ਸਾਫ਼ੋ

ਸਾਫ਼ੋ (/ˈsæfoʊ//ˈsæfoʊ/; Aeolic ਯੂਨਾਨੀ ΨάπφωΨάπφω, Psappho ; ਅੰ.

630 – ਅੰ. 570 ਈਪੂ) ਲੇਸਬੋਸ ਟਾਪੂ ਵਲੋਂ ਇੱਕ ਪੁਰਾਤਨ ਯੂਨਾਨੀ ਕਵਿੱਤਰੀ ਸੀ।  ਸਾਫੋ ਦੀ ਕਵਿਤਾ ਪ੍ਰਗੀਤਕ ਕਵਿਤਾ ਸੀ, ਜਿਸ ਨੂੰ ਲੀਅਰ ਨਾਲ ਗਾਉਣ ਦੇ ਲਈ ਲਿਖਿਆ ਗਿਆ ਸੀ ਅਤੇ ਇਸ ਪ੍ਰਗੀਤਕਤਾ ਲਈ ਉਹ ਮਸ਼ਹੂਰ ਹੈ। ਹੁਣ ਤੱਕ ਸਾਫ਼ੋ ਦੀ ਜ਼ਿਆਦਾਤਰ ਕਵਿਤਾ ਖਤਮ ਹੋ ਗਈ ਹੈ ਅਤੇ ਕੇਵਲ ਇੱਕ ਪੂਰੀ ਕਵਿਤਾ - "ਓਡ ਟੂ ਅਫਰੋਡਾਈਟ" ਨੂੰ ਛੱਡ ਕੇ, ਬਾਕੀ ਟੁਕੜਿਆਂ ਦੇ ਰੂਪ ਵਿੱਚ ਹੀ ਬਚਿਆ ਹੋਇਆ ਹੈ। ਪ੍ਰਾਚੀਨ ਟਿੱਪਣੀਕਾਰ ਦਾਅਵਾ ਕਰਦੇ ਹਨ ਕਿ ਪ੍ਰਗੀਤਕ ਕਵਿਤਾ ਦੇ ਇਲਾਵਾ ਸਾਫ਼ੋ ਨੇ ਸੋਗ ਵੈਣ ਅਤੇ ਇਆਮਬਿਕ ਕਵਿਤਾ ਵੀ ਲਿਖੀ। ਸਾਫ਼ੋ ਦੇ ਵਿਸ਼ੇਸ਼ ਤੌਰ ਤੇ ਤਿੰਨ ਐਪੀਗਰਾਮ ਮੌਜੂਦ ਹਨ, ਪਰ ਇਹ ਅਸਲ ਵਿੱਚ ਸਾਫ਼ੋ ਦੀ ਸ਼ੈਲੀ ਦੀਆਂ ਹੈਲਨਿਸਟੀਕਲ ਅਨੁਕਰਣ ਹਨ। 

ਸਾਫ਼ੋ
ਮਿਊਨਿਖ ਵਿੱਚ ਗਲਿਪਟੋਥੈਕ ਦੀ ਇੱਕ ਤੀਵੀਂ ਦਾ ਸਿਰ, ਚੌਥੀ ਸਦੀ ਈਸਾ ਪੂਰਵ ਵਿੱਚ ਸਾਫੋ ਦੀ ਕਲਪਨਾ ਦੇ ਪੋਰਟਰੇਟ ਦੀ ਇੱਕ ਕਾਪੀ ਵਜੋਂ ਪਛਾਣ ਕੀਤੀ ਗਈ ਹੈ1.

