ਰਹਿਤਨਾਮਾ

ਰਹਿਤਨਾਮਾ ਅਜਿਹੀ ਧਾਰਮਿਕ ਰਚਨਾ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਸਿੱਖ ਧਰਮ ਦੇ ਪੈਰੋਕਾਰਾਂ ਲਈ ਜੀਵਨ ਜਾਂਚ ਦੱਸੀ ਜਾਂਦੀ ਹੈ। ਬੇਸ਼ਕ ਹਰੇਕ ਧਰਮ ਵਿੱਚ ਹੀ ਉਸ ਦੇ ਪੈਰੋਕਾਰਾਂ ਲਈ ਉਸ ਦੇ ਵਿਸ਼ੇਸ਼ ਵਿਧਾਨ ਅਨੁਸਾਰ ਜੀਵਨ ਜਾਂਚ ਦਾ ਵਿਵਰਨ ਕਿਸੇ ਨਾ ਕਿਸੇ ਰੂਪ ਵਿੱਚ ਦਿੱਤਾ ਹੁੰਦਾ ਹੈ, ਪਰ ਸਿਖ ਧਰਮ ਵਿੱਚ ਗੁਰੂ ਦੇ ਅਨਿਨ ਸਿਖਾਂ ਵੱਲੋ ਰਹਿਤਨਾਮੇ ਲਿਖ ਕੇ ਗੁਰੂ ਦੀ ਦੱਸੀ ਮਰਯਾਦਾ ਤੋਂ ਜਾਣੁ ਕਰਵਾਇਆ ਹੈ।ਉਨਾਂ ਨੂੰ ਮਰ੍ਯਾਦਿਤ ਜੀਵਨ ਜਿਊਣ ਦੀਆਂ ਹਦਾਇਤਾਂ ਦਿਤੀਆਂ ਗਈਆਂ ਹੁੰਦੀਆਂ ਹਨ।ਉਂਜ ਇਨ੍ਹਾਂ ਰਹਿਤਨਾਮਿਆ ਤੋਂ ਪਹਿਲਾਂ ਦੇ ਸਿਖ ਗ੍ਰੰਥਾਂ ਜਿਵੇ ਗੁਰੂ ਗ੍ਰੰਥ ਸਾਹਿਬ,ਭਾਈ ਗੁਰਦਾਸ ਦੀਆਂ ਵਾਰਾਂ ਤੇ ਕਬਿਤ ਗਵੈਯੇ,ਦਸਮ ਗ੍ਰੰਥ,ਸਾਖੀਆਂ ਆਦਿ ਵਿੱਚ ਸਿਖਾਂ ਲਈ ਜੀਵਨ ਮਰਯਾਦਾ ਦੱਸੀ ਗਈ ਹੈ।ਪਰ ਇਹ ਰਹਿਤਨਾਮੇ ਗੁਰੂ ਗੋਬਿੰਦ ਸਿੰਘ ਦੇ ਸਮੇ ਜਾਂ ਉਹਨਾਂ ਤੋਂ ਪਿਛੋਂ,ਵਿਸ਼ੇਸ਼ ਕਰ ਕੇ ਲਿਖਤੀ ਰੂਪ ਵਿੱਚ ਪ੍ਰਚਲਿਤ ਹੋਏ,ਜਿਹਨਾਂ ਵਿੱਚ ਸਿਖ ਸੰਕੇਤਵਲੀ ਵਿੱਚ ਜੀਵਨ –ਮਰਯਾਦਾ,ਚਾਲ –ਢਾਲ,ਚੱਜ –ਆਚਾਰ ਅਤੇ ਰਹਿਣ –ਸਹਿਣ ਦੇ ਤੋਰ ਤਰੀਕੇ ਦੱਸੇ ਗਏ ਹਨ।ਜਿਹਨਾ ਅਨੁਸਾਰ ਹਰੇਕ ਗੁਰ ਸਿਖ ਨੇ ਰਹਿਣਾ ਅਥਵਾ ਆਪਣਾ ਜੀਵਨ ਬਿਤਾਉਣਾ ਹੈ।ਜੀਵਨ ਮਰਯਾਦਾ ਲਈ ਰਹਿਤਾ ਸ਼ਬਦ ਤੇਰਵੀਂ ਚੋਦਵੀਂ ਸਦੀ ਵਿੱਚ ਭਗਤੀ ਲਹਿਰ ਸਮੇਂ ਹੀ ਪ੍ਰਚਲਿਤ ਹੋ ਗਿਆ ਸੀ।ਰਹਿਤ ਦੋ ਪ੍ਰਕਾਰ ਦੀ ਮੰਨੀ ਜਾਂਦੀ ਹੈ।ਇੱਕ ਅੰਦਰਲੀ ਰਹਿਤ ਅਤੇ ਦੂਸਰੀ ਬਾਹਰਲੀ ਰਹਿਤ।ਅੰਦਰਲੀ ਰਹਿਤ ਮਰਯਾਦਾ ਦਾ ਭਾਵ ਮਾਨਸਿਕ ਰਹਿਣੀ ਤੋਂ ਹੈ,ਜਿਸ ਅਨੁਸਾਰ ਮਨੁਖ ਦੀ ਜੀਵਨ ਜਾਂਚ ਤੇ ਵਰਤੋਂ ਵਿਹਾਰ ਦਾ ਪਤਾ ਚਲਦਾ ਹੈ।ਬਾਹਰਲੀ ਰਹਿਤ ਮਰਯਾਦਾ ਦਾ ਭਾਵ ਮਨੁਖ ਦੇ ਪਹਿਰਾਵੇ,ਖਾਣ –ਪੀਣ ਆਦਿ ਤੋਂ ਲਿਆ ਜਾਂਦਾ ਹੈ।ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ੇਸ਼ ਕਰ ਕੇ ਅੰਦਰਲੀ ਦੀ ਵਿਆਖਿਆ ਕੀਤੀ ਗਈ ਹੈ।

