ਸੁਖਦੇਵ ਮਾਦਪੁਰੀ: ਪੰਜਾਬੀ ਲੇਖਕ

ਸੁਖਦੇਵ ਮਾਦਪੁਰੀ (12 ਜੂਨ 1935 - 26 ਅਪ੍ਰੈਲ 2020) ਇੱਕ ਪੰਜਾਬੀ ਲੇਖਕ ਸਨ। ਉਹ ਪੰਜਾਬੀ ਲੋਕ ਸਾਹਿਤ ਅਤੇ ਸੱਭਿਆਚਾਰ ਨੂੰ ਸਾਂਭਣ ਹਿਤ ਲਗਾਤਾਰ ਕਰਮਸ਼ੀਲ ਹਨ। 2015 ਵਿੱਚ ਇਹਨਾਂ ਨੂੰ ਪੰਜਾਬੀ ਬਾਲ ਸਾਹਿਤ ਵਿੱਚ ਪਾਏ ਆਪਣੇ ਸਮੁੱਚੇ ਯੋਗਦਾਨ ਦੇ ਸਦਕਾ ਸਾਹਿਤ ਅਕਾਦਮੀ ਦੇ ਬਾਲ ਸਾਹਿਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਸੁਖਦੇਵ ਮਾਦਪੁਰੀ
ਸੁਖਦੇਵ ਮਾਦਪੁਰੀ
ਸੁਖਦੇਵ ਮਾਦਪੁਰੀ
ਜਨਮਸੁਖਦੇਵ ਮਾਦਪੁਰੀ
(1935-06-12)12 ਜੂਨ 1935
ਪਿੰਡ ਮਾਦਪੁਰ, ਜ਼ਿਲ੍ਹਾ ਲੁਧਿਆਣਾ, ਪੰਜਾਬ, ਭਾਰਤ
ਮੌਤ26 ਅਪ੍ਰੈਲ 2020(2020-04-26) (ਉਮਰ 84)
ਖੰਨਾ, ਪੰਜਾਬ, ਭਾਰਤ
ਅਲਮਾ ਮਾਤਰਸਰਕਾਰੀ ਹਾਈ ਸਕੂਲ ਜਸਪਾਲੋਂ

ਜਾਣ-ਪਛਾਣ

ਸੁਖਦੇਵ ਮਾਦਪੁਰੀ ਦਾ ਜਨਮ 12 ਜੂਨ 1935 ਨੂੰ ਪਿੰਡ ਮਾਦਪੁਰ, ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ. ਦਿਆ ਸਿੰਘ ਅਤੇ ਮਾਤਾ ਬੇਬੇ ਸੁਰਜੀਤ ਕੌਰ ਦੇ ਘਰ ਹੋਇਆ। ਨੇੜਲੇ ਪਿੰਡ ਦੇ ਸਰਕਾਰੀ ਹਾਈ ਸਕੂਲ ਜਸਪਾਲੋਂ ਤੋਂ ਉਨ੍ਹੇ ਮੈਟ੍ਰਿਕ ਕੀਤੀ ਅਤੇ ਫਿਰ ਜੇ ਬੀ ਟੀ ਕਰਕੇ ਪ੍ਰਾਇਮਰੀ ਸਕੂਲ ਅਧਿਆਪਕ ਬਣ ਗਿਆ। ਉਸ ਨੇ ਪ੍ਰਾਈਵੇਟ ਤੌਰ ਤੇ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਪੰਜਾਬੀ ਦੀ ਐਮ ਏ ਕਰ ਲਈ। 1978 ਤੱਕ ਅਧਿਆਪਕੀ ਦੇ ਲੰਮੇ ਅਨੁਭਵ ਅਤੇ ਜਮੀਨੀ ਪੱਧਰ ਤੇ ਲੋਕ-ਤੱਥਾਂ ਦਾ ਸੰਗ੍ਰਹਿ ਕਰਨ ਦੇ ਬਾਅਦ ਉਹ ਪੰਜਾਬ ਸਿੱਖਿਆ ਬੋਰਡ ਦੇ ਵਿਸ਼ਾ ਮਾਹਿਰ (ਪੰਜਾਬੀ) ਵਜੋਂ ਅਤੇ ਬਾਲ ਰਸਾਲਿਆਂ 'ਪੰਖੜੀਆਂ' ਅਤੇ 'ਪ੍ਰਾਇਮਰੀ ਸਿੱਖਿਆ' ਦੇ ਸੰਪਾਦਕ ਵਜੋਂ ਕੰਮ ਕਰਨ ਲੱਗਾ ਅਤੇ 1993 ਤੱਕ ਇਹ ਕੰਮ ਕਰਦਾ ਰਿਹਾ। 1993 ਵਿੱਚ ਸੇਵਾ ਮੁਕਤ ਹੋਣ ਦੇ ਬਾਅਦ ਉਹ ਆਪਣੇ ਮੁੱਢਲੇ ਸ਼ੌਕ, ਲੋਕ ਸੱਭਿਆਚਾਰ ਦੀ ਸਾਂਭ ਸੰਭਾਲ ਵਿੱਚ ਇੱਕਮਨ ਹੋ ਜੁਟਿਆ ਰਿਹਾ। ਉਨ੍ਹੇ ਪੰਜਾਬ ਦੀਆਂ ਲੋਕ ਕਹਾਣੀਆਂ, ਲੋਕ ਬੁਝਾਰਤਾਂ, ਅਖੌਤਾਂ ਅਤੇ ਲੋਕ ਬੋਲੀਆਂ ਨੂੰ ਪਿੰਡ-ਪਿੰਡ ਜਾ ਕੇ ਇਕੱਤਰ ਕੀਤਾ ਹੈ।

