ਡਾ.
ਗੁਰਮਿੰਦਰ ਸਿੱਧੂ ਇੱਕ ਪੰਜਾਬੀ ਕਵਿੱਤਰੀ ਹੈ। ਉਹ ਸੇਵਾ ਮੁਕਤ ਮੈਡੀਕਲ ਡਾਕਟਰ ਹੈ ਅਤੇ ਅਜਕਲ ਪੰਜਾਬ ਦੇ ਸ਼ਹਿਰ ਮੁਹਾਲੀ ਵਿਖੇ ਰਹਿ ਰਹੀ ਹੈ। ਉਸ ਦੀ ਨਾ!ਮੰਮੀ ਨਾ ਨਾਮ ਦੀ ਕੰਨਿਆ ਭਰੂਣ ਹੱਤਿਆ ਤੋਂ ਲੋਕਾਂ ਨੂੰ ਵਰਜਣ ਸਬੰਧੀ ਰਚਨਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀ ਹੈ। 'ਇੰਡੀਅਨ ਐਕਸਪਰੈਸ' ਵਿੱਚ ਇਹਦਾ ਅੰਗਰੇਜ਼ੀ ਅਨੁਵਾਦ ਦੋ ਵਾਰ ਛਪਿਆ ਅਤੇ ਪੰਜਾਬੀ ਟ੍ਰਿਬਿਊਨ ਦੇ ਕਲਾ ਝਰੋਖੇ ਵਿੱਚ ਸੁਪ੍ਰਸਿੱਧ ਨਾਟਕਕਾਰ ਗੁਰਸ਼ਰਨ ਸਿੰਘ ਨੇ ਇਹਨੂੰ ਸ਼ਾਹਕਾਰ ਕਵਿਤਾ ਦਾ ਮਾਣ ਦਿੱਤਾ ਸੀ।
ਡਾ. ਗੁਰਮਿੰਦਰ ਸਿੱਧੂ | |
---|---|
ਜਨਮ | ਗੁਰਮਿੰਦਰ ਕੌਰ 1 ਜਨਵਰੀ 1951 ਸਿਧਵਾਂ ਬੇਟ , ਲੁਧਿਆਣਾ ,ਪੰਜਾਬ, ਭਾਰਤ |
ਕਿੱਤਾ | ਮੈਡੀਕਲ ਡਾਕਟਰ, ਕਵਿਤਰੀ |
ਅਲਮਾ ਮਾਤਰ | ਐਮ.ਬੀ.ਬੀ.ਐਸ. ਡਾਕਟਰ ਸਰਕਾਰੀ ਮੈਡੀਕਲ ਕਾਲਜ, ਪਟਿਆਲਾ |
ਸਰਗਰਮੀ ਦੇ ਸਾਲ | ਲਗਪਗ ਪਿਛਲੇ ਚਾਰ ਦਹਾਕਿਆਂ ਤੋਂ |
ਡਾ. ਗੁਰਮਿੰਦਰ ਸਿੱਧੂ ਦਾ ਜਨਮ ਪਿਤਾ ਕੈਪਟਨ ਕਰਨੈਲ ਸਿੰਘ ਅਤੇ ਮਾਤਾ ਕਰਤਾਰ ਕੌਰ ਦੇ ਘਰ ਸਿਧਵਾਂ ਬੇਟ,ਜ਼ਿਲ੍ਹਾ ਲੁਧਿਆਣਾ ਵਿਖੇ 1 ਜਨਵਾਰੀ 1950 ਨੂੰ ਹੋਇਆ। ਉਹ ਸੀਨੀਅਰ ਮੈਡੀਕਲ ਅਫਸਰ,ਸਿਹਤ ਵਿਭਾਗ, ਪੰਜਾਬ ਵਿੱਚੋ ਸੇਵਾ ਮੁਕਤ ਹੋਏ ਹਨ। ਉਹਨਾ ਦੇ ਪਤੀ ਡਾ. ਬਲਦੇਵ ਸਿੰਘ ਖਹਿਰਾ ਵੀ ਨਿੱਕੀ ਕਹਾਣੀ ਦੇ ਖੇਤਰ ਵਿੱਚ ਰਚਨਾ ਕਰਦੇ ਹਨ। ਉਸ ਦੀਆ ਕਵਿਤਾਵਾਂ ਤੇ ਆਧਾਰਿਤ ਨਾਟਕਚਿੜੀ ਦੀ ਅੰਬਰ ਵੱਲ ਉਡਾਣ ਜਾਣੀ ਪਹਿਚਾਣੀ ਨਾਟਕ ਨਿਰਦੇਸ਼ਕਾ ਅਨੀਤਾ ਸ਼ਬਦੀਸ਼ ਵਲੋਂ ਵੱਖ ਵੱਖ ਸਟੇਜਾਂ 'ਤੇ ਪੇਸ਼ ਕੀਤਾ ਗਿਆ ਹੌ ਅਤੇ ਹੁਣ ਤੱਕ ਇਸਦੇ ਕਰੀਬ 126 ਸ਼ੋਅ ਦੇਸ ਵਿਦੇਸ ਵਿੱਚ ਹੋ ਚੁੱਕੇ ਹਨ। ਡਾ : ਗੁਰਮਿੰਦਰ ਸਿੱਧੂ ਪਹਿਲੀ ਡਾਕਟਰ ਹੈ ਜਿਸਨੇ ਸੈਕਸ-ਟੈਸਟ ਰਾਹੀਂ ਧੀ ਦਾ ਪਤਾ ਲੱਗਣ ’ਤੇ ਗਰਭਪਾਤ ਵਿਰੁੱਧ ਆਵਾਜ਼ ਬੁਲੰਦ ਕੀਤੀ। ਉਹਦੀ ਚਿੱਠੀ-ਨੁਮਾ ਰਚਨਾ ‘ਨਾ! ਮੰਮੀ ਨਾ’ ਨੇ ਸਮਾਜ ਦੇ ਹਰ ਵਰਗ ਨੂੰ ਝੰਜੋੜ ਕੇ ਰੱਖ ਦਿੱਤਾ। ਲੱਗਭੱਗ ਹਰ ਰਿਸਾਲੇ ਅਖ਼ਬਾਰ ਨੇ ਇਹ ਛਾਪੀ।ਹਿੰਦੀ ਦੇ‘ ਦੈਨਿਕ-ਭਾਸਕਰ’ ਅਤੇ ਹੋਰ ਕਈ ਭਾਸ਼ਾਵਾਂ ਵਿੱਚ ਵਿੱਚ ਅਨੁਵਾਦ ਛਪੇ।ਇਸ ਕਰਕੇ ਉਸ ਨੂੰ ਕੰਨਿਆ ਭਰੂਣ ਹੱਤਿਆ ਬਾਰੇ ਆਮਿਰ ਖਾਨ ਦੇ ਸਟਾਰ-ਪਲੱਸ ਚੈਨਲ ਉੱਤੇ ਟੀ ਵੀ ਸ਼ੋਅ.. 'ਸੱਤਯਮੇਵ ਜਯਤੇ' ਵਿੱਚ ਬੁਲਾਇਆ ਗਿਆ ਜਿੱਥੇ ਉਸ ਨੇ ਧੀਆਂ ਨੂੰ ਬਚਾਉਣ ਦਾ ਸੁਨੇਹਾ ਦਿੱਤਾ। ਔਰਤ ਅੰਦਰ ਜਿਊਣ ਤੇ ਜੂਝਣ ਦਾ ਜੋਸ਼ ਭਰਦੀਆਂ ਦੋ ਕਿਤਾਬਾਂ ‘ਕਹਿ ਦਿਓ ਉਸ ਕੁੜੀ ਨੂੰ’ ਤੇ ‘ਧੀਆਂ ਨਾਲ ਜੱਗ ਵਸੇਂਦਾ’ ਨੇ ਕੁੜੀਆਂ ਅੰਦਰ ਬਹੁਤ ਜੋਸ਼ ਭਰਿਆ ਹੈ। ਵਿਆਹਾਂ ਦੇ ਕਾਰਡ ਪੰਜਾਬੀ ਵਿਚ ਛਪਵਾਉਣ ਲਈ ਉਤਸ਼ਾਹਿਤ ਕਰਦੀ ਉਹਦੀ ਕਿਤਾਬ ‘ਚੌਮੁਖੀਆ ਇਬਾਰਤਾਂ’, ਜਿਸ ਵਿਚ ਸਵਾਗਤੀ ਸਮਾਰੋਹ, ਜਨਮ-ਦਿਨ, ਨਵਾਂ ਸਾਲ, ਦੀਵਾਲੀ, ਲੋਹੜੀ, ਹੋਲੀ ਵਰਗੇ ਤਿਉਹਾਰਾਂ ਲਈ ਸ਼ੁਭ-ਇਛਾਵਾਂ ਤੇ ਕਾਰਡਾਂ ਦੇ ਨਮੂਨੇ ਵੀ ਹਨ, ਇੰਟਰਨੈਟ ’ਤੇ ਬਹੁਤ ਚਰਚਿਤ ਹੋਈ ਹੈ, ਜਿਹਨਾਂ ਨੂੰ ਪੰਜਾਬੀ ਪ੍ਰੇਮੀ ਫੇਸਬੁਕ ਜਾਂ ਵਟਸ ਐਪ ਦੇ ਸੁਨੇਹਿਆਂ ਰਾਹੀਂ ਇਕ ਦੂਜੇ ਨੂੰ ਭੇਜਣ ਲਈ ਵਰਤ ਰਹੇ ਹਨ।ਇੰਟਰਨੈਸ਼ਨਲ ਲੇਖਕ ਡਾਇਰਕੈਟਰੀ ’/ਇੰਟਰਨੈਸ਼ਨਲ ਰਾਈਟਰਜ਼ ਬਾਇਓਗ੍ਰਾਫੀ ਵਿੱਚ ਉਹਦਾ ਨਾਂ ਅਤੇ ਜੀਵਨ-ਵੇਰਵਾ ਸ਼ਾਮਿਲ ਹੈ।
1.