ਸਾਫ਼ੋ ਦੇ ਜੀਵਨ ਦੀ ਬਹੁਤ ਘੱਟ ਜਾਣਕਾਰੀ ਮਿਲਦੀ ਹੈ। ਉਹ ਲੈਸਬੋਸ ਤੋਂ ਇੱਕ ਅਮੀਰ ਪਰਿਵਾਰ ਵਿੱਚੋਂ ਸੀ, ਹਾਲਾਂਕਿ ਉਸਦੇ ਦੋਨੋਂ ਮਾਪਿਆਂ ਦੇ ਨਾਂ ਅਨਿਸ਼ਚਿਤ ਹਨ। ਪ੍ਰਾਚੀਨ ਸਰੋਤ ਕਹਿੰਦੇ ਹਨ ਕਿ ਉਸ ਦੇ ਤਿੰਨ ਭਰਾ ਸਨ; 2014 ਵਿੱਚ ਲੱਭੀ ਗਈ ਕਵਿਤਾ ਬ੍ਰਦਰਜ਼ ਵਿੱਚ ਉਨ੍ਹਾਂ ਵਿੱਚੋਂ ਦੋ ਦੇ ਨਾਂ ਦਾ ਜ਼ਿਕਰ ਕੀਤਾ ਗਿਆ ਹੈ। ਉਸਨੂੰ ਲਗਭਗ 600 ਈਪੂ ਵਿੱਚ ਜਲਾਵਤਨ ਕਰ ਕੇ ਸਿਸਲੀ ਮੁਲਕ ਭੇਜ ਦਿੱਤਾ ਗਿਆ ਸੀ ਅਤੇ ਉਸਨੇ 570 ਈਪੂ ਤਕ ਕੰਮ ਕਰਨਾ ਜਾਰੀ ਰੱਖਿਆ ਹੋ ਸਕਦਾ ਹੈ। ਬਾਅਦ ਵਿੱਚ ਫਾਓਨ ਮਲਾਹ ਨਾਲ ਸਾਫ਼ੋ ਦੇ ਪਿਆਰ ਅਤੇ ਉਸਦੀ ਮੌਤ ਦੇ ਆਲੇ-ਦੁਆਲੇ ਜੁੜੀਆਂ ਦੰਦ ਕਥਾਵਾਂ ਭਰੋਸੇਮੰਦ ਨਹੀਂ ਹਨ।  

ਸਾਫ਼ੋ ਇੱਕ ਬਹੁਤਾ ਲਿਖਣ ਵਾਲੀ ਕਵਿਤਰੀ ਸੀ, ਸ਼ਾਇਦ ਲੱਗਭਗ 10,000 ਲਾਈਨਾਂ ਲਿਖੀਆਂ। ਉਸਦੀ ਕਵਿਤਾ ਦੀ ਪ੍ਰਾਚੀਨ ਜ਼ਮਾਨੇ ਵਿੱਚ ਬਹੁਤ ਮਸ਼ਹੂਰ ਸੀ ਅਤੇ ਉਸਦੇ ਬਹੁਤ ਪ੍ਰਸ਼ੰਸਕ ਸਨ, ਅਤੇ ਉਹ ਹੈਲੇਨਿਸਟਿਕ ਸਿਕੰਦਰੀਆ ਦੇ ਵਿਦਵਾਨਾਂ ਦੁਆਰਾ ਸਭ ਤੋਂ ਵੱਧ ਆਦਰਯੋਗ ਨੌਂ ਪ੍ਰਗੀਤਕ ਕਵੀਆਂ ਵਿੱਚ ਸੀ। ਸਾਫ਼ੋ ਦੀ ਕਵਿਤਾ ਨੂੰ ਅਜੇ ਵੀ ਅਸਧਾਰਨ ਸਮਝਿਆ ਜਾਂਦਾ ਹੈ ਅਤੇ ਉਸ ਦੀਆਂ ਰਚਨਾਵਾਂ ਹੋਰ ਲੇਖਕਾਂ ਨੂੰ ਪ੍ਰਭਾਵਿਤ ਕਰਦੀਆਂ ਰਹਿੰਦੀਆਂ ਹਨ। ਆਪਣੀ ਕਵਿਤਾ ਤੋਂ ਇਲਾਵਾ, ਉਸ ਨੂੰ ਔਰਤਾਂ ਦੇ ਆਪਸ ਵਿੱਚ ਪਿਆਰ ਅਤੇ ਖ਼ਾਹਿਸ਼ ਦੀ ਪ੍ਰਤੀਕ ਵਜੋਂ ਜਾਣਿਆ ਜਾਂਦਾ ਹੈ।

