ਜੌਨ ਹਿਊਸਟਨ

ਜੌਨ ਮਰਸੀਲਸ ਹਿਊਸਟਨ (/ˈhjuːstən/; 5 ਅਗਸਤ, 1906 – 28 ਅਗਸਤ, 1987) ਇੱਕ ਅਮਰੀਕੀ ਫ਼ਿਲਮ ਨਿਰਦੇਸ਼ਕ, ਸਕ੍ਰੀਨਲੇਖਕ, ਅਦਾਕਾਰ ਸੀ। ਉਸਨੇ ਆਪਣੇ ਦੁਆਰਾ ਨਿਰਦੇਸ਼ਿਤ 37 ਫ਼ਿਲਮਾਂ ਦੀ ਸਕ੍ਰੀਨਪਲੇ ਲਗਭਗ ਆਪ ਹੀ ਲਿਖੀ ਸੀ, ਜਿਹਨਾਂ ਵਿੱਚੋਂ ਬਹੁਤੀਆਂ ਫ਼ਿਲਮਾਂ ਨੂੰ ਕਲਾਸਿਕ ਫ਼ਿਲਮਾਂ ਮੰਨਿਆ ਜਾਂਦਾ ਹੈ ਜਿਹਨਾਂ ਵਿੱਚ ਦ ਮਾਲਟੀਸ ਫ਼ੈਲਕਨ (1941), ਦ ਟਰੈਜ਼ਰ ਔਫ਼ ਦ ਸੀਅਰਾ ਮਾਦਰੀ (1948), ਦ ਐਸਫ਼ਾਲਟ ਜੰਗਲ (1950), ਦ ਐਫ਼ਰੀਕਨ ਕੂਈਨ (1951), ਦ ਮਿਸਫ਼ਿਟਸ (1961), ਫ਼ੈਟ ਸਿਟੀ (1972) and ਦ ਮੈਨ ਹੂ ਵੁਡ ਬੀ ਕਿੰਗ (1975) ਜਿਹੀਆਂ ਫ਼ਿਲਮਾਂ ਸ਼ਾਮਿਲ ਹਨ। ਉਸਦੇ 46 ਸਾਲਾਂ ਦੇ ਕੈਰੀਅਰ ਦੌਰਾਨ ਹਿਊਸਟਨ ਨੂੰ 15 ਆਸਕਰ ਨਾਮਜ਼ਦਗੀਆਂ ਮਿਲੀਆਂ ਜਿਸ ਵਿੱਚ ਉਸਨੇ ਦੋ ਵਾਰ ਆਸਕਰ ਇਨਾਮ ਜਿੱਤਿਆ। ਉਸ ਆਪਣੇ ਪਿਤਾ ਵਾਲਟਰ ਹਿਊਸਟਨ, ਅਤੇ ਕੁੜੀ, ਐਂਜੇਲੀਕਾ ਹਿਊਸਟਨ ਨੂੰ ਨਿਰਦੇਸ਼ਿਤ ਕੀਤਾ ਸੀ ਜਿਸ ਵਿੱਚ ਉਸਨੂੰ ਆਸਕਰ ਇਨਾਮ ਮਿਲੇ ਸਨ।

ਜੌਨ ਹਿਊਸਟਨ
ਜੌਨ ਹਿਊਸਟਨ
ਹਿਊਸਟਨ ਚਾਈਨਾਟਾਊਨ ਵਿੱਚ (1974)
ਜਨਮ
ਜੌਨ ਮਰਸੀਲਸ ਹਿਊਸਟਨ

(1906-08-05)ਅਗਸਤ 5, 1906
ਨੇਵਾਡਾ, ਮਿਜ਼ੌਰੀ, ਸੰਯੁਕਤ ਰਾਜ ਅਮਰੀਕਾ
ਮੌਤਅਗਸਤ 28, 1987(1987-08-28) (ਉਮਰ 81)
ਮਿਡਲਟਾਊਨ, ਰ੍ਹੋਡ ਟਾਪੂ, ਸੰਯੁਕਤ ਰਾਜ ਅਮਰੀਕਾ
ਮੌਤ ਦਾ ਕਾਰਨਨਮੋਨੀਆ ਅਤੇ ਐਂਫੀਸੀਮਾ
ਕਬਰਹੌਲੀਵੁੱਡ ਫ਼ੌਰੈਵਰ ਕਬਰਿਸਤਾਨ
ਪੇਸ਼ਾਫ਼ਿਲਮ ਨਿਰਦੇਸ਼ਕ, ਸਕ੍ਰੀਨਲੇਖਕ, ਅਦਾਕਾਰ
ਸਰਗਰਮੀ ਦੇ ਸਾਲ1930–1987
ਜੀਵਨ ਸਾਥੀ
ਡੋਰੋਥੀ ਹਾਰਵੀ
(ਵਿ. 1925; ਤ. 1933)

