ਲੁਈਸ ਦੇ ਕੈਮੋਈ

ਲੂਈਸ ਵਾਜ਼ ਦੇ ਕੈਮੋਈ (ਪੁਰਤਗਾਲੀ ਉਚਾਰਨ: ; (ਕਦੇ-ਕਦੇ ਅੰਗਰੇਜ਼ੀ ਵਿੱਚ ਕੈਮੋਇੰਨਜ਼ ਵੀ ਕਿਹਾ ਜਾਂਦਾ ਹੈ), /ˈkæm oʊˌənz/; ਸ਼ਾ.

1524 ਜਾਂ 1525 – 10 ਜੂਨ 1580), ਨੂੰ ਪੁਰਤਗਾਲ ਅਤੇ ਪੁਰਤਗਾਲੀ ਭਾਸ਼ਾ ਦਾ ਸਭ ਤੋਂ ਮਹਾਨ ਕਵੀ ਮੰਨਿਆ ਗਿਆ ਹੈ। ਕਵਿਤਾ ਦੇ ਉੱਪਰ ਉਸਦੀ ਮੁਹਾਰਤ ਨੂੂੰ ਸ਼ੇਕਸਪੀਅਰ, ਵੌਂਡੈਲ, ਹੋਮਰ, ਵਰਜਿਲ ਅਤੇ ਦਾਂਤੇ ਦੇ ਬਰਾਬਰ ਮੰਨਿਆ ਗਿਆ ਹੈ। ਉਸਨੇ ਬਹੁਤ ਮਾਤਰਾ ਵਿੱਚ ਸਰੋਦੀ ਕਵਿਤਾ ਅਤੇ ਨਾਟਕਾਂ ਦੀ ਰਚਨਾ ਕੀਤੀ ਪਰ ਉਸਨੂੰ ਸਭ ਤੋਂ ਵੱਧ ਉਸਦੀ ਮਹਾਨ ਰਚਨਾ ਦ ਲੂਸ਼ੀਆਡਸ ਲਈ ਜਾਣਿਆ ਜਾਂਦਾ ਹੈ। ਉਸਦਾ ਇੱਕ ਕਾਵਿ-ਸੰਗ੍ਰਹਿ “ਦ ਪਾਰਨਾਸਮ ਔਫ਼ ਲੁਈਸ ਦੇ ਕੈਮੀਓ" (The Parnasum of Luís de Camões) ਉਸਦੇ ਜੀਵਨਕਾਲ ਵਿੱਚ ਗੁੰਮ ਹੋ ਗਈ ਸੀ। ਉਸਦੀ ਸ਼ਾਹਕਾਰ ਰਚਨਾ “ਦ ਲੂਸ਼ੀਆਡਸ” ਦਾ ਇੰਨਾ ਪ੍ਰਭਾਵ ਹੈ ਕਿ ਕਦੇ-ਕਦੇ ਪੁਰਤਗਾਲੀ ਨੂੰ “ਕੈਮੋਈ ਦੀ ਭਾਸ਼ਾ” ਵੀ ਕਹਿ ਦਿੱਤਾ ਜਾਂਦਾ ਹੈ।

ਲੁਈਸ ਦੇ ਕੈਮੋਈ
ਫ਼ਰਨਾਓ ਗੋਮਜ਼ ਦਾ 1577 ਵਿੱਚ ਬਣਾਇਆ ਚਿੱਤਰ
ਫ਼ਰਨਾਓ ਗੋਮਜ਼ ਦਾ 1577 ਵਿੱਚ ਬਣਾਇਆ ਚਿੱਤਰ
ਜਨਮਲੁਈਸ ਵਾਜ਼ ਦੇ ਕੈਮੋਈ
1524-1525
ਲਿਸਬਨ, ਕੋਇਮਬ੍ਰਾ, ਕੌਂਸਟੈਨਸ਼ੀਆ ਜਾਂ ਅਲੈਨਕੁਇਰ, ਪੁਰਤਗਾਲ ਦਾ ਸਾਮਰਾਜ
ਮੌਤ20 ਜੂਨ [ਪੁ.ਤ. 10 ਜੂਨ] 1580 (ਉਮਰ 55-56)
ਲਿਸਬਨ, ਪੁਰਤਗਾਲ ਦਾ ਸਾਮਰਾਜ
ਕਿੱਤਾਕਵੀ
ਰਾਸ਼ਟਰੀਅਤਾਪੁਰਤਗਾਲੀ
ਅਲਮਾ ਮਾਤਰਕੋਇਮਬ੍ਰਾ ਦੀ ਯੂਨੀਵਰਸਿਟੀ
ਕਾਲਪੁਰਤਗਾਲੀ ਨਵਯੁਗ
ਸ਼ੈਲੀਮਹਾਂਕਾਵਿ
ਸਾਹਿਤਕ ਲਹਿਰਕਲਾਸੀਸਿਜ਼ਮ
ਪ੍ਰਮੁੱਖ ਕੰਮਦ ਲੂਸ਼ੀਆਡਸ
ਰਿਸ਼ਤੇਦਾਰਕੈਮੋਈ ਪਰਿਵਾਰ

