ਬਰਤਾਨਵੀ ਰਾਜ

ਬਰਤਾਨਵੀ ਰਾਜ 1858 ਤੋਂ ਲੈ ਕੇ 1947 ਤੱਕ ਭਾਰਤੀ ਉਪ-ਮਹਾਂਦੀਪ ਉੱਤੇ ਬਰਤਾਨਵੀ ਹਕੂਮਤ ਨੂੰ ਕਿਹਾ ਜਾਂਦਾ ਹੈ। ਇਸ ਪਦ ਤੋਂ ਭਾਵ ਇਸ ਸੱਤਾ ਦਾ ਕਾਲ ਵੀ ਹੋ ਸਕਦਾ ਹੈ। ਬਰਤਾਨਵੀ ਪ੍ਰਸ਼ਾਸਨ ਹੇਠਲੇ ਖੇਤਰ, ਜਿਸ ਨੂੰ ਸਮਕਾਲੀ ਵਰਤੋਂ ਵਿੱਚ ਆਮ ਤੌਰ ਉੱਤੇ ਭਾਰਤ ਕਿਹਾ ਜਾਂਦਾ ਹੈ, ਵਿੱਚ ਸੰਯੁਕਤ ਬਾਦਸ਼ਾਹੀ ਦੁਆਰਾ ਸਿੱਧੇ ਤੌਰ ਉੱਤੇ ਪ੍ਰਸ਼ਾਸਤ ਇਲਾਕੇ (ਸਮਕਾਲੀ ਤੌਰ ਉੱਤੇ ਬਰਤਾਨਵੀ ਭਾਰਤ) ਅਤੇ ਬਰਤਾਨਵੀ ਮੁਕਟ ਦੀ ਸਰਬ-ਉੱਚਤਾ ਹੇਠ ਨਿੱਜੀ ਸ਼ਾਸਕਾਂ ਵੱਲੋਂ ਸ਼ਾਸਤ ਕੀਤੇ ਜਾਂਦੇ ਸ਼ਾਹੀ ਰਾਜ ਸ਼ਾਮਲ ਸਨ। ਇਸ ਖੇਤਰ ਨੂੰ ਬਰਤਾਨਵੀਆਂ ਵੱਲੋਂ ਕੁਝ ਵਾਰ ਭਾਰਤੀ ਸਾਮਰਾਜ ਵੀ ਕਿਹਾ ਜਾਂਦਾ ਸੀ। ਭਾਰਤ ਵਜੋਂ ਇਹ ਲੀਗ ਆਫ਼ ਨੇਸ਼ਨਜ਼ ਦਾ ਸਥਾਪਕ ਮੈਂਬਰ ਸੀ ਅਤੇ 1900, 1920, 1928, 1932 ਅਤੇ 1936 ਦੀਆਂ ਗਰਮ-ਰੁੱਤੀ ਓਲੰਪਿਕ ਖੇਡਾਂ ਦਾ ਹਿੱਸੇਦਾਰ ਦੇਸ਼ ਸੀ।

ਭਾਰਤ
1858–1947
ਬ੍ਰਿਟਿਸ਼ ਰਾਜ ਦੇ ਰਾਜਨੀਤਿਕ ਉਪ-ਵਿਭਾਜਨ, ਆਮ ਤੌਰ 'ਤੇ ਭਾਰਤ, 1909 ਵਿੱਚ, ਬ੍ਰਿਟਿਸ਼ ਭਾਰਤ ਨੂੰ ਗੁਲਾਬੀ ਦੇ ਦੋ ਰੰਗਾਂ ਵਿੱਚ ਅਤੇ ਰਿਆਸਤਾਂ ਨੂੰ ਪੀਲੇ ਵਿੱਚ ਦਿਖਾਉਂਦੇ ਹੋਏ।
ਬ੍ਰਿਟਿਸ਼ ਰਾਜ ਦੇ ਰਾਜਨੀਤਿਕ ਉਪ-ਵਿਭਾਜਨ, ਆਮ ਤੌਰ 'ਤੇ ਭਾਰਤ, 1909 ਵਿੱਚ, ਬ੍ਰਿਟਿਸ਼ ਭਾਰਤ ਨੂੰ ਗੁਲਾਬੀ ਦੇ ਦੋ ਰੰਗਾਂ ਵਿੱਚ ਅਤੇ ਰਿਆਸਤਾਂ ਨੂੰ ਪੀਲੇ ਵਿੱਚ ਦਿਖਾਉਂਦੇ ਹੋਏ।
1909 ਵਿੱਚ ਬ੍ਰਿਟਿਸ਼ ਸਾਮਰਾਜ ਦੇ ਸਬੰਧ ਵਿੱਚ ਬ੍ਰਿਟਿਸ਼ ਰਾਜ
1909 ਵਿੱਚ ਬ੍ਰਿਟਿਸ਼ ਸਾਮਰਾਜ ਦੇ ਸਬੰਧ ਵਿੱਚ ਬ੍ਰਿਟਿਸ਼ ਰਾਜ
ਸਥਿਤੀਇੰਪੀਰੀਅਲ ਸਿਆਸੀ ਢਾਂਚਾ (ਬ੍ਰਿਟਿਸ਼ ਭਾਰਤ ਅਤੇ ਰਿਆਸਤਾਂ ਸ਼ਾਮਲ ਹਨ।)
ਰਾਜਧਾਨੀਕਲਕੱਤਾ
(1858–1911)
ਨਵੀਂ ਦਿੱਲੀ
(1911/1931–1947)
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ ਅਦਾਲਤਾਂ ਅਤੇ ਸਰਕਾਰਾਂ ਦੀ ਭਾਸ਼ਾ ਸੀ।
ਉਰਦੂ ਨੂੰ ਉੱਤਰੀ ਭਾਰਤ ਦੇ ਵੱਡੇ ਹਿੱਸਿਆਂ ਵਿੱਚ ਵੀ ਅਧਿਕਾਰਤ ਦਰਜਾ ਦਿੱਤਾ ਗਿਆ ਸੀ, ਜਿਵੇਂ ਕਿ ਕਿਤੇ ਹੋਰ ਭਾਸ਼ਾਵਾਂ ਸਨ।
ਵਸਨੀਕੀ ਨਾਮਭਾਰਤੀ, ਬ੍ਰਿਟਿਸ਼ ਭਾਰਤੀ
ਸਰਕਾਰਬ੍ਰਿਟਿਸ਼ ਬਸਤੀਵਾਦੀ ਸਰਕਾਰ
ਰਾਣੀ/ਰਾਣੀ-ਮਹਾਰਾਣੀ/ਬਾਦਸ਼ਾਹ-ਸਮਰਾਟ 
• 1858–1876 (ਮਹਾਰਾਣੀ); 1876–1901 (ਰਾਣੀ-ਮਹਾਰਾਣੀ)
ਵਿਕਟੋਰੀਆ
• 1901–1910
ਐਡਵਰਡ ਸੱਤਵਾਂ
• 1910–1936
ਜਾਰਜ ਪੰਜਵਾਂ
• 1936
ਐਡਵਰਡ ਅੱਠਵਾਂ
• 1936–1947 (ਆਖਰੀ)
ਜਾਰਜ ਛੇਵਾਂ
ਵਾਇਸਰਾਏ 
• 1858–1862 (ਪਹਿਲਾ)
ਚਾਰਲਸ ਕੈਨਿੰਗ
• 1947 (ਆਖਰੀ)
ਲੁਈਸ ਮਾਊਂਟਬੈਟਨ
ਰਾਜ ਸਕੱਤਰ 
• 1858–1859 (ਪਹਿਲਾ)
ਐਡਵਰਡ ਸਟੈਨਲੀ
• 1947 (ਆਖਰੀ)
ਵਿਲੀਅਮ ਹੇਅਰ
ਵਿਧਾਨਪਾਲਿਕਾਇੰਪੀਰੀਅਲ ਵਿਧਾਨ ਪਰਿਸ਼ਦ
ਇਤਿਹਾਸ 
10 ਮਈ 1857
2 ਅਗਸਤ 1858
18 ਜੁਲਾਈ 1947
ਅੱਧੀ ਰਾਤ, 14-15 ਅਗਸਤ 1947 ਨੂੰ ਲਾਗੂ ਹੋਇਆ
ਮੁਦਰਾਭਾਰਤੀ ਰੁਪਈਆ
ਤੋਂ ਪਹਿਲਾਂ
ਤੋਂ ਬਾਅਦ
ਬਰਤਾਨਵੀ ਰਾਜ 1858:
ਮੁਗ਼ਲ ਸਾਮਰਾਜ (ਡੀ ਜਿਊਰ)
ਬਰਤਾਨਵੀ ਰਾਜ ਭਾਰਤ ਵਿੱਚ ਕੰਪਨੀ ਰਾਜ (ਡੀ ਫੈਕਟੋ)
1947:
ਭਾਰਤ ਦਾ ਰਾਜ
ਬਰਤਾਨਵੀ ਰਾਜ
ਪਾਕਿਸਤਾਨ ਦਾ ਰਾਜ ਬਰਤਾਨਵੀ ਰਾਜ
ਫ਼ਾਰਸੀ ਖਾੜੀ ਰੈਜ਼ੀਡੈਂਸੀ ਬਰਤਾਨਵੀ ਰਾਜ
1937:
ਬਰਮਾ ਦੀ ਕਲੋਨੀ
ਬਰਤਾਨਵੀ ਰਾਜ
ਆਦੇਨ ਦੀ ਕਲੋਨੀ ਬਰਤਾਨਵੀ ਰਾਜ
1898:
ਸੋਮਾਲੀਲੈਂਡ ਪ੍ਰੋਟੈਕਟੋਰੇਟ
ਬਰਤਾਨਵੀ ਰਾਜ
1867:
ਸਟਰੇਟਸ ਬਸਤੀਆਂ
ਬਰਤਾਨਵੀ ਰਾਜ

