ਲੁੱਡੀ

ਲੁੱਡੀ ਪੰਜਾਬ ਦਾ ਇੱਕ ਸ਼ੋਖ ਅਦਾਵਾਂ ਵਾਲਾ, ਢੋਲ ਦੀ ਤਾਲ ਤੇ ਨਚਿਆ ਜਾਣ ਵਾਲਾ ਲੋਕ-ਨਾਚ ਹੈ। ਇਹ ਕਿਸੇ ਵੀ ਖੇਤਰ ਵਿੱਚ ਜਿੱਤ ਦੀ ਖੁਸ਼ੀ ਮਨਾਉਣ ਲਈ ਨੱਚਿਆ ਜਾਂਦਾ ਹੈ। ਇਸ ਦਾ ਪਹਿਰਾਵਾ ਸਧਾਰਨ ਹੁੰਦਾ ਹੈ:- ਇੱਕ ਖੁੱਲਾ ਜਿਹਾ ਕੁੜਤਾ ਅਤੇ ਤੇੜ ਚਾਦਰ। ਇਹ ਅੱਜਕੱਲ ਦੇ ਪਾਕਿਸਤਾਨੀ ਪੰਜਾਬ ਦੇ ਖੇਤਰਾਂ (ਜਿਹਲਮ, ਗੁਜਰਾਂਵਾਲਾ, ਸਿਆਲਕੋਟ, ਸਾਹੀਵਾਲ, ਚਕਵਾਲ, ਸਰਗੋਧਾ ਆਦਿ) ਵਿੱਚ ਵਧੇਰੇ ਪ੍ਰਚਲਿਤ ਰਿਹਾ ਹੈ।

ਲੁੱਡੀ
ਸ਼ੈਲੀਗਤ ਮੂਲਪਰੰਪਰਾਗਤ ਪੰਜਾਬ ਟੋਲੀ (ਘੱਟੋ-ਘੱਟ ਚਾਰ ਜਣੇ) ਨਰ ਨਾਚ
ਪ੍ਰਤੀਨਿਧ ਸਾਜ਼ਪੰਜਾਬੀ ਢੋਲ

ਲੁੱਡੀ ਨੱਚਣ ਸਮੇਂ ਨਾਚਾ ਇੱਕ ਹਥ ਅੱਗੇ ਝੁਕ ਕੇ ਮੂਹਰਲੇ ਨਾਚੇ ਦੀ ਪਿਠ ਤੇ ਰੱਖਦਾ ਹੈ। ਚਿਹਰਾ ਅੱਗੇ ਵੱਲ ਉਲਰਦਾ ਅਤੇ ਸੱਪ ਦੀ ਸਿਰੀ ਵਾਂਗ ਮਹਿਲਦਾ ਹੈ। ਬਾਹਾਂ ਉਲਾਰ ਕੇ ਤਾੜੀ ਵੱਜਦੀ ਹੈ। ਪੱਬ ਢੋਲ ਦੀ ਤਾਲ ਨਾਲ ਥਿਰਕਣ ਲੱਗਦੇ ਹਨ। ਢੋਲੀ ਦੇ ਤੋੜੇ ਉੱਤੇ ਪੈਰ ਬਦਲਿਆ ਜਾਂਦਾ ਹੈ। ਲੁੱਡੀ-ਨਾਚ ਨੱਚਦੇ ਸਮੇਂ ਪਹਿਲਾਂ ਤਾਂ ਛਾਤੀ ਅੱਗੇ ਤਾੜੀ ਮਾਰਦੇ, ਅੱਖਾਂ ਮਟਕਾਉਂਦੇ, ਮੋਢੇ ਹਿਲਾਉਂਦੇ ਅਤੇ ਲੱਕ ਹਿਲਾਉਂਦੇ ਹੋਏ, ਘੇਰੇ ਦੇ ਅੰਦਰ ਢੋਲ ਦੇ ਤਾਲ ਨਾਲ ਤੁਰਦੇ ਹਨ। ਫੇਰ ਢੋਲੀ ਦੁਆਰਾ ਢੋਲ ਤੇ ਕੀਤੇ ਸੰਕੇਤ ਅਨੁਸਾਰ ਨਾਚ-ਮੁਦਰਾ ਬਦਲ ਕੇ ਤਿੰਨ ਤਾੜੀਆਂ ਮਾਰਦੇ ਹਨ। ਢੋਲ ਦੀ ਨੀੜੀਂ ਸੁਰ ਵਾਲੀ ਥਾਪ ਦੇ ਸੰਕੇਤ ਤੇ ਨਵੀਂ ਮੁਦਰਾ ਦਾ ਪ੍ਰਗਟਾ ਕਰਨ ਵਾਸਤੇ ਨਚਾਰ ਪਹਿਲਾਂ ਸੱਜੀ ਬਾਂਹ ਤੇ ਸੱਜੀ ਲੱਤ ਚੁੱਕ ਕੇ ਖੱਬੇ ਪੈਰ ਨਾਲ ਉਛਲਦੇ ਹਨ। ਇਸ ਪ੍ਰਕਾਰ ਨੱਚਦੇ ਨਚਾਰਾਂ ਦਾ ਮੋਢਾ, ਪੈਰ ਅਤੇ ਤਾੜੀ ਦੇ ਕਾਰਜ ਵਿੱਚ ਸਮਤਾ ਆ ਜਾਂਦੀ ਹੈ। ਇਸ ਲੋਕ-ਨਾਚ ਦੀ ਵਿਲੱਖਣਤਾ ਇਹ ਹੈ ਕਿ ਇਸ ਵਿੱਚ ਲੋਕ-ਗੀਤ ਨਹੀਂ ਬੋਲੇ ਜਾਂਦੇ, ਮਸਤੀ ਵਿੱਚ ਆਏ ਗੱਭਰੂ ਆਪਣੇ ਮੂੰਹ ਵਿੱਚੋਂ ਕਈ ਪ੍ਰਕਾਰ ਦੀਆਂ ਅਵਾਜ਼ਾਂ ਕੱਢ ਕੇ ਰਸਕਤਾ ਭਰ ਲੈਂਦੇ ਹਨ।

