ਰਾਣਾ ਨਈਅਰ: ਭਾਰਤੀ ਅਕਾਦਮਿਕ ਅਤੇ ਅਨੁਵਾਦਕ

ਰਾਣਾ ਨਈਅਰ (ਜਨਮ 1957) ਪੰਜਾਬੀ ਤੋਂ ਅੰਗਰੇਜ਼ੀ ਵਿੱਚ ਕਵਿਤਾ ਅਤੇ ਲਘੂ ਗਲਪ ਦਾ ਅਨੁਵਾਦਕ ਹੈ। ਉਸ ਦੇ ਚਾਲੀ ਤੋਂ ਵੱਧ ਕਾਵਿ ਸੰਗ੍ਰਹਿ ਅਤੇ ਅਨੁਵਾਦ ਦੇ ਕੰਮ ਹਨ। ਉਹ ਇੱਕ ਥੀਏਟਰ ਕਲਾਕਾਰ ਵੀ ਹੈ ਅਤੇ ਉਸਨੇ ਕਈ ਵੱਡੀਆਂ ਪੂਰੀ-ਲੰਬਾਈ ਦੀਆਂ ਪ੍ਰੋਡਕਸ਼ਨਾਂ ਵਿੱਚ ਹਿੱਸਾ ਲਿਆ ਹੈ। ਉਸਨੇ ਸੰਤ ਬਾਬਾ ਫਰੀਦ ਦੀ ਪੰਜਾਬੀ ਭਗਤੀ ਕਵਿਤਾ ਦੇ ਅੰਗਰੇਜ਼ੀ ਅਨੁਵਾਦ ਲਈ ਸਾਹਿਤ ਅਕਾਦਮੀ ਗੋਲਡਨ ਜੁਬਲੀ ਇਨਾਮ ਜਿੱਤਿਆ ਹੈ।

ਰਾਣਾ ਨਈਅਰ: ਸਿੱਖਿਆ ਅਤੇ ਕਰੀਅਰ, ਮੁੱਖ ਕੰਮ, ਆਲੋਚਨਾਤਮਕ ਅਤੇ ਵਿਸ਼ਲੇਸ਼ਣਾਤਮਕ ਲਿਖਤ
ਰਾਣਾ ਨਈਅਰ, ਇੱਕ ਸਾਹਿਤਕ ਆਲੋਚਕ, ਚੰਡੀਗੜ੍ਹ ਲਿਟਰੇਚਰ ਫੈਸਟੀਵਲ 2016, ਪੰਜਾਬ, ਭਾਰਤ ਵਿਖੇ

ਸਿੱਖਿਆ ਅਤੇ ਕਰੀਅਰ

ਨਈਅਰ ਨੇ 1980 ਤੋਂ 1990 ਤੱਕ ਸ਼ਿਮਲਾ ਦੇ ਸੇਂਟ ਬੇਡੇਜ਼ ਕਾਲਜ ਵਿੱਚ ਅੰਗਰੇਜ਼ੀ ਸਾਹਿਤ ਪੜ੍ਹਾਇਆ। 1990 ਵਿੱਚ ਉਹ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਗਿਆ, ਜਿੱਥੇ ਉਹ ਅੰਗਰੇਜ਼ੀ ਅਤੇ ਸੱਭਿਆਚਾਰਕ ਅਧਿਐਨ ਵਿਭਾਗ ਦਾ ਪ੍ਰੋਫੈਸਰ ਅਤੇ ਮੁਖੀ ਬਣਿਆ। ਉਸਨੇ ਪੀਟਰ ਵਾਲ ਇੰਸਟੀਚਿਊਟ ਫਾਰ ਐਡਵਾਂਸਡ ਸਟੱਡੀਜ਼ ਵਿੱਚ ਵਿਜ਼ਿਟਿੰਗ ਪ੍ਰੋਫੈਸਰ ਵਜੋਂ ਵੀ ਕੰਮ ਕੀਤਾ ਹੈ।

