ਫ਼ਿਲਮ ਪਦਮਾਵਤੀ: ਬਾਲੀਵੁੱਡ ਫ਼ਿਲਮ

ਪਦਮਾਵਤ ਇੱਕ ਆਗਾਮੀ ਭਾਰਤੀ ਇਤਿਹਾਸਿਕ ਫ਼ਿਲਮ ਹੈ ਜਿਸਦਾ ਨਿਰਦੇਸ਼ਨ ਸੰਜੇ ਲੀਲਾ ਬੰਸਾਲੀ ਨੇ ਕੀਤਾ ਹੈ ਅਤੇ ਨਿਰਮਾਣ ਭੰਸਾਲੀ ਪ੍ਰੋਡਕਸ਼ੰਨਸ ਅਤੇ ਵਾਇਕਾਮ 18 ਮੋਸ਼ਨ ਪਿਕਚਰਸ ਨੇ ਕੀਤਾ ਹੈ। ਫ਼ਿਲਮ ਵਿੱਚ ਮੁੱਖ ਭੂਮਿਕਾ ਵਿੱਚ ਦੀਪਿਕਾ ਪਾਦੁਕੋਣ, ਸ਼ਾਹਿਦ ਕਪੂਰ ਅਤੇ ਰਣਵੀਰ ਸਿੰਘ ਹਨ। ਇਹ ਫ਼ਿਲਮ 1 ਦਸੰਬਰ 2017 ਨੂੰ ਪ੍ਰਦਰਸ਼ਿਤ ਹੋਣ ਵਾਲੀ ਸੀ ਅਤੇ ਬਾਅਦ ਵਿੱਚ ਇਹ ਮਿਤੀ 25 ਜਨਵਰੀ 2018 ਕਰ ਦਿੱਤੀ ਗਈ।

ਪਦਮਾਵਤ
ਫ਼ਿਲਮ ਪਦਮਾਵਤੀ: ਕਹਾਣੀ ਸਾਰ, ਪਾਤਰ, ਵਿਵਾਦ
ਪੋਸਟਰ
ਨਿਰਦੇਸ਼ਕਸੰਜੇ ਲੀਲਾ ਬੰਸਾਲੀ
ਲੇਖਕ
  • ਸੰਜੇ ਲੀਲਾ ਬੰਸਾਲੀ
  • ਪ੍ਰਕਾਸ ਕਪਾੜੀਆ
ਸਕਰੀਨਪਲੇਅਸੰਜੇ ਲੀਲਾ ਬੰਸਾਲੀ
ਨਿਰਮਾਤਾ
  • ਵਾਇਕਾਮ 18 ਮੋਸ਼ਨ ਪਿਕਚਰਸ
  • ਬੰਸਾਲੀ ਪ੍ਰੋਡਕਸ਼ੰਸ
ਸਿਤਾਰੇਦੀਪਿਕਾ ਪਾਦੁਕੋਣ
ਸ਼ਾਹਿਦ ਕਪੂਰ
ਰਣਵੀਰ ਸਿੰਘ
ਸਿਨੇਮਾਕਾਰਸੁਦੀਪ ਚਟਰਜੀ
ਸੰਪਾਦਕਜੈਅੰਤ ਜਾਧਰ
ਸੰਜੇ ਲੀਲਾ ਬੰਸਾਲੀ
ਅਕਿਵ ਅਲੀ
ਸੰਗੀਤਕਾਰਸੰਜੇ ਲੀਲਾ ਬੰਸਾਲੀ
ਪ੍ਰੋਡਕਸ਼ਨ
ਕੰਪਨੀ
ਬੰਸਾਲੀ ਪ੍ਰੋਡਕਸ਼ੰਸ
ਡਿਸਟ੍ਰੀਬਿਊਟਰਵਾਇਕਾਮ 18 ਮੋਸ਼ਨ ਪਿਕਚਰਸ
ਰਿਲੀਜ਼ ਮਿਤੀ
  • 25 ਜਨਵਰੀ 2018 (2018-01-25)
ਦੇਸ਼ਫ਼ਿਲਮ ਪਦਮਾਵਤੀ: ਕਹਾਣੀ ਸਾਰ, ਪਾਤਰ, ਵਿਵਾਦ ਭਾਰਤ
ਭਾਸ਼ਾਵਾਂਹਿੰਦੀ
ਰਾਜਸਥਾਨੀ