ਪ੍ਰਾਚੀਨ ਸਰੋਤ

ਸਾਫ਼ੋ 
ਸਾਫ਼ੋ ਦੀਆਂ ਸਭ ਤੋਂ ਪੁਰਾਣੀਆਂ ਮਿਲਦੀਆਂ ਤਸਵੀਰਾਂ ਵਿੱਚੋਂ ਇੱਕ, ਅੰ. 470 ਈਪੂ ਤੋਂ। ਉਸ ਨੂੰ ਇੱਕ ਲੀਅਰ ਅਤੇ ਪਿੱਕ ਫੜੀ ਦਿਖਾਇਆ ਗਿਆ ਹੈ, ਅਤੇ ਅਲਕਾਊਸ ਦੀ ਗੱਲ ਸੁਣਨ ਲਈ ਰੁਖ ਕਰ ਰਹੀ ਹੈ।

ਸਾਫ਼ੋ ਦੇ ਜੀਵਨ ਬਾਰੇ ਜਾਣਕਾਰੀ ਦੇ ਤਿੰਨ ਪ੍ਰਮੁੱਖ ਸਰੋਤ ਹਨ: ਉਸ ਦੀ ਆਪਣੀ ਕਵਿਤਾ, ਹਾਲਾਂਕਿ ਵਿਦਵਾਨ ਜੀਵਨੀਮੂਲਕ ਸਰੋਤ ਦੇ ਤੌਰ ਤੇ ਕਵਿਤਾ ਨੂੰ ਪੜ੍ਹਨ ਦੇ ਪ੍ਰਤੀ ਸਾਵਧਾਨ ਹਨ;  ਤਸਦੀਕਾਂ, ਇੱਕ ਸ਼ਬਦ ਜੋ ਹੋਰ ਕਲਾਸੀਕਲ ਲੇਖਕਾਂ ਦੇ ਸਾਫ਼ੋ ਦੇ ਜੀਵਨ ਸੰਬੰਧੀ ਅਤੇ ਸਾਹਿਤਕ ਹਵਾਲਿਆਂ ਦਾ ਲਖਾਇਕ ਹੈ, ਪਰ ਇਹ ਸਾਫ਼ੋ ਦੇ ਜੀਵਨ ਕਾਲ ਤੋਂ ਨਹੀਂ ਹਨ;ਅਤੇ ਉਸ ਜ਼ਮਾਨੇ ਦੇ ਇਤਿਹਾਸ ਦੀ ਜਾਣਕਾਰੀ, ਜਿਸ ਵਿੱਚ ਸਾਫ਼ੋ ਨੇ ਜੀਵਨ ਜੀਵਿਆ ਸੀ।