ਮੁੱਖ ਕੰਮ

ਇੱਕ ਆਲੋਚਕ, ਵਿਦਵਾਨ ਅਤੇ ਅਨੁਵਾਦਕ ਵਜੋਂ ਰਾਣਾ ਨਈਅਰ ਪੰਜਾਬੀ ਸਾਹਿਤ ਵਿੱਚ ਬਹੁਤ ਸਾਰੀਆਂ ਕਲਾਸਿਕ ਕਿਤਾਬਾਂ ਨੂੰ ਪੰਜਾਬੀ ਅਨੁਵਾਦ ਵਿੱਚ ਲਿਆਉਣ ਵਿੱਚ ਮੋਹਰੀ ਰਿਹਾ ਹੈ। ਉਸ ਨੇ ਜਿਨ੍ਹਾਂ ਪ੍ਰਮੁੱਖ ਪੰਜਾਬੀ ਲੇਖਕਾਂ ਦਾ ਅਨੁਵਾਦ ਕੀਤਾ ਹੈ, ਉਨ੍ਹਾਂ ਵਿੱਚ ਗੁਰਦਿਆਲ ਸਿੰਘ, ਰਘੁਬੀਰ ਢੰਡ, ਮੋਹਨ ਭੰਡਾਰੀ ਅਤੇ ਬੀਬਾ ਬਲਵੰਤ ਵਰਗੇ ਸਾਹਿਤਕਾਰ ਸ਼ਾਮਲ ਹਨ। ਉਸ ਨੇ ਗੁਰਦਿਆਲ ਦੇ ਦੋ ਨਾਵਲਾਂ, “ਨਾਇਟ ਆਫ ਦ ਹਾਫ਼-ਮੂਨ” ਅਤੇ “ਪਰਸਾ” ਦਾ ਅਨੁਵਾਦ ਕੀਤਾ ਹੈ। ਉਸਨੇ ਗੁਰਦਿਆਲ ਦੀਆਂ 14 ਨਿੱਕੀਆਂ ਕਹਾਣੀਆਂ ਦਾ ਅਨੁਵਾਦ ਵੀ ‘ਅਰਥੀ ਟੋਨਜ’ ਸਿਰਲੇਖ ਹੇਠ ਕੀਤਾ ਹੈ।

ਅੰਮ੍ਰਿਤਾ ਪ੍ਰੀਤਮ, ਅਜੀਤ ਕੌਰ ਅਤੇ ਦਲੀਪ ਕੌਰ ਟਿਵਾਣਾ ਵਰਗੀਆਂ ਪੰਜਾਬ ਦੀਆਂ ਨਾਮਵਰ ਮਹਿਲਾ ਲੇਖਕਾਂ ਦੀਆਂ ਰਚਨਾਵਾਂ ਦਾ ਅਨੁਵਾਦ ਕਰਨ ਤੋਂ ਇਲਾਵਾ, ਉਸਨੇ ਚੰਦਨ ਨੇਗੀ ਵਰਗੇ ਘੱਟ ਜਾਣੇ-ਪਛਾਣੇ ਲੇਖਕਾਂ ਨੂੰ ਲੋਕਾਂ ਦੇ ਧਿਆਨ ਵਿੱਚ ਲਿਆਉਣ ਵਿੱਚ ਮਦਦ ਕੀਤੀ ਹੈ, ਜੋ ਪੰਜਾਬੀ ਅਤੇ ਡੋਗਰੀ ਦੋਵਾਂ ਵਿੱਚ ਲਿਖਦੀ ਹੈ। ਰਾਣਾ ਨਈਅਰ ਨੇ ਗੁਰਦਿਆਲ ਸਿੰਘ ਦੇ ਨਾਵਲਾਂ ਅਤੇ ਨਿੱਕੀਆਂ ਕਹਾਣੀਆਂ ਵਿੱਚ ਦਿਲਚਸਪੀ ਨੂੰ ਮੁੜ ਸੁਰਜੀਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।

