ਡਰੈਗਨਫਲਾਈ

ਡਰੈਗਨ ਫਲਾਈ (Dragonfly) ਇੱਕ ਕੀਟ ਹੈ। ਇਹ ਵੱਡੀਆਂ ਅੱਖਾਂ ਅਤੇ ਦੋ ਮਜ਼ਬੂਤ ਪਾਰਦਰਸ਼ੀ ਵੱਡੇ ਖੰਭਾਂ ਵਾਲੀ ਭੰਬੀਰੀ ਜਿਹੀ ਹੁੰਦੀ ਹੈ ਅਤੇ ਹੈਲੀਕਾਪਟਰ ਜਿਹਾ ਲੰਬਾ ਸਰੀਰ ਇਸ ਦੀ ਮੁੱਖ ਵਿਸ਼ੇਸ਼ਤਾ ਹੈ। ਬੱਚੇ ਇਸਨੂੰ ਰੱਬ ਦੇ ਨਾਈ, ਜਹਾਜ਼ ਜਾਂ ਹੈਲੀਕਾਪਟਰ ਕਹਿੰਦੇ ਹਨ। ਇਹ ਮੀਂਹ ਦੇ ਦਿਨਾ ਵਿੱਚ ਹੁੰਦੇ ਹਨ ਤੇ ਕਿਹਾ ਜਾਂਦਾ ਹੈ ਕਿ ਹੁਣ ਮੀਂਹ ਆਵੇਗਾ ਕਿਉਂਕਿ ਨਾਈ ਉੱਡ ਰਹੇ ਨੇ। ਹਿੰਦੀ ਵਿੱਚ ਇਨ੍ਹਾਂ ਨੂੰ ਵਿਆਧ (ਸ਼ਿਕਾਰੀ) ਪਤੰਗ ਕਹਿੰਦੇ ਹਨ ਪਰ ਹਿੰਦੁਸਤਾਨ ਦੀ ਸੱਭਿਆਚਾਰਕ ਵੰਨ ਸਵੰਨਤਾ ਦੇ ਲਿਹਾਜ ਨਾਲ ਬਹੁਤ ਭਿੰਨ ਭਿੰਨ ਨਾਂ ਵੱਖ ਵੱਖ ਬੋਲੀਆਂ ਵਿੱਚ ਮਿਲ ਜਾਣਗੇ। ਇੱਕ ਨਾਮ ਚਿਊਰਾ ਵੀ ਹੈ। ਰੱਬ ਦੇ ਨਾਈ ਹਵਾ ਵਿੱਚ ਸੌਖ ਨਾਲ ਉੱਡ ਤਾਂ ਸਕਦੇ ਹਨ ਮਗਰ ਹੋਰ ਕੀਟਾਂ ਦੀ ਤਰ੍ਹਾਂ ਛੇ ਟੰਗਾਂ ਹੋਣ ਦੇ ਬਾਵਜੂਦ ਇਹ ਠੀਕ ਤਰ੍ਹਾਂ ਤੁਰ ਨਹੀਂ ਸਕਦੇ। ਰੁੱਖਾਂ ਦੇ ਤਣਿਆਂ ਉੱਤੇ ਤਾਂ ਰੱਬ ਦੇ ਨਾਈ ਚੱਲ ਲੈਂਦੇ ਹਨ ਅਤੇ ਸੌਖ ਨਾਲ ਬੈਠ ਵੀ ਜਾਂਦੇ ਹਨ ਮਗਰ ਜ਼ਮੀਨ ਉੱਤੇ ਨਹੀਂ ਚੱਲ ਸਕਦੇ। ਦਰਅਸਲ ਇਹਨਾਂ ਦੀ ਟੰਗਾਂ ਅੱਗੇ ਵੱਲ ਮੁੜੀਆਂ ਹੁੰਦੀਆਂ ਹਨ। ਟੰਗਾਂ ਅਤੇ ਛਾਤੀ ਦੀ ਬਣਾਵਟ ਦੇ ਕਾਰਨ ਹੀ ਅਜਿਹਾ ਹੁੰਦਾ ਹੈ। ਰੱਬ ਦੇ ਨਾਈ ਮਨੁੱਖਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਂਦੇ। ਇਹ ਕੀਟਾਂ ਅਤੇ ਮਛਲੀਆਂ ਦੀ ਪੂੰਗ ਦਾ ਭੋਜਨ ਕਰਦੇ ਹਨ। ਰੱਬ ਦੇ ਨਾਈ ਦੀ ਇਹ ਵਿਸ਼ੇਸ਼ਤਾ ਹੁੰਦੀ ਹੈ ਕਿ ਇਹ ਉੱਡਦੇ ਹੋਏ ਹੀ ਕੀਟਾਂ ਨੂੰ ਦਬੋਚ ਲੈਂਦੇ ਹਨ। ਇਹਨਾਂ ਦੀ ਟੰਗਾਂ ਦੀ ਬਣਾਵਟ ਇੱਕ ਟੋਕਰੀ ਵਰਗੀ ਹੁੰਦੀ ਹੈ, ਜਿਸ ਵਿੱਚ ਉੱਡਦੇ ਹੋਏ ਕੀਟ ਸੌਖ ਨਾਲ ਫਸ ਜਾਂਦੇ ਹਨ ਅਤੇ ਫਿਰ ਰੱਬ ਦੇ ਨਾਈ ਉਹਨਾਂ ਕੀਟਾਂ ਨੂੰ ਆਪਣੇ ਮੂੰਹ ਵੱਲ ਲਿਆਕੇ ਨਿਗਲ ਜਾਂਦੇ ਹਨ। ਹਵਾਈ ਜਹਾਜ਼ਾਂ ਦਾ ਡਿਜਾਈਨ ਬਣਾਉਣ ਵਾਲੇ ਵਿਗਿਆਨੀ ਤਾਂ ਰੱਬ ਦੇ ਨਾਈ ਦੀ ਸਰੀਰਕ ਸੰਰਚਨਾ ਦਾ ਖਾਸ ਤੌਰ 'ਤੇ ਅਧਿਐਨ ਕਰ ਰਹੇ ਹਨ ਕਿਉਂਕਿ ਰੱਬ ਦੇ ਨਾਈ ਜਿਸ ਤਰ੍ਹਾਂ ਹਵਾ ਵਿੱਚ ਉੱਡਦਾ ਹਨ, ਸਿਰ ਦੇ ਜੋਰ ਡਿੱਗਦੇ ਹਨ ਅਤੇ ਫਿਰ ਵਾਪਸ ਉਸੇ ਦਸ਼ਾ ਵਿੱਚ ਪਰਤਦੇ ਹਨ, ਉਵੇਂ ਕਰਨਾ ਕਿਸੇ ਵੀ ਹੋਰ ਜੀਵ - ਜੰਤੁ ਜਾਂ ਮਸ਼ੀਨ ਲਈ ਅਜੇ ਤੱਕ ਤਾਂ ਸੰਭਵ ਨਹੀਂ ਲੱਗਦਾ। ਰੱਬ ਦੇ ਨਾਈ ਦੀ ਸਭ ਤੋਂ ਵੱਡੀ ਖਾਸ਼ੀਅਤ ਇਹ ਹੈ ਕਿ ਇਹ ਆਪਣੀ ਉੜਾਨ ਦੀ ਦਿਸ਼ਾ ਅਚਾਨਕ ਬਦਲ ਸਕਦੇ ਹਨ, ਸਾਹਮਣੇ ਤੋਂ ਆਉਂਦੀ ਕਿਸੇ ਵੀ ਚੀਜ਼ ਤੋਂ ਡਾਈ ਮਾਰ ਕੇ ਬੱਚ ਸਕਦੇ ਹਨ ਅਤੇ ਇੱਕ ਸੈਕੰਡ ਦੇ ਵੀ ਸੌਵੇਂ ਹਿੱਸੇ ਵਿੱਚ ਉੜਾਨ ਭਰ ਸਕਦੇ ਹਨ ਅਤੇ ਉੜਾਨ ਖ਼ਤਮ ਕਰ ਸਕਦੇ ਹਨ।

