ਦਾਰਜੀਲਿੰਗ

ਦਾਰਜੀਲਿੰਗ ਭਾਰਤ ਦਾ ਇੱਕ ਮੁੱਖ ਸੈਰ-ਸਪਾਟਾ ਕੇਂਦਰ ਹੈ, ਜਿਹੜਾ ਪੱਛਮੀ ਬੰਗਾਲ ਵਿੱਚ ਸਥਿਤ ਇੱਕ ਵਧੀਆ ਅਤੇ ਖ਼ੂਬਸੂਰਤ ਨਗਰ ਹੈ। ਕੁਦਰਤ ਦੇ ਕ੍ਰਿਸ਼ਮਿਆਂ ਨਾਲ ਭਰਪੂਰ ਸਥਾਨ ਹੈ। ਸ਼ਹਿਰ ਦਾ 'ਦਾਰਜੀਲਿੰਗ' ਨਾਂਅ ਦੋ ਸ਼ਬਦਾਂ ਦੋਰਜੇ (ਓਲਾ ਜਾਂ ਉੱਪਲ) ਤੇ ਲਿੰਗ (ਸਥਾਨ) ਦੇ ਮਿਲਾਪ ਨਾਲ ਹੋਇਆ, ਜਿਸ ਦਾ ਸ਼ਬਦੀ ਅਰਥ 'ਠੰਢੀ ਜਗ੍ਹਾ' ਹੈ। ਇਸ ਥਾਂ ਦੀ ਖੋਜ ਉਸ ਵੇਲੇ ਹੋਈ ਜਦੋਂ ਨਿਪਾਲ ਯੁੱਧ ਦੌਰਾਨ ਬਰਤਾਨਵੀ ਸੈਨਿਕਾਂ ਦੀ ਇੱਕ ਟੁਕੜੀ ਸਿੱਕਮ ਜਾਣ ਲਈ ਛੋਟਾ ਰਸਤਾ ਲੱਭ ਰਹੀ ਸੀ ਤਾਂ ਇੱਥੋਂ ਦਾ ਠੰਢਾ ਵਾਤਾਵਰਨ ਅਤੇ ਬਰਫ਼ਬਾਰੀ ਦੇਖ ਕੇ ਅੰਗਰੇਜ਼ ਕਾਫ਼ੀ ਪ੍ਰਭਾਵਿਤ ਹੋਏ, ਜਿਸਦੇ ਕਾਰਨ ਬਰਤਾਨਵੀ ਲੋਕ ਇੱਥੇ ਹੌਲੀ-ਹੌਲੀ ਵੱਸਣ ਲੱਗੇ। ਸ਼ੁਰੂ ਵਿੱਚ ਦਾਰਜੀਲਿੰਗ ਸਿੱਕਮ ਦਾ ਹੀ ਇੱਕ ਹਿੱਸਾ ਸੀ। ਬਾਅਦ ਵਿੱਚ ਇਸ ਉੱਤੇ ਭੂਟਾਨ ਨੇ ਕਬਜ਼ਾ ਕਰ ਲਿਆ, ਪਰ ਕੁਝ ਸਮੇਂ ਬਾਅਦ ਸਿੱਕਮ ਨੇ ਇਸ ਉੱਤੇ ਦੁਬਾਰਾ ਕਬਜ਼ਾ ਕਰ ਲਿਆ। ਵਰਤਮਾਨ ਸਮੇਂ ਵਿੱਚ ਦਾਰਜੀਲਿੰਗ ਪੱਛਮੀ ਬੰਗਾਲ ਦਾ ਇੱਕ ਹਿੱਸਾ ਹੈ। ਇਹ ਸ਼ਹਿਰ ਕਰੀਬ 3149 ਵਰਗ ਕਿਲੋਮੀਟਰ ਦੇ ਇਲਾਕੇ ਵਿੱਚ ਫ਼ੈਲਿਆ ਹੋਇਆ ਹੈ। ਇਸ ਦਾ ਉੱਤਰੀ ਹਿੱਸਾ ਨਿਪਾਲ ਅਤੇ ਸਿੱਕਮ ਨਾਲ ਜੁੜਿਆ ਹੋਇਆ ਹੈ। ਇਹ ਸ਼ਹਿਰ ਪਹਾੜ ਦੀ ਉੱਚਾਈ ਉੱਤੇ ਸਥਿਤ ਹੈ, ਜਿੱਥੇ ਸੜਕਾਂ ਦਾ ਜਾਲ ਵਿਛਿਆ ਹੋਇਆ ਹੈ। ਉੱਥੇ ਸਥਿਤ ਪੁਰਾਤਨ ਇਮਾਰਤਾਂ ਵੀ ਵੇਖਣਯੋਗ ਹਨ। ਇੱਥੋਂ ਦੇ ਲੋਕਾਂ ਘਰ ਜ਼ਿਆਦਾਤਰ ਕੰਕਰੀਟ ਦੇ ਹਨ, ਜਿਹਨਾਂ ਦੀਆਂ ਛੱਤਾਂ ਟੀਨ ਅਤੇ ਲੱਕੜ ਨਾਲ ਬਣੀਆਂ ਹੁੰਦੀਆਂ ਹਨ। ਦਾਰਜੀਲਿੰਗ ਦੀਆਂ ਉੱਚੀਆਂ-ਉੱਚੀਆਂ ਤੇ ਦਿਲਕਸ਼ ਪਹਾੜੀਆਂ ਹਨ।

