ਦੁਰਗਿਆਣਾ ਮੰਦਰ

ਦੁਰਗਿਆਣਾ ਮੰਦਰ, ਜਿਸਨੂੰ ਲਕਸ਼ਮੀ ਨਰਾਇਣ ਮੰਦਰ, ਦੁਰਗਾ ਤੀਰਥ ਅਤੇ ਸੀਤਲਾ ਮੰਦਰ ਵੀ ਕਿਹਾ ਜਾਂਦਾ ਹੈ, ਪੰਜਾਬ (ਭਾਰਤ) ਰਾਜ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਸਥਿਤ ਇੱਕ ਹਿੰਦੂ ਮੰਦਰ ਹੈ I

ਇੱਕ ਹਿੰਦੂ ਮੰਦਰ ਦੇ ਹੋਣ ਦੇ ਬਾਵਜੂਦ ਇਸ ਮੰਦਰ ਦੀ ਬਣਤਰ ਸਿੱਖ ਧਰਮ ਦੇ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਨਾਲ ਮਿਲਦੀ ਜੁਲਦੀ ਹੈ I ਫ਼ਰਕ ਸਿਰਫ਼ ਇਹ ਹੈ ਕਿ ਦੁਰਗਿਆਣਾ ਮੰਦਰ ਨੂੰ ਪੁਰਾਤਨ ਭਾਰਤੀ ਸੰਸਕ੍ਰਿਤੀ ਦੀ ਵਾਸਤੂਕਲਾ ਅਨੁਸਾਰ ਬਣਾਇਆ ਗਿਆ ਸੀ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਨੂੰ ਭਾਰਤੀ, ਅਰਬੀ ਅਤੇ ਯੂਰਪੀ ਵਾਸਤੂਕਲਾ, ਇਹਨਾਂ ਸਭ ਵਾਸਤੂਕਲਾਵਾਂ ਦੇ ਅਨੁਸਾਰ ਬਣਾਇਆ ਗਿਆ ਸੀ। ਇਸ ਨੂੰ ਇਹੋ ਜਿਹਾ ਬਨਾਉਣ ਦਾ ਅਰਥ ਸੀ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਲਈ ਕੀਤੇ ਬਚਨ, " ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ॥" ਦੀ ਬੇਅਦਬੀ ਕਰਣਾ। ਪਰ ਦੋਹਾਂ ਅਸਥਾਨਾਂ ਵਿੱਚ ਬਹੁਤ ਅੰਤਰ ਹੈ। ਦੁਰਗਿਆਣਾ ਮੰਦਰ ਵੀ ਇੱਕ ਸਰੋਵਰ ਦੇ ਵਿਚਕਾਰ ਬਣਿਆ ਹੋਇਆ ਹੈ। ਪਰ ਇਸ ਦੀ ਬਨਾਵਟ ਥੋੜ੍ਹੀ ਜਿਹੀ ਵੱਖਰੀ ਹੈ। ਇਸ ਲਈ ਸਾਨੂੰ ਦੋਹਾਂ ਅਸਥਾਨਾਂ ਦਾ ਆਦਰ-ਸਤਿਕਾਰ ਕਰਣਾ ਚਾਹੀਦਾ ਹੈ। ਕਿਉਂਕਿ ਮੰਨਿਆ ਜਾਂਦਾ ਹੈ ਕਿ ਦੁਰਗਿਆਣਾ ਮੰਦਰ ਦੀ ਧਰਤੀ ਵੀ ਲਵ-ਖੁਸ਼, ਹਨੁਮਾਨ ਆਦਿ ਮਹਾਂਪੁਰਖਾਂ ਦੀ ਚਰਨਛੋਹ ਪ੍ਰਾਪਤ ਹੈ। ਅਤੇ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਪਵਿੱਤਰ ਧਰਤੀ ਸਿੱਖ ਗੁਰੂਆਂ, ਹੋਰ ਪੀਰ-ਪੈਗੰਬਰਾਂ ਅਤੇ ਮਹਾਂਪੁਰਖਾਂ ਦੀ ਚਰਨਛੋਹ ਪ੍ਰਾਪਤ ਹੈ।