ਲੈਸਲੀ ਬਲੈਕ
(ਵਿ. 1937; ਤ. 1945)

ਐਵਲਿਨ ਕੇਅਸ
(ਵਿ. 1946; ਤ. 1950)

ਐਨਰੀਕਾ ਸੋਮਾ
(ਵਿ. 1950; ਮੌਤ 1969)

ਸੇਲੈਸਟੀ ਸ਼ੇਨ
(ਵਿ. 1972; ਤ. 1977)
ਸਾਥੀਜ਼ੋ ਸੈਲਿਸ
ਬੱਚੇ5, ਐਂਜੇਲੀਕਾ, ਟੋਨੀ, ਡੈਨੀ, ਅਤੇ ਅਲੈਗਰਾ ਹਿਊਸਟਨ
ਮਾਤਾ-ਪਿਤਾਵਾਲਟਰ ਹਿਊਸਟਨ
ਰ੍ਹੀਆ ਗੋਰ
ਮਿਲਟਰੀ ਜੀਵਨ
ਸੇਵਾ/ਬ੍ਰਾਂਚਫਰਮਾ:Country data ਯੂ.ਐਸ.ਏ.
ਰੈਂਕਜੌਨ ਹਿਊਸਟਨ ਮੇਜਰ

ਹਿਊਸਟਨ ਕਲਾਕਾਰ ਦੀ ਨਜ਼ਰ ਤੌਰ 'ਤੇ ਆਪਣੀਆਂ ਫ਼ਿਲਮਾਂ ਨੂੰ ਨਿਰਦੇਸ਼ਿਤ ਕਰਨ ਲਈ ਜਾਣਿਆ ਜਾਂਦਾ ਹੈ, ਕਿਉਂਕਿ ਉਸਨੇ ਆਪਣੇ ਸ਼ੁਰੂਆਤੀ ਸਾਲਾਂ ਵਿੱਚ ਪੈਰਿਸ ਵਿੱਚ ਫ਼ਾਈਨ ਆਰਟ ਪੇਂਟਰ ਦੇ ਤੌਰ 'ਤੇ ਪੜ੍ਹਿਆ ਅਤੇ ਕੰਮ ਕੀਤਾ ਸੀ। ਉਸਨੇ ਆਪਣੇ ਸਾਰੇ ਕੈਰੀਅਰ ਦੌਰਾਨ ਆਪਣੀਆਂ ਫ਼ਿਲਮਾਂ ਵਿੱਚ ਦਿੱਖ ਦੇ ਪਹਿਲੂਆਂ ਨੂੰ ਪੜਚੋਲਦਾ ਨਜ਼ਰ ਆਇਆ ਹੈ, ਜਿਸ ਵਿੱਚ ਉਹ ਹਰੇਕ ਸੀਨ ਨੂੰ ਕਾਗਜ਼ ਉੱਪਰ ਖਿੱਚ ਲੈਂਦਾ ਸੀ ਅਤੇ ਫਿਰ ਧਿਆਨ ਨਾਲ ਉਹ ਆਪਣੇ ਪਾਤਰਾਂ ਨੂੰ ਸ਼ੂਟਿੰਗ ਤੋਂ ਪਹਿਲਾਂ ਤਿਆਰ ਕਰਦਾ ਸੀ। ਭਾਵੇਂ ਬਹੁਤੇ ਡਾਇਰੈਕਟਰ ਆਪਣੇ ਆਖ਼ਰੀ ਕੰਮ ਨੂੰ ਸ਼ਕਲ ਦੇਣ ਲਈ ਪੋਸਟ-ਪ੍ਰੋਡਕਸ਼ਨ ਉੱਪਰ ਨਿਰਭਰ ਕਰਦੇ ਹਨ, ਪਰ ਹਿਊਸਟਨ ਸ਼ੂਟਿੰਗ ਦੇ ਸਮੇਂ ਹੀ ਆਪਣੀਆਂ ਫ਼ਿਲਮਾਂ ਨੂੰ ਬਣਾਉਣ ਦਾ ਕੰਮ ਕਰਦਾ ਸੀ, ਜਿਸ ਨਾਲ ਐਡੀਟਿੰਗ ਦੀ ਲੋੜ ਬਹੁਤ ਘੱਟ ਰਹਿ ਜਾਂਦੀ ਸੀ।

