ਬੰਗਲਾਦੇਸ਼ ਸਰਕਾਰ

ਬੰਗਲਾਦੇਸ਼ ਸਰਕਾਰ (ਬੰਗਾਲੀ: বাংলাদেশ সরকার ਬਾਂਗਲਾਦੇਸ਼ ਸੋਰਕਾਰ) ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦੁਆਰਾ ਸੰਚਾਲਿਤ ਕੀਤੀ ਜਾਂਦੀ ਹੈ, ਜੋ ਕਿ ਬਾਕੀ ਮੰਤਰੀਆਂ ਦੀ ਵੀ ਚੋਣ ਕਰਦਾ ਹੈ। ਪ੍ਰਧਾਨ ਮੰਤਰੀ ਅਤੇ ਬਾਕੀ ਹੋਰ ਵੱਡੇ ਮੰਤਰੀ ਇੱਕ ਸਰਵਉੱਚ ਫੈਸਲੇ ਲੈਣ ਵਾਲੀ ਕਮੇਟੀ ਨਾਲ ਸੰਬੰਧਤ ਹੁੰਦੇ ਹਨ, ਇਸਨੂੰ ਬੰਗਲਾਦੇਸ਼ ਦੀ ਕੈਬਨਿਟ ਕਿਹਾ ਜਾਂਦਾ ਹੈ। ਸਰਕਾਰ ਦੀਆਂ ਤਿੰਨ ਸ਼ਾਖ਼ਾਵਾਂ ਹਨ; ਕਾਰਜਕਾਰੀ ਸ਼ਾਖ਼ਾ, ਵਿਧਾਨਿਕ ਸ਼ਾਖ਼ਾ ਅਤੇ ਨਿਆਂਇਕ ਸ਼ਾਖ਼ਾ।

ਬੰਗਲਾਦੇਸ਼ ਦਾ ਲੋਕ ਗਣਰਾਜ
ਬੰਗਾਲੀ: গণপ্রজাতন্ত্রী বাংলাদেশ সরকার
ਬੰਗਲਾਦੇਸ਼ ਸਰਕਾਰ
ਸਰਕਾਰੀ ਮੋਹਰ
ਸਥਾਪਨਾ17 ਅਪ੍ਰੈਲ 1971 (1971-04-17) (ਪਹਿਲੀ ਸਰਕਾਰ)
ਸੰਵਿਧਾਨਿਕਬੰਗਲਾਦੇਸ਼ ਸਰਕਾਰ ਬੰਗਲਾਦੇਸ਼ ਦਾ ਸੰਵਿਧਾਨ
ਅਧਿਕਾਰਬੰਗਾਲੀ ਗਣਰਾਜ
ਵੈੱਬਸਾਈਟwww.bangladesh.gov.bd
ਵਿਧਾਨਿਕ ਸ਼ਾਖ਼ਾ
ਵਿਧਾਨਜਾਤੀਆ ਸੰਸਦ
ਚਰਚਾ ਸਥਾਨਜਾਤੀਆ ਸੰਸਦ ਭਵਨ
ਕਾਰਜਕਾਰੀ ਸ਼ਾਖ਼ਾ
ਨੇਤਾਪ੍ਰਧਾਨ ਮੰਤਰੀ
ਨਿਯੁਕਤੀ ਕਰਤਾਗਣਰਾਜ ਦਾ ਰਾਸ਼ਟਰਪਤੀ
ਮੁੱਖ ਦਫ਼ਤਰਬੰਗਲਾਦੇਸ਼ ਸਕੱਤਰ
ਮੁੱਖ ਅੰਗਬੰਗਲਾਦੇਸ਼ ਸਰਕਾਰ ਬੰਗਲਾਦੇਸ਼ ਦਾ ਕੈਬਨਿਟ
ਵਿਭਾਗ58 ਮੰਤਰਾਲੇ
ਨਿਆਂਇਕ ਸ਼ਾਖ਼ਾ
ਅਦਾਲਤਸਰਵਉੱਚ ਅਦਾਲਤ
ਸੀਟਰਮਨਾ ਥਾਨਾ, ਢਾਕਾ

ਇਸ ਸਮੇਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਬੰਗਲਾਦੇਸ਼ ਆਵਾਮੀ ਲੀਗ ਦੀ ਨੇਤਾ ਸ਼ੇਖ ਹਸੀਨਾ ਹੈ, ਜੋ ਕਿ 29 ਦਸੰਬਰ 2008 ਨੂੰ ਹੋਈਆਂ ਚੋਣਾਂ ਤਹਿਤ ਰਾਸ਼ਟਰਪਤੀ ਦੁਆਰਾ 6 ਜਨਵਰੀ 2009 ਨੂੰ ਨਿਯੁਕਤ ਕੀਤੀ ਗਈ ਸੀ। ਬੰਗਲਾਦੇਸ਼ ਆਵਾਮੀ ਲੀਗ ਉਸ ਦੁਆਰਾ ਹੀ ਚਲਾਈ ਜਾਂਦੀ ਹੈ ਅਤੇ ਚੋਣਾਂ ਦੌਰਾਨ ਇਸ ਲੀਗ ਨੇ ਵਿਸ਼ਾਲ ਗਠਬੰਧਨ ਕਰਕੇ 299 ਸੀਟਾਂ ਵਿੱਚੋਂ 230 ਸੀਟਾਂ ਹਾਸਿਲ ਕੀਤੀਆਂ ਸਨ।

ਮੁੱਖ ਦਫ਼ਤਰੀ ਅਧਿਕਾਰੀ
ਦਫ਼ਤਰ ਨਾਂਮ ਦਲ ਤੋਂ
ਬੰਗਲਾਦੇਸ਼ ਸਰਕਾਰ ਬੰਗਲਾਦੇਸ਼ ਦਾ ਰਾਸ਼ਟਰਪਤੀ ਅਬਦੁਲ ਹਮੀਦ ਆਵਾਮੀ ਲੀਗ 24 ਮਾਰਚ 2013
ਬੰਗਲਾਦੇਸ਼ ਸਰਕਾਰ ਬੰਗਲਾਦੇਸ਼ ਦਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਾਜ਼ਿਦ ਆਵਾਮੀ ਲੀਗ 6 ਜਨਵਰੀ 2009
ਸੰਸਦ ਦਾ ਸਪੀਕਰ ਸ੍ਰੀ ਸ਼ਰਮੀਨ ਚੌਧਰੀ ਆਵਾਮੀ ਲੀਗ 30 ਅਪ੍ਰੈਲ 2013
ਬੰਗਲਾਦੇਸ਼ ਦਾ ਮੁੱਖ ਜੱਜ ਸੁਰੇਂਦਰ ਕੁਮਾਰ ਸਿਨ੍ਹਾ ਬਗ਼ੈਰ ਕਿਸੇ ਪਾਰਟੀ ਤੋਂ 17 ਜਨਵਰੀ 2015

ਰਾਜ ਦਾ ਮੁਖੀ

ਰਾਸ਼ਟਰਪਤੀ ਰਾਜ ਦਾ ਮੁਖੀ ਹੁੰਦਾ ਹੈ, ਇਹ ਉੱਚੀ ਪਦਵੀ ਹੈ। ਅਸਲ ਸ਼ਕਤੀ ਪ੍ਰਧਾਨ ਮੰਤਰੀ ਕੋਲ ਹੁੰਦੀ ਹੈ, ਜੋ ਕਿ ਸਰਕਾਰ ਦਾ ਮੁਖੀ ਹੁੰਦਾ ਹੈ। ਰਾਸ਼ਟਰਪਤੀ ਦੀ ਚੋਣ ਵਿਧਾਇਕਾਂ ਦੁਆਰਾ ਪੰਜ ਸਾਲ ਬਾਅਦ ਕੀਤੀ ਜਾਂਦੀ ਹੈ। ਬੰਗਲਾਦੇਸ਼ ਵਿੱਚ ਸ਼ਕਤੀਆਂ ਦੇ ਬਦਲਾਅ ਦੀ ਇੱਕ ਵਿਲੱਖਣ ਪ੍ਰਣਾਲੀ ਵੀ ਵੇਖਣ ਵਿੱਚ ਆਉਂਦੀ ਹੈ; ਸਰਕਾਰ ਦੇ ਆਖ਼ਰੀ ਸਮੇਂ 'ਤੇ ਆ ਕੇ ਤਿੰਨ ਮਹੀਨਿਆਂ ਲਈ ਸ਼ਕਤੀਆਂ ਸਿਵਲ ਸੁਸਾਇਟੀ ਦੇ ਮੈਂਬਰਾਂ ਨੂੰ ਦੇ ਦਿੱਤੀਆਂ ਜਾਂਦੀਆਂ ਹਨ, ਜੋ ਕਿ ਆਮ ਚੋਣਾਂ ਕਰਵਾਉਂਦੇ ਹਨ ਅਤੇ ਬਾਅਦ ਵਿੱਚ ਇਹ ਸ਼ਕਤੀਆਂ ਉਹ ਜਿੱਤੇ ਹੋਏ ਵਿਧਾਇਕਾਂ ਨੂੰ ਦੇ ਦਿੰਦੇ ਹਨ। ਇਹ ਪ੍ਰਣਾਲੀ ਪਹਿਲੀ ਵਾਰ 1991 ਵਿੱਚ ਵਰਤੋਂ ਵਿੱਚ ਲਿਆਂਦੀ ਗਈ ਸੀ ਅਤੇ ਸੰਵਿਧਾਨ ਵਿੱਚ ਇਸਨੂੰ 1996 ਵਿੱਚ ਸ਼ਾਮਿਲ ਕਰ ਲਿਆ ਗਿਆ ਸੀ।

