ਤਾਰਾ ਸਿੰਘ: ਪੰਜਾਬੀ ਕਵੀ

ਤਾਰਾ ਸਿੰਘ (1929-1993) ਇੱਕ ਪੰਜਾਬੀ ਕਵੀ ਹੈ। ਤਾਰਾ ਸਿੰਘ ਪੰਜਾਬੀ ਸਾਹਿਤ ਦੀ ਬਹੁ-ਆਯਾਮੀ ਤੇ ਬਹੁ-ਪਾਸਾਰਾਂ ਵਾਲੀ ਪ੍ਰਤਿਭਾਵਾਨ ਸ਼ਖਸੀਅਤ ਸੀ, ਜੋ ਕਿ ਸਦਾ ਆਪਣੇ ਪਾਠਕਾਂ ਤੇ ਦੋਸਤਾਂ ਦੇ ਚੇਤਿਆਂ ਵਿੱਚ ਵਸਦੀ ਰਹੇਗੀ। ਕਹਿਕਸ਼ਾਂ ਕਾਵਿ-ਸੰਗ੍ਰਹਿ ਲਈ ਉਸ ਨੂੰ ਸਾਹਿਤ ਅਕਾਦਮੀ ਇਨਾਮ ਨਾਲ਼ ਸਨਮਾਨਿਤ ਕੀਤਾ ਗਿਆ ਸੀ।

ਤਾਰਾ ਸਿੰਘ
ਜਨਮਤਾਰਾ ਸਿੰਘ
1929
ਪਿੰਡ ਹੁੱਕੜਾਂ, ਜ਼ਿਲ੍ਹਾ ਹੁਸ਼ਿਆਰਪੁਰ, ਪੰਜਾਬ, ਭਾਰਤ
ਮੌਤ1993
ਦਿੱਲੀ
ਕਿੱਤਾਕਵੀ
ਭਾਸ਼ਾਪੰਜਾਬੀ

ਤਾਰਾ ਸਿੰਘ ਕਾਮਿਲ ਦਾ ਜਨਮ ਮਾਤਾ ਧਨ ਕੌਰ, ਪਿਤਾ ਅਰਜਨ ਸਿੰਘ ਦੇ ਘਰ , ਪਿੰਡ ਹੁਕੜਾਂ, ਜ਼ਿਲ੍ਹਾ ਹੁਸ਼ਿਆਰਪੁਰ ਵਿਚ 15 ਅਗਸਤ, 1929 ਨੂੰ ਹੋਇਆ ਸੀ। ਉਹ ਦਿੱਲੀ ਦੇ ਸਾਹਿਤਕ ਹਲਕਿਆਂ ਦੀ ਜਿੰਦਜਾਨ ਸੀ। ਤਾਰਾ ਸਿੰਘ ਨੇ ਪ੍ਰਗਤੀਵਾਦ, ਪ੍ਰਯੋਗਸ਼ੀਲ, ਨਕਸਲਬਾੜੀ ਅਤੇ ਪੰਜਾਬ ਸੰਕਟ ਦੀ ਕਵਿਤਾ ਦੇ ਅੰਗ ਸੰਗ ਕਾਵਿ-ਸਫਰ ਕੀਤਾ ਹੈ।

