ਪੰਜਾਬੀ ਸਿਨੇਮਾ: ਪੰਜਾਬੀ ਭਾਸ਼ਾ ਵਿੱਚ ਫ਼ਿਲਮ ਉਦਯੋਗ

ਪੰਜਾਬੀ ਸਿਨਮਾ (ਪੰਜਾਬੀ: پنجابی سنیما (ਸ਼ਾਹਮੁਖੀ)), ਜਿਸਨੂੰ ਕਦੇ ਸਰਲ ਕਰਨ ਲਈ ਪੌਲੀਵੁੱਡ ਆਖਿਆ ਜਾਂਦਾ, ਦੁਨੀਆ ਦੇ ਪੰਜਾਬੀ ਅਵਾਮ ਦੀ ਪੰਜਾਬੀ ਭਾਸ਼ਾ ਵਿੱਚ ਫ਼ਿਲਮ ਇਨਡੱਸਟ੍ਰੀ ਹੈ।

ਪੰਜਾਬੀ ਸਿਨਮਾ
پنجابی سنیما
ਪੰਜਾਬੀ ਸਿਨੇਮਾ: ਇਤਿਹਾਸ, ਹਸਤੀਆਂ, ਹਵਾਲੇ
ਸਿਲਵਰ ਆਰਕ ਮੌਲ, ਲੁਧਿਆਣਾ, ਪੰਜਾਬ ਵਿਖੇ ਪੀਵੀਆਰ ਸਿਨਮਾ
ਸਕ੍ਰੀਨਾਂ ਦੀ ਸੰਖਿਆ196
ਮੁੱਖ ਡਿਸਟ੍ਰੀਬੂਟਰਹਮਬਲ ਮੋਸ਼ਨ ਪਿਕਚਰਜ਼
ਰਿਧਮ ਬੋਇਜ਼ ਇੰਟਰਟੇਨਮਿੰਟ
ਸਿੱਪੀ ਗਰੇਵਾਲ ਪਰਡੱਕਸ਼ਨਜ਼
ਵਾਈਟ ਹਿੱਲ ਪਰਡੱਕਸ਼ਨਜ਼
ਫੀਚਰ ਫਿਲਮਾਂ ਬਣਾਈਆਂ (2014)
ਕੁੱਲ100
ਕੁੱਲ ਬਾਕਸ ਆਫਿਸ (2014)
ਕੁੱਲ10 billion (US$130 million)
ਰਾਸ਼ਟਰੀ ਫ਼ਿਲਮਾਂ9.5 billion (US$120 million)


ਪੰਜਾਬ ਦੇ ਸਿਨਮੇ ਦਾ ਆਗਾਜ਼ 1920 ਵਿੱਚ ਡੌਟਰਜ਼ ਅਵ ਟੂਡੇ (ਅੱਜ ਦੀ ਧੀ), ਪੰਜਾਬ ਵਿੱਚ ਪਰਡੂਸ ਹੋਈ ਸਭ ਤੋਂ ਪਹਿਲੀ ਫੀਚਰ ਫ਼ਿਲਮ ਦੇ ਪਰਡੱਕਸ਼ਨ ਨਾਲ ਹੋਇਆ। ਪਹਿਲੀ ਆਡੀਓ ਨਾਲ ਫ਼ਿਲਮ, ਹੀਰ ਰਾਂਝਾ, ਤਵੇ ਉੱਤੇ ਆਡੀਓ ਦੀ ਟਿਕਨੌਲਜੀ ਨਾਲ, 1932 ਵਿੱਚ ਰਲੀਜ਼ ਹੋਈ। ਉਦੋ ਤੋਂ, ਪੰਜਾਬੀ ਸਿਨਮਾ ਵਿੱਚ ਬਹੁਤ ਫਿਲਮਾਂ ਪਰਡੂਸ ਹੋਚੁੱਕੀਆਂ ਨੇ, ਜਿੰਨਾ ਵਿੱਚੋਂ ਕਈਆਂ ਨੂੰ ਇੰਟਰਨੈਸ਼ਨਲ ਕਦਰ ਹਾਸਲ ਹੈ। ਕਈ ਫਿਲਮਮੇਕਰਾਂ ਨੇ ਆਪਣਾ ਕੈਰੀਅਰ ਪੰਜਾਬੀ ਫ਼ਿਲਮਾਂ ਤੋਂ ਸ਼ੁਰੂ ਕੀਤਾ, ਜਿੰਨਾ ਵਿੱਚੋਂ ਕਈਆਂ ਨੂੰ ਇੰਟਰਨੈਸ਼ਨਲ ਕਦਰ ਮਿਲੀ, ਅਤੇ ਜਿੰਨਾ ਵਿੱਚੋਂ ਕਈਆਂ ਨੂੰ ਜ਼ਿਆਦਾ ਫਿਲਮਾਂ ਦੀ ਪਰਡੱਕਸ਼ਨ ਕਰਨ ਵਾਲ਼ੀਆਂ ਇਨਡੱਸਟ੍ਰੀਆਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਜਿੱਸ ਨਾਲ ਉਹਨਾਂ ਨੇ ਆਪਣੇ ਕੈਰੀਅਰ ਨੂੰ ਹੋਰ ਆਮਦਨ ਨਾਲ ਫਾਇਦੇਮੰਦ ਬਣਾਇਆ।