ਰਾਜ ਦਾ ਮੁਖੀ ਹੋਣ ਕਰਕੇ ਰਾਸ਼ਟਰਪਤੀ ਕਿਸੇ ਦੋਸ਼ੀ ਦੀ ਮੌਤ ਦੀ ਸਜ਼ਾ ਵੀ ਮਾਫ਼ ਕਰ ਸਕਦਾ ਹੈ।

ਵਿਧਾਨਿਕ ਸ਼ਾਖ਼ਾ

ਬੰਗਲਾਦੇਸ਼ ਸਰਕਾਰ 
ਬੰਗਲਾਦੇਸ਼ ਦੀ ਸੰਸਦ

ਸੰਸਦ ਦੇ ਮੈਂਬਰਾਂ ਦੀ ਚੋਣ 5 ਸਾਲਾਂ ਲਈ ਕੀਤੀ ਜਾਂਦੀ ਹੈ। ਸਾਰੇ ਮੈਂਬਰ 18 ਸਾਲ ਤੋਂ ਵੱਧ ਉਮਰ ਦੇ ਹੁੰਦੇ ਹਨ।

16 ਮਈ 2004 ਨੂੰ, ਸੰਸਦ ਦੁਆਰਾ ਸੰਵਿਧਾਨ ਵਿੱਚ ਸੰਸ਼ੋਧਨ ਲਈ ਇੱਕ ਅਮੈਂਡਮੈਂਟ ਪਾਸ ਕੀਤੀ ਗਈ ਸੀ ਜੋ ਕਿ ਮਹਿਲਾਵਾਂ ਦੀਆਂ ਸੀਟਾਂ ਦੇ ਰਾਖਵੇਂਕਰਨ ਬਾਰੇ ਸੀ। 2001 ਤੱਕ ਇਹ ਪ੍ਰਣਾਲੀ ਸੀ ਕਿ 330 ਸੀਟਾਂ ਵਿੱਚੋਂ 30 ਸੀਟਾਂ ਮਹਿਲਾਵਾਂ ਲਈ ਰਾਖ਼ਵੀਆਂ ਹੁੰਦੀਆਂ ਸਨ। ਅਕਤੂਬਰ 2001 ਵਿੱਚ ਚੁਣੀ ਗਈ ਸੰਸਦ ਵਿੱਚ ਮਹਿਲਾਵਾਂ ਲਈ ਸੀਟਾਂ ਰਾਖ਼ਵੀਆਂ ਨਹੀਂ ਸਨ।

10ਵੀਂ ਸੰਸਦ ਦਾ ਸੈਸ਼ਨ 25 ਜਨਵਰੀ 2009 ਨੂੰ ਸ਼ੁਰੂ ਹੋਇਆ। ਇਸ ਸਮੇਂ ਸੰਸਦ ਦੇ ਕੁੱਲ 350 ਮੈਂਬਰਾਂ ਵਿੱਚੋਂ 50 ਸੀਟਾਂ ਮਹਿਲਾਵਾਂ ਲਈ ਰਾਖ਼ਵੀਆਂ ਰੱਖੀਆਂ ਗਈਆਂ ਹਨ।

ਹਵਾਲੇ

Tags:

ਬੰਗਲਾਦੇਸ਼ਬੰਗਲਾਦੇਸ਼ ਦਾ ਪ੍ਰਧਾਨ ਮੰਤਰੀਬੰਗਾਲੀ ਭਾਸ਼ਾ

🔥 Trending searches on Wiki ਪੰਜਾਬੀ:

ਸਵਰਭਾਰਤ ਦੀ ਵੰਡਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਐਤਵਾਰਮੁਹਾਰਨੀ20 ਜਨਵਰੀਲਿੰਗ ਸਮਾਨਤਾਈਸ਼ਵਰ ਚੰਦਰ ਨੰਦਾਗਵਰਨਰਬਾਬਾ ਬੁੱਢਾ ਜੀਕਾਮਾਗਾਟਾਮਾਰੂ ਬਿਰਤਾਂਤਪੰਜਾਬੀ ਕਿੱਸਾ ਕਾਵਿ (1850-1950)ਸ਼ਸ਼ਾਂਕ ਸਿੰਘਅਧਿਆਤਮਕ ਵਾਰਾਂਚਮਕੌਰ ਦੀ ਲੜਾਈਐਲ (ਅੰਗਰੇਜ਼ੀ ਅੱਖਰ)ਸੰਤ ਅਤਰ ਸਿੰਘਅਟਲ ਬਿਹਾਰੀ ਵਾਜਪਾਈਸੋਨਾਅਲ ਨੀਨੋਪੰਜਾਬੀ ਰੀਤੀ ਰਿਵਾਜਜਾਮਨੀਨਾਰੀਵਾਦੀ ਆਲੋਚਨਾਭਾਰਤ ਵਿੱਚ ਚੋਣਾਂਮੀਡੀਆਵਿਕੀਰੋਸ਼ਨੀ ਮੇਲਾਨਾਂਵਪੰਜਾਬੀ ਬੁਝਾਰਤਾਂਮੱਧਕਾਲੀਨ ਪੰਜਾਬੀ ਵਾਰਤਕਬਾਸਕਟਬਾਲਬੋਹੜਸਾਹਿਬਜ਼ਾਦਾ ਅਜੀਤ ਸਿੰਘਬੁਝਾਰਤਾਂਫੌਂਟਕੁੱਕੜਆਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀਗੁਰਮੁਖੀ ਲਿਪੀ ਦੀ ਸੰਰਚਨਾਰਾਜਸਥਾਨਬਿਰਤਾਂਤਕ ਕਵਿਤਾਪੰਜਾਬ ਸਟੇਟ ਪਾਵਰ ਕਾਰਪੋਰੇਸ਼ਨਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਲੋਕਧਾਰਾ ਪਰੰਪਰਾ ਤੇ ਆਧੁਨਿਕਤਾਸਿੱਖ ਧਰਮਪੰਜਾਬੀ ਕੈਲੰਡਰਆਸਟਰੇਲੀਆਐਸੋਸੀਏਸ਼ਨ ਫੁੱਟਬਾਲਪਿਸ਼ਾਬ ਨਾਲੀ ਦੀ ਲਾਗਹਿਮਾਲਿਆਮੋਹਿਨਜੋਦੜੋਕਿਸਮਤਚਰਖ਼ਾਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਦੂਜੀ ਸੰਸਾਰ ਜੰਗਪਨੀਰਅਰਸ਼ਦੀਪ ਸਿੰਘਪ੍ਰਦੂਸ਼ਣਭਾਈ ਮਨੀ ਸਿੰਘਲੋਕ ਵਾਰਾਂਚਾਰ ਸਾਹਿਬਜ਼ਾਦੇਹੰਸ ਰਾਜ ਹੰਸਕਬਾਇਲੀ ਸਭਿਆਚਾਰਰਾਜ ਸਭਾਪ੍ਰਿਅੰਕਾ ਚੋਪੜਾਰਹਿਰਾਸਨਿਊਜ਼ੀਲੈਂਡਵਾਲੀਬਾਲਟਰਾਂਸਫ਼ਾਰਮਰਸ (ਫ਼ਿਲਮ)ਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਰਾਗ ਸਿਰੀਲੋਕਧਾਰਾਮਨੁੱਖ ਦਾ ਵਿਕਾਸਭਗਤੀ ਸਾਹਿਤ ਦਾ ਆਰੰਭ ਅਤੇ ਭਗਤ ਰਵਿਦਾਸਮੋਹਨ ਸਿੰਘ ਵੈਦਭਾਈ ਗੁਰਦਾਸ ਦੀਆਂ ਵਾਰਾਂਸੁਜਾਨ ਸਿੰਘ🡆 More