ਦੁਨੀਆ ਦਾ ਇਤਿਹਾਸ

ਵਿਸ਼ਵ ਦਾ ਇਤਿਹਾਸ (ਜਾਂ ਮਾਨਵਤਾ ਦਾ ਇਤਿਹਾਸ), ਜਿਸਦੀ ਸ਼ੁਰੂਆਤ ਪੱਥਰ ਯੁੱਗ (ਪੈਲਿਓਲਿਥਕ) ਵਿੱਚ ਸ਼ੁਰੂ ਹੁੰਦੀ ਹੈ। ਇਹ ਪ੍ਰਿਥਵੀ ਗ੍ਰਹਿ ਦੇ ਇਤਿਹਾਸ (ਇਸ ਵਿੱਚ ਭੂ-ਗਰਭ ਦਾ ਇਤਿਹਾਸ ਅਤੇ ਇਨਸਾਨ ਪੂਰਵ ਸਮੇਂ ਦਿਆਂ ਜੈਵਿਕ ਪ੍ਰਜਾਤੀਆਂ ਸ਼ਾਮਿਲ ਹਨ) ਤੋਂ ਅਲੱਗ ਹੈ ਅਤੇ ਇਸ ਵਿੱਚ ਪ੍ਰਚੀਨ ਕਾਲ ਤੋਂ ਲੈ ਕੇ ਹੁਣ ਤੱਕ ਦੇ ਪੁਰਾਤਾਤਵਿਕ ਅਤੇ ਲਿਖੇ ਹੋਏ ਰਿਕਾਰਡਾਂ ਦਾ ਅਧਿਐਨ ਸ਼ਾਮਿਲ ਹੈ। ਪ੍ਰਚੀਨ ਰਿਕਾਰਡ ਇਤਿਹਾਸ ਦੀ ਸ਼ੁਰੂਆਤ ਲਿਖਣ ਕਲਾ ਦੀ ਕਾਢ ਤੋਂ ਸੂਰੂ ਹੁੰਦੀ ਹੈ। ਹਾਲਾਂਕਿ ਸੱਭਿਅਤਾ ਦੀਆਂ ਜੜ੍ਹਾਂ ਲਿਖਣ ਕਲਾ ਦੀ ਕਾਢ ਤੋਂ ਵੀ ਜ਼ਿਆਦਾ ਪੁਰਾਣੀਆਂ ਹਨ। ਪੂਰਵ-ਇਤਿਹਾਸਕ ਸ਼ੁਰੂਆਤੀ ਪੱਥਰ ਯੁੱਗ (ਪਾਸ਼ਣ ਕਾਲ) ਨਾਲ ਹੁੰਦੀ ਹੈ ਅਤੇ ਉਸ ਤੋਂ ਬਾਅਦ ਨਵਾਂ ਪੱਥਰ ਯੁੱਗ (ਨਿਓਲਿਥਕ) ਅਤੇ ਉਪਜਾਊ ਅਰੱਧਚੰਦਰ ਵਿੱਚ ਖੇਤੀਬਾੜੀ ਕ੍ਰਾਂਤੀ (8000 ਅਤੇ 5000 ਈਃ ਪੂਃ ਦੇ ਵਿਚਕਾਰ) ਆਉਂਦੇ ਹਨ। ਨਵ ਪੱਥਰ ਯੁੱਗ ਕ੍ਰਾਂਤੀ (ਨਿਓਲਿਥਕ ਕ੍ਰਾਂਤੀ) ਨਾਲ ਮਾਨਵ ਇਤਿਹਾਸ ਵਿੱਚ ਕਾਫੀ ਬਦਲਾਅ ਆਇਆ ਅਤੇ ਮਾਨਵ ਨੇ ਇੱਕ ਵਿਵਸਥਿਤ ਢੰਗ ਨਾਲ ਖੇਤੀਬਾੜੀ ਅਤੇ ਜੀਵ ਜੰਤੂਆਂ ਦਾ ਪਾਲਣ-ਪੋਸ਼ਣ ਕਰਨਾ ਸ਼ੁਰੂ ਕੀਤਾ। ਖੇਤੀਬਾੜੀ ਦੇ ਵਿਕਾਸ ਨਾਲ ਕਾਫੀ ਇਨਸਾਨਾਂ ਨੇ ਖਾਨਾਬਦੋਸ਼ ਜੀਵਨ ਛੱਡ ਕੇ ਸਥਾਈ ਆਬਾਦੀਆਂ ਵਿੱਚ ਇੱਕ ਕਿਸਾਨ ਦੇ ਤੌਰ 'ਤੇ ਜੀਵਨ ਆਰੰਭ ਕੀਤਾ। ਕੁਝ ਥਾਵਾਂ, ਜਿਵੇਂ ਕਿ ਸੁੰਨਸਾਨ ਖੇਤਰ ਜਿੱਥੇ ਖੇਤੀਬਾੜੀ ਯੋਗ ਪੌਦਿਆਂ ਦੀ ਕਿਸਮਾਂ ਦੀ ਘਾਟ ਸੀ, ਖਾਨਾਬਦੌਸ਼ ਜੀਵਨ ਜਾਰੀ ਰਿਹਾ। ਪਰ ਕਿਸਾਨੀ ਦੁਆਰਾ ਪ੍ਰਦਾਨ ਮੁਕਾਬਲਾਤਨ ਸੁਰੱਖਿਆ ਅਤੇ ਉਤਪਾਦਨ ਵਿੱਚ ਵਾਧੇ ਦੇ ਕਾਰਨ ਮਾਨਵ ਕਬੀਲਿਆਂ ਦਾ ਹੋਰ ਵੀ ਵੱਡੀਆਂ ਇਕਾਈਆਂ ਵਿੱਚ ਵਿਕਾਸ ਹੁੰਦਾ ਰਿਹਾ। ਪਰਿਵਾਹਨ ਦੇ ਸਾਧਨਾਂ ਵਿੱਚ ਤਰੱਕੀ ਨੇ ਵੀ ਇਸ ਵਿਕਾਸ ਵਿੱਚ ਹਿੱਸਾ ਪਾਇਆ।

