ਯੂਟੋਪੀਆ

ਯੂਟੋਪੀਆ (/juːˈtoʊpiə//juːˈtoʊpiə/ yoo-TOH-pee-ə) ਇੱਕ ਕਲਪਿਤ ਭਾਈਚਾਰਾ ਜਾਂ ਸਮਾਜ ਹੈ ਜਿਸ ਦੇ ਨਾਗਰਿਕ ਬਹੁਤ ਹੀ ਲੋੜੀਂਦੇ ਜਾਂ ਕਰੀਬ ਕਰੀਬ ਮੁਕੰਮਲ ਗੁਣਾਂ ਦੇ ਧਾਰਨੀ ਹੋਣ। ਯੂਟੋਪੀਆ ਦੇ ਉਲਟ ਇੱਕ ਡਿਸਟੋਪੀਆ ਹੁੰਦਾ ਹੈ। ਕੋਈ ਇਹ ਵੀ ਕਹਿ ਸਕਦਾ ਹੈ ਕਿ ਯੂਟੋਪੀਆ ਇਕ ਸੰਪੂਰਨ ਸਥਾਨ ਹੈ ਜਿਸ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਤਾਂ ਜੋ ਕੋਈ ਸਮੱਸਿਆ ਨਾ ਹੋਵੇ। 

ਯੂਟੋਪੀਆ
Nowa Huta in Kraków, Poland, serves as an unfinished example of a Utopian ideal city.

ਯੁਟੋਪੀਆਈ ਆਈਡੀਅਲ ਅਕਸਰ ਅਰਥ ਸ਼ਾਸਤਰ, ਸਰਕਾਰ ਅਤੇ ਇਨਸਾਫ਼ ਵਿਚ ਸਮਾਨਤਾ ਦੇ ਸਿਧਾਂਤਾਂ ਤੇ ਜ਼ੋਰ ਦਿੰਦੇ ਹਨ, ਹਾਲਾਂਕਿ ਵਿਚਾਰਧਾਰਾ ਦੇ ਆਧਾਰ ਤੇ ਲਾਗੂ ਕਰਨ ਦੇ ਤਜਵੀਜ਼ਸ਼ੁਦਾ ਢੰਗ ਅਤੇ ਰੂਪ ਵੱਖ-ਵੱਖ ਹੋ ਸਕਦੇ ਹਨ।  ਲਿਮਨ ਟਾਵਰ ਸਾਰਜੈਂਟ ਦੇ ਅਨੁਸਾਰ "ਸਮਾਜਵਾਦੀ, ਪੂੰਜੀਵਾਦੀ, ਰਾਜਨੀਤਕ, ਜਮਹੂਰੀ, ਅਰਾਜਕਤਾਵਾਦੀ, ਇਕਾਲੋਜੀਕਲ, ਨਾਰੀਵਾਦੀ, ਮਰਦ ਪ੍ਰਧਾਨ, ਸਮਾਨਤਾਵਾਦੀ, ਹੇਰਾਰਕੀਕਲ, ਨਸਲਵਾਦੀ, ਖੱਬੇ-ਪੱਖੀ, ਸੱਜੇ-ਪੱਖੀ, ਸੁਧਾਰਵਾਦੀ, ਕੁਦਰਤਵਾਦੀ/ਦਿਗੰਬਰ ਈਸਾਈ, ਮੁਕਤ ਪਿਆਰ, ਨਿੱਕੇ ਪਰਿਵਾਰ, ਵਿਸਥਾਰਿਤ ਪਰਿਵਾਰ, ਗੇ, ਲੇਸਬੀਅਨ ਅਤੇ ਹੋਰ ਬਹੁਤ ਸਾਰੇ ਯੂਟੋਪੀਆ ਹਨ।"

ਨਿਰੁਕਤੀ

ਯੂਟੋਪੀਆ ਪਦ, ਟਾਮਸ ਮੋਰ ਨੇ ਆਪਣੀ ਗਲਪ ਅਤੇ ਰਾਜਨੀਤਕ ਦਰਸ਼ਨ ਦੀ 1516 ਵਿੱਚ ਪ੍ਰਕਾਸ਼ਿਤ ਇੱਕ ਪੁਸਤਕ ਦੇ ਟਾਈਟਲ ਲਈ ਯੂਨਾਨੀ ਭਾਸ਼ਾ ਦੇ ਸ਼ਬਦ ਤੋਂ ਘੜਿਆ ਸੀ ਜਿਸ ਵਿੱਚ ਦੱਖਣੀ ਅਮਰੀਕਾ ਦੇ ਤੱਟ ਤੋਂ ਦੱਖਣ ਅਟਲਾਂਟਿਕ ਮਹਾਂਸਾਗਰ ਵਿਚ ਇਕ ਕਾਲਪਨਿਕ ਟਾਪੂ ਸਮਾਜ, ਯੂਟੋਪੀਆ ਦਾ ਵਰਣਨ ਕਰਦਾ ਹੈ।