ਤਸਦੀਕਾਂ ਉਨ੍ਹਾਂ ਲੇਖਕਾਂ ਦੀਆਂ ਲਿਖੀਆਂ ਹੋਈਆਂ ਹਨ ਜਿਨ੍ਹਾਂ ਦੀ ਆਧੁਨਿਕ ਪਾਠਕਾਂ ਨਾਲੋਂ ਸਾਫ਼ੋ ਦੀ ਜ਼ਿਆਦਾ ਕਵਿਤਾ ਤੱਕ ਪਹੁੰਚ ਸੀ, ਅਤੇ ਪੁਰਾਤਨ ਸਮੇਂ ਵਿੱਚ ਸਾਫ਼ੋ ਦੀ ਕਵਿਤਾ ਕਿਸ ਤਰ੍ਹਾਂ ਦਾ ਹੁੰਗਾਰਾ ਪ੍ਰਾਪਤ ਸੀ, ਇਸ ਬਾਰੇ ਕੀਮਤੀ ਸਰੋਤ ਹਨ,  ਲੇਕਿਨ ਇਹ ਸਪਸ਼ਟ ਕਰਨਾ ਮੁਸ਼ਕਲ ਹੈ ਕਿ ਸਾਫ਼ੋ ਦੇ ਜੀਵਨ ਬਾਰੇ ਉਨ੍ਹਾਂ ਦੇ ਦਾਅਵੇ ਕਿੰਨੇ ਕੁ ਸਹੀ ਹਨ। ਪ੍ਰਾਚੀਨ ਵਿਦਵਾਨਾਂ ਦੁਆਰਾ ਕਢੇ ਗਏ ਸਿੱਟੇ ਅਤੇ ਪ੍ਰਮਾਣ ਪੱਤਰ ਵਿੱਚ ਦਰਜ ਕੀਤੇ ਗਏ ਬਹੁਤ ਸਾਰੇ ਦਾਅਵੇ ਗਲਤ ਹਨ।  ਫਿਰ ਵੀ, ਤਸਦੀਕਾਂ ਵਿੱਚ ਦਰਜ ਕੁਝ ਵੇਰਵੇ ਸਾਫ਼ੋ ਦੀ ਆਪਣੀ ਕਵਿਤਾ ਤੋਂ ਲਏ ਹੋਏ ਹੋ ਸਕਦੇ ਹਨ, ਅਤੇ ਇਸ ਲਈ ਕੁਝ ਇਤਿਹਾਸਿਕ ਮਹੱਤਵ ਦੇ ਧਾਰਨੀ ਹੋ ਸਕਦੇ ਹਨ। 