ਪਿਛੋਕੜ

ਕੈਮੋਈ ਦੇ ਜੀਵਨ ਬਾਰੇ ਬਹੁਤੀ ਜਾਣਕਾਰੀ ਨਹੀਂ ਮਿਲਦੀ, ਪਰ ਉਸਦਾ ਜਨਮ 1524 ਦੇ ਆਸੇ-ਪਾਸੇ ਹੋਇਆ ਮੰਨਿਆ ਗਿਆ ਹੈ। ਲੁਈਸ ਵਾਜ਼ ਦੇ ਕੈਮੋਈ ਸਿਮਾਓ ਵਾਜ਼ ਦੇ ਕੈਮੋਈ ਅਤੇ ਉਸਦੀ ਪਤਨੀ ਐਨਾ ਦੇ ਸਾ ਦੇ ਮੈਸੀਡੋ ਦਾ ਇਕਲੌਤਾ ਪੁੱਤਰ ਸੀ। ਉਸਦੇ ਜਨਮ-ਸਥਾਨ ਬਾਰੇ ਕੋਈ ਜਾਣਕਾਰੀ ਨਹੀਂ ਹੈ। ਲਿਸਬਨ, ਕੋਇਮਬ੍ਰਾ ਜਾਂ ਅਲੈਨਕੁਏਰ ਨੂੰ ਉਸਦੀਆਂ ਜਨਮ ਥਾਵਾਂ ਵੱਜੋਂ ਵੱਖ-ਵੱਖ ਇਤਹਾਸਕਾਰਾਂ ਵੱਲੋਂ ਪੇਸ਼ ਕੀਤਾ ਗਿਆ ਹੈ। ਕੌਂਸਟੈਨਸ਼ੀਆ ਨੂੰ ਵੀ ਉਸਦੇ ਜਨਮ-ਸਥਾਨਾਂ ਵਿੱਚੋਂ ਇੱਕ ਮੰਨਿਆ ਗਿਆ ਹੈ ਅਤੇ ਉਸ ਕਸਬੇ ਵਿੱਚ ਉਸਦਾ ਇੱਕ ਬੁੱਤ ਵੀ ਮਿਲਦਾ ਹੈ।

ਕੈਮੋਈ ਦੇ ਪਰਿਵਾਰ ਦਾ ਮੂਲ ਗੈਲੀਸ਼ੀਆ ਸ਼ਹਿਰ ਦੇ ਨੇੜੇ ਚੇਵਸ ਦਾ ਉੱਤਰ-ਪੁਰਤਗਾਲੀ ਖੇਤਰ ਹੈ। ਛੋਟੀ ਉਮਰ ਵਿੱਚ ਉਸਦਾ ਪਿਤਾ ਸਿਮਾਓ ਵਾਜ਼ ਆਪਣੇ ਪਰਿਵਾਰ ਨੂੰ ਛੱਡ ਕੇ ਪੈਸਾ ਕਮਾਉਣ ਲਈ ਭਾਰਤ ਚਲਾ ਗਿਆ ਸੀ, ਜਿਸ ਵਿੱਚ ਉਸਦੀ ਉਹਨਾਂ ਸਾਲਾਂ ਵਿੱਚ ਗੋਆ ਵਿਖੇ ਮੌਤ ਹੋ ਗਈ। ਉਸਦੇ ਪਿਤਾ ਦੀ ਮੌਤ ਪਿੱਛੋਂ ਉਸਦੀ ਮਾਂ ਨੇ ਵਿਆਹ ਨਹੀਂ ਕਰਵਾਇਆ।

