ਵਿਸ਼ਵੀਕਰਨ ਅਤੇ ਪੰਜਾਬੀ ਸੱਭਿਆਚਾਰ

ਵਿਸ਼ਵੀਕਰਨ ਅਤੇ ਪੰਜਾਬੀ ਸਭਿਆਚਾਰ ਦੇ ਸੰਦਰਭ ਵਿੱਚ ਦੇਖੀਏ ਤਾਂ ਪੰਜਾਬੀ ਸਭਿਆਚਾਰ ਤੇ ਵਿਸ਼ਵੀਕਰਨ ਦੀ ਪ੍ਰਕ੍ਰਿਆ ਨੇ 1980 ਤੋਂ ਬਾਅਦ ਜ਼ੋਰ ਫੜਿਆ ਹੈ। ਅਸਲ ਵਿੱਚ ਇਹ ਤਿੰਨ ਸੰਕਲਪ ਹਨ, ਜੋ ਇੱਕਠੇ ਹੋਂਦ ਵਿੱਚ ਆਏ। ਇਹਨਾਂ ਨੂੰ ਸੰਯੁਕਤ ਰੂਪ ਵਿੱਚ ਐੱਲ.ਪੀ.ਜੀ.

(:ਸ਼ਭ) ਕਿਹਾ ਜਾਂਦਾ ਹੈ। ਇਹਨਾਂ ਦਾ ਪੂਰਾ ਨਾਮ ਹੈ ਲਿਬਰਲਾਈਜ਼ੇਸ਼ਨ ਪਰਾਈਵਟਾਈਜ਼ੇਸ਼ਨ ਅਤੇ ਗਲੋਬਲਾਈਜੇਸ਼ਨ। ਇਹ ਤਿੰਨੋਂ ਇੱਕ ਦੂਸਰੇ ਦੇ ਪੂਰਕ ਹਨ ਅਤੇ ਨਾਲ-ਨਾਲ ਚੱਲਦੇ ਹਨ।

ਭਾਰਤ ਵਿੱਚ ਵਿਸ਼ਵੀਕਰਨ ਦੇ ਸੰਕਲਪ ਨੇ 1991 ਵਿੱਚ ਜ਼ੋਰ ਫੜਿਆ ਜਦੋਂ ਭਾਰਤ ਵਿੱਚ ਸ੍ਰੀ ਨਰਸਿਮਾ ਰਾਓ ਦੀ ਸਰਕਾਰ ਸੀ ਅਤੇ ਭਾਰਤ ਆਰਥਿਕ ਮੰਦਹਾਲੀ ਵਿਚੋਂ ਲੰਘ ਰਿਹਾ ਸੀ। ਵਿਸ਼ਵੀਕਰਨ ਇੱਕ ਅਜਿਹੀ ਪ੍ਰਕ੍ਰਿਆ ਹੈ, ਜਿਸਨੇ ਸਮੁੱਚੇ ਵਿਸ਼ਵ ਦੇ ਦੇਸ਼ਾਂ ਦੀ ਆਰਥਿਕ, ਸਮਾਜਿਕ, ਰਾਜਨੀਤਿਕ, ਸੱਭਿਆਚਾਰਕ ਪ੍ਰਕ੍ਰਿਆ ਨੂੰ ਪ੍ਰਭਾਵਿਤ ਕੀਤਾ ਹੈ। ਵਿਸ਼ਵੀਕਰਨ ਦੀ ਪ੍ਰਕ੍ਰਿਆ ਰਾਹੀਂ ਦੁਨੀਆ ਦੇ ਅਮੀਰ ਦੇਸ਼ ਜਿਵੇਂ ਅਮਰੀਕਾ, ਜਪਾਨ ਆਦਿ ਵਰਗੇ ਦੇਸ਼ ਵਿਕਾਸਸ਼ੀਲ ਦੇਸ਼ਾ ਨੂੰ ਬਸਤੀਆਂ ਦੀ ਤਰ੍ਹਾਂ ਵਰਤਦੇ ਹਨ। ਡਾ. ਸੁਰਜੀਤ ਸਿੰਘ ਅਨੁਸਾਰ “ਆਦਰਸ਼ਕ ਰੂਪ ਵਿੱਚ ਗਲੋਬਕਾਰੀ ਦਾ ਸੰਬੰਧ ਦੇਸ਼ਾਂ ਵਿੱਚ ਵੱਧ ਰਹੇ ਵਸਤਾਂ ਅਤੇ ਸੇਵਾਵਾਂ ਦੇ ਵਪਾਰ, ਸਰਮਾਏ, ਤਕਨਾਲੋਜੀ, ਗਿਆਨ, ਸੂਚਨਾ ਅਤੇ ਲੋਕਾਂ ਦੇ ਅੰਤਰਰਾਸ਼ਟਰੀ ਅਦਾਨ-ਪ੍ਰਦਾਨ ਨਾਲ ਹੈ।” ਡਾ. ਗੁਰਭਗਤ ਅਨੁਸਾਰ, “ਵਿਸ਼ਵੀਕਰਨ ਬਿਨਾਂ ਪ੍ਰਭੂਸੱਤਾ ਖੋਹਣ ਦੇ ਦੇਸ਼ਾਂ ਜਾਂ ਰਾਜਾਂ ਨੂੰ ਪੂੰਜੀ ਆਧਾਰਿਤ ਮਹਾਂ ਆਰਥਿਕਤਾ ਵਿੱਚ ਬੰਨ੍ਹਣ ਦਾ ਯਤਨ ਹੈ।” ਸੋ ਇੱਥੇ ਅਸੀਂ ਗੱਲ ਕਰਾਂਗੇ ਕਿ ਵਿਸ਼ਵੀਕਰਨ ਨੇ ਸੱਭਿਆਚਾਰ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ:

