ਫ਼ੈਸਲਾਬਾਦ ਜ਼ਿਲ੍ਹਾ

ਫ਼ੈਸਲਾਬਾਦ ਜਿਲ੍ਹਾ (Urdu: ضلع فیصل آباد) ਪੰਜਾਬ, ਪਾਕਿਸਤਾਨ ਦੇ ਜਿਲ੍ਹਿਆਂ ਵਿੱਚੋਂ ਇੱਕ ਜਿਲ੍ਹਾ ਹੈ। 1998 ਵਿੱਚ ਹੋਈ ਮਰਦਮਸ਼ੁਮਾਰੀ ਅਨੁਸਾਰ ਇਸ ਜਿਲ੍ਹੇ ਦੀ ਕੁੱਲ ਆਬਾਦੀ 3,029,547 ਸੀ, ਜਿਸ ਵਿੱਚੋਂ 42% ਲੋਕ ਫ਼ੈਸਲਾਬਾਦ ਵਿੱਚ ਰਹਿੰਦੇ ਹਨ। ਇਹ ਸ਼ਹਿਰ ਕਰਾਚੀ ਅਤੇ ਲਹੌਰ ਤੋਂ ਬਾਅਦ ਪਾਕਿਸਤਾਨ ਦਾ ਤੀਜ਼ਾ ਸਭ ਤੋਂ ਵੱਡਾ ਸ਼ਹਿਰ ਹੈ।

ਫ਼ੈਸਲਾਬਾਦ
ਜਿਲ੍ਹਾ
ਦੇਸ਼ਪਾਕਿਸਤਾਨ
ਪਾਕਿਸਤਾਨ ਦੇ ਸੂਬੇਪੰਜਾਬ
ਮੁੱਖ ਦਫ਼ਤਰਫ਼ੈਸਲਾਬਾਦ
ਤਹਿਸੀਲਾਂ ਦੀ ਗਿਣਤੀ6
ਸਰਕਾਰ
 • ਜਿਲ੍ਹਾ ਅਫ਼ਸਰਸਲਮਾਨ ਘਨੀ
ਆਬਾਦੀ
 (1998)
 • ਕੁੱਲ53,34,678
ਸਮਾਂ ਖੇਤਰਯੂਟੀਸੀ+5 (ਪ:ਸਮਾਂ)
ਭਾਸ਼ਾਵਾਂ (1981)98.2% ਪੰਜਾਬੀ ਭਾਸ਼ਾ
ਵੈੱਬਸਾਈਟwww.faisalabad.gov.pk


1982 ਵਿੱਚ ਟੋਭਾ ਟੇਕ ਸਿੰਘ ਜ਼ਿਲ੍ਹਾ ਫ਼ੈਸਲਾਬਾਦ ਤੋਂ ਵੱਖਰਾ ਜਿਲ੍ਹਾ ਬਣਾ ਦਿੱਤਾ ਗਿਆ ਸੀ। ਇੱਥੇ ਜਿਆਦਾਤਰ ਪੰਜਾਬੀ ਭਾਸ਼ਾ ਅਤੇ ਉਰਦੂ ਵਰਤੀ ਜਾਂਦੀ ਹੈ ਅਤੇ ਅੰਗਰੇਜ਼ੀ ਭਾਸ਼ਾ ਵੀ ਇੱਥੇ ਵਰਤ ਲਈ ਜਾਂਦੀ ਹੈ।

ਇਤਿਹਾਸ

1906 ਵਿੱਚ ਸਥਾਪਿਤ ਕੀਤੀ ਗਈ ਖੇਤੀਬਾੜੀ ਯੂਨੀਵਰਸਿਟੀ, ਲਾਇਲਪੁਰ
ਮੁਹੰਮਦ ਅਲੀ ਜਿੰਨਾ ਧੋਬੀ ਘਾਟ 'ਤੇ ਆਪਣਾ ਇਤਿਹਾਸਿਕ ਭਾਸ਼ਣ ਦੇਣ ਸਮੇਂ 1943 ਵਿੱਚ
ਉਦਯੋਗਿਕ ਨੁਮਾਇਸ਼ 1949 ਵਿੱਚ ਜੋ ਕਿ ਪੁਰਾਣੀਆਂ ਨੁਮਾਇਸ਼ਾਂ ਵਿੱਚੋਂ ਇੱਕ ਹੈ

