'ਨਿਬੰਧ' ਅਤੇ 'ਲੇਖ' ਦੋਵੇ ਹੀ ਆਧੁਨਿਕ ਵਾਰਤਕ ਦੇ ਅਹਿਮ ਰੂਪ ਹਨ। ਇਹ ਦੋਵੇਂ ਰੂਪ ਹੀ ਕਲਪਨਾ ਦੇ ਸੰਸਾਰ ਤੋਂ ਵਿਥ ਥਾਪ ਕੇ ਜੀਵਨ ਦੀਆਂ ਠੋਸ ਸਮੱਸਿਆਵਾਂ ਨਾਲ ਸਾਡੀ ਵਾਕਫ਼ੀਅਤ ਕਰਵਾਉਂਦੇ ਹਨ। ਇਹਨਾਂ ਦੀ ਮੁੱਖ ਭੂਮਿਕਾ ਸਾਡੇ ਗਿਆਨ ਵਿਚ ਵਾਧਾ ਕਰਨ ਦੀ ਹੈ। ਉਹ ਵਿਸ਼ੇ ਜੋ ਗਲਪ ਸਾਹਿਤ ਦੇ ਖੇਤਰ ਵਿੱਚੋਂ ਬਾਹਰ ਹਨ, ਆਧੁਨਿਕ ਵਾਰਤਕ ਦੇ ਇਹ ਰੂਪ ਉਹਨਾਂ ਨੂੰ ਆਪਣੇ ਕਲੇਵਰ ਵਿੱਚ ਲੈਂਦੇ ਹਨ। ਵਿਸ਼ੇ ਪੱਖੋਂ ਦੋਵੇਂ ਹੀ ਰੂਪ ਅਸੀਮ ਅਤੇ ਵਿਆਪਕ ਹਨ।
'ਨਿਬੰਧ' ਅਤੇ 'ਲੇਖ' ਭਾਵੇਂ ਆਧੁਨਿਕ ਵਾਰਤਕ ਦੇ ਦੋ ਵੱਖਰੇ ਵੱਖਰੇ ਰੂਪ ਹਨ। ਪਰ ਆਮ ਤੌਰ 'ਤੇ ਇਹਨਾਂ ਦੋਵਾਂ ਰੂਪਾਂ ਨੂੰ ਨਿਖੇੜ ਕੇ ਨਹੀਂ ਦੇਖਿਆ ਜਾਂਦਾ। ਸਾਧਾਰਨ ਪਾਠਕ ਦੋਵਾਂ ਨੂੰ ਇਕ ਰੂਪ ਵਿੱਚ ਹੀ ਸਮੇਟ ਦਿੰਦਾ ਹੈ। ਉਹ ਨਿਬੰਧ ਨੂੰ ਲੇਖ ਅਤੇ ਲੇਖ ਨੂੰ ਨਿਬੰਧ ਸਮਝ ਲੈਂਦਾ ਹੈ। ਪਰ ਇਹ ਆਧੁਨਿਕ ਵਾਰਤਕ ਦੇ ਦੋ ਵੱਖੋ ਵੱਖਰੇ ਰੂਪ ਹਨ। ਇਹਨਾਂ ਵਿੱਚ ਅੰਤਰ ਸਪਸ਼ਟ ਕਰਨਾ ਬਹੁਤ ਹੀ ਸੂਖਮ ਕਾਰਜ ਹੈ। ਸੋ ਆਪਾਂ ਪਹਿਲਾਂ 'ਨਿਬੰਧ' ਤੇ 'ਲੇਖ' ਦੇ ਸਰੂਪ ਬਾਰੇ ਜਾਣਾਂਗੇ ਅਤੇ ਅੰਤ ਵਿੱਚ ਇਹਨਾਂ ਵਿਚਲੇ ਸੂਖਮ ਨਿਖੇੜ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਕਰਾਂਗੇ।
ਆਧੁਨਿਕ ਵਾਰਤਕ ਵਿੱਚ ਨਿਬੰਧ ਦਾ ਵਿਸ਼ੇਸ਼ ਸਥਾਨ ਹੈ। ਨਿਬੰਧ ਦੀ ਪਰੰਪਰਾ ਪ੍ਰਾਚੀਨ ਸਮੇਂ ਤੋਂ ਚੱਲੀ ਆਉਂਦੀ ਹੈ। ਪਰ ਪ੍ਰਾਚੀਨ ਅਤੇ ਆਧੁਨਿਕ ਨਿਬੰਧ ਦੋਵੇਂ ਵੱਖੋ ਵੱਖਰੇ ਹਨ।
ਨਿਬੰਧ ਸ਼ਬਦ ਸੰਸਕ੍ਰਿਤ ਦੇ ਮੂਲ ਧਾਤੂ 'ਬੰਧ' ਨਾਲ 'ਨਿ' ਅਗੇਤਰ ਲਗਾ ਕੇ ਬਣਿਆ ਹੈ। ਜਿਸਦਾ ਅਰਥ ਹੈ ਬੰਨ੍ਹਣਾ, ਰੋਕਣਾ, ਸੰਗ੍ਰਹਿਤ ਕਰਨਾ, ਤਰਤੀਬ ਵਿੱਚ ਰੱਖਣਾ । ਪ੍ਰਾਚੀਨ ਕਾਲ ਵਿੱਚ ਜਦੋਂ ਕਾਗਜ਼ ਅੱਜ ਵਾਂਗ ਮੌਜੂਦ ਨਹੀਂ ਸੀ ਤਾਂ ਲੇਖਕ ਭੋਜ ਪੱਤਰਾਂ ਉੱਤੇ ਲਿਖ ਕੇ ਉਨ੍ਹਾਂ ਨੂੰ ਕਿਸੇ ਤਰਤੀਬ ਵਿੱਚ ਚੰਗੀ ਤਰ੍ਹਾਂ ਬੰਨ੍ਹ/ਪਰੋ ਦਿੰਦੇ ਸਨ। ਇਸ ਬੰਨ੍ਹਣ ਪ੍ਰਕਿਰਿਆ ਨੂੰ 'ਨਿਬੰਧਨ' ਅਤੇ ਬੰਨੀ ਹੋਈ ਰਚਨਾ ਨੂੰ 'ਨਿਬੰਧ' ਕਿਹਾ ਜਾਂਦਾ ਸੀ। ਪੁਰਾਤਨ ਸਾਹਿਤ ਵਿੱਚ ਨਿਬੰਧ ਦੀ ਰਚਨਾ ਪਦ ਅਤੇ ਗਦ ਦੋਵਾਂ ਰੂਪਾਂ ਵਿੱਚ ਹੀ ਹੁੰਦੀ ਸੀ। ਕਾਵਿ ਸ਼ਾਸਤਰ ਦੇ ਸਿਧਾਂਤਕਾਰਾਂ ਵਿੱਚੋਂ ਵਾਮਨ ਨੇ ਗਦਾਤਮਕ ਅਤੇ ਪਦਾਤਮਕ ਦੋ ਤਰ੍ਹਾਂ ਦੇ ਕਾਵਿ ਗ੍ਰੰਥਾਂ ਦੇ ਦੋ ਪ੍ਰਕਾਰ ਮੰਨੇ ਹਨ - ਅਨਿਬੰਧ ਅਤੇ ਨਿਬੰਧ। ਅਨਿਬੰਧ ਮੁਕਤਕ ਰਚਨਾ ਨੂੰ ਕਹਿੰਦੇ ਹਨ ਅਤੇ ਨਿਬੰਧ ਪ੍ਰਬੰਧ ਰਚਨਾ ਨੂੰ।"