ਦਾਰਜੀਲਿੰਗ
The Queen of hills
Municipality
A panoramic view of a hill range. The upper portions of the nearer hillsides have tiled houses, while the farther hillsides and the lower portions of the nearer ones are covered with green bushes. A few coniferous trees are scattered throughout.
ਦਾਰਜੀਲਿੰਗ ਦਾ ਦ੍ਰਿਸ਼ ਹੈਪੀ ਵੈਲੀ ਟੀ ਐਸਟੇਟ ਤੋਂ
ਦੇਸ਼ਭਾਰਤ
ਰਾਜਪੱਛਮ ਬੰਗਾਲ
ਜ਼ਿਲ੍ਹਾਦਾਰਜੀਲਿੰਗ
ਸਰਕਾਰ
 • ਬਾਡੀਦਾਰਜੀਲਿੰਗ ਨਗਰਪਾਲਿਕਾ
ਖੇਤਰ
 • ਕੁੱਲ10.57 km2 (4.08 sq mi)
ਉੱਚਾਈ
2,050 m (6,730 ft)
ਆਬਾਦੀ
 (2011)
 • ਕੁੱਲ1,32,016
 • ਘਣਤਾ12,000/km2 (32,000/sq mi)
ਭਾਸ਼ਾਵਾਂ
 • ਸਥਾਨਿਕਨੇਪਾਲੀ, ਤਿੱਬਤੀ, ਕਿਰਾਂਤੀ, ਨੇਪਾਲ ਭਾਸ਼ਾ, Gurung, ਮਗਰ, ਭੂਟੀਆ, ਤਮਾਂਗ, ਲੇਪਚਾ
 • ਅਧਿਕਾਰਿਤਨੇਪਾਲੀ ਅਤੇ ਅੰਗਰੇਜ਼ੀ
ਸਮਾਂ ਖੇਤਰਯੂਟੀਸੀ+5:30 (IST)
PIN
734101
ਟੈਲੀਫੋਨ ਕੋਡ0354
ਵਾਹਨ ਰਜਿਸਟ੍ਰੇਸ਼ਨWB-76 WB-77
ਲੋਕ ਸਭਾ ਹਲਕਾਦਾਰਜੀਲਿੰਗ
ਵਿਧਾਨ ਸਭਾ ਹਲਕਾਦਾਰਜੀਲਿੰਗ
ਵੈੱਬਸਾਈਟhttp://www.darjeelingmunicipality.org

