ਸਵਰਾਜਬੀਰ: ਪੰਜਾਬੀ ਲੇਖਕ

ਡਾ.

ਸਵਰਾਜਬੀਰ ( ਜਨਮ 22 ਅਪ੍ਰੈਲ 1958) ਕਵੀ, ਨਾਟਕਕਾਰ, ਸਾਬਕਾ ਸੰਪਾਦਕ ਅਤੇ ਸਾਬਕਾ ਅਧਿਕਾਰੀ ਹੈ। ਉਹ ਸਤੰਬਰ 2018 ਤੋਂ ਜਨਵਰੀ 2024 ਤਕ ਪੰਜਾਬੀ ਟ੍ਰਿਬਿਊਨ ਅਖ਼ਬਾਰ ਦਾ ਸੰਪਾਦਕ ਸੀ। ਉਹ ਪੰਜਾਬੀ ਦੇ ਚੌਥੀ ਪੀੜ੍ਹੀ ਦੇ ਉਨ੍ਹਾਂ ਨਾਟਕਕਾਰਾਂ ਵਿਚੋਂ ਇੱਕ ਹੈ ਜਿਸ ਨੇ ਨਾਟਕ ਦੇ ਖੇਤਰ ਵਿੱਚ ਭਾਰਤੀ ਮਿੱਥ ਕਥਾਵਾਂ ਦੀ ਪਰੰਪਰਾ ਵਿੱਚੋਂ ਵਿਸ਼ਿਆਂ ਦੀ ਚੋਣ ਕਰਨ ਰਾਹੀਂ ਆਪਣੀ ਨਵੇਕਲੀ ਪਛਾਣ ਬਣਾਈ ਹੈ। ਸਾਲ 2016 ਦੇ ਐਲਾਨੇ ਗਏ ਸਾਹਿਤ ਅਕਾਦਮੀ ਅਵਾਰਡਾਂ 'ਚ ਪੰਜਾਬੀ ਦੇ ਨਾਟਕਕਾਰ ਸਵਰਾਜਬੀਰ ਦੇ ਨਾਟਕ 'ਮੱਸਿਆ ਦੀ ਰਾਤ' ਨੂੰ ਇਸ ਸਨਮਾਨ ਲਈ ਚੁਣਿਆ ਗਿਆ ਹੈ।

ਸਵਰਾਜਬੀਰ
ਸਵਰਾਜਬੀਰ
ਸਵਰਾਜਬੀਰ
ਜਨਮਸਵਰਾਜਬੀਰ ਸਿੰਘ
(1958-04-22) 22 ਅਪ੍ਰੈਲ 1958 (ਉਮਰ 66)
ਭਾਰਤੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਘੁਮਾਣ ਪੰਡੋਰੀ ਦੇ ਨੇੜੇ ਕਸਬਾ ਮਲੋਵਾਲੀ
ਕਿੱਤਾਨਾਟਕਕਾਰ,ਆਈ.ਪੀ.ਐਸ.ਅਧਿਕਾਰੀ,ਸੰਪਾਦਕ
ਸਰਗਰਮੀ ਦੇ ਸਾਲ1990 ਵਿਆਂ ਤੋ ਹੁਣ ਤੱਕ

ਜੀਵਨ

ਭਾਰਤੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਘੁਮਾਣ ਪੰਡੋਰੀ ਦੇ ਨੇੜੇ ਇੱਕ ਕਸਬੇ ਮਲੋਵਾਲੀ ਵਿੱਚ ਜੰਮਿਆ ਪਲਿਆ। ਉਸਨੇ ਆਪਣਾ ਸਾਹਿਤਕ ਜੀਵਨ 1978-79 ਵਿੱਚ ਕਵੀ ਦੇ ਤੌਰ ਤੇ ਸ਼ੁਰੂ ਕੀਤਾ ਸੀ ਪਰ ਬਾਅਦ ਵਿੱਚ ਉਸ ਨੇ ਨਾਟਕ ਦੀ ਵਿਧਾ ਵਿੱਚ ਜਿਆਦਾ ਰੁਚੀ ਹੋ ਗਈ। ਉਸ ਦੇ ਕਈ ਨਾਟਕ ਦੇਸ ਵਿਦੇਸ਼ ਵਿੱਚ ਖੇਡੇ ਜਾ ਚੁੱਕੇ ਹਨ।