ਕਹਾਣੀ ਸਾਰ

ਇਹ ਫ਼ਿਲਮ ਮਲਿਕ ਮੁਹੰਮਦ ਜਾਇਸੀ ਦੇ ਪਦਮਾਵਤ ਕਾਲਪਨਿਕ ਅਵਧੀ ਮਹਾਂਕਾਵਿ ਦੀ ਕਹਾਣੀ ਤੇ ਅਧਾਰਿਤ ਹੈ। ਪਦਮਾਵਤ ਅਨੁਸਾਰ ਰਾਣੀ ਪਦਮਾਵਤੀ ਰਾਣਾ ਰਤਨ ਸਿੰਘ ਦੀ ਪਤਨੀ ਸੀ, ਜਿੜ੍ਹੇ ਮੇਵਾੜ ਦਾ ਰਾਜਪੂਤ ਹਾਕਮ ਸੀ। 1303 ਵਿੱਚ, ਸੁਲਤਾਨ ਅਲਾਉੱਦੀਨ ਖ਼ਿਲਜੀ, ਦਿੱਲੀ ਸਲਤਨਤ ਦੇ ਮੁਸਲਿਮ ਤੁਰਕ-ਅਫਗਾਨ ਸ਼ਾਸਕ, ਰਾਜਪੁਤਾਨਾ ਵਿੱਚ ਚਿਤੌੜ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ। ਪਦਮਾਵਤ ਅਨੁਸਾਰ, ਖਿਲਜੀ ਨੇ ਪਦਮਾਵਤੀ ਨੂੰ ਫੜਨ ਦੀ ਇੱਛਾ ਨਾਲ ਪ੍ਰੇਰਿਤ ਹੋ ਕੇ ਆਕ੍ਰਮਣ ਕੀਤਾ। ਆਖਿਰਕਾਰ ਚਿਤੌੜ ਦੇ ਕਿਲ੍ਹੇ ਉੱਤੇ ਖਿਲਜੀ ਦੀ ਫਤਿਹ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਪਦਮਾਵਤੀ ਨੇ ਆਪਣੇ ਆਤਮ-ਸਨਮਾਨ ਦੀ ਰੱਖਿਆ ਲਈ ਅਤੇ ਖਿਲਜੀ ਤੋਂ ਆਪਣੇ ਮਾਣ ਬਚਾਉਣ ਲਈ ਸ਼ਹਿਰ ਦੀਆਂ ਸਾਰੀਆਂ ਹੋਰ ਔਰਤਾਂ ਦੇ ਨਾਲ "ਜੌਹਰ" (ਸਵੈ-ਬਿਪਤਾ) ਕੀਤਾ ਹੈ।

