ਼ਹਿਰਚੰਦਰਯਾਨ-32016 ਪਠਾਨਕੋਟ ਹਮਲਾਫ਼ੀਨਿਕਸਲੀ ਸ਼ੈਂਗਯਿਨਬਸ਼ਕੋਰਤੋਸਤਾਨਆਲਮੇਰੀਆ ਵੱਡਾ ਗਿਰਜਾਘਰਵਾਲਿਸ ਅਤੇ ਫ਼ੁਤੂਨਾਸਾਊਦੀ ਅਰਬਬਲਵੰਤ ਗਾਰਗੀਹਾੜੀ ਦੀ ਫ਼ਸਲਮਾਰਫਨ ਸਿੰਡਰੋਮਕਾਵਿ ਸ਼ਾਸਤਰਆਮਦਨ ਕਰਐਸਟਨ ਵਿਲਾ ਫੁੱਟਬਾਲ ਕਲੱਬਅਰੁਣਾਚਲ ਪ੍ਰਦੇਸ਼ਆਰਟਿਕਭਾਈ ਬਚਿੱਤਰ ਸਿੰਘਪੰਜਾਬੀ ਅਖਾਣਬਹਾਵਲਪੁਰਹਲਕਾਅ ਵਾਲੇ ਕੁੱਤੇ ਨੂੰ ਅਧਰੰਗ ਦਾਸ਼ਬਦਸੂਫ਼ੀ ਕਾਵਿ ਦਾ ਇਤਿਹਾਸਕੁੜੀਪਹਿਲੀ ਐਂਗਲੋ-ਸਿੱਖ ਜੰਗਜਵਾਹਰ ਲਾਲ ਨਹਿਰੂਲੁਧਿਆਣਾ (ਲੋਕ ਸਭਾ ਚੋਣ-ਹਲਕਾ)ਦੁਨੀਆ ਮੀਖ਼ਾਈਲਕਹਾਵਤਾਂਐੱਫ਼. ਸੀ. ਡੈਨਮੋ ਮਾਸਕੋਸੂਰਜ ਮੰਡਲਮਾਈਕਲ ਜੌਰਡਨਦੱਖਣੀ ਏਸ਼ੀਆ ਆਜ਼ਾਦ ਵਪਾਰ ਖੇਤਰਅਮੀਰਾਤ ਸਟੇਡੀਅਮਅੰਮ੍ਰਿਤ ਸੰਚਾਰ6 ਜੁਲਾਈਬਜ਼ੁਰਗਾਂ ਦੀ ਸੰਭਾਲਡਰੱਗ1908ਦਿਲਜਸਵੰਤ ਸਿੰਘ ਕੰਵਲਬੋਲੇ ਸੋ ਨਿਹਾਲਆਈਐੱਨਐੱਸ ਚਮਕ (ਕੇ95)ਬਵਾਸੀਰਪੁਆਧੀ ਉਪਭਾਸ਼ਾਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਜਗਾ ਰਾਮ ਤੀਰਥਦੁੱਲਾ ਭੱਟੀਸਿੱਧੂ ਮੂਸੇ ਵਾਲਾਕਾਗ਼ਜ਼ਪਾਣੀਭਾਰਤੀ ਪੰਜਾਬੀ ਨਾਟਕਅਫ਼ਰੀਕਾਦੇਵਿੰਦਰ ਸਤਿਆਰਥੀਜਣਨ ਸਮਰੱਥਾ20 ਜੁਲਾਈਸਵਿਟਜ਼ਰਲੈਂਡਜਪੁਜੀ ਸਾਹਿਬਨਿੱਕੀ ਕਹਾਣੀਸ਼ਹਿਦਸ਼ਾਹ ਮੁਹੰਮਦਪਾਣੀਪਤ ਦੀ ਪਹਿਲੀ ਲੜਾਈਸ੍ਰੀ ਚੰਦਇਨਸਾਈਕਲੋਪੀਡੀਆ ਬ੍ਰਿਟੈਨਿਕਾਭਾਈ ਗੁਰਦਾਸਪੰਜਾਬੀ ਕੈਲੰਡਰ🡆 More