ਵਿਧੀ ਵਿਗਿਆਨ

ਵਿਧੀ ਵਿਗਿਆਨ (forensic science) ਵਿਗਿਆਨ ਦੀ ਉਹ ਸ਼ਾਖਾ ਹੈ ਜਿਸ ਵਿੱਚ ਸਮੂਹ ਵਿਗਿਆਨਾਂ ਦੇ ਸਿਧਾਂਤਾਂ ਅਤੇ ਅਸੂਲਾਂ ਦਾ ਮੇਲ ਹੈ ਜਿੰਨ੍ਹਾ ਨੂੰ ਪੀੜਤ ਨੂੰ ਇਨਸਾਫ਼ ਦਵਾਉਣ ਦੇ ਉਦੇਸ਼ ਲਈ ਵਰਤਿਆ ਜਾਂਦਾ ਹੈ। ਵਿਸ਼ਵ ਵਿੱਚ ਵੱਧ ਰਹੇ ਜੁਰਮਾਂ ਨੇ ਇਸ ਖੇਤਰ ਨੂੰ ਵਧਣ ਲਈ ਪ੍ਰੇਰਿਤ ਕੀਤਾ ਹੈ। ਇਸ ਦਾ ਮੰਤਵ ਜੁਰਮ ਨੂੰ ਖਤਮ ਕਰਨਾ, ਦੋਸ਼ੀ ਨੂੰ ਸਜ਼ਾ ਦਵਾਉਣਾ ਅਤੇ ਪੀੜਤ ਨੂੰ ਇਨਸਾਫ਼ ਦਵਾਉਣਾ ਹੈ। ਇਸ ਦਾ ਅੰਗ੍ਰੇਜ਼ੀ ਅਨੁਵਾਦ ਇੱਕ ਲਾਤਿਨੀ ਸ਼ਬਦ forensis ਤੋਂ ਲਿਆ ਗਿਆ ਹੈ ਜਿਸਦਾ ਮਤਲਬ ਹੈ ਸੰਗਠ ਦੀ ਜਾਂ ਸੰਗਠ ਦੇ ਸਾਹਮਣੇ। ਰੋਮਨ ਕਾਲ ਵਿੱਚ ਅਪਰਾਧਕ ਮਾਮਲਿਆਂ ਦੇ ਹੱਲ ਲਈ ਪੀੜਤ ਅਤੇ ਅਪਰਾਧੀ ਦੋਵੇਂ ਧਿਰਾਂ ਆਪਣਾ ਆਪਣਾ ਪੱਖ ਸੰਗਠ ਦੇ ਸਾਹਮਣੇ ਰਖਦੇ ਸਨ ਅਤੇ ਜਿਸਦੀ ਦਲੀਲ ਸੰਗਠ ਨੂੰ ਬੇਹਤਰ ਲਗਦੀ ਸੀ, ਸੰਗਠ ਉਸ ਦੇ ਹੱਕ ਵਿੱਚ ਆਪਣਾ ਫ਼ੈਸਲਾ ਸੁਣਾ ਦਿੰਦਾ ਸੀ। ਪਰ ਜਿਵੇਂ ਜਿਵੇਂ ਸਮਾਂ ਬਦਲਦਾ ਗਿਆ, ਇਹ ਫੈਸਲਿਆਂ ਨੇ ਦਲੀਲਾਂ ਦੀ ਜਗਹ ਵਿਗਿਆਨਕ ਸਬੂਤਾਂ ਨੂੰ ਮਹੱਤਵਤਾ ਦੇਣੀ ਸ਼ੁਰੂ ਕਰ ਦਿੱਤੀ, ਜਿਸ ਨਾਲ ਫੈਸਲਿਆਂ ਨੇ ਪ੍ਰਮਾਣਿਕ ਅਤੇ ਭਰੋਸੇਯੋਗ ਢੰਗ ਲੈ ਲਿਆ। ਜੁਰਮ ਮਨੁੱਖੀ ਜਾਤੀ ਦੀ ਸ਼ੁਰੁਆਤ ਦੇ ਵੇਲਿਆਂ ਤੋਂ ਹੀ ਸਾਡੇ ਸਮਾਜ ਵਿੱਚ ਮੌਜੂਦ ਹੈ। ਵਿਗਿਆਨ ਵਿੱਚ ਅਤੇ ਤਕਨੀਕੀ ਤਰੱਕੀਆਂ ਕਰ ਕੇ ਅੱਜ ਜੁਰਮ, ਉਸਨੂੰ ਕਰਨ ਦੇ ਢੰਗ, ਅਪਰਾਧ ਦੀ ਧਾਰਨਾ ਵਿੱਚ ਬਹੁਤ ਬਦਲਾਵ ਆਇਆ ਹੈ। ਜਿੱਥੇ ਇੱਕ ਪਾਸੇ ਇੱਕ ਹੁਸ਼ਿਆਰ ਅਪਰਾਧੀ ਨੇ ਆਪਣੇ ਮੰਤਵ ਲਈ ਵਿਗਿਆਨ ਦਾ ਸ਼ੋਸ਼ਣ ਕੀਤਾ ਹੈ, ਉੱਥੇ ਹੀ ਦੂਜੇ ਪਾਸੇ ਖੋਜਕਾਰ ਅਜਿਹੇ ਮਾਮਲਿਆਂ ਦੀ ਤਫਤੀਸ਼ ਲਈ ਪੁਰਾਣੇ ਨਿਯਮਾਂ ਅਤੇ ਤਕਨੀਕਾਂ ਤੇ ਨਿਰਭਰ ਹੋ ਕੇ ਨਹੀਂ ਰਹਿ ਸਕਦੇ। ਇਸੇ ਜ਼ਰੁਰਤ ਦੇ ਚਲਦਿਆਂ ਵਿਧੀ ਵਿਗਿਆਨ ਦਾ ਵਿਕਾਸ ਹੋਇਆ ਹੈ ਅਤੇ ਅੱਜ ਇਹ ਇੱਕ ਮਹੱਤਵਪੂਰਣ ਵਿਸ਼ੇ ਦੀ ਤਰਾਂ ਉਭਰਿਆ ਹੈ। ਸਮੂਹ ਵਿਸ਼ਵ ਦੇ ਲਗਭਗ ਹਰ ਦੇਸ਼ ਅਤੇ ਰਾਜ ਵਿੱਚ ਵਿਧੀ ਵਿਗਿਆਨ ਪ੍ਰਯੋਗਸ਼ਾਲਾ ਬਣਾਈ ਗਈ ਹੈ ਤਾਂ ਕੀ ਘਟਣਾ ਸਥਲ ਤੇ ਮਿਲੇ ਹੋਏ ਸਬੂਤਾਂ ਦੀ ਜਲਦ ਅਤੇ ਭਰੋਸੇਯੋਗ ਜਾਂਚ ਕੀਤੀ ਜਾ ਸਕੇ।

ਇਤਿਹਾਸ

ਪੁਰਾਤਨ ਸਮੇਂ ਵਿੱਚ ਪ੍ਰਮਾਣਿਕ ਵਿਧੀ ਵਿਗਿਆਨ ਅਭਿਆਸ ਦੇ ਨਾ ਹੋਣ ਕਾਰਨ ਅਤੇ ਅੱਜ ਦੀਆਂ ਨਿਵੇਕਲੀਆਂ ਤਕਨੀਕਾਂ ਦੀ ਕਮੀ ਕਾਰਨ ਅਕਸਰ ਮੁਜ਼ਰਿਮ ਜੁਰਮ ਕਰ ਕੇ ਆਪਣਾ ਬਚਾਵ ਕਰਨ ਵਿੱਚ ਸਫਲ ਹੋ ਜਾਂਦੇ ਸਨ। ਸਾਰੀਆਂ ਅਪਰਾਧਕ ਪੜਤਾਲਾਂ ਬਸ ਮਜਬੂਰਨ ਕਰਾਏ ਗਏ ਇਕਬਾਲੇ ਜੁਰਮ ਜਾਂ ਕਿਸੇ ਗਵਾਹ ਦੀ ਗਵਾਹੀ ਤੇ ਹੀ ਆਧਾਰਿਤ ਹੁੰਦੇ ਸਨ। ਪਰ ਪੁਰਾਣੇ ਸਮਿਆਂ ਵਿੱਚ ਕੁਝ ਅਜਿਹੀਆਂ ਤਕਨੀਕਾਂ ਵੀ ਸਨ ਜਿੰਨ੍ਹਾਂ ਨੂੰ ਕਈ ਸ਼ਤਕਾਂ ਦੇ ਸ਼ੋਧ ਬਾਦ ਪਰਖਿਆ ਅਤੇ ਪ੍ਰਮਾਣਿਤ ਪਾਇਆ ਗਿਆ ਹੈ। ਇੰਨ੍ਹਾ ਵਿੱਚੋਂ ਕੁਝ ਹੇਠ ਲਿਖੇ ਅਨੁਸਾਰ ਹਨ- ਜੇਕਰ ਤੁਸੀਂ ਸ਼ਬਦ eureka ਨੂੰ ਸਮਝਦੇ ਹੋ ਤਾਂ ਤੁਸੀਂ ਸਮਝ ਸਕਦੇ ਹੋ ਕੇ ਵਿਧੀ ਵਿਗਿਆਨ ਦਾ ਇਤਿਹਾਸ ਕਿੱਥੋਂ ਸ਼ੁਰੂ ਹੁੰਦਾ ਹੈ। ਇਤਿਹਾਸ ਵਿੱਚ ਆਰਕੀਮਿਡੀਜ਼ (287-212 BC) ਨੂੰ ਵਿਧੀ ਵਿਗਿਆਨ ਦਾ ਮਹਾਜਨਕ ਮੰਨਿਆ ਜਾਂਦਾ ਹੈ। ਵਿਤ੍ਰੁਵਿਉਸ ਅਨੁਸਾਰ, ਕਿੰਗ ਹੀਰੋ- II ਦੁਆਰਾ ਉਸਾਰੇ ਗਏ ਮੰਦਰ ਲਈ ਇੱਕ ਸੁੱਚੇ ਸੋਨੇ ਦਾ ਬਣਿਆ ਹੋਇਆ ਸੁਨੱਖਾ ਤਾਜ ਵਰਤਿਆ ਜਾਣਾ ਸੀ। ਆਰਕੀਮਿਡੀਜ਼ ਨੂੰ ਇਹ ਖੋਜ ਕਰਨ ਲਈ ਸੰਪਰਕ ਕੀਤਾ ਗਿਆ ਸੀ ਕਿ ਕੀ ਬੇਈਮਾਨ ਸੁਨਿਆਰੇ ਨੇ ਸੋਨੇ ਦੀ ਜਗਾ ਚਾਂਦੀ ਦਾ ਇਸਤੇਮਾਲ ਤਾਂ ਨਹੀਂ ਕੀਤਾ ਹੈ। ਕਿਓਂਕਿ ਉਹ ਤਾਜ ਮੰਦਰ ਲਈ ਬਣਾਇਆ ਗਿਆ ਸੀ, ਇਸ ਕਰ ਕੇ ਉਸਨੂੰ ਪਿਘਲਾ ਕੇ ਅਤੇ ਇੱਕ ਨਿਯਮਿਤ ਤੌਰ ਤੇ ਕਰਦ ਸ਼ਰੀਰ ਵਿੱਚ ਢਾਲ ਕੇ ਉਸ ਦੀ ਘਣਤਾ ਪਤਾ ਨਹੀਂ ਕੀਤੀ ਜਾ ਸਕਦੀ ਸੀ। ਇੱਥੇ ਆਰਕੀਮਿਡੀਜ਼ ਦੀ ਖੋਜ ਜੋ ਕਿ ਇੱਕ ਅਨਿਯਮਿਤ ਸ਼ਕਲ ਦੇ ਨਾਲ ਇੱਕ ਇਕਾਈ ਦਾ ਪਸਾਰ ਪਤਾ ਕਰਨ ਸੰਬੰਧਿਤ ਸੀ (buoyancy), ਉਸਨੂੰ ਇਸਤਿਮਲ ਕੀਤਾ ਗਿਆ। ਇਸ ਵਿਸ਼ਲੇਸ਼ਣ ਤੋਂ ਬਾਦ ਪਾਇਆ ਗਿਆ ਕੀ ਤਾਜ ਵਿੱਚ ਕੁਝ ਮਾਤਰਾ ਵਿੱਚ ਚਾਂਦੀ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਤੋਂ ਬਾਦ, ਸਤਵੀਂ ਸ਼ਤਾਬਦੀ ਵਿੱਚ ਇੱਕ ਅਰਬੀ ਵਪਾਰੀ ਨੇ ਉਂਗਲਿਆਂ ਦੇ ਨਿਸ਼ਾਨਾਂ ਨੂੰ ਉਧਾਰ ਲੈਣ ਅਤੇ ਦੇਣ ਵਾਲਿਆਂ ਵਿਚਕਾਰ ਵੈਧਤਾ ਦੀ ਨਿਸ਼ਾਨੀ ਵਜੋਂ ਵਰਤਿਆ। ਇਸੇ ਸਮੇਂ ਦੇ ਦੌਰਾਨ ਚੀਨੀਆਂ ਨੇ ਵੀ ਉਂਗਲਿਆਂ ਦੇ ਨਿਸ਼ਾਨਾਂ ਨੂੰ ਵੈਧਤਾ ਦੀ ਨਿਸ਼ਾਨੀ ਵਜੋਂ ਵਰਤਿਆ।

  • ਦਸਵੀਂ ਸ਼ਤਾਬਦੀ ਵਿੱਚ ਕੁਇਨ੍ਤਿਲਿਅਨ ਨੇ ਇਸ ਵਿਗਿਆਨ ਨੂੰ ਕਤਲ ਦੀ ਤਫਤੀਸ਼ ਲਈ ਵਰਤਿਆ।