ਜ਼ਿੰਦਗੀ

ਸਾਫ਼ੋ ਦੇ ਜੀਵਨ ਦੀ ਬਹੁਤ ਘੱਟ ਜਾਣਕਾਰੀ ਮਿਲਦੀ ਹੈ।  ਉਹ ਲੈਸਬੋਸ ਦੇ ਇੱਕ ਟਾਪੂ ਤੇ ਮਿਟੀਲੇਨ ਦੇ ਇੱਕ ਅਮੀਰ ਪਰਿਵਾਰ ਵਿੱਚੋਂ ਸੀ, ਅਤੇ ਸ਼ਾਇਦ 630 ਈਪੂ ਦੇ ਆਲੇ-ਦੁਆਲੇ ਉਸ ਦਾ ਜਨਮ ਹੋਇਆ ਸੀ. ਪਰੰਪਰਾ ਉਸਦੀ ਮਾਂ ਨੂੰ ਕਲੀਅਸ ਦਾ ਨਾਮ ਦਿੰਦੀ ਹੈ, ਜਦ ਕਿ ਪ੍ਰਾਚੀਨ ਵਿਦਵਾਨਾਂ ਨੇ ਇਸ ਨਾਂ ਦਾ ਬਸ ਅਨੁਮਾਨ ਲਗਾਇਆ ਹੈ, ਇਹ ਮੰਨਦੇ ਹੋਏ ਕਿ ਸਾਫ਼ੋ ਦੀ ਧੀ ਕਲੀਅਸ ਦਾ ਨਾਮ ਉਸੇ ਦੇ ਨਾਂ ਤੇ ਰੱਖਿਆ ਗਿਆ ਸੀ।  ਸਾਫ਼ੋ ਦੇ ਪਿਤਾ ਦਾ ਨਾਮ ਘੱਟ ਨਿਸ਼ਚਤ ਹੈ। ਪ੍ਰਾਚੀਨ ਗਵਾਹ ਵਿੱਚ ਸਾਫ਼ੋ ਦੇ ਪਿਤਾ ਲਈ ਦਸ ਨਾਮ ਜਾਣੇ ਜਾਂਦੇ ਹਨ;   ਸੰਭਵ ਨਾਵਾਂ ਦਾ ਇਹ ਪ੍ਰਸਾਰ ਸੰਕੇਤ ਕਰਦਾ ਹੈ ਕਿ ਉਸ ਦਾ ਸਪਸ਼ਟ ਤੌਰ ਤੇ ਸਾਫ਼ੋ ਦੀ ਕਵਿਤਾ ਦਾ ਕਿਤੇ ਵੀ ਨਾਂ ਨਹੀਂ ਸੀ। ਸਾਫ਼ੋ ਦੇ ਪਿਤਾ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਧ ਪ੍ਰਮਾਣਿਤ ਨਾਮ ਸਕਾਮੈਨਡਰੋਨੀਮਸ ਹੈ।   ਓਵੀਡ ਦੇ ਹੀਰੋਇਡਜ਼ ਵਿਚ, ਜਦੋਂ ਸਾਫ਼ੋ ਸੱਤ ਸਾਲਾਂ ਦੀ ਸੀ ਤਾਂ ਉਸ ਪਿਤਾ ਦੀ ਮੌਤ ਹੋ ਗਈ ਸੀ। ਸਾਫ਼ੋ ਦੇ ਪਿਤਾ ਦਾ ਉਨ੍ਹਾਂ ਦੇ ਕਿਸੇ ਵੀ ਬਚੀ ਲਿਖਤ ਵਿੱਚ ਜ਼ਿਕਰ ਨਹੀਂ ਕੀਤਾ ਗਿਆ, ਪਰ ਕੈਂਪਬੈਲ ਨੇ ਸੁਝਾਅ ਦਿੱਤਾ ਕਿ ਇਹ ਵੇਰਵਾ ਕਿਸੇ ਅਜਿਹੀ ਕਵਿਤਾ ਤੇ ਅਧਾਰਤ ਹੋ ਸਕਦਾ ਹੈ, ਜੋ ਹੁਣ ਗੁੰਮ ਹੋ ਚੁੱਕੀ ਹੋਵੇ। ਸਾਫੋ ਦਾ ਖੁਦ ਦਾ ਨਾਂ ਕਈ ਭਿੰਨ ਭਿੰਨ ਹਿੱਜਿਆਂ ਵਿੱਚ ਮਿਲਦਾ ਹੈ, ਇੱਥੋਂ ਤਕ ਕਿ ਆਪਣੀ ਹੀ ਐਰੋਨੀਅਨ ਭਾਸ਼ਾ ਵਿੱਚ ਵੀ। ਉਹ ਰੂਪ ਜੋ ਉਸ ਦੀ ਆਪਣੀ ਮੌਜੂਦਾ ਕਵਿਤਾ ਵਿੱਚ ਆਮ ਪ੍ਰਚਲਿਤ ਹੈ ਉਹ ਹੈ: Psappho।

ਨੋਟ

ਹਵਾਲੇ

Tags:

ਸਾਫ਼ੋ ਪ੍ਰਾਚੀਨ ਸਰੋਤਸਾਫ਼ੋ ਜ਼ਿੰਦਗੀਸਾਫ਼ੋ ਨੋਟਸਾਫ਼ੋ ਹਵਾਲੇਸਾਫ਼ੋਮਦਦ:ਯੂਨਾਨੀ ਲਈ IPA

🔥 Trending searches on Wiki ਪੰਜਾਬੀ:

ਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਭਾਸ਼ਾਪੰਜਾਬ ਵਿੱਚ ਕਬੱਡੀਜਗ ਬਾਣੀਚਾਨਣ ਬਚਾਊ ਸਮਾਂਪਰਕਾਸ਼ ਸਿੰਘ ਬਾਦਲਜਿੰਦ ਕੌਰਚੰਡੀ ਦੀ ਵਾਰਪਾਈਲੋਕ ਸਾਹਿਤਵਾਰਤਕਗੁਹਾਰਾਕੌਮੀ ਸਿੱਖਿਆ ਨੀਤੀ 2020ਅਸਤਿਤ੍ਵਵਾਦਓਲਗਾ ਤੋਕਾਰਚੁਕਅਲੀ ਹੈਦਰਫ਼ੇਸਬੁੱਕਸ਼ਾਰਲੀਜ਼ ਥੇਰੌਨਸਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਰਬਿੰਦਰਨਾਥ ਟੈਗੋਰਟ੍ਰੇਲਫਲਪੰਜਾਬੀ ਯੂਨੀਵਰਸਿਟੀਸੁੰਦਰਤਾਸੁਧਾ ਭਾਰਦਵਾਜਚੋਣ ਪਰਚੀਪੰਜਾਬੀ ਵਾਰ ਕਾਵਿ ਦਾ ਇਤਿਹਾਸਵਾਕਗੁਰੂ ਨਾਨਕਅਰੈਸਟਿਡ ਡਿਵੈਲਪਮੈਨਟਅਨੁਕਰਣ ਸਿਧਾਂਤਵਿਆਹ ਦੀਆਂ ਰਸਮਾਂਯਾਰਡਪੰਜਾਬ, ਪਾਕਿਸਤਾਨਪੰਜਾਬੀ ਆਲੋਚਨਾਹੈਲਨ ਕੈਲਰਪ੍ਰੋ. ਦੀਵਾਨ ਸਿੰਘਭਾਈ ਲਾਲੋਪੰਜਾਬ ਦਾ ਇਤਿਹਾਸਨਾਂਵਰਾਮਗੜ੍ਹੀਆ ਮਿਸਲਬਾਈਬਲਮਨੁੱਖੀ ਸਰੀਰਪੰਜਾਬੀ ਨਾਟਕ ਬੀਜ ਤੋਂ ਬਿਰਖ ਤੱਕਅਲਬਰਟ ਆਈਨਸਟਾਈਨਸਕੂਲਆਸਾ ਦੀ ਵਾਰਰਣਜੀਤ ਸਿੰਘ ਕੁੱਕੀ ਗਿੱਲਜਲ੍ਹਿਆਂਵਾਲਾ ਬਾਗ ਹੱਤਿਆਕਾਂਡਸੁਖਬੀਰ ਸਿੰਘ ਬਾਦਲਸਾਉਣੀ ਦੀ ਫ਼ਸਲਗੁਰਪਾਲ ਸਿੰਘ ਸੰਧੂਡਾ. ਦੀਵਾਨ ਸਿੰਘਪਾਣੀ ਦੀ ਸੰਭਾਲਪਾਲ ਇਲਯਾਰ2023ਸਵਾਮੀ ਵਿਵੇਕਾਨੰਦਅੰਮ੍ਰਿਤ ਵੇਲਾਵਿਕੀਪੀਡੀਆਕੈਨੇਡਾਬਾਲ ਮਜ਼ਦੂਰੀਇਟਲੀਅਲੋਪ ਹੋ ਰਿਹਾ ਪੰਜਾਬੀ ਵਿਰਸਾਅੰਤਰਰਾਸ਼ਟਰੀ ਮਜ਼ਦੂਰ ਦਿਵਸਐਪਲ ਟੀਵੀਨੀਲਸ ਬੋਰਗੁਰਦਾਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਰਾਤ ਦੇ ਰਾਹੀਗੁਰੂ ਅਰਜਨਆਸਟਰੀਆਜਮਰੌਦ ਦੀ ਲੜਾਈਗੁੱਲੀ ਡੰਡਾਪਟਿਆਲਾਮੌਸਮਨਾਟਕਇੰਦਰਾ ਗਾਂਧੀ ਸੁਪਰ ਥਰਮਲ ਪਾਵਰ ਪਲਾਂਟਨਾਵਲ🡆 More