ਭਾਸ਼ਾ

ਪੂੰਜੀਵਾਦ ਨੇ ਹੁਣ ਵਿਸ਼ਵੀਕਰਨ ਦੇ ਜ਼ਰੀਏ ਸਭਿਆਚਾਰ ਨੂੰ ਵੇਚਣ ਦਾ ਤਰੀਕਾ ਲੱਭ ਲਿਆ ਹੈ। ਵਿਸ਼ਵੀਕਰਨ ਅਤੇ ਮੰਡੀਕਰਨ ਦੇ ਹਮਾਇਤੀਆਂ ਵੱਲੋਂ ਇੱਕ ਸਭਿਆਚਾਰ ਅਤੇ ਇੱਕ ਭਾਸ਼ਾ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸਨੇ ਸਾਡੀਆਂ ਖੇਤਰੀ ਭਾਸ਼ਾਵਾਂ ਦੀ ਹੋਂਦ ਲਈ ਖ਼ਤਰਾ ਪੈਦਾ ਕੀਤਾ ਹੈ। ਸਿਟੇ ਵਜੋਂ ਅੰਗਰੇਜ਼ੀ ਭਾਸ਼ਾ ਖੇਤਰੀ ਭਾਸ਼ਾਵਾਂ ਨੂੰ ਹਰ ਖੇਤਰ ਵਿੱਚ ਬਾਹਰ ਕੱਢਦੀ ਜਾ ਰਹੀ ਹੈ।ਭਾਰਤ ਵਿੱਚ ਇਹ ਰੁਝਾਣ ਹੋਰਨਾਂ ਮੁਲਕਾਂ ਨਾਲੋਂ ਵੀ ਜ਼ਿਆਦਾ ਹੈ। ਕਿਸੇ ਭਾਸ਼ਾ ਦੀ ਹੋਂਦ ਲਈ ਸਭ ਤੋਂ ਖ਼ਤਰਨਾਕ ਗੱਲ ਇਹ ਹੁੰਦੀ ਹੈ ਕਿ ਉਹ ਉਸ ਭਾਸ਼ਾ ਸਿੱਖਿਆ ਦੇ ਮਾਧਿਅਮ ਚੋਂ ਹੀ ਬਾਹਰ ਹੋ ਜਾਣੀ।ਅਜੋਕੇ ਸਮੇਂ ਭਾਰਤ ਵਿੱਚ ਖੇਤਰੀ ਭਾਸ਼ਾਵਾਂ ਨੂੰ ਸਿੱਖਿਆ ਦੇ ਮਾਧਿਅਮ ਵਜੋਂ ਨਹੀਂ ਅਪਣਾਇਆ ਜਾ ਰਿਹਾ।ਜਦੋਂ ਕੇ ਮਾਤ ਭਾਸ਼ਾ ਅਤੇ ਸਿੱਖਿਆ ਦਾ ਸੰਬੰਧ ਬਹੁਤ ਗੂੜਾ ਹੈ।ਜਦੋਂ ਤੱਕ ਸਾਨੂੰ ਆਪਣੀ ਮਾਤ ਭਾਸ਼ਾ ਚੰਗੀ ਤਰ੍ਹਾਂ ਨਹੀਂ ਆਉਂਦੀ ਓਦੋਂ ਤੱਕ ਅਸੀਂ ਹੋਰਨਾਂ ਭਾਸ਼ਾਵਾਂ ਨੂੰ ਵੀ ਚੰਗੀ ਤਰ੍ਹਾਂ ਨਹੀਂ ਸਿੱਖ ਪਾਉਦੇ। ਮਾਤ ਭਾਸ਼ਾ ਦੂਸਰੀ ਭਾਸ਼ਾ ਸਿੱਖਣ ਵਿੱਚ ਵੀ ਸਹਾਈ ਹੁੰਦੀ ਹੈ।ਮੌਜੂਦਾ ਸਮੇਂ ਪੰਜਾਬ ਵਿੱਚ ਖੁੱਲ੍ਹੇ ਦੁਕਾਨ ਨੁਮਾ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਵਿੱਚ ਬੱਚਿਆਂ ਨੂੰ ਨਾ ਅੰਗਰੇਜ਼ੀ ਆ ਰਹੀ ਹੈ ਅਤੇ ਨਾ ਹੀ ਪੰਜਾਬੀ। ਹੋਣਾ ਇਉਂ ਚਾਹੀਦਾ ਹੈ ਕਿ ਸਿੱਖਿਆ ਦਾ ਮਾਧਿਅਮ ਮਾਤ ਭਾਸ਼ਾ ਹੋਵੇ ਅਤੇ ਦੂਸਰੀ ਭਾਸ਼ਾ ਨੂੰ ਇੱਕ ਵਿਸ਼ੇ ਦੇ ਤੋਰ ਤੇ ਪੜ੍ਹਾਇਆ ਜਾਵੇ।

ਸਿੱਖਿਆ ਪ੍ਰਣਾਲੀ

ਵਿਸ਼ਵੀਕਰਨ ਦੇ ਅਸਰ ਤੋਂ ਬਾਅਦ ਖਾਸ ਕਰ ਕੇ ਭਾਰਤ ਵਿਚੋਂ 1991 ਤੋਂ ਬਾਅਦ ਸਿੱਖਿਆ ਦਾ ਨਿੱਜੀਕਰਨ ਸ਼ੁਰੂ ਹੋ ਗਿਆ ਹੈ। ਜਿਸ ਕਾਰਨ ਸਰਕਾਰੀ ਵਿਦਿਅਕ ਅਦਾਰਿਆ ਦੀ ਥਾਂ ਨਿੱਜੀ ਵਿਦਿਅਕ ਅਦਾਰਿਆਂ ਦਾ ਪਸਾਰਾ ਹੋ ਰਿਹਾ ਹੈ ਅਤੇ ਸਿੱਖਿਆ ਮਹਿੰਗੀ ਹੋ ਗਈ ਹੈ ਅਤੇ ਸਿੱਖਿਆ ਦਾ ਵਪਾਰੀਕਰਨ ਹੋਇਆ ਹੈ।