  • ਵਿਧੀ ਵਿਗਿਆਨ ਸੋਲਵੀਂ ਸਦੀ ਵਿੱਚ ਯੂਰੋਪ ਵਿੱਚ ਕਾਫ਼ੀ ਵਿਆਪਕ ਹੋ ਗਿਆ। ਮੈਡੀਕਲ ਅਫਸਰਾਂ ਨੇ ਇਸਨੂੰ ਮੌਤ ਤਾ ਕਾਰਨ ਜਾਂਚਣ ਲਈ ਇਸਤਿਮਲ ਕਰਨਾ ਸ਼ੁਰੂ ਕਰ ਦਿੱਤਾ।
  • ਅਠਾਰਵੀਂ ਸਦੀ ਵਿੱਚ ਬਹੁਤ ਸਾਰੇ ਵਿਦਵਾਨਾਂ ਨੇ ਬਹੁਸੱਰਿਆਚਾਰਿਕ ਕੰਮ ਕੀਤਾ। ਇੰਗਲੈੰਡਵਿੱਚ ਵੀ ਕਈ ਮਾਮਲਿਆਂ ਦੀ ਤਫਤੀਸ਼ ਲਈ ਇਸ ਵਿਗਿਆਨ ਦੀ ਸਹਾਇਤਾ ਲਈ ਗਈ। ਜਿਵੇਂ ਕਿ 1784 ਲੈਂਸੈਸਟਰ ਵਿੱਚ ਹੋਏ ਇੱਕ ਕਤਲ ਕੇਸ ਵਿੱਚ ਮੁਜਰਿਮ ਨੂੰ ਬੰਦੂਕ ਅਤੇ ਉਸ ਦੇ ਕੱਪੜਿਆਂ ਵਿੱਚੋਂ ਮਿਲੇ ਕਾਗਜ਼ਾਂ ਦੇ ਟੁਕੜਿਆਂ ਦੇ ਮੇਲ ਦੇ ਅਧਾਰ ਤੇ ਦੋਸ਼ੀ ਕਰਾਰ ਦਿੱਤਾ ਗਿਆ।
  • ਉਨੀਂਵੀਂ ਸਦੀ ਵਿੱਚ ਬਹੁਤ ਸਾਰੇ ਵੱਖਰੇ ਵੱਖਰੇ ਜ਼ਹਿਰਾਂ ਦਾ ਵਿਸ਼ਲੇਸ਼ਣ ਕੀਤਾ ਗਿਆ, ਜਿਸ ਤੋਂ ਇੰਨਾਂ ਦੀ ਵਰਤੋਂ ਨਾਲ ਕੀਤੇ ਗਏ ਕਤਲ ਆਸਾਨੀ ਨਾਲ ਪੜਤਾਲੇ ਜਾ ਸਕਣ।
  • ਵੀਹਵੀਂ ਸਦੀ ਦੀ ਸ਼ੁਰੁਆਤ ਤੱਕ ਵਿਧੀ ਵਿਗਿਆਨ ਅਪਰਾਧਿਕ ਤਫ਼ਤੀਸ਼ ਦੇ ਖੇਤਰ ਵਿੱਚ ਸਥਾਪਿਤ ਹੋ ਗਿਆ ਸੀ। ਬਾਦ ਵਿੱਚ ਕਈ ਬ੍ਰਿਟਿਸ਼ ਰੋਗਵਿਗਿਆਨਿਕਾਂ ਨੇ ਨਵੇਂ ਅਤੇ ਨਿਵੇਕਲੇ ਤਰੀਕਿਆਂ ਦਾ ਬੀੜਾ ਚੁੱਕਿਆ। ਅਲੇਕ ਜੇਫ੍ਫ੍ਰੇਸ ਨੇ ਦੱਸਿਆ ਕਿ ਡੀ ਐਨ ਏ ਪ੍ਰੋਫਾਈਲਿੰਗ ਫੌਜਦਾਰੀ ਤਫਤੀਸ਼ ਵਿੱਚ ਬਹੁਤ ਉਪਯੋਗੀ ਸਾਬਤ ਹੋ ਸਕਦੀ ਹੈ। ਇਹ ਢੰਗ ਪੁਲਿਸ ਦੀ ਮਦਦ ਕਰਨ ਲਈ ਮਹੱਤਵਪੂਰਨ ਬਣ ਗਿਆ ਹੈ, ਅਤੇ ਇਹ ਮਾਤਰਤਵ ਅਤੇ ਇਮੀਗ੍ਰੇਸ਼ਨ ਵਿਵਾਦਾਂ ਨੂੰ ਹੱਲ ਕਰਨ ਵਿੱਚ ਲਾਭਦਾਇਕ ਸਾਬਤ ਹੋਇਆ ਹੈ।

