ਬਸਤੀਵਾਦ ਇੱਕ ਰਾਜ ਦੁਆਰਾ ਕਿਸੇ ਹੋਰ ਰਾਜ ਦੀ ਆਰਥਿਕ ਤੇ ਸਮਾਜਿਕ ਲੁੱਟ ਹੈ| ਇਸ ਦਾ ਉਦੇਸ਼ ਸਿਰਫ ਆਪਣੇ ਸਾਮਰਾਜ ਦਾ ਵਿਸਤਾਰ ਹੁੰਦਾ ਹੈ| ਬਸਤੀਵਾਦ ਇੱਕ ਪੂੰਜੀ-ਕੇਂਦਰਿਤ ਮਹਾਂਨਗਰ ਤੋਂ ਬੇਗਾਨੇ ਲੋਕਾਂ ਦੀ ਬੇਗਾਨੀ ਧਰਤੀ ਉੱਤੇ ਸਥਾਪਿਤ ਕੀਤਾ ਸ਼ਾਸਨ ਹੈ। ਬਸਤੀਵਾਦੀ ਸ਼ਾਸਕ ਆਪਣਾ ਰਾਜ, ਬਿਹਤਰ ਆਰਥਿਕਤਾ, ਹਥਿਆਰਾਂ ਤੇ ਫੌਜ ਰਾਹੀਂ ਸਥਾਪਿਤ ਕਰਦਾ ਹੈ। ਬਸਤੀਵਾਦ ਦਾ ਆਰੰਭ ਪੱਛਮੀ ਸਭਿਅਤਾ ਨੇ ਕੀਤਾ ਹੈ ਤੇ ਇਸ ਦਾ ਮੁੱਢ ਵਾਸਕੋਡੀਗਾਮਾ ਦੇ ਭਾਰਤ ਆਉਣ ਨਾਲ ਬੱਝਾ। ਉਸ ਤੋਂ ਮਗਰੋਂ ਯੌਰਪੀ ਦੇਸ਼ ਆਪੋ-ਆਪਣੀਆਂ ਬਸਤੀਆਂ ਬਣਾਉਂਦੇ ਰਹੇ। ਯੌਰਪੀ ਦੇਸ਼ਾ ਨੇ ਅਫਰੀਕਾ, ਅਮਰੀਕਾ ਅਤੇ ਏਸ਼ੀਆ ਦੇ ਕਾਫੀ ਦੇਸ਼ ਆਪਣੇ ਰਾਜ ਵਿੱਚ ਸ਼ਾਮਿਲ ਕੀਤੇ। ਇਨ੍ਹਾਂ ਬਸਤੀਕਾਰੀ ਦੇਸ਼ਾਂ ਵਿਚੋਂ ਪ੍ਰਮੁੱਖ ਸਨ: ਪੁਰਤਗਾਲ, ਸਪੇਨ, ਹੌਲੈਂਡ, ਫਰਾਂਸ, ਜਰਮਨੀ, ਬੈਲਜੀਅਮ ਅਤੇ ਬਰਤਾਨੀਆ। ਇਨ੍ਹਾਂ ਸਾਰੇ ਬਸਤੀਕਾਰੀ ਦੇਸ਼ਾਂ ਦਾ ਸ਼ਾਸਨ ਕਰਨ ਦਾ ਢੰਗ ਇੱਕੋ ਜਿਹਾ ਨਹੀਂ ਸੀ।
This article uses material from the Wikipedia ਪੰਜਾਬੀ article ਬਸਤੀਵਾਦ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.