ਦੁਰਗਿਆਣਾ ਮੰਦਰ ਦਾ ਨਾਂ ਦੇਵੀ ਦੁਰਗਾ ਦੇ ਨਾਂ ਤੇ ਰਖਿਆ ਗਿਆ ਹੈ, ਜਿਹਨਾਂ ਨੂੰ ਇਥੇ ਮੁੱਖ ਦੇਵੀ ਮਨਿਆ ਅਤੇ ਪੂਜਿਆ ਜਾਂਦਾ ਹੈ I ਇਥੇ ਦੇਵੀ ਲਕਸ਼ਮੀ (ਧੰਨ ਦੀ ਦੇਵੀ) ਅਤੇ ਭਗਵਾਨ ਵਿਸ਼ਨੂੰ ਜੀ (ਦੁਨੀਆ ਦੇ ਰਕਸ਼ਕ) ਦੀ ਮੁਰਤਿ ਵੀ ਸਥਾਪਿਤ ਅਤੇ ਪੂਜੀ ਜਾਂਦੀ ਹੈ I

ਸਥਾਨ

ਇਹ ਮੰਦਰ ਭਾਰਤ ਦੇਸ਼ ਦੇ ਪੰਜਾਬ ਰਾਜ ਵਿੱਚ ਵਸੇ ਅੰਮ੍ਰਿਤਸਰ ਸ਼ਹਿਰ ਦੇ ਲੋਹਗੜ੍ਹ ਗੇਟ ਦੇ ਨੇੜੇ ਸਥਾਪਿਤ ਹੈ I ਇਹ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਬਹੁਤ ਹੀ ਨਜ਼ਦੀਕ ਹੈ ਅਤੇ ਬੱਸ ਸਟੈਂਡ ਤੋਂ ਇਸਦੀ ਦੂਰੀ ਕੇਵਲ 1.5 ਕਿਮੀ (0.93 ਮੀਲ) ਦੀ ਹੈ I ਅੰਮ੍ਰਿਤਸਰ ਸ਼ਹਿਰ ਬਾਕੀ ਦੇਸ਼ ਨਾਲ ਸੜਕ, ਰੇਲ ਅਤੇ ਹਵਾਈ ਸੇਵਾਵਾਂ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ I ਦਿੱਲੀ ਲਈ ਹਵਾਈ ਸੇਵਾ ਦਾ ਸੰਚਾਲਨ ਰਾਜਾ ਸੰਸੀ ਏਅਰਪੋਰਟ ਤੋਂ ਹੁੰਦਾ ਹੈ, ਜੋਕਿ ਅੰਮ੍ਰਿਤਸਰ ਤੋਂ 12 ਕਿਲੋਮੀਟਰ (7.5 ਮੀਲ) ਉਤਰ ਪਛੱਮ ਵੱਲ ਹੈ I ਅੰਮ੍ਰਿਤਸਰ ਤੋਂ ਦਿਲੀ, ਕਲਕੱਤਾ ਅਤੇ ਮੁਮਬਈ ਲਈ ਸਿਧੇ ਰੂਟ ਦੀਆਂ ਟਰੇਨ ਉਪਲਬਧ ਹਨ I ਨੈਸ਼ਨਲ ਹਾਇਵੇ ਨੰਬਰ 1 (ਭਾਰਤ) ਦਿਲੀ ਨੂੰ ਅੰਮ੍ਰਿਤਸਰ ਨਾਲ ਜੋੜਦਾ ਹੈ I