ਕਾਵਿ ਕਲਾ

ਤਾਰਾ ਸਿੰਘ ਨਵੀਂ ਕਵਿਤਾ ਤੇ ਕਾਵਿਕਤਾ ਦੀ ਤਲਾਸ਼ ਅਤੇ ਸਿਰਜਣਾ ਵਿੱਚ ਲਗਾਤਾਰ ਲੱਗਿਆ ਰਿਹਾ। ਉਸ ਦੀ ਕਵਿਤਾ ਹਰ ਤਰ੍ਹਾਂ ਦੇ ਵਾਦ-ਵਿਵਾਦ ਤੋਂ ਮੁਕਤ ਸੀ ਅਤੇ ਉਹ ਜ਼ਿੰਦਗੀ ਦੇ ਯਥਾਰਥ ਨੂੰ ਪਛਾਣਦਾ ਹੈ ਅਤੇ ਆਪਣੇ ਅਨੁਭਵਾਂ ਨੂੰ ਸ਼ਬਦਾਂ ਦਾ ਜਾਮਾ ਪਹਿਨਾਉਂਦਾ ਹੈ। ਕਵਿਤਾ ਦੀ ਪ੍ਰਗੀਤਕਤਾ, ਲੈਅ ਤੇ ਰਿਦਮ ਅਤੇ ਸਹਿਜ ਤੇ ਸੁਹਜ ਉਸ ਦੀ ਕਵਿਤਾ ਦੀ ਪਛਾਣ ਹਨ। ਉਹ ਬਿਨਾਂ ਕਿਸੇ ਕੁਰਸੀ ਦੇ ਨਿਰੋਲ ਆਪਣੀ ਮੌਲਿਕਤਾ ਦੇ ਬਲ ਸਦਕਾ ਆਪਣੇ ਪਾਠਕਾਂ ਵਿੱਚ ਸਵੀਕਾਰਿਆ ਗਿਆ ਤੇ ਪੰਜਾਬੀ ਸਾਹਿਤ ਵਿੱਚ ਚੰਗੇ ਕਵੀ ਵਜੋਂ ਸਥਾਪਤ ਹੋਇਆ। ਉਸਨੇ ਆਪਣੀ ਕਵਿਤਾ ਨੂੰ ਕਦੇ ਵੀ ਅਕਵਿਤਾ ਨਾ ਬਣਨ ਦਿੱਤਾ।

ਰਚਨਾਵਾਂ

ਕਾਵਿ-ਸੰਗ੍ਰਹਿ

  • ਸਿੰਮਦੇ ਪੱਥਰ (1956)
  • ਮੇਘਲੇ (1958)
  • ਅਸੀਂ ਤੁਸੀਂ (1971)
  • ਕਹਿਕਸ਼ਾਂ (1988)
  • ਸੂਰਜ ਦਾ ਲੈਟਰ ਬਕਸ
  • ਡੋਲਦੇ ਪਾਣੀ
  • ਨਾਥ ਬਾਣੀ