ਰਹਿਤਨਾਮਾ

ਸਿੱਖ ਰਹਿਤਨਾਮੇ

'ਰਹਿਤਨਾਮੇ' ਪੁਰਾਤਨ ਵਾਰਤਕ ਸਾਹਿਤ ਦਾ ਉਹ ਰੂਪ ਹੈ,ਜਿਸ ਵਿੱਚ ਰਹਿਣੀ ਬਹਿਣੀ ਦੇ ਨਿਯਮ ਅੰਕਿਤ ਕੀਤੇ ਮਿਲਦੇ ਹਨ।ਪ੍ਰਾਚੀਨ ਵਾਰਤਕ ਸਾਹਿਤ ਵਿੱਚ ਰਹਿਤਨਾਮੇ ਮਹੱਤਵਪੂਰਨ ਸਥਾਨ ਰੱਖਦੇ ਹਨ ।ਇਹ ਸਿੱਖ ਜਗਤ ਲਈ ਗੁਰੂ ਸਾਹਿਬਾਨਾਂ ਦੇ ਪਵਿੱਤਰ ਉਪਦੇਸ਼ ਹਨ।ਭਾਈ ਪ੍ਰਹਿਲਾਦ ਸਿੰਘ,ਭਾਈ ਨੰਦ ਸਿੰਘ, ਭਾਈ ਚੌਪਾ ਸਿੰਘ,ਭਾਈ ਦੇਸਾ ਸਿੰਘ,ਭਾਈ ਦਯਾ ਸਿੰਘ,ਆਦਿ ਇਸ ਦੇ ਵਸੀਲੇ ਹਨ।ਇਹਨਾਂ ਵਿਚੋਂ ਕੁਝ ਰਹਿਤਨਾਮੇ ਕਵਿਤਾ ਵਿਚ ਵੀ ਹਨ।ਇਹਨਾਂ ਰਹਿਤਨਾਮਿਆਂ ਵਿੱਚ ਸਿੱਧੇ ਸਰਲ ਵਾਕਾਂ ਰਾਹੀਂ ਗੁਰਸਿੱਖਾਂ ਨੂੰ ਹੁਕਮ ਦਿੱਤੇ ਗਏ ਹਨ,ਇਹ ਹੁਕਮ ਰਾਜਨੀਤਕ ਜਾਂ ਸਰਕਾਰੀ ਹੁਕਮਾਂ ਵਰਗੇ ਨਹੀਂ, ਸਗੋਂ ਧਾਰਮਿਕ ਰੰਗਤ ਵਾਲੇ ਹਨ।ਇਸੇ ਤਰ੍ਹਾਂ ਹੁਕਮਨਾਮੇ ਜਾਂ ਚਿੱਠੀਆਂ ਵਰਗੇ ਰੂਪ ਵੀ ਪ੍ਰਚਲਿੱਤ ਹਨ।