ਫ਼ੈਸਲਾਬਾਦ ਜਿਲ੍ਹਾ ਅਸਲ ਵਿੱਚ 1904 ਵਿੱਚ ਲਾਇਲਪੁਰ ਜਿਲ੍ਹੇ ਦੇ ਨਾਂਮ ਹੇਠ ਬਣਿਆ ਸੀ, ਇਹ ਪਹਿਲਾਂ ਝਾਂਗ ਜਿਲ੍ਹੇ ਦੀ ਤਹਿਸੀਲ ਸੀ। ਬਰਤਾਨਵੀ ਰਾਜ ਸਮੇਂ ਲਾਇਲਪੁਰ ਨਾਂਮ ਇੱਕ ਬਰਤਾਨਵੀ ਲਫ਼ਟੈਣ-ਗਵਰਨਰ ਸਰ ਜੇਮਸ ਬਰੌਡਵੁਡ ਲਾਇਲ ਦੇ ਨਾਂਮ ਕਰਕੇ ਰੱਖਿਆ ਗਿਆ ਸੀ।ਉਸਦਾ ਪਹਿਲਾ ਨਾਂਮ 'ਲਾਇਲ' ਵਰਤ ਕੇ ਅਤੇ ਸੰਸਕ੍ਰਿਤ ਭਾਸ਼ਾ ਦਾ 'ਪੁਰ' ਸ਼ਬਦ ਵਰਤ ਕੇ ('ਪੁਰ' ਸ਼ਬਦ ਦਾ ਅਰਥ ਸ਼ਹਿਰ ਹੁੰਦਾ ਹੈ) "ਲਾਇਲਪੁਰ" ਨਾਂਮ ਰੱਖਿਆ ਗਿਆ ਸੀ।1970 ਵਿੱਚ ਪਾਕਿਸਤਾਨੀ ਸਰਕਾਰ ਨੇ ਲਾਇਲਪੁਰ ਤੋਂ ਬਦਲ ਕੇ ਨਾਂਮ "ਫ਼ੈਸਲਾਬਾਦ" ਕਰ ਦਿੱਤਾ ਸੀ। ਫ਼ੈਸਲਾਬਾਦ ਸ਼ਬਦ ਦਾ ਅਰਥ ਹੈ ਫ਼ੈਜ਼ਲਾਂ ਦਾ ਸ਼ਹਿਰ, ਇਹ ਨਾਂਮ ਸਾਉਦੀ ਅਰਬ ਦੇ ਫ਼ੈਜ਼ਲਾਂ ਵੱਲੋਂ ਪਾਕਿਸਤਾਨ ਨੂੰ ਦਿੱਤੇ ਜਾਂਦੇ ਆਰਥਿਕ ਯੋਗਦਾਨ ਦੇ ਸਨਮਾਨ ਵਜੋਂ ਰੱਖਿਆ ਗਿਆ ਹੈ।

ਪ੍ਰਸ਼ਾਸ਼ਕੀ ਬਲਾਕ

ਫ਼ੈਸਲਾਬਾਦ ਜ਼ਿਲ੍ਹਾ 
ਜਿਲ੍ਹੇ ਦੇ ਅੱਠ ਪ੍ਰਸ਼ਾਸ਼ਕੀ ਬਲਾਕ:
1. ਲਾਇਲਪੁਰ ਕਸਬਾ
2. ਮਦੀਨਾ ਕਸਬਾ
3. ਜਿਨਾਹ ਕਸਬਾ
4. ਇਕਬਾਲ ਕਸਬਾ
5. ਚੱਕ ਝੂਮਰਾ ਕਸਬਾ
6. ਜਾੜਾਂਵਾਲਾ ਕਸਬਾ
7. ਸਮੁੰਦਰੀ ਕਸਬਾ
8. ਟਾਂਡਲੀਆਂਵਾਲਾ ਕਸਬਾ