ਬਹੁਤ ਹੀ ਹੱਸਦੀਆਂ ਨੇ ਕੁੜੀਆਂ
ਸੋਲ੍ਹਵੇਂ ਸੰਧੂਰੀ ਸਾਲ ਵਿੱਚ
ਬਿਨਾਂ ਗੱਲੋਂ ਹੀ
ਦੀਵਾਲੀ ਦੇ ਅਨਾਰਾਂ ਵਾਂਗ ਖਿੜ-ਖਿੜ ਪੈਂਦੀਆਂ
ਕਿ ਪੌਣਾਂ ਵਿੱਚ ਹਾਸੇ ਦੇ ਲਹਿਰੀਏ ਬੁਣੇ ਜਾਂਦੇ ਨੇ
ਨਿੱਕੀ ਜਿਹੀ ਗੱਲ 'ਤੇ
ਦੂਹਰੀਆਂ ਤੀਹਰੀਆਂ ਚੌਹਰੀਆਂ ਹੁੰਦੀਆਂ
ਕਿ ਦੇਖਣ ਵਾਲੀਆਂ ਅੱਖਾਂ ਕਦੀ ਘੂਰਦੀਆਂ,
ਕਦੀ ਮੁਸਕਾਣ ਲੱਗ ਪੈਂਦੀਆਂ ਨੇ
ਇਕ ਦੂਜੀ ਦੇ ਕੰਨ ਵਿੱਚ ਨਿੱਕੀ ਜਿਹੀ ਸਰਗੋਸ਼ੀ ਕਰਕੇ
ਬੁੱਕਲਾਂ ਵਿੱਚ ਮੂੰਹ ਲੁਕਾ ਲੈਂਦੀਆਂ
ਤੇ ਫਿਰ ਮੱਕੀ ਦੀਆਂ ਭੁੱਜਦੀਆਂ ਖਿੱਲਾਂ ਵਾਂਗ
ਤਿੜ-ਤਿੜ ਕਰਕੇ
ਆਪਣੇ-ਆਪ ਤੋਂ ਵੀ ਬਾਹਰ ਡੁੱਲ੍ਹਣ ਲੱਗਦੀਆਂ ਨੇ
ਕਿ ਫਿਜ਼ਾ ਵਿੱਚ
ਸੱਜਰੇ ਗੁੜ ਦੀ ਮਹਿਕ ਘੁਲ਼ ਜਾਂਦੀ ਹੈ
ਹੱਸ ਹੱਸ ਕੇ ਦੁਖਦੀਆਂ ਵੱਖੀਆਂ ਵਿੱਚ ਮੁੱਕੀਆਂ ਦੇ ਕੇ
ਇੰਜ ' ਹਾਇ ਨੀ ਮੈਂ ਮਰਗੀ..ਨੀ ਮੈਂ ਮਰਗੀ '
ਕਰਦੀਆਂ ਨੇ ਚੰਦਰੀਆਂ
ਕਿ ਬਾਕੀ ਸਾਰੀ ਉਮਰ
ਕਿਤੋਂ ਨਾ ਕਿਤੋਂ ਮਰੀਆਂ ਹੀ ਰਹਿੰਦੀਆਂ ਨੇ
2.