ਇਹ ਸ਼ਬਦ ਯੂਨਾਨੀ: οὐ ("ਨਾ") ਅਤੇ τόπος ("ਸਥਾਨ") ਤੋਂ ਮਿਲ ਕੇ ਬਣਿਆ ਹੈ ਅਤੇ ਇਸ ਦਾ ਮਤਲਬ  "ਕੋਈ-ਜਗ੍ਹਾ ਨਹੀਂ" ਹੈ, ਅਤੇ 'ਕਾਫ਼ੀ ਵੇਰਵੇ ਵਿਚ ਬਿਆਨ ਕੀਤੇ' ਕਿਸੇ ਗ਼ੈਰ-ਮੌਜੂਦ ਸਮਾਜ ਨੂੰ ਕਰੜਾਈ ਨਾਲ ਬਿਆਨ ਕਰਦਾ ਹੈ ਹਾਲਾਂਕਿ, ਮਿਆਰੀ ਵਰਤੋਂ ਵਿੱਚ, ਸ਼ਬਦ ਦਾ ਅਰਥ ਸੁੰਗੜ ਗਿਆ ਹੈ ਅਤੇ ਹੁਣ ਆਮ ਤੌਰ ਤੇ ਇੱਕ ਗ਼ੈਰ-ਮੌਜੂਦ ਸਮਾਜ ਬਾਰੇ ਬਿਆਨ ਕਰਦਾ ਹੈ ਜੋ ਸਮਕਾਲੀ ਸਮਾਜ ਨਾਲੋਂ ਬਹੁਤ ਵਧੀਆ ਹੈ। ਯੂਨਾਨੀ εὖ ("ਚੰਗਾ" ਜਾਂ "ਵਧੀਆ") ਅਤੇ τόπος ("ਸਥਾਨ"), ਤੋਂ ਬਣੇ Eutopia ਦਾ ਮਤਲਬ ਹੈ, "ਚੰਗੀ ਜਗ੍ਹਾ", ਅਤੇ ਇਹ ਸਕਾਰਾਤਮਕ ਯੂਟੋਪੀਆ ਨੂੰ ਬਿਆਨ ਕਰਨ ਲਈ ਐਨ ਸਹੀ ਪਦ ਹੈ।  ਅੰਗਰੇਜ਼ੀ ਵਿੱਚ eutopia ਅਤੇ utopia ਇੱਕੋ ਉਚਾਰਨ ਵਾਲੇ ਸ਼ਬਦ ਹਨ ਅਤੇ ਇਸੇ ਕਰਨ ਅਰਥ ਵਿੱਚ ਤਬਦੀਲੀ ਆਈ ਹੋਣੀ ਹੈ। 

ਵੰਨਗੀਆਂ

ਯੂਟੋਪੀਆ 
ਖੱਬੇ ਪੈਨਲ (ਧਰਤੀ ਉੱਤੇ ਫਿਰਦੌਸ – ਅਦਨ ਦਾ ਬਾਗ਼)  ਹੀਅਰੋਨੀਮਸ ਬੌਸ਼ ਦੀ ਪੇਂਟਿੰਗ ਧਰਤੀ ਤੇ ਖ਼ੁਸ਼ਹਾਲੀਆਂ ਦਾ ਬਾਗ਼। 