2005 ਤੱਕ ਫ਼ੈਸਲਾਬਾਦ ਸ਼ਹਿਰੀ ਜਿਲ੍ਹੇ ਵਜੋਂ ਸਥਾਪਿਤ ਹੋ ਚੁੱਕਾ ਸੀ ਅਤੇ ਇਸਦੀਆਂ ਅੱਠ ਨਗਰ ਪ੍ਰਸ਼ਾਸ਼ਕੀ ਤਹਿਸੀਲਾਂ (ਅਤੇ ਟਾਊਨ) ਹਨ।

  1. ਲਾਇਲਪੁਰ ਕਸਬਾ
  2. ਮਦੀਨਾ ਕਸਬਾ
  3. ਜਿਨਾਹ ਕਸਬਾ
  4. ਇਕਬਾਲ ਕਸਬਾ
  5. ਚੱਕ ਝੂਮਰਾ ਕਸਬਾ
  6. ਜਾੜਾਂਵਾਲਾ ਕਸਬਾ
  7. ਸਮੁੰਦਰੀ ਕਸਬਾ
  8. ਟਾਂਡਲੀਆਂਵਾਲਾ ਕਸਬਾ

ਜਲਵਾਯੂ

ਹੇਠ ਦਿੱਤਾ ਬਕਸਾ ਫ਼ੈਸਲਾਬਾਦ (ਜਨਵਰੀ 2011) ਦੇ ਜਲਵਾਯੂ ਬਾਰੇ ਹੈ:

ਸ਼ਹਿਰ ਦੇ ਪੌਣਪਾਣੀ ਅੰਕੜੇ
ਮਹੀਨਾ ਜਨ ਫ਼ਰ ਮਾਰ ਅਪ ਮਈ ਜੂਨ ਜੁਲ ਅਗ ਸਤੰ ਅਕ ਨਵੰ ਦਸੰ ਸਾਲ
ਉੱਚ ਰਿਕਾਰਡ ਤਾਪਮਾਨ °C (°F) 26.6
(79.9)
30.8
(87.4)
37
(99)
44
(111)
47.5
(117.5)
48
(118)
46.1
(115)
42
(108)
41.1
(106)
40
(104)
36.1
(97)
29.2
(84.6)
48
(118)
ਔਸਤਨ ਉੱਚ ਤਾਪਮਾਨ °C (°F) 19.4
(66.9)
22.2
(72)
27.4
(81.3)
34.2
(93.6)
39.7
(103.5)
41.0
(105.8)
37.7
(99.9)
36.5
(97.7)
36.6
(97.9)
33.9
(93)
28.2
(82.8)
22.1
(71.8)
31.6
(88.9)
ਔਸਤਨ ਹੇਠਲਾ ਤਾਪਮਾਨ °C (°F) 4.8
(40.6)
7.6
(45.7)
12.6
(54.7)
18.3
(64.9)
24.1
(75.4)
27.6
(81.7)
27.9
(82.2)
27.2
(81)
24.5
(76.1)
17.7
(63.9)
10.4
(50.7)
6.1
(43)
17.4
(63.3)
ਹੇਠਲਾ ਰਿਕਾਰਡ ਤਾਪਮਾਨ °C (°F) −4
(25)
−2
(28)
1
(34)
7
(45)
13
(55)
17
(63)
19
(66)
18.6
(65.5)
15.6
(60.1)
9
(48)
2
(36)
−1.3
(29.7)
−4
(25)
ਬਰਸਾਤ mm (ਇੰਚ) 16
(0.63)
18
(0.71)
23
(0.91)
14
(0.55)
9
(0.35)
29
(1.14)
96
(3.78)
97
(3.82)
20
(0.79)
5
(0.2)
2
(0.08)
8
(0.31)
346
(13.62)
Source:

ਫ਼ੈਸਲਾਬਾਦ (ਮੁੱਖ ਸ਼ਹਿਰ)

ਫ਼ੈਸਲਾਬਾਦ ( /fɑːɪsɑːlˌbɑːd/; 1979 ਤੱਕ ਲਾਇਲਪੁਰ), ਪਾਕਿਸਤਾਨ ਦਾ ਤੀਸਰਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਪੰਜਾਬ ਦੇ ਪੂਰਬੀ ਖੇਤਰ ਦਾ ਦੂਸਰਾ ਸਭ ਤੋਂ ਵੱਡਾ ਸ਼ਹਿਰ ਹੈ। ਇਤਿਹਾਸਿਕ ਪੱਖ ਤੋਂ ਵੇਖਿਆ ਜਾਵੇ ਤਾਂ ਫ਼ੈਸਲਾਬਾਦ ਨੂੰ ਬਰਤਾਨਵੀ ਭਾਰਤ ਸਮੇਂ ਹੀ ਮਹਾਨਗਰਾਂ ਵਰਗੇ ਸ਼ਹਿਰਾਂ ਵਾਂਗ ਬਦਲ ਦਿੱਤਾ ਗਿਆ ਸੀ। 2001 ਵਿੱਚ ਫ਼ੈਸਲਾਬਾਦ ਨੂੰ ਸ਼ਹਿਰੀ ਜਿਲ੍ਹਾ ਬਣਾ ਦਿੱਤਾ ਗਿਆ ਸੀ। ਫ਼ੈਸਲਾਬਾਦ ਜਿਲ੍ਹੇ ਦਾ ਕੁੱਲ ਖੇਤਰ 58.56 km2 (22.61 sq mi) ਹੈ ਅਤੇ 1,280 km2 (490 sq mi) ਖੇਤਰ ਫ਼ੈਸਲਾਬਾਦ ਵਿਕਾਸ ਅਥਾਰਟੀ ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ।ਫ਼ੈਸਲਾਬਾਦ ਇੱਕ ਵੱਡੇ ਉਦਯੋਗਿਕ ਸ਼ਹਿਰ ਵਜੋਂ ਉਭਰ ਰਿਹਾ ਹੈ ਕਿਉਂਕਿ ਇਹ ਇਸ ਖੇਤਰ ਦੇ ਕੇਂਦਰ ਵਿੱਚ ਸਥਿੱਤ ਹੈ ਅਤੇ ਇੱਥੇ ਰੋਡ, ਰੇਲਾਂ ਅਤੇ ਹਵਾਈ ਆਵਾਜਾਈ ਵੀ ਹੁੰਦੀ ਹੈ।ਇਸ ਸ਼ਹਿਰ ਨੂੰ "ਪਾਕਿਸਤਾਨ ਦਾ ਮਾਨਚੈਸਟਰ" ਵੀ ਕਹਿ ਲਿਆ ਜਾਂਦਾ ਹੈ ਕਿਉਂਕਿ ਇਹ ਸ਼ਹਿਰ ਪਾਕਿਸਤਾਨ ਦੀ ਕੁੱਲ ਜੀਡੀਪੀ ਦਾ 20% ਹਿੱਸਾ ਯੋਗਦਾਨ ਦਿੰਦਾ ਹੈ। ਫ਼ੈਸਲਾਬਾਦ ਦੀ ਸਾਲ ਵਿੱਚ ਔਸਤਨ ਜੀਡੀਪੀ $20.55 ਬਿਲੀਅਨ (ਅਮਰੀਕੀ ਡਾਲਰ) ਹੈ, ਜਿਸਦੇ ਵਿੱਚੋਂ 21% ਖੇਤੀਬਾਡ਼ੀ ਤੋਂ ਆਉਂਦੀ ਹੈ।: 41 