ਦੁਨੀਆ ਦਾ ਇਤਿਹਾਸ
ਵਿਸ਼ਵ ਜਨਸੰਖਿਆ, 10,000 ਈਃ ਪੂਃ ਤੌਂ 2,000 ਈਃ ਤੱਕ। ਜੰਨਸੰਖਿਆ ਪੈਮਾਨਾ ਲੋਗਰਿਥਮਕ ਹੈ।

ਜਿਵੇਂ-ਜਿਵੇਂ ਖੇਤੀਬਾੜੀ ਦਾ ਵਿਕਾਸ ਹੋਇਆ, ਅਨਾਜ ਦੇ ਖੇਤੀ ਹੋਰ ਵੀ ਜਟਿਲ ਹੁੰਦੀ ਗਈ ਅਤੇ ਪੈਦਾਵਾਰ ਕਾਲ ਦੇ ਵਿਚਕਾਰ ਵਾਲੇ ਸਮੇਂ ਲਈ ਅਨਾਜ ਜਮਾਂ ਕਰਨ ਲਈ ਮਜਦੂਰੀ ਵੰਡ ਸ਼ੁਰੂ ਹੋ ਗਈ। ਮਜਦੂਰੀ ਵੰਡ ਨੇ ਅਰਾਮਦਾਈਕ ਜਿੰਦਗੀ ਜਿਉਣ ਵਾਲੇ ਉੱਚ ਵਰਗ ਅਤੇ ਸ਼ਹਿਰਾਂ ਦੇ ਵਿਕਾਸ ਨੂੰ ਜਨਮ ਦਿੱਤਾ। ਮਾਨਵ ਸਮਾਜ ਦੇ ਵਧ ਰਹੇ ਗੁਝੰਲਪਣ ਨੇ ਲਿਖਣ ਅਤੇ ਲੇਖਾ ਜੋਖ ਦੇ ਪ੍ਰਬੰਧ ਨੂੰ ਜ਼ਰੂਰੀ ਬਣਾ ਦਿੱਤਾ। ਨਦੀਆਂ ਅਤੇ ਝੀਲਾਂ ਦੇ ਕੰਢਿਆਂ 'ਤੇ ਕਈ ਸ਼ਹਿਰਾਂ ਦਾ ਵਿਕਾਸ ਹੋਇਆ। ਲਗਪਗ some of the first prominent, well-developed settlements had arisen in Mesopotamia, on the banks of ਮਿਸਰ ਦੀ ਨੀਲ ਨਦੀ, ਦੇ ਕੰਢੇ ਅਤੇ ਸਿੰਧੂ ਨਦੀ ਘਾਟੀ ਵਿੱਚ ਘੱਟੋ-ਘੱਟ 3000 ਈਃ ਪੂਃ ਵਿੱਚ ਮੈਸੋਪੋਤਾਮਿਯਾ ਵਿੱਚ ਵਿਸ਼ਵ ਦੇ ਕੁਝ ਸਭ ਤੋਂ ਪਹਿਲੇ ਮੁੱਖ ਅਤੇ ਚੰਗੀ ਤਰ੍ਹਾਂ ਵਿਕਿਸਤ ਬਸਤੀਆਂ ਦਾ ਵਿਕਾਸ ਹੋਇਆ। ਸਮਾਨ ਪ੍ਰਕਾਰ ਦੀਆਂ ਸੱਭਿਆਤਾਵਾਂ ਦਾ ਵਿਕਾਸ ਸ਼ਾਇਦ ਚੀਨ ਦੀਆਂ ਵੱਡੀਆਂ ਨਦੀਆਂ ਦੇ ਕੰਢਿਆਂ ਤੇ ਹੋਇਆ, ਪਰ ਇਥੇ ਵਿਆਪਕ ਸ਼ਹਿਰੀ ਨਿਰਿਮਾਣ ਦੇ ਪੁਰਾਤਤਵ ਸਬੂਤਾਂ ਤੋਂ ਇਹ ਗੱਲ ਚੰਗੀ ਤਰਾਂ ਸਾਬਿਤ ਨਹੀਂ ਹੁੰਦੀ।

ਪੁਰਾਣੀ ਦੁਨੀਆ (ਖਾਸ ਕਰ ਯੂਰਪ ਅਤੇ ਮੈਡੀਟੇਰੀਅਨ) ਦੇ ਇਤਿਹਾਸ ਨੂੰ ਆਮ ਤੌਰ 'ਤੇ 476 ਈਸਵੀ ਤੱਕ ਪ੍ਰਾਚੀਨ ਇਤਿਹਾਸ (ਜਾਂ "ਪੁਰਾਤਨਤਾ"); 5ਵੀ ਸਦੀ ਤੋਂ 15ਵੀ ਸਦੀ ਤੱਕ ਮੱਧ ਕਾਲ (ਜਾਂ "ਪੋਸਟ ਕਲਾਸੀਕਲ ਸਮਾਂ"), ਜਿਸ ਵਿੱਚ ਇਸਲਾਮੀ ਸੁਨਿਹਰਾ ਕਾਲ (750 ਈਃ – 1258 ਈਃ) ਅਤੇ ਸ਼ੁਰੂਆਤੀ ਯੂਰਪੀ ਪੂਨਰ ਜਾਗਰਣ (ਲੱਗਭਗ 1300 ਈਃ ਵਿੱਚ ਆਰੰਭ) ਸ਼ਾਮਿਲ ਹਨ। 15ਵੀ ਸਦੀ ਤੋਂ ਲੇ ਕੇ 18ਵੀ ਸਦੀ ਦੇ ਅੰਤ ਤੱਕ ਸ਼ੁਰੂਆਤੀ ਆਧੁਨਿਕ ਕਾਲ, ਜਿਸ ਵਿੱਚ ਪ੍ਰਬੁੱਧਤਾ ਦਾ ਯੁੱਗ ਸ਼ਾਮਿਲ ਹੈ; ਅਤੇ ਉਦਯੋਗਿਕ ਕ੍ਰਾਂਤੀ ਤੋਂ ਲੇ ਕੇ ਹੁਣ ਤੱਕ ਭੂਤ ਪੂਰਵ ਅਧੁਨਿਕ ਕਾਲ, ਜਿਸ ਵਿੱਚ ਸਮਕਾਲੀ ਇਤਿਹਾਸ ਸ਼ਾਮਿਲ ਹੈ, ਵਿੱਚ ਵੰਡਿਆਂ ਜਾਂਦਾ ਹੈ। ਪ੍ਰਾਪ੍ਰ ਨਿਕਟ ਪੂਰਵ, ਪ੍ਰਾਚੀਨ ਯੂਨਾਨ (ਗਰੀਕ), ਅਤੇ ਪ੍ਰਾਪ੍ਰ ਰੋਮ ਪੁਰਤਨਤਾ ਦੇ ਸਮੇਂ ਵਿੱਚ ਆਉਂਦੇ ਹਨ।