ਇਤਿਹਾਸ

ਫ਼ਿਲਮ ਕਾਰਵਾਈ ਦਾ ਆਗਾਜ਼ 1920 ਵਿੱਚ ਲਾਹੌਰ, ਬ੍ਰਿਟਿਸ਼ ਪੰਜਾਬ ਸੂਬੇ ਦੇ ਕੈਪਟਲ ਵਿਖੇ ਹੋਇਆ। ਪਹਿਲੀ ਖ਼ਾਮੋਸ਼ ਫ਼ਿਲਮ, ਡੌਟਰਜ਼ ਅਵ ਟੂਡੇ (ਅੱਜ ਦੀ ਧੀ), ਲਾਹੌਰ ਵਿਖੇ 1924 ਵਿੱਚ ਰਲੀਜ਼ ਹੋਈ; ਸ਼ਹਿਰ ਵਿੱਚ ਨੌਂ ਚਾਲੂ ਸਿਨਮੇ ਘਰ ਸਨ। ਇਹਨਾਂ ਸਿਨਮਿਆਂ ਵਿੱਚ ਦਖਾਈਆਂ ਜਾਣ ਵਾਲੀਆਂ ਮੂਵੀਆਂ ਤਕਰੀਬਨ ਬੰਬਈ ਅਤੇ ਕਲਕੱਤਾ ਪਰਡੂਸ ਕੀਤੀਆਂ ਜਾਂਦੀਆਂ ਸਨ, ਅਤੇ ਕਦੇ ਹੀ ਹਾਲੀਵੁੱਡ ਅਤੇ ਲੰਡਨ ਤੋਂ।

ਡੌਟਰਜ਼ ਅਵ ਟੂਡੇ ਗ.ਕ. ਮਹਿਤਾ, ਸਾਬਕਾ ਉੱਤਰ-ਚੜ੍ਹਦੇ ਰੇਲਵੇ ਦੇ ਅਫ਼ਸਰ ਦੀ ਮਗ਼ਜ਼ਮਾਰੀ ਸੀ, ਜਿਸਨੇ, ਹ.ਸ. ਭਾਤਵਦੇਕਰ ਵਾਂਗ ਮੁਲਕ ਵਿੱਚ ਕੈਮਰਾ ਦਰਾਮਦ ਕੀਤਾ। ਮਹਿਤਾ ਵਲਾਇਤੀ ਕੰਪਣੀਆਂ ਲਈ ਖ਼ਬਰ-ਰੀਲ ਦੀ ਕਵਰਜ ਰਾਹੀਂ ਜਾਰੀ ਰਿਹਾ ਅਤੇ ਹੋਰ ਫ਼ਿਲਮ ਪ੍ਰੋਜੈਕਟਾਂ ਦਾ ਹਿੱਸੇਦਾਰ ਬਣਿਆ ਭਰ ਯੱਕਦਮ ਉਹਦੀ ਸ਼ਿੱਦਤ ਫਿੱਕੀ ਪੈਗਈ ਜਿਸਦੇ ਕਾਰਨ ਉਹ ਇਨਡੱਸਟ੍ਰੀ ਨੂੰ ਜ਼ਿਆਦਾ ਮੁਨਾਫ਼ੇ ਵਾਲ਼ੇ ਰਾਹਾਂ ਲਈ ਛੱਡ ਗਿਆ। ਬਾਅਦ ਵਿੱਚ 1929–1930, ਜੱਦ ਅਬਦੁਰ ਰਸ਼ੀਦ ਕਰਦਾਰ ਦੀ ਹੁਸਨ ਕਾ ਡਾਕੂ ਰਲੀਜ਼ ਹੋਈ, ਉਸ ਵਕ਼ਤ ਲਾਹੌਰ ਦੇ ਭੱਟੀ ਗੇਟ ਦੇ ਦੁਆਲ਼ੇ ਫ਼ਿਲਮ ਇਨਡੱਸਟ੍ਰੀ ਕਾਇਮ ਹੋ ਗਈ। ਕਰਦਾਰ, ਪੇਸ਼ਾਵਰ ਕਾਤਬ, ਆਪਣੇ ਹਮ-ਫਨਕਾਰ ਅਤੇ ਯਾਰ ਮੁਹੱਮਦ ਇਸਮਾਇਲ, ਜੋ ਇਸਦੀਆਂ ਫ਼ਿਲਮਾਂ ਦੇ ਪੋਸਟਰ ਤਿਆਰ ਕਰਦਾ ਸੀ ਨਾਲ ਰਲ਼ਿਆ।