ਭਾਰਤੀ ਲੋਕਾਂ ਦਾ ਪ੍ਰਵਾਸ

ਵਿਸ਼ਵੀਕਰਨ ਦੀ ਪ੍ਰਕ੍ਰਿਆ ਤੋਂ ਬਾਅਦ ਸਾਰਾ ਵਿਸ਼ਵ ਇੱਕ ਪਿੰਡ ਬਣ ਗਿਆ ਹੈ, ਜਿਸ ਕਾਰਨ ਲੋਕਾਂ ਦੀ ਦੂਸਰੇ ਦੇਸ਼ਾਂ ਵਿੱਚ ਜਾਣ ਦੀ ਪ੍ਰਕ੍ਰਿਆ ਤੇਜ਼ ਹੋਈ ਹੈ। ਇਸ ਸੰਬੰਧੀ ਪੰਜਾਬੀ ਸੱਭਿਆਚਾਰ ਤੇ ਟਿੱਪਣੀ ਕਰਦਿਆਂ ਡਾ. ਸਤਿੰਦਰ ਸਿੰਘ ਨੂਰ ਲਿਖਦੇ ਹਨ, “ਉਹ ਦੌਰ ਵੀ ਖ਼ਤਮ ਹੋ ਚੁੱਕਾ ਹੈ ਜਦੋਂ ਪੰਜਾਬੀ ਸੱਭਿਆਚਾਰ ਕੇਵਲ ਪੰਜਾਬ ਦੇ ਪਿੰਡ ਭਾਰਤ ਦੇ ਨਗਰ ਜਾਂ ਮਹਾਂਨਗਰ ਤੱਕ ਸੀਮਤ ਰਹਿ ਗਿਆ ਹੋਵੇ, ਇਸ ਦਾ ਵਿਸ਼ਵ ਦੇ ਅੰਤਰਰਾਸ਼ਟਰੀ ਮਹਾਂਨਗਰਾਂ ਤੱਕ ਫੈਲਾਅ, ਪੰਜਾਬੀਆਂ ਦਾ ਵਿਸ਼ਵ ਦੇ ਕੋਨਿਆਂ ਤੱਕ ਜਾਂ ਪਹੁੰਚਣਾ ਅਜਿਹਾ ਯਥਾਰਥ ਹੈ ਜਿਸ ਦਾ ਪ੍ਰਭਾਵ ਉਸ ਦੀ ਸਭਿਆਚਾਰਕ ਪਹਿਚਾਣ ਤੇ ਪਿਆ ਹੈ।”

ਆਪਸੀ ਮੇਲ ਮਿਲਾਪ ਵਿੱਚ ਕਮੀ

ਵਿਸ਼ਵੀਕਰਨ ਦੇ ਪਸਾਰ ਨਾਲ ਤਕਨਾਲਜੀ ਵਿੱਚ ਵਾਧਾ ਹੋਇਆ ਹੈ, ਜਿਸ ਦਾ ਅਸਰ ਲੋਕਾਂ ਦੇ ਆਪਸੀ ਮੇਲ ਮਿਲਾਪ ਤੇ ਪਿਆ ਹੈ। ਹੁਣ ਸੱਥਾਂ ਨਹੀਂ ਜੁੜਦੀਆਂ ਅਤੇ ਨਾਂ ਹੀ ਮੇਲੇ ਲੱਗਦੇ ਹਨ। ਹੁਣ ਲੋਕ ਇੰਟਰਨੈੱਟ ਰਾਹੀਂ ਆਪਸ ਵਿੱਚ ਰਾਬਤਾ ਕਾਇਮ ਕਰਦੇ ਹਨ। ਇੰਟਰਨੈੱਟ ਜ਼ਰੀਏ ਲੋਕ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠ ਕੇ ਇੱਕ ਦੂਸਰੇ ਨਾਲ ਸੰਪਰਕ ਕਾਇਮ ਕਰ ਸਕਦੇ ਹਨ।