ਪੁਰਾਤਨ ਅਸਥਾਨ

ਦਿਲਕਸ਼ ਤੇ ਪੁਰਾਤਨ ਥਾਂ ਜਿਹਨਾਂ ਵਿੱਚ ਸ਼ਾਕਿਆ ਮੱਠ, ਦੁਰਕ-ਥੰਬਟੇਨ-ਸਾਂਗਾਗ ਚੋਲਿੰਗ-ਮੱਠ, ਮਾਕਡੋਗ ਮੱਠ, ਜਪਾਨੀ ਮੰਦਿਰ (ਪੀਸ ਪੈਗੋਡਾ), ਘੁਮ-ਮੱਠ, ਟਾਈਗਰ ਹਿੱਲ, ਭੂਟਿਆ ਬਸਤੀ ਮੱਠ, ਤੇਂਜਿੰਗਸ ਲੇਗੇਸੀ, ਤਿੱਬਤੀਅਨ ਰਿਫ਼ਊਜੀ ਕੈਂਪ ਆਦਿ ਸ਼ਾਮਿਲ ਹਨ ਵੇਖਣਯੋਗ ਹਨ।

ਧਰਮ ਅਤੇ ਭਾਸ਼ਾ

ਦਾਰਜੀਲਿੰਗ ਵਿੱਚ ਜ਼ਿਆਦਾਤਰ ਲੋਕ ਬੁੱਧ ਧਰਮ ਨੂੰ ਮੰਨਦੇ ਹਨ। ਇੱਥੇ ਕਈ ਬੁੱਧ ਮੱਠ ਵੀ ਵੇਖਣ ਨੂੰ ਮਿਲ ਜਾਂਦੇ ਹਨ। ਇਸ ਤੋਂ ਇਲਾਵਾ ਇੱਥੇ ਨਿਪਾਲੀ, ਤਿੱਬਤੀ, ਬੰਗਾਲੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਬੋਲੀ ਜਾਂਦੀ ਹੈ।

ਮੌਸਮ

ਦਾਰਜੀਲਿੰਗ ਵਿੱਚ ਸਰਦੀ ਰੁੱਤ ਅਕਤੂਬਰ ਤੋਂ ਮਾਰਚ ਤੱਕ ਰਹਿੰਦੀ ਹੈ, ਜਿਸ ਦੌਰਾਨ ਇੱਥੋਂ ਦਾ ਮੌਸਮ ਜ਼ਿਆਦਾਤਰ ਠੰਢਾ ਹੁੰਦਾ ਹੈ। ਇੱਥੇ ਗਰਮੀ ਰੁੱਤ ਅਪਰੈਲ ਤੋਂ ਜੂਨ ਤੱਕ ਰਹਿੰਦੀ ਹੈ। ਇਸ ਵੇਲੇ ਦਾ ਮੌਸਮ ਮਾਮੂਲੀ ਠੰਢਕ ਵਾਲਾ ਹੁੰਦਾ ਹੈ। ਇੱਥੇ ਮੀਂਹ ਜੂਨ ਤੋਂ ਸਤੰਬਰ ਤੱਕ ਪੈਂਦਾ ਹੈ।

ਨੇੜੇ ਦਾ ਸਥਾਨ

ਇਹ ਥਾਂ ਦੇਸ਼ ਦੀ ਹਰੇਕ ਹਵਾਈ ਰਾਹ ਨਾਲ ਜੁੜਿਆ ਹੋਇਆ ਹੈ। ਇਹ ਬਾਗਡੋਗਰਾ ਤੋਂ 2 ਘੰਟੇ ਦੀ ਦੂਰੀ ਉੱਤੇ ਹੈ। ਨਿਊ ਜਲਪਾਈਗੁੜੀ ਰੇਲਵੇ ਸਟੇਸ਼ਨ ਨੇੜੇ ਹੈ। ਸਿਲੀਗੁੜੀ ਤੋਂ ਦਾਰਜੀਲਿੰਗ ਸ਼ਹਿਰ ਨੇੜੇ ਹਨ। ਇੱਥੇ 80 ਕਿਲੋਮੀਟਰ ਲੰਬੀ ਦਾਰਜੀਲਿੰਗ ਹਿਮਾਲੀਅਨ ਰੇਲਵੇ ਲਾਈਨ ਵੀ ਹੈ ਜਿਹੜੀ ਕਿ ਆਪਣੇ-ਆਪ ਵਿੱਚ ਮਨਮੋਹਕ ਨਮੂਨਾ ਹੈ, ਜਿਸ ਨੂੰ ਟੋਏ ਟਰੇਨ ਨਾਲ ਜਾਣਿਆ ਜਾਂਦਾ ਹੈ।