ਅਵਾਜ਼ ਫ਼ਿਲਮਾਂ (1930s–1946)

ਇਸਦੇ ਬਾਵਜੂਦ ਕਿ ਕਰਦਾਰ ਨੇ ਗ.ਕ. ਮਹਿਤਾ ਨਾਲ ਡੌਟਰਜ਼ ਅਵ ਟੂਡੇ ਉੱਤੇ ਕੰਮ ਕੀਤਾ ਸੀ, ਉਹਨੂੰ ਲਗਿਆ ਮਹਿਤਾ ਵਾਂਗ ਛੱਡਣ ਨਾਲੋਂ ਉਸਨੂੰ ਇਨਡੱਸਟ੍ਰੀ ਵਿੱਚ ਸਰਗਰਮ ਰਹਿਕੇ ਕੰਮ ਜਾਰੀ ਰਖਣਾ ਚਾਹੀਦਾ। ਇਸਮਾਇਲ ਸਮੇਤ, ਉਸਨੇ ਆਪਣੀ ਸਾਰੀ ਜਾਇਦਾਦ ਵੇਚਕੇ 1928 ਵਿੱਚ ਸਟੂਡੀਓ ਅਤੇ ਪਰਡੱਕਸ਼ਨ ਕੰਪਣੀ ਖੋਲ੍ਹੀ ਜਿਸਦਾ ਨਾਂਅ ਰਖਿਆ ਯੂਨਾਈਟਡ ਪਲਿਅਰਜ਼ ਕਾਰਪੋਰੇਸ਼ਨ। ਰਾਵੀ ਰੋਡ (ਹੁਣ ਟਿਮਬਰ ਮਾਰਕਿਟ) ਵਿਖੇ ਕਾਇਮ ਹੋਏ, ਜੋਟੀ ਨੇ ਐਕਟਰਾਂ ਨੂੰ ਫ਼ਿਲਮ ਪ੍ਰੋਜੈਕਟਾਂ ਲਈ ਹਾਇਰ ਕੀਤਾ। ਸ਼ੂਟਿੰਗ ਜ਼ਿਆਦਾ ਦਿਨ ਦਿਹਾੜੇ ਕੀਤੀ ਜਾਂਦੀ ਸੀ ਅਤੇ ਇਸਦੇ ਕਾਰਨ ਜਰਖੇਜ਼ੀ ਸੀਮਤ ਰਹੀ, ਭਰ ਜਿਹੜੇ ਖੇਤਰਫਲ ਦੁਆਲ਼ੇ ਇਹ ਰਹੇ ਉਥੇ ਕਈ ਕਮਾਲ ਦੀਆਂ ਜਗ੍ਹਾ ਸਨ, ਸਣੇ ਖ਼ਾਸ ਜ਼ਮੀਨੀਟੱਕ।

ਹਸਤੀਆਂ

ਡਰੈਕਟਰ

ਐਕਟਰ

ਪੰਜਾਬੀ ਫ਼ਿਲਮ ਇਨਡੱਸਟ੍ਰੀ ਨੇ ਕਈ ਸਫ਼ਲ ਐਕਟਰਾਂ, ਐਕਟਰਨੀਆਂ, ਲੇਖਕਾਂ, ਡਰੈਕਟਰਾਂ ਅਤੇ ਫਿਲਮਮੇਕਰਾਂ ਨੂੰ ਜਾਹਰ ਕੀਤਾ ਹੈ, ਜਿੰਨਾ ਨੂੰ ਕੌਮਾਂਤਰੀ ਕਬੂਲੀਅਤ ਮਿਲੀ