ਪੁਰਾਣੀ ਦੁਨੀਆਂ, ਪ੍ਰਾਚੀਨ ਚੀਨ ਅਤੇ ਪ੍ਰਾਚੀਨ ਭਾਰਤ ਮਿਲਾ ਕੇ, ਤੋਂ ਬਾਹਰ ਇਤਿਹਾਸ ਦਾ ਵਿਕਾਸ ਵੱਖਰੇ ਤਰੀਕੇ ਨਾਲ ਹੋਇਆ। ਹਲਾਂਕਿ 18ਵੀ ਤੱਕ, ਵਿਆਪਕ ਵਿਸ਼ਵ ਵਪਾਰ ਅਤੇ ਉਪਨਿਵੇਸ਼ਨ ਦੇ ਕਾਰਨ, ਅਧਿਕਾਂਸ਼ ਸੱਭਿਆਤਾਵਾਂ ਦੇ ਇਤਿਹਾਸ ਕਾਫੀ ਹੱਦ ਤੱਕ ਇੱਕ ਦੂਸਰੇ ਵਿੱਰ ਰਲ ਗਏ (ਦੇਖੋ ਵਿਸ਼ਵਿਕਰਨ). ਆਖਰੀ ਇੱਕ ਚੌਥਾਈ ਹਜ਼ਾਰ-ਸਾਲ ਵਿੱਚ, ਜਨਸੰਖਿਆ, ਗਿਆਨ, ਤਕਨਾਲੋਜੀ, ਕਾਮਰਸ, ਹੱਥਿਆਰਾਂ ਦੇ ਮਾਰੂਪਣ ਅਤੇ ਵਾਤਾਵਰਣ ਪਤਨ ਦੇ ਵਾਧੇ ਦੀ ਦਰ ਵਿੱਚ ਭਾਰੀ ਤੀਵਰਤਾ ਆਈ ਹੈ, ਜਿਸ ਨੇ ਇਸ ਗ੍ਰਹਿ ਦੇ ਮਾਨਵ ਸਮਾਜ ਲਈ ਕਈ ਮੌਕਾ ਅਤੇ ਸੰਕਟ ਪੈਦਾ ਕਰ ਦਿੱਤੇ ਹਨ।

ਹਵਾਲੇ

ਹੋਰ ਜਾਣਕਾਰੀ

ਬਾਹਰੀ ਕੜੀਆਂ

Tags:

🔥 Trending searches on Wiki ਪੰਜਾਬੀ:

ਪੰਜਾਬ , ਪੰਜਾਬੀ ਅਤੇ ਪੰਜਾਬੀਅਤਆਧੁਨਿਕ ਪੰਜਾਬੀ ਸਾਹਿਤਪੀ ਵੀ ਨਰਸਿਮਾ ਰਾਓਮੁਹਾਰਨੀਸਤਲੁਜ ਦਰਿਆਸਾਹਿਤ ਅਤੇ ਮਨੋਵਿਗਿਆਨਪੰਜਾਬੀ ਨਾਵਲਾਂ ਦੀ ਸੂਚੀਵਪਾਰਸਮਕਾਲੀ ਪੰਜਾਬੀ ਸਾਹਿਤ ਸਿਧਾਂਤਪੰਜ ਬਾਣੀਆਂਪੋਲਟਰੀਅਡਵੈਂਚਰ ਟਾਈਮਅਰਦਾਸਸੱਪਹੁਸਤਿੰਦਰਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਲੋਕ ਮੇਲੇਮੱਛਰਭਾਰਤੀ ਜਨਤਾ ਪਾਰਟੀਬੁਖ਼ਾਰਾਦਿਵਾਲੀਪ੍ਰਗਤੀਵਾਦਭਗਤੀ ਸਾਹਿਤ ਦਾ ਆਰੰਭ ਅਤੇ ਭਗਤ ਰਵਿਦਾਸਗੁਰਮੇਲ ਸਿੰਘ ਢਿੱਲੋਂਕਰਨ ਔਜਲਾਛੰਦਪੰਜਾਬ ਦੇ ਲੋਕ ਸਾਜ਼ਮਕਰਕੁਤਬ ਮੀਨਾਰਸਿੰਘ ਸਭਾ ਲਹਿਰਬੌਧਿਕ ਸੰਪਤੀਅਮਰ ਸਿੰਘ ਚਮਕੀਲਾਗੁਰੂ ਅੰਗਦਛਪਾਰ ਦਾ ਮੇਲਾਗੁਰਦੁਆਰਾ ਟਾਹਲੀ ਸਾਹਿਬ(ਸੰਤੋਖਸਰ)ਭਾਈ ਘਨੱਈਆਭਾਰਤੀ ਉਪ ਮਹਾਂਦੀਪ ਵਿੱਚ ਔਰਤਾਂ ਦਾ ਇਤਿਹਾਸਹਿਮਾਲਿਆਪੰਜਾਬ, ਭਾਰਤਸਵਿੰਦਰ ਸਿੰਘ ਉੱਪਲਨਿਰਵੈਰ ਪੰਨੂਕਣਕਦਸਵੰਧਸੁਖਮਨੀ ਸਾਹਿਬਘੋੜਾ2024 ਭਾਰਤ ਦੀਆਂ ਆਮ ਚੋਣਾਂਮਾਝੀਕੁਲਦੀਪ ਮਾਣਕਸੰਤ ਅਤਰ ਸਿੰਘਆਧੁਨਿਕ ਪੰਜਾਬੀ ਕਵਿਤਾਪ੍ਰੋਫ਼ੈਸਰ ਮੋਹਨ ਸਿੰਘਧਰਮਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਮਦਰੱਸਾਗ਼ਜ਼ਲਰੋਸ਼ਨੀ ਮੇਲਾਹਰਪਾਲ ਸਿੰਘ ਪੰਨੂਸ਼ਸ਼ਾਂਕ ਸਿੰਘਭਾਸ਼ਾਸ਼ਬਦ-ਜੋੜਭਾਈ ਤਾਰੂ ਸਿੰਘਗ਼ੁਲਾਮ ਜੀਲਾਨੀਮੰਗਲ ਪਾਂਡੇਵਾਰਤਕਦਲੀਪ ਸਿੰਘਰੋਮਾਂਸਵਾਦੀ ਪੰਜਾਬੀ ਕਵਿਤਾਲੋਕ ਸਾਹਿਤਦੂਜੀ ਸੰਸਾਰ ਜੰਗਸੂਚਨਾ ਤਕਨਾਲੋਜੀਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਨਾਦਰ ਸ਼ਾਹਜਗਜੀਤ ਸਿੰਘਸਦੀਜਸਵੰਤ ਸਿੰਘ ਖਾਲੜਾਡਾ. ਜਸਵਿੰਦਰ ਸਿੰਘਗੁਰਦਾਸਪੁਰ ਜ਼ਿਲ੍ਹਾਸਾਮਾਜਕ ਮੀਡੀਆ🡆 More