ਰਚਨਾਵਾਂ

ਲੋਕਗੀਤ:

ਗਾਉਂਦਾ ਪੰਜਾਬ (1959), ਫੁੱਲਾਂ ਭਰੀ ਚੰਗੇਰ (1979), ਖੰਡ ਮਿਸ਼ਰੀ ਦੀਆਂ ਡਲੀਆਂ (2002), ਲੋਕਗੀਤਾਂ ਦੀ ਸਮਾਜਿਕ ਵਿਆਖਿਆ(2003), ਨੈਂਣੀ ਨੀਂਦ ਨਾ ਆਵੇ(2004), ਕਿੱਕਲੀ ਕਬੀਰ ਦੀ (2008), ਸ਼ਾਵਾ ਨੀ ਬੰਬੀਹਾ ਬੋਲੇ (2008), ਬੋਲੀਆਂ ਦਾ ਪਾਵਾਂ ਬੰਗਲਾ (2009), ਕੱਲਰ ਦੀਵਾ ਮੱਚਦਾ (2010), ਲੋਕਗੀਤਾਂ ਦੀ ਕੂਲ੍ਹਾਂ (2012)।

  • ਬੁਝਾਰਤਾਂ (1956)
  • ਜ਼ਰੀ ਦਾ ਟੋਟਾ [ਸੰਪਾਦਨ] (1957)
  • ਪਰਾਇਆ ਧਨ (ਨਾਟਕ)
  • ਗਾਉਂਦਾ ਪੰਜਾਬ (ਮਾਲਵੇ ਦੇ ਲੋਕ-ਗੀਤ) [ਸੰਪਾਦਨ] (1959)
  • ਪੰਜਾਬ ਦੀਆਂ ਵਿਰਾਸਤੀ ਖੇਡਾਂ (2005)
  • ਕਿੱਕਲੀ ਕਲੀਰ ਦੀ
  • ਫੁੱਲਾਂ ਭਰੀ ਚੰਗੇਰ
  • ਪੰਜਾਬ ਦੇ ਲੋਕ ਨਾਇਕ
  • ਪੰਜਾਬ ਦੀਆਂ ਲੋਕ ਖੇਡਾਂ
  • ਬਾਤਾਂ ਦੇਸ ਪੰਜਾਬ ਦੀਆਂ
  • ਨੈਣਾ ਦੇ ਵਣਜਾਰੇ
  • ਮਹਿਕ ਪੰਜਾਬ ਦੀ: ਪੰਜਾਬ ਦੇ ਜੱਟਾਂ ਦੀ ਲੋਕਧਾਰਾ
  • ਖੰਡ ਮਿਸ਼ਰੀ ਦੀਆਂ ਡਲੀਆਂ
  • ਲੋਕਗੀਤਾਂ ਦੀਆਂ ਕੂਲ੍ਹਾਂ: ਸ਼ਗਨਾਂ ਦੇ ਗੀਤ
  • ਕੱਲਰ ਦੀਵਾ ਮੱਚਦਾ: ਲੋਕ ਦੋਹੇ ਤੇ ਮਾਹੀਆ
  • ਪੰਜਾਬੀ ਸਭਿਆਚਾਰ ਦੀ ਆਰਸੀ: ਸੋਮੇ ਤੇ ਪਰੰਪਰਾ
  • ਨੈਣੀਂ ਨੀਂਦ ਨਾ ਆਵੇ
  • ਲੋਕ ਸਿਆਣਪਾਂ

ਸਨਮਾਨ

  • ਲੋਕ ਸਾਹਿਤ ਅਤੇ ਬਾਲ ਸਾਹਿਤ ਦੇ ਖੇਤਰ ਵਿਚ ਸਮੁੱਚੇ ਯੋਗਦਾਨ ਲਈ 'ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ' ਪੁਰਸਕਾਰ ਮਿਲਿਆ
  • ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੁਆਰਾ 'ਦਵਿੰਦਰ ਸਤਿਆਰਥੀ ਪੁਰਸਕਾਰ' ਮਿਲਿਆ
  • ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੁਆਰਾ 'ਕਰਤਾਰ ਸਿੰਘ ਧਾਲੀਵਾਲ ਪੁਰਸਕਾਰ' ਦੇ ਕੇ ਸਨਮਾਨਿਤ ਕੀਤਾ ਗਿਆ