ਇਸੇ ਤਰੁਾਂ ਹੌਲੀ ਹੌਲੀ ਵਿਧੀ ਵਿਗਿਆਨ ਦੀਆਂ ਹੋਰ ਸ਼ਾਖਾਵਾਂ ਦਾ ਵਿਕਾਸ ਹੋਇਆ ਜਿਹਨਾਂ ਵਿੱਚ ਵੱਖ ਵੱਖ ਵਿਸ਼ਿਆਂ ਦੇ ਨਿਯਮਾਂ ਨੂੰ ਕਿਸੇ ਵੀ ਮਾਮਲੇ ਦੀ ਤਫਤੀਸ਼ ਲਈ ਵਰਤਿਆ ਜਾਂਦਾ ਹੈ।

ਵਿਧੀ ਵਿਗਿਆਨ ਦੇ ਵੱਖ ਵੱਖ ਖੇਤਰ

ਵਿਧੀ ਵਿਗਿਆਨ 
ਅਪਰਾਧ ਦੀ ਜਗ੍ਹਾ ਦੀ ਜਾਂਚ ਕਰਦੇ ਅਮਰੀਕੀ ਅਪਰਾਧ ਏਜੰਸੀ ਦੇ ਕੁਝ ਨੁਮਾਇੰਦੇ
  • ਕਲਾ ਵਿਧੀ ਵਿਗਿਆਨ (Art forensics): ਇਹ ਕਲਾ ਦੀ ਪ੍ਰਮਾਣਿਕਤਾ ਦੇ ਮਾਮਲੇ ਨਾਲ ਸਬੰਧਤ ਹੈ। ਇਸ ਵਿੱਚ ਕਲਾ ਨਾਲ ਸੰਭੰਦਿਤ ਜਾਲਸਾਜ਼ੀ ਅਤੇ ਨਕਲ ਦੀ ਪਛਾਣ ਲਈ ਕੁਝ ਵਿਗਿਆਨਕ ਤਰੀਕੇ ਵਰਤੇ ਜਾਂਦੇ ਹਨ। ਜਿਵੇਂ: ਅਸਲੀ ਤੇ ਨਕਲੀ ਚਿੱਤਰ ਦੀ ਪਛਾਣ।
  • ਸੰਗਣਾਤਮਕ ਵਿਧੀ ਵਿਗਿਆਨ (Computational forensics): ਇਹ ਸ਼ਾਖਾ ਜਾਂਚ ਲਈ ਐਲਗੋਰਿਥਮ ਅਤੇ ਸਾਫਟਵੇਅਰ ਦਾ ਵਿਕਾਸ ਕਰਨ ਸੰਬੰਧਿਤ ਹੈ।
  • ਕ੍ਰਿਮੀਨਲਿਸਟਿਕਸ (Criminalistics): ਇਸ ਖੇਤਰ ਵਿੱਚ ਭਿੰਨ ਭਿੰਨ ਤਰ੍ਹਾਂ ਦੇ ਸਬੂਤਾਂ ਦੇ ਵਿਸ਼ਲੇਸ਼ਣ ਬਾਰੇ ਦੱਸਿਆ ਗਿਆ ਹੈ ਹਿਵੇਂ ਕਿ ਨਿਅੰਤ੍ਰਿਤ ਕੀਤੇ ਪਦਾਰਥ, ਹਥਿਆਰ ਅਤੇ ਸੰਦਾਂ ਦੇ ਚਿੰਨ੍ਹਾਂ ਦੀ ਪ੍ਰੀਖਿਆ, ਛਾਪ ਚਿੰਨ੍ਹਾਂ ਦੀ ਜਾਂਚ (ਜਿਵੇਂ ਫਿੰਗਰਪਰਿੰਟ, ਜੁੱਤੀ ਦੇ ਹੌਲੇ, ਅਤੇ ਟਾਇਰ ਟਰੈਕ), ਟਰੇਸ ਸਬੂਤਾਂ ਦੀ ਪ੍ਰੀਖਿਆ ਅਤੇ ਜੀਵ ਸਬੂਤ ਦੀ ਤੁਲਨਾ ਕਰਨ ਲਈ। ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੀਖਿਆ ਅਤੇ ਤੁਲਨਾ ਨਾਲ ਸੰਬੰਧਤ ਸਵਾਲਾਂ ਦਾ ਜਵਾਬ ਦੇਣਾ ਵੀ ਸ਼ਾਮਿਲ ਹੈ। ਆਮ ਹਲਾਤਾਂ ਵਿੱਚ ਸਬੂਤਾਂ ਦੀ ਜਾਂਚ ਪ੍ਰਯੋਗਸ਼ਾਲਾ ਵਿੱਚ ਕੀਤੀ ਜਾਂਦੀ ਹੈ।