ਵਾਰਤਕ

  • ਵਿਅੰਗ ਵਾਰਤਕ ਸਰਗੋਸ਼ੀਆਂ (1988)
  • ਫ਼ਰਾਂਸ ਦੀਆਂ ਰਾਤਾਂ

ਕਵਿਤਾ ਦਾ ਨਮੂਨਾ

ਮੋਮਬੱਤੀਆਂ

ਕਾਹਨੂੰ ਬਾਲਦੈਂ ਬਨੇਰਿਆਂ ’ਤੇ ਮੋਮਬੱਤੀਆਂ
ਲੰਘ ਜਾਣ ਦੇ ਬਾਜ਼ਾਰ ’ਚੋਂ ਹਵਾਵਾਂ ਤੱਤੀਆਂ

ਬੂਹੇ ਤੇ ਸ਼ਰਮਿੰਦਗੀ ਦੇ ਦਾਗ਼ ਰਹਿਣ ਦੇ
ਬਦਨਾਮ ਰਾਜਨੀਤੀ ਦੇ ਸੁਰਾਗ਼ ਰਹਿਣ ਦੇ

ਆਉਣ ਵਾਲਿਆਂ ਨੇ ਅੱਜ ਦਾ ਕਸੂਰ ਲੱਭਣਾ
ਇਨ੍ਹਾਂ ਘਰਾਂ ਵਿੱਚ ਬੁਝੇ ਹੋਏ ਚਿਰਾਗ਼ ਰਹਿਣ ਦੇ

ਕਿੱਥੇ ਜਾਏਂਗਾ? ਦਿਸ਼ਾਵਾਂ ਸਭ ਲਹੂ-ਤੱਤੀਆਂ
ਕਾਹਨੂੰ ਬਾਲਦੈਂ ਬਨੇਰਿਆਂ ਤੇ ਮੋਮਬੱਤੀਆਂ

ਸੁੱਚੀ ਰੱਤ ਨਾਲ ਪੋਚੀ ਹੋਈ ਥਾਂ ਰਹਿਣ ਦੇ
ਇਨ੍ਹਾਂ ਕੰਧਾਂ ਉੱਤੇ ਉਕਰੇ ਹੋਏ ਨਾਂ ਰਹਿਣ ਦੇ

ਕੁਝ ਬੇਕਸੂਰ ਚੀਕਾਂ ਵਾਲੇ ਖੇਤ ਰਹਿਣ ਦੇ
ਕੁਝ ਸਾਜਿਸ਼ਾਂ ਦੇ ਮਾਰੇ ਹੋਏ ਗਿਰਾਂ ਰਹਿਣ ਦੇ

ਐਵੇਂ ਭਾਲ ਨਾ ਖ਼ਿਜ਼ਾਵਾਂ ਵਿੱਚ ਫੁੱਲ-ਪੱਤੀਆਂ
ਅਜੇ ਬਾਲ ਨਾ ਬਨੇਰਿਆਂ ’ਤੇ ਮੋਮਬੱਤੀਆਂ

ਸੂਹਾ ਬੂਰ ਤਲਵਾਰਾਂ ਉਤੋਂ ਝੜ ਜਾਣ ਦੇ
ਗੁੱਸਾ ਥੋਥਿਆਂ ਵਿਚਾਰਾਂ ਉਤੋਂ ਝੜ ਜਾਣ ਦੇ

ਜਿਹੜੇ ਘਰਾਂ ਉੱਤੇ ਲਹੂ ਦੇ ਨਿਸ਼ਾਨ ਲਿਖੇ ਨੇ
ਉਹ ਨਿਸ਼ਾਨ ਵੀ ਦੀਵਾਰਾਂ ਉਤੋਂ ਝੜ ਜਾਣ ਦੇ

ਕਾਲੀ ਰੁੱਤ ਨੇ ਸੁਗੰਧਾਂ ਕੁੱਲ ਸਾੜ ਘਤੀਆਂ
ਅਜੇ ਬਾਲ ਨਾ ਬਨੇਰਿਆਂ `ਤੇ ਮੋਮਬੱਤੀਆਂ

ਜਦੋਂ ਗੱਲ ਤੇ ਦਲੀਲ ਬਲਵਾਨ ਨਾ ਰਹੇ
ਉਦੋਂ ਤੇਗ਼ ਤਲਵਾਰ ਵੀ ਮਿਆਨ ਨਾ ਰਹੇ

ਐਸੀ ਵਗੀ ਏ ਹਵਾ ਅਸੀਂ ਅੱਖੀਂ ਦੇਖਿਆ
ਜਿੰਦ ਜਾਨ ਕਹਿਣ ਵਾਲੇ ਜਿੰਦ ਜਾਨ ਨਾ ਰਹੇ

ਨਹੀਂ ਰੁਕੀਆਂ ਹਵਾਵਾਂ ਅਜੇ ਮਾਣ-ਮਤੀਆਂ
ਅਜੇ ਬਾਲ ਨਾ ਬਨੇਰਿਆਂ ਤੇ ’ਮੋਮਬੱਤੀਆਂ
ਲੰਘ ਜਾਣ ਦੇ ਬਾਜ਼ਾਰਾਂ ’ਚੋਂ ਹਵਾਵਾਂ ਤੱਤੀਆਂ

ਬਾਹਰੀ ਲਿੰਕ

ਹਵਾਲੇ

Tags:

ਤਾਰਾ ਸਿੰਘ ਕਾਵਿ ਕਲਾਤਾਰਾ ਸਿੰਘ ਰਚਨਾਵਾਂਤਾਰਾ ਸਿੰਘ ਕਵਿਤਾ ਦਾ ਨਮੂਨਾਤਾਰਾ ਸਿੰਘ ਬਾਹਰੀ ਲਿੰਕਤਾਰਾ ਸਿੰਘ ਹਵਾਲੇਤਾਰਾ ਸਿੰਘਕਵੀਪੰਜਾਬੀ