ਲੜੀਵਾਰ ਤੌਰ ਤੇ, ਪਲੈਟੋ ਦੀ ਰਿਪਬਲਿਕ ਪਹਿਲਾ ਰਿਕਾਰਡ ਯੂਟੋਪੀਆਈ ਪ੍ਰਸਤਾਵ ਹੈ। ਅੰਸ਼ਕ ਵਾਰਤਾਲਾਪ, ਅੰਸ਼ਕ ਕਾਲਪਨਿਕ ਚਿਤਰਣ ਅਤੇ ਅੰਸ਼ਕ ਨੀਤੀ ਦਾ ਪ੍ਰਸਤਾਵ, ਰੀਪਬਲਿਕ ਨਾਗਰਿਕਾਂ "ਗੋਲਡਨ," "ਸਿਲਵਰ," "ਕਾਂਸੀ" ਅਤੇ "ਫੌਲਾਦੀ" ਸਮਾਜਿਕ ਆਰਥਿਕ ਕਲਾਸਾਂ ਦੀ ਇੱਕ ਸਖ਼ਤ ਬਣਤਰ ਵਿੱਚ ਨਾਗਰਿਕਾਂ ਨੂੰ ਸ਼੍ਰੇਣੀਬੱਧ ਕਰਦਾ ਹੈ। ਗੋਲਡਨ ਨਾਗਰਿਕਾਂ ਨੂੰ ਇਕ 50 ਸਾਲਾ ਲੰਮੇ ਸਮੇਂ ਦੇ ਵਿਦਿਅਕ ਪ੍ਰੋਗਰਾਮ ਵਿਚ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਕਿ "ਦਾਰਸ਼ਨਿਕ ਰਾਜੇ" ਬਣ ਸਕਣ। ਪਲੈਟੋ ਨੇ ਇਸ ਢਾਂਚੇ ਤੇ ਬਹੁਤ ਵਾਰ ਆਪਣੇ ਬਿਆਨਾਂ ਅਤੇ ਆਪਣੀਆਂ ਪ੍ਰਕਾਸ਼ਿਤ ਰਚਨਾਵਾਂ, ਜਿਵੇਂ ਕਿ ਗਣਤੰਤਰ ਵਿੱਚ ਵਾਰ ਵਾਰ ਜ਼ੋਰ ਦਿੱਤਾ ਹੈ। ਇਨ੍ਹਾਂ ਸ਼ਾਸਕਾਂ ਦੀ ਬੁੱਧੀਮਾਨੀ ਭਰੀ ਸੋਚ ਨਿਆਂਸ਼ੀਲ ਤੌਰ ਤੇ ਵੰਡੇ ਹੋਏ ਸਾਧਨਾਂ ਰਾਹੀਂ ਗਰੀਬੀ ਅਤੇ ਸਾਧਨਹੀਣਤਾ ਨੂੰ ਖਤਮ ਕਰ ਦੇਵੇਗੀ, ਹਾਲਾਂਕਿ ਇਹ ਕਿਵੇਂ ਕਰਨਾ ਹੈ ਇਸ ਬਾਰੇ ਵੇਰਵੇ ਅਸਪਸ਼ਟ ਹਨ। ਸ਼ਾਸਕਾਂ ਲਈ ਵਿਦਿਅਕ ਪ੍ਰੋਗਰਾਮ ਪ੍ਰਸਤਾਵ ਦੀ ਕੇਂਦਰੀ ਧਾਰਨਾ ਹੈ। ਇਸ ਵਿੱਚ ਥੋੜ੍ਹੇ ਕਾਨੂੰਨ ਹਨ, ਕੋਈ ਵਕੀਲ ਨਹੀਂ ਹਨ ਅਤੇ ਕਦੇ ਹੀ ਆਪਣੇ ਨਾਗਰਿਕਾਂ ਨੂੰ ਲੜਾਈ ਵਿੱਚ ਭੇਜਿਆ ਜਾਣਾ ਹੈ, ਪਰ ਆਪਣੇ ਜੰਗ-ਬਾਜ਼ ਗੁਆਂਢੀਆਂ ਕੋਲੋਂ ਭਾੜੇ ਤੇ ਲੜਾਕੇ ਖਰੀਦਦਾ ਹੈ। ਇਨ੍ਹਾਂ ਭਾੜੇ ਤੇ ਲੜਾਕਿਆਂ ਨੂੰ ਜਾਣਬੁੱਝ ਕੇ ਖ਼ਤਰਨਾਕ ਹਾਲਾਤਾਂ ਵਿੱਚ ਭੇਜਿਆ ਜਾਂਦਾਸੀ ਤਾਂ ਜੋ ਉਮੀਦ ਕੀਤੀ ਜਾ ਸਕੇ ਕਿ ਸਾਰੇ ਆਲੇ ਦੁਆਲੇ ਦੇ ਦੇਸ਼ਾਂ ਦੀ ਵਧੇਰੇ ਲੜਾਕੂ ਆਬਾਦੀ ਖਤਮ ਹੋ ਜਾਵੇ, ਜਿਸ ਨਾਲ ਸ਼ਾਂਤੀਪੂਰਨ ਲੋਕਾਂ ਬਾਕੀ ਰਹਿ ਜਾਣ। 