  • ਡਿਜਿਟਲ ਫੋਰੇੰਸਿਕ: ਇਸ ਵਿੱਚ ਕਿਸੇ ਵੀ ਤਰ੍ਹਾਂ ਦੇ ਡਿਜਿਟਲ ਜਾਂ ਇਲੈਕਟ੍ਰੋਨਿਕ ਪਦਾਰਥਾਂ ਦੀ ਜਾਂਚ ਕੀਤੀ ਜਾਂਦੀ ਹੈ।
  • ਲੇਖਾ ਜੋਖਾ ਵਿਧੀ ਵਿਗਿਆਨ: ਇਸ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਲੇਖਾ ਜੋਖਾ ਨਾਲ ਸੰਭੰਦਿਤ ਗੜਬੜੀ ਜਾਂ ਛੇੜਛਾੜ ਦੇ ਮਾਮਲਿਆਂ ਦੀ ਤਫਤੀਸ਼ ਕੀਤੀ ਜਾਂਦੀ ਹੈ।
  • ਫੋਰੇਂਸਿਕ ਫੋਟੋਗ੍ਰਾਫੀ: ਇਹ ਘਟਣਾ ਸਥਲ ਦੀ ਜਾਂ ਉੱਥੇ ਮਿਲੇ ਸਬੂਤਾਂ ਦੇ ਰਿਕਾਰਡ ਰੱਖਣ ਲਈ ਅਕਸਰ ਇਸਤਿਮਾਲ ਕੀਤੀ ਜਾਂਦੀ ਹੈ। ਕਈ ਵਾਰ ਕੁਝ ਖਾਸ ਤਰ੍ਹਾਂ ਦੇ ਸਬੂਤਾਂ ਦੀ ਜਾਂਚ ਅਤੇ ਉਨ੍ਹਾਂ ਤੋਂ ਆਏ ਨਤੀਜਿਆਂ ਨੂੰ ਆਪਣੇ ਰਿਕਾਰਡ ਵਿੱਚ ਸੰਭਾਲ ਕੇ ਰੱਖਣ ਲਈ ਵੀ ਇਸਤਿਮਾਲ ਕੀਤਾ ਜਾਂਦਾ ਹੈ।ਜਿਵੇਂ: ਅਸਲੀ ਅਤੇ ਨਕਲੀ ਨੋਟਾਂ ਦੇ ਫ਼ਰਕ ਵੇਖਣ ਅਤੇ ਉਸ ਦਾ ਰਿਕਾਰਡ ਰੱਖਣ ਲਈ।
  • ਫੋਰੇਂਸਿਕ ਮਾਨਵ ਵਿਗਿਆਨ: ਇਹ ਵਿਗਿਆਨ ਇਨਸਾਨ ਦੀ ਪਛਾਣ ਲਈ ਕਰੇ ਜਾਣ ਵਾਲੇ ਪ੍ਰਯੋਗਾਂ ਨਾਲ ਸੰਭੰਦਿਤ ਹੈ।
  • ਫੋਰੇਂਸਿਕ ਜੀਵ ਵਿਗਿਆਨ: ਇਹ ਜੀਵਾਂ ਅਤੇ ਵਨਸਪਤੀ ਵਿੱਚ ਮੌਜੂਦ ਪੌਦੇਆਂ ਦੇ ਨਿਰੀਖਣ ਨਾਲ ਸੰਭੰਦ ਰੱਖਦਾ ਹੈ। ਇਸ ਵਿੱਚ ਆਮ ਤੌਰ ਤੇ ਕਿਸੇ ਵੀ ਕੇਸ ਵਿੱਚ ਮਿਲੇ ਜੈਵਿਕ ਸਬੂਤਾਂ ਦਾ ਨਿਰੀਖਣ ਕੀਤਾ ਜਾਂਦਾ ਉਸ ਦੇ ਮੂਲ ਅਤੇ ਸਰੋਤ ਦਾ ਪਤਾ ਲਗਾਉਣ ਲਈ।
  • ਫੋਰੇਂਸਿਕ ਸੀਰਮ ਵਿਗਿਆਨ: ਇਹ ਸਰੀਰ ਦੇ ਤਰਲ ਪਦਾਰਥਾਂ ਦਾ ਅਧਿਐਨ ਹੈ।
  • ਫੋਰੇਂਸਿਕ ਰਸਾਇਣ ਅਤੇ ਜ਼ਹਿਰ ਗਿਆਨ ਵਿਗਿਆਨ: ਇਹ੍ਹ ਮਨੁੱਖੀ ਸਰੀਰ ਵਿੱਚ ਨਸ਼ੇ ਅਤੇ ਜ਼ਹਿਰ ਦੇ ਪ੍ਰਭਾਵ ਦਾ ਅਧਿਐਨ ਹੈ।