ਪਾਤਰ

  • ਦੀਪਿਕਾ ਪਾਦੁਕੋਣ - ਰਾਣੀ ਪਦਮਾਵਤੀ ਅਥਵਾ ਪਦਮਨੀ
  • ਸ਼ਾਹਿਦ ਕਪੂਰ - ਰਾਣਾ ਰਤਨ ਸਿੰਘ
  • ਰਣਵੀਰ ਸਿੰਘ - ਸੁਲਤਾਨ ਅਲਾਉੱਦੀਨ ਖਿਲਜੀ
  • ਅਦਿਤੀ ਰਾਓ ਹੈਦਰੀ - ਮਹਿਰੁੱਨੀਸਾ (ਅਲਾਉੱਦੀਨ ਦੀ ਪਤਨੀ)
  • ਰਜ਼ਾ ਮੁਰਾਦ - ਜਲਾਲੁੱਦੀਨ ਖਿਲਜੀ (ਖ਼ਿਲਜੀ ਵੰਸ਼ ਦੇ ਸਥਾਪਕ ਅਤੇ ਅਲਾਉੱਦੀਨ ਦੇ ਚਾਚੇ)
  • ਜਿਮ ਸਰਭ - ਮਲਿਕ ਕਾਫ਼ਰ (ਅਲਾਉੱਦੀਨ ਖਿਲਜੀ ਦਾ ਸੈਨਾਪਤੀ ਅਤੇ ਪ੍ਰੇਮੀ)
  • ਅਨੂਪ੍ਰੀਆ ਗੋਇੰਕਾ - ਰਾਣੀ ਨਾਗਮਤੀ (ਰਤਨ ਸਿੰਘ ਦੀ ਪਹਿਲੀ ਪਤਨੀ ਅਤੇ ਮਹਾਂਰਾਣੀ)

ਵਿਵਾਦ

ਫ਼ਿਲਮ ਮੁਕੰਮਲ ਹੋਣ ਤੋਂ ਪਹਿਲਾਂ ਹੀ ਵਿਵਾਦ ਦਾ ਸ਼ਿਕਾਰ ਹੋ ਗਈ ਹੈ। ਫ਼ਿਲਮ ਦੀ ਸ਼ੂਟਿੰਗ ਦੌਰਾਨ ਹਿੰਦੂ ਕੱਟੜਵਾਦੀ ਗੁੰਡਿਆਂ ਨੇ ਇਸਦੇ ਸੇਟ ਨੂੰ ਵੀ ਅੱਗ ਲਗਾ ਦਿੱਤੀ। ਇਸ ਤੋਂ ਬਾਆਦ ਫ਼ਿਲਮ ਪਦਮਾਵਤੀ ਦੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਤੇ ਜਾਨਲੇਵਾ ਹਮਲਾ ਵੀ ਕੀਤਾ ਗਿਆ ਸੀ, ਮਹਾਂਰਾਸ਼ਟਰ ਸੂਬੇ ਦੇ ਸ਼ਹਿਰ ਕੋਲਹਾਪੁਰ ਵਿੱਚ ਹੋਰ ਹਿੰਦੂ ਕੱਟੜਵਾਦੀ ਗੁੰਡਿਆਂ ਨੇ ਫ਼ਿਲਮ ਦੇ ਸੇਟ ਤੇ ਹਮਲਾ ਕਰਕੇ ਉਸ ਨੂੰ ਅੱਗ ਲਗਾ ਦਿੱਤੀ ਸੀ। ਫ਼ਿਲਮ ਤੇ ਵਿਰੋਧ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਫ਼ਿਲਮ ਦੇ ਵਿੱਚ ਇਤਿਹਾਸ ਦੇ ਨਾਲ ਛੇੜਛਾੜ ਕੀਤੀ ਗਈ ਹੈ।