ਦੂਸਰੇ ਸੱਭਿਆਚਾਰਾਂ ਦਾ ਪ੍ਰਭਾਵ ਕਬੂਲਣਾ

ਵਿਸ਼ਵੀਕਰਨ ਨਾਲ ਇੱਕ ਦੇਸ਼ ਦੇ ਲੋਕਾ ਦੀ ਦੂਸਰੇ ਦੇਸ਼ਾਂ ਦੇ ਲੋਕਾਂ ਨਾਲ ਨੇੜਤਾ ਵੱਧਦੀ ਹੈ। ਜਿਸ ਨਾਲ ਉਹ ਦੂਸਰੇ ਦੇਸ਼ ਦੇ ਲੋਕਾਂ ਦੇ ਸੱਭਿਆਚਾਰ ਦਾ ਪ੍ਰਭਾਵ ਕਬੂਲਦੇ ਹਨ। ਡਾ. ਸੁੱਚਾ ਸਿਘ ਗਿੱਲ ਅਨੁਸਾਰ, “ਇਸ ਨਾਲ ਵੱਖ-ਵੱਖ ਕਿਸਮ ਦੇ ਸੱਭਿਆਚਾਰਾਂ ਕਦਰਾਂ-ਕੀਮਤਾਂ, ਵਿਚਾਰ ਅਤੇ ਰਹਿਣ-ਸਹਿਣ ਦੇ ਤਰੀਕਿਆਂ ਵਿੱਚ ਕਾਫ਼ੀ ਨੇੜਤਾ ਆਈ ਹੈ। ਟੈਲੀਵਿਜ਼ਨ ਅਤੇ ਦੂਰ ਸੰਚਾਰ ਦੇ ਸਾਧਨਾਂ ਨੇ ਇਸ ਮੇਲ ਜੋਲ ਨੂੰ ਕਾਫ਼ੀ ਵਧਾਇਆ ਹੈ।”

ਲੋਕ ਕਲਾਵਾਂ

ਜਿਥੇ ਵਿਸ਼ਵੀਕਰਨ ਦੇ ਦੌਰ ਵਿੱਚ ਮਲਟੀਨੈਸ਼ਨਲ ਕੰਪਨੀਆਂ ਦੇ ਆਉਣ ਨਾਲ ‘ਬਰੈਂਡਡ’ ਵਸਤਾਂ ਦਾ ਰੁਝਾਨ ਵਧਿਆ ਹੈ, ਉਥੇ ਸਾਡੀਆਂ ਸਥਾਨਕ ਲੋਕ ਕਲਾਵਾਂ ਨੂੰ ਵੀ ਵਧੀਆ ਹੁੰਗਾਰਾ ਮਿਲ ਰਿਹਾ ਹੈ। ਹੁਣ ਹੱਥ ਦੀਆਂ ਬਣੀਆਂ ਵਸਤਾਂ ਦੀਆਂ ਪ੍ਰਦਰਸ਼ਣੀਆਂ ਲੱਗਦੀਆਂ ਹਨ ਅਤੇ ਦਿੱਲੀ ਵਰਗੇ ਸ਼ਹਿਰਾਂ ਵਿੱਚ ਫੁਲਕਾਰੀ, ਦਰੀਆਂ ਅਤੇ ਹੋਰ ਹੱਥ ਦੀਆਂ ਬਣੀਆਂ ਵਸਤਾਂ ਲੱਖਾਂ ਦੀ ਕੀਮਤ ਵਿੱਚ ਵਿਕ ਰਹੀਆਂ ਹਨ।

ਖਾਣ-ਪੀਣ

ਵਿਸ਼ਵੀਕਰਨ ਦੇ ਅਸਰ ਨਾਲ ਅਸੀਂ ਆਪਣੇ ਸਥਾਨਕ ਖਾਣੇ ਦੇ ਨਾਲ-ਨਾਲ ਵਿਦੇਸ਼ੀ ਖਾਣੇ ਨੂੰ ਵੀ ਤਰਜੀਹ ਦੇਣ ਲੱਗੇ ਹਾਂ। ਹੁਣ ‘ਜੰਕ ਫੂਡ’ ਦਾ ਦੌਰ ਆ ਗਿਆ ਹੈ। ਹੁਣ ਅਸੀਂ ਸਥਾਨਕ ਸੰਕੀਰਨ ਸੋਚ ਨੂੰ ਤਿਆਗ ਕੇ ਵਿਸ਼ਵ ਵਿਆਪੀ ਸੱਚ ਨੂੰ ਆਪਣਾ ਰਹੇ ਹਾਂ।