ਉਸ ਦੇ ਪਹਿਲੇ ਕਵਿਤਾ ਸੰਗ੍ਰਹਿ (ਆਪਣੇ ਦੁਆਰਾ ਰਚਿਤ) ਦਾ ਸਿਰਲੇਖ ਬ੍ਰੀਥਿੰਗ ਸਪੇਸਸ ਹੈ, ਜਿਸ ਨੂੰ ਭਾਰਤੀ ਸਾਹਿਤਕ ਸਰਕਲ ਵਿੱਚ ਆਲੋਚਨਾਤਮਕ ਸਮੀਖਿਆ ਅਤੇ ਪ੍ਰਸ਼ੰਸਾ ਮਿਲੀ ਹੈ।

ਆਲੋਚਨਾਤਮਕ ਅਤੇ ਵਿਸ਼ਲੇਸ਼ਣਾਤਮਕ ਲਿਖਤ

ਕਵਿਤਾ ਬਾਰੇ ਰਾਣਾ ਨਈਅਰ ਦੀਆਂ ਆਲੋਚਨਾਤਮਕ ਰਚਨਾਵਾਂ ਵਿੱਚ "ਐਡਵਰਡ ਐਲਬੀ: ਟੂਵਰਡਸ ਏ ਟਾਇਪੋਲੋਜੀ ਆਫ ਰਿਲੇਸ਼ਨਸ਼ਿਪ" 2003 ਵਿੱਚ ਪ੍ਰੇਸਟੀਜ ਪਬਲਿਸ਼ਰਜ਼ ਦੁਆਰਾ ਪ੍ਰਕਾਸ਼ਿਤ ਹੋਈ। ਉਸ ਦੀਆਂ ਹੋਰ ਆਲੋਚਨਾਤਮਕ ਰਚਨਾਵਾਂ ਜੋ ਆਉਣ ਵਾਲੀਆਂ ਹਨ ਵਿੱਚ ਸ਼ਾਮਲ ਹਨ "ਮੇਡੀਏਸ਼ਨਜ: ਸੇਲਫ ਐਂਡ ਸੋਸਾਇਟੀ", ਜੋ ਕਿ ਭਾਰਤੀ ਇਤਿਹਾਸ, ਸਮਾਜ ਅਤੇ ਸੱਭਿਆਚਾਰ 'ਤੇ ਲੇਖਾਂ ਦਾ ਸੰਗ੍ਰਹਿ ਹੈ, ਅਤੇ "ਥਰਡ ਵਰਲਡ ਨੇਰੇਟਿਵ": ਥਿਊਰੀ ਐਂਡਪ੍ਰੈਕਟਿਸ " ਹੈ। ਉਸਨੇ ਭਾਰਤੀ ਸਾਹਿਤਕ ਅਨੁਵਾਦ ਦੇ ਇਤਿਹਾਸਕ ਵਿਸ਼ਲੇਸ਼ਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।

ਅਵਾਰਡ ਅਤੇ ਮਾਨਤਾ

ਰਾਣਾ ਨਈਅਰ ਬ੍ਰਿਟਿਸ਼ ਕਾਉਂਸਿਲ ਅਤੇ ਕਥਾ ਤੋਂ ਅਨੁਵਾਦ ਲਈ ਪ੍ਰਸ਼ੰਸਾ ਪੁਰਸਕਾਰ ਜਿੱਤਣ ਤੋਂ ਇਲਾਵਾ ਚਾਰਲਸ ਵੈਲੇਸ (ਇੰਡੀਆ) ਟਰੱਸਟ ਅਵਾਰਡੀ ਰਹੇ ਹਨ। 2007 ਵਿੱਚ ਉਸਨੇ ਕਵਿਤਾ ਲਈ ਸਾਹਿਤ ਅਕਾਦਮੀ ਦਾ ਭਾਰਤੀ ਸਾਹਿਤ ਗੋਲਡਨ ਜੁਬਲੀ ਸਾਹਿਤਕ ਅਨੁਵਾਦ ਪੁਰਸਕਾਰ ਜਿੱਤਿਆ। ਰਾਣਾ ਨਈਅਰ ਸਾਹਿਤ ਅਤੇ ਕਲਾ ਦੇ ਵੱਕਾਰੀ ਲੇਕਵਿਊ ਇੰਟਰਨੈਸ਼ਨਲ ਜਰਨਲ ਦੇ ਸੰਪਾਦਕੀ ਬੋਰਡ ਵਿੱਚ ਵੀ ਹਨ।