ਐਕਟਰ

ਐਕਟਰਨੀਆਂ

ਹਵਾਲੇ

Tags:

ਪੰਜਾਬੀ ਸਿਨੇਮਾ ਇਤਿਹਾਸਪੰਜਾਬੀ ਸਿਨੇਮਾ ਹਸਤੀਆਂਪੰਜਾਬੀ ਸਿਨੇਮਾ ਹਵਾਲੇਪੰਜਾਬੀ ਸਿਨੇਮਾਪੰਜਾਬੀ ਭਾਸ਼ਾਪੰਜਾਬੀ ਲੋਕਸ਼ਾਹਮੁਖੀ

🔥 Trending searches on Wiki ਪੰਜਾਬੀ:

ਭਾਸ਼ਾ ਵਿਗਿਆਨਦਿੱਲੀਐਚ.ਟੀ.ਐਮ.ਐਲਨੌਰੋਜ਼ਏਡਜ਼ਅੰਮ੍ਰਿਤਪਾਲ ਸਿੰਘ ਖ਼ਾਲਸਾਅਰਿਆਨਾ ਗ੍ਰਾਂਡੇਰਾਜਾ ਪੋਰਸਦਲੀਪ ਸਿੰਘਨਿੱਜਵਾਚਕ ਪੜਨਾਂਵਵੋਟ ਦਾ ਹੱਕਭਾਈ ਮਰਦਾਨਾਟੋਰਾਂਟੋ ਰੈਪਟਰਸਭਾਰਤ ਦੀ ਵੰਡਅਮਰੀਕਾਪੰਜਾਬੀ ਨਾਟਕਲਾਲ ਸਿੰਘ ਕਮਲਾ ਅਕਾਲੀਸਿੱਖਵਾਰਤਕ ਦੇ ਤੱਤ1908ਵਿਰਾਟ ਕੋਹਲੀਮਹਿੰਦਰ ਸਿੰਘ ਰੰਧਾਵਾਭਾਸ਼ਾ ਵਿਗਿਆਨ ਦਾ ਇਤਿਹਾਸਕਬੀਰਚੈਟਜੀਪੀਟੀਕਿਰਿਆ-ਵਿਸ਼ੇਸ਼ਣਨਾਟਕ (ਥੀਏਟਰ)ਸੰਵਿਧਾਨਕ ਸੋਧਭਾਨੂਮਤੀ ਦੇਵੀਮੁਹੰਮਦਮਨਮੋਹਨਸੰਯੁਕਤ ਰਾਜ੧੧ ਮਾਰਚਬਿਰਤਾਂਤਗੁਡ ਫਰਾਈਡੇਤਰਕ ਸ਼ਾਸਤਰਚੰਡੀਗੜ੍ਹਜ਼ਮੀਰਕੰਡੋਮਮਹਾਨ ਕੋਸ਼ਪ੍ਰਾਚੀਨ ਮਿਸਰਛੋਟਾ ਘੱਲੂਘਾਰਾਗੂਗਲ ਕ੍ਰੋਮਬਿਕਰਮ ਸਿੰਘ ਘੁੰਮਣਕੁਆਰੀ ਮਰੀਅਮਰਸ (ਕਾਵਿ ਸ਼ਾਸਤਰ)ਪੁਰੀ ਰਿਸ਼ਭਪ੍ਰਿਅੰਕਾ ਚੋਪੜਾਮਿਸਰਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਪੰਜਾਬ ਵਿੱਚ ਕਬੱਡੀਸਮੰਥਾ ਐਵਰਟਨਕਰਤਾਰ ਸਿੰਘ ਦੁੱਗਲਬਾਬਾ ਬੁੱਢਾ ਜੀਈਸਟਰਜ਼ੈਨ ਮਲਿਕਪੂਰਨ ਭਗਤਸੱਭਿਆਚਾਰਵਿਗਿਆਨ ਅਤੇ ਪੰਜਾਬੀ ਸੱਭਿਆਚਾਰਪੜਨਾਂਵਜਨੇਊ ਰੋਗਮਹਿਮੂਦ ਗਜ਼ਨਵੀਬੀਜਸੰਤੋਖ ਸਿੰਘ ਧੀਰਨਾਂਵਪਾਲੀ ਭੁਪਿੰਦਰ ਸਿੰਘ1579ਸਵਰਟੈਕਸਸਨੋਬੂਓ ਓਕੀਸ਼ੀਓਰਣਜੀਤ ਸਿੰਘ🡆 More