ਔਰਤ

ਸਭਿਆਚਾਰ ਦੇ ਨੈਤਿਕ ਨਿਘਾਰ ਦਾ ਵੀ ਔਰਤਾਂ 'ਤੇ ਅਸਰ ਪਿਆ। ਗ਼ਰੀਬੀ ਕਾਰਨ ਔਰਤਾਂ 'ਚ ਵੇਸ਼ਵਾਅਸਰੀ 'ਚ ਵਾਧਾ ਤੇ ਮੰਡੀ ਵਿੱਚ ਵਿਗਿਆਪਨਾਂ(ਜਾ ਵਸਤਾਂ ਦੀ ਵਿਕਰੀ ਲਈ) ਔਰਤਾਂ ਦੇ ਜਿਸਮ ਦੀ ਨੁਮਾਇਸ਼ ਲੱਗਣਾ। ਸਸਤਰ ਮਜ਼ਦੂਰ ਵੱਜੋਂ ਮੰਡੀ ਪ੍ਰਬੰਧ ਨੂੰ ਔਰਤਾਂ ਸੌੜੀ ਸਭਿਆਚਾਰ 'ਚ ਕੁੜੀਆਂ ਦਾ ਸਿੱਖਿਆ ਤੇ ਰੁਜ਼ਗਾਰ ਤੇ ਖੇਤਰ 'ਚ ਵਧਣਾ। ਮੁਕਾਬਲਤਨ ਸਨਮਾਨਜਨਕ ਜ਼ਿੰਦਗੀ ਜਿਉਣ ਦੇ ਮੌਕੇ ਵਧਣਾ, ਭਾਵ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਸਮਝੇ ਜਾਣ ਲੱਗਿਆ ਹੈ।

ਮਨੋਰੰਜਨ ਦੇ ਸਾਧਨ

ਹੁਣ ਬੱਚੇ ਬਾਂਦਰ ਕਿੱਲਾ, ਗੁੱਲੀ ਡੰਡਾ, ਪੀਚੋ ਵਰਗੀਆਂ ਖੇਡਾਂ ਨਹੀਂ ਖੇਡਦੇ ਸਗੋਂ ਉਹਨਾਂ ਦਾ ਜ਼ਿਆਦਾ ਸਮਾਂ ਟੀ.ਵੀ. ਅਤੇ ਇੰਟਰਨੈੱਟ ਤੇ ਗੁਜਰਦਾ ਹੈ। ਜਿਸ ਕਾਰਨ ਬੱਚਿਆਂ ਵਿੱਚ ਜਿਥੇ ਆਪਸੀ ਮੇਲ ਮਿਲਾਪ ਘਟਿਆ ਹੈ ਉਥੇ ਸਰੀਰਕ ਕਿਰਿਆਵਾਂ ਵੀ ਘੱਟੀਆਂ ਹਨ। ਪ੍ਰੋ. ਰਤਨਾ ਸ਼ਰਮਾ ਅਨੁਸਾਰ, “ਸਮੂਹਿਕ ਅਤੇ ਖੁੱਲੇ ਮਨ ਪ੍ਰਚਾਵਿਆਂ ਦੀ ਥਾਂ ਬੰਦ ਕਮਰਿਆਂ ਦੇ ਵਿਅਕਤੀਗਤ ਮਨੋਰੰਜਨ ਵਸੀਲੇ ਵੀਡੀਓ ਫ਼ਿਲਮਾਂ, ਟੀ.ਵੀ. ਟੇਪ ਰਿਕਾਰਡ ਆਦਿ ਵਧੇਰੇ ਲੋਕ ਪ੍ਰਿਯ ਹੋ ਗਏ ਹਨ।”

ਇਸ ਪ੍ਰਕਾਰ ਵਿਸ਼ਵੀਕਰਨ ਦੀ ਪ੍ਰਕ੍ਰਿਆ ਰਾਹੀਂ ਅਮਰੀਕਾ ਇੰਗਲੈਂਡ ਅਤੇ ਜਪਾਨ ਵਰਗੇ ਵਿਕਸਿਤ ਦੇਸ਼ ਆਪਣੇ ਪੂੰਜੀ ਦੇ ਫੈਲਾਅ ਰਾਹੀਂ ਵਿਕਾਸਸ਼ੀਲ ਦੇਸ਼ਾਂ ਤੇ ਆਪਣਾ ਪ੍ਰਭਾਵ ਜਮਾ ਰਹੇ ਹਨ। ਡਾ. ਸੁਰਜੀਤ ਸਿੰਘ ਅਨੁਸਾਰ, “ਬਹੁ-ਕੌਮੀ ਪੂੰਜੀਪਤੀ ਕੰਪਨੀਆਂ ਦੇ ਇਰਾਦੇ ਤੀਜੀ ਦੁਨੀਆ ਦੀਆਂ ਸੱਭਿਆਚਾਰਕ ਪਰੰਪਰਾਵਾਂ ਨੂੰ ਸਮਝਣਾ, ਵਿਕਸਿਤ ਕਰਨਾ ਅਤੇ ਅਜੋਕੇ ਸਮੇਂ ਦੇ ਹਾਣ ਦਾ ਬਣਾਉਣਾ ਨਹੀਂ ਸਗੋਂ ਵਿਸ਼ਵੀਕਰਨ ਦੇ ਟੀਚੇ, ਕਲਾ ਅਤੇ ਸੱਭਿਆਚਾਰ ਦਾ ਉਦਯੋਗੀਕਰਨ ਕਰਨਾ ਅਤੇ ਲੋਕਾਂ ਦੇ ਮਨ ਵਿੱਚ ਵਸੇ ਇਸ ਭਰਪੂਰ ਖ਼ਜਾਨੇ ਨੂੰ ਆਪਣਾ ਮਾਲ ਵੇਚਣ ਲਈ ਵਰਤਣਾ ਹੈ।”

ਹਵਾਲੇ

Tags:

ਵਿਸ਼ਵੀਕਰਨ ਅਤੇ ਪੰਜਾਬੀ ਸੱਭਿਆਚਾਰ ਭਾਸ਼ਾਵਿਸ਼ਵੀਕਰਨ ਅਤੇ ਪੰਜਾਬੀ ਸੱਭਿਆਚਾਰ ਸਿੱਖਿਆ ਪ੍ਰਣਾਲੀਵਿਸ਼ਵੀਕਰਨ ਅਤੇ ਪੰਜਾਬੀ ਸੱਭਿਆਚਾਰ ਭਾਰਤੀ ਲੋਕਾਂ ਦਾ ਪ੍ਰਵਾਸਵਿਸ਼ਵੀਕਰਨ ਅਤੇ ਪੰਜਾਬੀ ਸੱਭਿਆਚਾਰ ਆਪਸੀ ਮੇਲ ਮਿਲਾਪ ਵਿੱਚ ਕਮੀਵਿਸ਼ਵੀਕਰਨ ਅਤੇ ਪੰਜਾਬੀ ਸੱਭਿਆਚਾਰ ਦੂਸਰੇ ਸੱਭਿਆਚਾਰਾਂ ਦਾ ਪ੍ਰਭਾਵ ਕਬੂਲਣਾਵਿਸ਼ਵੀਕਰਨ ਅਤੇ ਪੰਜਾਬੀ ਸੱਭਿਆਚਾਰ ਲੋਕ ਕਲਾਵਾਂਵਿਸ਼ਵੀਕਰਨ ਅਤੇ ਪੰਜਾਬੀ ਸੱਭਿਆਚਾਰ ਖਾਣ-ਪੀਣਵਿਸ਼ਵੀਕਰਨ ਅਤੇ ਪੰਜਾਬੀ ਸੱਭਿਆਚਾਰ ਔਰਤਵਿਸ਼ਵੀਕਰਨ ਅਤੇ ਪੰਜਾਬੀ ਸੱਭਿਆਚਾਰ ਮਨੋਰੰਜਨ ਦੇ ਸਾਧਨਵਿਸ਼ਵੀਕਰਨ ਅਤੇ ਪੰਜਾਬੀ ਸੱਭਿਆਚਾਰ ਹਵਾਲੇਵਿਸ਼ਵੀਕਰਨ ਅਤੇ ਪੰਜਾਬੀ ਸੱਭਿਆਚਾਰਪੰਜਾਬੀ ਸੱਭਿਆਚਾਰ