ਡਰੈਗਨਫਲਾਈ
ਪੀਲੇ ਖੰਭਾਂ ਵਾਲੀ ਡਰੈਗਨਫਲਾਈ
ਡਰੈਗਨਫਲਾਈ
ਰੱਬ ਦਾ ਨਾਈ (ਡਰੈਗਨ ਫਲਾਈ)

ਹਵਾਲੇ

Tags:

🔥 Trending searches on Wiki ਪੰਜਾਬੀ:

ਲਾਲ ਸਿੰਘ ਕਮਲਾ ਅਕਾਲੀਭਾਰਤਬਾਬਾ ਫ਼ਰੀਦਸਦਾ ਕੌਰਔਰਤਾਂ ਦੇ ਹੱਕਇੰਟਰਨੈੱਟਮੌਤ ਅਲੀ ਬਾਬੇ ਦੀ (ਕਹਾਣੀ ਸੰਗ੍ਰਹਿ)ਪੰਜਾਬ ਦੇ ਤਿਓਹਾਰਸਿੱਖ ਸਾਮਰਾਜਹੈਰੀ ਪੌਟਰ ਐਂਡ ਦ ਹਾਫ਼ ਬਲੱਡ ਪ੍ਰਿੰਸਵਾਰਤਕਚੈਟਜੀਪੀਟੀਟੈਕਸਸਜੀਵਨਕੁਲਾਣਾ ਦਾ ਮੇਲਾਭਗਤ ਰਵਿਦਾਸਮਹਿੰਦਰ ਸਿੰਘ ਰੰਧਾਵਾ27 ਮਾਰਚਅਧਿਆਪਕਗੁਰੂ ਹਰਿਰਾਇਕਰਨ ਔਜਲਾਪੰਜਾਬੀ ਤਿਓਹਾਰਰਾਜਾ ਪੋਰਸਇਸਲਾਮਪਹਿਲਾ ਦਰਜਾ ਕ੍ਰਿਕਟਪਰਮਾ ਫੁੱਟਬਾਲ ਕਲੱਬਨਵਤੇਜ ਸਿੰਘ ਪ੍ਰੀਤਲੜੀਜਾਤਵਹੁਟੀ ਦਾ ਨਾਂ ਬਦਲਣਾਸਾਊਦੀ ਅਰਬਬਲਵੰਤ ਗਾਰਗੀਫਾਸ਼ੀਵਾਦਪਹਿਲੀ ਸੰਸਾਰ ਜੰਗਸਰਪੇਚਗੁਰੂ ਹਰਿਕ੍ਰਿਸ਼ਨਸਾਮਾਜਕ ਮੀਡੀਆਪੰਜਾਬੀ ਰੀਤੀ ਰਿਵਾਜਜਲੰਧਰਗਰਭ ਅਵਸਥਾਬਾਬਾ ਬੁੱਢਾ ਜੀਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਪਾਸ਼ ਦੀ ਕਾਵਿ ਚੇਤਨਾਗੁਰੂ ਨਾਨਕ ਜੀ ਗੁਰਪੁਰਬਮਧੂ ਮੱਖੀਸੁਜਾਨ ਸਿੰਘਜਾਮਨੀਪੰਜਾਬੀ ਟੋਟਮ ਪ੍ਰਬੰਧਵਿਟਾਮਿਨਮਿਸਰਗ੍ਰਹਿਬੈਂਕਰੋਂਡਾ ਰੌਸੀਬੁਰਜ ਥਰੋੜਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਹੋਲਾ ਮਹੱਲਾਭਾਰਤੀ ਕਾਵਿ ਸ਼ਾਸਤਰਐਮਨੈਸਟੀ ਇੰਟਰਨੈਸ਼ਨਲਦੁੱਧਕਰਨੈਲ ਸਿੰਘ ਈਸੜੂਹੱਜਰਾਜਾ ਰਾਮਮੋਹਨ ਰਾਏਵੈਲਨਟਾਈਨ ਪੇਨਰੋਜ਼4 ਅਗਸਤਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਈਸੜੂਸਨੀ ਲਿਓਨਸਵਰਾਜਬੀਰਆਚਾਰੀਆ ਮੰਮਟ ਦੀ ਕਾਵਿ ਸ਼ਾਸਤਰ ਨੂੰ ਦੇਣਪੰਜਾਬੀ ਲੋਕ ਖੇਡਾਂਅੰਕੀ ਵਿਸ਼ਲੇਸ਼ਣਕਾਦਰਯਾਰਸਤਿ ਸ੍ਰੀ ਅਕਾਲਸੰਵਿਧਾਨਕ ਸੋਧ🡆 More