ਇਤਿਹਾਸ

ਇਹ ਪਤਾ ਲਗਾਇਆ ਗਿਆ ਹੈ ਕਿ ਅਸਲੀ ਮੰਦਰ 16ਵੀਂ ਸ਼ਤਾਬਦੀ ਵਿੱਚ ਬਣਾਇਆ ਗਿਆ ਸੀ I ਇਸ ਮੰਦਰ ਨੂੰ ਸਾਲ 1921 ਵਿੱਚ ਦੁਬਾਰਾ ਗੁਰੂ ਹਰਸਾਈ ਮੱਲ ਕਪੂਰ ਦੁਆਰਾ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਬਣਤਰ ਨਾਲ ਮਿਲਦਾ ਜੁਲਦਾ ਬਣਾਇਆ ਗਿਆ ਸੀ I ਨਵੇਂ ਬਣੇ ਇਸ ਮੰਦਰ ਦਾ ਉਦਘਾਟਨ ਪੰਡਿਤ ਮਦਨ ਮੋਹਨ ਮਾਲਵੀਯਾ ਦੁਆਰਾ ਕੀਤਾ ਗਿਆ ਸੀ I

ਜਦੋਂ ਅੰਮ੍ਰਿਤਸਰ ਨੂੰ ਧਾਰਮਿਕ ਸ਼ਹਿਰ ਨਹੀਂ ਵੀ ਘੋਸ਼ਿਤ ਕੀਤਾ ਗਿਆ ਸੀ, ਉਸ ਸਮੇਂ ਵੀ ਸ਼੍ਰੀ ਦੁਰਗਿਆਣਾ ਮੰਦਰ ਅਤੇ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਆਲੇਦੁਆਲੇ 200 ਮੀਟਰ (660 ਫੀਟ) ਦੇ ਘੇਰੇ ਵਿੱਚ ਤੰਬਾਕੂ, ਸ਼ਰਾਬ ਅਤੇ ਮੀਟ ਬੇਚਣ ਦੀ ਪਬੰਦੀ ਸੀ I

ਵਿਸ਼ੇਸ਼ਤਾਵਾਂ

ਮੰਦਰ ਵਿੱਚ ਚਾਂਦੀ ਦੇ ਦਰਵਾਜ਼ੇ

ਇਹ ਮੰਦਰ ਇੱਕ ਧਾਰਮਿਕ ਝੀਲ ਦੇ ਵਿੱਚਕਾਰ ਬਣਿਆ ਹੋਇਆ ਹੈ, ਜਿਸਦਾ ਮਾਪ 160 ਮੀਟਰ (520 ਫੁੱਟ) x 130ਮੀਟਰ (430 ਫੁੱਟ) ਹੈ I ਇਸਦੇ ਗੁੰਬਦ ਅਤੇ ਛਤਰੀਆਂ, ਅੰਮ੍ਰਿਤਸਰ ਸ਼ਹਿਰ ਵਿੱਚ ਹੀ ਸਥਾਪਿਤ ਸਿੱਖ ਧਰਮ ਦੇ ਸਵਰਣ ਮੰਦਰ ਨਾਲ ਮਿਲਦੇ ਜੁਲਦੇ ਹਨ I ਝੀਲ ਵਿੱਚ ਇੱਕ ਪੁੱਲ ਬਣਿਆ ਹੈ ਜੋਕਿ ਮੰਦਰ ਤੱਕ ਲੈਕੇ ਜਾਂਦਾ ਹੈ I ਮੰਦਰ ਦੇ ਗੁੰਬਦ ਸੁਨਹਿਰੀ ਹਨ I ਪੂਰੇ ਮੰਦਰ ਵਿੱਚ ਮਾਰਬਲ ਦਾ ਵਿਸ਼ੇਸ਼ ਤੌਰ 'ਤੇ ਇਸਤੇਮਾਲ ਕੀਤਾ ਗਿਆ ਹੈ I ਗੁੰਬਦਾਂ ਨੂੰ ਰੰਗ ਬਿਰੰਗੀ ਰੋਸ਼ਨੀਆਂ ਨਾਲ ਪ੍ਕਾਸ਼ਮਾਨ ਕੀਤਾ ਗਿਆ ਹੈ Iਚਾਂਦੀ ਦੇ ਦਰਵਾਜ਼ਿਆਂ ਦੇ ਵੱਡੇ ਲਹਾਇਤੀ ਡਿਜ਼ਾਇਨ ਕਾਰਨ, ਕਦੇ ਕਦੇ ਇਸ ਮੰਦਰ ਨੂੰ ਸੀਲਵਰ ਟੈਂਪਲ ਵੀ ਕਿਹਾ ਜਾਂਦਾ ਹੈ I ਇਥੇ ਹਿੰਦੂ ਧਰਮ ਦੀ ਕਿਤਾਬਾਂ ਦਾ ਵੱਡਾ ਭੰਡਾਰ ਹੈ I ਇਸ ਮੰਦਰ ਕੰਪਲੈਕਸ ਵਿੱਚ ਹੋਰ ਵੀ ਕਈ ਇਤਿਹਾਸਿਕ ਸਹਾਇਕ ਮੰਦਰ ਹਨ, ਜਿਵੇਂ ਕਿ ਸੀਤਾ ਮਾਤਾ ਦਾ ਮੰਦਰ ਅਤੇ ਬਾਰਾ ਹਨੁਮਾਨ ਜੀ ਦਾ ਮੰਦਰ I