ਸ੍ਰੀ ਰਾਜਪੂਤ ਕਰਣੀ ਸੈਨਾ ਨਾਮਕ ਕੱਟੜਵਾਦੀ ਹਿੰਦੂ ਗੁੰਡਿਆਂ ਦੇ ਸੰਗਠਨ ਦੁਆਰਾ ਇਸ ਫ਼ਿਲਮ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਹੈ। ਇਹ ਕਰਣੀ ਸੈਨਾ ਨੇ ਫ਼ਿਲਮ ਦੇ ਨਿਰਮਾਤਾ ਅਤੇ ਕਲਾਕਾਰਾਂ ਦੇ ਨੱਕ ਕੱਟਣ ਅਤੇ ਸਿਰ ਕਲਮ ਕਰਨ ਦੀਆਂ ਘਿਣਾਉਣੀ ਧਮਕੀਆਂ ਦਿੱਤੀਆਂ ਹਨ। ਨਾਲ ਹੀ ਇਸ ਮੂਰਖਤਾਈ ਸੰਗਠਨ ਨੇ ਫ਼ਿਲਮ ਦੀ ਹੀਰੋਈਨ ਦੇ ਸਿਰ ਦੀ ਕੀਮਤ 5 ਕਰੋੜ ਰੁਪਏ ਰੱਖ ਦਿੱਤੀ ਹੈ। ਬੜੀ ਹੈਰਾਨੀ ਦੀ ਗੱਲ ਹੈ ਕਿ ਕਰਣੀ ਸੈਨਾ ਦੇ ਗੁੰਡਿਆਂ ਦਾਅਵੇ ਦੇ ਨਾਲ ਕਹਿ ਰਹੇ ਹਨ ਕਿ " ਫ਼ਿਲਮ ਵਿੱਚ ਇਤਿਹਾਸ ਨਾਲੋਂ ਛੇੜਛਾੜ ਕੀਤੀ ਗਈ ਹੈ" ਜਦ ਇਹ ਗੁੰਡਿਆਂ ਨੇ ਖੁਦ ਹੀ ਫ਼ਿਲਮ ਨਹੀਂ ਦੇਖੀ। ਨਾਲ ਹੀ ਪਦਮਾਵਤੀ ਨਾਮ ਦੀ ਹਸਤੀ ਦਾ ਕੋਈ ਇਤਿਹਾਸਿਕ ਅਸਤਿਤਵ ਨਹੀਂ ਹੈ ਤਾਂ ਪਤਾ ਨਹੀਂ ਕਿ ਇੱਕ ਪੂਰਣਤਃ ਕਾਲਪਨਿਕ ਪਾਤਰ ਦੇ ਨਾਲ ਛੇੜਛਾੜ ਕਿਵੇਂ ਕੀਤੀ ਜਾ ਸਕਦੀ ਹੈ।

ਵਿਵਾਦ ਤੋਂ ਬਾਅਦ ਰਿਲੀਜ਼ ਕਰਨ ਦੀ ਮਿਤੀ 25 ਜਨਵਰੀ 2018 ਕਰ ਦਿੱਤੀ ਗਈ ਹੈ।

ਹਵਾਲੇ

ਬਾਹਰੀ ਕੜੀਆਂ

Tags:

ਫ਼ਿਲਮ ਪਦਮਾਵਤੀ ਕਹਾਣੀ ਸਾਰਫ਼ਿਲਮ ਪਦਮਾਵਤੀ ਪਾਤਰਫ਼ਿਲਮ ਪਦਮਾਵਤੀ ਵਿਵਾਦਫ਼ਿਲਮ ਪਦਮਾਵਤੀ ਹਵਾਲੇਫ਼ਿਲਮ ਪਦਮਾਵਤੀ ਬਾਹਰੀ ਕੜੀਆਂਫ਼ਿਲਮ ਪਦਮਾਵਤੀਦੀਪਿਕਾ ਪਾਦੁਕੋਣਰਣਵੀਰ ਸਿੰਘਸ਼ਾਹਿਦ ਕਪੂਰਸੰਜੇ ਲੀਲਾ ਬੰਸਾਲੀ

🔥 Trending searches on Wiki ਪੰਜਾਬੀ:

ਗੁਰੂ ਗੋਬਿੰਦ ਸਿੰਘ ਮਾਰਗਪੰਜਾਬ ਦੇ ਲੋਕ ਸਾਜ਼ਸੁਖਵਿੰਦਰ ਅੰਮ੍ਰਿਤਪੰਜਾਬੀ ਲੋਰੀਆਂਲੰਬੜਦਾਰਅਰਸ਼ਦੀਪ ਸਿੰਘਪੰਜਾਬ ਦੇ ਲੋਕ-ਨਾਚਪੰਜਾਬੀ ਵਿਆਹ ਦੇ ਰਸਮ-ਰਿਵਾਜ਼ਪੰਜਾਬੀ ਸਾਹਿਤ ਦੀ ਇਤਿਹਾਸਕਾਰੀ (ਤਰਲੋਕ ਕੰਵਰ)ਤਖ਼ਤ ਸ੍ਰੀ ਹਜ਼ੂਰ ਸਾਹਿਬਚਿੱਟਾ ਲਹੂਦਿੱਲੀ ਦੇ ਜ਼ਿਲ੍ਹਿਆਂ ਦੀ ਸੂਚੀਬੌਧਿਕ ਸੰਪਤੀਪ੍ਰੋਫ਼ੈਸਰ ਮੋਹਨ ਸਿੰਘਕੁਦਰਤੀ ਤਬਾਹੀਮਿਆ ਖ਼ਲੀਫ਼ਾਜਿੰਦ ਕੌਰਭਗਤ ਰਵਿਦਾਸਪਾਲਦੀ, ਬ੍ਰਿਟਿਸ਼ ਕੋਲੰਬੀਆਰਾਤਭਾਈ ਅਮਰੀਕ ਸਿੰਘਭਾਰਤੀ ਰਾਸ਼ਟਰੀ ਕਾਂਗਰਸਮਨੋਵਿਗਿਆਨਸ਼ਾਹ ਜਹਾਨਹਲਫੀਆ ਬਿਆਨਦੋਸਤ ਮੁਹੰਮਦ ਖ਼ਾਨਕਿੱਕਲੀਰੂਪਵਾਦ (ਸਾਹਿਤ)ਐਸ਼ਲੇ ਬਲੂਛਪਾਰ ਦਾ ਮੇਲਾਸਵਰ ਅਤੇ ਲਗਾਂ ਮਾਤਰਾਵਾਂਚੀਨਸਾਕਾ ਸਰਹਿੰਦਅਤਰ ਸਿੰਘਇਸਲਾਮਮੁਹਾਰਨੀਜੂਰਾ ਪਹਾੜਵੈਂਕਈਆ ਨਾਇਡੂਸ਼ਾਮ ਸਿੰਘ ਅਟਾਰੀਵਾਲਾਗਿੱਧਾਪੰਜਾਬ (ਭਾਰਤ) ਦੀ ਜਨਸੰਖਿਆਭਾਰਤ ਦਾ ਆਜ਼ਾਦੀ ਸੰਗਰਾਮਬਿਧੀ ਚੰਦਭਾਰਤ ਵਿੱਚ ਪੰਚਾਇਤੀ ਰਾਜਪੰਜਾਬੀ ਲੋਕ ਕਲਾਵਾਂਵਿਦਿਆਰਥੀਅਰਥ ਅਲੰਕਾਰਭਾਰਤੀ ਰਿਜ਼ਰਵ ਬੈਂਕਸਿੱਖ ਧਰਮਅਰਦਾਸਪੀ ਵੀ ਨਰਸਿਮਾ ਰਾਓਸਤਲੁਜ ਦਰਿਆਸਵੈ-ਜੀਵਨੀਹੇਮਕੁੰਟ ਸਾਹਿਬਚੌਪਈ ਸਾਹਿਬਲੱਸੀਬੁੱਧ ਗ੍ਰਹਿਲੋਕਗੀਤਸਮਾਂਚੋਣ ਜ਼ਾਬਤਾਦਲੀਪ ਕੁਮਾਰਛਾਇਆ ਦਾਤਾਰਆਸਟਰੇਲੀਆਵਿਜੈਨਗਰਜਨਮਸਾਖੀ ਪਰੰਪਰਾਮਨੀਕਰਣ ਸਾਹਿਬਜਾਮਨੀਕਣਕਪਟਿਆਲਾਅਜ਼ਾਦਦਿੱਲੀਬੋਹੜਨਰਿੰਦਰ ਬੀਬਾਕਾਗ਼ਜ਼ਮੋਹਿਨਜੋਦੜੋਲੋਕ ਸਭਾ ਹਲਕਿਆਂ ਦੀ ਸੂਚੀ🡆 More