ਹਰਨਾਮ ਸਿੰਘ ਨਰੂਲਾ: ਪੰਜਾਬੀ ਕਹਾਣੀਕਾਰ

ਹਰਨਾਮ ਸਿੰਘ ਨਰੂਲਾ ਪੰਜਾਬੀ ਰੰਗਕਰਮੀ ਅਤੇ ਕਹਾਣੀਕਾਰ ਸੀ। ਉਸਨੇ ਇਪਟਾ ਦੀ ਖੱਬੇ-ਪੱਖੀ ਲਹਿਰ ਨਾਲ ਜੁੜ ਕੇ ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਹਜ਼ਾਰਾਂ ਪਿੰਡਾਂ ਤੱਕ ਸਮਾਜਵਾਦ ਦੀ ਸਥਾਪਨਾ ਦੀ ਜਰੂਰਤ ਦਾ ਸਨੇਹਾ ਪਹੁੰਚਾਇਆ। ਉਹ ਪੰਜਾਬੀ ਦੇ ਕੁਝ ਕੁ ਓਪੇਰਾਕਾਰਾਂ ਵਿੱਚੋਂ ਇੱਕ ਸੀ। ਲੁਟੇਰੇ ਪ੍ਰਬੰਧ ਦੀ ਹਕੀਕਤ ਬਿਆਨ ਕਰਦੀ ਉਹਦੀ ਕਵਿਤਾ ਫਰਮਾਇਸ਼ ਬਹੁਤ ਸ਼੍ਰੋਤਿਆਂ ਨੂੰ ਜਬਾਨੀ ਯਾਦ ਹੋ ਗਈ ਸੀ। ਉਹ ਇਪਟਾ ਪੰਜਾਬ ਦੀ ਇਕਾਈ ਦੇ ਸੁਹਿਰਦ ਅਤੇ ਸਿਰੜੀ ਅਤੇ ਲੋਕ ਹਿਤੈਸ਼ੀ ਸੋਚ ਦੇ ਧਾਰਨੀ ਕਾਰਕੁਨ ਸਨ। ਉਹ ਤੇਰਾ ਸਿੰਘ ਚੰਨ, ਲੋਕ-ਗਾਇਕਾ ਸਰਿੰਦਰ ਕੌਰ, ਜਗਦੀਸ਼ ਫਰਿਆਦੀ, ਜੁਗਿੰਦਰ ਬਾਹਰਲਾ, ਹਰਨਾਮ ਸਿੰਘ ਨਰੂਲਾ, ਅਮਰਜੀਤ ਗੁਰਦਾਸਪੁਰੀ, ਉਰਮਿਲਾ ਅਨੰਦ, ਅਤੇ ਸ਼ੀਲਾ ਦੀਦੀ ਆਦਿ ਨਾਲ ਕਲਾ ਰਾਹੀਂ ਲੋਕ ਜਾਗਰਤੀ ਪੈਦਾ ਕਰਨ ਵਾਲਾ ਬੜਾ ਹਿੰਮਤੀ ਕਲਾਕਾਰ ਸੀ।

ਹਰਨਾਮ ਸਿੰਘ ਨਰੂਲਾ
ਹਰਨਾਮ ਸਿੰਘ ਨਰੂਲਾ: ਲੰਮੀ ਕਵਿਤਾ ਵਿੱਚੋਂ ਨਮੂਨਾ, ਕਹਾਣੀ ਸੰਗ੍ਰਹਿ, ਕਹਾਣੀਆਂ ਬਾਰੇ
ਜਨਮਹਰਨਾਮ ਸਿੰਘ ਨਰੂਲਾ
1929
ਬਰਤਾਨਵੀ ਪੰਜਾਬ, {ਹੁਣ ਪਾਕਿਸਤਾਨ}
ਮੌਤ10 ਅਪਰੈਲ 2010
ਪਟਿਆਲਾ
ਕਿੱਤਾਕਹਾਣੀਕਾਰ ਅਤੇ ਓਪੇਰਾਕਾਰ ਅਤੇ ਰੰਗਕਰਮੀ
ਭਾਸ਼ਾਪੰਜਾਬੀ
ਕਾਲਭਾਰਤ ਦੀ ਆਜ਼ਾਦੀ ਤੋਂ ਬਾਅਦ - 2010 ਤੱਕ
ਸ਼ੈਲੀਕਹਾਣੀ, ਓਪੇਰਾ, ਕਵਿਤਾ
ਸਾਹਿਤਕ ਲਹਿਰਸਮਾਜਵਾਦ