ਕੈਮੋਈ ਨੇ ਇੱਕ ਮੱਧਵਰਤੀ ਜੀਵਨ ਗੁਜ਼ਾਰਿਆ ਅਤੇ ਉਹ ਜੀਸਟਸ ਅਤੇ ਡੌਮੀਨੀਆਈ ਦੁਆਰਾ ਪੜ੍ਹਿਆ ਸੀ। ਆਪਣੇ ਪਰਿਵਾਰਕ ਸਬੰਧਾਂ ਦੇ ਅਧਾਰ ਤੇ ਉਹ ਕੋਇਮਬ੍ਰਾ ਦੀ ਯੂਨੀਵਰਸਿਟੀ ਵਿੱਚ ਪੜ੍ਹਨ ਲਈ ਗਿਆ, ਹਾਲਾਂਕਿ ਰਿਕਾਰਡਾਂ ਵਿੱਚ ਉਸਦਾ ਨਾਮ ਨਹੀਂ ਮਿਲਿਆ। ਉਸਦਾ ਚਾਚਾ, ਬੈਂਟੋ ਦੇ ਕੈਮੋਈ ਉਸਦੀ ਪੜ੍ਹਾਈ ਵਿੱਚ ਸਹਾਇਕ ਮੰਨਿਆ ਗਿਆ ਹੈ ਕਿਉਂਕਿ ਉਸਦੇ ਉੱਚ-ਅਫ਼ਸਰਾਂ ਅਤੇ ਕੋਇਮਬ੍ਰਾ ਦੀ ਯੂਨੀਵਰਸਿਟੀ ਵਿੱਚ ਚੰਗੇ ਸਬੰਧ ਸਨ।

ਉਸਨੂੰ ਅਕਸਰ ਉਸ ਸਮੇਂ ਲਿਖਿਆ ਜਾ ਰਿਹਾ ਸਾਹਿਤ ਪੜ੍ਹਨ ਨੂੰ ਮਿਲ ਜਾਂਦਾ ਸੀ, ਜਿਸ ਵਿੱਚ ਪੁਰਾਤਨ ਯੂਨਾਨੀ, ਰੋਮਨ ਅਤੇ ਲਾਤੀਨੀ ਭਾਸ਼ਾਵਾਂ ਵਿੱਚ ਲਿਖੇ ਗਏ ਕੰਮ ਸ਼ਾਮਿਲ ਸਨ।

ਮੁੱਖ ਕੰਮ

  • ਦ ਲੂਸ਼ੀਆਡਸ
  • ਦ ਪਾਰਨਾਸਮ ਔਫ਼ ਲੁਈਸ ਵਾਜ਼ (ਗੁੰਮ ਹੋ ਗਿਆ)

ਵਿਰਸਾ

ਅੱਜ ਮਕਾਊ ਵਿੱਚ ਕੈਮੋਈ ਦੀ ਯਾਦ ਵਿੱਚ ਇੱਕ ਅਜਾਇਬ-ਘਰ ਸਥਿਤ ਹੈ, ਜਿਸਦਾ ਨਾਮ ਮਿਜ਼ੇਓ ਲੁਈਸ ਦੇ ਕੈਮੋਈ (Museu Luís de Camões) ਹੈ।

ਗ੍ਰੰਥਸੂਚੀ

ਅੰਗਰੇਜ਼ੀ

  • A biography about Camões is Life of Camões, by John Adamson, published by Longman in 1820.
  • Luis de Camões: Epic and Lyric, ed. Keith Bosley (1990)
  • Camoens: His Life and his Lusiads, 1881
  • The Place of Camoens in Literature / Nabuco, Joaquim., 1908
  • Luis de Camões / Bell, Aubrey F. G., 1923
  • Camoens, Central Figure of Portuguese Lit. / Goldberg, Isaac., 1924
  • From Virgil to Milton / Bowra, C. M., 1945
  • Camoens and the Epic of the Lusiads / Hart, Henry Hersch., 1962
  • The Lusiads of Luiz de Camões / Bacon, Leonard., 1966
  • The Presence of Camões / Monteiro, George., 1996
  • The Lusiads / White, Landeg., 2002


ਹਵਾਲੇ

Tags:

ਲੁਈਸ ਦੇ ਕੈਮੋਈ ਪਿਛੋਕੜਲੁਈਸ ਦੇ ਕੈਮੋਈ ਮੁੱਖ ਕੰਮਲੁਈਸ ਦੇ ਕੈਮੋਈ ਵਿਰਸਾਲੁਈਸ ਦੇ ਕੈਮੋਈ ਗ੍ਰੰਥਸੂਚੀਲੁਈਸ ਦੇ ਕੈਮੋਈ ਹਵਾਲੇਲੁਈਸ ਦੇ ਕੈਮੋਈਅੰਗਰੇਜ਼ੀ ਭਾਸ਼ਾਕਵੀਦਾਂਤੇ ਆਲੀਗੀਏਰੀਪੁਰਤਗਾਲਮਦਦ:ਪੁਰਤਗਾਲੀ ਅਤੇ ਗਾਲੀਸੀਆਈ ਲਈIPAਵਰਜਿਲਵਿਲੀਅਮ ਸ਼ੇਕਸਪੀਅਰਹੋਮਰ

