ਰੇ ਬਰੈਡਬਰੀ

ਰੇ ਡਗਲਸ ਬਰੈਡਬਰੀ (22 ਅਗਸਤ, 1920  – 5 ਜੂਨ, 2012) ਇੱਕ ਅਮਰੀਕੀ ਲੇਖਕ ਅਤੇ ਪਟਕਥਾਲੇਖਕ ਸੀ।  ਉਸਨੇ ਕਈ ਤਰ੍ਹਾਂ ਦੀਆਂ ਵਿਧਾਵਾਂ ਵਿੱਚ ਕੰਮ ਕੀਤਾ, ਜਿਨ੍ਹਾਂ ਵਿੱਚ ਵਿੱਚ ਫੈਂਟਸੀ, ਸਾਇੰਸ ਫ਼ਿਕਸ਼ਨ, ਡਰਾਉਣੀਆਂ ਅਤੇ ਰਹੱਸਮਈ ਕਹਾਣੀਆਂ ਸ਼ਾਮਲ ਹਨ। 

ਰੇ ਬਰੈਡਬਰੀ
ਰੇ ਬਰੈਡਬਰੀ, 1975
ਰੇ ਬਰੈਡਬਰੀ, 1975
ਜਨਮਰੇ ਡਗਲਸ ਬਰੈਡਬਰੀ
(1920-08-22)ਅਗਸਤ 22, 1920
ਵਾਉਕੇਗਨ, ਇਲੀਨੋਇਸ, ਯੂ.ਐਸ.
ਮੌਤਜੂਨ 5, 2012(2012-06-05) (ਉਮਰ 91)
ਲਾਸ ਏਂਜਲਸ, ਕੈਲੀਫ਼ੋਰਨੀਆ, ਯੂ.ਐਸ.
ਕਿੱਤਾਲੇਖਕ
ਰਾਸ਼ਟਰੀਅਤਾਅਮਰੀਕੀ
ਸਿੱਖਿਆਲਾਸ ਏਂਜਲਸ ਹਾਈ ਸਕੂਲ
ਸ਼ੈਲੀਕਲਪਨਾ, ਸਮਾਜਕ ਟਿੱਪਣੀ, ਵਿਗਿਆਨਕ ਕਲਪਨਾ, ਦਹਿਸ਼ਤ ਕਥਾ, ਭੇਤ ਕਹਾਣੀ, ਜਾਦੂ ਯਥਾਰਥਵਾਦ
ਪ੍ਰਮੁੱਖ ਅਵਾਰਡਅਮੈਰੀਕਨ ਅਕੈਡਮੀ ਆਫ ਆਰਟਸ ਐਂਡ ਲੈਟਰਜ਼ (1954); ਡੇਟਾਇਮ ਐਮੀ ਪੁਰਸਕਾਰ (1994); ਨੈਸ਼ਨਲ ਮੈਡਲ ਆਫ਼ ਆਰਟਸ (2004); ਪੁਲਿਤਜ਼ਰ ਪੁਰਸਕਾਰ (2007)
ਜੀਵਨ ਸਾਥੀ
ਮਾਰਗਰੇਟ ਮੈਕਲੁਰੇਰ
(ਵਿ. 1947; her death 2003)
ਬੱਚੇ4
ਦਸਤਖ਼ਤ
ਰੇ ਬਰੈਡਬਰੀ
ਵੈੱਬਸਾਈਟ
www.raybradbury.com