ਪੁਸਤਕ-ਸੂਚੀ

  • ਨਾਇਟ ਆਫ ਦ ਹਾਫ਼ ਮੂਨ, (1996), ਮੈਕਮਿਲਨ ਪਬਲਿਸ਼ਰਜ਼
  • ਪਰਸਾ (2000), ਨੈਸ਼ਨਲ ਬੁੱਕ ਟਰੱਸਟ
  • ਫ੍ਰਾਮ ਅਕ੍ਰੋਸ ਦ ਸ਼ੋਰਜ : ਪੰਜਾਬੀ ਲਘੂ ਕਹਾਣੀਆਂ, ਏਸ਼ੀਅਨਜ਼ ਇਨ ਬਰਤਾਨੀਆ ਦੁਆਰਾ(2002), ਸਟਰਲਿੰਗ ਪਬਲਿਸ਼ਰਜ਼ , ISBN 978-81-207241-4-3
  • ਅਰਥਲੀ ਟੋਨਸ (2002), ਫਿਕਸ਼ਨ ਹਾਊਸ
  • ਦ ਆਈ ਆਫ਼ ਏ ਡੋ ਐਂਡ ਅਦਰ ਸਟੋਰੀਜ਼ (2003), ਸਾਹਿਤ ਅਕਾਦਮੀ
  • ਮੈਲਟਿੰਗ ਮੋਮੈਂਟਸ (2004), ਯੂਨੀਸਟਾਰ
  • ਟੇਲ ਆਫ਼ ਏ ਕਰਸਡ ਟ੍ਰੀ (2004), ਰਵੀ ਸਾਹਿਤ ਪ੍ਰਕਾਸ਼ਨ
  • ਦ ਸਰਵਾਈਵਰਜ਼ (2005), ਕਥਾ
  • ਸਲਾਈਸ ਆਫ ਲਾਈਫ (2005), ਯੂਨੀਸਟਾਰ
  • ਸ਼ਿਵੋਹਮ (2007), ਰੂਪਾ ਪ੍ਰਕਾਸ਼ਨ , ISBN 978-81-207241-4-3
  • ਗੁਰਦਿਆਲ ਸਿੰਘ - ਏ ਰੀਡਰ (2012), ਸਾਹਿਤ ਅਕਾਦਮੀISBN 978-81-260339-7-3
  • ਆਲਮਜ ਇਨ ਦ ਨੇਮ ਆਫ ਏ ਬ੍ਲਾਇੰਡ ਹੋਰਸ, ਰੂਪਾ ਪ੍ਰਕਾਸ਼ਨ , ISBN 978-81-291373-1-9

ਇਹ ਵੀ ਵੇਖੋ

ਹਵਾਲੇ

ਬਾਹਰੀ ਲਿੰਕ

Tags:

ਰਾਣਾ ਨਈਅਰ ਸਿੱਖਿਆ ਅਤੇ ਕਰੀਅਰਰਾਣਾ ਨਈਅਰ ਮੁੱਖ ਕੰਮਰਾਣਾ ਨਈਅਰ ਆਲੋਚਨਾਤਮਕ ਅਤੇ ਵਿਸ਼ਲੇਸ਼ਣਾਤਮਕ ਲਿਖਤਰਾਣਾ ਨਈਅਰ ਅਵਾਰਡ ਅਤੇ ਮਾਨਤਾਰਾਣਾ ਨਈਅਰ ਪੁਸਤਕ-ਸੂਚੀਰਾਣਾ ਨਈਅਰ ਇਹ ਵੀ ਵੇਖੋਰਾਣਾ ਨਈਅਰ ਹਵਾਲੇਰਾਣਾ ਨਈਅਰ ਬਾਹਰੀ ਲਿੰਕਰਾਣਾ ਨਈਅਰਕਵਿਤਾਪੰਜਾਬੀ ਭਾਸ਼ਾਬਾਬਾ ਫਰੀਦਸਾਹਿਤ ਅਕਾਦਮੀ ਇਨਾਮ