ਹਵਾਲੇ

Tags:

ਪੰਜਾਬ, ਪਾਕਿਸਤਾਨ

🔥 Trending searches on Wiki ਪੰਜਾਬੀ:

ਫੁਲਕਾਰੀਸਤਿ ਸ੍ਰੀ ਅਕਾਲਡੋਰਿਸ ਲੈਸਿੰਗਸੰਯੁਕਤ ਰਾਜ ਡਾਲਰਬਸ਼ਕੋਰਤੋਸਤਾਨਵਾਹਿਗੁਰੂਭਗਤ ਰਵਿਦਾਸਲੁਧਿਆਣਾਅਕਬਰਸਿੰਘ ਸਭਾ ਲਹਿਰਪੰਜਾਬੀ ਸਾਹਿਤ ਦਾ ਇਤਿਹਾਸਅਲੀ ਤਾਲ (ਡਡੇਲਧੂਰਾ)ਮਈ6 ਜੁਲਾਈਗੁਰੂ ਤੇਗ ਬਹਾਦਰਆਕ੍ਯਾਯਨ ਝੀਲਪਿੰਜਰ (ਨਾਵਲ)ਤਬਾਸ਼ੀਰਸੁਖਮਨੀ ਸਾਹਿਬ26 ਅਗਸਤਫ਼ਰਿਸ਼ਤਾਅਜਨੋਹਾਕੋਸਤਾ ਰੀਕਾਨਾਰੀਵਾਦਨਿੱਕੀ ਕਹਾਣੀਚੀਨ ਦਾ ਭੂਗੋਲਇੰਟਰਨੈੱਟਪਹਿਲੀ ਐਂਗਲੋ-ਸਿੱਖ ਜੰਗਕਾਰਟੂਨਿਸਟਸੋਹਿੰਦਰ ਸਿੰਘ ਵਣਜਾਰਾ ਬੇਦੀਪੇ (ਸਿਰਿਲਿਕ)ਨਿਕੋਲਾਈ ਚੇਰਨੀਸ਼ੇਵਸਕੀਸੁਰਜੀਤ ਪਾਤਰ2021 ਸੰਯੁਕਤ ਰਾਸ਼ਟਰ ਵਾਤਾਵਰਣ ਬਦਲਾਅ ਕਾਨਫਰੰਸਅਲੰਕਾਰ ਸੰਪਰਦਾਇਸ਼ਿਵਬੋਲੀ (ਗਿੱਧਾ)ਪੀਜ਼ਾਅਕਤੂਬਰਨਰਿੰਦਰ ਮੋਦੀਸਵੈ-ਜੀਵਨੀਕ੍ਰਿਸ ਈਵਾਂਸਸੋਮਨਾਥ ਲਾਹਿਰੀਵਾਕਸਕਾਟਲੈਂਡਮੈਟ੍ਰਿਕਸ ਮਕੈਨਿਕਸਜਾਦੂ-ਟੂਣਾਸਭਿਆਚਾਰਕ ਆਰਥਿਕਤਾਸਵਿਟਜ਼ਰਲੈਂਡਇਲੀਅਸ ਕੈਨੇਟੀਫੀਫਾ ਵਿਸ਼ਵ ਕੱਪ 2006ਗੁਰੂ ਨਾਨਕ ਜੀ ਗੁਰਪੁਰਬਅਨੂਪਗੜ੍ਹਗੌਤਮ ਬੁੱਧਪੰਜਾਬਲਾਲਾ ਲਾਜਪਤ ਰਾਏਇੰਗਲੈਂਡ ਕ੍ਰਿਕਟ ਟੀਮ14 ਜੁਲਾਈਭਾਰਤ–ਪਾਕਿਸਤਾਨ ਸਰਹੱਦਭਾਰਤੀ ਪੰਜਾਬੀ ਨਾਟਕਫੇਜ਼ (ਟੋਪੀ)ਭਾਰਤਹਾੜੀ ਦੀ ਫ਼ਸਲਊਧਮ ਸਿਘ ਕੁਲਾਰਵਿਸਾਖੀਪੰਜਾਬ ਦੇ ਮੇੇਲੇਅਮਰੀਕਾ (ਮਹਾਂ-ਮਹਾਂਦੀਪ)ਸਮਾਜ ਸ਼ਾਸਤਰਨਾਨਕਮੱਤਾਪੰਜਾਬੀ ਨਾਟਕਆਲਮੇਰੀਆ ਵੱਡਾ ਗਿਰਜਾਘਰਹੱਡੀਪ੍ਰਦੂਸ਼ਣ🡆 More