ਉਸ ਦੇ ਡਿਸਟੋਪੀਅਨ ਨਾਵਲ ਫਾਰੇਨਹੀਟ 451 (1953), ਅਤੇ ਉਸ ਦੀ ਵਿਗਿਆਨਕ-ਗਲਪ ਅਤੇ ਡਰਾਮਾ ਕਹਾਣੀ ਸੰਗ੍ਰਿਹਾਂ, ਦਿ ਮਾਰਟੀਅਨ ਕਰੌਨੀਕਲਸ (1950), ਇਲਸਟ੍ਰੇਟਿਡ ਮੈਨ (1951), ਅਤੇ ਆਈ ਸਿੰਗ ਦ ਬੌਡੀ ਇਲੈਕਟ੍ਰਿਕ (1969) ਲਈ ਮਸ਼ਹੂਰ, ਬ੍ਰੈਡਬਰੀ 20 ਵੀਂ ਅਤੇ 21 ਵੀਂ ਸਦੀ ਦੇ ਸਭ ਤੋਂ ਪ੍ਰਸਿੱਧ ਅਮਰੀਕੀ ਲੇਖਕਾਂ ਵਿੱਚੋਂ ਇੱਕ ਸੀ। ਹਾਲਾਂਕਿ ਉਨ੍ਹਾਂ ਦਾ ਸਭ ਤੋਂ ਮਸ਼ਹੂਰ ਕੰਮ ਅਟਕਲਾਂ ਦੇ ਗਲਪ ਵਿਚ ਹੈ, ਉਸ ਨੇ ਆਧੁਨਿਕ ਯੁੱਗ ਦੇ ਨਾਵਲ ਡੰਡੇਲੀਅਨ ਵਾਈਨ (1957) ਅਤੇ ਗਲਪੀਕ੍ਰਿਤ ਯਾਦ-ਲਿਖਤ ਗ੍ਰੀਨ ਸ਼ੇਡਜ਼, ਵ੍ਹਾਈਟ ਵ੍ਹੇਲ (1992) ਵਰਗੀਆਂ ਹੋਰ ਵਿਧਾਵਾਂ ਵਿਚ ਵੀ ਲਿਖਿਆ ਹੈ। 

2007 ਦੇ ਪੁਲਿਜ਼ਟਰ ਸਾਈਟਸ਼ਨ ਸਮੇਤ ਕਈ ਪੁਰਸਕਾਰ ਪ੍ਰਾਪਤ ਕਰਨ ਵਾਲੇ, ਬਰੈਡਬਰੀ ਨੇ ਪਟਕਥਾਵਾਂ ਅਤੇ ਟੈਲੀਵਿਜ਼ਨ ਸਕ੍ਰਿਪਟਾਂ ਤੇ ਲਿਖਿਆ ਅਤੇ ਸਲਾਹ ਮਸ਼ਵਰਾ ਕੀਤਾ ਹੈ, ਜਿਸ ਵਿਚ ਮੋਬੀ ਡਿਕ ਅਤੇ ਇਟ ਕੇਮ ਫਰੌਮ ਆਊਟਰ ਸਪੇਸ ਸ਼ਾਮਲ ਹਨ। ਉਸ ਦੀਆਂ ਬਹੁਤ ਸਾਰੀਆਂ ਰਚਨਾਵਾਂ ਕਾਮਿਕ ਕਿਤਾਬ, ਟੈਲੀਵਿਜ਼ਨ ਅਤੇ ਫ਼ਿਲਮ ਫਾਰਮੈਟਾਂ ਵਿੱਚ ਢਾਲੀਆਂ ਗਈਆਂ ਸਨ। 

2012 ਵਿੱਚ ਉਸਦੀ ਮੌਤ ਉੱਤੇ, ਦ ਨਿਊ ਯਾਰਕ ਟਾਈਮਜ਼ ਨੇ ਬ੍ਰੈਡਬਰੀ ਨੂੰ "ਆਧੁਨਿਕ ਵਿਗਿਆਨ ਗਲਪ ਸਾਹਿਤਕ ਮੁੱਖ ਧਾਰਾ ਵਿੱਚ ਲਿਆਉਣ ਲਈ ਜਿਆਦਾਤਰ ਜਿੰਮੇਵਾਰ ਲੇਖਕ" ਕਿਹਾ।