🔥 Trending searches on Wiki ਪੰਜਾਬੀ:

ਧਾਤਯੂਰੀ ਗਗਾਰਿਨਵੈਸਟ ਪ੍ਰਾਈਡਗਿਆਨਪੰਜਾਬ ਦੇ ਲੋਕ ਧੰਦੇਮਲੱਠੀਭਾਈ ਗੁਰਦਾਸਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂਬਲਰਾਜ ਸਾਹਨੀਗੁੱਲੀ ਡੰਡਾਸਰਵਉੱਚ ਸੋਵੀਅਤਰੌਲਟ ਐਕਟਆਰਆਰਆਰ (ਫਿਲਮ)ਪੜਨਾਂਵਫ਼ਿਨਲੈਂਡਮੌਤ ਦੀਆਂ ਰਸਮਾਂਖੇਡਧਰਤੀ ਦਾ ਵਾਯੂਮੰਡਲਇਰਾਨ ਵਿਚ ਖੇਡਾਂਜਨਮ ਕੰਟਰੋਲਭਾਰਤੀ ਸੰਵਿਧਾਨਜਾਰਜ ਵਾਸ਼ਿੰਗਟਨਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਰਾਜਸਥਾਨਸਿੱਖ ਇਤਿਹਾਸ1948 ਓਲੰਪਿਕ ਖੇਡਾਂ ਵਿੱਚ ਭਾਰਤਪੰਜਾਬੀ ਨਾਟਕ ਦਾ ਦੂਜਾ ਦੌਰਆਜ ਕੀ ਰਾਤ ਹੈ ਜ਼ਿੰਦਗੀਨਾਨਕ ਸਿੰਘਸਿੱਖਿਆਸਿਧ ਗੋਸਟਿਨਜ਼ਮਦੁਆਬੀਚੰਡੀਗੜ੍ਹਦੁਬਈਸਾਖਰਤਾ1944ਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਪੂਰਨ ਭਗਤਰਿਸ਼ਤਾ-ਨਾਤਾ ਪ੍ਰਬੰਧਸਿਮਰਨਜੀਤ ਸਿੰਘ ਮਾਨਸੀਤਲਾ ਮਾਤਾ, ਪੰਜਾਬਟੀ.ਮਹੇਸ਼ਵਰਨਉਪਵਾਕਸੀਐਟਲਲੋਕਧਾਰਾਬਾਰਬਾਡੋਸਸਰੋਜਨੀ ਨਾਇਡੂਮਾਈਸਰਖਾਨਾ ਮੇਲਾਰਾਘਵ ਚੱਡਾਬਾਬਾ ਦੀਪ ਸਿੰਘ1992ਲਿਪੀਗੁਰੂ ਹਰਿਰਾਇਸਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਸੋਵੀਅਤ ਯੂਨੀਅਨਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਸੋਹਿੰਦਰ ਸਿੰਘ ਵਣਜਾਰਾ ਬੇਦੀਪਾਸ਼ ਦੀ ਕਾਵਿ ਚੇਤਨਾਏਸ਼ੀਆਜੂਆਰਣਜੀਤ ਸਿੰਘ ਕੁੱਕੀ ਗਿੱਲਰਣਜੀਤ ਸਿੰਘਅਫ਼ਰੀਕਾਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਭਾਰਤੀ ਉਪਮਹਾਂਦੀਪਵਾਰਗੁਰੂ ਹਰਿਗੋਬਿੰਦਅਬਰਕਪੰਜਾਬੀ ਵਿਕੀਪੀਡੀਆਜਪਾਨੀ ਯੈੱਨਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ🡆 More