ਹਵਾਲੇ

Tags:

ਸਮਾਜ

🔥 Trending searches on Wiki ਪੰਜਾਬੀ:

ਅਨੀਮੀਆਬੁੱਲ੍ਹੇ ਸ਼ਾਹਜਾਮੀਆ ਮਿਲੀਆ ਇਸਲਾਮੀਆਫ਼ਰਾਂਸ ਦੇ ਖੇਤਰਦਿੱਲੀਨੌਰੋਜ਼ਕੰਬੋਜਪੰਜਾਬੀ ਸੂਫ਼ੀ ਕਵੀਸਿੱਖਵਾਰਤਕਹਾੜੀ ਦੀ ਫ਼ਸਲਟਾਹਲੀਪੰਜਾਬੀ ਸਾਹਿਤ ਦਾ ਇਤਿਹਾਸਐੱਸ ਬਲਵੰਤਕੁਤਬ ਮੀਨਾਰਮਿਰਜ਼ਾ ਸਾਹਿਬਾਂਇਟਲੀ ਦਾ ਪ੍ਰਧਾਨ ਮੰਤਰੀਪੁੰਨ ਦਾ ਵਿਆਹਚਾਦਰ ਹੇਠਲਾ ਬੰਦਾਪ੍ਰਯੋਗਸ਼ਿਵਰਾਮ ਰਾਜਗੁਰੂਨਿਤਨੇਮ੧ ਦਸੰਬਰਸਿੱਖ ਸਾਮਰਾਜ22 ਸਤੰਬਰਗੁਰੂ ਗ੍ਰੰਥ ਸਾਹਿਬਭਾਰਤ ਦੇ ਵਿੱਤ ਮੰਤਰੀਸੱਭਿਆਚਾਰ ਅਤੇ ਮੀਡੀਆਵਰਗ ਮੂਲਭਾਈ ਗੁਰਦਾਸਪੂਰਨ ਭਗਤਭਗਵੰਤ ਮਾਨਵਿਸਾਖੀਐਨਾ ਮੱਲੇਬਿਧੀ ਚੰਦ5 ਸਤੰਬਰਬਾਬਾ ਜੀਵਨ ਸਿੰਘਸ਼ਹਿਦਪੰਜਾਬੀ ਪੀਡੀਆਮੋਜ਼ੀਲਾ ਫਾਇਰਫੌਕਸਧਿਆਨਰੇਖਾ ਚਿੱਤਰਮਿਲਖਾ ਸਿੰਘਯੌਂ ਪਿਆਜੇਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਰਣਜੀਤ ਸਿੰਘਅਲੰਕਾਰ (ਸਾਹਿਤ)ਸੰਤ ਸਿੰਘ ਸੇਖੋਂਜਨਮ ਸੰਬੰਧੀ ਰੀਤੀ ਰਿਵਾਜਖ਼ਾਲਿਸਤਾਨ ਲਹਿਰਬ੍ਰਹਿਮੰਡਵਿਸ਼ਵ ਰੰਗਮੰਚ ਦਿਵਸਸ਼ਖ਼ਸੀਅਤਪੈਨਕ੍ਰੇਟਾਈਟਸਏ.ਸੀ. ਮਿਲਾਨਹੱਜਅੰਕੀ ਵਿਸ਼ਲੇਸ਼ਣਗੁਰਮੁਖੀ ਲਿਪੀ ਦੀ ਸੰਰਚਨਾਕਰਨਾਟਕ ਪ੍ਰੀਮੀਅਰ ਲੀਗਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਦੰਤੀ ਵਿਅੰਜਨਟਰੌਏਈਸਾ ਮਸੀਹਵਾਲੀਬਾਲਬਵਾਸੀਰਯੂਨੀਕੋਡਧੁਨੀ ਵਿਗਿਆਨਸੁਖਵੰਤ ਕੌਰ ਮਾਨਬਾਲਟੀਮੌਰ ਰੇਵਨਜ਼ਹਾਰੂਕੀ ਮੁਰਾਕਾਮੀ🡆 More