ਸ਼ੁਰੂ ਦਾ ਜੀਵਨ

ਰੇ ਬਰੈਡਬਰੀ 
ਬਰੈਡਬਰੀ ਹਾਈ ਸਕੂਲ ਵਿੱਚ ਇੱਕ ਸੀਨੀਅਰ ਦੇ ਤੌਰ ਤੇ, 1938

ਬਰੈਡਬਰੀ ਦਾ ਜਨਮ  22 ਅਗਸਤ 1920 ਨੂੰ , ਵਿੱਚ ਵੌਕੇਗਨ, ਇਲੀਨੋਇਸ ਵਿੱਚ ਹੋਇਆ ਸੀ ਇਕ ਸਵੀਡਿਸ਼ ਇਮੀਗ੍ਰੈਂਟ ਐਸਟਰ (ਜਨਮ ਸਮੇਂ ਮੋਬਰਗ) ਬ੍ਰੈਡਬਰੀ (1888-1966) , ਅਤੇ ਅੰਗਰੇਜ਼ੀ ਮੂਲ ਦੀ ਇੱਕ ਪਾਵਰ ਅਤੇ ਟੈਲੀਫੋਨ ਲਾਇਨਮੈਨ ਲਿਓਨਾਰਡ ਸਪਾਲਡਿੰਗ ਬ੍ਰੈਡਬਰੀ (1890-1957) ਉਸਦੇ ਮਾਪੇ ਸਨ। ਅਭਿਨੇਤਾ ਡਗਲਸ ਫੇਅਰ ਬੈਂਕਸ ਦੇ ਨਾਮ ਤੇ ਉਸ ਨੂੰ ਵਿਚਕਾਰਲਾ ਨਾਮ "ਡਗਲਸ" ਦਿੱਤਾ ਗਿਆ ਸੀ। ਬ੍ਰੈਡਬਰੀ ਅਮਰੀਕੀ ਸ਼ੈਕਸਪੀਅਰ ਵਿਦਵਾਨ ਡਗਲਸ ਸਪਾਲਡਿੰਗ ਨਾਲ ਸੰਬੰਧ ਰੱਖਦਾ ਸੀ  ਅਤੇ 1692 ਵਿੱਚ ਸਲੇਮ ਦੇ ਚੁੜੇਲ ਮੁਕੱਦਮਿਆਂ ਵਿੱਚੋਂ ਇੱਕ ਵਿੱਚ ਭੁਗਤਣ ਵਾਲੀ ਮੈਰੀ ਬ੍ਰੈਡਬਰੀ ਦੀ ਵੰਸ਼ ਵਿੱਚੋਂ ਸੀ।

ਬ੍ਰੈਡਬਰੀ ਆਪਣੇ ਬਚਪਨ ਦੇ ਸ਼ੁਰੂ ਅਤੇ ਚੜ੍ਹਦੀ ਜਵਾਨੀ ਦੇ ਸਾਲਾਂ ਦੌਰਾਨ ਵੌਕੇਗਨ ਵਿਚ ਇੱਕ ਵਿਆਪਕ ਪਰਿਵਾਰ ਦੁਆਰਾ ਘਿਰਿਆ ਹੋਇਆ ਸੀ। ਜਦੋਂ ਉਹ ਇਕ ਬੱਚਾ ਸੀ ਤਾਂ ਇਕ ਆਂਟ ਉਸ ਨੂੰ ਛੋਟੀਆਂ ਕਹਾਣੀਆਂ ਪੜ੍ਹ ਕੇ ਸੁਣਾਇਆ ਕਰਦੀ ਸੀ। ਇਸ ਸਮੇਂਨੇ ਲੇਖਕ ਅਤੇ ਉਸਦੀਆਂ ਕਹਾਣੀਆਂ ਦੋਵਾਂ ਲਈ ਬੁਨਿਆਦ ਪ੍ਰਦਾਨ ਕੀਤੀ। ਬ੍ਰੈਡਬਰੀ ਦੇ ਗਲਪ ਦੇ ਕੰਮਾਂ ਵਿੱਚ, 1920ਵਿਆਂ ਵਿੱਚ ਵੌਕੇਗਨ "ਗ੍ਰੀਨ ਟਾਊਨ", ਇਲੀਨੋਇਸ ਬਣ ਗਿਆ। 

ਪ੍ਰਭਾਵ

ਸਾਹਿਤ

ਆਪਣੀ ਜਵਾਨੀ ਦੌਰਾਨ, ਬ੍ਰੈਡਬਰੀ ਇਕ ਉਤਸੁਕ ਪਾਠਕ ਅਤੇ ਲੇਖਕ ਸੀ ਅਤੇ ਉਹ ਛੋਟੀ ਉਮਰ ਵਿਚ ਹੀ ਜਾਣ ਗਿਆ ਸੀ ਕਿ ਉਹ "ਕਲਾਵਾਂ ਵਿਚੋਂ ਇਕ ਵਿੱਚ ਜਾ ਰਿਹਾ" ਸੀ।  ਬ੍ਰੈਡਬਰੀ ਨੇ 11 ਦੀ ਉਮਰ ਵਿਚ (1931) ਮਹਾਨ ਮੰਦੀ ਦੇ ਦੌਰਾਨ ਖ਼ੁਦ ਆਪਣੀਆਂ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ - ਕਈ ਵਾਰੀ ਸਿਰਫ ਉਪਲੱਬਧ ਕਾਗਜ਼, ਕਸਾਈ ਵਾਲੇ ਕਾਗਜ਼ ਤੇ ਲਿਖਦਾ।  

ਹਵਾਲੇ

Tags:

ਰੇ ਬਰੈਡਬਰੀ ਸ਼ੁਰੂ ਦਾ ਜੀਵਨਰੇ ਬਰੈਡਬਰੀ ਪ੍ਰਭਾਵਰੇ ਬਰੈਡਬਰੀ ਹਵਾਲੇਰੇ ਬਰੈਡਬਰੀਲੇਖਕਸਕ੍ਰੀਨਲੇਖਕ

🔥 Trending searches on Wiki ਪੰਜਾਬੀ:

ਪੈਰਾਸੀਟਾਮੋਲਪੰਜਾਬੀ ਅਖਾਣਮਿਖਾਇਲ ਗੋਰਬਾਚੇਵਪੰਜਾਬ ਦਾ ਇਤਿਹਾਸਪੰਜਾਬ ਲੋਕ ਸਭਾ ਚੋਣਾਂ 2024ਪੋਲੈਂਡਲੰਡਨਜਾਮਨੀਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਪੱਤਰਕਾਰੀਕਰਏ. ਪੀ. ਜੇ. ਅਬਦੁਲ ਕਲਾਮਆਕ੍ਯਾਯਨ ਝੀਲਯੂਕਰੇਨਜਨਰਲ ਰਿਲੇਟੀਵਿਟੀਸਵੈ-ਜੀਵਨੀਬੋਲੇ ਸੋ ਨਿਹਾਲਜਾਪੁ ਸਾਹਿਬਭਾਰਤ ਦਾ ਇਤਿਹਾਸ10 ਦਸੰਬਰਗੈਰੇਨਾ ਫ੍ਰੀ ਫਾਇਰ1923ਗੇਟਵੇ ਆਫ ਇੰਡਿਆਸਪੇਨਵਿਟਾਮਿਨਨਾਂਵਦਲੀਪ ਕੌਰ ਟਿਵਾਣਾਸ਼ਾਹਰੁਖ਼ ਖ਼ਾਨਸੁਪਰਨੋਵਾਕਲੇਇਨ-ਗੌਰਡਨ ਇਕੁਏਸ਼ਨਏਡਜ਼ਮਿੱਟੀਕਾਗ਼ਜ਼ਵਾਕ27 ਮਾਰਚਪੰਜਾਬੀ ਸਾਹਿਤਦਲੀਪ ਸਿੰਘਇੰਟਰਨੈੱਟਜੰਗਫੁੱਲਦਾਰ ਬੂਟਾਸ਼ਬਦ-ਜੋੜਅਲਾਉੱਦੀਨ ਖ਼ਿਲਜੀਆਲੀਵਾਲ10 ਅਗਸਤਆਇਡਾਹੋਵੈਸਟ ਬਰੌਮਿਚ ਐਲਬੀਅਨ ਫੁੱਟਬਾਲ ਕਲੱਬਨਿਰਵੈਰ ਪੰਨੂਮਿੱਤਰ ਪਿਆਰੇ ਨੂੰਸੀ. ਕੇ. ਨਾਇਡੂਅਜਾਇਬਘਰਾਂ ਦੀ ਕੌਮਾਂਤਰੀ ਸਭਾ18 ਅਕਤੂਬਰਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਮੀਡੀਆਵਿਕੀਓਕਲੈਂਡ, ਕੈਲੀਫੋਰਨੀਆਢਾਡੀਲੈੱਡ-ਐਸਿਡ ਬੈਟਰੀਗੁਰੂ ਹਰਿਕ੍ਰਿਸ਼ਨਪੰਜਾਬੀ ਲੋਕ ਗੀਤਟਿਊਬਵੈੱਲਮਹਿਮੂਦ ਗਜ਼ਨਵੀਆਤਾਕਾਮਾ ਮਾਰੂਥਲਸਖ਼ਿਨਵਾਲੀਕਰਨੈਲ ਸਿੰਘ ਈਸੜੂਖੜੀਆ ਮਿੱਟੀਮਲਾਲਾ ਯੂਸਫ਼ਜ਼ਈ20152023 ਮਾਰਾਕੇਸ਼-ਸਫੀ ਭੂਚਾਲਇੰਡੋਨੇਸ਼ੀ ਬੋਲੀਭਾਰਤਰਣਜੀਤ ਸਿੰਘ ਕੁੱਕੀ ਗਿੱਲਘੋੜਾਐਸਟਨ ਵਿਲਾ ਫੁੱਟਬਾਲ ਕਲੱਬ🡆 More