ਆਧੁਨਿਕ ਨਿਬੰਧ ਪ੍ਰਾਚੀਨ ਨਿਬੰਧ ਨਾਲੋਂ ਬਿਲਕੁਲ ਨਵੀਨ ਹੈ। ਨਿਬੰਧ ਦਾ ਇਹ ਆਧੁਨਿਕ ਰੂਪ ਪੱਛਮ ਦੀ ਦੇਣ ਹੈ। ਇਹ ਅੰਗਰੇਜ਼ੀ ਭਾਸ਼ਾ ਦੇ Essay ਸ਼ਬਦ ਦਾ ਅਨੁਵਾਦ ਹੈ। ਆਧੁਨਿਕ ਨਿਬੰਧ ਤੋਂ ਭਾਵ ਚੰਗੀ ਤਰ੍ਹਾਂ ਗੁੰਦੀ ਸਵਾਰੀ ਅਤੇ ਤਰਤੀਬ ਬੱਧ ਕੀਤੀ ਰਚਨਾ ਤੋਂ ਹੈ। ਨਿਬੰਧ ਵਿੱਚ ਨਿਬੰਧਕਾਰ ਦੇ ਆਪੇ ਦੀ ਸ਼ਮੂਲੀਅਤ ਮਹੱਤਵਪੂਰਣ ਹੁੰਦੀ ਹੈ। ਕਿਉਂਕਿ ਨਿਬੰਧ ਵਿੱਚ ਨਾ ਤਾਂ ਸ਼ਾਸਤਰਾਂ ਦਾ ਰੁੱਖਾ ਗਿਆਨ ਹੁੰਦਾ ਹੈ ਅਤੇ ਨਾ ਹੀ ਨਿਰੋਲ ਕਲਪਨਾਵਾਂ ਦਾ। ਨਿਬੰਧਕਾਰ ਦੇ ਆਪੇ ਨਾਲੋਂ ਟੁੱਟੀਆਂ ਚੋਰੀ ਕੀਤੀਆਂ ਭਾਵਨਾਵਾਂ ਦੀ ਨਿਬੰਧ ਵਿੱਚ ਕੋਈ ਥਾਂ ਨਹੀਂ। ਨਿਬੰਧ ਦੇ ਕੇਂਦਰ ਵਿੱਚ ਗਿਆਨ ਦੀ ਮੌਜੂਦਗੀ ਹੈ। ਇਹ ਕਲਪਨਾ ਦੇ ਸੰਸਾਰ ਤੋਂ ਦੂਰ ਜੀਵਨ ਦੀਆਂ ਠੋਸ ਸਚਾਈਆਂ ਨਾਲ ਵਾਕਫ਼ੀਅਤ ਕਰਵਾ ਕੇ ਪਾਠਕ ਦੇ ਗਿਆਨ ਵਿੱਚ ਵਾਧਾ ਕਰਦਾ ਹੈ। ਨਿਬੰਧ ਨੂੰ ਇਕ ਪਰਿਭਾਸ਼ਾ ਵਿੱਚ ਬੰਨਣਾ ਹੋਵੇ ਤਾਂ ਆਸ਼ਾ ਨੰਦ ਵੋਹਰਾ ਅਨੁਸਾਰ- "ਨਿਬੰਧ ਗਦ ਵਿਧਾਨ ਦਾ ਉਹ ਰੂਪ ਹੈ ਜਿਸ ਵਿੱਚ ਸੰਸਾਰ ਦੇ ਕਿਸੇ ਵੀ ਪਦਾਰਥ ਜਾਂ ਪ੍ਰਸੰਗ ਨੂੰ ਵਿਸ਼ੈ ਦੇ ਅਨੁਰੂਪ ਤੇ ਸੁਚੱਜੀ ਸ਼ੈਲੀ ਵਿੱਚ ਅਭਿਵਿਅਕਤ ਕੀਤਾ ਜਾ ਸਕਦਾ ਹੈ, ਅਤੇ ਉਸ ਵਿੱਚ ਲੇਖਕ ਦੀ ਸ਼ਖ਼ਸੀਅਤ ਲਾਜ਼ਮੀ ਤੌਰ ਤੇ ਝਲਕਣੀ ਚਾਹੀਦੀ ਹੈ।"