🔥 Trending searches on Wiki ਪੰਜਾਬੀ:

ਅੰਕੀ ਵਿਸ਼ਲੇਸ਼ਣਸੋਹਣੀ ਮਹੀਂਵਾਲਸਾਹਿਬਜ਼ਾਦਾ ਜੁਝਾਰ ਸਿੰਘਰਣਜੀਤ ਸਿੰਘਪੰਜ ਪਿਆਰੇ26 ਮਾਰਚਨਿਊ ਮੈਕਸੀਕੋਬੀਜਮਿਰਗੀਪੰਜਾਬੀ ਕਹਾਣੀ੧੯੨੧ਭਾਨੂਮਤੀ ਦੇਵੀਪੰਜਾਬ ਦੇ ਮੇੇਲੇਮਲਾਲਾ ਯੂਸਫ਼ਜ਼ਈਅਕਾਲੀ ਫੂਲਾ ਸਿੰਘਊਧਮ ਸਿੰਘ6 ਜੁਲਾਈਮਜ਼ਦੂਰ-ਸੰਘਆਸੀ ਖੁਰਦਧੁਨੀ ਵਿਗਿਆਨਢੱਠਾਸੰਤ ਸਿੰਘ ਸੇਖੋਂਲੋਹੜੀਪੰਜਾਬ ਦੀਆਂ ਵਿਰਾਸਤੀ ਖੇਡਾਂਸਰਵ ਸਿੱਖਿਆ ਅਭਿਆਨ5 ਸਤੰਬਰ20 ਜੁਲਾਈਸਿੱਖਿਆ (ਭਾਰਤ)ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਕਰਜ਼ਕੁਲਾਣਾ ਦਾ ਮੇਲਾਧੁਨੀ ਵਿਉਂਤਅਰਿਆਨਾ ਗ੍ਰਾਂਡੇਭਗਵਾਨ ਮਹਾਵੀਰਬਿਜਨਸ ਰਿਕਾਰਡਰ (ਅਖ਼ਬਾਰ)ਭਗਤ ਪੂਰਨ ਸਿੰਘਬਾਬਾ ਗੁਰਦਿੱਤ ਸਿੰਘਪੰਜਾਬ (ਭਾਰਤ) ਦੀ ਜਨਸੰਖਿਆਮਧੂ ਮੱਖੀਲੀਫ ਐਰਿਕਸਨਸੰਚਾਰਵਾਕਮੌਲਾਨਾ ਅਬਦੀਇੰਟਰਵਿਯੂਜਰਨੈਲ ਸਿੰਘ ਭਿੰਡਰਾਂਵਾਲੇਨਿਬੰਧ ਦੇ ਤੱਤਵਾਸਤਵਿਕ ਅੰਕਜੀਵਨਪੰਜ ਤਖ਼ਤ ਸਾਹਿਬਾਨਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਲਾਲ ਸਿੰਘ ਕਮਲਾ ਅਕਾਲੀਅਨੁਭਾ ਸੌਰੀਆ ਸਾਰੰਗੀਚੈਟਜੀਪੀਟੀਗੂਗਲ ਕ੍ਰੋਮਗੁਰੂ ਗੋਬਿੰਦ ਸਿੰਘਬਾਈਬਲਹਾਰੂਕੀ ਮੁਰਾਕਾਮੀਫ਼ਾਦੁਤਸਟਵਾਈਲਾਈਟ (ਨਾਵਲ)ਸਿੰਘ ਸਭਾ ਲਹਿਰਮੁਗ਼ਲ ਸਲਤਨਤਸਨੀ ਲਿਓਨਬ੍ਰਹਿਮੰਡਕਹਾਵਤਾਂਹਰਬੀ ਸੰਘਾਟੂਰਨਾਮੈਂਟਪੰਜਾਬੀ ਪੀਡੀਆਅਲੰਕਾਰ ਸੰਪਰਦਾਇਸੁਖਵੰਤ ਕੌਰ ਮਾਨਹਰਿਮੰਦਰ ਸਾਹਿਬਆਮਦਨ ਕਰ🡆 More