ਰਾਜ-ਪ੍ਰਬੰਧ ਦੀ ਸਥਾਪਨਾ 1858 ਵਿੱਚ ਹੋਈ ਸੀ ਜਦੋਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਹਕੂਮਤ ਦਾ ਤਬਾਦਲਾ ਮਹਾਰਾਣੀ ਵਿਕਟੋਰੀਆ ਦੇ ਤਾਜ ਹੇਠ ਕਰ ਦਿੱਤਾ ਗਿਆ ਸੀ (ਜਿਸ ਨੂੰ 1876 ਵਿੱਚ ਭਾਰਤ ਦੀ ਮਹਾਰਾਣੀ ਐਲਾਨਿਆ ਗਿਆ) ਅਤੇ ਜੋ 1947 ਤੱਕ ਜਾਰੀ ਰਿਹਾ ਜਿਸ ਤੋਂ ਬਾਅਦ ਬਰਤਾਨਵੀ ਭਾਰਤੀ ਸਾਮਰਾਜ ਨੂੰ ਦੋ ਖ਼ੁਦਮੁਖ਼ਤਿਆਰ ਦੇਸ਼ਾਂ ਵਿੱਚ ਵੰਡ ਦਿੱਤਾ ਗਿਆ ਜੋ ਕਿ ਭਾਰਤੀ ਸੰਘ (ਬਾਅਦ ਵਿੱਚ ਭਾਰਤ ਦਾ ਗਣਰਾਜ) ਅਤੇ ਪਾਕਿਸਤਾਨ ਦੀ ਪ੍ਰਭੁਤਾ (ਬਾਅਦ ਵਿੱਚ ਪਾਕਿਸਤਾਨ ਦਾ ਇਸਲਾਮੀ ਗਣਰਾਜ, ਜਿਸਦਾ ਪੂਰਬੀ ਹਿੱਸਾ ਹੋਰ ਬਾਅਦ ਵਿੱਚ ਬੰਗਲਾਦੇਸ਼ ਦਾ ਲੋਕ ਗਣਰਾਜ ਬਣ ਗਿਆ) ਸਨ। 1858 ਵਿੱਚ ਬਰਤਾਨਵੀ ਰਾਜ ਦੇ ਅਰੰਭ ਵੇਲੇ ਹੇਠਲਾ ਬਰਮਾ ਪਹਿਲਾਂ ਤੋਂ ਹੀ ਬਰਤਾਨਵੀ ਭਾਰਤ ਦਾ ਹਿੱਸਾ ਸੀ; ਉਤਲਾ ਬਰਮਾ 1886 ਵਿੱਚ ਜੋੜਿਆ ਗਿਆ ਅਤੇ ਨਤੀਜੇ ਵਜੋਂ ਬਣਿਆ ਸੰਘ, ਬਰਮਾ, 1937 ਤੱਕ ਇੱਕ ਸੂਬੇ ਵਜੋਂ ਪ੍ਰਸ਼ਾਸਤ ਕੀਤਾ ਗਿਆ ਅਤੇ ਉਸ ਤੋਂ ਬਾਅਦ ਇਹ ਇੱਕ ਅਲੱਗ ਬਰਤਾਨਵੀ ਬਸਤੀ ਬਣ ਗਿਆ ਜਿਸ ਨੂੰ 1948 ਵਿੱਚ ਅਜ਼ਾਦੀ ਮਿਲੀ।