🔥 Trending searches on Wiki ਪੰਜਾਬੀ:

ਅਰਦਾਸਗੁਰਸੇਵਕ ਮਾਨਸਿੰਘਵਿਸ਼ਵ ਪੁਸਤਕ ਦਿਵਸਵਰਚੁਅਲ ਪ੍ਰਾਈਵੇਟ ਨੈਟਵਰਕਤਖ਼ਤ ਸ੍ਰੀ ਦਮਦਮਾ ਸਾਹਿਬਰਾਤਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਪ੍ਰਦੂਸ਼ਣਲੂਣਾ (ਕਾਵਿ-ਨਾਟਕ)ਦਲਿਤਹਵਾ ਪ੍ਰਦੂਸ਼ਣਸੰਤ ਸਿੰਘ ਸੇਖੋਂਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਉਰਦੂਅਜੀਤ ਕੌਰਵੈਸ਼ਨਵੀ ਚੈਤਨਿਆਜੱਸ ਬਾਜਵਾਹਰਪਾਲ ਸਿੰਘ ਪੰਨੂਨਾਦਰ ਸ਼ਾਹਇੰਗਲੈਂਡਮਿਸਲਡੇਂਗੂ ਬੁਖਾਰਵਿਕੀਪੀਡੀਆਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਪੀਲੀ ਟਟੀਹਰੀਪੰਜਾਬੀ ਰੀਤੀ ਰਿਵਾਜਦੇਵੀਨਰਿੰਦਰ ਸਿੰਘ ਕਪੂਰਰਾਜਪਾਲ (ਭਾਰਤ)ਭਾਰਤੀ ਪੰਜਾਬੀ ਨਾਟਕਧਰਮਮੈਰੀ ਕੋਮਵਿਆਹ ਦੀਆਂ ਰਸਮਾਂਭਾਰਤ ਦਾ ਆਜ਼ਾਦੀ ਸੰਗਰਾਮਆਸਾ ਦੀ ਵਾਰਮਾਰਕਸਵਾਦਗਿੱਧਾਹਵਾਈ ਜਹਾਜ਼ਪਪੀਹਾਅਮਰਿੰਦਰ ਸਿੰਘ ਰਾਜਾ ਵੜਿੰਗਰੇਤੀਪੰਜਾਬੀ ਅਖਾਣਗੁਰਦੁਆਰਾ ਬੰਗਲਾ ਸਾਹਿਬਭਾਈ ਤਾਰੂ ਸਿੰਘਖ਼ਾਲਸਾਆਧੁਨਿਕ ਪੰਜਾਬੀ ਸਾਹਿਤਪੰਜਾਬੀ ਲੋਰੀਆਂਮਿਲਖਾ ਸਿੰਘਪੋਲਟਰੀ ਫਾਰਮਿੰਗਜਾਪੁ ਸਾਹਿਬਭਾਈ ਨੰਦ ਲਾਲਡਿਸਕਸ ਥਰੋਅਕੰਡੋਮਦੰਤ ਕਥਾਕਰਨ ਔਜਲਾਪੰਜਾਬੀ ਧੁਨੀਵਿਉਂਤਗੁਰਦਿਆਲ ਸਿੰਘਅੰਮ੍ਰਿਤ ਵੇਲਾਗੁਰੂ ਅੰਗਦਕਾਨ੍ਹ ਸਿੰਘ ਨਾਭਾਪੁਰਤਗਾਲਬਠਿੰਡਾਰੇਖਾ ਚਿੱਤਰਹਾੜੀ ਦੀ ਫ਼ਸਲਹੰਸ ਰਾਜ ਹੰਸਐਚ.ਟੀ.ਐਮ.ਐਲਸਾਕਾ ਸਰਹਿੰਦਭੰਗਾਣੀ ਦੀ ਜੰਗਵਿਅੰਜਨਭਾਰਤ ਵਿੱਚ ਚੋਣਾਂਪਟਿਆਲਾਹਰਿਆਣਾਪੰਜਾਬੀ ਲੋਕ ਬੋਲੀਆਂ🡆 More