  • ਫੋਰੇਂਸਿਕ ਵਨ ਜੀਵ ਵਿਗਿਆਨ: ਇਸ ਵਿੱਚ ਸਰਕਾਰ ਦੁਆਰਾ ਸੰਕਟਮਈ ਅਤੇ ਸੁਰੱਖਿਅਤ ਘੋਸ਼ਿਤ ਕੀਤੇ ਜਾਨਵਰਾਂ ਦੇ ਬਚਾਅ ਅਤੇ ਉਨ੍ਹਾਂ ਦੇ ਚੱਲ ਰਹੇ ਵਪਾਰ ਤੇ ਰੋਕ ਲਗਾਉਣ ਦਾ ਕੰਮ ਕੀਤਾ ਜਾਂਦਾ ਹੈ।
  • ਦਸਤਾਵੇਜ਼ ਪ੍ਰੀਖਿਆ ਵਿਗਿਆਨ: ਇਹ ਸ਼ਾਖਾ ਵਿੱਚ ਪ੍ਰੀਖਿਆ ਕਰਨ ਵਾਲਾ ਵਿਗਿਆਨਕ ਕਾਰਜ ਅਤੇ ਢੰਗ ਇਸਤਿਮਲ ਕਰ ਕੇ ਇੱਕ ਵਿਵਾਦਿਤ ਦਸਤਾਵੇਜ਼ ਬਾਰੇ ਸਵਾਲਾਂ ਦੇ ਜਵਾਬ ਦਿੰਦਾ ਹੈ।
  • ਫੋਰੇਂਸਿਕ ਫਿੰਗਰਪ੍ਰਿੰਟਿੰਗ: ਇਸ ਸ਼ਾਖਾ ਵਿੱਚ ਕਿਸੇ ਵੀ ਇਨਸਾਨ ਦੀ ਪਛਾਣ ਉਸ ਦੇ ਉਂਗਲਿਆਂ ਦੇ ਨਿਸ਼ਾਨਾਂ ਤੋਂ ਕੀਤੀ ਜਾਂਦੀ ਹੈ। ਖੋਜ ਵਿੱਚ ਪਾਇਆ ਗਿਆ ਹੈ ਕਿ ਦੋ ਜੌੜਿਆਂ (Monozygotic twins) ਦੇ ਜਿਹਨਾਂ ਦੀ ਸ਼ਕਲ ਵੀ ਇੱਕ ਦੂਜੇ ਨਾਲ ਮਿਲਦੀ ਹੈ, ਉਨ੍ਹਾਂ ਵਿੱਚ ਵੀ ਉਂਗਲੀਆਂ ਦੇ ਚਿਨ੍ਹ ਵੱਖਰੇ ਹੁੰਦੇ ਹਨ।
  • ਫੋਰੇਂਸਿਕ ਕੀਟ ਵਿਗਿਆਨ: ਇਸ ਸ਼ਾਖਾ ਵਿੱਚ ਕੀਟਾਂ ਦਾ ਅਧਿਐਨ ਕਰ ਕੇ ਉਨ੍ਹਾਂ ਤੋਂ ਮੌਤ ਦਾ ਸਮਾਂ, ਕਾਰਨ ਅਤੇ ਜਗ੍ਹਾ ਦਾ ਪਤਾ ਲਗਾਉਣ ਦਾ ਅਭਿਆਸ ਕੀਤਾ ਜਾਂਦਾ ਹੈ।
  • ਫੋਰੇਂਸਿਕ ਦੰਤ ਵਿਗਿਆਨ: ਇਸ ਵਿਗਿਆਨ ਵਿੱਚ ਕਿਸੇ ਵੀ ਜੀਵ ਦੀ ਜਾਤੀ, ਉਮਰ, ਲਿੰਗ ਜਾਂ ਵਿਅਕਤੀ ਵਿਸ਼ੇਸ਼ ਪਛਾਣ ਦੰਦਾਂ ਤੋਂ ਕੀਤੀ ਜਾਂਦੀ ਹੈ। ਜਿਨਸੀ ਹਮਲਿਆਂ ਦੇ ਮਾਮਲਿਆਂ ਵਿੱਚ ਦੰਦਾਂ ਦੇ ਨਿਸ਼ਾਨਾਂ ਤੋਂ ਦੋਸ਼ੀ ਦਾ ਪਤਾ ਲਗਾਇਆ ਜਾ ਸਕਦਾ ਹੈ।