ਇਹ ਸ਼ਹਿਰ ਚਿਨਾਬ ਨਦੀ ਨਾਲ ਜੁਡ਼ਿਆ ਹੋਇਆ ਹੈ ਅਤੇ ਇਸ ਕਰਕੇ ਇੱਥੇ ਕਪਾਹ, ਕਣਕ, ਗੰਨਾ, ਸ਼ਬਜੀਆਂ ਅਤੇ ਫਲਾਂ ਦੀ ਪੈਦਾਵਾਰ ਹੁੰਦੀ ਹੈ। ਇਸ ਤੋਂ ਇਲਾਵਾ ਇੱਥੇ ਹੋਰ ਵੀ ਕਈ ਵਸਤਾਂ ਦੀ ਪੈਦਾਵਾਰ ਹੁੰਦੀ ਹੈ। ਇੱਥੇ ਫ਼ੈਸਲਾਬਾਦ ਅੰਤਰਰਾਸ਼ਟਰੀ ਹਵਾਈ ਅੱਡਾ ਵੀ ਬਣਿਆ ਹੋਇਆ ਹੈ।

ਫ਼ੈਸਲਾਬਾਦ ਦੀ ਖੇਤੀਬਾਡ਼ੀ ਯੂਨੀਵਰਸਿਟੀ ਬਹੁਤ ਹੀ ਮਸ਼ਹੂਰ ਹੈ।: 13  ਇਸ ਸ਼ਹਿਰ ਦੀ ਆਪਣੀ ਕ੍ਰਿਕਟ ਟੀਮ "ਫ਼ੈਸਲਾਬਾਦ ਵੋਲਵਜ਼" ਹੈ ਜੋ ਕਿ ਇਕਬਾਲ ਸਟੇਡੀਅਮ 'ਤੇ ਆਧਾਰਿਤ ਹੈ। ਇਸ ਤੋਂ ਇਲਾਵਾ ਇੱਥੇ ਹੋਰ ਵੀ ਟੀਮਾਂ ਹਨ ਜਿਵੇਂ ਕਿ ਹਾਕੀ ਅਤੇ ਸਨੂਕਰ, ਇਹ ਟੀਮਾਂ ਵੀ ਇਸ ਸ਼ਹਿਰ ਦੇ ਨਾਂਮ ਹੇਠ ਖੇਡਦੀਆਂ ਹਨ।

ਹਵਾਲੇ

ਬਾਹਰੀ ਕੜੀਆਂ

Tags:

ਫ਼ੈਸਲਾਬਾਦ ਜ਼ਿਲ੍ਹਾ ਇਤਿਹਾਸਫ਼ੈਸਲਾਬਾਦ ਜ਼ਿਲ੍ਹਾ ਪ੍ਰਸ਼ਾਸ਼ਕੀ ਬਲਾਕਫ਼ੈਸਲਾਬਾਦ ਜ਼ਿਲ੍ਹਾ ਜਲਵਾਯੂਫ਼ੈਸਲਾਬਾਦ ਜ਼ਿਲ੍ਹਾ ਫ਼ੈਸਲਾਬਾਦ (ਮੁੱਖ ਸ਼ਹਿਰ)ਫ਼ੈਸਲਾਬਾਦ ਜ਼ਿਲ੍ਹਾ ਹਵਾਲੇਫ਼ੈਸਲਾਬਾਦ ਜ਼ਿਲ੍ਹਾ ਬਾਹਰੀ ਕੜੀਆਂਫ਼ੈਸਲਾਬਾਦ ਜ਼ਿਲ੍ਹਾਕਰਾਚੀਪੰਜਾਬ, ਪਾਕਿਸਤਾਨਫ਼ੈਸਲਾਬਾਦਲਹੌਰ

🔥 Trending searches on Wiki ਪੰਜਾਬੀ:

ਜੱਸਾ ਸਿੰਘ ਰਾਮਗੜ੍ਹੀਆਦਿਵਾਲੀਬੀਜਯੋਨੀਮਾਝੀਆਲਮੀ ਤਪਸ਼ਡਾ. ਹਰਿਭਜਨ ਸਿੰਘਈਸ਼ਵਰ ਚੰਦਰ ਨੰਦਾਲਾਇਬ੍ਰੇਰੀਪੰਜਾਬ ਦੇ ਲੋਕ ਧੰਦੇਹੁਕਮਨਾਮਾਵੈਦਿਕ ਕਾਲਵਰਨਮਾਲਾਅੰਬੇਡਕਰਵਾਦਪੰਜਾਬੀ ਲੋਕ ਬੋਲੀਆਂਜਰਨੈਲ ਸਿੰਘ ਭਿੰਡਰਾਂਵਾਲੇਬਸਤੀਵਾਦਲਿਪੀਪਿੰਡਭਾਰਤੀ ਜਨਤਾ ਪਾਰਟੀਅਸ਼ਵਗੰਧਾਵਾਲੀਬਾਲਭਾਈ ਵੀਰ ਸਿੰਘਚਮਕੌਰ ਦੀ ਲੜਾਈਮੱਝਚਾਰ ਸਾਹਿਬਜ਼ਾਦੇ (ਫ਼ਿਲਮ)ਦਿਲਜੀਤ ਦੋਸਾਂਝਗਣਤੰਤਰ ਦਿਵਸ (ਭਾਰਤ)ਪੁਆਧਵਿਸ਼ਵ ਪ੍ਰੈੱਸ ਸੁਤੰਤਰਤਾ ਦਿਵਸਵਿਸਾਖੀਹਾਰਮੋਨੀਅਮਪੇਂਡੂ ਸਮਾਜਪੰਜਾਬੀ ਪਰਿਵਾਰ ਪ੍ਰਬੰਧਬੜੂ ਸਾਹਿਬਰਸ (ਕਾਵਿ ਸ਼ਾਸਤਰ)ਅਰਦਾਸਮਲਵਈਜਸਵੰਤ ਸਿੰਘ ਕੰਵਲਪੁਰਖਵਾਚਕ ਪੜਨਾਂਵਪੰਜਾਬੀ ਲੋਰੀਆਂਓਡੇਸੀਹਿੰਦੂ ਧਰਮ ਦਾ ਇਤਿਹਾਸਗੁਰੂ ਹਰਿਰਾਇਲਿੰਗ (ਵਿਆਕਰਨ)ਲੱਖਾ ਸਿਧਾਣਾਪੰਜਾਬ ਦੇ ਲੋਕ-ਨਾਚਜਾਦੂ-ਟੂਣਾਪੰਜਾਬੀ ਆਲੋਚਨਾਪਾਸ਼ਜਪੁਜੀ ਸਾਹਿਬਮਜ਼੍ਹਬੀ ਸਿੱਖਸਤਲੁਜ ਦਰਿਆਭਾਰਤ ਦੀ ਰਾਜਨੀਤੀਦਸਮ ਗ੍ਰੰਥਪਿਆਜ਼ਬੰਦਾ ਸਿੰਘ ਬਹਾਦਰਤਖ਼ਤ ਸ੍ਰੀ ਹਜ਼ੂਰ ਸਾਹਿਬਗੁਰਦੁਆਰਾਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਗਰਭਪਾਤਆਹਲੂਵਾਲੀਆ ਮਿਸਲਹਿੰਦੀ ਭਾਸ਼ਾਆਲ ਇੰਡੀਆ ਮੁਸਲਿਮ ਲੀਗਬਾਂਦਰ ਕਿੱਲਾਕੇਸਧਰਤੀਸੀ++ਕਰਤਾਰ ਸਿੰਘ ਸਰਾਭਾਆਤਮਜੀਤਪੰਜਾਬ ਵਿੱਚ ਕਬੱਡੀਬਠਿੰਡਾਮਹਿਮੂਦ ਗਜ਼ਨਵੀਆਮ ਆਦਮੀ ਪਾਰਟੀ (ਪੰਜਾਬ)ਦਾਦਾ ਭਾਈ ਨਾਰੋਜੀਲੋਕ ਸਭਾ ਹਲਕਿਆਂ ਦੀ ਸੂਚੀਵੇਅਬੈਕ ਮਸ਼ੀਨ🡆 More