🔥 Trending searches on Wiki ਪੰਜਾਬੀ:

ਅਤਰ ਸਿੰਘਪੰਜਾਬੀ ਲੋਕਗੀਤਸ਼ਬਦ-ਜੋੜਮੰਜੀ ਪ੍ਰਥਾਗੁਰਚੇਤ ਚਿੱਤਰਕਾਰਗੁਰਮਤਿ ਕਾਵਿ ਧਾਰਾਅਰਬੀ ਲਿਪੀਉਪਭਾਸ਼ਾਸਿੰਧੂ ਘਾਟੀ ਸੱਭਿਅਤਾਐਚ.ਟੀ.ਐਮ.ਐਲਗੁਰੂ ਨਾਨਕ ਜੀ ਗੁਰਪੁਰਬਕ੍ਰਿਕਟਵਿਕੀਪੀਡੀਆਟੈਲੀਵਿਜ਼ਨਪੰਜਾਬੀ ਲੋਕ ਖੇਡਾਂਸ਼ਖ਼ਸੀਅਤਸਿੱਖ ਧਰਮ ਦਾ ਇਤਿਹਾਸਦੂਰ ਸੰਚਾਰਰੁੱਖਜੱਟਕੀਰਤਪੁਰ ਸਾਹਿਬਸ਼ਾਹ ਹੁਸੈਨਕੁਲਦੀਪ ਮਾਣਕਵਿਆਕਰਨਿਕ ਸ਼੍ਰੇਣੀਆਪਰੇਟਿੰਗ ਸਿਸਟਮਲੱਖਾ ਸਿਧਾਣਾਗਾਗਰਮਹਾਂਭਾਰਤਗੁਰਦੁਆਰਿਆਂ ਦੀ ਸੂਚੀਮਹਿੰਗਾਈ ਭੱਤਾਸਮਾਜਰਾਜ ਸਭਾਬੀਰ ਰਸੀ ਕਾਵਿ ਦੀਆਂ ਵੰਨਗੀਆਂਪੰਜਾਬ, ਪਾਕਿਸਤਾਨਕਪਾਹਮੀਂਹਮੱਧਕਾਲੀਨ ਪੰਜਾਬੀ ਸਾਹਿਤਭੁਚਾਲਤੀਆਂਖਜੂਰਸਵਰ ਅਤੇ ਲਗਾਂ ਮਾਤਰਾਵਾਂਕ੍ਰਿਸ਼ਨਪੈਰਿਸਸੁਰ (ਭਾਸ਼ਾ ਵਿਗਿਆਨ)ਭਾਰਤ ਰਤਨਛਪਾਰ ਦਾ ਮੇਲਾਰਾਜਾ ਪੋਰਸਸੀ.ਐਸ.ਐਸਨੀਰੂ ਬਾਜਵਾਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਮਾਂਨਵਤੇਜ ਭਾਰਤੀਚਰਨ ਦਾਸ ਸਿੱਧੂਲਾਲ ਚੰਦ ਯਮਲਾ ਜੱਟਵਰਨਮਾਲਾਹੀਰ ਰਾਂਝਾਤਖ਼ਤ ਸ੍ਰੀ ਪਟਨਾ ਸਾਹਿਬਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੀ ਸੂਚੀਪੰਜਾਬੀ ਭਾਸ਼ਾਭਾਈ ਰੂਪ ਚੰਦ26 ਅਪ੍ਰੈਲਪੁਆਧੀ ਉਪਭਾਸ਼ਾਸੱਤਿਆਗ੍ਰਹਿਮਾਂ ਬੋਲੀਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਯੂਬਲੌਕ ਓਰਿਜਿਨਮਾਰਕ ਜ਼ੁਕਰਬਰਗਕਾਮਾਗਾਟਾਮਾਰੂ ਬਿਰਤਾਂਤਕਲ ਯੁੱਗਝੋਨਾਵਿਰਾਟ ਕੋਹਲੀਭੌਤਿਕ ਵਿਗਿਆਨਪਰਨੀਤ ਕੌਰਚੰਦਰਮਾਰਹਿਤਮਹਾਤਮਾ ਗਾਂਧੀਪੂਰਨ ਭਗਤ🡆 More