ਹਿਊਸਟਨ ਦੀਆਂ ਬਹੁਤੀਆਂ ਫ਼ਿਲਮਾਂ ਮਹੱਤਵਪੂਰਨ ਨਾਵਲਾਂ ਤੇ ਅਧਾਰਿਤ ਸਨ, ਮੋਬੀ ਡਿਕ ਜਾਂ ਰੈਡ ਬੈਜ ਔਫ਼ ਕਰੇਜ ਵਿੱਚ ਉਹ ਹੀਰੋ ਦੀ ਲੜਾਈ ਨੂੰ ਵਿਖਾਉਂਦਾ ਨਜ਼ਰ ਆਉਂਦਾ ਹੈ। ਉਸਦੀਆਂ ਬਹੁਤ ਸਾਰੀਆਂ ਫ਼ਿਲਮਾਂ ਵਿੱਚ ਵੱਖ-ਵੱਖ ਲੋਕਾਂ ਦੇ ਸਮੂਹ ਇੱਕ ਸਾਂਝੇ ਟੀਚੇ ਨੂੰ ਪ੍ਰਾਪਤ ਕਰਨ ਲਈ ਇੱਕੱਠੇ ਹੋ ਜਾਂਦੇ ਹਨ ਜਿਸ ਨਾਲ ਫ਼ਿਲਮ ਵਿੱਚ ਇੱਕ ਡ੍ਰਾਮਾਈ ਅਤੇ ਦਰਸ਼ਨੀ ਤਣਾਅ ਪੈਦਾ ਹੋ ਜਾਂਦਾ ਸੀ। ਉਸਦੀਆਂ ਬਹੁਤੀਆਂ ਫ਼ਿਲਮਾਂ ਧਰਮ, ਅਰਥ, ਸੱਚ, ਆਜ਼ਾਦੀ, ਮਨੋਵਿਗਿਆਨ, ਬਸਤੀਵਾਦ ਅਤੇ ਜੰਗ ਜਿਹੇ ਵਿਸ਼ਿਆਂ ਨੂੰ ਪੇਸ਼ ਕਰਦਿਆਂ ਨਜ਼ਰ ਆਉਂਦੀਆਂ ਹਨ।

ਹੌਲੀਵੁੱਡ ਫ਼ਿਲਮਕਾਰ ਬਣਨ ਤੋਂ ਪਹਿਲਾਂ ਉਹ ਇੱਕ ਬੌਕਸਰ, ਪੱਤਰਕਾਰ ਅਤੇ ਲਘੂ-ਕਹਾਣੀ ਲੇਖਕ ਹੁੰਦਾ ਸੀ। ਇਸ ਤੋਂ ਇਲਾਵਾ ਪੈਰਿਸ ਵਿੱਚ ਚਿੱਤਰ ਕਲਾਕਾਰ, ਮੈਕਸੀਕੋ ਵਿੱਚ ਕੈਵੇਲਰੀ ਰਾਈਡਰ, ਅਤੇ ਦੂਜੀ ਸੰਸਾਰ ਜੰਗ ਦੇ ਸਮੇਂ ਇੱਕ ਡੌਕੂਮੈਂਟਰੀ ਫ਼ਿਲਮਕਾਰ ਵੀ ਰਿਹਾ ਹੈ। ਹਿਊਸਟਨ ਨੂੰ ਹੌਲੀਵੁੱਡ ਫ਼ਿਲਮ ਇੰਡਸਟਰੀ ਵਿੱਚ ਇੱਕ ਦੇਵਤਾ ਜਾਂ ਇੱਕ ਪੁਨਰਜਾਗਰਣ ਵਾਲਾ ਇਨਸਾਨ ਕਹਿ ਕੇ ਜਾਣਿਆ ਜਾਂਦਾ ਸੀ। ਲੇਖਕ ਇਆਨ ਫ਼ਰੀਅਰ ਦੇ ਉਸਨੂੰ ਸਿਨੇਮਾ ਦਾ ਅਰਨੈਸਟ ਹੈਮਿੰਗਵੇ ਕਹਿੰਦਾ ਹੈ।

ਹਵਾਲੇ

ਬਾਹਰਲੇ ਲਿੰਕ

Tags:

ਅਕਾਦਮੀ ਇਨਾਮ

🔥 Trending searches on Wiki ਪੰਜਾਬੀ:

ਪੰਜਾਬੀ ਭੋਜਨ ਸਭਿਆਚਾਰਭੀਮਸੇਨ ਜੋਸ਼ੀਮੁੱਖ ਸਫ਼ਾਵਾਸਤਵਿਕ ਅੰਕਮਨੋਵਿਸ਼ਲੇਸ਼ਣਵਾਦਮੱਧਕਾਲੀਨ ਪੰਜਾਬੀ ਸਾਹਿਤਲੈਸਬੀਅਨਮਾਰਕਸਵਾਦਗੁਰਮਤਿ ਕਾਵਿ ਦਾ ਇਤਿਹਾਸਅਤਰ ਸਿੰਘਉਪਵਾਕਮਹਾਂ ਸਿੰਘਭਾਰਤੀ ਕਾਵਿ ਸ਼ਾਸਤਰੀਗੂਰੂ ਨਾਨਕ ਦੀ ਤੀਜੀ ਉਦਾਸੀਪੰਜਾਬੀ ਲੋਕਯਾਨ - ਵਿਹਾਰਕ ਪੱਖਬੱਬੂ ਮਾਨਕੋਸ਼ਕਾਰੀਸ਼ਿੰਗਾਰ ਰਸਕ਼ੁਰਆਨਇਬਨ ਬਤੂਤਾਰਾਜ (ਰਾਜ ਪ੍ਰਬੰਧ)ਸਾਕਾ ਚਮਕੌਰ ਸਾਹਿਬਜੱਲ੍ਹਿਆਂਵਾਲਾ ਬਾਗ਼ਹੁਮਾਯੂੰ ਦਾ ਮਕਬਰਾਨਿਬੰਧਗਿੱਦੜਪਿਆਰਹਦਵਾਣਾਅਜਮੇਰ ਸਿੰਘ ਔਲਖਨਾਮਿਲਵਰਤਨ ਅੰਦੋਲਨਸੁਰਜੀਤ ਸਿੰਘ ਬਰਨਾਲਾਯੂਟਿਊਬਲਿਨਅਕਸਦੋਆਬਾਸ਼ਬਦਕੋਸ਼ਕਰਕ ਰੇਖਾਦੁਆਬੀਸ਼ਬਦਮੜ੍ਹੀ ਦਾ ਦੀਵਾਚਰਨਜੀਤ ਸਿੰਘ ਚੰਨੀਏਕਾਦਸ਼ੀ2022 ਪੰਜਾਬ ਵਿਧਾਨ ਸਭਾ ਚੋਣਾਂਕੰਪਿਊਟਰਪੀ.ਟੀ. ਊਸ਼ਾਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਚੰਡੀ ਦੀ ਵਾਰਪੰਜਾਬੀ ਲੋਕ ਸਾਜ਼ਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਹੀਰ ਰਾਂਝਾਸ਼ਿਵ ਕੁਮਾਰ ਬਟਾਲਵੀਨਰਾਤੇਵੱਡਾ ਘੱਲੂਘਾਰਾਅਰਦਾਸਈਸਟ ਇੰਡੀਆ ਕੰਪਨੀਸਤਲੁਜ ਦਰਿਆਰਣਜੀਤ ਸਿੰਘਸੋਨਮ ਬਾਜਵਾਪੰਚਾਇਤੀ ਰਾਜਵੀਡੀਓਵਿਆਹ ਦੀਆਂ ਰਸਮਾਂਖਾਲਸਾ ਰਾਜਪਲੈਟੋ ਦਾ ਕਲਾ ਸਿਧਾਂਤਖ਼ਰਾਸ਼ਟਰੀ ਸਿੱਖਿਆ ਨੀਤੀ1 ਮਈਪੰਜਾਬੀ ਲੋਕ ਖੇਡਾਂਰੁਬਾਈਪਹਾੜੀਸੋਹਿੰਦਰ ਸਿੰਘ ਵਣਜਾਰਾ ਬੇਦੀਭਾਈ ਗੁਰਦਾਸਜੰਗਲੀ ਅੱਗਹਰਪਾਲ ਸਿੰਘ ਪੰਨੂਵਾਕ ਦੀ ਪਰਿਭਾਸ਼ਾ ਅਤੇ ਕਿਸਮਾਂ1947 ਤੋਂ 1980 ਤੱਕ ਪੰਜਾਬੀ ਸਵੈ-ਜੀਵਨੀ ਦਾ ਇਤਿਹਾਸਨਾਂਵਕੁਲਦੀਪ ਮਾਣਕਗੁਰੂ ਤੇਗ ਬਹਾਦਰ🡆 More