ਇਸ ਰਹਿਤ ਮਰਿਆਦਾ ਦੀ ਉਲੰਘਣਾ ਕਰਨ ਤੋਂ ਬਾਅਦ ਉਸ ਸਿੱਖ ਨੂੰ "ਸਿੱਖ ਤਨਖਾਹੀਆ" ਕਿਹਾ ਜਾਂਦਾ ਹੈ। ਇਸ ਅਪਰਾਧ ਵਜੋਂ ਉਸ ਵਿੱਚ ਰਹਿਤਨਾਮੇ ਅਨੁਸਾਰ ਸਜ਼ਾ ਦਿੱਤੀ ਜਾਂਦੀ ਹੈ। ਇਸ ਸਜ਼ਾ ਨੂੰ "ਤਨਖਾਹ" ਕਿਹਾ ਜਾਂਦਾ ਹੈ।

ਸ਼ਬਦ ਨਿਯੁੁਕਤੀ

ਰਹਿਤਨਾਮਾ ਦੋ ਸ਼ਬਦਾਂ ਰਹਿਤ+ਨਾਮਾ ਦੇ ਸੁਮੇਲ ਤੋਂ ਬਣਿਆ ਹੈ। ਰਹਿਤ ਤੋਂ ਭਾਵ ਰਹਿਣੀ- ਬਹਿਣੀ ਅਤੇ ਨਾਮਾ ਤੋਂ ਭਾਵ ਉਹ ਲਿਖਤ ਜਿਸ ਵਿੱਚ ਇਸ ਦੀ ਵਿਆਖਿਆ ਹੋਵੇ। ਸੋ ਰਹਿਤਨਾਮੇ ਤੋਂ ਇਹ ਭਾਵ ਬਣਿਆ ਕਿ ਉਹ ਲਿਖਤ ਜਿਸ ਵਿੱਚ ਰਹਿਣੀ- ਸਹਿਣੀ ਤੇ ਜ਼ਿੰਦਗੀ ਗੁਜ਼ਾਰਨ ਦਾ ਸਲੀਕਾ ਦੱਸਿਆ ਗਿਆ ਹੋਵੇ। ਹਰ ਇੱਕ ਧਰਮ ਵਿੱਚ ਉਸ ਦੇ ਪੈਰੋਕਾਰਾਂ ਲਈ ਜੀਵਨ ਦੇ ਚੱਜ ਆਚਾਰ ਦੇ ਕੁਝ ਅਸੂਲ ਮਿਥੇ ਹੋਏ ਹਨ। ਇਹਨਾਂ ਅਸੂਲਾਂ ਨੂੰ ਤਿਆਗਣ ਜਾਂ ਇਹਨਾਂ ਦੀ ਉਲੰਘਣਾ ਕਰਨ ਨੂੰ ਮਨਮਤਿ ਸਮਝਿਆ ਜਾਂਦਾ ਹੈ। ਇਸਲਾਮ ਵਿੱਚ ਅਜਿਹੇ ਅਸੂਲਾਂ ਨੂੰ ਸ਼ਰੀਅਤ ਕਿਹਾ ਗਿਆ ਹੈ ਜਦ ਕਿ ਹਿੰਦੂ ਧਰਮ ਵਿੱਚ ਸਿਮਰਿਤੀਆਂ ਵਿੱਚ ਅਜਿਹੇ ਨਿਯਮ ਹਨ। ਸਿੱਖ ਧਰਮ ਵਿੱਚ ਵੀ ਗੁਰਸਿੱਖਾਂ ਨੂੰ ਜੀਵਨ ਗੁਜ਼ਾਰਨ ਦੀ ਜਾਚ ਦੱਸੀ ਗਈ ਹੈ। ਜਿਹੜੀ ਚੀਜ਼ ਦੀ ਆਗਿਆ ਹੈ, ਉਹ ਰਹਿਤ ਹੈ ਅਤੇ ਜਿਹੜੀ ਚੀਜ਼ ਦੀ ਮਨਾਹੀ ਹੈ, ਉਹ ਕੁਰਹਿਤ ਹੈ।