ਲੰਮੀ ਕਵਿਤਾ ਵਿੱਚੋਂ ਨਮੂਨਾ

ਏਹਦੇ ਵਿੱਚ ਨਹੀਂ ਗੱਲ ਟੈਕਸ ਦੀ
ਟੈਕਸ ਦਾ ਮੈਂ ਜਿਕਰ ਨਹੀਂ ਕਰਨਾਂ
ਬੇਸ਼ੱਕ ਟੈਕਸ ਲੋਕਾਂ ਉੱਤੇ
ਟੁਟੱਣ ਵਾਂਗ ਪਹਾੜ ਹਿਮਾਲਾ
ਵਿਆਹ ਤੋਂ ਛੁਟ ਜਣੇਪੇ ਉੱਤੇ
ਛੜੇ ਛਟੀਂਕ ਰੰਡੇਪੇ ਉੱਤੇ
ਤੁਰਨ ਫਿਰਨ ਤੇ ਆਣ ਜਾਣ ਤੇ
ਕੋਠਾ ਛੱਪਰ ਪਾਣ ਤੇ ਟੈਕਸ
ਮੇਲੇ ਮੰਦਰ ਜਾਣ ਤੇ ਟੈਕਸ
ਸਿਨਮੇ ਦੇ ਵਿੱਚ ਇੱਕ ਦੋ ਘੜੀਆਂ
ਬੈਹ ਕੇ ਦਿਲ ਪ੍ਰਚਾਣ ਤੇ ਟੈਕਸ
ਨਰਮਾਂ ਮਿਰਚ ਕਮਾਦ ਕਪਾਹਾਂ
ਚੀਜ ਖਰੀਦੋ ਭਾਵੇਂ ਵੇਚੋ
ਜਿਧਰ ਕਿਧਰ ਏਧਰ ਉਧਰ
ਪੁਰਬ ਪੱਛਮ ਉਤਰ ਦੱਖਣ
ਟੈਕਸ ਦੀ ਭਰਮਾਰ ਹੈ ਲੋਕੋ
ਪਰ ਮੈਂ ਇਸਦਾ ਜ਼ਿਕਰ ਨਹੀਂ ਕਰਨਾ

ਕਹਾਣੀ ਸੰਗ੍ਰਹਿ

  • ਪੱਕੀ ਵੰਡ
  • ਕੁਝ ਪੀੜਾਂ ਕੁਝ ਯਾਦਾਂ

ਕਹਾਣੀਆਂ ਬਾਰੇ

ਹਰਨਾਮ ਸਿੰਘ ਨਰੂਲਾ ਦੀਆਂ ਕਹਾਣੀਆਂ ਸੰਤਾਲੀ ਵਿੱਚ ਪੰਜਾਬ ਦੀ ਵੰਡ ਤੋਂ ਪਹਿਲਾਂ ਦੇ ਸਾਂਝੇ ਪੰਜਾਬ ਦੇ ਮਾਹੌਲ ਵਿੱਚ ਵਾਪ੍ਰ੍ਦ੍ਦੇਆਂ ਹਨ। ਇੱਕੋ ਕਹਾਣੀ ‘ਆਖ਼ਰੀ ਪੁਲਾਂਘ’ ਹੈ ਜੋ ਪਿੰਡਾਂ ਵਿੱਚ ਟੀ ਵੀ ਆ ਜਾਣ ਤੋਂ ਬਾਅਦ ਦੀਆਂ ਤਬਦੀਲੀਆਂ ਦੇ ਅਸਰ ਹੇਠ ਨਜ਼ਰੰਦਾਜ਼ ਹੋ ਰਹੇ ਬੁਢਾਪੇ ਦੀ ਬਾਤ ਪਾਉਂਦੀ ਹੈ।

ਪਾਲੀ

ਸੰਤਾਲੀ ਦੇ ਹੱਲਿਆਂ ਦਾ ਸ਼ਿਕਾਰ ਹੋ ਗਈ ਮਲੂਕ ਜਿਹੀ ਪੰਜਾਬੀ ਕੁੜੀ ਦੀ ਬਹੁਤ ਸਜੀਵ ਤਸਵੀਰ ਹੈ, ਗੁਰਬਖਸ਼ ਸਿੰਘ ਪ੍ਰੀਤਲੜੀ ਦੀ ‘ਭਾਬੀ ਮੈਨਾ’ ਵਾਂਗ ਅਭੁੱਲ ਤੁਹਾਡੇ ਆਪਣੇ ਵਜੂਦ ਵਿੱਚ ਸਮਾ ਸਕਣ ਦੇ ਸਮਰਥ।

ਹਵਾਲੇ

Tags:

ਹਰਨਾਮ ਸਿੰਘ ਨਰੂਲਾ ਲੰਮੀ ਕਵਿਤਾ ਵਿੱਚੋਂ ਨਮੂਨਾਹਰਨਾਮ ਸਿੰਘ ਨਰੂਲਾ ਕਹਾਣੀ ਸੰਗ੍ਰਹਿਹਰਨਾਮ ਸਿੰਘ ਨਰੂਲਾ ਕਹਾਣੀਆਂ ਬਾਰੇਹਰਨਾਮ ਸਿੰਘ ਨਰੂਲਾ ਹਵਾਲੇਹਰਨਾਮ ਸਿੰਘ ਨਰੂਲਾਅਮਰਜੀਤ ਗੁਰਦਾਸਪੁਰੀਇਪਟਾਉਰਮਿਲਾ ਅਨੰਦਜਗਦੀਸ਼ ਫਰਿਆਦੀਜੁਗਿੰਦਰ ਬਾਹਰਲਾਤੇਰਾ ਸਿੰਘ ਚੰਨਸਰਿੰਦਰ ਕੌਰ

🔥 Trending searches on Wiki ਪੰਜਾਬੀ:

ਪ੍ਰਦੂਸ਼ਣਬੱਬੂ ਮਾਨਪੰਜਾਬੀ ਕਹਾਣੀਸੰਭਲ ਲੋਕ ਸਭਾ ਹਲਕਾਨਿਬੰਧਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਵਾਕੰਸ਼ਪੰਜਾਬੀ ਚਿੱਤਰਕਾਰੀਜੋ ਬਾਈਡਨਅਨੀਮੀਆਬਾਹੋਵਾਲ ਪਿੰਡਸੋਹਿੰਦਰ ਸਿੰਘ ਵਣਜਾਰਾ ਬੇਦੀਨਾਰੀਵਾਦਕਰਾਚੀਪੰਜਾਬੀ ਨਾਟਕਪ੍ਰਿੰਸੀਪਲ ਤੇਜਾ ਸਿੰਘਸੂਰਜਮਨੁੱਖੀ ਦੰਦਅਮਰੀਕਾ (ਮਹਾਂ-ਮਹਾਂਦੀਪ)ਵੋਟ ਦਾ ਹੱਕਲੈੱਡ-ਐਸਿਡ ਬੈਟਰੀਹੱਡੀਪੇ (ਸਿਰਿਲਿਕ)ਜੀਵਨੀਜੈਤੋ ਦਾ ਮੋਰਚਾਗੁਰਦਾਅਯਾਨਾਕੇਰੇਅਕਾਲੀ ਫੂਲਾ ਸਿੰਘਅਟਾਬਾਦ ਝੀਲਵਾਕਮਹਿਮੂਦ ਗਜ਼ਨਵੀਗੁਰੂ ਨਾਨਕ ਜੀ ਗੁਰਪੁਰਬਕੰਪਿਊਟਰਸਿੰਘ ਸਭਾ ਲਹਿਰਨਾਵਲਅੰਮ੍ਰਿਤਸਰ ਜ਼ਿਲ੍ਹਾ9 ਅਗਸਤਥਾਲੀਹਿੰਦੂ ਧਰਮਕੁੜੀ1990 ਦਾ ਦਹਾਕਾਮੂਸਾਦੂਜੀ ਸੰਸਾਰ ਜੰਗਜਾਮਨੀਸਿੱਖ ਧਰਮਕਿੱਸਾ ਕਾਵਿਜਿੰਦ ਕੌਰਯੂਨੀਕੋਡਪਾਸ਼ਅੰਮ੍ਰਿਤਸਰਸੈਂਸਰਲੰਡਨ2023 ਮਾਰਾਕੇਸ਼-ਸਫੀ ਭੂਚਾਲਮਹਿੰਦਰ ਸਿੰਘ ਧੋਨੀਸ਼ਾਹਰੁਖ਼ ਖ਼ਾਨਸੰਤੋਖ ਸਿੰਘ ਧੀਰਸ਼ਰੀਅਤਪੰਜਾਬ ਦੀਆਂ ਪੇਂਡੂ ਖੇਡਾਂਵਿਆਕਰਨਿਕ ਸ਼੍ਰੇਣੀਚੰਦਰਯਾਨ-3ਪਰਗਟ ਸਿੰਘਅਲਕਾਤਰਾਜ਼ ਟਾਪੂਸ਼ਾਹ ਹੁਸੈਨਮਾਨਵੀ ਗਗਰੂਨਾਂਵ2023 ਓਡੀਸ਼ਾ ਟਰੇਨ ਟੱਕਰਲਾਉਸਖੇਤੀਬਾੜੀਆਧੁਨਿਕ ਪੰਜਾਬੀ ਕਵਿਤਾਪੂਰਬੀ ਤਿਮੋਰ ਵਿਚ ਧਰਮਆਕ੍ਯਾਯਨ ਝੀਲਅੰਜਨੇਰੀਕੋਲਕਾਤਾਸ਼ਿਵਸਪੇਨਵਿਆਨਾ🡆 More