  • ਸਾਇਬਰ ਫੋਰੇਂਸਿਕ: ਇਸ ਵਿੱਚ ਨੇੱਟਵਰਕ ਨਾਲ ਜੁੜੇ ਹੋਏ ਸਿਸਟਮ ਅਤੇ ਉਨ੍ਹਾਂ ਦੇ ਨਾਲ ਜੁੜੇ ਅਪਰਾਧਾਂ ਦੀ ਜਾਂਚ ਕੀਤੀ ਜਾਂਦੀ ਹੈ।

ਹਵਾਲੇ

Tags:

ਵਿਗਿਆਨ

🔥 Trending searches on Wiki ਪੰਜਾਬੀ:

ਅਨੁਭਾ ਸੌਰੀਆ ਸਾਰੰਗੀਡਫਲੀਤਖ਼ਤ ਸ੍ਰੀ ਹਜ਼ੂਰ ਸਾਹਿਬਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਨਰਾਇਣ ਸਿੰਘ ਲਹੁਕੇਨਿਊ ਮੈਕਸੀਕੋਸ਼ੱਕਰ ਰੋਗਪੀਰੀਅਡ (ਮਿਆਦੀ ਪਹਾੜਾ)ਧਾਂਦਰਾਬੁੱਧ ਧਰਮਬੰਦਾ ਸਿੰਘ ਬਹਾਦਰਚੇਤਆਨੰਦਪੁਰ ਸਾਹਿਬਬਠਿੰਡਾਅੰਕੀ ਵਿਸ਼ਲੇਸ਼ਣਨਾਨਕ ਸਿੰਘਚਮਾਰ੧੯੨੧ਧਰਤੀਨਿੱਜਵਾਚਕ ਪੜਨਾਂਵਸੰਯੁਕਤ ਰਾਜਹਾਂਗਕਾਂਗਨਜਮ ਹੁਸੈਨ ਸੱਯਦਮਨੁੱਖੀ ਪਾਚਣ ਪ੍ਰਣਾਲੀ11 ਅਕਤੂਬਰਛਪਾਰ ਦਾ ਮੇਲਾਜਲ੍ਹਿਆਂਵਾਲਾ ਬਾਗ ਹੱਤਿਆਕਾਂਡਸਿਕੰਦਰ ਮਹਾਨਬਸੰਤਵਾਰਨੋਬੂਓ ਓਕੀਸ਼ੀਓਬੁਰਜ ਥਰੋੜਭਗਵਾਨ ਮਹਾਵੀਰਵਾਲੀਬਾਲਕੋਸ਼ਕਾਰੀਸਵਰਗਚੰਡੀ ਦੀ ਵਾਰਪਹਿਲਾ ਦਰਜਾ ਕ੍ਰਿਕਟਪੰਜਾਬ ਦੀ ਰਾਜਨੀਤੀਬਾਸਕਟਬਾਲਪੜਨਾਂਵਭਗਤ ਸਿੰਘਗੁਡ ਫਰਾਈਡੇ1989ਬੀਜਸ਼ਿੰਗਾਰ ਰਸਕ੍ਰਿਸਟੀਆਨੋ ਰੋਨਾਲਡੋਸ਼ਬਦ-ਜੋੜਕਮਿਊਨਿਜ਼ਮਬੇਰੀ ਦੀ ਪੂਜਾਭਾਸ਼ਾ ਵਿਗਿਆਨ ਦਾ ਇਤਿਹਾਸਪੁਰਾਣਾ ਹਵਾਨਾ292ਹੈਦਰਾਬਾਦ ਜ਼ਿਲ੍ਹਾ, ਸਿੰਧਸਾਮਾਜਕ ਮੀਡੀਆਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ19 ਅਕਤੂਬਰਘੋੜਾਭਾਨੂਮਤੀ ਦੇਵੀਇੰਟਰਨੈੱਟਫ਼ਰਾਂਸ ਦੇ ਖੇਤਰਦੰਦ ਚਿਕਿਤਸਾਕਬੀਰਅਰਜਨ ਢਿੱਲੋਂਮਿਲਖਾ ਸਿੰਘਆਧੁਨਿਕਤਾਮਾਰਚਬਾਬਾ ਦੀਪ ਸਿੰਘਨਾਗਰਿਕਤਾਐਚਆਈਵੀਪੰਜਾਬੀ ਲੋਕ ਬੋਲੀਆਂਐੱਫ਼. ਸੀ. ਰੁਬਿਨ ਕਜਾਨ🡆 More