ਭਾਈ ਕਾਹਨ ਸਿੰਘ ਨਾਭਾ ਨੇ 28 ਰਹਿਤਨਾਮਿਆ ਦਾ ਜ਼ਿਕਰ ਕੀਤਾ ਹੈ ਅਤੇ ਉਹਨਾ ਨੂੰ ਮੁਖ ਦੋ ਭਾਗਾਂ ਵਿੱਚ ਵੰਡਿਆ ਹੈ।

ਭਾਗ-ਪਹਿਲਾ

  1. ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ
  2. ਸ਼੍ਰੀ ਦਸਮ ਗੁਰੂ ਗ੍ਰੰਥ ਜੀ ਦੀ ਬਾਣੀ (ਜੋ ਖਾਲਸਾ ਪੰਥ ਦੇ ਨਿਯਮਾ ਹਮਾਇਤ ਕਰਦੀ ਹੈ)
  3. ਭਾਈ ਗੁਰਦਾਸ ਜੀ ਦੀ ਬਾਣੀ
  4. ਭਾਈ ਨੰਦ ਲਾਲ ਜੀ ਦੀ ਬਾਣੀ

ਭਾਗ-ਦੂਜਾ

  1. ਜਨਮ ਸਾਕੀ ਗੁਰੂ ਨਾਨਕ ਦੇਵ ਜੀ
  2. ਗਿਆਨ ਰਤਨਾਵਲੀ
  3. ਭਗਤ ਰਚਨਾਵਲੀ
  4. ਸਰਬਲੋਹ
  5. ਤਨਖਾਹਨਾਮਾ
  6. ਚੋਪਾ ਸਿੰਘ ਦਾ ਰਹਿਤਨਾਮਾ
  7. ਪ੍ਰਹਿਲਾਦ ਸਿੰਘ ਦਾ ਰਹਿਤਨਾਮਾ
  8. ਪ੍ਰੇਮ ਸੁਮਾਰਗ
  9. ਪ੍ਰਸਨਾਵਲੀਭਾਈ ਨੰਦ ਲਾਲ ਜੀ
  10. ਭਾਈ ਦੇਸਾ ਸਿੰਘ ਦਾ ਰਹਿਤਨਾਮਾ
  11. ਭਾਈ ਦਿਯਾ ਸਿੰਘ ਦਾ ਰਹਿਤਨਾਮਾ
  12. ਗੁਰੂ ਸ਼ੋਭਾ
  13. ਸਾਧੂ ਸੰਗਤ ਕੀ ਪ੍ਰਾਥਨਾ
  14. ਰਤਨ ਮਾਲ (ਸੋ ਸਾਥੀ)
  15. ਵਜਿਬੁਲ
  16. ਮਹਿਮਾ ਪ੍ਰਕਾਸ਼
  17. ਗੁਰ –ਬਿਲਾਸ
  18. ਗੁਰ –ਬਿਲਾਸ ਪਾਤਸ਼ਾਹੀ ਛੇਵੀਂ
  19. ਗੁਰ –ਬਿਲਾਸ ਪਾਤਸ਼ਾਹੀ ਦਸਵੀਂ
  20. ਮੁਕਤਨਾਮਾ
  21. ਗੁਰੂ ਨਾਨਕ ਪ੍ਰਕਾਸ਼
  22. ਗੁਰੂ ਪ੍ਰਤਾਪ ਸੂਰਯ
  23. ਪੰਥ ਪ੍ਰਕਾਸ਼
  24. ਗੁਰੂ ਪਦ ਪ੍ਰੇਮ ਪ੍ਰਕਾਸ਼
  25. ਵਿਮਲ ਬਿਬੇਕ ਵਰਿਸ,ਖਾਲਸਾ ਸ਼ਤਕ।