ਮੈਨੂੰ ਲੈ ਦੇ ਸੱਜਣ ਖੱਟੀ ਲੋਈ ! ਲੋਈ ਸਰ੍ਹੋਆਂ ਦੀ
ਪੀਲੇ ਰੰਗ ਦੀ ਨੀਲਾਮੀ ਹੋਈ ! ਲੋਈ ਸਰ੍ਹੋਆਂ ਦੀ
ਕਿਸ ਮਿਰਜ਼ੇ ਨੇ ਖੇਤ ਇਹ ਵਾਹਿਆ ?
ਦਿਲ ਬੀਜ ਦੇ ਵਿੱਚ ਰਲਾਇਆ
ਹੁਣ ਖਿੜ ਕੇ ਵੰਡੇ ਖੁਸ਼ਬੋਈ, ਲੋਈ ਸਰ੍ਹੋਆਂ ਦੀ
ਮੈਨੂੰ ਲੈ ਦੇ ਸੱਜਣ ਖੱਟੀ ਲੋਈ ! ਲੋਈ ਸਰ੍ਹੋਆਂ ਦੀ
ਇਹ ਤਾਂ ਸੁੱਚੜੇ ਵਾਅਦੇ ਨੇ ਪੁੱਗੇ
ਫੁੱਲ ਸੋਨੇ ਦੇ ਧਰਤੀ 'ਚੋਂ ਉੱਗੇ
ਪੀਲੇ ਮੋਤੀਆਂ ਵਿੱਚ ਪਰੋਈ ! ਲੋਈ ਸਰ੍ਹੋਆਂ ਦੀ
ਲੈ ਦੇ! ਲੈ ਦੇ ਸੱਜਣ ਖੱਟੀ ਲੋਈ! ਲੋਈ ਸਰ੍ਹੋਆਂ ਦੀ
ਪਰ੍ਹੇ ਗੰਨੇ, ਉਰੇ ਹਰੇਵਾਈ
ਵਿੱਚ ਧੁੱਪ ਹੈ ਫੜ ਕੇ ਬਿਠਾਈ
ਵੇ ਮੈਂ ਤੱਕ ਕੇ ਸ਼ਰਾਬਣ ਹੋਈ, ਲੋਈ ਸਰ੍ਹੋਆਂ ਦੀ
ਮੈਨੂੰ ਲੈ ਦੇ ਸੱਜਣ ਖੱਟੀ ਲੋਈ! ਲੋਈ ਸਰ੍ਹੋਆਂ ਦੀ
3.
ਕਣਕ ਛੋਲਿਆਂ ਦਾ ਖੇਤ,ਜੀ ਨਿਸਰੇਗਾ ਹੌਲ਼ੀ ਹੌਲ਼ੀ
ਬਾਬਲ ਧਰਮੀ ਦਾ ਦੇਸ, ਜੀ ਵਿਸਰੇਗਾ ਹੌਲ਼ੀ ਹੌਲ਼ੀ…
ਅਸੀਂ ਮੋਹ ਦਿਆਂ ਛਰਾਟਿਆਂ ਨੂੰ ਪਿੱਛੇ ਛੱਡ ਆਈਆਂ
ਅਸੀਂ ਅੰਮੜੀ ਦੇ ਕਾਲਜੇ ਦਾ ਰੁੱਗ ਵੱਢ ਲਿਆਈਆਂ
ਵਗੇ ਹੰਝੂਆਂ ਦਾ ਚੇਤਾ, ਜੀ ਬਿਖਰੇਗਾ ਹੌਲ਼ੀ ਹੌਲ਼ੀ
ਬਾਬਲ ਧਰਮੀ ਦਾ ਦੇਸ, ਜੀ ਵਿਸਰੇਗਾ ਹੌਲ਼ੀ ਹੌਲ਼ੀ
ਲਿੰਕ:
ਕੰਨਿਆ ਭਰੂਣ ਹੱਤਿਆ: drgurminder.blogspot.com
ਕਵਿਤਾਵਾਂ: gurmindersidhu.blogspot.com
ਗੀਤ : gurmindersidhudegeet.blogspot.com
ਗ਼ਜ਼ਲਾਂ : gurmindersidhugazalan.blogspot.com
ਬਾਲ ਸਾਹਿਤ: Gurmindersidhudabalsahit.blogspot.com
ਵਾਰਤਕ: drgurmindersidhu.blogspot.com
ਲਿੰਕ: [2]
This article uses material from the Wikipedia ਪੰਜਾਬੀ article ਡਾ. ਗੁਰਮਿੰਦਰ ਸਿੱਧੂ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.