ਇਸ ਰਾਜ ਦੇ ਬਜਟ ਵਿੱਚ ਨਗਰਪਾਲਿਕਾ ਕਾਰਜ, ਪੁਲਿਸ, ਛੋਟੀ ਪਰ ਬਹੁਤ ਸੁਚੱਜੀ ਸਿਖਲਾਈ ਵਾਲ਼ੀ ਭਾਰਤੀ ਸਿਵਲ ਸਰਵਿਸ ਜੋ ਸਰਕਾਰੀ ਕੰਮਕਾਜ ਚਲਾਉਂਦੀ ਸੀ ਅਤੇ ਭਾਰਤੀ ਫ਼ੌਜ ਸ਼ਾਮਲ ਸੀ। ਇਸ ਬਜਟ ਦਾ ਸਾਰਾ ਖ਼ਰਚਾ ਕਰ (ਖ਼ਾਸ ਕਰ ਕੇ ਖੇਤੀ ਅਤੇ ਲੂਣ ਉੱਤੇ) ਦੁਆਰਾ ਭਾਰਤੀ ਲੋਕ ਹੀ ਦਿੰਦੇ ਸਨ। ਵਿਸ਼ਾਲ ਅਤੇ ਚੰਗੀ ਸਿਖਲਾਈ ਵਾਲੀ ਭਾਰਤੀ ਸੈਨਾ ਨੇ ਦੋਹਾਂ ਵਿਸ਼ਵ-ਯੁੱਧਾਂ ਵਿੱਚ ਇੱਕ ਅਹਿਮ ਰੋਲ ਅਦਾ ਕੀਤਾ; ਬਾਕੀ ਸਮੇਂ ਇਹ ਅਫ਼ਗ਼ਾਨਿਸਤਾਨ ਵੱਲੋਂ ਸੰਭਾਵਤ ਰੂਸੀ ਹੱਲੇ ਦਾ ਮੁਕਾਬਲਾ ਕਰਨ ਲਈ ਸਿਖਲਾਈ ਲੈਂਦੀ ਸੀ। ਜ਼ਿਆਦਾਤਰ ਭਾਰਤੀ ਲੋਕ ਬਹੁਤ ਹੀ ਗਰੀਬ ਕਿਸਾਨ ਸਨ; 1% ਦੇ ਆਰਥਕ ਵਿਕਾਸ ਨੂੰ 1% ਦਾ ਅਬਾਦੀ ਵਾਧਾ ਕਿਰਿਆਹੀਣ ਬਣਾ ਦਿੰਦਾ ਸੀ।

ਬਰਤਾਨਵੀ ਭਾਰਤ ਦੇ ਸੂਬੇ

ਅਜ਼ਾਦੀ ਸਮੇਂ ਬਰਤਾਨਵੀ ਭਾਰਤ ਦੇ ਹੇਠ ਲਿਖੇ ਸੂਬੇ ਸਨ:

ਨੋਟ

ਹਵਾਲੇ

ਹੋਰ ਪੜ੍ਹੋ

ਸਰਵੇਖਣ

ਵਿਸ਼ੇਸ਼ੀਕ੍ਰਿਤ ਵਿਸ਼ੇ

ਸਥਾਨ-ਬਿਰਤਾਂਤ, ਅੰਕੜੇ ਅਤੇ ਮੁਢਲੇ ਸਰੋਤ

ਬਰਤਾਨਵੀ ਰਾਜ  British Raj ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ

Tags:

ਬਰਤਾਨਵੀ ਰਾਜ ਬਰਤਾਨਵੀ ਭਾਰਤ ਦੇ ਸੂਬੇਬਰਤਾਨਵੀ ਰਾਜ ਨੋਟਬਰਤਾਨਵੀ ਰਾਜ ਹਵਾਲੇਬਰਤਾਨਵੀ ਰਾਜ ਹੋਰ ਪੜ੍ਹੋਬਰਤਾਨਵੀ ਰਾਜ

🔥 Trending searches on Wiki ਪੰਜਾਬੀ:

ਯੂਨੀਕੋਡਸੰਤੋਖ ਸਿੰਘ ਧੀਰਧੰਦਾਜਨੇਊ ਰੋਗਮੂਲ ਮੰਤਰਸੰਯੁਕਤ ਅਰਬ ਇਮਰਾਤੀ ਦਿਰਹਾਮਅੰਮ੍ਰਿਤਾ ਪ੍ਰੀਤਮਕਾਰੋਬਾਰਜਿੰਦ ਕੌਰਮਿਡ-ਡੇਅ-ਮੀਲ ਸਕੀਮਗੈਟਲੋਂਜਾਈਨਸਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਭਾਈ ਘਨੱਈਆਬਾਗਬਾਨੀਮਿਰਜ਼ਾ ਸਾਹਿਬਾਂਪ੍ਰਦੂਸ਼ਣਸੁਖਵੰਤ ਕੌਰ ਮਾਨ ਦੇ ਜੀਵਨ ਅਤੇ ਚਾਦਰ ਹੇਠਲਾ ਬੰਦਾ ਕਹਾਣੀ ਸੰਗ੍ਰਹਿ ਵਿਚ ਪੇਸ਼ ਵਿਸ਼ੇ ਅਤੇ ਮਿੱਥ ਬਾਰੇ ਜਾਣਕਾਰੀਅਜਮੇਰ ਰੋਡੇਆਮਦਨ ਕਰਔਰੰਗਜ਼ੇਬਸੱਤ ਬਗਾਨੇਆਧੁਨਿਕ ਪੰਜਾਬੀ ਸਾਹਿਤਪੰਜਾਬ ਵਿਧਾਨ ਸਭਾਅਦਾਕਾਰਸਾਹਿਬਜ਼ਾਦਾ ਫ਼ਤਿਹ ਸਿੰਘਬਿਰਤਾਂਤ18 ਅਪ੍ਰੈਲਸਵਰ ਅਤੇ ਲਗਾਂ ਮਾਤਰਾਵਾਂਹਰਿਆਣਾਜੈਤੋ ਦਾ ਮੋਰਚਾਕਬੀਰਭਾਰਤ ਦਾ ਪ੍ਰਧਾਨ ਮੰਤਰੀਕਿਰਨਦੀਪ ਵਰਮਾਜਗਦੀਪ ਸਿੰਘ ਕਾਕਾ ਬਰਾੜਨਾਰੀਵਾਦੀ ਆਲੋਚਨਾਏਡਜ਼ਪੰਜਾਬ ਦੀਆਂ ਲੋਕ-ਕਹਾਣੀਆਂਪੰਜਾਬੀ ਕੈਲੰਡਰਸਿਕੰਦਰ ਮਹਾਨਨੇਵਲ ਆਰਕੀਟੈਕਟਰਲੋਕਹਰੀ ਸਿੰਘ ਨਲੂਆਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਭਾਰਤੀ ਰਿਜ਼ਰਵ ਬੈਂਕਆਇਜ਼ਕ ਨਿਊਟਨਗੁਰਮੀਤ ਸਿੰਘ ਖੁੱਡੀਆਂਅੰਮ੍ਰਿਤਊਰਜਾਫ਼ੇਸਬੁੱਕਵਿਰਾਟ ਕੋਹਲੀਜਾਮਨੀਮਾਤਾ ਜੀਤੋਬਾਵਾ ਬੁੱਧ ਸਿੰਘਗੁਰੂ ਅਰਜਨਅੰਮ੍ਰਿਤ ਵੇਲਾਭਾਈ ਧਰਮ ਸਿੰਘ ਜੀਕਲੇਮੇਂਸ ਮੈਂਡੋਂਕਾਬੋਹੜਗੁਰੂ ਗ੍ਰੰਥ ਸਾਹਿਬਜਨਮਸਾਖੀ ਅਤੇ ਸਾਖੀ ਪ੍ਰੰਪਰਾਅਨੰਦ ਸਾਹਿਬਜਗਤਾਰਲਾਲਾ ਲਾਜਪਤ ਰਾਏਇਸ਼ਾਂਤ ਸ਼ਰਮਾਭਾਰਤਤਖ਼ਤ ਸ੍ਰੀ ਦਮਦਮਾ ਸਾਹਿਬਕੁੱਤਾਕਣਕਚਿੱਟਾ ਲਹੂਪੰਜਾਬ ਦੀਆਂ ਪੇਂਡੂ ਖੇਡਾਂਵਿਸ਼ਵਕੋਸ਼ਸੀ.ਐਸ.ਐਸਸਕੂਲ ਲਾਇਬ੍ਰੇਰੀਅਮਰ ਸਿੰਘ ਚਮਕੀਲਾ (ਫ਼ਿਲਮ)ਹੈਂਡਬਾਲਅੰਗਰੇਜ਼ੀ ਬੋਲੀ🡆 More