ਤਿਉਹਾਰ

ਇਥੇ ਹਿੰਦੂਆਂ ਦੇ ਮੁੱਖ ਤਿਉਹਾਰ ਜਿਵੇਂ ਕਿ ਦਸ਼ਹਰਾ, ਜਨਮਾਸ਼ਟਮੀ, ਰਾਮ ਨੌਵੀੰ ਅਤੇ ਦੀਵਾਲੀ ਵੀ ਮਨਾਈ ਜਾਂਦੀ ਹੈ I

ਮੁਰੰਮਤ

ਇਹ ਮੰਦਰ ਅਤੇ ਇਸਦੇ ਅਹਾਤੇ ਸਾਲ 2013 ਤੋਂ ਸੁੰਦਰੀਕਰਨ ਪ੍ਰੋਗਰਾਮ ਦੇ ਤਹਿਤ ਹਨ, ਜਿਸਨੂੰ ਸਾਲ 2015 ਤੱਕ ਮੁਕੰਮਲ ਕਰਨ ਦੀ ਯੋਜਨਾ ਹੈ I ਜਿਸ ਨਾਲ ਮੰਦਰ ਦੀ ਅੰਦਰ ਅਤੇ ਬਾਹਰਲੀ ਇਮਾਰਤਾਂ ਵਿੱਚ, ਪੂਜਾ ਕਰਨ ਲਈ ਵੱਧ ਅਸਥਾਨ ਉਪਲੱਬਧ ਹੋ ਜਾਏਗਾ I

ਹਵਾਲੇ-

ਪੁਸਤਕ

Tags:

ਦੁਰਗਿਆਣਾ ਮੰਦਰ ਸਥਾਨਦੁਰਗਿਆਣਾ ਮੰਦਰ ਇਤਿਹਾਸਦੁਰਗਿਆਣਾ ਮੰਦਰ ਵਿਸ਼ੇਸ਼ਤਾਵਾਂਦੁਰਗਿਆਣਾ ਮੰਦਰ ਤਿਉਹਾਰਦੁਰਗਿਆਣਾ ਮੰਦਰ ਮੁਰੰਮਤਦੁਰਗਿਆਣਾ ਮੰਦਰ ਹਵਾਲੇ-ਦੁਰਗਿਆਣਾ ਮੰਦਰ ਪੁਸਤਕਦੁਰਗਿਆਣਾ ਮੰਦਰਪੰਜਾਬ

🔥 Trending searches on Wiki ਪੰਜਾਬੀ:

ਰਾਧਾ ਸੁਆਮੀਸਤਿਗੁਰੂਭਾਰਤ ਦਾ ਸੰਵਿਧਾਨਕੁਲਵੰਤ ਸਿੰਘ ਵਿਰਕਵਿੰਟਰ ਵਾਰਐੱਸਪੇਰਾਂਤੋ ਵਿਕੀਪੀਡਿਆਛੰਦਗੂਗਲ ਕ੍ਰੋਮਪਾਸ਼ ਦੀ ਕਾਵਿ ਚੇਤਨਾਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਧਰਤੀਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਸਾਉਣੀ ਦੀ ਫ਼ਸਲਕੋਟਲਾ ਨਿਹੰਗ ਖਾਨਪੰਜਾਬੀ ਕੈਲੰਡਰਅਲੰਕਾਰ ਸੰਪਰਦਾਇਕੈਥੋਲਿਕ ਗਿਰਜਾਘਰਦਰਸ਼ਨ ਬੁੱਟਰਸੂਰਜ ਮੰਡਲਜਾਵੇਦ ਸ਼ੇਖਛਪਾਰ ਦਾ ਮੇਲਾਮੈਕਸੀਕੋ ਸ਼ਹਿਰਭਾਰਤ ਦੀ ਸੰਵਿਧਾਨ ਸਭਾ8 ਦਸੰਬਰਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਸਰ ਆਰਥਰ ਕਾਨਨ ਡੌਇਲਪੁਰਖਵਾਚਕ ਪੜਨਾਂਵਪੋਲੈਂਡਨਾਨਕ ਸਿੰਘਅੰਤਰਰਾਸ਼ਟਰੀ ਇਕਾਈ ਪ੍ਰਣਾਲੀਗੁਰਬਖ਼ਸ਼ ਸਿੰਘ ਪ੍ਰੀਤਲੜੀਗੁਰੂ ਅਰਜਨ1556ਘੋੜਾਤੱਤ-ਮੀਮਾਂਸਾਸੰਯੁਕਤ ਰਾਜ ਦਾ ਰਾਸ਼ਟਰਪਤੀਇੰਡੋਨੇਸ਼ੀਆ18 ਸਤੰਬਰਨਾਟੋਭੋਜਨ ਨਾਲੀਵਾਕਜਨਰਲ ਰਿਲੇਟੀਵਿਟੀਡਾ. ਹਰਸ਼ਿੰਦਰ ਕੌਰਤਖ਼ਤ ਸ੍ਰੀ ਹਜ਼ੂਰ ਸਾਹਿਬਮੁਨਾਜਾਤ-ਏ-ਬਾਮਦਾਦੀਪਿੱਪਲਹਨੇਰ ਪਦਾਰਥਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਮਨੁੱਖੀ ਸਰੀਰਪਟਨਾਪਰਜੀਵੀਪੁਣਾਸਿੱਖ ਸਾਮਰਾਜਦਲੀਪ ਕੌਰ ਟਿਵਾਣਾ29 ਮਾਰਚਜੈਨੀ ਹਾਨਏ. ਪੀ. ਜੇ. ਅਬਦੁਲ ਕਲਾਮਆਲਤਾਮੀਰਾ ਦੀ ਗੁਫ਼ਾਅਨਮੋਲ ਬਲੋਚਕਰਾਚੀਜੈਵਿਕ ਖੇਤੀਸੋਮਨਾਥ ਲਾਹਿਰੀ2023 ਨੇਪਾਲ ਭੂਚਾਲਮੋਬਾਈਲ ਫ਼ੋਨਸ਼ੇਰ ਸ਼ਾਹ ਸੂਰੀਸਾਊਦੀ ਅਰਬਵਹਿਮ ਭਰਮਲੋਕ ਸਭਾ ਹਲਕਿਆਂ ਦੀ ਸੂਚੀਪ੍ਰਦੂਸ਼ਣਕਰਨੈਲ ਸਿੰਘ ਈਸੜੂਹਿੰਦੂ ਧਰਮਦਿਵਾਲੀਨਰਿੰਦਰ ਮੋਦੀ🡆 More