ਹਵਾਲੇ

Tags:

ਸੁਖਦੇਵ ਮਾਦਪੁਰੀ ਜਾਣ-ਪਛਾਣਸੁਖਦੇਵ ਮਾਦਪੁਰੀ ਰਚਨਾਵਾਂਸੁਖਦੇਵ ਮਾਦਪੁਰੀ ਸਨਮਾਨਸੁਖਦੇਵ ਮਾਦਪੁਰੀ ਹਵਾਲੇਸੁਖਦੇਵ ਮਾਦਪੁਰੀ12 ਜੂਨ1935202026 ਅਪ੍ਰੈਲਪੰਜਾਬੀ ਲੋਕਲੇਖਕਸਾਹਿਤ ਅਕਾਦਮੀ

🔥 Trending searches on Wiki ਪੰਜਾਬੀ:

ਉਕਾਈ ਡੈਮ2023 ਓਡੀਸ਼ਾ ਟਰੇਨ ਟੱਕਰਮਿੱਟੀ28 ਮਾਰਚਫੁੱਲਦਾਰ ਬੂਟਾਸੀ. ਕੇ. ਨਾਇਡੂਗੁਰੂ ਨਾਨਕਕੇ. ਕਵਿਤਾਕਿਰਿਆ-ਵਿਸ਼ੇਸ਼ਣਚੜ੍ਹਦੀ ਕਲਾਅਲਵਲ ਝੀਲਰੋਮਕੰਪਿਊਟਰਪੀਰ ਬੁੱਧੂ ਸ਼ਾਹਕੋਸਤਾ ਰੀਕਾਦੀਵੀਨਾ ਕੋਮੇਦੀਆਗੁਰੂ ਅਰਜਨ18 ਅਕਤੂਬਰਕੋਸ਼ਕਾਰੀਵਿਗਿਆਨ ਦਾ ਇਤਿਹਾਸਵਿਆਕਰਨਿਕ ਸ਼੍ਰੇਣੀਸੇਂਟ ਲੂਸੀਆਬਰਮੀ ਭਾਸ਼ਾਲਹੌਰਨਿਬੰਧਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਦਰਸ਼ਨ ਬੁੱਟਰਆੜਾ ਪਿਤਨਮਆਧੁਨਿਕ ਪੰਜਾਬੀ ਵਾਰਤਕਆਲਮੇਰੀਆ ਵੱਡਾ ਗਿਰਜਾਘਰਕਾਵਿ ਸ਼ਾਸਤਰਰੂਸਸਰ ਆਰਥਰ ਕਾਨਨ ਡੌਇਲ1905ਸ਼ਿਵਾ ਜੀਜੂਲੀ ਐਂਡਰਿਊਜ਼ਹੀਰ ਵਾਰਿਸ ਸ਼ਾਹਟਾਈਟਨਰੂਆਹੋਲਾ ਮਹੱਲਾਸਿੱਖ ਗੁਰੂਯੂਕਰੇਨਗੌਤਮ ਬੁੱਧਅੰਤਰਰਾਸ਼ਟਰੀ ਮਹਿਲਾ ਦਿਵਸਪਾਣੀਪਤ ਦੀ ਪਹਿਲੀ ਲੜਾਈਮਾਰਫਨ ਸਿੰਡਰੋਮਕਲਾਵਿਰਾਟ ਕੋਹਲੀਲਿਪੀਅਲੰਕਾਰ (ਸਾਹਿਤ)ਭਾਰਤ ਦੀ ਸੰਵਿਧਾਨ ਸਭਾਪੰਜਾਬੀ ਸੱਭਿਆਚਾਰਭਾਰਤਲੋਕਰਾਜਕ੍ਰਿਕਟ ਸ਼ਬਦਾਵਲੀਗੁਰੂ ਅਮਰਦਾਸਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਬਠਿੰਡਾਬਾੜੀਆਂ ਕਲਾਂਬਿਆਸ ਦਰਿਆਵਿਅੰਜਨਬ੍ਰਿਸਟਲ ਯੂਨੀਵਰਸਿਟੀ੧੯੨੬ਮਸੰਦਮਿਖਾਇਲ ਬੁਲਗਾਕੋਵਲੋਕ ਸਭਾ ਹਲਕਿਆਂ ਦੀ ਸੂਚੀਕਣਕਅੰਮ੍ਰਿਤ ਸੰਚਾਰ੧੯੨੧ਅਕਬਰਪੁਰ ਲੋਕ ਸਭਾ ਹਲਕਾ20 ਜੁਲਾਈਅਕਾਲ ਤਖ਼ਤਜੱਲ੍ਹਿਆਂਵਾਲਾ ਬਾਗ਼ਚੀਨ ਦਾ ਭੂਗੋਲ🡆 More