ਵਿਸ਼ਵ ਵਿਰਾਸਤ

ਯੂਨੈਸਕੋ ਨੇ ਇਸ ਨੂੰ ਵਿਸ਼ਵ ਵਿਰਾਸਤ ਸਥਾਨ ਦੀ ਸੂਚੀ ਵਿੱਚ ਸੰਨ 1999 ਵਿੱਚ ਸ਼ਾਮਿਲ ਕੀਤਾ ਸੀ।

ਚਾਹ ਉਤਪਾਦਨ ਲਈ ਮਸ਼ਹੂਰ

ਚਾਹ ਦੇ ਲਈ ਦਾਰਜੀਲਿੰਗ ਪੂਰੇ ਵਿਸ਼ਵ ਵਿੱਚ ਪ੍ਰਸਿੱਧ ਹੈ। ਕਿਹਾ ਜਾਂਦਾ ਹੈ ਕਿ ਡਾ: ਕੈਂਪਬੇਲ ਜਿਹੜਾ ਕਿ ਈਸਟ ਇੰਡੀਆ ਕੰਪਨੀ ਦੇ ਅਫ਼ਸਰ ਸੀ, ਨੇ ਪਹਿਲੀ ਵਾਰ ਲਗਭਗ ਸੰਨ 1830 ਦੇ ਵੇਲੇ ਆਪਣੇ ਬਾਗ ਵਿੱਚ ਚਾਹ ਦੇ ਬੀਜ ਲਗਾਏ ਸਨ। ਇੱਥੋਂ ਦੀ ਚਾਹ ਪੂਰੀ ਦੁਨੀਆ ਵਿੱਚ ਪ੍ਰਸਿੱਧ ਹੈ ਅਤੇ ਇਹੀ ਇਸ ਸ਼ਹਿਰ ਦਾ ਮੁੱਖ ਅਰਥ-ਤੰਤਰ ਹੈ।

ਹਵਾਲੇ

Tags:

ਦਾਰਜੀਲਿੰਗ ਪੁਰਾਤਨ ਅਸਥਾਨਦਾਰਜੀਲਿੰਗ ਧਰਮ ਅਤੇ ਭਾਸ਼ਾਦਾਰਜੀਲਿੰਗ ਮੌਸਮਦਾਰਜੀਲਿੰਗ ਨੇੜੇ ਦਾ ਸਥਾਨਦਾਰਜੀਲਿੰਗ ਵਿਸ਼ਵ ਵਿਰਾਸਤਦਾਰਜੀਲਿੰਗ ਚਾਹ ਉਤਪਾਦਨ ਲਈ ਮਸ਼ਹੂਰਦਾਰਜੀਲਿੰਗ ਹਵਾਲੇਦਾਰਜੀਲਿੰਗਪੱਛਮੀ ਬੰਗਾਲਭਾਰਤਭੂਟਾਨਸਿੱਕਮ

🔥 Trending searches on Wiki ਪੰਜਾਬੀ:

ਭੰਗਾਣੀ ਦੀ ਜੰਗਰੇਲਗੱਡੀਰਣਜੀਤ ਸਿੰਘ ਕੁੱਕੀ ਗਿੱਲਦੰਤ ਕਥਾਸਤਿ ਸ੍ਰੀ ਅਕਾਲਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਦਿੱਲੀ ਦੇ ਜ਼ਿਲ੍ਹਿਆਂ ਦੀ ਸੂਚੀਚਮਕੌਰ ਦੀ ਲੜਾਈਮੂਲ ਮੰਤਰਰਨੇ ਦੇਕਾਰਤਵਚਨ (ਵਿਆਕਰਨ)ਪੰਜਾਬੀ ਧੁਨੀਵਿਉਂਤਬੇਬੇ ਨਾਨਕੀਬਲਰਾਜ ਸਾਹਨੀਮਾਰਕਸਵਾਦਭੀਮਰਾਓ ਅੰਬੇਡਕਰਪਿੰਨੀਸੁਖਵੰਤ ਕੌਰ ਮਾਨਗੁਰਦੁਆਰਾ ਟਾਹਲੀ ਸਾਹਿਬ(ਸੰਤੋਖਸਰ)ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ2005ਸਮਾਂਅਮਰ ਸਿੰਘ ਚਮਕੀਲਾਗੁਰੂ ਰਾਮਦਾਸਲੋਕ ਸਾਹਿਤਰਵਿਦਾਸੀਆਜਲੰਧਰਵਾਰਗੁਰੂ ਹਰਿਗੋਬਿੰਦਗਾਂਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਡਾ. ਦੀਵਾਨ ਸਿੰਘਲੋਕਗੀਤਸਰੋਜਨੀ ਨਾਇਡੂਗੁਰਦੁਆਰਾ ਅੜੀਸਰ ਸਾਹਿਬਪੰਜਾਬੀ ਖੋਜ ਦਾ ਇਤਿਹਾਸ2020 ਦੇ ਖੇਤੀ ਕਾਨੂੰਨ ਅਤੇ ਕਿਸਾਨ ਅੰਦੋਲਨਹਲਦੀਬਾਬਾ ਦੀਪ ਸਿੰਘਔਰੰਗਜ਼ੇਬ2020-2021 ਭਾਰਤੀ ਕਿਸਾਨ ਅੰਦੋਲਨਮਕਰਪਟਿਆਲਾਸੱਥਉਰਦੂਰਾਧਾ ਸੁਆਮੀਮੌਲਿਕ ਅਧਿਕਾਰਤਾਰਾਸੱਪਗਣਤੰਤਰ ਦਿਵਸ (ਭਾਰਤ)ਵਿਕੀਪੀਡੀਆਮੁਗ਼ਲਉਰਦੂ ਗ਼ਜ਼ਲਗੁਰਮੁਖੀ ਲਿਪੀ ਦੀ ਸੰਰਚਨਾਮਲੇਰੀਆਰਾਜ ਸਭਾਸਵਾਮੀ ਵਿਵੇਕਾਨੰਦਭਰੂਣ ਹੱਤਿਆਰਿੰਕੂ ਸਿੰਘ (ਕ੍ਰਿਕਟ ਖਿਡਾਰੀ)ਜਪਾਨਗੋਇੰਦਵਾਲ ਸਾਹਿਬਟੀਕਾ ਸਾਹਿਤਨੰਦ ਲਾਲ ਨੂਰਪੁਰੀਤਿਤਲੀਭਾਰਤਗੂਰੂ ਨਾਨਕ ਦੀ ਪਹਿਲੀ ਉਦਾਸੀਗਿੱਪੀ ਗਰੇਵਾਲਪੰਜਾਬੀ ਭਾਸ਼ਾਗੁਰੂਭਾਰਤ ਦਾ ਚੋਣ ਕਮਿਸ਼ਨਅੰਮ੍ਰਿਤਸਰਦਮਦਮੀ ਟਕਸਾਲਗ਼ਦਰ ਲਹਿਰਰਾਮਗੜ੍ਹੀਆ ਬੁੰਗਾਭਾਰਤ ਵਿੱਚ ਚੋਣਾਂਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਸਿੰਧੂ ਘਾਟੀ ਸੱਭਿਅਤਾ🡆 More