ਲੇਖ ਇਕ ਅਜਿਹਾ ਲਿਖਤ ਕਾਰਜ ਹੁੰਦਾ ਹੈ ਜੋ ਇਕ ਪ੍ਰਿੰਟ ਜਾਂ ਇਲੈਕਟ੍ਰਾਨਿਕ ਮਾਧਿਅਮ ਵਿੱਚ ਪ੍ਰਕਾਸ਼ਤ ਹੁੰਦਾ ਹੈ। ਖ਼ਬਰਾਂ, ਖੋਜ ਨਤੀਜੇ, ਅਕਾਦਮਿਕ ਵਿਸ਼ਲੇਸ਼ਣ ਜਾਂ ਬਹਿਸ (ਜਿਵੇਂ ਨਾਰੀਵਾਦ ਬਾਰੇ ਦੋ ਜਾਂ ਵੱਧ ਚਿੰਤਕਾਂ ਦਾ ਆਪਸੀ ਵਾਦ ਵਿਵਾਦ) ਆਦਿ ਲੇਖ ਦੀ ਸ਼੍ਰੇਣੀ ਵਿਚ ਆਉਂਦੇ ਹਨ।[1] ਨਿਬੰਧ ਵਾਂਗ ਲੇਖ ਵਿਸ਼ੈ ਖੇਤਰ ਪੱਖੋਂ ਅਸੀਮਤਾ, ਆਕਾਰ ਪੱਖੋਂ ਸੰਜਮਤਾ ਤੇ ਸੰਖੇਪਤਾ ਦੇ ਗੁਣਾ ਦਾ ਧਾਰਨੀ ਹੁੰਦਾ ਹੈ ਅਤੇ ਛੋਹੇ ਗਏ ਵਿਸ਼ੇ ਦੇ ਵਿਭਿੰਨ ਪਹਿਲੂਆਂ ਦਾ ਨਿਰੂਪਣ ਕਰਦਾ ਹੈ ਪਰ ਅਜਿਹਾ ਕਰਦਿਆਂ ਲੇਖਕ ਦੀ ਸ਼ਖ਼ਸੀਅਤ ਨਿਬੰਧ ਦੇ ਮੁਕਾਬਲਤਨ ਗ਼ੈਰ-ਹਾਜ਼ਰ ਰਹਿੰਦੀ ਹੈ। ਲੇਖਕ ਇਕ ਵਿਥ ਤੇ ਖਲੋਕੇ ਵਿਸ਼ੇ ਬਾਬਤ ਆਪਣੇ ਵਿਚਾਰਾਂ ਨੂੰ ਦਰਜ ਕਰਦਾ ਹੈ। ਕਲਾਤਮਕਤਾ ਦਾ ਗੁਣ ਨਿਬੰਧ ਦੀ ਨਿਸਬਤ ਲੇਖ ਵਿਚ ਘੱਟ ਹੁੰਦਾ ਹੈ।
ਹੁਣ ਅਸੀਂ ਉਪਰੋਕਤ ਚਰਚਾ ਅਧਾਰਿਤ ਹੇਠਾਂ ਕੁਝ ਅੰਤਰ ਦੇ ਸਕਦੇ ਹਾਂ ਜੋ ਨਿਬੰਧ ਅਤੇ ਲੇਖ ਦੀ ਸ਼ਨਾਖ਼ਤ ਵਿਚ ਸਹਾਈ ਹੋ ਸਕਦੇ ਹਨ-
This article uses material from the Wikipedia ਪੰਜਾਬੀ article ਨਿਬੰਧ ਅਤੇ ਲੇਖ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.