ਨਾਟਕਕਾਰ

ਸਵਰਾਜਬੀਰ ਨੇ ਨਾਟਕ ਲੇਖਕ ਵਜੋਂ ਵੀ ਬਹੁਤ ਨਾਮਣਾ ਖੱਟਿਆ ਹੈ। ਉਸ ਦੇ ਨਾਟਕ ਸਟੇਜ ਤੇ ਖੇਡੇ ਗਏ ਹਨ। ਨਾਟ ਖੇਤਰ ਵਿੱਚ ਉਸ ਦੀ ਜੁਗਲਬੰਦੀ ਰੰਗਕਰਮੀ ਕੇਵਲ ਧਾਲੀਵਾਲ ਨਾਲ ਬਣੀ। ਸਵਾਰਾਜਬੀਰ ਨੇ ਮਿੱਥ ਵਿਚੋਂ ਨਾਟਕ ਸਿਰਜਿਆ ਹੈ ਤੇ ਉਸ ਨੇ ਪੰਜਾਬ ਨਾਟਕਕਾਰੀ ਦੀਆਂ ਬਣੀਆਂ ਮਿੱਥਾਂ ਨੂੰ ਤੋੜਿਆ ਵੀ ਹੈ।

ਸੰਪਾਦਕ

ਸਵਰਾਜਬੀਰ ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਸੀ। ਉਸ ਦੇ ਸੰਪਾਦਕੀ ਸਪਸ਼ਟ ਅਤੇ ਦਿਸ਼ਾ ਬੋਧਕ ਹੁੰਦੇ ਹਨ। ਆਪਣੇ ਸੰਪਾਦਕੀ ਲੇਖਾਂ ਵਿੱਚ ਉਹ ਹਮੇਸ਼ਾ ਤਤਕਾਲੀ ਮੁੱਦੇ ਤੇ ਖੋਜ ਭਰਪੂਰ ਗੱਲ ਕਰਦਾ ਹੈ। ਉਸ ਨੇ ਸਿਆਸੀ ਸ਼ਬਦਾਵਲੀ ਨੂੰ ਨਵੇਂ ਸੰਦਰਭ ਵਿੱਚ ਪਰਿਭਾਸ਼ਿਤ ਕੀਤਾ ਹੈ।

ਰਚਨਾਵਾਂ

ਕਾਵਿ-ਸੰਗ੍ਰਹਿ

  • ਆਪੋ ਆਪਣੀ ਰਾਤ (1985)
  • ਸਾਹਾਂ ਥਾਣੀਂ (1989)
  • 23 ਮਾਰਚ

ਨਾਟਕ

  • ਧਰਮ ਗੁਰੂ
  • ਮੇਦਨੀ
  • ਕ੍ਰਿਸ਼ਨ
  • ਸ਼ਾਇਰੀ
  • ਕੱਲਰ
  • ਜਨ ਦਾ ਗੀਤ
  • ਹੱਕ
  • ਤਸਵੀਰਾਂ
  • ਅਗਨੀ ਕੁੰਡ
  • ਮੱਸਿਆ ਦੀ ਰਾਤ

ਹਵਾਲੇ

Tags:

ਸਵਰਾਜਬੀਰ ਜੀਵਨਸਵਰਾਜਬੀਰ ਨਾਟਕਕਾਰਸਵਰਾਜਬੀਰ ਸੰਪਾਦਕਸਵਰਾਜਬੀਰ ਰਚਨਾਵਾਂਸਵਰਾਜਬੀਰ ਹਵਾਲੇਸਵਰਾਜਬੀਰਨਾਟਕਨਾਟਕਕਾਰਪੰਜਾਬੀ ਟ੍ਰਿਬਿਊਨਸੰਪਾਦਕ

🔥 Trending searches on Wiki ਪੰਜਾਬੀ:

ਚਲੂਣੇਲੋਕ ਸਭਾ ਦਾ ਸਪੀਕਰ23 ਅਪ੍ਰੈਲਨਿਊਕਲੀ ਬੰਬਲੰਗਰ (ਸਿੱਖ ਧਰਮ)ਨਿਰਮਲਾ ਸੰਪਰਦਾਇਜੁੱਤੀਸੁਖਵੰਤ ਕੌਰ ਮਾਨਬੁੱਲ੍ਹੇ ਸ਼ਾਹਪ੍ਰਿੰਸੀਪਲ ਤੇਜਾ ਸਿੰਘਪਦਮ ਸ਼੍ਰੀਉਰਦੂਬ੍ਰਹਮਾਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਸਿੱਖਬੀ ਸ਼ਿਆਮ ਸੁੰਦਰਜਲੰਧਰ (ਲੋਕ ਸਭਾ ਚੋਣ-ਹਲਕਾ)ਪੰਜਾਬ ਦੇ ਲੋਕ-ਨਾਚਮਾਤਾ ਸਾਹਿਬ ਕੌਰ25 ਅਪ੍ਰੈਲਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਨਜ਼ਮਤਰਨ ਤਾਰਨ ਸਾਹਿਬਰੋਸ਼ਨੀ ਮੇਲਾਏ. ਆਈ. ਆਰਟੀਫੀਸ਼ਲ ਇੰਟੈਲੀਜੈਂਸਹਿੰਦੁਸਤਾਨ ਟਾਈਮਸਹੰਸ ਰਾਜ ਹੰਸਭਾਈ ਮਨੀ ਸਿੰਘਲੋਕ-ਨਾਚ ਅਤੇ ਬੋਲੀਆਂਗੂਰੂ ਨਾਨਕ ਦੀ ਪਹਿਲੀ ਉਦਾਸੀਰਾਸ਼ਟਰੀ ਪੰਚਾਇਤੀ ਰਾਜ ਦਿਵਸਮੌਰੀਆ ਸਾਮਰਾਜਸਾਉਣੀ ਦੀ ਫ਼ਸਲਲਿਪੀਪੰਜਾਬੀ ਲੋਕ ਗੀਤਇੰਦਰ2024 ਭਾਰਤ ਦੀਆਂ ਆਮ ਚੋਣਾਂਅਫ਼ੀਮਵਿਕਸ਼ਨਰੀਨਾਂਵਅਰਥ-ਵਿਗਿਆਨਪਾਕਿਸਤਾਨਪੰਜਾਬ ਦੀਆਂ ਵਿਰਾਸਤੀ ਖੇਡਾਂਵੈਦਿਕ ਕਾਲਨਿਸ਼ਾਨ ਸਾਹਿਬਚੇਤਕਿਸਾਨਲੁਧਿਆਣਾਚੰਦਰਮਾਸੁੱਕੇ ਮੇਵੇਤੂੰ ਮੱਘਦਾ ਰਹੀਂ ਵੇ ਸੂਰਜਾਪ੍ਰੀਤਮ ਸਿੰਘ ਸਫ਼ੀਰਮੁਲਤਾਨ ਦੀ ਲੜਾਈਗੰਨਾਸੂਫ਼ੀ ਕਾਵਿ ਦਾ ਇਤਿਹਾਸਪ੍ਰਗਤੀਵਾਦਨੇਪਾਲਮਹਾਨ ਕੋਸ਼ਗੁਰਦੁਆਰਿਆਂ ਦੀ ਸੂਚੀਸੱਭਿਆਚਾਰ ਅਤੇ ਸਾਹਿਤਪੂਰਨ ਭਗਤਯੂਨੀਕੋਡਵਾਕਭਾਰਤ ਦਾ ਰਾਸ਼ਟਰਪਤੀਭਾਰਤ ਵਿੱਚ ਪੰਚਾਇਤੀ ਰਾਜਬਾਬਾ ਬੁੱਢਾ ਜੀਮਾਤਾ ਜੀਤੋਵਟਸਐਪਪੰਛੀਪੰਜਾਬੀ ਨਾਟਕ ਦਾ ਇਤਿਹਾਸ, ਡਾ. ਸਬਿੰਦਰਜੀਤ ਸਿੰਘ ਸਾਗਰਮੁੱਖ ਮੰਤਰੀ (ਭਾਰਤ)ਵਰਨਮਾਲਾਸਿੱਖਿਆਪੰਜਾਬ ਦੀ ਕਬੱਡੀਅੰਮ੍ਰਿਤਾ ਪ੍ਰੀਤਮਮੌੜਾਂ🡆 More