ਰਹਿਤਨਾਮਾ ਭਾਈ ਨੰਦ ਲਾਲ ਜੀ

ਸੰਤ ਸੰਪੂਰਨ ਸਿੰਘ ਦੇ ਅਨੁਸਾਰ,"ਇਸੇ ਨੂੰ ਮੈਂ ਅੱਜ ਤੋਂ ਪਿੱਛੇ 65 ਸਾਲ ਦੇ ਲਿਖੇ ਪੁਰਾਣੇ ਗ੍ਰੰਥ ਵਿਚੋਂ ਨਕਲ ਕੀਤਾ ਹੋਇਆ ਹੈ,ਜਿਸ ਉਪਰ ਲਿਖਾਰੀ ਦਾ ਸੰਮਤ 1915ਬਿ: ਮਾਘ ਸੰਕਾਂਤ ਮੰਗਲ ਵਾਰ ਦਿਤਾ ਹੋਯਾ ਸੀ।"

ਆਸ ਹੈ ਆਪ ਲੋਕ ਇਸ ਵਿੱਚੋਂ ਗੁਰ ਲਿਖੀ ਦਾ ਲਿਆਂਦਾ ਹੋਇਆ ਸਾਨੂੰ ਸਤਿਗੁਰਾਂ ਦੇ ਪੂਰਣ ਸੱਚੇ ਵਿਖੇ ਢਾਲਕੇ ਸਮੂਹ ਬਰਕਤਾਂ ਦਾ ਧਨੀ ਬਨਾਣ ਦਾ ਕਾਰਨ ਹੈ।ਲੳ!ਉਹ ਸਾਖੀ ਜੇ ਭਾਈ ਨੰਦ ਲਾਲ ਜੀ ਦੀ।ਗੁਰੂ ਕਲਗੀਆਂ ਵਾਲੇ ਦਾ ਸੰਬਾਦ ਤੇ ਮੈਂ ਆਖਦਾ ਹਾਂ ਸੱਦਾ ਸੰਬਾਦ।

ਹਵਾਲੇ

ਨੋਟ

  1. ਸਾਹਿਤ –ਕੋਸ਼,ਪ੍ਰਵਾਸ਼ਿਕ ਸ਼ਬਦਾਵਲੀ

ਲੇਖਕ –ਡਾ .ਰਤਨ ਸਿੰਘ ਜੱਗੀ,ਪਬਲੀਕੇਸ਼ਨ ਬਿਉਰੋ ਪੰਜਾਬੀ ਯੂਨਿਵਰਸਿਟੀ ਪਟਿਆਲਾ।

  1. ਪੰਜਾਬੀ ਪੀੜੀਆ

Tags:

ਰਹਿਤਨਾਮਾ ਰਹਿਤਨਾਮਾਸਿੱਖ ਧਰਮ

🔥 Trending searches on Wiki ਪੰਜਾਬੀ:

ਪ੍ਰਗਤੀਵਾਦਮੁਹੰਮਦ ਗ਼ੌਰੀਛਪਾਰ ਦਾ ਮੇਲਾਅਮਰਿੰਦਰ ਸਿੰਘ ਰਾਜਾ ਵੜਿੰਗਭੁਚਾਲਭਾਰਤੀ ਪੰਜਾਬੀ ਨਾਟਕncrbdਦਿਵਾਲੀਨਾਦਰ ਸ਼ਾਹ ਦੀ ਵਾਰਸੁਖਬੀਰ ਸਿੰਘ ਬਾਦਲਅਰਥ ਅਲੰਕਾਰਸੱਭਿਆਚਾਰ ਅਤੇ ਸਾਹਿਤਰਣਜੀਤ ਸਿੰਘ ਕੁੱਕੀ ਗਿੱਲਮਧਾਣੀਅਲ ਨੀਨੋਅੰਮ੍ਰਿਤਸਰ ਜ਼ਿਲ੍ਹਾਦਵਾਈਵਾਰਚਰਨ ਸਿੰਘ ਸ਼ਹੀਦਬਿਰਤਾਂਤ-ਸ਼ਾਸਤਰਬੋਹੜਪੰਜਾਬੀ ਧੁਨੀਵਿਉਂਤਐਸੋਸੀਏਸ਼ਨ ਫੁੱਟਬਾਲਅੰਮ੍ਰਿਤਪਾਲ ਸਿੰਘ ਖ਼ਾਲਸਾਡਰੱਗਸਵਰਪੰਜਾਬ ਦੀਆਂ ਵਿਰਾਸਤੀ ਖੇਡਾਂਗੁਰਦੁਆਰਾ ਪੰਜਾ ਸਾਹਿਬਧਰਤੀਫਲਮਾਝੀਸਿੱਖਿਆਦਲੀਪ ਸਿੰਘਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਪੰਜਾਬੀ ਪੀਡੀਆਮਿਲਖਾ ਸਿੰਘਏ. ਪੀ. ਜੇ. ਅਬਦੁਲ ਕਲਾਮਲੂਣਾ (ਕਾਵਿ-ਨਾਟਕ)ਪੰਜਾਬ ਦੇ ਲੋਕ ਸਾਜ਼ਐਚ.ਟੀ.ਐਮ.ਐਲਜੱਸ ਬਾਜਵਾਗੁਰੂ ਅਰਜਨ ਦੇਵ ਜੀ ਦਾ ਜੀਵਨ ਅਤੇ ਰਚਨਾਵਾਂਧਨੀ ਰਾਮ ਚਾਤ੍ਰਿਕਪੁਰਾਤਨ ਜਨਮ ਸਾਖੀ ਅਤੇ ਇਤਿਹਾਸਰਾਜਨੀਤੀ ਵਿਗਿਆਨਜੱਟ ਸਿੱਖਮਾਲਵਾ (ਪੰਜਾਬ)ਭਾਈ ਨਿਰਮਲ ਸਿੰਘ ਖ਼ਾਲਸਾਵਾਰਤਕ ਕਵਿਤਾਤਰਲੋਕ ਸਿੰਘ ਕੰਵਰਭਾਰਤ ਦਾ ਪ੍ਰਧਾਨ ਮੰਤਰੀਬ੍ਰਹਿਮੰਡਗੁਰੂ ਗ੍ਰੰਥ ਸਾਹਿਬਭਾਰਤ ਦੀ ਰਾਜਨੀਤੀਸਮਾਜਕੰਡੋਮਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਵਿਗਿਆਨਭਾਰਤ ਦਾ ਚੋਣ ਕਮਿਸ਼ਨਸੀੜ੍ਹਾਆਨੰਦਪੁਰ ਸਾਹਿਬ ਦਾ ਮਤਾਭਗਤ ਸਿੰਘਪਾਠ ਪੁਸਤਕਟਰਾਂਸਫ਼ਾਰਮਰਸ (ਫ਼ਿਲਮ)ਅਜ਼ਾਦਇੰਗਲੈਂਡਭਗਤੀ ਸਾਹਿਤ ਦਾ ਆਰੰਭ ਅਤੇ ਭਗਤ ਰਵਿਦਾਸਪੰਜਾਬੀ ਇਕਾਂਗੀ ਦਾ ਇਤਿਹਾਸਰਵਿਦਾਸੀਆਰਾਗਮਾਲਾਵਿਅੰਜਨਸਮਾਜਿਕ ਸੰਰਚਨਾਵਿਆਕਰਨਆਨ-ਲਾਈਨ ਖ਼ਰੀਦਦਾਰੀਪੂਰਨ ਸਿੰਘਬਾਬਾ ਫ਼ਰੀਦਮਨੁੱਖ ਦਾ ਵਿਕਾਸ🡆 More